Bharat Sandesh Online::
Translate to your language
News categories
Usefull links
Google

     

ਪੰਜਾਬੀ ਤੇ ਅੰਗਰੇਜ਼ੀ ਸ਼ਾਇਰੀ ਦਾ ਸੁਮੇਲ :ਡਾ: ਜੇ.ਐਸ.ਆਨੰਦ
11 Nov 2011

ਡਾ. ਆਨੰਦ ਉਨ੍ਹਾਂ ਹਿੰਮਤੀ ਤੇ ਮਿਹਨਤੀ ਲੋਕਾਂ ਵਿੱਚੋਂ ਹਨ, ਜਿਨ੍ਹਾਂ ਦੇ ਮਨ ‘ਚ ਹਮੇਸ਼ਾ ਅੱਗੇ ਵੱਧਣ ਦੀ ਤਾਂਘ ਰਹਿੰਦੀ ਹੈ  ਅਤੇ ਉਹ ਅਗਾਂਹ ਵੱਲ ਕਦਮ ਪੁੱਟਦਿਆਂ ਕਦੇ ਪਿੱਛੇ ਵੱਲ ਮੁੜ ਕੇ ਨਹੀਂ ਦੇਖਦੇ। ਇੱਕ ਸਾਧਾਰਨ ਪੇਂਡੂ ਪਰਿਵਾਰ ‘ਚ ਜੰਮੇ-ਪਲੇ ਡਾ. ਅਨੰਦ ਨੇ ਸਾਹਿਤ ਤੇ ਸਿੱਖਿਆ ਦੇ ਖੇਤਰ ੱਿਵਚ ਸਿਖਰਾਂ ਨੂੰ ਛੋਹਿਆ ਹੈ। ਜ਼ਿੰਦਗੀ ‘ਚ ਉਨ੍ਹਾਂ ਦੀ ਹਰ ਇੱਕ ਛੋਟੀ ਵੱਡੀ ਪ੍ਰਾਪਤੀ ਪਿੱਛੇ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਦੁੱਤੀ ਪ੍ਰਤਿਭਾ ਛੁਪੀ ਹੋਈ ਹੈ।
ਅੰਗਰੇਜ਼ੀ ਤੇ ਪੰਜਾਬੀ ਦੇ ਵਿਦਵਾਨ ਸ਼ਾਇਰ ਡਾ. ਜੇ.ਐਸ. ਆਨੰਦ ਦਾ ਜਨਮ 15 ਜਨਵਰੀ 1955 ਨੂੰ ਆਲਮਗੀਰ ਵਿਖੇ ਮਾਤਾ ਈਸ਼ਰ ਕੌਰ ਅਤੇ ਪਿਤਾ ਸ਼੍ਰੀ ਪ੍ਰੀਤਮ ਸਿੰਘ ਦੇ ਘਰ ਹੋਇਆ। ਆਪਣੇ ਜੱਦੀ ਪਿੰਡ ਲੌਂਗੋਵਾਲ ਦੇ ਸਰਕਾਰੀ ਹਾਈ ਸਕੂਲ ‘ਚ ਸੱਤਵੀਂ ਜਮਾਤ ਤੱਕ ਪੜ੍ਹਾਈ ਕੀਤੀ। ਛੇਵੇਂ ਦਹਾਕੇ ਦੇ ਅੰਤ ‘ਚ ਆਨੰਦ ਪਰਿਵਾਰ ਲੁਧਿਆਣੇ ਆ ਗਿਆ। ਵਿਸ਼ਵਕਰਮਾ ਹਾਇਰ ਸੈਕੰਡਰੀ ਸਕੂਲ ਤੋਂ ਮੈਟ੍ਰਿਕ ਪਾਸ ਕਰਨ ਉਪਰੰਤ ਐਸ.ਡੀ. ਗੌਰਮਿੰਟ ਕਾਲਜ ਲੁਧਿਆਣਾ ਤੋਂ 1977 ‘ਚ ਬੀ.ਏ. ਫਸਟ ਡਵੀਜ਼ਨ ਲੈ ਕੇ ਪਾਸ ਕੀਤੀ। ਐਮ.ਏ. ਅੰਗਰੇਜ਼ੀ  ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1979 ‘ਚ ਕੀਤੀ  ਤੇ ਯੂਨੀਵਰਸਿਟੀ ‘ਚ ਦੂਜਾ ਸਥਾਨ ਪ੍ਰਾਪਤ ਕੀਤਾ। ‘ਵਾਲਟ ਵਿਟਮੈਨ’ ਅਤੇ ਪ੍ਰੋ.ਪੂਰਨ ਸਿੰਘ ਦੀ ਕਵਿਤਾ ‘ਚ ਰਹੱਸਵਾਦ ਦਾ ਤੁਲਨਾਤਮਕ ਅਧਿਐਨ’ ਵਿਸ਼ੇ ਤੇ ਥੀਸਿਸ ਲਿਖ ਕੇ ਸੰਨ 2000 ‘ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਤੋਂ ਪੀ.ਐੱਚ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਡਾ. ਆਨੰਦ ਨੂੰ ਤੇਜਵੰਤ ਸਿੰਘ ਗਿੱਲ ਵਰਗੇ ਚਿੰਤਕ ਅਤੇ ਹਰਭਜਨ ਹਲਵਾਰਵੀ ਵਰਗੇ ਸ਼ਾਇਰ ਦੇ  ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਪੂਰਾ ਨਾਂਅ ਜਿਹੜਾ ਮਾਪਿਆਂ ਨੇ ਰੱਖਿਆ, ਜਰਨੈਲ ਸਿੰਘ ਹੈ, ਪਰ ਸਾਹਿਤਕ ਤੇ ਅਕਾਦਮਿਕ ਹਲਕਿਆਂ ਵਿੱਚ ਉਹ ਡਾ.ਜੇ.ਐਸ.ਆਨੰਦ ਦੇ ਨਾਂਅ ਨਾਲ ਹੀ ਪਛਾਣੇ ਜਾਂਦੇ ਹਨ।
ਅੰਗਰੇਜ਼ੀ ਸਾਹਿਤ ਦੇ ਪ੍ਰੋ. ਦੇ ਰੂਪ ‘ਚ ਡਾ.ਜੇ.ਐਸ.ਆਨੰਦ ਨੇ ਅਧਿਆਪਨ ਦਾ ਕਾਰਜ 1979 ‘ਚ ਗੁਜਰਾਂਵਾਲਾ ਗੁਰੂ ਨਾਨਕ ਖਾਂਲਸਾ ਕਾਲਜ, ਲੁਧਿਆਣਾ ਤੋਂ ਆਰੰਭ ਕੀਤਾ।ਇਸ ਤੋਂ ਬਾਅਦ 1981 ‘ਚ ਉਨ੍ਹਾਂ ਦੀ ਪੱਕੀ ਨਿਯੁਕਤੀ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ‘ਚ ਹੋ ਗਈ ਅਤੇ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਪੇਂਡੂ ਖੇਤਰ ਦੇ ਉਸ ਕਾਲਜ ‘ਚ ਪੇਂਡੂ ਪਿੱਛੋਕੜ ਦੇ ਵਿਦਿਆਥੀਆਂ ਨੂੰ ਬੜੀ ਨਿਪੁਨੰਤਾ ਨਾਲ ਅੰਗਰੇਜ਼ੀ ਪੜ੍ਹਾਈ। ਸੰਨ 2000 ‘ਚ ਡਾ.ਆਨੰਦ ਡੀ.ਏ.ਵੀ. ਕਾਲਜ, ਬਠਿੰਡਾ ‘ਚ ਆ ਗਏ। ਇੱਥੇ ਰਹਿੰਦਿਆਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਤੇ ਜੈਤੋਂ ਸਥਿਤ ਖੇਤਰੀ ਕੇਂਦਰਾ ਅਤੇ ਇੰਦਰਾ ਗਾਂਧੀ ਓਪਨ ਨੈਸ਼ਨਲ ਯੂਨੀਵਰਸਿਟੀ ਦੇ ਬਠਿੰਡਾ ਕੇਂਦਰ ‘ਚ ਵੀ ਐਮ.ਏ. ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜਾਂਉਂਦੇ ਰਹੇ ਹਨ। 
ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਪਦਮਭੂਸ਼ਨ ਜੀ.ਪੀ. ਚੋਪੜਾ ਦੀ ਪਾਰਖੂ ਅੱਖ ਨੇ ਡਾ.ਜੇ.ਐਸ.ਆਨੰਦ ਦੀ ਅਸਾਧਾਰਨ ਅਕਾਦਮਿਕ ਤੇ ਸਾਹਿਤਕ  ਪ੍ਰਤਿਭਾ ਨੂੰ  ਪਛਾਣਦਿਆਂ 2004 ‘ਚ ਉਨ੍ਹਾਂ ਨੂੰ ਡੀ.ਏ.ਵੀ.ਕਾਲਜ, ਬਠਿੰਡਾ ਵਰਗੀ ਵੱਕਾਰੀ ਵਿੱਦਿਅਕ ਸੰਸਥਾ ਦਾ ਪ੍ਰਿੰਸੀਪਲ ਬਣਾ ਦਿੱਤਾ। ਇਸ ਅਹੁਦੇ ਤੇ ਰਹਿ ਕੇ ਡਾ.ਆਨੰਦ ਇਹ ਸੇਵਾ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਮੈਨੇਜਮੈਂਟ ਕਮੇਟੀ ਦੀ ਸੁਚੱਜੀ ਰਹਿਨਮਾਈ ਅਤੇ ਕਾਲਜ ਦੇ ਸਟਾਫ ਦੀ ਕਾਰਜਕੁਸ਼ਲਤਾ ਤੇ ਸਹਿਯੋਗ ਸਦਕਾ ਇਸ ਕਾਲਜ ਨੇ ਹਰ ਮੁਹਾਜ਼ ਤੇ ਜ਼ਿਕਰਯੋਗ ਮੱਲਾਂ ਮਾਰੀਆ ਹਨ। ਕਬੱਡੀ ਦੇ ਹੋਣਹਾਰ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਚਮਕੇ ਹਨ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਬੀਤੇ ਸਾਲ ਨਵੰਬਰ 2010 ਵਿੱਚ ‘ਲੋਕਪ੍ਰਿਯ ਸੱਭਿਆਚਾਰ ਤੇ ਸਾਹਿਤ ਅਧਿਐਨ, ਵਿਸ਼ੇ ਤੇ ਪੰਜਾਬੀ ਵਿੱਚ ਤੇ ਅੰਗਰੇਜ਼ੀ ਤੇ ਦੋ ਰਾਸ਼ਟਰੀ ਪੱਧਰ ਦੇ ਸੈਮੀਨਾਰ ਕਰਵਾਏ ਗਰੇ। ਇਸ ਸਾਲ(2011) ਵਿੱਚ ਵੀ, ਫਰਵਰੀ ‘ਚ ਇਤਿਹਾਸ ਤੇ ਗਣਿਤ ਦੇ ਦੋ ਰਾਸ਼ਟਰੀ ਪੱਧਰ ਦੇ ਸੈਮੀਨਾਰ ਕਰਵਾਏ ਜਾ ਰਹੇ ਹਨ।
11 ਅਪ੍ਰੈਲ, 1978 ਨੂੰ ਡਾ.ਜੇ.ਐਸ.ਆਨੰਦ ਦੀ ਸ਼ਾਦੀ ਬਰੇਟਾ ਨਿਵਾਸੀ ਸ਼੍ਰੀ. ਕ੍ਰਿਪਾਲ ਸਿੰਘ ਦੀ ਸਪੁੱਤਰੀ ਬੀਬੀ ਰਣਜੀਤ ਕੌਰ ਨਾਲ ਹੋ ਗਈ। ਇਸ ਵੇਲੇ ਡਾ. ਆਨੰਦ ਦੀ ਹਮਸਫਰ ਤੇ ਹਮਰੁਤਬਾ, ਡਾ.ਰਣਜੀਤ ਕੌਰ ਆਨੰਦ ਗੁਰੂਕੁਲ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਹਨ। ਉਹ ਐਮ.ਏ. ਪੰਜਾਬੀ ਤੇ ਪੀ.ਐਚ.ਡੀ ਹਨ। ਉਨ੍ਹਾਂ ਦੇ ਘਰ ਬੇਟੀ ਕਿਰਨਪ੍ਰੀਤ (ਸਵੀਟੀ)  ਦਾ ਜਨਮ 20 ਸਤੰਬਰ 1981 ਨੂੰ ਉਸ ਵੇਲੇ ਹੋਇਆ, ਜਦੋਂ ਡਾ.ਆਨੰਦ ਬੇਰੁਜ਼ਗਾਰ ਸਨ। ਉਹ ਬੱਚੀ ਉਨ੍ਹਾਂ ਲਈ ਰੱਬੀ ਰਹਿਮਤ ਬਣ ਕੇ ਆਈ। ਠੀਕ ਇੱਕ ਮਹੀਨਾ ਬਾਅਦ, 20 ਅਕਤੂਬਰ ਨੂੰ ਡਾ. ਆਨੰਦ ਦੀ ਗੁਰੁ ਨਾਨਕ ਕਿੱਲਿਆਵਾਲੀ ‘ਚ ਬਤੌਰ ਲੈਕਚਰਾਰ ਸਥਾਈ ਨਿਯੁਕਤੀ ਹੋ ਗਈ। ਆਨੰਦ ਦੰਪਤੀ ਨੇ ਬੇਟੀ ਕਿਰਨਪ੍ਰੀਤ ਦੀ ਪਹਿਲੀ ਲੋਹੜੀ ਮੁੰਡਿਆ ਵਾਂਗ ਮਨਾਈ। ਇਸ ਵੇਲੇ ਬੇਟੀ ਕਿਰਨਪ੍ਰੀਤ ਅੰਗਰੇਜ਼ੀ ਦੀ ਐਮ.ਏ.ਐਮ.ਫਿਲ਼. ਤੇ ਪੀ.ਐੱਚ. ਡੀ ਹੈ। ਉਹ ਡੀ.ਏ.ਵੀ ਪਬਲਿਕ ਸਕੂਲ ਬਠਿੰਡਾ ‘ਚ ਇਗਲਿਸ਼ ਦੀ ਲੈਕਚਰਾਰ ਹੈ। ਕਿਰਨਪ੍ਰੀਤ ਨੂੰ ਚਿੱਤਰਕਾਰੀ ਦਾ ਸੌਕ ਹੈ ਅਤੇ ਉਸਨੇ ਆਪਣੇ ਕਵੀ ਪਿਤਾ ਦੀਆਂ ਕਿਤਾਬਾਂ ਦੇ ਟਾਈਟਲ ਤੇ ਕਵਿਤਾਵਾਂ ਦੇ ਸਕੈਚ ਬਣਾਏ ਹਨ। ਉਸ ਦਾ ਪਤੀ ਡਾ.ਮੁਕੇਸ਼ ਗਰੋਵਰ ਗਿਆਨੀ ਜੈਲ ਸਿੰਘ ਕਾਲਜ ਆਫ. ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬੰਿਠਡਾ ‘ਚ ਗਣਿਤ ਦਾ ਲੈਕਚਰਾਰ ਹੈ। ਲੱਗਭਗ ਸੱਤ ਸਾਲਾਂ ਬਾਅਦ, 1988 ‘ਚ ਉਨ੍ਹਾਂ ਦੇ ਬੇਟੇ ਮਨਮਿੰਦਰ ਸਿੰਘ (ਸੰਨੀ) ਦਾ ਜਨਮ ਹੋਇਆ। ਉਸ ਵੇਲੇ ਡਾ. ਆਨੰਦ ਦੇ ਇੱਕ ਰਿਸ਼ਤੇਦਾਰ ਦਾ ਕਹਿਣਾ ਸੀ ਕਿ ‘ਹੁਣ ਸਾਡੀ ਵੀ ਧੀ ਵਸੀ ਹੈ’। ਉਨ੍ਹਾਂ ਦੀ ਅਜਿਹੀ ਸੋਚ ਤੇ ਡਾ. ਆਨਦ ਨੂੰ ਬਹੁਤ ਦੁੱਖ ਹੋਇਆ। ਬੇਟਾ ਮਨਮਿੰਦਰ ਸਿੰਘ ਇਸ ਵੇਲੇ ਡੀ.ਏ.ਵੀ. ਕਾਲਜ ‘ਚ ਐਮ. ਏ (ਇੰਗਲਿਸ਼) ਭਾਗ ਦੋ ਦਾ ਵਿਦਿਆਰਥੀ ਹੈ।
ਡਾ.ਜੇ.ਐਸ.ਆਨੰਦ ਨੇ ਆਪਣਾ ਅਦਬੀ ਸਫਰ ਆਪਣਾ ਉਸ ਵੇਲੇ ਸ਼ੁਰੂ ਕੀਤਾ, ਜਦ ਉਹ ਇੱਕ ਪਿੰਡ ਦੇ ਕਾਲਜ ਵਿੱਚ ਪੜਾਉਂਦੇ ਸਨ। ਪਿੰਡ-ਨੁਮਾ ਸ਼ਹਿਰ (ਡੱਬਵਾਲੀ) ‘ਚ ਰਹਿੰਦੇ ਸਨ।ਡਾ.ਜੇ.ਐਸ.ਆਨੰਦ ਦੀ ਪਹਿਲੀ ਪੁਸਤਕ, ਇੱਕ ਕਹਾਣੀ ਸੰਗ੍ਰਿਹ (ਛੋਨਡੲਸਸੋਿਨ ੋਡ ੳ ਛੋਰਪਸੲ) 1989 ‘ਚ ਰਾਈਟਰਜ਼ ਵਰਕਸ਼ਾਪ, ਕਲਕੱਤਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ। ਇਸ ਤੋਂ ਬਾਅਦ 1991 ‘ਚ ਇੱਕ ਗਲਪ ਨੁਮਾ ਰਚਨਾ (ਠਹਾ ੰੋਨਸਟੲਰ ਾਂਟਿਹਨਿ) ਛਪੀ। ਪਿਆਰ ਤੇ ਵਿਆਹ ਦੇ ਵਿਸ਼ੇ ਨਾਲ ਸਬੰਧਤ ਡਾ. ਆਨੰਦ ਦਾ ਇੱਕ ਨਾਵਲ (ਠਹੲ ਠਰੲਸਪੳਸਸੲਰਸ) 1995 ‘ਚ ਪ੍ਰਕਾਸ਼ਿਤ ਹੋਇਆ। ਇੱਕ ਹੋਰ ਪੁਸਤਕ (ਭਲਸਿਸ: ਠਹੲ ੂਲਟਮਿੳਟੲ ੰੳਗਚਿ) 2005 ਵਿੱਚ ਪ੍ਰਕਾਸ਼ਿਤ ਹੋਈ, ਜਿਸ ‘ਚ ਰੂਹਾਨੀਅਤ ਨਾਲ ਸਬੰਧਤ ਨਿਬੰਧ ਹਨ।
ਅਧਾਰਸ਼ਿਲਾ ਦੇ ਰੂਪ ‘ਚ ਉਪਰੋਕਤ ਰਚਨਾਵਾਂ ਦਾ ਆਪਣਾ ਵਿਸ਼ੇਸ਼ ਮਹੱਤਵ ਤਾਂ ਹੋ ਸਕਦਾ ਹੈ ਪਰ ਡਾ. ਡਾ.ਜੇ.ਐਸ.ਆਨੰਦ ਦੀ ਸਾਹਿਤਕ ਪ੍ਰਤਿਭਾ ਉਨ੍ਹਾਂ ਦੀ ਅੰਗਰੇਜ਼ੀ ਸ਼ਾਇਰੀ ਦੇ ਰੂਪ ‘ਚ ਹੀ ਉਜਾਗਰ ਤੇ ਵਿਕਸਿਤ ਹੋਈ ਹੈ ਅਤੇ ਉਨਾਂ ਦੀ ਪਛਾਣ ਗਲਪਕਾਰ ਨਾਲੋਂ ਇੱਕ ਸ਼ਾਇਰ ਦੇ ਰੂਪ ‘ਚ ਹੀ ਬਣੀ ਹੈ। ਅੰਹਰੇਜ਼ੀ ‘ਚ ਡਾ. ਆਨੰਦ ਦਾ ਪਹਿਲਾ ਕਾਵਿ ਸੰਗ੍ਰਿਹ (ਸ਼ਪੳਰੲ ਮੲ, ੌ ਲ਼ੁਚਡਿੲਰ) 2000 ‘ਚ ਰਾਈਟਰਜ਼ਵਰਕਸ਼ਾਪ ਕਲਕੱਤਾ ਨੇ ਪ੍ਰਕਾਸ਼ਿਤ ਕੀਤਾ। ਡਾ. ਆਨੰਦ ਦੀਆਂ ਨਵੀਨਤਮ ਕਵਿਤਾਵਾਂ ਦੇ ੱਿਤੰਨ ਸੰਗ੍ਰਿਹ –ਭਏੋਨਦ ਲ਼ਡਿੲ! ਭਏੋਨਦ ਧੲੳਟਹ! 2001 ਠਹੲ ੌਟਹੲਰ ਫੳਸੋਿਨ (2003) ਅਤੇ ਠਹੲ ਸ਼ਪਲਟਿ ਵਸਿੋਿਨ (2004) ਉਪਰੋਥਲੀ ਪ੍ਰਕਾਸ਼ਤੀ ਹੋਏ ਅਤੇ ਰਿਲੀਜ਼ ਕੀਤੇ ਗਏ। ਡਾ. ਆਨੰਦ ਰਚਿਤ ਇੱਕ ਹੋਰ ਪੁਸਤਕ ‘ੀ ਭੲਲੋਨਗ ਟੋ ੈੋੁ’ ਜਲਦੀ ਹੀ ਪ੍ਰਕਾਸ਼ਿਤ ਹੋ ਰਹੀ ਹੈ। ਇਸੇ ਦੌਰਾਨ ਪ੍ਰੋ. ਨਰਿੰਜਨ ਤਸਨੀਮ, ਡਾ. ਸੋਮ ਪੀ ਰੰਚਨ, ਪ੍ਰੋ: ਬ੍ਰਹਮਜਗਦੀਸ਼ ਸਿੰਘ ਡਾ. ਹਰਨੇਕ ਸਿੰਘ ਕੋਮਲ, ਡਾ. ਸਤੀਸ਼ ਕੇ ਕਪੂਰ, ਡਾ. ਨਿਮਲ ਕੌਸ਼ਿਕ, ਡਾ. ਪਰਮਜੀਤ ਸਿੰਘ ਰੋਮਾਣਾ, ਅਤੇ ਪ੍ਰੋ. ਭੁਪਿੰਦਰ ਸਿੰਘ ਜੱਸਲ ਵਰਗੇ ਵਿਦਵਾਨ ਲੇਖਕਾਂ ਨਾਲ ਡਾ. ਆਨੰਦ ਦੀ ਸਾਂਝ ਬਣੀ, ਜੋ ਬਰਕਰਾਰ ਹੈ।                                              
ਡਾ.ਜੇ.ਐਸ.ਆਨੰਦ ਪੰਜਾਬ ਦਾ ਜੰਮਪਲ ਹੈ, ਪੱਕਾ ਵਸਨੀਕ ਹੈ, ਮਾਂ-ਬੋਲੀ ਪੰਜਾਬੀ ਹੈ, ਉਨ੍ਹਾਂ ਦੀ ਸ਼ਖਸ਼ੀਅਤ ਤੇ ਜੀਵਨ ਸ਼ੈਲੀ ‘ਚ ਪੰਜਾਬੀਅਤ ਦਾ ਗੂੜਾ ਰੰਗ ਹੈ। ਪ੍ਰੰਤੂ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਸਾਹਿਤ ਸਿਰਜਨਾ ਲਈ, ਸਭ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਨੂੰ ਚੁਣਿਆ ਹੈ ਅਤੇ ਪੰਜਾਬ ਦੇ ਬਹੁਤ ਹੀ ਪੱਛੜੇ ਹੋਏ ਇਲਾਕੇ ਤੇ ਗੈਰ ਸਾਹਿਤਕ ਮਾਹੌਲ ‘ਚ ਰਹਿ ਕੇ ਵੀ ਉਨ੍ਹਾਂ ਨੇ ਅੰਗਰੇਜ਼ੀ ‘ਚ ਬਹੁਤ ਹੀ ਖੂਬਸੂਰਤ ਤੇ ਅਰਥ ਭਰਪੂਰ ਕਵਿਤਾ ਲਿਖੀ ਹੈ। ਉਨ੍ਹਾਂ ਦੀ ਅੰਗਰੇਜ਼ੀ ਸ਼ਾਇਰੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀ ਅੰਗਰੇਜ਼ੀ ‘ਚ ਲਿਖੀ ਕਵਿਤਾ ਦੇ ਪ੍ਰਸੰਗ ‘ਚ ਕਿਹਾ ਜਾ ਸਕਦਾ ਹੈ ਕਿ ਡਾ.ਜੇ.ਐਸ.ਆਨੰਦ ਦੀ ਕਵਿਤਾ ਦਾ ਪਿੰਡਾ ਅੰਗਰੇਜ਼ੀ ਤੇ ਰੂਹ ਪੰਜਾਬੀ ਹੈ।
ਅੰਗਰੇਜ਼ੀ ਦੇ ਵਿਦਵਾਨ ਸ਼ਾਇਰ ਹੋਣ ਕਰਕੇ ਹੀ ਡਾ.ਜੇ.ਐਸ.ਆਨੰਦ ਕਵਿਤਾ ਨਾਲ ਸੰਬੰਧਿਤ ਅੰਤਰ-ਰਾਸ਼ਟਰੀ ਸੰਸ਼ਥਾਵਾਂ  ਨਾਲ ਜੁੜੇ ਰਹੇ ਹਨ। ਉਨ੍ਹਾਂ ਦੀ ਇੱਕ ਕਵਿਤਾ ਠਹੲ ੂਨਡੋਚੁਸੲਦ ਇੰਟਰਨੈਸਨਲ ਐਂਥਾਲੋਜੀ ਆਫ ਪੋਇਟਰੀ  ਲਈ ਚੁਣੀ ਗਈ ਹੈ ਅਤੇ  ਉਨ੍ਹਾਂ ਨੂੰ ਇੰਟਰਨੈਸ਼ਨਲ ਲਾਇਬ੍ਰੇਰੀ ਆਫ ਪੋਇਟਸ ਵੱਲੋਂ ਨਿਊਜਰਸੀ ਵਿਖੇ ਅੰਤਰ-ਰਾਸ਼ਟਰੀ ‘ਪੋਇਟਸ ਮੀਟ’ ਵਿੱਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਮਿਲਿਆ ਹੈ। ਇੱਕ ਹੋਰ ਕਵਿਤਾ ਠਹੲ ਛੋਨਟਰੳਦਚਿਟੋਿਨ ਵੀ ਇਸ ਸੰਸਥਾ ਦੇ ਕਾਵਿ-ਸੰਗ੍ਰਿਹ ਲਈ ਚੁਣੀ ਗਈ ਹੈ। ਅੰਤਰ-ਰਾਸ਼ਟਰੀ ਅੰਗਰੇਜ਼ੀ ਮੈਗਜ਼ੀਨ ‘ਵਰਲਡ ਪੋਇਟਰੀ’ ‘ਚ ਡਾ.ਜੇ.ਐਸ.ਆਨੰਦ ਦੀਆਂ ਕਵਿਤਾਵਾਂ ਨਿਰੰਤਰ ਛਪ ਰਹੀਆਂ ਹਨ। ਉਹ ਅੰਤਰਰਾਸ਼ਟਰੀ ਪੋਰਟਲ ਾ.ਓਜ਼ਨਿੲੳਰਟਚਿਲੲਸ ਦੇ ਓਣਪੲਰਟ ਅੁਟਹੋਰ ਵੀ ਹਨ। ਮਾਲਵਾ (ਪੰਜਾਬ) ‘ਚ ਰਹਿੰਦੇ ਕਿਸੇ ਕਵੀ ਲਈ ਜ਼ਿਕਰਯੋਗ ਪ੍ਰਾਪਤੀ ਹੈ। ਮਾਣ ਵਾਲੀ ਗੱਲ ਹੈ।
ਵੀਹਵੀਂ ਸਦੀ ਦੇ ਅਖੀਰਲੇ ਸਾਲ, 2000 ‘ਚ ਡੀ.ਏ.ਵੀ ਕਾਲਜ ਬਠਿੰਡਾ ‘ਚ ਆਉਣ ਨਾਲ ਡਾ.ਜੇ.ਐਸ.ਆਨੰਦ ਦੀ ਸ਼ਾਇਰੀ ‘ਚ ਇੱਕ ਨਵਾਂ ਤੇ ਮਹੱਤਵਪੂਰਨ ਮੋੜ ਆਇਆ। ਉਨ੍ਹਾਂ ਨੂੰ ਪੰਜਾਬੀ ਸ਼ਾਇਰ ਡਾ.ਹਰਨੇਕ ਸਿੰਘ ਕੋਮਲ ਦਾ ਸਾਥ ਮਿਲ ਗਿਆ ਅਤੇ ਉਹਨਾਂ ਦੀ ਸਾਹਿਤਕ ਸਾਂਝ  ਸਥਾਈ ਮਿੱਤਰਤਾ ‘ਚ ਰੁਪਾਂਤ੍ਰਿਤ ਹੋ ਗਈ। ਡਾ. ਆਨੰਦ ਨੇ ਪੰਜਾਬੀ ‘ਚ ਕਿਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਪ੍ਰਭਾਵਸ਼ਾਲੀ ਨਜ਼ਮਾਂ ਲਿਖੀਆਂ, ਜੋ ਪੰਜਾਬੀ ਦੇ ਕੁੱਝ ਅਖ਼ਬਾਰ ਰਸਾਲਿਆ ‘ਚ ਛਪ ਗਈਆਂ।‘ਨਵਾਂ ਜ਼ਮਾਨਾ’ (5,ਸਤੰਬਰ 2004) ਅਤੇ ‘ਮਹਿਰਮ’ (ਅਕਤੂਬਰ, 2004) ‘ਚ   ਪ੍ਰਤੀਨਿਧ ਕਵੀ ਦੇ ਰੂਪ ‘ਚ ਉਨ੍ਹਾਂ ਦੀਆਂ ਨਜ਼ਮਾਂ ਪ੍ਰਕਾਸ਼ਤ ਹੋਈਆਂ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਦੋ ਕਾਵਿ-ਰਚਨਾ ‘ਸਰਾਪ-ਮੁਕਤ’(2005) ਤੇ ‘ਖਿੱਲਰਦਾ ਸੰਗ੍ਰਿਹ’(2008) ਪ੍ਰਕਾਸ਼ਤ ਹੋਏ। ਇੰਨ੍ਹਾਂ ਦੋ ਕਿਤਾਬਾਂ ਨਾਲ ਉਨ੍ਹਾਂ ਦੀ ਪੰਜਾਬੀ ਕਵਿਤਾ ‘ਚ ਪਹਿਚਾਣ ਬਣੀ ਹੈ । ਦੱਸਣਯੋਗ ਗੱਲ ਇਹ ਹੈ ਕਿ ਪੰਜਾਬੀ ‘ਚ ਡਾ. ਆਨੰਦ ਦੀ ਕਵਿਤਾ ਮੌਲਿਕ ਹੈ, ਪਹਿਲਾਂ ਲਿਖੀਆਂ ਅੰਗਰੇਜ਼ੀ ਕਵਿਤਾਵਾਂ ਦਾ ਅਨੁਵਾਦ ਨਹੀਂ । ਡਾ. ਆਨੰਦ ਦੀਆਂ ਤਿੰਨ ਹੋਰ ਕਾਵਿ-ਪੁਸਤਕਾਂ ‘ਸਾਰੀਆਂ ਪੌਣਾ, ਸਾਰੀ ਚਾਨਣੀ’ (ਮਾਰਚ, 2009), ‘ਚੂਚਕ ਦੀਏ ਜਾਈਏ’ (ਅਗਸਤ 2009) ਅਤੇ ‘ਸੱਚ ਤੇ ਕੱਚ’{2010) ਵੀ ਛਪੀਆਂ ਹਨ । ਪਰ ਇਸ ਨਾਲ ਵਾਧਾ ਹੋਇਆ ਵਿਕਾਸ ਨਹੀਂ । ਨਿਰਸੰਦੇਹ ਡਾ. ਆਨੰਦ ਦੀਆਂ ਪਹਿਲੀਆਂ ਦੋ ਕਾਵਿ-ਪੁਸਤਕਾਂ ‘ਸ਼ਰਾਪ-ਮੁਕਤ’ ਤੇ ‘ਖਿਲਰਦਾ ਸੰਗ੍ਹਹਿ’ ਹੀ ਉਨ੍ਹਾਂ ਦੀ ਮਾਣਮੱਤੀ ਪ੍ਰਾਪਤੀ ਕਹੀ ਜਾ ਸਕਦੀ ਹੈ । ਉਪਰੋਕਤ ਪੁਸਤਕਾਂ ਤੋਂ ਇਲਾਵਾ, ਡਾ. ਜੇ ਐਸ ਆਨੰਦ ‘ਪਹਿਚਾਣ’ (ਰਾਈਟਰਜ਼ ਫੋਰਮ ਬਠਿੰਡਾ ਦੁਆਰਾ ਪ੍ਰਕਾਸ਼ਿਤ ਡਾ. ਹਰਨੇਕ ਸਿੰਘ ਕੋਮਲ ਅਭਿਨੰਦਨ-ਪੁਸਤਕਾਂ) ਦੇ ਸੰਪਾਦਕ ਹਨ । ਇੱਕ ਹੋਰ ਪੁਸਤਕ ‘ਦੇਸ ਬਿਗਾਨਾ’ ਜਲਦੀ ਹੀ ਪ੍ਰਕਾਸ਼ਿਤ ਹੋਣ ਜਾ ਰਹੀ ਹੈ ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਹੱਥੋਂ ਓਮ ਪ੍ਰਕਾਸ਼ ਗਾਸੋ ਦੇ ਪ੍ਰਸਿੱਧ ਨਾਵਲ ‘ਤੱਤੀ ਹਵਾ’ ।ਠਹੲ ੍ਹੋਟ ਾਂੳਵੲ॥  ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਵਾਇਆ ਗਿਆ ਹੈ ਜੋ ਕਿ ਛਪਾਈ ਅਧੀਨ ਹੈ।
ਵਾਲਟ  ਵਿਟਮੈਨ ਤੇ ਪ੍ਰੋ. ਪੂਰਨ ਸਿੰਘ ਦੇ ਮਿਸ਼ਰਤ ਪ੍ਰਭਾਵ ਨੇ ਡਾ. ਜੇ ਐਸ ਆਨੰਦ ਦੀ ਸ਼ਖਸ਼ੀਅਤ ਅਤੇ ਸ਼ਾਇਰੀ ਨੂੰ ਨਿਖਾਰਿਆ ਹੈ । ਭਾਵੇਂ ਡਾ. ਆਨੰਦ ਨੇ ਆਪਣਾ ਅਦਬੀ ਸਫ਼ਰ ਗਲਪ ਨਾਲ ਸ਼ੁਰੂ ਕੀਤਾ ਪਰ ਉਨ੍ਹਾਂ ਦੀ ਪਹਿਚਾਣ ਅੰਗਰੇਜ਼ੀ ਤੇ ਪੰਜਾਬੀ ਦੇ ਵਿਦਵਾਨ ਸ਼ਾਇਰ ਦੇ ਰੂਪ ‘ਚ ਬਣੀ ਹੈ । ਡਾ. ਜੇ ਐਸ ਆਨੰਦ ਨੇ ਪੰਜਾਬ ‘ਚ ਵਾਪਰ ਰਹੇ ਸਭਿਆਚਾਰਕ ਰੂਪਾਂਤਰਨ ਦਾ ਡੂੰਘਾ ਅਧਿਐਨ ਤੇ ਵਿਸ਼ਲੇਸ਼ਣ ਕੀਤਾ ਹੈ ਅਤੇ ਇਸ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ । ਇਸ ਦੇ ਨਾਲ ਹੀ ਸਮਾਜ ‘ਚ ਫੈਲੀ ਅਰਾਜਕਤਾ, ਜੀਵਨ-ਮੁੱਲਾਂ ਤੇ ਨੈਤਿਕ ਕਦਰਾਂ-ਕੀਮਤਾਂ ‘ਚ ਆਇਆ ਨਿਘਾਰ ਅਤੇ ਸੁਖ-ਸੁਵਿਧਾ ਤੇ ਸ਼ੁਹਰਤ ਦੀ ਦੌੜ ‘ਚ ਅੰਨ੍ਹਾਂ ਹੋ ਕੇ ਆਪਣੀ ਆਤਮਾ ਗੁਆ ਬੈਠਾ ਮਨੁੱਖ ਵੀ  ਉਸਦੀ ਕਵਿਤਾ ਦਾ ਧੁਰਾ ਹੈ । ਆਪਣੀ ਸ਼ਖਸ਼ੀਅਤ ਤੇ ਸੁਭਾਅ ਵਾਗ, ਡਾ. ਜੇ.ਐਸ.ਆਨੰਦ ਆਪਣੀ ਗੱਲ ਬੜੇ ਹੀ ਸਹਿਜ ਰੂਪ ਚ ਕਰਦੇ ਹਨ । ਉਨ੍ਹਾਂ ਦੀ ਕਵਿਤਾ  ਵਿਚ  ਸਹਿਜ ਹੈ, ਸ਼ੋਰ ਨਹੀਂ । ਪੰਜਾਬੀ ਕਵੀ ਸ.ਸ.ਮੀਸਾ ਵਾਂਗ ਡਾ. ਆਨੰਦ ਧੀਮੇ ਬੋਲਾਂ ਦਾ ਸ਼ਾਇਰ ਹੈ । ਡਾ. ਆਨੰਦ ਦੀ ਕਵਿਤਾ ‘ਚ ਰਹੱਸਵਾਦ ਦਾ ਰੰਗ ਤਾਂ  ਹੈ ਪਰ ਉਨ੍ਹਾਂ ਨੇ ਰਵਾਇਤੀ ਰਹੱਸਵਾਦੀਆਂ ਵਾਂਗ ਤੇਜ ਉਡਾਣ ਭਰ ਕੇ ‘ਉੱਚੇ ਨਛੱਤਰਾਂ’ ‘ਚ ਗੁਆਚਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਨ੍ਹਾਂ ਦੀ ਸ਼ਾਇਰੀ ਧਰਤੀ ਅਤੇ ਧਰਤੀ ਉਪਰ ਵਿਚਰਦੇ ਮਾਨਵ ਨਾਲ ਇਕਸੁਰ ਰਹਿੰਦੀ ਹੈ । ਪੰਜਾਬੀ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਡਾ. ਆਨੰਦ ਨੂੰ ‘ਸਮਾਜਿਕ ਚੇਤਨਾ ਵਾਲਾ ਰਹੱਸਵਾਦੀ ਕਵੀ’ ਕਿਹਾ ਹੈ ।
    ਡਾ. ਜੇ ਐਸ ਆਨੰਦ ਬਹੁਤ ਸਾਰੇ ਸਾਹਿਤਕ ਤੇ ਅਕਾਦਮਿਕ ਅਦਾਰਿਆ ਨਾਲ ਜੁੜੇ ਹੋਏ ਹਨ । ਇਸ ਵਲੇ ਉਹ ਇੰਟਰਨੈਸ਼ਨਲ ਸੁਸਾਇਟੀ ਆਫ ਪੋਇਟਸ ਅਤੇ ਸੂਫੀ ਆਰਟਸ ਫਾਊਂਡੇਸ਼ਨ, ਬਠਿੰਡਾ ਦੇ ਚੇਅਰਮੈਨ ਹਨ । ਉਹ ਰਾਈਟਰਜ਼ ਫੋਰਮ ਬਠਿੰਡਾ ਦੇ ਪ੍ਰਧਾਨ, ਕਰੀਏਟਿਵ ਫੋਰਮ, ਡੱਬਵਾਲੀ ਦੇ ਪੈਟਰਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਲਾਈਫ ਮੈਂਬਰ ਅਤੇ ਯੂਨਾਈਟਡ ਰਾਈਟਰਜ਼ ਐਸੋਸੀਏਸ਼ਨ, ਚੇਨਈ ਦੇ ਮੈਂਬਰ ਹਨ ।ਇਸ ਤੋਂ ਇਲਾਵਾ, ਲਿਟਰੇਰੀ ਫੋਰਮ, ਡੱਬਵਾਲੀ ਦੇ ਫਾਊਂਡਰ ਅਤੇ ਅੰਗਰੇਜ਼ੀ ਤ੍ਰੈ ਮਾਸਿਕ ਪਤ੍ਰਿਕਾ ‘ਸਿੰਫਨੀ’ ਦੇ ਸਰਪ੍ਰਸਤ ਅਤੇ ਆਨਰੇਰੀ ਮੁੱਖ ਸੰਪਾਦਕ ਹਨ ।
    ਡਾ. ਜੇ ਐਸ ਆਨੰਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸੈਨੇਟ ਅਤੇ ਅਕਾਦਮਿਕ ਕੌਂਸਲ ਦੇ ਮੈਂਬਰ ਹਨ । ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਅਕਾਦਮਿਕ ਕੌਸਲ ਦੇ ਮੈਂਬਰ ਰਹਿ ਚੁੱਕੇ ਹਨ । ਇਸ ਵੇਲੇ ਉਹ ਡੀ.ਏ.ਵੀ. ਪਬਲਿਕ ਸਕੂਲ, ਬਠਿੰਡਾ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਬਠਿੰਡਾ, ਮਹਾਤਮਾ ਹੰਸ ਰਾਜ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਅਤੇ ਡੀ.ਏ.ਵੀ.ਪਬਲਿਕ ਸਕੂਲ, ਜੈਤੋ ਦੇ  ਮੈਨੇਜਰ ਹਨ ।
    ਸਾਹਿਤ ਤੇ ਸਿੱਖਿਆ ਦੇ ਖੇਤਰ ‘ਚ ਡਾ. ਜੇ ਐਸ ਆਨੰਦ ਦੇ ਵਡਮੁੱਲੇ ਯੋਗਦਾਨ  ਨੂੰ ਮੱਦੇਨਜ਼ਰ ਰੱਖਦਿਆਂ ਬਹੁਤ ਸਾਰੇ ਸਾਹਿਤਕ ਤੇ ਅਕਾਦਮਿਕ ਅਦਾਰਿਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸਾਹਿਤ ਸਿਰਜਨਾ ਤੇ ਪ੍ਰਬੰਧਕੀ ਕਾਰਜ਼ਕੁਸ਼ਲਤਾ ਲਈ ਆਰੀਆ ਸਮਾਜ, ਬਠਿੰਡਾ ਦੁਆਰਾ ਆਯੋਜਿਤ ਸਨਮਾਨ ਸਮਾਰੋਹ ‘ਚ ਡਾ. ਜੇ ਐਸ ਆਨੰਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਡਾ. ਆਨੰਦ ਇਸ ਨੂੰ ਸਭ ਤੋਂ ਵੱਡਾ ਸਨਮਾਨ ਸਮਝਦੇ ਹਨ ।
    ਡਾ. ਜੇ ਐਸ ਆਨੰਦ ਦੇ ਮਨ ‘ਚ ਅੱਗੇ ਤੋਂ ਅੱਗੇ ਵਧਣ ਦੀ ਤੀਬਰ ਇੱਛਾ ਰਹੀ ਹੈ ਅਤੇ ਅੱਗੇ ਵਧਦੇ ਹੀ ਰਹੇ ਹਨ । ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਪਦਮਭੂਸ਼ਨ ਜੀ ਪੀ ਚੋਪੜਾ ਨੂੰ ਉਹ ਆਪਣਾ ‘ਰੋਲ ਮਾਡਲ’ ਮੰਨਦੇ ਹਨ । ਸਾਧਾਰਨ ਪੇਂਡੂ ਪਰਿਵਾਰ ‘ਚੋਂ ਉਭਰ ਕੇ ਡੀ.ਏ.ਵੀ. ਕਾਲਜ ਵਰਗੀ ਉਚੇਰੀ ਵਿਦਿਅਕ ਸੰਸਥਾ ਦਾ ਪ੍ਰਿੰਸੀਪਲ ਬਣ ਕੇ ਉਸਨੂੰ ਗਾਂਧੀਵਾਦੀ ਸਿਧਾਂਤਾਂ ਮੁਤਾਬਿਕ ਚਲਾਉਣਾ ਉਨ੍ਹਾਂ ਦੀ ਅਹਿਮ ਪ੍ਰਾਪਤੀ ਕਹੀ ਜਾ ਸਕਦੀ ਹੈ । ਡਾ. ਜੇ ਐਸ ਆਨੰਦ ਹਮੇਸ਼ਾ ਰਚਨਾਤਾਮਕ ਸੋਚ ਦੇ ਹਾਮੀ ਰਹੇ ਹਨ । ਉਨ੍ਹਾਂ ਦਾ ਰੱਬ ‘ਚ ਵਿਸਵਾਸ਼ ਹੈ ਅਤੇ ਰੱਬ ਦੀ ਜ਼ਾਤ ਵਿਚ ਵੀ । ਪਿਆਰ ਨੂੰ ਮਨੁੱਖ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਮੰਨਦੇ ਹਨ । ਨਫ਼ਰਤ ਤੇ ਵੈਰ ਵਿਰੋਧ ‘ਚ ਤਾਂ ਉੱਕਾ ਵਿਸ਼ਵਾਸ਼ ਨਹੀਂ  ਅਤੇ ਅਜਿਹੇ ਵਿਚਾਰਾਂ ਨੂੰ ਉਨਾਂ ਨੇ ਆਪਣੇ ਮਨ-ਮੰਦਰ ‘ਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਦਿੱਤੀ । ਮਿਲਵਰਤਣ, ਪਿਆਰ-ਸਤਿਕਾਰ, ਨਿਮਰਤਾ, ਪਰਉਪਕਾਰ  ਤੇ ਸਹਿਨਸ਼ੀਲਤਾ ਦੀ ਭਾਵਨਾ ਦੇ ਫਲਸਰੂਪ ਡਾ. ਆਨੰਦ ਦਾ ਮਨ ਹਮੇਸ਼ਾ ਸਥਿਰ ਰਿਹਾ ਹੈ ਅਤੇ ਕਿਸੇ ਮੁਸ਼ਕਿਲ ‘ਚ ਡੋਲਿਆ ਨਹੀਂ । ਉਹ ਜ਼ਿੰਦਾਦਿਲ ਇਨਸਾਨ ਹਨ ॥
    ਪਰਮਾਤਮਾ ਡਾ. ਜੇ ਐਸ ਆਨੰਦ ਨੂੰ ਹੋਰ ਬਲ-ਬੁੱਧੀ, ਤੰਦਰੁਸਤੀ ਤੇ ਲੰਮੀ ਆਯੂ ਬਖਸ਼ੇ ਤਾਂ ਕਿ ਉਹ ਸਾਹਿਤ ਤੇ ਸਿਖਿਆ ਦੇ ਖੇਤਰ ਵਿਚ ਇਸੇ ਤਰ੍ਹਾਂ ਕ੍ਰਿਆਸ਼ੀਲ ਰਹਿਣ ।
ਡਾ. ਹਰਨੇਕ ਸਿੰਘ ਕੋਮਲ
ਮੋ. 93177-61414
Visit:   www.sufiarts.com
www.drjsanand.com
Contact: drjsanand@gmail.com.


 


No Comment posted
Name*
Email(Will not be published)*
Website
Can't read the image? click here to refresh

Enter the above Text*