Bharat Sandesh Online::
Translate to your language
News categories
Usefull links
Google

     

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੇਨ ਹੋਜ਼ੇ (ਕੈਲੀਫੋਰਨੀਆ) ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਨ
29 Sep 2015

ਗੁੱਡ ਈਵਨਿੰਗ ਕੈਲੇਫੋਰਨੀਆ,

ਤੁਹਾਡਾ ਲੋਕਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ। ਅੱਜ 27 ਸਤੰਬਰ ਹੈ ਅਤੇ ਭਾਰਤ ਵਿੱਚ ਅੱਜ 28 ਸਤੰਬਰ ਹੈ। 28 ਸਤੰਬਰ ਭਾਰਤ ਮਾਤਾ ਦੇ ਵੀਰ ਸਪੂਤ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ। ਭਾਰਤ ਮਾਤਾ ਦੇ ਲਾਡਲੇ ਵੀਰ ਸਪੂਤ ਸ਼ਹੀਦ ਭਗਤ ਸਿੰਘ ਨੂੰ ਮੈਂ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ। ਮੈਂ ਕਹਾਂਗਾ ਵੀਰ ਭਗਤ ਸਿੰਘ। ਤੁਸੀਂ ਸਭ ਨੇ ਦੋਨੋਂ ਹੱਥ ਉੱਪਰ ਕਰਕੇ ਬੋਲਣਾ---ਅਮਰ ਰਹੇ, ਅਮਰ ਰਹੇ।

ਵੀਰ ਭਗਤ ਸਿੰਘ…....(ਅਮਰ ਰਹੇ, ਅਮਰ ਰਹੇ।)

ਵੀਰ ਭਗਤ ਸਿੰਘ…....(ਅਮਰ ਰਹੇ, ਅਮਰ ਰਹੇ।)

ਵੀਰ ਭਗਤ ਸਿੰਘ…....(ਅਮਰ ਰਹੇ, ਅਮਰ ਰਹੇ।)

ਮੈਂ ਦੋ ਦਿਨ ਤੋਂ ਤੁਹਾਡੇ ਇਸ ਖੇਤਰ ਵਿੱਚ ਘੁੰਮ ਰਿਹਾ ਹਾਂ। ਬਹੁਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਪਿਛਲੇ ਸਾਲ ਸਤੰਬਰ ਵਿੱਚ ਯੂ.ਐਨ. ਸਿਖਰ ਵਾਰਤਾ ਲਈ ਮੈਂ ਆਇਆ ਸੀ। ਪਿਛਲੇ ਸਾਲ 28 ਸਤੰਬਰ ਨੂੰ ਮੈਨੂੰ ਮੈਡੀਸਨ ਸਕਵੇਅਰ ਵਿੱਚ ਦੇਸ਼ ਵਾਸੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ। ਅੱਜ ਕੈਲੇਫੋਰਨੀਆ ਵਿੱਚ ਇੱਕ ਤੋਂ ਬਾਅਦ ਇੱਕ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਮੈਂ ਅੱਜ ਇਥੇ ਲਗਭਗ 25 ਸਾਲ ਬਾਅਦ ਆਇਆ ਹਾਂ। ਬਹੁਤ ਕੁਝ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਬਹੁਤ ਨਵੇਂ ਚਿਹਰੇ ਨਜ਼ਰ ਆਏ ਹਨ। ਇਕ ਪ੍ਰਕਾਰ ਨਾਲ ਹਿੰਦੋਸਤਾਨ ਦੀ ਉਤਸ਼ਾਹੀ ਤਸਵੀਰ ਮੈਂ ਕੈਲੇਫੋਰਨੀਆ ਵਿੱਚ ਮਹਿਸੂਸ ਕਰ ਰਿਹਾ ਹਾਂ। ਇਥੇ ਜਿਸ ਨੂੰ ਵੀ ਮਿਲਿਆ ਉਸਦੇ ਚਿਹਰੇ ’ਤੇ ਚਮਕ ਹੈ, ਅੱਖਾਂ ਵਿੱਚ ਸੁਪਨੇ ਹਨ, ਅਤੇ ਬਹੁਤ ਕੁਝ ਕਰ ਦਿਖਾਉਣ ਦੇ ਸੰਕਲਪ ਨਾਲ ਜੁੜੇ ਹੋਏ, ਇਥੇ ਮੈਨੂੰ ਲੋਕ ਨਜ਼ਰ ਆ ਰਹੇ ਹਨ। ਸਭ ਤੋਂ ਵੱਡੀ ਗੱਲ, ਇਥੋਂ ਦੇ ਨਾਗਰਿਕ ਭਾਰਤੀ ਸਮੁਦਾਏ ਪ੍ਰਤੀ ਇੰਨਾ ਮਾਣ ਮਹਿਸੂਸ ਕਰਦੇ ਹਨ, ਇੰਨਾ ਆਦਰ ਮਹਿਸੂਸ ਕਰਦੇ ਹਨ ਮੈਂ ਇਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ।

ਅੱਜ ਪੂਰੀ ਦੁਨੀਆ ਵਿੱਚ ਭਾਰਤ ਦੀ ਜਿਹੜੀ ਨਵੀਂ ਪਛਾਣ ਬਣੀ ਹੈ, ਭਾਰਤ ਦੀ ਜੋ ਨਵੀਂ ਤਸਵੀਰ ਬਣੀ ਹੈ। ਭਾਰਤ ਸਬੰਧੀ ਜੋ ਪੁਰਾਣੀ ਸੋਚ ਸੀ, ਉਹ ਬਦਲਣ ਲਈ ਦੁਨੀਆ ਨੂੰ ਮਜਬੂਰ ਹੋਣਾ ਪਿਆ। ਉਸਦਾ ਕਾਰਨ ਤੁਹਾਡੀਆਂ ਉਂਗਲੀਆਂ ਦਾ ਕਮਾਲ ਹੈ। ਤੁਸੀਂ ਕੰਪਿਊਟਰ ਦੇ ਕੀ-ਬੋਰਡ ’ਤੇ ਉਂਗਲੀਆਂ ਘੁਮਾ-ਘੁਮਾ ਕੇ ਦੁਨੀਆ ਨੂੰ ਹਿੰਦੋਸਤਾਨ ਦੀ ਇੱਕ ਨਵੀਂ ਪਛਾਣ ਕਰਵਾ ਦਿੱਤੀ ਹੈ। ਤੁਹਾਡੀ ਇਹ ਸਮਰੱਥਾ, ਤੁਹਾਡੀ ਇਹ ਵਚਨਬੱਧਤਾ, ਤੁਹਾਡੇ ਅਵਿਸ਼ਕਾਰ, ਤੁਸੀਂ ਇਥੇ ਬੈਠੇ-ਬੈਠੇ ਸਾਰੀ ਦੁਨੀਆ ਨੂੰ ਬਦਲਣ ਲਈ ਮਜਬੂਰ ਕਰ ਰਹੇ ਹੋ ਅਤੇ ਜੋ ਬਦਲਣ ਤੋਂ ਮਨ੍ਹਾ ਕਰੇਗਾ, ਜੋ ਬਦਲਣਾ ਨਹੀਂ ਚਾਹੇਗਾ, ਇਹ ਤੈਅ ਕਰਕੇ ਬੈਠੇਗਾ, ਉਹ 21ਵੀਂ ਸਦੀ ਵਿੱਚ ਬੇਕਾਰ ਹੋਣ ਵਾਲਾ ਹੈ।

ਜਦੋਂ ਮੇਰੇ ਦੇਸ਼ ਵਾਸੀ, ਮੇਰੇ ਦੇਸ਼ ਦੇ ਨੌਜਵਾਨ, ਵਿਦੇਸ਼ ਦੀ ਧਰਤੀ ’ਤੇ ਰਹਿ ਕੇ ਸਾਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਜਾਂਦੇ ਹਨ, ਤਾਂ ਮੇਰੇ ਵਰਗੇ ਇਨਸਾਨ ਨੂੰ ਕਿੰਨਾ ਆਨੰਦ ਆਉਂਦਾ ਹੋਏਗਾ। ਇਸ ਲਈ ਭਾਰਤ ਨੂੰ ਮਾਣ ਦਿਵਾਉਣ ਅਤੇ ਭਾਰਤ ਦਾ ਗੌਰਵ ਵਧਾਉਣ ਲਈ, ਪੂਰੇ ਵਿਸ਼ਵ ਨੂੰ ਭਾਰਤ ਨੂੰ ਨਵੇਂ ਸਿਰੇ ਤੋਂ ਦੇਖਣ ਲਈ ਮਜਬੂਰ ਕਰਨ ਲਈ ਤੁਸੀਂ ਸਭ ਨੇ ਜੋ ਮਿਹਨਤ ਕੀਤੀ ਹੈ, ਉਸਦਾ ਮੈਂ ਲੱਖ-ਲੱਖ ਸਵਾਗਤ ਕਰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਕਦੇ ਕਦੇ ਸਾਡੇ ਦੇਸ਼ ਵਿੱਚ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸਨ, ਭਾਰਤ ਵਿੱਚ ਚਰਚਾ ਵੀ ਹੁੰਦੀ ਸੀ, ‘ਕੁਝ ਕਰੋ ਯਾਰ ਇਹ ਬਰੇਨ ਡਰੇਨ ਰੁਕਣਾ ਚਾਹੀਦਾ, ਬਰੇਨ ਡਰੇਨ ਰੁਕਣਾ ਚਾਹੀਦਾ।’ ਓਏ ਮਾਂ ਭਾਰਤੀ ਤਾਂ ਬਹੁ ਰਤਨੀ ਵਸੁੰਧਰਾ ਹੈ। ਉਥੇ ਤਾਂ ਇੱਕ ਤੋਂ ਵੱਧ ਕੇ ਇੱਕ, ਇੱਕ ਤੋਂ ਵੱਧ ਕੇ ਇੱਕ ਬਰੇਨ ਦੀ ਫਸਲ ਹੁੰਦੀ ਰਹਿਣ ਵਾਲੀ ਹੈ। ਇਹ ਬਰੇਨ ਡਰੇਨ, ਬਰੇਨ ਗੇਨ ਵੀ ਬਣ ਸਕਦਾ ਹੈ, ਕੀ ਇਹ ਕਿਸੇ ਨੇ ਕਦੇ ਸੋਚਿਆ ਵੀ ਸੀ? ਅਤੇ ਇਸ ਲਈ ਇਸ ਸਾਰੇ ਘਟਨਾਕ੍ਰਮ ਨੂੰ ਮੇਰਾ ਦੇਖਣ ਦਾ ਨਜ਼ਰੀਆ ਅਲੱਗ ਹੈ। ਕਦੇ ਜੋ ਲੱਗਦਾ ਸੀ ਇਹ ਬਰੇਨ ਡਰੇਨ ਹੈ, ਮੈਨੂੰ ਲੱਗਦਾ ਹੈ ਇਹ ਬਰੇਨ ਡਿਪੌਜਿਟ ਹੋ ਰਿਹਾ ਹੈ। ਅਤੇ ਇਹ ਜੋ ਡਿਪੌਜਿਟ ਹੋਇਆ ਬਰੇਨ ਹੈ, ਉਹ ਮੌਕੇ ਦੀ ਤਲਾਸ਼ ਵਿੱਚ ਹੈ। ਜਿਸ ਦਿਨ ਮੌਕੇ ’ਤੇ ਮੌਕਾ ਮਿਲੇਗਾ, ਵਿਆਜ ਸਮੇਤ ਇਹ ਬਰੇਨ ਮਾਂ ਭਾਰਤੀ ਦੇ ਕੰਮ ਆਏਗਾ।

ਆਏਗਾ ਕਿ ਨਹੀਂ ਆਏਗਾ….... (ਹਾਂ।)

ਆਏਗਾ ਕਿ ਨਹੀਂ ਆਏਗਾ….... (ਹਾਂ।)

ਪੱਕਾ ਆਏਗਾ?.... (ਹਾਂ।)

ਅਤੇ ਇਸ ਲਈ ਇਹ ਬਰੇਨ ਡਰੇਨ ਨਹੀਂ ਹੈ, ਇਹ ਤਾਂ ਡਿਪੌਜਿਟ ਹੈ। ਇਹ ਬਹੁਕੀਮਤੀ ਡਿਪੌਜਿਟ ਹੈ। ਹੁਣ ਮੇਰੇ ਦੇਸ਼ ਵਾਸੀਓ ਮੈਂ ਕਹਿੰਦਾ ਹਾਂ, ਹੁਣ ਉਹ ਮੌਸਮ ਆਇਆ ਹੈ, ਹੁਣ ਉਹ ਮੌਕਾ ਆਇਆ ਹੈ ਜਿਥੇ ਹਰ ਹਿੰਦੋਸਤਾਨੀ ਨੂੰ ਆਪਣੀ ਸ਼ਕਤੀ ਦੀ ਪਛਾਣ ਕਰਾਉਣੀ, ਆਪਣੇ ਗਿਆਨ ਦਾ ਲਾਭ ਲੈਣਾ, ਜਿਸ ਧਰਤੀ ਨੇ, ਜਿਸ ਪਾਣੀ ਨੇ, ਜਿਸ ਹਵਾ ਨੇ, ਜਿਸ ਸੰਸਕਾਰ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਹੈ, ਹੁਣ ਉਹ ਵੀ ਸਾਡਾ ਇੰਤਜ਼ਾਰ ਕਰ ਰਿਹਾ ਹੈ। ਇਹ ਪੱਛਮੀ ਤੱਟ, ਇਹ ਕੈਲੇਫੋਰਨੀਆ, ਅੱਜ ਉਹ ਆਈਟੀ ਦੇ ਕਾਰਨ, ਸਾਡੀ ਨੌਜਵਾਨ ਪੀੜ੍ਹੀ ਦੇ ਕਾਰਨ, ਸਾਡੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਦੇ ਕਾਰਨ, ਅਸੀਂ ਇਕ ਅਜਿਹੇ ਰਿਸ਼ਤੇ ਵਿੱਚ ਬੰਨ੍ਹੇ ਹੋਏ ਨਜ਼ਰ ਆਉਂਦੇ ਹਾਂ।

ਪਰ ਜੇ ਇਤਿਹਾਸ ਦੇ ਝਰੋਖੇ ਵਿੱਚੋਂ ਦੇਖੀਏ ਤਾਂ 19ਵੀਂ ਸਦੀ, 19ਵੀਂ ਸਦੀ ਵਿੱਚ ਹਿੰਦੋਸਤਾਨ ਦੇ ਮੇਰੇ ਸਿੱਖ ਭਾਈ ਇਥੇ ਆਏ ਅਤੇ ਇਥੇ ਖੇਤੀਬਾੜੀ ਕਰਦੇ ਸੀ ਅਤੇ ਇਥੇ ਵੀ ਹਿੰਦੋਸਤਾਨ ਦਾ ਨਕਸ਼ਾ ਹੀ ਬਣਾ ਦਿੱਤਾ। ਆਜ਼ਾਦੀ ਦੀ ਲੜਾਈ ਦੇ ਅੰਦੋਲਨ ਦੀ ਜਿਓਤੀ ਜਲਾਈ ਗਈ ਸੀ? ਹਿੰਦੋਸਤਾਨ ਆਜ਼ਾਦ ਹੋਵੇ ਇਸ ਲਈ ਇਹ ਕੈਲੇਫੋਰਨੀਆ, ਇਹ ਪੱਛਮੀ ਤੱਟ, ਇਥੇ ਆ ਕੇ ਵਸੇ ਹੋਏ ਸਾਡੇ ਸਿੱਖ ਭਾਈ ਭੈਣ, ਸਾਡੇ ਹਿੰਦੋਸਤਾਨੀ, ਹਿੰਦੋਸਤਾਨ ਦੀ ਆਜ਼ਾਦੀ ਲੜਾਈ ਲਈ ਹਰ ਪ੍ਰਕਾਰ ਦੀ ਕੋਸ਼ਿਸ਼ ਕਰਦੇ ਸਨ, ਇਹ ਰਿਸ਼ਤਾ ਹੈ। ਜੇਕਰ 19ਵੀਂ ਸਦੀ ਵਿੱਚ, ਜੇ 19ਵੀਂ ਸਦੀ ਵਿੱਚ ਖੇਤ ਵਿੱਚ ਕੰਮ ਕਰਨ ਲਈ ਮਜ਼ਦੂਰੀ ਕਰਨ ਲਈ ਆਇਆ ਹੋਇਆ ਮੇਰਾ ਨੌਜਵਾਨ ਭਾਰਤ ਦੀ ਗਰੀਬੀ ਦੇ ਲਈ ਬੇਚੈਨ ਹੈ, ਉਹ ਵੀ ਭਾਰਤ ਲਈ ਕੁਝ ਕਰੇਗਾ। ਇਸ ਤੋਂ ਵੱਡੀ ਪ੍ਰੇਰਣਾ ਕੀ ਹੋ ਸਕਦੀ ਹੈ?

ਅਤੇ ਇਹ ਤਾਂ ਹੈ ਵਿਸ਼ੇਸ਼ਤਾ, 1914, ਗੋਪਾਲ ਮੁਖਰਜੀ.... ਇਥੇ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪਹਿਲੇ ਗ੍ਰੈਜੂਏਟ ਬਣੇ ਸੀ। ਇੰਨਾ ਹੀ ਨਹੀਂ 1957-63, ਦਿਲੀਪ ਸਿੰਘ ਸੂਦ ਇਥੋਂ ਦੀ ਕਾਂਗਰਸ ਦੇ ਮੈਂਬਰ ਬਣੇ ਸਨ, ਐਮ.ਪੀ. ਚੁਣਕੇ ਆਏ ਸਨ ਅਤੇ ਪਹਿਲੇ ਭਾਰਤੀ ਜੋ ਵਾਸ਼ਿੰਗਟਨ ਵਿੱਚ ਜਾ ਕੇ ਬੈਠਕੇ ਆਪਣੀ ਗੱਲ ਦੱਸਦੇ ਸਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਭਾਰਤ ਦੀ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਆਪਣੀ ਜਵਾਨੀ ਖਪਾ ਦਿੱਤੀ ਸੀ, ਮਹਾਤਮਾ ਗਾਂਧੀ ਦੇ ਆਦਰਸ਼ਾਂ ’ਤੇ, ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ ਸੀ, ਅਤੇ ਦੇਸ਼ ਵਿੱਚ ਜਦੋਂ ਦੁਬਾਰਾ ਲੋਕਤੰਤਰ ’ਤੇ ਖਤਰਾ ਆਇਆ, ਦੇਸ਼ ਵਿੱਚ ਐਮਰਜੈਂਸੀ ਲੱਗੀ ਸੀ... ਦੇਸ਼ ਦੇ ਸਤਿਕਾਰਯੋਗ ਨੇਤਾਵਾਂ ਨੂੰ 1975 ਵਿੱਚ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ…....ਅਤੇ ਉਸਦੀ ਅਗਵਾਈ ਕਰ ਰਹੇ ਸੀ ਜੈ ਪ੍ਰਕਾਸ਼ ਨਾਰਾਇਣ। ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ। ਤੁਹਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਏਗਾ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਇਸੀ ਕੈਲੇਫੋਰਨੀਆ ਵਿੱਚ ਪੜ੍ਹਾਈ ਕਰਨ ਲਈ ਆਏ ਸੀ। ਮਤਲਬ ਭਾਰਤ ਦਾ ਰਿਸ਼ਤਾ ਇਸ ਖੇਤਰ ਨਾਲ ਅਭਿੰਨ ਰਿਹਾ ਹੈ, ਅਟੁੱਟ ਰਿਹਾ ਹੈ। ਅਤੇ ਅੱਜ ਇਕ ਨਵੇਂ ਵਿਸ਼ਵ ਦੇ ਨਿਰਮਾਣ ਵਿੱਚ ਭਾਰਤੀ ਸਮੁਦਾਇ ਇਥੇ ਬੈਠ ਕੇ ਇਕ ਭਾਵੀ ਇਤਿਹਾਸ ਦਾ ਨਿਰਮਾਣ ਕਰ ਰਿਹਾ ਹੈ ਅਤੇ ਇਸ ਲਈ ਹਰ ਭਾਰਤੀ ਨੂੰ ਤੁਹਾਡੇ ਲੋਕਾਂ ਨੂੰ ਯਾਦ ਕਰਦੇ ਹੀ ਮਾਣ ਮਹਿਸੂਸ ਹੁੰਦਾ ਹੈ, ਅਤੇ ਇਸ ਲਈ ਮੈਨੂੰ, ਅੱਜ ਤੁਹਾਨੂੰ ਮਿਲ ਕੇ ਬਹੁਤ ਮਾਣ ਹੋਇਆ ਹੈ, ਬਹੁਤ ਖੁਸ਼ੀ ਹੋਈ ਹੈ।

ਮੈਨੂੰ ਹੁਣ ਦਿੱਲੀ ਵਿੱਚ ਆਏ ਲਗਭਗ 16 ਮਹੀਨੇ ਹੋ ਗਏ ਹਨ। 16 ਮਹੀਨੇ ਪਹਿਲਾਂ ਮੈਂ ਇਕ ਅਜਨਬੀ ਦੀ ਤਰ੍ਹਾਂ ਆਇਆ ਸੀ। ਰਸਤੇ ਵੀ ਨਹੀਂ ਪਤਾ ਸਨ। ਸੰਸਦ ਵਿੱਚ ਜਾਣਾ ਹੈ ਤਾਂ ਕਿਸ ਗਲੀ ਵਿਚੋਂ ਜਾਣਾ ਹੈ ਤਾਂ....ਕਿਸੇ ਦੀ ਮਦਦ ਲੈਣੀ ਪੈਂਦੀ ਸੀ। ਮੇਰੇ  ਵਰਗੇ ਬਿਲਕੁਲ ਨਵੇਂ ਵਿਅਕਤੀ ਨੂੰ ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਇਕ ਜ਼ਿੰਮੇਵਾਰੀ ਦਿੱਤੀ। ਤੁਹਾਡੇ ਸਭ ਦੇ ਅਸ਼ੀਰਵਾਦ ਨਾਲ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅੱਜ ਪੂਰੇ ਵਿਸ਼ਵ ਵਿੱਚ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਈਏ, ਭਾਰਤ ਦੇ ਪ੍ਰਤੀ ਇਕ ਆਸ਼ਾ ਅਤੇ ਵਿਸ਼ਵਾਸ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਪਿਛਲੇ 20-25 ਸਾਲਾਂ ਤੋਂ ਇਕ ਚਰਚਾ ਚੱਲ ਰਹੀ ਹੈ-‘21ਵੀਂ ਸਦੀ ਕਿਸਦੀ ਹੈ? ਹਰ ਕੋਈ ਇਹ ਤਾਂ ਜ਼ਰੂਰ ਮੰਨਦਾ ਹੈ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ। ਇਹ ਹਰ ਕੋਈ ਮੰਨਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਹੁਣ ਲੋਕ ਇਹ ਨਹੀਂ ਕਹਿੰਦੇ ਹਨ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ, ਹੁਣ ਲੋਕ ਕਹਿ ਰਹੇ ਹਨ ਕਿ 21ਵੀਂ ਸਦੀ ਹਿੰਦੋਸਤਾਨ ਦੀ ਸਦੀ ਹੈ। ਇਹ ਅੱਜ ਦੁਨੀਆ ਮੰਨਣ ਲੱਗੀ ਹੈ।’

ਇਹ ਤਬਦੀਲੀ ਕਿਉਂ ਆਈ? ਇਹ ਤਬਦੀਲੀ ਕਿਸ ਤਰ੍ਹਾਂ ਆਈ? (ਮੋਦੀ! ਮੋਦੀ! ਮੋਦੀ!)

ਇਹ ਤਬਦੀਲੀ ਮੋਦੀ, ਮੋਦੀ, ਮੋਦੀ ਦੇ ਕਾਰਨ ਨਹੀਂ ਆਈ ਹੈ। ਇਹ ਤਬਦੀਲੀ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਦੀ ਸ਼ਕਤੀ ਨਾਲ ਆਈ ਹੈ। ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਠਾਣ ਲਿਆ ਹੈ, ਮਨ ਵਿੱਚ ਸੰਕਲਪ ਕਰ ਲਿਆ ਹੈ ਕਿ ਹੁਣ…….... ਹੁਣ ਹਿੰਦੋਸਤਾਨ ਪਿੱਛੇ ਨਹੀਂ ਰਹੇਗਾ। ਅਤੇ ਜਦੋਂ ਜਨਤਾ ਜਨਾਰਦਨ ਸੰਕਲਪ ਲੈਂਦੀ ਹੈ, ਤਾਂ ਈਸ਼ਵਰ ਤੋਂ ਵੀ ਅਸ਼ੀਰਵਾਦ ਮਿਲਦਾ ਹੈ। ਸਾਰਾ ਵਿਸ਼ਵ, ਜੋ ਕੱਲ੍ਹ ਤੱਕ ਹਿੰਦੋਸਤਾਨ ਨੂੰ ਹਾਸ਼ੀਏ ’ਤੇ ਦੇਖਦਾ ਸੀ ਅੱਜ ਉਹ ਹਿੰਦੋਸਤਾਨ ਨੂੰ ਕੇਂਦਰ ਬਿੰਦੂ ਦੇ ਰੂਪ ਵਿੱਚ ਦੇਖ ਰਿਹਾ ਹੈ। ਕਦੇ ਭਾਰਤ ਵਿਸ਼ਵ ਦੇ ਨਾਲ ਜੁੜਨ ਲਈ ਅਣਥੱਕ ਮਿਹਨਤ ਕਰਦਾ ਸੀ, ਸਖਤ ਮਿਹਨਤ ਕਰਦਾ ਸੀ। ਹਰ ਕਿਸੇ ਨੇ ਆਪਣੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ। ਪਰ ਅੱਜ ਅਜਿਹਾ ਸਮਾਂ ਬਦਲਿਆ ਹੈ ਕਿ ਦੁਨੀਆ ਹਿੰਦੋਸਤਾਨ ਨਾਲ ਜੁੜਨ ਲਈ ਤੜਪ ਰਹੀ ਹੈ। ਇਹ ਜੋ ਵਿਸ਼ਵਾਸ ਦਾ ਵਾਤਾਵਰਣ ਪੈਦਾ ਹੋਇਆ ਹੈ। ਇਹ ਵਿਸ਼ਵਾਸ ਦਾ ਵਾਤਾਵਰਣ ਹੀ ਹਿੰਦੋਸਤਾਨ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਉਣ ਵਾਲਾ ਹੈ।

ਮੈਂ ਸਰਕਾਰ ਵਿੱਚ ਆਇਆ, ਉਦੋਂ ਕਿਹਾ ਸੀ, ਅਤੇ ਮੈਂ ਅੱਜ ਤੁਹਾਨੂੰ ਵੀ ਯਾਦ ਦਿਵਾਉਣਾ ਚਾਹੁੰਦਾ ਹਾਂ ਕਿਉਂਕਿ ਅੱਜ ਤੁਸੀਂ ਦੁਨੀਆ ਨੂੰ ਅਜਿਹੀ ਤਕਨੀਕ ਦਿੱਤੀ ਹੈ ਕਿ ਕੁਝ ਵੀ ਛੁਪਿਆ ਨਹੀਂ ਰਹਿ ਸਕਦਾ। ਕੁਝ ਦੂਰ ਨਹੀਂ ਰਹਿ ਸਕਦਾ, ਅਤੇ ਕੋਈ ਖ਼ਬਰ ਇੰਤਜ਼ਾਰ ਨਹੀਂ ਕਰ ਸਕਦੀ। ਘਟਨਾ ਹੋਈ ਨਹੀਂ ਕਿ ਤੁਹਾਡੇ ਮੋਬਾਈਲ ਫੋਨ ’ਤੇ ਆ ਕੇ ਟਪਕੀ ਨਹੀਂ। ਇਹ ਜੋ ਤੁਸੀਂ ਕੰਮ ਕੀਤਾ ਹੈ ਅਤੇ ਇਸ ਲਈ ਤੁਹਾਨੂੰ ਭਾਰਤ ਦੀ ਬਰੀਕ ਤੋਂ ਬਰੀਕ ਖ਼ਬਰ ਰਹਿੰਦੀ ਹੈ। ਕਦੇ ਕਦੇ ਤਾਂ ਜੇ ਤੁਸੀਂ ਸਟੇਡੀਅਮ ਵਿੱਚ ਬੈਠ ਕੇ ਕ੍ਰਿਕੇਟ ਮੈਚ ਦੇਖਦੇ ਹੋ ਤਾਂ ਇੱਧਰ ਉੱਧਰ ਦੇਖਣਾ ਪੈਂਦਾ ਹੈ ਕਿ ਬਾਲ ਕਿਥੇ ਗਈ, ਫੀਲਡਰ ਕਿਥੇ ਖੜ੍ਹਾ ਸੀ, ਵਿਕਟ ਕੀਪਰ ਕੀ ਕਰ ਰਿਹਾ ਹੈ, ਸਿਰ ਘੁਮਾਉਣਾ ਪੈਂਦਾ ਹੈ। ਪਰ ਜੇ ਘਰ ਵਿੱਚ ਟੀਵੀ ’ਤੇ ਦੇਖਦੇ ਹੋ ਤਾਂ ਸਭ ਪਤਾ ਚੱਲਦਾ ਹੈ ਬਾਲ ਕਿੱਧਰ ਗਈ, ਫੀਲਡਰ ਇਹ ਕੀ ਕਰ ਰਿਹਾ ਹੈ, ਵਿਕਟ ਕੀਪਰ ਇਹ ਕੀ ਕਰ ਰਿਹਾ ਹੈ, ਐਂਪਾਇਰ ਇਹ ਹੈ। ਪਤਾ ਲੱਗਦਾ ਹੈ ਕਿ ਨਹੀਂ ਲੱਗਦਾ? ਇਸ ਲਈ ਹਿੰਦੋਸਤਾਨ ਵਿੱਚ ਰਹਿ ਕੇ ਹਿੰਦੋਸਤਾਨ ਦੇਖਦੇ ਹਾਂ, ਉਸ ਤੋਂ ਜ਼ਿਆਦਾ ਹਿੰਦੋਸਤਾਨ ਬਰੀਕੀ ਨਾਲ ਦੂਰ ਬੈਠੇ ਹੋਏ ਤੁਹਾਨੂੰ ਦਿਖਾਈ ਦਿੰਦਾ ਹੈ। ਅਤੇ ਇਸ ਲਈ ਇਹ ਵੀ ਪਤਾ ਲੱਗਦਾ ਹੈ ਕਿ ਹਿੰਦੋਸਤਾਨ ਵਿੱਚ ਕੀ ਹੋ ਰਿਹਾ ਹੈ, ਮੋਦੀ ਕੀ ਕਰ ਰਿਹਾ ਹੈ, ਮੋਦੀ ਪਹਿਲਾਂ ਕੀ ਕਹਿੰਦਾ ਸੀ, ਮੋਦੀ ਨੇ ਕੀ ਕੀਤਾ-ਸਭ ਪਤਾ ਹੈ ਤੁਹਾਨੂੰ।

ਤੁਹਾਨੂੰ ਯਾਦ ਹੋਏਗਾ ਮੈਂ ਕਿਹਾ ਸੀ ਕਿ ਮੈਂ ਮਿਹਨਤ ਕਰਨ ਵਿੱਚ ਕੋਈ ਕਮੀ ਨਹੀਂ ਰੱਖਾਂਗਾ। ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਇਸ ਲਈ ਪਲ-ਪਲ ਅਤੇ ਸਰੀਰ ਦਾ ਕਣ-ਕਣ ਮੈਂ ਸੌ ਫੀਸਦ ਕੰਮ ਵਿੱਚ ਲਗਾ ਕੇ ਰੱਖਾਂਗਾ। ਅੱਜ 16 ਮਹੀਨੇ ਤੋਂ ਬਾਅਦ ਮੈਨੂੰ ਤੁਹਾਡਾ ਸਰਟੀਫਿਕੇਟ ਚਾਹੀਦਾ ਹੈ।

ਮੈਂ ਵਾਅਦਾ ਨਿਭਾਇਆ? ...(ਹਾਂ!)

ਮੈਂ ਵਾਅਦਾ ਨਿਭਾਇਆ? ...(ਹਾਂ!)

ਮੈਂ ਵਾਅਦਾ ਨਿਭਾਇਆ? ...(ਹਾਂ!)

ਸਖਤ ਮਿਹਨਤ ਕੀਤੀ? ...(ਹਾਂ!)

ਦਿਨ ਰਾਤ ਮਿਹਨਤ ਕਰ ਰਿਹਾ ਹਾਂ? ...(ਹਾਂ!)

ਦੇਸ਼ ਦੇ ਲਈ ਕਰ ਰਿਹਾ ਹਾਂ? ...(ਹਾਂ!)

ਤੁਸੀਂ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਅਤੇ ਮੈਂ ਜੋ ਵਾਅਦਾ ਕੀਤਾ ਸੀ, ਮੈਂ ਉਸਦਾ ਪੂਰੀ ਤਰ੍ਹਾਂ ਨਾਲ ਪਾਲਣ ਕਰ ਰਿਹਾ ਹਾਂ। ਸਾਡੇ ਦੇਸ਼ ਵਿੱਚ ਰਾਜਨੀਤਕ ਲੋਕਾਂ ਦੇ ਕੁਝ ਹੀ ਸਮੇਂ ਵਿੱਚ ਦੋਸ਼ ਲੱਗ ਜਾਂਦੇ ਹਨ। ਉਸਨੇ 50 ਕਰੋੜ ਬਣਾਇਆ, ਉਸਨੇ 100 ਕਰੋੜ ਬਣਾਇਆ। ਬੇਟੇ ਨੇ 250 ਸੌ ਕਰੋੜ ਬਣਾਇਆ, ਬੇਟੀ ਨੇ 500 ਕਰੋੜ ਬਣਾਇਆ, ਜਵਾਈ ਨੇ 1000 ਕਰੋੜ ਬਣਾਇਆ, ਚਚੇਰੇ ਭਾਈ ਨੇ ਠੇਕਾ ਲੈ ਲਿਆ। ਮਸੇਰੇ ਭਾਈ ਨੇ ਫਲੈਟ ਬਣਾ ਲਿਆ।

ਇਹ ਸੁਣਨ ਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਹੈ?... (ਹਾਂ!)

ਇਹ ਸੁਣ-ਸੁਣ ਕੇ ਕੰਨ ਪੱਕ ਗਏ ਕਿ ਨਹੀਂ ਪੱਕ ਗਏ?... (ਹਾਂ!)

ਦੇਸ਼ ਨਿਰਾਸ਼ ਹੋ ਗਿਆ ਕਿ ਨਹੀਂ ਹੋ ਗਿਆ?... (ਹਾਂ!)

ਭ੍ਰਿਸ਼ਟਾਚਾਰ ਦੇ ਪ੍ਰਤੀ ਨਫ਼ਰਤ ਪੈਦਾ ਹੋਈ ਕਿ ਨਹੀਂ ਹੋਈ?... (ਹਾਂ!)

ਗੁੱਸਾ ਪੈਦਾ ਹੋਇਆ ਕਿ ਨਹੀਂ ਹੋਇਆ?... (ਹਾਂ!)

ਮੇਰੇ ਦੇਸ਼ ਵਾਸੀਓ,

ਮੈਂ ਅੱਜ ਤੁਹਾਡੇ ਵਿਚਕਾਰ ਖੜ੍ਹਾਂ ਹਾਂ। ਮੇਰੇ ’ਤੇ ਹੈ ਕੋਈ ਦੋਸ਼?... (ਨਹੀਂ!)

ਹੈ ਕੋਈ ਦੋਸ਼ ?... (ਨਹੀਂ!)

ਅੱਜ ਵੀ ਮੈਂ ਦੇਸ਼ ਨੂੰ ਇਹ ਵਿਸ਼ਵਾਸ ਦਿਵਾਉਣਾ  ਚਾਹੁੰਦਾ ਹਾਂ-ਅਸੀਂ ਜੀਵਾਂਗੇ ਤਾਂ ਵੀ ਦੇਸ਼ ਦੇ ਲਈ, ਅਤੇ ਮਰਾਂਗੇ ਤਾਂ ਵੀ ਦੇਸ਼ ਦੇ ਲਈ।

(ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ)

ਭਾਈਓ-ਭੈਣੋਂ,

ਸਾਡਾ ਦੇਸ਼ ਸ਼ਕਤੀ ਅਤੇ ਸਮਰੱਥਾ ਨਾਲ ਭਰਿਆ ਹੋਇਆ ਹੈ। ਲੋਕ ਕਦੇ-ਕਦੇ ਮੈਨੂੰ ਪੁੱਛਦੇ ਹਨ ਕਿ ਮੋਦੀ ਜੀ ਇੰਨਾ ਤੁਹਾਡਾ ਆਤਮ ਵਿਸ਼ਵਾਸ ਕਿਥੋਂ ਆਉਂਦਾ ਹੈ? ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਹਾਡਾ ਦੇਸ਼ ਅੱਗੇ ਵਧੇਗਾ? ਆਪਣੇ ਦੇਸ਼ ਦੇ ਲੋਕ ਵੀ ਮੈਨੂੰ ਪੁੱਛਦੇ ਹਨ, ਬੋਲੇ ਮੋਦੀ ਜੀ ‘ਇਹ ਹੋਇਆ, ਉਹ ਹੋਇਆ, ਫਲਾਣਾ ਹੋਇਆ, ਢਿਮਕਾ ਹੋਇਆ, ਤੁਹਾਨੂੰ ਚਿੰਤਾ ਨਹੀਂ ਹੋ ਰਹੀ, ਡਰ ਨਹੀਂ ਲੱਗਦਾ?  ਫਿਰ ਵੀ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਦੇਸ਼ ਅੱਗੇ ਵਧੇਗਾ?’ ਮੇਰਾ ਵਿਸ਼ਵਾਸ ਹੈ ਕਿ ਵਧੇਗਾ। ਵਿਸ਼ਵਾਸ ਇਸ ਲਈ ਹੈ ਕਿ ਮੇਰਾ ਦੇਸ਼ ਜਵਾਨ ਹੈ। 65 ਫੀਸਦੀ ਜਨਸੰਖਿਆ…... ਜਿਸ ਦੇਸ਼ ਦੀ 65 ਫੀਸਦੀ ਜਨਸੰਖਿਆ 35 ਸਾਲ ਤੋਂ ਘੱਟ ਉਮਰ ਦੀ ਹੋਵੇ, ਉਹ ਦੁਨੀਆ ਵਿੱਚ ਕੀ ਕੁਝ ਨਹੀਂ ਕਰ ਸਕਦੀ? 800 ਮਿਲੀਅਨ ਜਿਸ ਦੇਸ਼ ਦੇ ਕੋਲ ਨੌਜਵਾਨ ਹੋਣ, 1600 ਮਿਲੀਅਨ ਭੁਜਾਵਾਂ ਹੋਣ, ਉਹ ਕੀ ਕੁਝ ਨਹੀਂ ਕਰ ਸਕਦੇ ਹਨ, ਮੇਰੇ ਭਾਈਓ-ਭੈਣੋਂ? ਅਤੇ ਇਕ ਗੱਲ ’ਤੇ ਵਿਸ਼ਵਾਸ ਕਰਕੇ ਮੈਂ ਕਹਿ ਰਿਹਾ ਹਾਂ, ਹੁਣ ਇਹ ਦੇਸ਼ ਪਿੱਛੇ ਨਹੀਂ ਰਹਿ ਸਕਦਾ ਹੈ।

ਤੁਹਾਨੂੰ ਪਤਾ ਹੈ ਕਿ ਕੁਝ ਸਾਲ ਪਹਿਲਾਂ ਇਕ ਨਵੀਂ ਤਕਨੀਕ ਆਈ ਸੀ ਦੁਨੀਆ ਵਿੱਚ? ਕਿ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਦੇਸ਼ ਕਿਹੜੇ ਹਨ? ਕਿਸ ਕਿਸ ਦੀ ਸੰਭਾਵਨਾ ਹੈ? ਤਾਂ ਉਸ ਵਿੱਚੋਂ ਇਕ ਸ਼ਬਦ ਨਿਕਲਿਆ ਸੀ – ‘2੍ਰ93ਸ਼’ 2, ੍ਰ, 9, 3, ਸ਼ ਅਤੇ ਜਿਨ੍ਹਾਂ ਨੇ ਇਹ ਸ਼ਬਦ ਘੜਿਆ ਸੀ, ੳਨ੍ਹਾਂ ਦਾ ਕਹਿਣਾ ਸੀ ਕਿ ਇਹ ਪੰਜ ਦੇਸ਼ ਅਜਿਹੇ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਤੇਜ਼ ਗਤੀ ਨਾਲ ਅੱਗੇ ਵਧਣਗੇ, ਲੀਡ ਕਰਨਗੇ-ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫ਼ਰੀਕਾ। ਇਨ੍ਹਾਂ ਪੰਜੋਂ ਦੇਸ਼ਾਂ ਦੀ ਚਰਚਾ ਹੁੰਦੀ ਸੀ ਪਰ ਤੁਸੀਂ ਧਿਆਨ ਨਾਲ ਜੇਕਰ ਦੇਖਿਆ ਹੋਏਗਾ ਤਾਂ ਪਿਛਲੇ ਦੋ ਸਾਲ ਤੋਂ ਸੁਗਬੁਗਾਹਟ ਚੱਲ ਰਹੀ ਸੀ ਕਿ ‘ਯਾਰ ਇਹ 2੍ਰ93ਸ਼ ਦੀ ਤਕਨੀਕ ਬਦਲਣੀ ਪਏਗੀ ਕਿਉਂਕਿ ਅਸੀਂ ਸੋਚ ਰਹੇ ਸੀ ਕਿ ‘9’ ਹੈ ਅੱਗੇ ਵਧੇਗਾ ਪਰ ‘9’ ਤਾਂ ਲੁੜ੍ਹਕ ਰਿਹਾ ਹੈ।’ ਇਹ ਚਰਚਾ ਸ਼ੁਰੂ ਹੋ ਗਈ ਸੀ। 2੍ਰ93ਸ਼ ਵਿੱਚੋਂ 9ਨਦੳਿ  ਦਾ ‘9’ ਆਪਣੀ ਭੂਮਿਕਾ ਅਦਾ ਕਰਨ ਵਿੱਚ ਦੁਨੀਆ ਨੂੰ ਘੱਟ ਹੀ ਨਜ਼ਰ ਆਉਂਦਾ ਸੀ। ਲੋਕਾਂ ਨੇ ਮੰਨ ਲਿਆ ਸੀ ਕਿ 2੍ਰ93ਸ਼  ਧਾਰਨਾ ‘9’ ਤੋਂ ਬਿਨਾਂ ਕਿਸ ਤਰ੍ਹਾਂ ਚੱਲੇਗੀ?

ਮੇਰੇ ਦੇਸ਼ ਵਾਸੀਓ ਅੱਜ ਮੈਂ ਮਾਣ ਨਾਲ ਕਹਿੰਦਾ ਹਾਂ ਕਿ ਪੂਰੇ 2੍ਰ93ਸ਼ ਵਿੱਚ ਜੇ ਤਾਕਤ ਨਾਲ ਕੋਈ ਖੜ੍ਹਾ ਹੈ ਤਾਂ ਉਹ ‘9’ ਖੜ੍ਹਾ ਹੈ। 15 ਮਹੀਨੇ ਦੇ ਅੰਦਰ-ਅੰਦਰ ਵਿਕਾਸ ਦੀਆਂ ਉੱਚਾਈਆਂ ਨੂੰ ਪਾਰ ਕਰਨ ਦੇ ਕਾਰਨ, ਆਰਥਿਕ ਸਥਿਰਤਾ ਦੇ ਕਾਰਨ, ਵਿਕਾਸ ਦੀਆਂ ਨਵੀਆਂ-ਨਵੀਆਂ 2੍ਰ93ਸ਼ ਕਾਰਨ ਅੱਜ ਇਹ ਵਿਸ਼ਵਾਸ ਪੈਦਾ ਹੋਇਆ ਹੈ ਕਿ 2੍ਰ93ਸ਼ ਦੀ ਜੋ ਕਲਪਨਾ ਕੀਤੀ ਗਈ ਸੀ ਅੱਜ ਭਾਰਤ ਉਸ ਵਿੱਚ ਇਕ ਸ਼ਕਤੀ ਬਣਕੇ ਉੱਭਰ ਕੇ ਆਇਆ ਹੈ।

ਵਿਸ਼ਵ ਬੈਂਕ ਹੋਵੇ, ਆਈਐਮਐਫ ਹੋਵੇ, ਮੋਦੀ ਜੀ ਹੋਣ, ਅਲੱਗ ਅਲੱਗ ਰੇਟਿੰਗ ਏਜੰਸੀਆਂ ਹੋਣ-ਇਕ ਸੁਰ ਵਿੱਚ ਪਿਛਲੇ ਛੇ ਮਹੀਨੇ ਤੋਂ ਦੁਨੀਆ ਦੀਆਂ ਸਾਰੀਆਂ ਅਜਿਹੀਆਂ ਏਜੰਸੀਆਂ ਨੇ ਇਕ ਸੁਰ ਵਿੱਚ ਕਿਹਾ ਹੈ ਮੇਰੇ ਦੋਸਤੋ। ਅਤੇ ਇਹ ਕਿਹਾ ਹੈ ਕਿ ਅੱਜ ਵੱਡੇ ਦੇਸ਼ਾਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵੱਧਣ ਵਾਲੀ ਅਰਥ ਵਿਵਸਥਾ ਕਿਸ ਦੀ ਹੈ ਤਾਂ ਉਸ ਦੇਸ਼ ਦਾ ਨਾਮ ਹੈ (9ਨਦੳਿ)

ਉਸ ਦੇਸ਼ ਦਾ ਨਾਮ ਹੈ….... 9ਨਦੳਿ

ਭਾਈਓ ਭੈਣੋਂ,

ਜਿਸ ਆਰਥਿਕ ਖੇਤਰ ਵਿੱਚ ਭਾਰਤ ਕੁਝ ਕਰ ਨਹੀਂ ਸਕਦਾ ਹੈ। ਇੰਨਾ ਵੱਡਾ ਦੇਸ਼, ਇੰਨੀ ਗਰੀਬੀ, ਉਨ੍ਹਾਂ ਹਾਲਤਾਂ ਵਿੱਚ ਦੇਸ਼ ਕਿਸ ਤਰ੍ਹਾਂ ਅੱਗੇ ਵਧ ਸਕਦਾ ਹੈ? ਉਨ੍ਹਾਂ ਹਾਲਤਾਂ ਵਿੱਚ ਵੀ ਦੇਸ਼ ਰਸਤਾ ਪਾਰ ਕਰ ਰਿਹਾ ਹੈ ਅਤੇ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਉਸ ਨੂੰ ਸਵੀਕਾਰ ਕਰਨ ਲੱਗੀ ਹੈ। ਵਿਕਾਸ ਦੇ ਖੇਤਰ ਵਿੱਚ ਭਾਰਤ ਨੇ ਇਕ ਨਵੀਂ ਪਛਾਣ ਬਣਾਈ ਹੈ। ਆਪਣੀ ਪਹਿਲਾਂ ਪਛਾਣ ਸੀ-ਉਪਨਿਸ਼ਦ ਦੀ। ਭਾਰਤ ਮਾਣ ਕਰਦਾ ਸੀ ਉਪਨਿਸ਼ਦ, ਉਪਨਿਸ਼ਦ, ਉਪਨਿਸ਼ਦ। ਹੁਣ ਦੁਨੀਆ ਨੂੰ ਸਮਝ ਤਾਂ ਆਉਂਦਾ ਨਹੀਂ ਸੀ ਪਰ ਅੱਜ ਇਹੀ ਦੇਸ਼ ਉਪਨਿਸ਼ਦ ਤੋਂ ਵੱਧ ਕੇ ਉਪਗ੍ਰਹਿ ਦੀ ਚਰਚਾ ਕਰਨ ਲੱਗਿਆ ਹੈ। ਉਪਗ੍ਰਹਿ ਦੀ ਚਰਚਾ।

ਸਾਡੇ ਮੰਗਲ ਮਿਸ਼ਨ ਦੀ ਸਫਲਤਾ.. .. ਪੂਰੇ ਵਿਸ਼ਵ ਵਿੱਚ ਭਾਰਤ ਪਹਿਲਾ ਦੇਸ਼ ਹੈ ਜੋ ਪਹਿਲੀ ਹੀ ਕੋਸ਼ਿਸ਼ ਵਿੱਚ ਮੰਗਲ ਮਿਸ਼ਨ ਵਿੱਚ ਸਫਲ ਹੋ ਸਕਿਆ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਅਨੇਕ ਵਾਰ ਯਤਨ ਕਰਨ ਤੋਂ ਬਾਅਦ ਸਫਲਤਾ ਮਿਲੀ। ਭਾਰਤ ਨੂੰ ਪਹਿਲੀ ਵਾਰ….. ..ਮੇਰਾ ਵੀ ਇਸ ਤਰ੍ਹਾਂ ਹੀ ਹੋਇਆ।

ਕਿਉਂ? ਦੇਸ਼ ਦੀ ਸੰਕਲਪ ਸ਼ਕਤੀ ਦੀ ਤਾਕਤ ਨੂੰ ਦੇਖੋ, ਦੇਸ਼ ਦੀ ਸਮਰੱਥਾ ਦੇਖੋ। ਅਤੇ ਅੱਜ ਸਪੇਸ ਤਕਨੀਕ ਦਾ ਉਪਯੋਗ..ਬਹੁਤ ਜਮਾਨੇ ਪਹਿਲਾਂ ਸਾਡੇ ਇਥੇ ਵਿਵਾਦ ਹੁੰਦਾ ਸੀ, ਜਦੋਂ ਵਿਕਰਮ ਸਾਰਾਭਾਈ ਵਗੈਰਾ ਸੀ, ਭਾਵਾ ਸੀ, ਤਾਂ ਭਾਰਤ ਵਿੱਚ ਚਰਚਾ ਹੁੰਦ


No Comment posted
Name*
Email(Will not be published)*
Website
Can't read the image? click here to refresh

Enter the above Text*