Bharat Sandesh Online::
Translate to your language
News categories
Usefull links
Google

     

ਝੋਨੇ ਦੇ ਮੰਡੀਕਰਨ ਸਮੇਂ ਮੁਸ਼ਕਲਾਂ ਤੋਂ ਬਚਣ ਲਈ ਫਸਲ ਦੀ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕੀਤੀ ਜਾਵੇ - ਡਾ. ਅਮਰੀਕ ਸਿੰਘ
15 Sep 2015

 ਝੋਨੇ ਦੇ ਮੰਡੀਕਰਨ ਸਮੇਂ ਮੁਸ਼ਕਲਾਂ ਤੋਂ ਬਚਣ ਲਈ ਫਸਲ ਦੀ ਚੰਗੀ ਤਰਾਂ ਪੱਕਣ ‘ਤੇ ਹੀ ਕਟਾਈ ਕੀਤੀ ਜਾਵੇ - ਡਾ. ਅਮਰੀਕ ਸਿੰਘ


ਖੇਤੀਬਾੜੀ ਵਿਭਾਗ ਵੱਲੋਂ ਰਤਨ ਟਾਟਾ ਟਰੱਸਟ ਦੇ ਸਹਿਯੋਗ ਨਾਲ ਪਿੰਡ ਚੌੜਾ ਵਿੱਚ ਕਿਸਾਨ ਸਿਖਲਾਈ ਕੈਂਪ


 

ਬਟਾਲਾ, 15 ਸਤੰਬਰ (       )

ਕਿਸਾਨਾਂ ਨੂੰ ਝੋਨੇ ਤੇ ਬਾਸਮਤੀ ਦੀ ਕਟਾਈ ਫਸਲ ਦੇ ਪੂਰੀ ਤਰ੍ਹਾਂ ਪੱਕਣ ‘ਤੇ ਹੀ ਕਰਨੀ ਚਾਹੀਦੀ ਹੈ ਤਾਂ ਜੋ ਸਹੀ ਮਾਤਰਾ ‘ਚ ਨਮੀਂ ਹੋਣ ਕਾਰਨ ਫਸਲ ਦੇ ਮੰਡੀਕਰਨ ਸਮੇਂ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਵਧੇਰੇ ਨਮੀ ਕਾਰਨ ਮੰਡੀਆਂ ਵਿੱਚ ਝੋਨੇ ਦੇ ਮੰਡੀਕਰਣ ਸਮੇਂ ਆਉਣ ਵਾਲੀ ਸਮੱਸਿਆ ਤੋਂ ਬਚਣ ਲਈ ਫਸਲ ਦੀ ਕਟਾਈ ਤੋਂ 15 ਦਿਨ ਪਹਿਲਾਂ ਸਿੰਚਾਈ ਲਈ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ। ਇਹ ਵਿਚਾਰ ਡਾ ਅਮਰੀਕ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਰਤਨ ਟਾਟਾ ਟਰੱਸਟ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਵਿਖੇ ਲਗਾਏ ਪਿੰਡ ਪੱਧਰੀ ਸਿਖਲਾਈ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੌਬੋਧਨ ਕਰਦਿਆਂ ਕਹੇ। ਇਸ ਮੌਕੇ ਖੇਤੀ ਮਾਹਿਰ ਦਿਨੇਸ਼ ਕੁਮਾਰ ਖੇਤੀ ਵਿਕਾਸ ਅਫਸਰ, ਸੁਖਪ੍ਰੀਤ ਸਿੰੰਘ ਰਤਨ ਟਾਟਾ ਟਰੱਸਟ, ਦਲਜੀਤ ਸਿੰਘ ਸਕਾਊਟ, ਨਰਿੰਦਰ ਸਿੰਘ ਬਾਜਵਾ, ਜਸਵੰਤ ਸਿੰਘ, ਹਰਬੰਸ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਸਿੰਘ, ਟਹਿਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਕੰਪਿਊਟਰ ਦੀ ਮਦਦ ਨਾਲ ਬਾਸਮਤੀ ਦੀ ਸੁਚੱਜੀ ਕਾਸ਼ਤ ਕਰਨ ਦੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਨਮੀਂ ਜ਼ਿਆਦਾ ਹੋਣ ਕਾਰਨ ਝੋਨੇ ਅਤੇ ਬਾਸਮਤੀ ਦੀ ਗੁਣਵੱਤਾ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਕਿਹਾ ਕਿ ਖੇਤ ਵਿੱਚ ਝੋਨੇ ੳਤੇ ਬਾਸਮਤੀ ਦੀ ਫਸਲ ਦੀ ਕਟਾਈ ਦਾਣਿਆਂ ਦੇ ਪੂਰੀ ਤਰਾਂ ਪੱਕਣ ਉਪਰੰਤ ਹੀ ਕਟਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸ਼ਾਮ 7 ਵਜੇ ਬਾਅਦ ਅਤੇ ਸਵੇਰੇ 9 ਵਜੇ ਤੋਂ ਪਹਿਲਾਂ ਕੰਬਾਇਨ ਨਾਲ ਕਟਾਈ ਨਹੀਂ ਕਰਨੀ ਚਾਹੀਦੀ ਅਤੇ ਮੰਡੀ ਵਿੱਚ ਦਾਣੇ ਪੂਰੀ ਤਰਾਂ ਸੁਕਾ ਕੇ ਹੀ ਲਿਆਉਣੇ ਚਾਹੀਦੇ ਹਨ ਤਾਂ ਜੋ ਕੋਈ ਸਮੱਸਿਆ ਪੇਸ਼ ਨਾ ਆਵੇ।

ਖੇਤੀ ਮਾਹਿਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੀ ਜ਼ਰੂਰਤ ਅਨੁਸਾਰ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਬੀਜ ਦੀ ਖ੍ਰੀਦ ਤੇ ਹੋਣ ਵਾਲੇ ਖਰਚੇ ਨੂੰ ਘਟਾਇਆ ਜਾ ਸਕੇ। ਉਨਾਂ ਕਿਹਾ ਕਿ ਹੁਣ ਝੋਨੇ ਦਾ ਬੀਜ ਤਿਆਰ ਕਰਨ ਲਈ ਬਹੁਤ ਹੀ ਢੁਕਵਾਂ ਸਮਾਂ ਹੈ ਕਿਉਂਕਿ ਫਸਲ ਨਿਸਰਣ ਤੇ ਆਉਣ ਕਾਰਨ ਉੱਚ ਅਤੇੇ ਮਧਰੇ ਬੂਟਿਆਂ ਦੀ ਪਹਿਚਾਣ ਸੌਖਿਆਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਬੀਜ ਵਾਲੀ ਫਸਲ ਉੱਪਰ ਗੱਭ ਭਰਨ ਸਮੇਂ 200 ਮਿਲੀ ਲਿਟਰ ਪ੍ਰੋਪੀਕੋਨਾਜ਼ੋਲ ਜਾਂ 80 ਮਿਲੀ ਲਿਟਰ ਨੈਟਿਵੋ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।

 

ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਡਾ. ਦਿਨੇਸ਼ ਕੁਮਾਰ ਨੇ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਉਨਾਂ ਕਿਹਾ ਕਿ ਹਾੜੀ ਸੀਜ਼ਨ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਘਰ ਰੱਖੇ ਬੀਜ ਦੀ ਉੱਗਣ ਸ਼ਕਤੀ ਹੁਣ ਹੀ ਪਰਖ ਕਰਵਾ ਲੈਣੀ ਚਾਹੀਦੀ ਹੈ ਅਤੇ ਇਸ ਮਕਸਦ ਵਾਸਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਦਦ ਲਈ ਜਾ ਸਕਦੀ ਹੈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਦੁਕਾਨਦਾਰਾਂ ਦੇ ਕਹਿਣ ਤੇ ਦਾਣੇਦਾਰ ਕੀਟਨਾਸ਼ਕ, ਬੂਟੇ ਦਾ ਵਾਧਾ ਵਧਾਊ ਦਵਾਈਆਂ, ਲਘੂ ਤੱਤ ਮਿਸ਼ਰਨ ਅਤੇ ਸਲਫਰ ਦੀ ਵਰਤੋਂ ਕਰਕੇ ਕੇ ਪੈਸੇ ਦੀ ਬਰਬਾਦੀ ਦੇ ਨਾਲ- ਨਾਲ ਵਾਤਾਵਰਣ ਨੂੰ ਪ੍ਰਦੂਸ਼ਤ ਨਾ ਕਰਨ ਸਗੋਂ ਕੋਈ ਵੀ ਕੀਟ ਨਾਸ਼ਕ ਜਾਂ ਖਾਦ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਪਾਉਣ।No Comment posted
Name*
Email(Will not be published)*
Website
Can't read the image? click here to refresh

Enter the above Text*