Bharat Sandesh Online::
Translate to your language
News categories
Usefull links
Google

     

ਭਗਤਾਂਵਾਲਾ ਕੂੜੇ ਦੇ ਡੰਪ ਸਮੇਤ ਸਾਰੇ ਪੰਜਾਬ ਦੇ ਡੰਪਾਂ ਨੂੰ ਰਿਹਾਇਸ਼ੀ ਆਬਾਦੀਆਂ ਵਿਚੋਂ ਬਾਹਰ ਕਢਿਆ ਜਾਵੇ : ਗੁਮਟਾਲਾ
27 Nov 2014

ਅੰਮ੍ਰਿਤਸਰ 27 ਨਵੰਬਰ 2014 (ਭਾਰਤ ਸੰਦੇਸ਼ ਖ਼ਬਰਾਂ):-- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ, ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਹੋਰਨਾਂ ਨੂੰ ਵੱਖ-ਵੱਖ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਸ਼ਹਿਰੀ ਵਿਕਾਸ ਬਾਰੇ ਬਣੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ  27ਵੀਂ ਰਿਪੋਰਟ ਵੱਲ ਦੁਆਉਂਦੇ ਹੋਏ, ਅੰਮ੍ਰਿਤਸਰ ਦੇ ਭਗਤਾਂਵਾਲਾ ਕੂੜੇ ਦੇ ਡੰਪ ਸਮੇਤ ਸਾਰੇ ਪੰਜਾਬ ਦੇ ਡੰਪਾਂ ਨੂੰ  ਰਿਹਾਇਸ਼ੀ ਆਬਾਦੀਆਂ ਵਿਚੋਂ ਬਾਹਰ ਕਢਣ ਦੀ ਮੰਗ ਕੀਤੀ ਹੈ।

ਸਟੈਂਡਿੰਗ ਕਮੇਟੀ ਨੇ ਪਾਰਲੀਮੈਂਟ ਨੂੰ ਦਿੱਤੀ ਰਿਪੋਰਟ ਵਿਚ ਕਿਹਾ ਹੈ ਕਿ  ਕੂੜੇ ਤੋਂ ਬਿਜਲੀ ਪੈਦਾ ਕਰਨ ਵਾਲੇ  ਪਲਾਂਟ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੇ ਹਨ ਜੋ ਸੈਂਕੜੇ ਕਿਲੋਮੀਟਰ ਤੀਕ ਲੋਕਾਂ ਦੀ ਸਿਹਤ ਦਾ ਨੁਕਸਾਨ ਕਰਦੀਆਂ ਹਨ।ਇਸ ਲਈ ਸਾਰੇ ਦੇਸ਼ ਵਿਚ ਰਿਹਾਇਸ਼ੀ ਆਬਾਦੀਆਂ  ਵਿਚ ਚਲ ਰਹੇ ,ਇਨ੍ਹਾਂ ਪਲਾਂਟਾਂ ਨੂੰ ਬੰਦ ਕੀਤਾ ਜਾਵੇ।ਇਹ ਰਿਪੋਰਟ 13 ਫਰਵਰੀ 2014 ਨੂੰ ਰਾਜ ਸਭਾ ਤੇ 16 ਫਰਵਰੀ 2014  ਲੋਕ ਸਭਾ ਵਿਚ ਪੇਸ਼ ਕੀਤੀ ਗਈ ਸੀ।

ਭਗਤਾਂਵਾਲਾ ਕੂੜੇ ਦਾ ਡੰਪ ਸ੍ਰੀ ਹਰਿਮੰਦਰ ਸਾਹਿਬ ਤੋਂ ਕੇਵਲ 1800 ਮੀਟਰ ’ਤੇ ਹੈ। ਇੱਥੇ ਸਾਲਡ ਵੇਸਟ ਪਲਾਂਟ ਲਾਇਆ ਜਾਣਾ ਹੈ।ਜੇ ਇੱਥੇ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਲਗਦਾ ਹੈ ਤਾਂ ਇਸ ਦੀਆਂ ਜ਼ਹਿਰੀਲੀਆਂ ਗੈਸਾਂ ਨਾਲ ਨਾ ਕੇਵਲ ਸ੍ਰੀ ਹਰਿ ਮੰਦਰ ਸਾਹਿਬ ਤੇ ਹੋਰ ਧਾਰਮਿਕ ਤੇ ਇਤਿਹਾਸਿਕ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ ਸਗੋਂ ਕਈ ਕਿਲੋਮੀਟਰ ਤੀਕ ਰਹਿਣ ਵਾਲੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋਵੇਗਾ।ਡੰਪ ਦੇ ਆਸ ਪਾਸ ਪੰਜਾਹ ਹਜ਼ਾਰ ਦੇ ਕਰੀਬ  ਵਸਨੀਕ ਰਹਿੰਦੇ ਹਨ,ਜੋ  ਇਕ ਮਹੀਨੇ ਤੋਂ  ਡੰਪ ਨੂੰ ਕਿਸੇ ਹੋਰ ਜਗਾਹ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਸੀਨੀਅਰ ਡਿਪਟੀ ਮੇਅਰ ਸ. ਅਵਤਾਰ ਸਿੰਘ ਟਰੱਕਾਂਵਾਲਾ ਤੇ ਚੀਫ਼ ਪਾਰਲੀਮੈਂਟਰੀ ਸੈਕਟਰੀ  ਸ. ਇੰਦਰਬੀਰ ਸਿੰਘ ਬੁਲਾਰੀਆ ਇਲਾਕਾ ਨਿਵਾਸੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ  ਉਨ੍ਹਾਂ ਦੇ ਹਕ ਵਿਚ  ਨਿਤਰੇ ਹਨ , ਪਰ ਪੰਜਾਬ ਸਰਕਾਰ ਅੰਦੋਲਨਕਾਰੀਆਂ ਦੀ ਗਲ ਨਹੀਂ ਸੁਣ ਰਹੀ। ਸਰਕਾਰ ਵੱਲੋਂ ਇਕ ਕੰਧ ਕੱਢ ਕੇ ਲੋਕਾਂ ਦੇ ਗੁੱਸੇ ਨੂੰ ਠੰਢਾ ਕੀਤਾ ਜਾ ਰਿਹਾ ਹੈ। ਬਦਬੂ ਤੇ ਜ਼ਹਿਰੀਲੀਆਂ ਗੈਸਾਂ ਨੂੰ ਕੰਧ ਰੋਕ ਨਹੀਂ ਸਕਦੀ।ਭਗਤਾਂਵਾਲਾ ਕੂੜੇ ਦੇ ਡੰਪ ਨੂੰ ਚੁਕਣਾ ਹੀ ਸਥਾਈ ਹੱਲ ਹੈ। ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਸਿਫਾਰਸ਼ ਅਨੁਸਾਰ ਪੰਜਾਬ ਦੇ ਬਾਕੀ ਡੰਪਾਂ ਨੂੰ ਰਿਹਾਇਸ਼ੀ ਆਬਾਦੀਆਂ ਵਿਚੋਂ ਬਾਹਰ ਕੱਢਣਾ ਬਣਦਾ ਹੈ।


No Comment posted
Name*
Email(Will not be published)*
Website




Can't read the image? click here to refresh

Enter the above Text*