Bharat Sandesh Online::
Translate to your language
News categories
Usefull links
Google

     

ਖਾਲਸਾ ਕਾਲਜ ਵੈਟਰਨਰੀ ਨੂੰ ਸੂਬੇ ਦਾ ਪਹਿਲਾ ਪ੍ਰਾਈਵੇਟ ਵੈਟਰਨਰੀ ਕਾਲਜ ਹੋਣ ਦਾ ਮਿਲਿਆ ਦਰਜਾ
10 Sep 2015

 ਵੀ. ਸੀ. ਆਈ. ਦਿੱਲੀ ਤੋਂ ਸਥਾਈ ਮਾਨਤਾ ਘੋਸ਼ਿਤ

ਛੀਨਾ ਨੇ ਪ੍ਰਿੰ: ਡਾ. ਜੰਡ ਤੇ ਹੋਰ ਸਟਾਫ਼ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 10 ਸਤੰਬਰ (                  )¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਨੂੰ ਸੂਬੇ ਦਾ ਪਹਿਲਾ ਪ੍ਰਾਈਵੇਟ ਵੈਟਰਨਰੀ ਕਾਲਜ ਹੋਣ ਦਾ ਮਾਣ ਹਾਸਲ ਹੋਇਆ ਹੈ। ਇਹ ਮਾਣ ਕੇਂਦਰ ਸਰਕਾਰ ਵੱਲੋਂ ਵੈਟਰਨਰੀ ਕੌਂਸਲ ਦੀ ਸਿਫ਼ਾਰਸ਼ 'ਤੇ 3 ਸਤੰਬਰ 2015 ਦੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਦਿੱਲੀ ਵੱਲੋਂ ਅਦੀਸੂਚਨਾ ਅਨੁਸਾਰ ਪ੍ਰਾਪਤ ਹੋਇਆ ਹੈ। ਜਿਸ 'ਤੇ ਖੁਸ਼ੀ ਸਾਂਝੀ ਕਰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਐੱਸ. ਕੇ. ਜੰਡ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਨਾਲ ਕਾਲਜ ਦਾ ਰੁਬਤਾ ਹੋਰ ਵਧਿਆ ਹੈ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਕਾਲਜ ਜਿਸਦੀ ਸਥਾਪਨਾ ਸੰਨ 2009 'ਚ ਹੋਈ ਸੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਨਾਲ ਐਫ਼ੀਲੈਟਿਡ ਹੈ। ਉਨ•ਾਂ ਕਿਹਾ ਕਿ ਇਹ ਯੂਨੀਵਰਸਿਟੀ ਕੈਂਪਸ ਦੇ ਬਾਹਰ ਪੂਰੇ ਪੰਜਾਬ 'ਚ ਇਕੱਲਾ ਕਾਲਜ ਹੈ, ਜਿਸਨੇ ਸਰਹੱਦੀ ਖੇਤਰ ਦੇ ਨਾਲ ਲਗਦੇ, ਕਿਸਾਨਾਂ ਅਤੇ ਪਸ਼ੂ ਮਾਲਕਾਂ ਤੋਂ ਇਲਾਵਾ ਸ਼ਹਿਰੀਆਂ ਦੀ ਸਹੂਲਤ ਲਈ ਪਸ਼ੂ ਹਸਪਤਾਲ ਦੀ ਸੁਵਿਧਾ ਮੁਹੱਈਆ ਕਰ ਰਿਹਾ ਹੈ।

ਉਨ•ਾਂ ਕਿਹਾ ਕਿ ਪਿੰ੍ਰ: ਡਾ. ਜੰਡ ਦੀ ਅਗਵਾਈ 'ਚ ਵਿਦਿਆਰਥੀਆਂ ਨੂੰ ਪਸ਼ੂਆਂ ਨਾਲ ਸਬੰਧਿਤ ਹਰੇਕ ਬਿਮਾਰੀ ਤੇ ਉਸਦੇ ਇਲਾਜ ਤੇ ਬਚਾਅ ਸਬੰਧੀ ਗਹਿਰਾਈ ਨਾਲ ਪੜਾਇਆ ਜਾਂਦਾ ਹੈ, ਉੱਥੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਉਨ•ਾਂ ਨੂੰ ਹੱਥੀਂ ਅਭਿਆਸ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਕਾਲਜ ਦਾ ਵਿਦਿਆਰਥੀ ਪਸ਼ੂਆਂ ਦੇ ਇਲਾਜ ਦੀਆਂ ਬਰੀਕੀਆਂ ਨੂੰ ਜਾਣੂ ਹੋ ਸਕੇ। ਸ: ਛੀਨਾ ਨੇ ਵਿਦਿਆਰਥੀਆਂ ਦੀ ਸਹੂਲਤ ਦੇ ਮੱਦੇਨਜ਼ਰ ਮੈਨੇਜ਼ਮੈਂਟ ਵੱਲੋਂ ਰਾਮ ਤੀਰਥ ਰੋਡ 'ਤੇ  'ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਹਸਪਤਾਲ' ਵੀ ਸਥਾਪਿਤ ਕੀਤਾ ਹੈ, ਜਿੱਥੇ ਮਾਹਿਰ ਡਾਕਟਰ ਅਤੇ ਵਧੀਆ ਸਟਾਫ਼ ਦੇ ਇਲਾਵਾ ਪਸ਼ੂਆਂ ਦੇ ਲਈ ਓ. ਪੀ. ਡੀ., ਆਪ੍ਰੇਸ਼ਨ ਥੀਏਟਰ, ਡਾਇਗਨੋਸਟਿਕ, ਲੈਬਾਰਟਰੀ ਆਦਿ ਸਹੂਲਤਾਂ ਮੁਹੱਈਆ ਹਨ।

ਸ: ਛੀਨਾ ਨੇ ਕਿਹਾ ਕਿ ਕਾਲਜ ਵੱਲੋਂ ਹਸਪਤਾਲ ਤੋਂ ਇਲਾਵਾ ਆਮ ਲੋਕਾਂ ਦੀ ਸਹੂਲਤ ਲਈ ਵੈਟਰਨਰੀ ਕਲੀਨਿਕ ਕੰਪਲੈਕਸ ਦੀ ਸੁਵਿਧਾ ਪਹਿਲਾਂ ਹੀ ਪ੍ਰਦਾਨ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰੇਕ ਜਰੂਰਤ ਨੂੰ ਧਿਆਨ 'ਚ ਰੱਖਦਿਆਂ ਮੈਨੇਜ਼ਮੈਂਟ ਹਰ ਪ੍ਰਕਾਰ ਦੀ ਆਧੁਨਿਕ ਤਕਨੀਕ ਤੋਂ ਇਲਾਵਾ ਵਿੱਦਿਆ ਦੇ ਖੇਤਰ 'ਚ ਉਚਿੱਤ ਸੁਵਿਧਾ ਪ੍ਰਦਾਨ ਕਰਨ ਲਈ ਤੱਤਪਰ ਹੈ।

ਕੈਪਸ਼ਨ : ¸

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਕਾਲਜ ਨੂੰ ਮਾਣ ਮਿਲਣ ਉਪਰੰਤ ਸਰਟੀਫ਼ਿਕੇਟ ਵਿਖਾਉਂਦੇ ਹੋਏ ਨਾਲ ਪ੍ਰਿੰਸੀਪਲ ਐੱਸ. ਕੇ. ਜੰਡ, ਅੰਡਰ ਸੈਕਟਰੀ ਡੀ. ਐੱਸ. ਰਟੌਲ ਤੇ ਹੋਰ। ਅਤੇ ਵੱਖ-ਵੱਖ ਦ੍ਰਿਸ਼।

ਧਰਮਿੰਦਰ ਸਿੰਘ ਰਟੌਲ
ਡਿਪਟੀ ਡਾਇਰੈਕਟਰ


No Comment posted
Name*
Email(Will not be published)*
Website
Can't read the image? click here to refresh

Enter the above Text*