Bharat Sandesh Online::
Translate to your language
News categories
Usefull links
Google

     

ਧੁੱਪ-ਛਾਂ
22 Oct 2011

ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ ਦਸੂਹਾ ,ਜ਼ਿਲਾ : ਹੋਸ਼ਿਆਰਪੁਰ ( ਪੰਜਾਬ )

091-94655-74866

Web address : lalsinghdasuya.yolasite.com

E-mail : lalsinghdasuya@yahoo.com

 

ਪਿੰਡ ਨੂੰ ਅਲਵਿਦਾ ਆਖ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ , ਹੁਣ ਤੱਕ ਤੀਜਾ ਮਕਾਨ ਬਦਲ ਚੁੱਕਾ ਹਾਂ । ਪਹਿਲਾਂ ਮਕਾਨ ਚੁੰਗੀਓ ਬਾਹਰ ਬਣੀ ਬਸਤੀ ਵਿਚ ਇਕੋ ਇਕ ਕਮਰਾ ਸੀ । ਅੱਗੋ ਵਿਹੜਾ ਨਾ ਬਰਾਂਡਾ । ਉਂਝ ਵਿਹੜਾ ਸੀ ਵੀ ਨਿੱਕਾ ਜਿਹਾ ‘ਹਾਤੇ ’ ਵਰਗਾ । ਦਸਾਂ ਕਰਾਏਦਾਰਾਂ ਲਈ ਸਾਂਝਾ । ਸਾਰੇ ਟੱਬਰ ਆਪੋ ਵਿਚ ਦੀ ਰੋਲ-ਗਦੋਲਾ । ਕਿਸੇ ਦੀ ਜੁੱਤੀ ਕਿਸੇ ਤਾ ਬੂਹੇ ਅੱਗੇ । ਕਿਸੇ ਦਾ ਕਪੜਾ ਕਿਸੇ ਦੇ । ਕਿਸੇ ਦਾ ਨਿਆਣਾ ਕਿਧਰੇ ਹੱਗ ਛੱਡਦਾ । ਕਿਸੇ ਦਾ ਖੰਗਾਰ ਕਿਧਰੇ ਪਿਆ ਹੁੰਦਾ । ਇਕ ਦਾ ਗਾਲੀ-ਗਲੋਚ ਦਸਾਂ ਕੁਆਟਰਾਂ ਤੱਕ ਪਹੁੰਚਦਾ । ਵਿਚਕਾਰ ਇਕ ਨਲਕਾ । ਉਹ ਵੀ ਨਿਰਾ ਢੀਚਕ-ਢੀਚਕ । ਦਾਤਨ-ਕੁਰਲਾ ,ਨੱਕ-ਸੀਂਢ ਸੱਭ ਦਾ ਉੱਥੇ । ਪਾਣੀ ਦੀ ਵਾਰੀ ਲਈ ਚੀਂ-ਚੀਂ , ਪੈਂਅ-ਪੈਂਅ ਹੁੰਦੀ ਈ ਰਹਿੰਦੀ । ਲੜਨ-ਭਿੜਨ ਤੋਂ ਸਿਵਾ ਨਾ ਕਿਸੇ ਨੂੰ ਅੰਦਰ ਦੀ ਸੁਰਤ ਨਾ ਕਿਸੇ ਨੂੰ ਬਾਹਰ ਦੀ । ਪਿੰਡ ਡਿਪੂ ਦੀ ਪਿਛਵਾੜੀ ਬੜੀ ਰੀਝ ਨਾਲ ਬਣਵਾਇਆ ਕਈ ਕਮਰਿਆਂ ਵਾਲਾ ਖੁਲ੍ਹਾ-ਮੋਕਲਾ ਮਕਾਨ ਛੱਡ ਕੇ ਇਕੋ ਘੁਰਨੇ ਦੀ ਕੈਦ, ਮੈਨੂੰ ਮੌਤ ਸਹੇੜਨ ਵਾਂਗ ਜਾਪੀ । ਪੂਰੇ ਮਹੀਨੇ ਦਾ ਕਰਾਇਆ ਪੇਸ਼ਗੀ ਦਿੱਤਾ ਛੱਡ ਕੇ , ਮੈਂ ਦਸਾਂ ਕੁ ਦਿਨਾਂ ਪਿਛੋਂ ਹੀ ਇਕ ਹੋਰ ਥਾਂ ਜਾ ਟਿਕਿਆ ।

ਇਹ ਮਕਾਨ ਮਾਡਲ-ਗਰਾਮ ਅੰਦਰ ਸੀ । ਖੁਲ੍ਹੀਆਂ-ਡੁਲੀਆਂ ਸੜਕਾਂ । ਨਾਲ ਨਾਲ ਜੁੜਵੇਂ ਕੋਠੀਆਂ ਵਰਗੇ ਵੱਡੇ-ਵੱਡੇ ਮਕਾਨ । ਇਕ ਇਕ ਪਲਾਟ ਅੰਦਰ ਦੋ-ਦੋ ਤਿੰਨ-ਤਿੰਨ ਵੱਖਰੇ ਵੱਖਰੇ ਰਿਹਾਇਸ਼ੀ ਸੈਟ । ਚੁਰੰਜਾ ਨੰਬਰ ਕੋਠੀ ਦਾ ‘ਸੀ ’ ਪੋਰਸ਼ਨ ਖਾਲੀ ਮਿਲ ਗਿਆ । ਜਾਂ ਇਉਂ ਆਖੋ ਖਾਲੀ ਹੋ ਗਿਆ । ਇਥੇ ਇਕ ਮਾਸਟਰ ਜੀ ਰਹਿੰਦੇ ਸਨ, ਸਿਆਣੇ-ਬਿਆਣੇ , ਬਾਲ-ਬੱਚੇਦਾਰ । ਸ਼ਾਮ ਸਿੰਘ ਉਹਨਾਂ ਦਾ ਨਾਂ ਸੀ । ਉਪਨਾਮ ‘ਸੈਣੀ ’ ਕਰਕੇ ਲਿਖਦੇ । ਮਾਲਕ ਮਕਾਨ ਵੀ ਇਸੇ ਜਾਤੀ ਦੇ , ਪਰ ਉਪ-ਜਾਤੀ ਵੱਖਰੀ । ਬਨਵੈਤ । ਵੱਡੇ ਬਨਵੈਤ ਜੀ ਦੁਕਾਨ ਕਰਦੇ ਸਨ ,ਢਾਂਗੂ ਰੋਡ ਤੇ । ਮੋਟਰ ਸਪੇਅਰ-ਪਾਰਟਸ ਦੀ । ਦੋ ਮੁੰਡੇ , ਉਹਨਾਂ ਦੇ । ਦੋਨੋਂ ਟਰਾਂਸਪੋਰਟਰ । ਕੱਲੇ-ਕੱਲੇ ਪਾਸ ਕਈ ਕਈ ਮੋਟਰ ਗੱਡੀਆਂ । ਕੁਝ ਛੋਟੀਆਂ ਕਈ ਵੱਡੀਆਂ । ‘ਏ ’ ਪੋਰਸ਼ਨ ਇਕ ਕੋਲ , ‘ਬੀ ’ ਪੋਰਸ਼ਨ ਦੂਜੇ ਪਾਸ । ਸੁਣਿਆ ਪੜ੍ਹਾਈ –ਲਿਖਾਈ ‘ਚ ਦੋਨੋਂ ਨਫਿੱਟ ਸਨ । ਸਿਆਣੇ ਪਿਓ ਨੇ ਟਰੱਕ –ਕਲੀਨਰ ਲਾ ਦਿੱਤੇ ਕਿੱਧਰੇ । ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ । ਉਹਨਾਂ ਸਭ ਸਿਖਾ ‘ ਤਾ । ਉਹਨਾਂ ਵਾਂਗ ਚੰਗਾ –ਮਾੜਾ ਬੋਲਦੇ । ਮਿੱਠਾ –ਕੌੜਾ ਛਕਦੇ । ਹਰ ਵੇਲੇ ਜ਼ਰਦਾ ਮੂੰਹ ‘ਚ ਰਹਿੰਦਾ । ਸਿਰਗਟਾਂ-ਬੀੜੀਆਂ ਦੀ ਤਾਂ ਪੁੱਛੋਈ ਨਾ । ਦੋ ਸੂਟੇ ਮਾਰ ਕੇ ਬਿੱਲੇ ਲਾ ਛੱਡਦੇ । ਦਾਰੂ-ਸਿੱਕਾ , ਫੀਮ-ਚਰਸ ਜੋ ਹੱਥ ਆਉਂਦਾ ਸੱਭ ਚਟੱਮ । ਪਰ , ਸੈਣੀ ਪੁੱਤਰ ਸਨ , ਪੱਲਾ ਨਾ ਗੁਆਇਆ । ਉਲਟਾ ਹੰਢੇ ਵਰਤੇ ਡਰੈਵਰਾਂ ਨੂੰ ਠਿੱਬੀ ਮਾਰ ਗਏ । ਮੁਸ-ਫੁਟਦਿਆਂ ‘ਡਰੈਵਰ ’ ਬਣ ਬੈਠੇ । ਕੰਘੀ-ਪਟੇ ਵਾਹੁੰਦਿਆ ਇਕ-ਇਕ ਗੱਡੀ ਪਾ ਲਈ । ਬੱਸ ਫਿਰ , ਚੱਲ ਸੌ ਚੱਲ । ਹੁਣ ਅੱਠ –ਅੱਠ ਦਸ-ਦਸ ਆ ,ਕੱਲੇ –ਕੱਲੇ ਕੋਲ । ਆਪਣੇ ਲਈ ਕਾਰਾਂ ਵੱਖਰੀਆਂ । ਜੀਪਾਂ ਵੱਖਰੀਆਂ । ਸਕੂਟਰ ਵੱਖਰੇ । ਦਫ਼ਤਰ ਵੱਖਰੇ । ਪੂਰੀ ਸੱਜ-ਧੱਜ । ਪਰ , ‘ਖਾਣੀ-ਪੀਣੀ’ਸਭ ਬੰਦ। ਕੈਂਚੀਆਂ ਮੋਚਨੇ ਸਭ ਢੇਰਾਂ ‘ ਤੇ । ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ । ਖੱਟੀਆਂ-ਨੀਲੀਆਂ ਦਸਤਾਰਾਂ । ਦਰਸ਼ਨੀ ਗਾਤਰੇ , ਕਿਸੇ ਦੀ ਮਾੜੀ ਨਈਂ , ਕਿਸੇ ਦੀ ਚੰਗੀ ਨਈਂ । ਹਰ ਵੇਲੇ ਵਾਖਰੂ-ਵਾਖਰੂ । ਅੱਗੋਂ ਟੱਬਰ-ਟ੍ਹੀਰ , ਬਾਲ –ਬੱਚਾ ਸਭ ਅੰਮ੍ਰਿਤਧਾਰੀ । ਲਿਖਣ –ਪੜ੍ਹਨ ਨਾਲੋਂ ਬਹੁਤਾ ਧਿਆਨ ਸੰਤਾਂ ਦੀਆਂ ਟੋਪਾਂ ‘ਚ । ਫੜ੍ਹ ਲਓ , ਮਾਰ ਦਿਓ , ਕੱਢ ਦਿਓ , ਟੁੱਕ ਦਿਓ , ਸੱਭ ਨੂੰ ਇਕੋ ਸਿਖਸ਼ਾ । ਨਿਆਣੇ ਬਚਾਰੇ ਬੇ-ਸਮਝ । ਗਲੀ-ਗੁਆਂਡ ਉਹਨਾਂ ਵਰਗੇ ਕਈ ਹੋਰ । ਉਹਨਾਂ ਨਾਲ ਦੇ ਵੀ , ਅੱਗੋਂ ਡਾਂਗ-ਸੋਟੇ ਵਾਲੇ ਵੀ । ਨਿੱਤ-ਨਵੇਂ ਲੜਾਈ ਹੁੰਦੀ । ਝਗੜਾ ਵਧਦਾ । ਸੱਟਾਂ ਲੱਗਦੀਆਂ । ਉਲ੍ਹਾਮੇ ਤੇ ਉਲ੍ਹਾਮਾਂ ਸਿਆਣੇ ਬੰਦਿਆਂ ਨੂੰ । ਨਜਿੱਠ ਲੈਂਦੇ ਉਹ !ਵੱਡੇ ਬੰਦੇ ਸਨ । ਮਾਸਟਰ ਸ਼ਾਮ ਸਿੰਘ ਇਹਨਾਂ ਦਾ ਗੁਆਂਡੀ ਸੀ ।ਗੁਆਂਡੀ ਕੀ ‘ਘਰ ਦਾ ਬੰਦਾ ’ ਸੀ । ਇਕੋ ਕੋਠੀ ,ਇਕੋ ਜਾਤੀ । ਆਪਣੇ ਸਮਝ ਕੇ ਵਰਜਦਾ ,ਬਾਲਾਂ ਨੂੰ । ਬਾਲ ਅੱਗੋਂ ਇਕ ਦੀਆਂ ਚਾਰ ਸੁਣਾਉਂਦੇ ‘ਸਿਰ –ਘਸਿਆ ਮਾਸਟਰ ਸਿਰ-ਘਸਿਆ ਦੀ ,ਮਦਾਦ ਕਰਦਾ ਆ ...।’ ਸ਼ਾਮ ਸਿੰਘ ਦੁਖੀ ਹੁੰਦਾ । ਮਾਮਾਲਾ ਵੱਡੇ ਬਨਵੈਤ ਜੀ ਕੋਲ ਪਹੁੰਚਦਾ । ਉਹ ਕਲਪ ਉਠਦੇ । ਵਿਚਕਾਰਲੇ ਬਨਵੈਤ ਆਈ-ਗਈ ਕਰ ਛੱਡਦੇ । ਛੋਟੇ ਬਨਵੈਤ ਹੋਰ ਵਧਦੇ ਗਏ । ਇਕ-ਦੋ ਵਾਰ ‘ਵੱਡੇ-ਘਰ’ ਘੁੰਮ-ਫਿਰ ਆਏ । ਪਰ ਵਿਚਲਿਆ ਕੁਝ ਨਾ ਉਹਨਾਂ ਦਾ । ਬੱਗਾ ਜੋੜ ਕੇ ਤੁਰੇ ਸੀ , ਸਗੋਂ ਵੇਅਰ ਗਏ । ਹਮਾਂ-ਤੁਮਾਂ ਸਭ ਡਰ ਕੇ ਲੰਘਦੇ । ਸ਼ਾਮ ਸਿੰਘ ਮਾਸਟਰ ਵੀ ।

ਇਕ ਦਿਨ ਸ਼ਾਮ ਸਿੰਘ ਮਾਸਟਰ ਨੂੰ ‘ਹੁਕਮ’ ਲੱਗਾ – ਦਾੜੀ-ਕੇਸ ਰੱਖ , ਨਈਂ ਜਮਨਾਂ ਪਾਰ ਦੀ ਤਿਆਰੀ ਕਰ । ‘ ਸ਼ਾਮ ਸਿੰਘ ਨੇ ਵਿਚਕਾਰਲੇ ਬਨਵੈਤਾਂ ਨੂੰ ਦੱਸਿਆ । ਉਹਨਾਂ ਅੱਗੋਂ ਹੱਸ ਛੱਡਿਆ –‘ ਹਰਜ਼ ਵੀ ਕੀ ਆ ਮਾਹਟਰ ਸਮੇਂ ਅਨੁਸਾਰ ਬਦਲਨਾ ਚਾਹੀਦਆ ਬੰਦੇ ਨੂੰ ....।‘ ਸ਼ਾਮ ਸਿੰਘ ਡਟਿਆ ਰਿਹਾ । ‘ਫਾਰਮ ’ ਨਾਲੋਂ ‘ਚਲਨ’ ਨੂੰ ਵਧੇਰੇ ਤਰਜ਼ੀਹ ਦੇਂਦਾ ਰਿਹਾ । ਸ਼ਰਮ-ਧਰਮ ਦੇ ਸੇਹੀ ਅਰਥਾਂ ਦੀ ਵਿਆਖਿਆ ਕਰਦਾ ਰਿਹਾ । ਮਨੁੱਖ-ਮਾਤਰ ਦੇ ਇਤਿਹਾਸ ‘ਚੋਂ ਉਦਾਰਣਾਂ ਦੱਸਦਾ ਰਿਹਾ । ਪਰ ,ਮੂਰਖਾਂ ਦੀ ਰਾਜਧਾਨੀ ‘ ਚ ਸਭ ਦਲੀਲਾਂ ਰੱਦ । ਉਸ ਦੀ ਕਿਸੇ ਇਕ ਨਾ ਸੁਣੀ । ਹੁਕਮ, ਹੁਕਮ ਸੀ – ‘ ਰੋਮਾਂ ਦੀ ਬੇ-ਅਦਬੀ ਕਰਨਾ ਬੰਦ....ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ ...।‘

ਕੰਬਦੇ ਹੱਥਾਂ ਨਾਲ ਸ਼ਾਮ ਸਿੰਘ ਨੇ ਧਮਕੀ ਪੱਤਰ ਘਰ ਵਾਲੀ ਨੂੰ ਦੱਸਿਆ । ਮਾਸਟਰਨੀ ਸ਼ਾਮ ਸਿੰਘ ਦੀ ਅੜੀ ਤੋਂ ਜਾਣੂ ਸੀ । ਅੱਗੋਂ ਹੁਕਮ ਵੀ ਘੱਟ ਸਖ਼ਤ ਨਈਂ ਸੀ । ਅਗਲੇ ਦਿਨ ਬੋਰੀਆਂ –ਬਿਸਤਰਾ ਚੁੱਕਿਆ , ਆਪਣੇ ਪਿੰਡ ਚਲੀ ਗਈ । ਬਾਲ-ਬੱਚਾ ਸਾਂਭ ਕੇ । ਸ਼ਾਮ ਸਿੰਘ ਵੀ ਮਗਰੇ ਚਲਾ ਗਿਆ । ਕੀ ਕਰਦਾ ਪਿੱਛੇ , ਕੱਲਾ !

ਸ਼ਾਮ ਸਿੰਘ ਤੇ ਮੇਰਾ ਸਕੂਲ ਇਕੋ ਸੀ । ਪਿੰਡ ਵੀ ਲਾਗੇ ਲਾਗੇ , ਗੁਰਦਾਸਪੁਰ ਵੰਨੀ । ਉਸ ਨੇ ਮੇਰੇ ਨਾਲ ਗੱਲ ਕੀਤੀ । ਮੈਂ ਉਸੇਲੇ ਝੁੱਕੀ ਮਾਰੀ, ਬਨਵੈਤਾ ਕੋਲ ਪਹੁੰਚ ਗਿਆ । ਮੇਰੀ ਸ਼ਕਲ ਵੇਖ ਕੇ , ਉਹ ਝੱਟ ਮੰਨ ਗਏ । ਪਰ ,ਦੋ ਸ਼ਰਤਾਂ ‘ਤੇ । ਪਹਿਲੀ ਸ਼ਰਤ- “ ਮੀਟ, ਸ਼ਰਾਬ , ਮੱਛੀ , ਆਂਡਾ , ਘਰ ਦੀ ਹਦੂਦ ਅੰਦਰ ਖਾਣਾ ਮਨ੍ਹਾਂ ...।“ ਮੈਂ ਸਿਰ ਝੁਕਾ ਕੇ ਆਖਿਆ – “ ਮੈ ਅਮ੍ਰਿਤਧਾਰੀ ਆਂ ਮ੍ਹਾਰਾਜ਼ ....ਪਹਿਲੋਂ ਈ ਏਨ੍ਹਾਂ ਕੁਰ੍ਹੈਤਾਂ ਤੋਂ ਰਹਿਤੀਆ ਆਂ ...। “ ਦੂਜੀ ਸ਼ਰਤ – “ ਸਾਡੇ ਮੁੰਡੇ ਆ ਪੰਜ , ਦੋਨਾਂ ਭਰਾਮਾਂ ਦੇਏ ...ਮਾਡਲ ਸਕੂਲੀਂ ਪੜਦੇ ਆ ....ਆਂਦਾ-ਜਾਂਦਾ ਕੱਖ ਨੀਂ ...ਉਨ੍ਹਾ ਨੂੰ ਪੜ੍ਹਾਉਣਾ , ਚੰਗੀ ਤਰ੍ਹਾਂ ਦਿਲ ਲਾਆ ਕੇ । ਫੀਸ ..ਜਿੰਨੀ ਆਖੇਂ ਮਿਲੂ...।“ ਅੰਨ੍ਹਾਂ ਕੀ ਭਾਲੇ ! ਦੋ ਅੱਖਾਂ । ਪਿੰਡ ਹੱਟੀ ‘ਛੱਡ’ ਕੇ ਆਇਆ ਸੀ,ਦੋਹਰੀ ਕਮਾਈ ਸੀ ਹੁਣ ਕੱਲੀ ਤਨਖਾਹ । ਤੇ ਇਸ ਤੋਂ ਵੱਡਾ ਲਾਲਚ ਤਿਆਰ-ਬਰ-ਤਿਆਰ ਸਿੰਘਾਂ ਨਾਲ ਸਿੱਧਾ ਮੇਲ-ਮਿਲਾਪ ਮਤਲਬ –ਮਤਲਬ ਸਾਫ ਸੀ । ਮੈਂ ਫ਼ਟਾ-ਫੱਟ ਮੰਨ ਗਿਆ । ਓਸੇ ਸ਼ਾਮ ਹਨੇਰੇ ਪਏ ਗੰਢ –ਬਿਸਤਰਾ ਚੁੱਕ ‘ਬਨਵੈਤ -ਵਿਲਾ’ ਪਹੁੰਚ ਗਿਆ । ‘ਸੀ ’ ਪੋਰਸ਼ਨ ਵਿਚ ।

ਦੋ-ਚਾਰ ਦਿਨ ਟਿਕ-ਟਿਕਾ ਨੂੰ ਲੱਗ ਗਏ । ਫਿਰ ਦੂਜੀ ਸ਼ਰਤ ‘ਤੇ ਅਮਲ ਸ਼ੁਰੂ ਹੋ ਗਿਆ । ਅੱਗੋਂ ਬਾਲਕ ਟੱਕਰੇ , ਨਿਰੀਆਂ ਸੂਲਾਂ , ਨਿਰੇ ਕੰਡੇ –ਨੌਂ ਸਾਲ ਤੋਂ ਸੋਲਾਂ ਸਾਲ ਦੇ । ਜਿਹੜੀ ਟਾਹਣ ਨੂੰ ਹੱਥ ਲਾਉਂਦਾ , ਹੱਥ ਵਿੰਨ੍ਹਿਆ ਜਾਦਾ । ਪੰਜੇ ਦੇ ਪੰਜੇ ‘ਬਾਲਕ’ ਮੋਟੇ ਮੂਰਖ । ਇਕ ਨੰਬਰ ਦੇ ਨਾਲਾਇਕ । ਕਿਸੇ ਨੂੰ ਇੱਲ ਦਾ ਨਾ ਕੋਕੋ ਨਾ ਆਏ । ਮੈਂ ਪੁੱਛਿਆ – ਪੜ੍ਹਦੇ ਕਿਉਂ ਨਈਂ ਤੁਹੀਂ .....।“ ਅੱਗੋਂ ਇਕ ਬੋਲਿਆ – “ਆਉਂਦਾ ਨਈਂ ਪੜ੍ਹਨਾ ...।“ ਮੈਂ ਫਿਰ ਕਿਹਾ – “ ਕੇੜ੍ਹਾ ਕੰਮ ਆ ਜੇੜ੍ਹਾ ਹੋ ਨਈਂ ਸਕਦਾ , ਬੱਸ ਥੋੜੀ ਜਿੰਨੀ ਮੇਨ੍ਹਤ ਕਰਨੀ ਪੈਂਦੀ ਆ ...।“ ਅੱਗੋਂ ਦੂਜਾ ਬੋਲਿਆ – “ ਜੇੜ੍ਹੇ ਮੇਨ੍ਹਤ ਕੀਤੀ ਬੈਠੇ ਆ ਉਨ੍ਹਾਂ ਨੂੰ ਕੀ ਲੱਭਾ ਏਥੇਂ ? ਧੱਕੇ-ਧੋੜੇ , ਬੇਰੁਜ਼ਗਾਰੀ ਜਾਂ ਕੈਦਾਂ-ਜੇਲ੍ਹਾਂ ...।“ ਇਹ ਗੱਲ ਉਸ ਨੂੰ ਆਪੂ ਨੂੰ ਆਉਂਦੀ ਸੀ ਜਾਂ ਕਿਸੇ ਦੇ ਸਿੱਖੇ –ਸਿਖਾਏ ਬੋਲੀ ਸੀ, ਸੀ ਪੂਰੀ ਠੀਕ। ਮੈਂ ਨਿਰਉੱਤਰ ਹੋ ਗਿਆ । ...ਕੌਣ ਮੌਤ ਦੇ ਮੂੰਹ ‘ਚ ਪੈਂਦਾ , ਜੇ ਕਿਸੇ ਨੁੰ ਰੋਜ਼ੀ –ਰੋਟੀ ਮਿਲਦੀ ਹੋਵੇ .....।‘ ਪਰ ਬਨਵੈਤ ਬਾਲਕਾਂ ਨੂੰ ਰੋਜ਼ੀ ਰੋਟੀ ਦੀ ਕੀ ਘਾਟ ਸੀ – ‘ਬਣਿਆ –ਬਣਾਇਆ ਘਰ-ਬਾਹਰ ..ਕੀਤਾ –ਕਰਾਇਆ ਕਾਰੋਬਾਰ ..ਫੇਰ ਉਹ ਕਿਉਂ ਨਹੀਂ ਸਨ ਪੜ੍ਹਦੇ , ਪੜ੍ਹ ਲਿਖ ਕੇ ਚੰਗੇ ਬਾਲਕ ਬਣਦੇ । ‘

ਮੈਂ ਫੇਰ-ਵਗਲ ਕੇ ਇਕ ਹੰਭਲਾ ਮਾਰਿਆ- “ ਤਾਨੂੰ ਰੋਜ਼ੀ –ਰੋਟੀ ਦੀ ਕਾਦ੍ਹੀ ਚਿੰਤਾ ! ਤ੍ਹਾਡੇ ਟਰੱਕ,ਮੋਟਰਾਂ ,ਗੱਡੀਆਂ , ਤੇ ਹੋਰ ਨਿੱਕੇ –ਵੱਡੇ ਕਿੰਨੇ ਸਾਰੇ ਧੰਦੇ , ਤਾਨੂੰ ਤਾਂ ਸਗੋਂ ਦੱਬ ਕੇ ਪੜਨਾ ਚਾਹੀਦਾ...ਦੱਬ ਕੇ ਵਾਹ ਤੇ ਰੱਜ ਕੇ ਖਾਹ ‘ ਦੀ ਅਖੌਂਤ ਸੁਣੀ ਨਈਂ ਤੁਸਾਂ ! “ ” ਖਾਧਾ ਵੀ ਮਾਣ-ਇਜ਼ਤਨਾ ਈ ਜਾਂਦਾ , ਹਰ ਥਾਂ ਜਲੀਲ ਹੋ ਕੇ ਨਈਂ । .. ਕਦੀ ਦਿੱਲੀ-ਰਿਆਣਾ, ਕਦੀ ਯੂ ਪੀ. – ਸੀ ਪੀ , ਕਦੀ ਜੰਮੂ-ਬਿਦਰ ਕੇੜਾ ਰੋਜ਼ ਰੋਜ਼ ਜੁੱਤੀਆਂ ਖਾਏ ਏਨ੍ਹਾਂ ਤੋਂ ਹੁਣ ਤਾਂ ਗੱਲ ਕਿਸੇ ਪਾਸੇ ਲੱਗ ਕੇ ਈ ਸਾਹ ਲਉ ..।“ ਉਸ ਨੇ ਜ਼ੋਰ ਦੀ ਜੈਕਾਰਾ ਛੱਡਿਆ । ਮੈਂ ਉਸ ਦੇ ਮੂੰਹ ਵੱਲ ਤੱਕਦਾ ਰਹਿ ਗਿਆ । ਮੈਨੂੰ ਲੱਗਾ ਉਹ ਨਿਰ-ਪੁਰਾ ‘ਬਾਲਕ’ ਹੀ ਨਈਂ ਪੂਰਾ ‘ਮੁੰਡਾ’ ਬਣ ਚੁੱਕਾ ਹੈ , ਮੁੰਡਾ । ਸਾਰਾ ਕੁਝ ਜਾਣਦਾ ਬੁਝਦਾ – ਆਪਣੇ ਲਾਭ , ਆਪਣੇ ਹਾਣ । ਭਾਵੇਂ ਉਸ ਨੂੰ ਸਭ ਪਾਸੇ ਲਾਭ ਦਿਸਦਾ ਸੀ , ਹਾਣ ਬਾਰੇ ਜਾਣਕਾਰੀ ਬਿਲਕੁਲ ਨਹੀਂ ਸੀ ।

ਮੈਨੂੰ ਲੱਗਾ ਇਹ ਸਾਰੀ ਪਾਣ ਕਿਸੇ ‘ਮਾਡਲ –ਸਕੂਲ ‘ ਨੇ ਦਿੱਤੀ ਹੈ ਉਹਨੂੰ । ਨਈਂ ਬਾਲਕ ਤਾਂ ਸਿਰਫ ਤਾਂ ਬਾਲਕ ਹੁੰਦਾ ਐ । ਹਿੰਦੂ-ਸਿੱਖ-ਮੁਸਲਮਾਨ ਤੇ ਉਸ ਨੁੰ ਮਸੀਤਾਂ-ਮੰਦਰ-ਗੁਰਦੁਆਰੇ ਬਣਾਉਂਦੇ ਆ । ਰਹਿੰਦੀ ਕਸਰ ਆਹ ਮਾਡਲ ਕਿਸਮ ਦੀਆਂ ਦੁਕਾਨਾਂ ਪੂਰੀ ਕਰ ਛੱਡਦੀਆਂ । ਬੰਦੇ ਨੂੰ ਬੰਦਾ ਰਹਿਣ ਈ ਨਈਂ ਦਿੰਦੀਆਂ । ਪੂਰਾ ‘ ਉੱਲੂ ਬਣਾ ਕੇ ਭੇਜਦੀਆਂ ਬਾਹਰ । ਬਾਹਰ ਆ ਕੇ ਨਾ ਕਿਸੇ ਨੂੰ ਸੱਤ-ਕੁਸੱਤ , ਨਾ ਸਾਬ੍ਹ-ਸਲਾਮ । ਇਹਨਾਂ ਨਾਲੋਂ ਤਾਂ ਪਿੰਡਾਂ ਥਾਵਾਂ ਦੇ ਨਿਆਣੇ ਸੌ ਦਰਜੇ ਖਰੇ ਆ । ਚਾਹ ਮੰਗੀਏ ਚਾਹ ਪਲਾਉਂਦੇ ਆ । ਜਿੱਥੇ ਕਹੀਏ ਓਥੇ ਟਿਕੇ ਰਿਹੰਦੇ ਆ । ਕਹੀਏ – ਉੱਠੋ ਪੜ੍ਹੋ ; ਪੜ੍ਹਨ ਲਗਦੇ ਆ । ਕਹੀਏ – ਬੈਠ ਜਾਓ , ਬੈਠ ਜਾਂਦੇ ਆ । ਨਿਰੀਆਂ ਗਾਵਾਂ । ਆਗਿਆਕਾਰ ਰਈਅਤ ਪੰਜਾਬੀ ਲੋਕਾਂ ਵਾਂਗ , ਬਹਾਦਰ ਫੌਜੀਆਂ ਵਾਂਗ । ਜਿਹਨਾਂ ਨੂੰ ਜਿਹੜਾ ‘ਸਰ ’ਚਾਹੇ ‘ਆਪਣੇ’ ਆਖ ਸਕਦਾ । ਰਾਤ ਪੁਰ ਦਿਨੇ ਜੋੜ ਸਕਦਾ ਐ , ਹਾਲੀ ਪਸੂਆਂ ਵਾਂਗ । ਅੱਗੋਂ ਸੀਅਈ ਨਈਂ ਕਰਦੇ ਆਪਣੇ ਮਾਲਕਾਂ ਮੂਹਰੇ । ਆਪਣੀਆਂ ‘ਸਰਕਾਰਾਂ’ ਅੱਗੇ । ਜੇ ਸਰਕਾਰ ਆਖੇ – ਸੌ ਜਾਓ , ਸੌ ਜਾਂਦੇ ਆ । ਜੇ ਅਫ਼ਸਰ ਆਖਣ – ਜਾਗ ਪਓ , ਜਾਗ ਉਠਦੇ ਆ ।ਕੰਮ ਕਰੋ –ਕੰਮ ਕਰਨ ਲੱਗ ਪੈਂਦੇ ਆ । ਕੰਮ ਬੰਦ ਕਰੋ – ਖੜੇ ਹੋ ਜਾਂਦੇ ਆ । ਅੰਦਰ ਲੁਕ ਜਾਓ , ਬਾਹਰ ਕਰਫਿਊ ਆ –ਪੰਜਾਬੀ ਬਾਹਰ ਨਈਂ ਆਉਂਦੇ । ਹੁਣ ਬਾਹਰ ਨਿਕਲ ਆਓ – ਪੰਜਾਬੀ ਫਿਰ ਅੰਦਰ ਨਹੀਂ ਟਿਕ ਸਕਦੇ । ਕੇ ਹੁਕਮ ਹੋਵੇ –ਹੁਣ ਅਨਾਜ ਚਾਹੀਦਾ ਐ । ਅੰਨ-ਦੇਵਤਾ ਬਣ ਬੈਠਦੇਂ ਆ , ਪੰਜਾਬੀ । ਹੁਣ ਦੁੱਧ ਚਾਹੀਦਾ – ਤਾਂ ਗਊ-ਦੇਵਤਾ ਬਣ ਬੈਠਦੇ ਆ । ...ਹੁਣ ਗੁੜ – ਚੀਨੀ ਚਾਹੀਦੀ ਐ ਸਾਨੂੰ ਤਾਂ ਮਿੱਠਾ ਇਨਕਲਾਬ ਸਿਰ ‘ ਤੇ ਚੁੱਕ ਲੈਂਦੇ ਆ ਪੰਜਾਬੀ । ਕਿਸੇ ਬੰਗਾਲੀ ਨੂੰ ਆਖ ਕੇ ਦੇਖੋ ਤਾਂ ਇਮੇਂ-ਕਿਮੇਂ ! ਕਿਸੇ ਕੈਰੇਲੀਅਨ ਨੂੰ ਰੋਕ ਕੇ ਦੱਸੋ ਤਾਂ ਇਸ ਢੰਗ ਨਾਲ । ਤੁਸੀਂ ਆਖੋ – ਐਧਰ ਜਾਣਾ । ਉਹ ਓਧਰ ਨੂੰ ਜਾਊ ।ਤੁਸੀਂ ਮੋੜੋ ਐਧਰ ਨਈਂ ਜਾਣਾ , ਜ਼ਰੂਰ ਜਾਣਗੇ ਉਹ । ਬਿਲਕੁਲ ਬਨਵੈਤ ਮੁੰਡਿਆਂ ਵਾਂਗ । ਪਤਾ ਨਈਂ ਇਨ੍ਹਾਂ ਨੂੰ ਕਿਵੇਂ ਲਾਗ ਲੱਗ ਗਈ ਉਹਨਾਂ ਦੀ । ਪਰ, ਨਈਂ ; ਉਹਨਾਂ ਦੀ ਲਾਗ ਲੱਗੀ ਹੁੰਦੀ ਤਾਂ ਸੌਹਰੀ ਦੇ ਪੜ੍ਹ ਲਿਖ ਜਾਂਦੇ । ਕੋਈ ਚੱਜ ਦਾ ਕੰਮ ਕਰਦੇ ਬੰਗਾਲੀਆਂ ਵਾਂਗ । ਕੋਈ ਸਿਹਤ-ਮੰਦ ਵਿਰੋਧ ਕਰਦੇ ਮਦਰਾਸੀਆਂ ਵਾਂਗ । ਇਹ ਛੋਕਰੇ ਤਾਂ ਕਿਸੇ ਤੀਜੀ ਧਿਰ ਦੀ ਪਿੱਠ ਪੂਰਦੇ ਲੱਗੇ , ਮੈਨੂੰ । ਨਾ ਵੱਡਿਆ ਦੀ ਇੱਜ਼ਤ,

ਨਾ ਆਪਣਿਆਂ ਦਾ ਡਰ । ਨਾ ਘਰ ਦਾ ਕੋਈ ਫਿਕਰ , ਨਾ ਬਾਹਰ ਦੀ ਕੋਈ ਚਿੱਤਾ । ਬੱਸ , ਇਕੋ-ਇਕ ਧੁਨ ਸਵਾਰ ਦਿਸੀ ਇਹਨਾਂ ‘ਤੇ – ‘ ਜੈਸੇ ਹਮ ਕੈਹਤੇ ਹੈਂ ਵੈਸੇ ਕਰੋ , ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ । “

ਛੋਟੇ ਤੋਂ ਲੈ ਕੇ ਵੱਡੇ ਤਕ ਮੈਂ ਪੂਰੀ ਸਿਰ – ਖਪਾਈ ਕੀਤੀ । ਕਿਸੇ ਨੂੰ ‘ਟੀਚਰ’ ਪੜ੍ਹਾਇਆ , ਕਿਸੇ ਨੂੰ ਹਿਸਾਬ-ਅਲਜਬਰਾ । ਕਿਸੇ ਨੂੰ ਸਮਾਜਕ ਪੜ੍ਹਾਈ , ਕਿਸੇ ਨੂੰ ਵਿਗਿਆਨ । ਕੱਲੇ-ਕੱਲੇ ਨੂੰ ਮੁਲਕ ਦਾ ਇਤਿਹਾਸ –ਭੂਗੋਲ ਸਮਝਾਇਆ । ਫਿਰ ਹਿੰਦੀ ਦਾ ਬਾਲ-ਬੋਧ ਉਠਦਾ ਕੀਤਾ ਫਿਰ ਪੰਜਾਬੀ ਪ੍ਰਵੇਸ਼ਕਾ । ਪੂਰੀ ਜਾਨ-ਮਾਰੀ ਕੀਤੀ ਮੈਂ । ਪਰ ,ਉਹ ! ਜੈਸੇ ਥੇ , ਵੈਸੇ ਰਹੇ । ਉਹਨਾਂ ਦੀਆਂ ਮੰਮੀਆਂ ਬਥੇਰਾ ਕਲਪਦੀਆਂ । ਘੇਰ ਘੇਰ ਕੇ ਲਿਆਓਂਦੀਆਂ – “ ਵੇ ਕਾਕਾ ਜੀ , ਵੇ ਯੋਨੀ –ਨੀਟੂ-ਬਿੱਕੀ-ਰਿੱਕੀ –ਡੋਲੀ ਜੀ , ਤੁਆਡਾ ਮਾਹਟਰ ਆਇਆ ਬੈਠਾ ਅੰਦਰ । ਚਲੋ ਪੜ੍ਹ ਲਵੋ ਕੁੱਝ । ਸਿਖ ਲਓ ਕੁੱਝ ਉਸ ਤੋਂ , ਅੰਗਲੱਛ ਦਾਆ ...।“ ਪਰ ਜੀ ਕਿੱਥੇ ..! ਉਹ ਦਿਨੋ-ਦਿਨ ਵਿਚਲਦੇ ਗਏ ਹਾਰ ਥੱਕ ਕੇ , ਮੈਂ ਸਾਰੀ ਗੱਲ ਵਿਚਕਾਰਲੇ ਬਨਵੈਤਾਂ ਅੱਗੇ ਖੋਲ ਦਿੱਤੀ । ਖੋਲ੍ਹ ਕਾਹਦੀ ਦਿੱਤੀ- ਉਲਟਾ ਪੰਗਾ ਪੈ ਗਿਆ । ਅੱਗੋਂ ਤਾੜਨਾ ਹੋਈ – “ ਤੈਨੂੰ ਕਿੰਨ ਆਖਿਆ ਸੀ , ਪੰਜਾਬੀ ਹਿੰਦੀ ਪੜ੍ਹਾ ਸਾਡੇ ਬਾਲਾਂ ਨੂੰ ....ਤੇਰੇ ਅਗਰੇ ਸੈਂਕੜੇ ਤੁਰੇ ਫਿਰਦੇ ਆ ਹਰਲ-ਹਰਲ ਕਰਦੇ ...।“ ਮੈਂ ਬਥੇਰਾ ਆਖਿਆ – “ ਸਰਦਾਰ ਬਆਦਰ ਅਸੀਂ ਪੰਜਾਬੀ ਹਾਂ , ਸਾਰੇ । ਪੰਜਾਬੀ ਸਾਡੀ ਮਾਂ ਬੋਲੀ ਆ । ਸਾਡਾ ਸਭਿਆਚਾਰ , ਸਾਡਾ ਧਰਮ ,ਸਾਡਾ ਵਿਰਸਾ , ਸਭ ਪੰਜਾਬੀ ਭਾਸ਼ਾ ਨਾਲ ਜੁੜਿਆ ਪਿਆ । ਇਸ ਨੂੰ ਛੱੜ ਕੇ ਅਸੀਂ ਓਪਰੇ ਮੁਲਕ ਦੇ ਬਸ਼ਿੰਦੇ ਜਾਪਾਂਗੇ ਹੰਸਾਂ ਦੀ ਨਕਲ ਕਰਦੇ ਅਸੀਂ ਆਪਣੀ ਚਾਲ ਈ ਗੁਆ ਬੈਠਾਂਗੇ ...।“ ਮੇਰੀ ਦਲੀਲ ਦਾ ਉਹਨਾਂ ‘ਤੇ ਕੱਖ ਅਸਰ ਨਾ ਹੋਇਆ । ਉਹਨਾਂ ਅੱਗੋਂ ਹੋਰ ਈ ਟੇਪ ਚਾੜ੍ਹ ਦਿੱਤੀ – “ ਤੁਹਾਂ ਮਾਹਟਰਾਂ ਮੁਲਖ ਦਾ ਭੱਠਾ ਬਠਾ ਛਡਿਆ ਈ ‘ਕੱਠੇ ਹੋ ਕੇ । ..ਨਿੱਤ ਨਮੇਂ ਹੜਤਾਲਾਂ । ਨਿੱਤ ਨਮੇਂ ਧਰਨੇ-ਮੁਜਾਹਰੇ । ਨਿਆਣਿਆਂ ਦੇ ਪੱਲੇ ਧੇਲਾ ਨਈਂ ਪਾਉਂਦੇ ਤੁਹੀਂ । ਦੂਣੀ-ਤੀਣੀ ਦਾ ਪਾੜ੍ਹਾ ਨਈਂ ਆਉਂਦਾ ਕਿਹੇ ਨੂੰ ਐਬੀਸੀ ਉਠਾਲੀ ਨਈਂ ਜਾਂਦੀ ਕਿਹੋ ਤੋਂ ...ਕੀ ਝੱਖ ਮਾਰਦੇ ਓ ਸਕੂਲੀਂ ...। ਢਾਈ –ਢਾਈ , ਤਿੰਨ-ਤਿੰਨ ‘ ਜ਼ਾਰ ਤਨਖਾਹ ਝਾੜਦੇ ਓ ਪਹਿਲੀ ਦੀ ਪਹਿਲੀ...ਟੀਸ਼ਨਾਂ ਵਾਧੂ , ਛਿੱਲ ਸਾਡੀ ਲਹਿੰਦੀ ਆ ਹਰ ਪਾਸੇ।..ਕਿਤੇ ਰੋਡ-ਟੈਕਸ , ਕਿਸੇ ਸੇਲ-ਟੈਕਸ , ਕਿਤੇ ਅਨਕੰਮ ਟੈਕਸ । ਤਿੰਨ ਲੱਖ ਦੀ ਗੱਡੀ ‘ਚੋਂ ਡੂੜ੍ਹ ਲੱਖ ਟੈਕਸ ਭਰਨਾ ਪੈਂਦਾ ਸਾਨੂੰ ਤਾਡੀ ਖਾਤਰ । “

ਮੇਰਾ ਜੀਅ ਕੀਤਾ , ਵਿਚਕਾਰਲੇ ਬਨਵੈਤਾਂ ਨੂੰ ਟੋਕ ਕੇ ਖ਼ਰੀਆਂ-ਖ਼ਰੀਆਂ ਸੁਣਾਵਾਂ । ਸਾਰੇ ਨਿਘਾਰ ਦੀ ਜੁੰਮੇਵਾਰੀ ਅਧਿਆਪਕ ਸਿਰ ਸੁੱਟਣ ਦਾ ਵਿਰੋਧ ਕਰਾਂ । ਪੜ੍ਹਾਈ –ਲਿਖਾਈ ਦੇ ਅੰਕੜੇ ਪੇਸ਼ ਕਰਾਂ । ਵਿਗਿਆਨੀਆਂ ,ਡਾਕਟਰਾਂ , ਇੰਜੀਨੀਅਰਾਂ ਤੇ ਹੋਰਨਾਂ ਅਧਿਕਾਰੀਆਂ-ਕਾਮਿਆਂ ਨੂੰ ਮਿਲੀਆਂ ਡਿੱਗਰੀਆਂ ਦੀ ਜਾਣਕਾਰੀ ਦਿਆਂ , ਕਿ ਇਹ ਪ੍ਰਾਪਤੀਆਂ ਬਨਵੈਤਾਂ ਦੀ ਛੱਤੀ-ਚੌਹਠ ਦੇ ਪ੍ਰਦਾਨ ਨਈਂ ਕੀਤੀਆਂ । ਸਕੂਲਾਂ-ਕਾਲਿਜਾਂ ਤੋਂ ਹੀ ਪ੍ਰਾਪਤ ਹੋਈਆਂ ਆਂ ਤੇ ਸਕੂਲਾਂ-ਕਾਲਿਜਾਂ ਵਿਚ ਅਧਿਆਪਕ ਕੰਮ ਕਰਦੇ ਆ, ਟਰਾਂਸਪੋਰਟਰ ਨਈਂ ! ...ਜੇ ਤੁਆਡੇ ਫਰਜੰਦ ਕਿਸੇ ਜੋਗੇ ਨਹੀਂ ਤਾਂ ਇਸ ਵਿਚ ਕਸੂਰ ਕੱਲੇ ਅਧਿਆਪਕਾਂ ਦਾ ਹੀ ਨਹੀਂ , ਤੁਆਡਾ ਵੀ ਐ , ਇਕੋ ਜਿੰਨਾ ਬਰਾਬਰ ਦਾ । ਪਰ , ਮੈਂ ਉਸਦੀ ਬੋਲ – ਬਾਣੀ ‘ਚ ਵਿਘਨ ਨਾ ਪਾਇਆ । ਸਗੋਂ , ਕਿੱਤੇ ਸਿਰ ਆਏ ਇਲਜ਼ਾਮ ਨੂੰ ਧੋਣ ਦਾ ਇਰਾਦਾ ਹੋਰ ਪੱਕਾ ਕਰ ਲਿਆ । ....ਮੈਂ ਫਿਰ ਜ਼ੋਰ ਮਾਰਿਆ । ਹੋਰ ਮਿਹਨਤ ਕੀਤੀ । ਪਰ ਸਭ ਵਿਅਰਥ । ਪਰਨਾਲਾ ਜਿੱਥੇ ਸੀ ਓਥੇ ਦਾ ਓਥੇ ਰਿਹਾ । ਕੋਹੜ-ਕਿਰਲੀ ਮੈਂ ਖਾਹ-ਮੁਖਾਹ ਆਪਣੀ ਸੰਘੀ ਅੰਦਰ ਫਸਾਈ ਸੀ । ....ਖਾਹ-ਮੁਖਾਹ ਦੀ ਕਿਉਂ ਆਖਾਂ, ਮਜਬੂਰੀ ਸੀ । ਮਕਾਨ ਹੋਰਥੇ ਮਿਲਣਾ ਔਖਾ ਸੀ ਏਨਾ ਸਸਤਾ ।

ਮੈਂ ਕਈ ਦਿਨ ਪ੍ਰੇਸ਼ਾਨ ਰਿਹਾ । ਡੋਰ-ਭੋਰ ਤੁਰਿਆ ਫਿਰਦਾ ਰਿਹਾ । ਅੰਦਰੋ-ਅੰਦਰ ਮਕਾਨ ਦੀ ਤਲਾਸ਼ ਕਰਦਾ ਰਿਹਾ । ਇਕ ਦਿਨ ਸਕੂਲੇ ਹਿੰਦੀ ਟੀਚਰ ਵਰਮੇ ਨਾਲ ਗੱਲ ਕੀਤੀ । ਵਰਮਾ ਅੱਗੋਂ ਇਕ-ਦਮ , ਬੋਲ ਉੱਠਿਆ – “ ਏਹ ਕਿੱਡੀ ਕੁ ਸਮੱਸਿਆ ਚੱਲ ਮੇਰੇ ਨਾਲ ਅੱਜ ਈ ...ਮੈਂ ਲੈ ਦੇ ਦਿੰਨਾਂ ਤੈਨੂੰ ਮਕਾਨ ਆਪਣੇ ਲਾਗੇ , ਆਪਣੀ ਗਲੀ ‘ਚ ...।“ ਉਸ ਦੀ ਪੇਸ਼ਕਸ਼ ਸੁਣ ਕੇ ਮੇਰੇ ਸਿਰੋਂ ਅੱਧਾ ਭਾਰ ਲਹਿ ਗਿਆ । ਪਰ , ਅਗਲੇ ਹੀ ਛਿਨ ਦੁਗਣਾ ਹੋਰ ਚੜ੍ਹ ਗਿਆ – ‘ ਵਰਮਾ ਹਿੰਦੂ ਆ ....ਇਦ੍ਹਾ ਮਹੱਲਾ ਸਾਰਾ ਹਿੰਦੂਆਂ ਦਾ ! ਮੇਂ ਸਿੱਖ ..ਕੱਲਾ ਕਹਿਰਾ ...। ਏਨ੍ਹਾ ਤਾਂ ਲਾਮ- ਲਸ਼ਕਰ ਵਾਲੇ ਸਾਡੇ ਗੁਰੂ ਨੂੰ ਮੁਆਫ਼ ਨਹੀਂ ਸੀ ਕੀਤਾ । ਆਟੇ ਦੀਆਂ ਗਊਆਂ ਦਿਖਾ ਕੇ ਕਸਮਾਂ ਤੋੜੀਆਂ ਫਿਰ , ਮੈਂ ...ਮੈਂ ਕੇਦ੍ਹਾ ਪਾਣੀ ਹਾਰ ਆਂ ...! ਮੈਂ ਐਨ ਵਿਚਕਾਰ ਫਸ ਗਿਆ – ਇਕ ਪਾਸੇ ਬਨਵੈਤ, ਦੂਜੇ ਪਾਸੇ ਵਰਮੇਂ ...। ਇਕ ਪਾਸੇ ਏ.ਕੇ. ਸੰਤਾਲੀ ,ਦੂਜੇ ਪਾਸੇ ਛੁਰੇ-ਤਰਸ਼ੂਲ...!”

ਮੈਨੂੰ ਡੌਰ-ਭੌਰ ਹੋਇਆ ਜਾਚ ਕੇ , ਵਰਮੇ ਨੇ ਅੱਧੀ –ਛੁੱਟੀ ਵੇਲੇ ਮੇਰਾ ਮੋਢਾ ਆ ਨੱਪਿਆ – “ ਕੀ ਸੋਚੀ ਜਾਨਾਂ ਲੈਣਾ ਨਈਂ ਮਕਾਨ ਲਾਗੇ ਮੇਰੇ...!” ”...ਕਿਉਂ ਨਈਂ ਲੈਣਾ , ਜ਼ਰੂਰ ਲੈਣਾ ..” , ਹੋਰ ਮੈਂ ਕਹਿ ਵੀ ਸਕਦਾ ਸੀ ਉਸਨੂੰ ।

ਛੇਵੀਂ ਘੰਟੀ ਸਕੂਲ ਹੈੱਡ ਨੂੰ ਪਤਾ ਲੱਗਾ ਕਿ ਵਰਮਾ ਮੈਨੂੰ ਆਪਣੇ ਲਾਗੇ ਦੁਆਉਣ ਲੱਗਾ ,ਮਕਾਨ । ਫਿਰ ਹਿਸਾਬ ਵਾਲੇ ਗੁਪਤੇ ਨੂੰ । ਫਿਰ ਸਮਾਜਕ ਵਾਲੇ ਰਿਸ਼ੀ ਨੂੰ । ਫਿਰ ਤ੍ਰਿਪਤਾ ਨੂੰ । ਫਿਰ ਰਾਣੀ ਬਾਲਾ ਨੂੰ । ਹਰੀ ਦੱਤ ਨੂੰ । ਫਿਰ...ਫਿਰ । ਛੁੱਟੀ ਹੋਣ ਤੋਂ ਪਹਿਲਾਂ ਪਹਿਲਾਂ ਹੈੱਡ ਦੇ ਕਮਰੇ ‘ ਚ ਸ਼ਾਖਾ ਜੁੜ ਗਈ । ਮੈਂ , ਡੀ.ਪੀ. ਈ . ਤੇ ਸ਼ਾਮ ਸਿੰਘ ਕਨਸੋਆ ਲੈਂਦੇ ਰਹੇ ।

ਉਹਨਾਂ ਵਰਮੇ ਨੂੰ ਅੰਦਰ ਫਾਇਲ ਕਰ ਲਿਆ “ ਤੈਨੂੰ ਪਤਾਆ 


No Comment posted
Name*
Email(Will not be published)*
Website




Can't read the image? click here to refresh

Enter the above Text*