Bharat Sandesh Online::
Translate to your language
News categories
Usefull links
Google

     

ਗ਼ਦਰ
12 Nov 2011


ਲਾਲ ਸਿੰਘ ਦਸੂਹਾ

ਇਸ ਵਾਰ ਪੱਕਾ ਮਨ ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ ਲਿਫਾਫੇ ‘ ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ ਗਿਆ ਸੀ  - ‘ ਸਾਡੇ ਪੂਜਨੀਕ ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ  । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ , ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।

ਇਸ, ਹੇਠਲੇ ਇੰਦਰਾਜ ਨੇ ਮੈਨੂੰ ਸੁੰਨ ਵੀ ਕਰ ਦਿੱਤਾ ਸੀ ਤੇ ਬੇ-ਚੈਨ ਵੀ । ਬੇ-ਚੈਨ ਛੱਡ ਕੇ ਮੇਰਾ ਅੰਦਰ – ਬਾਹਰ ਇਕਦਮ ਸੜ-ਭਖ਼ ਪਿਆ । ਮੇਰਾ ਸਾਰੇ ਦਾ ਸਾਰਾ ਵਜੂਦ ਇਕ ਤਰ੍ਹਾਂ ਦੇ ਲਾਂਬੂ ‘ਚ ਘਿਰ ਗਿਆ । ਮੈਂ ਗੁਲਬਾਗ਼ ਸਿੰਘ ਘੁੰਮਣ ਦਾ ਛੋਟਾ ਭਰਾ , ਹਰਬੰਸ ਸਿੰਘ ਘੁੰਮਣ ਦੂਜਾ ਪੁੱਤਰ ਬਲਕਾਰ ਸਿੰਘ ਘੁੰਮਣ ਕਾਰਡ ‘ ਚੋਂ ਅਸਲੋਂ ਗਾਇਬ ਸੀ ।

ਪਲ ਦੀ ਪਲ ,ਇਹ ਕਲ-ਮੂੰਹਾਂ ਕਾਰਡ ਮੈਨੂੰ ਝੂਠੀ-ਮੂਠੀ ਦਾ ਲੱਗਾ । ਕਿਸੇ ਸ਼ਰੀਕ ਦੀ ਸ਼ਰਾਰਤ । ਅਜੇ ਦੋ ਕੁ ਮਹੀਨੇ ਪਹਿਲਾਂ ਤਾਂ ਮੈਂ ਉਹਨੂੰ ਸਹੀ-ਸਲਾਮਤ ਛੱਡ ਕੇ ਆਇਆ ਸੀ । ਬਿਲਕੁਲ ਨੌਂ-ਬਰ-ਨੌਂ । ਕਿਸੇ ਕਿਸਮ ਦੀ ਕੋਈ  ਇਲਾਮਤ ਨਹੀਂ-ਨਾ ਸ਼ੂਗਰ , ਨਾ  ਬੀ. ਪੀ.., ਨਾ ਦਿਲ ਦਾ ਕੋਈ ਰੋਗ । ਕੰਮ-ਕਾਰ ‘ ਚ ਪੂਰੀ ਚੁਸਤੀ । ਉਸਦੇ ਨਿੱਗਰ-ਸੁਡੌਲ ਅੰਗਾਂ –ਪੈਰਾਂ ‘ ਤੇ ਉਸਦੀ ਉਮਰ-ਵਰ੍ਹਿਆਂ ਦੇ ਨਿਸ਼ਾਨ ਕਿਧਰੇ ਦੇਖਣ ਨੂੰ ਨਹੀਂ ਸੀ ਲੱਭਦੇ । ਛੇ ਕੁ ਵਰ੍ਹੇ ਪਹਿਲਾਂ ਮੈਂ ਉਸ ਦੀ ਫ਼ਰਮਾਇਸ ‘ ਤੇ ਬੋਰ ਕਰਵਾ ਦਿੱਤਾ ਸੀ ਵੱਡਾ । ਡੂੰਘਾ ਸਬਮਰਸੀਬਲ । ਮੁਰੱਬੇ ਦੇ ਐਨ ਵਿਚਕਾਰ ਕਰਕੇ । ਅਗਲੀ ਵੇਰਾਂ ਆਏ ਨੂੰ ਫਿਰ ਉਸਨੇ ਉਸੇ ਤਰ੍ਹਾਂ ਦੀ ਮੰਗ ਰੱਖ ਦਿੱਤੀ , ‘’ ਬੱਲੀ ਪੁੱਤਰ , ਬਿਜਲੀ ਹੱਥੋਂ ਬੜੇ ਦੁਖੀ ਹਾਂ । ਵਾਹ਼ਲੀ ਈ ਤੰਗੀ ਆ । ਅੱਵਲ ਆਉਂਦੀ ਈ ਨਹੀਂ , ਜੇ ਆਏ ਈ ਆਏ ਤਾਂ ਵੀਹ ਵੇਰਾਂ ਗੁਲ ਹੁੰਦੀ ਆ । ਫ਼ਸਲ-ਬਾੜੀ ਰੱਜਦੀ ਨਈਂ ਪੂਰੀ ਤਰ੍ਹਾਂ । ਪੈਰੋਂ ਉੱਖੜੀ-ਉੱਖੜੀ ਰਹਿੰਦੀ ਆ ....। ‘’ ਮੈਂ ਉਸਦੀ ਰਮਜ਼ ਫੱਟ ਤਾੜ ਗਿਆ । ਅਗਲੇ ਹੀ ਦਿਨ ਜੈਨਰੇਟਰ ਲਿਆ ਖੜ੍ਹਾ ਕੀਤਾ ਸੀ ਵੱਡਾ । ਉਸਨੂੰ ਦੇਖਦੇ ਸਾਰ ਚਾਅ ਚੜ੍ਹ ਗਿਆ ।ਉਸਨੇ ਆਪਣਾ ਬੋਰੀ-ਬਿਸਤਰਾ ਚੁੱਕਿਆ , ਬੰਬੀ ਵਾਲੇ ਕੋਠੇ ‘ਚ ਜਾ ਮੰਜੀ ਡਾਹੀ ਸੀ , ਬੋਰ ਲਾਗੇ ਉਸੇ ਦਿਨ ।

ਉਸਦੀ ਫ਼ਸਲ-ਬਾੜੀ ਫਿਰ ਤੋਂ ਜੜਾਂ ਫੜਨ ਲੱਗ ਪਈ ।

ਵੱਡਾ ਤੌਖ਼ਲਾ ਵੀ ਇਹੋ ਸੀ ਮੈਨੂੰ – ‘ ਘਰ ਦੀ ਮੂਲ-ਜੜ੍ਹ ਉੱਖੜ ਗਈ ਹੋਵੇ ! ਮੇਰਾ ਤੇ ਗੁਲਬਾਗ਼ ਦਾ ਬਰਾਬਰ ਦਾ ਬਾਪੂ ਪੂਰਾ ਹੋ ਗਿਆ ਹੋਵੇ ।ਤੇ ਮੈਨੂੰ ... ਮੈਨੂੰ ਨਾ ਫੋਨ , ਨਾ ਸੁਨੇਹਾ , ਨਾ ਭੋਗ ਦੇ ਕਾਰਡ ‘ ਤੇ ਮੇਰਾ ਨਾਂਮ ... !! ‘ ਇਸ ਸੋਚ ਲੜੀ ‘ ਚ ਉਲਝੇ ਨੇ ਮੈਂ ਕਾਲਾ ਹਾਸ਼ੀਆ ਕਾਰਡ ਮੁੜ ਤੋਂ ਪੜ੍ਹਿਆ । ਉਲੱਦ-ਪੁਲੱਦ ਤਾਂ ਕੀ ਕਰਨੀ ਸੀ ਇਸਦੀ , ਪੱਚਾ ਕੁ ਤਾਂ ਪਰਚੀ ਸੀ ਇਹ ।

ਇਸ ਪਰਚੀ ਦਾ ਕੱਚ-ਸੱਚ ਜਾਨਣ ਲਈ ਮੈਂ ਉਸੇ ਵੇਲੇ ਪਿੰਡ ਨੂੰ ਰਿੰਗ ਕੀਤੀ । ਆਪਣੇ ਨਹੀਂ ਸਰਵਣ ਚਾਚੇ ਦੇ ਘਰ । ਬਾਪੂ ਦੇ ਸਭ ਤੋਂ ਨੇੜਲੇ ਰਾਜ਼ਦਾਨ ਸਰਵਣ ਸਿੰਘ ਵਿਰਕ ਦੇ ਘਰ । ਉਸਨੇ ਮੇਰੀ ਰੋਣ – ਹਾਕੀ ਆਵਾਜ਼ ਝੱਟ ਪਛਾਣ ਲਈ । ਝੱਟ ਹੀ ਉਸਨੇ ਅਗਲਾ ਤੌਖਲਾ ਵੀ ਨਾਲ ਹੀ ਪ੍ਰਗਟ ਕਰ ਦਿੱਤਾ- ‘’ ਮਾਮਲਾ ਸ਼ੱਕੀ ਆ ਬੱਲਿਆ , ਤੇਰੇ ਆਏ ‘ ਤੇ ਨਿੱਤਰਨੀ ਆ ਵਿਚਲੀ ਗੱਲ। ਹਾਅ ਕਾਰਡ ਵੀ ਤੈਨੂੰ ਮੈਂ ਈ ਭੇਜਿਆ , ਤਿੱਖੀ ਡਾਕੇ । ਬਾਗੇ ਹੋਣੀ ਤਾਂ ਦਾਗ਼ ਵੀ ਚੁੱਪ-ਚੁਪੀਤੇ ਈ ਦੇ ਚੱਲੇ ਸੀ । ਏਹ ਤਾਂ ਮੈਂ ਈ ਰੌਲਾ-ਰੱਪਾ ਪਾ ਕੇ ‘ ਕੱਠੇ ਕੀਤੇ ਚਾਰ ਬੰਦੇ ਪਿੰਡੋਂ । ਫੇਅਰ ਕਿਧਰੇ ਜਾ ਕੇ ਰਪਟ ਲਿਖੀ ਗਈ ...। ‘’

‘ ਚੁੱਪ-ਚੁਪੀਤੇ ਦਾਗ਼ ... ਚਾਰ ਬੰਦੇ ਪਿੰਡੋਂ ...ਰਪਟ ... ‘ ਮੇਰੇ ਅੰਦਰ ਉੱਗਰਿਆ ਸ਼ੱਕ-ਬੀਜ ਮੇਰੇ ਪਿੰਡ ਪੁੱਜਦੇ –ਕਰਦੇ ਨੂੰ ਪੂਰੀ ਵੱਡੀ ਥੋਹਰ ਬਣ ਗਿਆ । ਕੰਡਿਆਲਾ ਝਾੜ-ਥੂਝ । ਜਿਸ ਨੂੰ ਹੱਥ ਲਾਇਆ ਵੀ ਜਲੂਣ ਹੁੰਦੀ ਸੀ , ਲਾਗੋਂ ਲੰਘਦਿਆਂ ਵੀ ਭੈਅ ਆਉਂਦਾ ਸੀ । ....ਬਾਪੂ ਕੁਦਰਤੀ ਮੌਤ ਨਹੀਂ ਸੀ ਮਰਿਆ । ਮਾਰਿਆ ਸੀ ਕਿਸੇ ਨੇ । ਗੰਡਾਸੀ ਵੱਜੀ ਸੀ ਸਿਰ ‘ ਚ , ਪੁੜਪੁੜੀ ਲਾਗੇ  । ਬੰਬੀ ਨੇੜੇ ਸੁੱਤੇ ਪਏ  ਦੇ, ਖੌ-ਪੀਏ । ਅਗਲੀ ਸਵੇਰ ਤਕ ਵੀ ਕਿਸੇ ਨੂੰ ਬਿੜਕ ਨਾ ਲੱਗੀ । ਨਾ ਦਾਤਣ-ਕੁਰਲਾ ਕਰਨ ਦੀ ਆਵਾਜ਼ ਸੁਣੀ ਕਿਸੇ ਨੇ ,ਨਾ ਪੰਜਾਂ ਪੌੜੀਆਂ  ਦੇ ਰੱਟਾ ਲੱਗੇ ਪਾਠ ਦੀ ।

ਫਿਕਰਮੰਦ ਦਿਸਦੇ ਗੁਲਬਾਗ਼ ਨੇ  ਅੱਗਲਵ੍ਹਾਂਢੀ ਹੋ ਕੇ ਆਪ ਪਤਾ ਕੀਤਾ । ਬਾਪੂ ਖ਼ਤਮ ਸੀ । ਬੋਰ ਲਾਗਿਉਂ ਜੈਨਰੇਟਰ ਕਿੰਨਾ ਸਾਰਾ ਖਿਸਕਿਆ ਪਿਆ ਸੀ ਰਾਹ ਵਾਲੇ ਪਾਸੇ ਨੂੰ ।

ਬਾਗੋ ਦੀ ਰੋਣ ਆਵਾਜ਼ , ਪਹਿਲਾਂ ਸਰਵਣ ਚਾਚੇ ਨੂੰ ਸੁਣੀ ਸੀ । ਹੋਰ ਤਾਂ ਡੇਰਾ ਹੈ ਕੋਈ ਨੀਂ ਸੀ ਨੇੜੇ-ਤੇੜੇ ।

ਦਿਨ ਚੜ੍ਹਦੇ ਕਰਦੇ ਨੂੰ ਸ਼ਹਿਰ ਵੱਲ ਨੂੰ ਜਾਂਦੀ ਪੱਕੀ ਸੜਕ ਵੀ ਰੁਕ-ਰੁਕ ਕੇ ਤੁਰਨ ਲੱਗੀ ਸੀ । ਬਹੁਤ-ਬਹੁਤ ਇਸ ਨੂੰ ਚੋਰਾਂ – ਉੱਚਕਿਆਂ ,ਪੂਰਬੀਏ-ਭਈਆਂ  ਦੀ ਕਾਰਵਾਈ ਗ਼ਰਦਾਨਦੇ ਆਪੋ ਆਪਣੇ ਕੰਮੀਂ-ਕਾਰੀਂ ਤੁਰਦੇ ਬਣੇ ਸਨ , ਥੋੜ੍ਹੇ ਕੁ ਸਰਪੰਚੀ ਵੇਲੇ ਦੀ ਰੜਕ ਦੱਸ ਕੇ । ਵੈਣੀਆਂ ਤੋਂ ਹਥਿਆਏ  ਛੇ ਖੇਤਾਂ ਦੀ ਦੱਬੀ-ਘੁੱਟੀ ਸੁਰ ਵੀ ਇਕ ਵੰਨੀਉਂ ਉੱਭਰ ਕੇ ਛੇਤੀ ਹੀ ਦੱਬ ਗਈ । ਸਰਵਣ ਚਾਚਾ ਸਭ ਦੀ ਹਾਂ ‘ ਚ  ਹਾਂ ਮਿਲਾਉਂਦਾ ਰਿਹਾ ਸੀ ਸਹਿਜ-ਮਤੇ ਜਿਹੇ । ਪਰ,ਭੋਗ ਪਿਛੋਂ ਪੁੱਜੇ ਤਫ਼ਤੀਸ਼ੀ ਅਫ਼ਸਰ ਸਾਹਮਣੇ ਉਸਦੇ ਬੋਲ ਪੂਰੇ ਗੜਕ ਕੇ ਉੱਭਰੇ ਸਨ – ‘’ ਹੱਦ ਹੋ ਗਈ ਠਾਣੇਦਾਰ ਸਾਬ੍ਹ । ਸ਼ੇਰ ਜਿੱਡੇ ਬੰਦੇ ਦੇ ਸਿਰ ‘ ਚ ਗੰਡਾਸੀ ਵੱਜੀ ਹੋਵੇ  । ਸੁੱਤੇ –ਜਾਗਦੇ ਦੇ ਮੂੰਹੋਂ ਕੋਈ ਚੀਕ ,ਕੋਈ ਲੇਅਰ , ਹਾਏ ਮਾਂ ਤਕ ਵੀ ਨਾ ਸੁਣੇ ਕਿਸੇ ਨੂੰ । ਚੌਂਹ ਕਰਮਾਂ ‘ਤੇ ਘਰ ਆ ਉਦ੍ਹਾ । ਏਤ੍ਹੋਂ ਵੱਡੀ ਨਮੋਸ਼ੀ ਹੋਰ ਕੀ ਹੋਣੀ ਆ ਸਾਡੇ-ਤਾਡ੍ਹੇ ਲਈ .....।‘’

ਤਫ਼ਤੀਸ਼ੀ ਅਫ਼ਸਰ ਦੇ ਘਰ ਦੇ ਜੀਆਂ ਵੱਲ ਥੋੜ੍ਹਾ ਕੁ ਹਿਲਦੀ ਸੂਈ , ਕਿੰਨਾ ਸਾਰਾ ਹੋਰ ਘੁੰਮ ਗਈ । ਉਸਨੇ ਕਈਆਂ  ਦਿਨਾਂ ਤੋਂ ਸੁੰਨ-ਵੱਟਾ ਬਣੇ ਵੱਡੇ ਭਾਈ ਗੁਲਬਾਗ਼ ਨੂੰ ਨਾਲ ਤੋਰ ਲਿਆ । ਬਾਗੋ ਨੇ ਇਕ ਰਾਤ ਤਾਂ ਔਖੇ –ਸੌਖੇ ਨੇ ‘ ਨ੍ਹੇਰ-ਕੋਠੜੀ ਦੀ ‘ਪੁੱਛ ਪੜਤਾਲ’ ਸਹਿ-ਸਹਾਰ ਲਈ । ਪਰ ਦੂਜੀ ਰਾਤ ਉਸਨੇ ਹੱਥ ਖੜ੍ਹੇ ਕਰ ਦਿੱਤੇ । ਮਾਲ ਮਹਿਕਮੇਂ ਦਾ ਕਾਗਜ਼ ਪੱਤਰ ਹੋਰ ਵੀ ਨਿੱਗਰ ਸਬੂਤ ਸੀ ,ਮਿਸਲ ਨਾਲ ਜੋੜ ਲਈ ।

ਬਾਪੂ ਦੀ ਕੁੱਲ ਜਾਇਦਾਦ ਪੁੱਤਰਾਂ ਦੀ ਥਾਂ ਦੋਨਾਂ ਪੋਤਿਆਂ ਦੇ ਨਾਂ ਚੜ੍ਹੀ ਪਈ ਸੀ ।

ਕਿਸੇ ਲੁਕਵੇਂ ਜਿਹੇ ਛਲ-ਫ਼ਰੇਬ ਦਾ ਡੰਗਿਆ ਬਾਪੂ ਹਰਬੰਸ ਸੂੰਹ ,ਬਾਗੋ ਨੂੰ ਅਵਾ-ਤਵਾ ਬੋਲਣੋਂ ਨਹੀਂ ਸੀ ਰੁਕਦਾ ,ਨਾ ਘਰ ਨਾ ਬਾਹਰ ।

ਬਾਗੇ ਨੇ ਹੀ ਸੁਪਾਰੀ ਦਿੱਤੀ ਸੀ, ਬਾਪੂ ਨੂੰ ਬੋਲਣੋਂ ਹਟਦਾ ਕਰਨ ਲਈ ।

ਉਸ  ਵਾਰ , ਤਿੰਨ ਕੁ ਹਫ਼ਤੇ ਪਿੰਡ ਰਿਹਾ ਮੈਂ ਊਦ੍ਹੋਂ ਮਾਮੇ ਨੂੰ ਨਹੀਂ ਸੀ ਮਿਲ ਸਕਿਆ ।

ਅਦਾਲਤੀ ਗੇੜਾਂ ‘ ਚ ਫ਼ਸਿਆ ਰਿਹਾ ਸੀ ।

ਉਸ ਤੋਂ ਅਗਲੀ ਗੇੜੀ ਘਿਉ ਦਾ ਘੜਾ ਤਾਂ ਭਾਵੇਂ ਨਹੀਂ ਸੀ ਰੁੜ੍ਹਿਆ , ਪਰ ਇਸ ਤੋਂ ਘੱਟ ਵੀ ਨਹੀਂ ਸੀ ਹੋਈ-ਵਾਪਰੀ ।

ਮੈਂ ਜਿੰਨੀ ਵਾਰ ਵੀ ਇੰਡੀਆ ਆਇਆ ਸੀ, ਓਨੀ ਵਾਰ ਹੀ ਰੂ-ਬ-ਰੂ ਕਰਵਾਏ ਸਨ , ਰੀਲੀਜ਼ ਸਮਾਰੋਹ ਕਰਵਾਏ ਸਨ , ਸਾਹਿਤ ਸਭਾਵਾਂ ‘ ਚ , ਸਕੂਲਾਂ –ਕਾਲਿਜਾਂ ‘ ਚ । ਅਕਾਦਮੀਆਂ –ਯੂਨੀਵਰਸਿਟੀਆਂ ਨੇ ਸੈਮੀਨਾਰ ਆਯੋਜਤ ਕੀਤੇ ਸਨ , ਗੋਸ਼ਟੀਆਂ ਕਰਵਾਈਆਂ ਸਨ ਮੇਰੇ ਨਵੀਨਤਮ ਨਾਵਲਾਂ ‘ ਤੇ । ਹਰ ਵਾਰ ਹਰ ਥਾਂ ਮੇਰੀ ਨਵੀਂ ਕਿਰਤ ਦੀ ਭਰਵੀਂ ਸ਼ਲਾਘਾ ਹੋਈ ਸੀ , ਰੱਜ ਕੇ ਵਾਹ-ਵਾਹ ਹੋਈ ਸੀ ਮੇਰੀ ਵੀ ਨਾਲ ਦੀ ਨਾਲ । ਹਰ ਵਾਰ ਨਵੇਂ ਨਾਵਲ ਨੂੰ ਉੱਤਮ ਦਰਜੇ ਦੀ ਕਿਰਤ ਗ਼ਰਦਾਨ ਕੇ ਸਲੇਬਸੀ-ਕੋਰਸਾਂ ‘ ਚ ਸ਼ਾਮਲ ਕਰਨ ਦੇ ਪੱਕੇ ਵਾਅਦੇ ਵੀ ਕੀਤੇ ਸਨ , ਕੁਝ ਵਿਸ਼ੇਸ਼ ਵਿਅਕਤੀਆਂ ਨੇ । ਕੇਵਲ ਤੇ ਕੇਵਲ ਮੈਰਿਟ ਦੇ ਆਧਾਰ ‘ ਤੇ । ਉਂਝ ਕਈਆਂ ਹੋਰਨਾਂ ਕਈ ਕੁਝ ਹੋਰ ਵੀ ਕਿਹਾ ਸੀ ਮੈਨੂੰ ਇਸ਼ਾਰਤਨ, ਪਰ ਮੇਰੀ ਸਾਹਿਤਕ ਬਚਨ-ਬੱਧਤਾ ਨੇ ਹਾਮੀ ਨਹੀਂ ਸੀ ਭਰੀ । ਮੈਂ ਬੜੇ ਇਤਮੀਨਾਨ ਨਾਲ ਮੁੜਦਾ ਰਿਹਾ ਸੀ ਵਾਪਸ । ਮੇਰੇ ਸਹਿਕਰਮੀ ਟੈਕਸੀ-ਚਾਲਕ , ਮੈਨੂੰ ਮੁੜ-ਘੜੀ ਰਟੀ-ਰਟਾਈ ਪੁੱਛ ਪੁੱਛਦੇ ਵੀ ਰਹੇ – ‘’ ਕਿਉਂ ਸ੍ਹੈਤਕਾਰਾ , ਬਣਿਆ ਕੁਛ ਤੇਰਾ ਕਿ ਮੁੜ ਆਇਆ ਬਰੰਗ ਈ ਇਸ ਵਾਰ ਵੀ ? ‘’ ਉਹਨਾਂ ‘ਚੋਂ ਬਹੁਤੇ ਜਣੇ ਮਾਸਟਰੀਆਂ –ਪ੍ਰੋਫੈਸਰੀਆਂ ਛੱਡ ਕੇ ਗਏ ਸਨ ਮੇਰੇ ਵਾਂਗ । ਕੋਰਸਾਂ-ਸਲੇਬਸਾਂ ‘ ਚ  ਸ਼ਾਮਲ ਹੋਏ ਪਰਵਾਸੀ ਸਾਹਿਤ ਬਾਰੇ ਬਹੁਤ ਕੁਝ ਪਤਾ ਸੀ ਉਹਨਾਂ ਨੂੰ । ਪਰਵਾਸੀ ਨਾਵਲਕਾਰ ਵਜੋਂ ਮੇਰੀ ਮਾਨਤਾ ਵੀ ਸਵੀਕਾਰੀ ਹੋਈ ਸੀ ਉਹਨਾਂ । ਪਰ ,ਹਰ ਸਾਲ ਸਲੇਬਸ ਸੂਚੀ ‘ ਚੋਂ ਬਾਹਰ ਹੋਇਆ ਦੇਖ ਕੇ ਉਹ ਅਕਸਰ ਭਾਂਤ-ਸੁਭਾਂਤ ਦੀਆਂ ਟਾਂਚਾਂ ਕਰਿਆ ਕਰਦੇ ਸਨ ਮੈਨੂੰ । ਛਿੱਥਾ ਜਿਹਾ ਪਏ ਨੂੰ ਮੈਨੂੰ ‘ ਮੈਰਿਟ ਤੇ , ਮੈਰਿਟ ਦੀ ‘ ਘਸੀ ਪੁਰਾਣੀ ਰਟ ਫਿਰ ਤੋਂ ਲਾਉਣੀ ਪੈਂਦੀ – “ ਕੋਈ  ਗੱਲ ਨਈਂ , ਇਸ ਵਾਰ ਨਈਂ ਤਾਂ ਅਗਲੇ ਸਾਲ ਲੱਗ ਜਾਊ । ਸ਼ਾਹਕਾਰ ਕਿਰਤ ਐ ਮੇਰੀ । ਹੋਰ ਉਹਨਾਂ ਗੰਦ-ਮੰਦ ਦੀ ਭਰਤੀ ਥੋੜ੍ਹਾ ਪਾਉਣੀ ਆ । ‘’

ਮੇਰੀ ਇਸ ਖਾਮ-ਖਿਆਲੀ , ਖੁਸ਼-ਫ਼ਹਿਮੀ ‘ ਤੇ ਉਹ ਕਦੀ ਮਿੰਨ੍ਹਾ-ਮਿੰਨ੍ਹਾ ਮੁਸਕਰਾ ਛੱਡਦੇ , ਕਦੀ ਖੁੱਲ੍ਹ ਕੇ ਹੱਸ ਲੈਂਦੇ ।

‘’ ਇੱਥੋਂ ਦੀ , ਪਰਵਾਸ ਦੀ ਸਿਆਸੀ –ਸਮਾਜੀ ਰਹਿਤਲ ਦੇ ਵਿਸੰਗਤ ਹੋਏ  ਪ੍ਰਵਚਨ ਨੂੰ ਜਿੰਨੀ ਬਾਰੀਕੀ ਨਾਲ ਮੈਂ ਫੜਿਆ ,ਹੋਰ ਕੌਣ ਫੜ ਸਕਦਾ । ਭਿੜੇ ਤਾਂ ਕੋਈ ਮੇਰੇ ਨਾਲ ਸਿੱਧਾ ਹੋ ਕੇ , ‘’ ਮੇਰੇ ਇਸ ਬ੍ਰਹਮ ਅਸਤਰ ਨੇ ਵੀ ਉਹਨਾਂ ਦੇ ਹਾਸੇ –ਠੱਠੇ ‘ ਤੇ ਹੁਣ ਕਦੀ ਝਰੀਟ ਨਹੀਂ ਸੀ ਉੱਕਰੀ ।

ਬਾਪੂ ਜੀ ਕੇ ਕਤਲ ਕੇਸ ਕਾਰਨ ਮੇਰੀ ਅਗਲੀ ਇੰਡੀਆ ਗੇੜੀ ਜ਼ਰਾ ਛੇਤੀ ਵੱਜ ਗਈ । ਸਾਲ ਵੀ ਪੂਰਾ ਨਹੀਂ ਸੀ ਹੋਇਆ । ਮੇਰੇ ਵਕੀਲ ਦੀ ਈ.ਮੇਲ ਗਈ – ‘’ ਅਗਲਿਆਂ ਪੁਲੀਸ , ਹੇਠੋਂ  ਉੱਪਰ ਤਕ ਗੰਢ ਲਈ ਐ  । ਅੱਗੋਂ ਜੱਜ ਨੂੰ ਗੰਢਣ ਨੂੰ ਫਿਰਦੇ , ਛੇਤੀ ਪਹੁੰਚ । ‘’ ਮੈਂ ਸਾਰੀ ਉਲਝਣ ਆਪਣੇ ਡਿਸਪੈਚਰ ਨੂੰ ਜਾ ਦੱਸੀ । ਉਹਦੀ ਸਿਫਾਰਸ਼ ‘ ਤੇ ਕੰਪਨੀ ਨੇ ਤਿੰਨ ਹਫਤੇ ਦੀ ਥਾਂ ਚਾਰ ਹਫ਼ਤੇ ਲਈ ਵਿਹਲਾ ਕਰ ਦਿੱਤਾ । ਊਂ ਵੀ ਕੰਮ-ਮਾਰ ਮੰਦਾ ਸੀ , ਮੌਸਮ ਕਰਕੇ ।

ਮੈਨੂੰ ਤੁਰਨ ਲੱਗੇ ਨੂੰ ਦਰਸ਼ਨ ਨੇ ਫਿਰ ਆਰ ਲਾਈ , ਪ੍ਰੋਫੈਸਰ ਦਰਸ਼ਨ ਨੇ , ‘’ ਬਲਕਾਰ ਸਿਆਂ , ਖੇਤ ਤਾਂ ਤੇਰੇ ਹੱਥੋਂ ਹੁਣ ਗਏ ਕਿ ਗਏ । ਤੂੰ ਆਪਣੀ ਸਿਧਾਂਤਕਾਰੀ ਸਿਰ ‘ ਤੇ ਚੁੱਕੀ ਫਿਰਦੇ ਨੈ ਦਰਜਨ ਭਰ ਨਾਵਲ ਵੀ ਗੁਆ ਬੈਠਣੇਂ । ਐਮੇਂ ਈ ਰੁਲ੍ਹ ਜਾਣੇ  ਆ ਧੂੜ-ਘੱਟੇ ‘ਚ । ਮੇਰੇ ਭਾਈ , ਬੀ ਪਰੈਗਮੈਟਿਸਟ ... । ਮੌਕਾਪ੍ਰਸਤੀ , ਅਵਸਰਵਾਦ ਤਾਂ ਮੰਨਿਆ ਬੁਰੇ ਈ ਬੁਰੇ ਆ ,ਪਰ ਮੌਕਾ ਹੱਥੋਂ ਗੁਆਉਣਾ ਤਾਂ ਸਰਾ-ਸਰ ਨਲਾਇਕੀ ਆ ਨਾ । ‘’

ਮੈਂ ਉਹਦੀ ਨਸੀਅਤ ‘ ਤੇ ਅਮਲ ਕਰਦੇ ਨੇ ਦਿੱਲੀਉਂ ਉੱਤਰਦੇ  ਨੇ ਆਪਣੀ ਜੇਬ ਦੇ ਹਾਣ ਦੀਆਂ ਨੌ ਬੋਤਲਾਂ ਖ਼ਰੀਦ ਲਈਆਂ । ਵਿਦੇਸ਼ੀ ਬਰਾਂਡ ਡਿਊਟੀ ਫਰੀ । ਹਰ ਬਰਾਂਡ ਦੀ ਇਕ ਇਕ ਲੀਟਰ । ਇਹਨਾਂ ‘ ਚੋਂ ਵੋਦਕਾ ਮੈਂ ਚੰਗੀ ਤਰ੍ਹਾਂ ਲੁਕੋ-ਲਪੇਟ ਕੇ ਆਪਣੇ ਬੈਗ ‘ ਚ ਤੁੰਨ ਲਈ । ਉਦ੍ਹੋ ਮਾਮੇ ਤਕ ਪੁੱਜਦੀ ਕਰਨ ਲਈ । ਉਹ ਵਾਹਵਾ ਸ਼ੁਕੀਨ ਰਿਹਾ ਸੀ ਇਸ ਦਾ । ਰੂਸ ਅੰਦਰਲੀ ਠਹਿਰ ਸਮੇਂ । ਬਾਕੀ ਦੀਆਂ ਅੱਠ , ਦਰਸ਼ਨ ਦੀ ਨੇਕ ਸਲਾਹ ‘ ਤੇ ਅਮਲ ਕਰਨ ਲਈ ਟੈਕਸੀ ‘ ਚ ਰੱਖ ਲਈਆਂ । ਟੈਕਸੀ ਮੈਂ ਹਵਾਈ ਅੱਡਿਉਂ ਨਿਕਲਦੇ ਨੇ ਬੁੱਕ ਕਰ ਲਈ ਪੂਰੇ ਮਹੀਨੇ ਲਈ ।ਨੱਠ-ਭੱਜ  ਤਾਂ ਕਰਨੀ ਹੀ ਪੈਣੀ ਸੀ । ਕਚਹਿਰੀਆਂ ‘ ਚ ਵੱਖ, ਯੂਨੀਵਰਸਿਟੀਆਂ ‘ ਚ ਵੱਖ ।

ਟੈਕਸੀ ‘ ਚ ਪਏ ਖੋਤੇ-ਲੱਦ ਭਾਰ ਤੋਂ ਖਹਿੜਾ ਛੁੜਾਉਣ ਲਈ ਸਭ ਤੋਂ ਪਹਿਲਾਂ ਮੈਂ ਆਪਣੀ ਯੂਨੀਵਰਸਿਟੀ ‘ ਚ ਜਾ  ਪੁੱਜਾ । ਏਥੋਂ ਹੀ ਐੱਮ.ਏ. ਕੀਤੀ ਸੀ ।ਇੱਥੋਂ ਹੀ ਐੱਮ .ਫਿਲ । ਸਾਰਾ ਕੰਪਲੈਕਸ , ਸਾਰਾ ਵਿਭਾਗ ਸਭ ਜਾਣਿਆ –ਪਛਾਣਿਆ ਸੀ ਮੇਰਾ । ਪਰ , ਵਿਭਾਗੀ ਅਮਲਾ ਬਿਲਕੁਲ ਹੀ ਅਦਲ-ਬਦਲ ਹੋਇਆ ਲੱਭਾ । ਤਾਂ ਵੀ ,ਸੇਵਾ ਮੁਕਤੀ ਲਾਗੇ –ਚਾਗੇ ਪੁੱਜੇ ਇਕ ਦਫ਼ਤਰ ਸੁਪਰਡੈਂਟ ਤੋਂ ਚੋਣਕਾਰ ਕਮੇਟੀ ਮੈਂਬਰਾਂ ਦੀ ਜਾਣਕਾਰੀ ਪ੍ਰਾਪਤ ਹੋ ਗਈ । ਅਗਲੀ ਮੁਸ਼ਕਲ ਇਹਨਾਂ ਦੇ ਵੱਖ-ਵੱਖ ਸ਼ਹਿਰਾਂ ‘ ਚ ਖਿੱਲਰੇ ਹੋਣ ਦੀ ਸੀ । ਉਹਨਾਂ ਤਕ ਅੱਪੜਦਾ ਹੋਣ ਦੀ ਤਰਕੀਬ ਮੈਂ ਅਜੇ ਘੜ ਹੀ ਰਿਹਾ ਸੀ ਕਿ ਬਾਹਰ ਬਰਾਂਡੇ ‘ ਚੋਂ ਲੰਘਦੇ ਇਕ ਜਾਣਕਾਰ ਚਿਹਰੇ ਦਾ ਮੈਨੂੰ ਝਾਉਲਾ ਪਿਆ । ਦਫ਼ਤਰੋਂ ਝੱਟ ਦੇਣੀ ਬਾਹਰ ਆ ਕੇ ਮੈਂ ਉਸ ਸਾਹਿਬ ਦੀ ਪੈੜ ਨੱਪ ਲਈ । ਤਿੰਨ ਕੁ ਦਰਵਾਜ਼ੇ ਛੱਡ ਕੇ ਅਗਲਾ ਕਮਰਾ ਉਸ ਦਾ ਸੀ । ਉਹ ਬਿਨਾਂ ਰੁਕੇ ਅੰਦਰ ਲੰਘ ਗਿਆ । ਮੈਂ ਵੀ ਪਿੱਛੇ ਪਿੱਛੇ । ਉਹਨੇ ਬੜੇ ਸਹਿਜ-ਧੀਰਜ ਨਾਲ ਬਗਲੇ ਦਿੱਤੀਆਂ ਪੁਸਤਕਾਂ ਮੇਜ਼ ‘ ਤੇ ਰੱਖ ਦਿੱਤੀਆਂ । ਸ਼ੀਸ਼ੇ ‘ ਤੇ ਪਈ ਡਾਕ ‘ ਤੇ ਸਰਸਰੀ ਜਿਹੀ ਨਿਗਾਹ ਮਾਰੀ । ਕੁਰਸੀ ‘ ਤੇ ਬੈਠਣ ਲੱਗਿਆਂ , ਉਸਦਾ ਚਿਹਰਾ ਮੇਰੀ ਵੱਲ ਨੂੰ ਘੁੰਮ ਗਿਆ । ਮੇਰੀ ਪ੍ਰਸੰਨਤਾ ਜਿਵੇਂ ਉੱਛਲ ਕੇ ਬਾਹਰ ਆ ਗਈ । ਇਹ ਡਾਕਟਰ ਐੱਨ.ਐਸ. ਪੁਰੇਵਾਲ ਸੀ । ‘ ਨਾਮਵਰ ਵਿਦਵਾਨ , ਗ਼ਲਪ ਲੇਖਣੀ ਦੀ ਧੁਰ ਆਤਮਾ ਤਕ ਲਹਿ ਜਾਣ ਵਾਲੀ ਆਲੋਚਨਾ ਹਸਤੀ , ਕੱਦਵਾਰ ਸਾਹਿਤ ਕਰਮੀ,ਬੇ-ਜੋੜ ਸਮਾਲੋਚਕ ‘ , ਇਹੋ ਜਿਹੇ ਹੋਰ ਵੀ ਕਿੰਨੇ ਸਾਰੇ ਵਿਸ਼ੇਸ਼ਣ ਵਰਤੇ ਸੀ ਮੈਂ ਉਸ ਦਾ ਤੁਆਰਫ਼ ਕਰਵਾਉਂਦਿਆਂ , ਕਨੇਡਾ ‘ ਚ ਇਕ ਵੱਡੀ ਸਾਹਿਤਕ ਕਾਨਫਰੰਸ ਦੇ ਗਲਪ ਸ਼ੈਸ਼ਨ ਦੀ ਸਟੇਜ ਸਕੱਤਰੀ ਕਰਦਿਆਂ ।

ਚਾਣਚੱਕ ਮੈਨੂੰ ਸਾਹਮਣੇ ਖੜ੍ਹਾ ਦੇਖ ਕੇ ਪੁਰੇਵਾਲ ਡਾਕਟਰ ਜਿਵੇਂ ਇਕ-ਦਮ ਖਿੜ ਗਿਆ ਹੋਵੇ । ਉਸਨੇ ਮੈਨੂੰ ਕਦੋਂ ਆਏ, ਕਦ ਆਏ , ਕਿਵੇਂ ਆਉਣਾ ਹੋਇਆ ਵਰਗੀ ਕੋਈ ਵਿੰਗ-ਤੜਿੰਗੀ ਪੁੱਛ ਨਾ ਪੁੱਛੀ । ਬੱਸ ਇਕੋ-ਇਕ ਸਿੱਧਾ –ਸਿੱਧਾ ਸਵਾਲ ਰੋੜ੍ਹ ਦਿੱਤਾ ਮੇਰੀ ਵੱਲ ਨੂੰ –“ ਏਥੇ ਈ ਓ ਨਾ ਅੱਜ ...? “  ਮੇਰੇ  ਹਾਂ ਕਹਿਣ ‘ ਤੇ ਉਸਨੇ , ਉਸ ਵੇਲੇ ਇਕ ਨੰਬਰ ਮਿਲਾਇਆ । ਕਿਸੇ ਨਾਲ ਸੰਖੇਪ ਜਿਹੀ ਬਾਤ-ਚੀਤ ਕੀਤੀ । ਅਗਲੇ ਹੀ ਪਲ ਪਰਵਾਸੀ ਨਾਵਲਕਾਰ ਬਲਕਾਰ ਸਿੰਘ ਘੁੰਮਣ ਲਈ ਇਕ ਸ਼ਾਨਦਾਰ ਏ .ਸੀ . ਕਮਰਾ ਬੁੱਕ ਸੀ , ਯੂਨੀਵਰਸਿਟੀ ਗੈਸਟ ਹਾਊਸ ‘ ਚ ।

ਮੇਰੀ ਕਿੰਨੀ ਸਾਰੀ ਚਿੰਤਾ ਪਲਾਂ ਛਿਨਾਂ ‘ ਚ ਕਿਧਰੇ ਉੱਡ-ਪੁੱਡ ਗਈ ।

ਚਾਹ ਪਾਣੀ ਪੀਂਦਿਆਂ , ਐਧਰ ਓਧਰ ਦੀਆਂ , ਦੇਸ-ਪਰਦੇਸ ਦੀਆਂ ਕਈ ਸਾਰੀਆਂ ਗੱਲਾਂ-ਗੜੱਪਾਂ ਮਾਰਦਿਆਂ , ਮੈਂ ਆਪਣੇ ਅੰਦਰਲੀ ਗੱਲ ਦਿਨ ਵੇਲੇ ਤਾਂ ਪੂਰੇ ਜ਼ਬਤ ਨਾਲ ਛੁਪਾਈ ਹੀ ਰੱਖੀ ਪੁਰੇਵਾਲ ਡਾਕਟਰ ਤੋਂ, ਪਰ ਸ਼ਾਮੀ ਪਹਿਲੇ ਪੈੱਗ ‘ ਤੇ ਇਹ ਝੱਟ ਅੰਦਰੋਂ ਉੱਛਲ ਕੇ ਬਾਹਰ ਆ ਗਈ । ਹੰਢਿਆ-ਵਰਤਿਆ ਡਾਕਟਰ ਪਹਿਲੋਂ ਹੀ ਜਾਣਦਾ ਲੱਗਾ ਸਭ ਕੁਝ । ਉਸ  ਨੇ ਜਿਵੇਂ ਦਿਨ ਵੇਲੇ ਹੀ ਪੜ੍ਹ ਲਈ ਸੀ ਮੇਰੇ ਚਿਹਰੇ ‘ ਤੇ ਲਿਖੀਂ ਹੋਈ ਇਬਾਰਤ । ਮੈਨੂੰ ਲੱਗਾ ਉਸਦਾ ਤਾਂ ਇਹ ਨਿੱਤ ਦਿਨ ਦਾ ਆਮ ਜਿਹਾ ਅਭਿਆਸ ਸੀ । ਉਸ ਨੇ ਬਿਨਾਂ ਕਿਸੇ ਉਚੇਚ ਦੇ ਆਪਣਾ ਜੇਬੀ ਫੂਨ ਕੱਢਿਆ । ਬੇ-ਹੱਦ ਸਹਿਜ – ਭਾਅ ਤਿੰਨ-ਚਾਰ ਨੰਬਰ ਮਿਲਾਏ । ਵਾਰੀ ਵਾਰੀ ਹਰ ਕਿਸੇ ਨੂੰ ਰਟਿਆ-ਰਟਾਇਆ ਵਾਕ ਅੱਪੜਦਾ ਕਰ ਦਿੱਤਾ , ਉਲ੍ਹਾਮੇ ਵਰਗਾ , ‘’ ਕਿਹਾ ਸੀ ਥੁਆਨੂੰ ‘ਲਾਸ਼’ ਨਾਵਲ ਨੂੰ ਅਣਗੌਲਿਆਂ ਨਾ ਕਰੋ । ਆਓ ਹੁਣ ਦਿਓ ਜੁਆਬ । ਆਇਆ ਬੈਠਾ ਘੁੰਮਣ ,ਗੈਸਟ ਹਾਊਸ । ‘’

ਮੈਨੂੰ ਲੱਗਾ ਕਿ ਉਹ ਸੱਚ-ਮੁੱਚ ਹੀ ਮੇਰੇ ਲਈ ਫਿਕਰਮੰਦ ਰਿਹਾ ਹੈ । ਸੱਚ-ਮੁੱਚ ਹੀ ਚੋਣ-ਬੋਰਡ ਮੈਂਬਰਾਂ ਨੂੰ ਸੱਚ-ਮੁੱਚ ਦਾ ਉਲ੍ਹਾਮਾ ਦਿੱਤਾ ਹੈ । ਮੇਰੇ ਅੰਦਰ ਪਰੇਵਾਲ ਡਾਕਟਰ ਲਈ ਕਿੰਨੀ ਸਾਰੀ ਇੱਜ਼ਤ ਹੋਰ ਵਧ ਗਈ । ਹੋਰ ਅੱਧੇ ਘੰਟੇ ਨੂੰ ਚਾਰ ਜਣੇ ਹੋਰ ਅੱਪੜਦੇ ਹੋ ਗਏ ਕਮਰੇ ‘ ਚ । ਚਾਰੇ ਬੇ-ਪਛਾਣ । ਉਹ ਡਾਕਟਰ ਸਨ ਕਿ ਮਰੀਜ਼ ਇਸ ਦਾ ਨਿਰਣਾ ਮੈਥੋਂ ਹੋ  ਨਾ ਸਕਿਆ । ਉਂਝ ਉਹਨਾਂ ਗੱਲਾਂ ਖੂਸ਼ ਕੀਤੀਆਂ । ਫੱਕੜ ਮਾਰੇ ਰੱਜ ਕੇ । ਸਰਕਾਰਾਂ , ਯੂਨੀਵਰਸਿਟੀਆਂ , ਵਿਭਾਗਾਂ ਨੂੰ ਲੱਗੇ ਸਿਆਸੀ ਲੋਹੇ ਨੂੰ  ਵੀ ਲੰਮੇਂ ਹੱਥੀਂ ਲਿਆ । ਵਿਚ-ਵਿਚਾਲੇ ਮੇਰੇ ਨਾਵਲ ‘ ਲਾਸ਼ ’ ਦਾ ਵੀ ਜ਼ਿਕਰ ਆਉਂਦਾ ਰਿਹਾ । ਮੈਨੂੰ ਟੋਕਵੀਂ-ਟੋਕਵੀਂ ਜਿਹੀ ਤਸੱਲੀ ਵੀ ਮਿਲਦੀ ਗਈ । ਉਝ ਵੀ ਹੁਣ ਅਸੀਂ – ‘ ਤੁਸੀਂ-ਤੁਸੀਂ ’ ਵਾਲੀ ਜੁਗਲਬੰਦੀ ਛੱਡ ਕੇ ਤੂੰ-ਤੂੰ ਵਾਲੀ ਨੇੜਤਾ ‘ਤੇ  ਉੱਤਰ ਆਏ ਸੀ ।

ਇਸ ਲੱਗ-ਲਬੇੜ ‘ ਚ ਦਿੱਲੀਉਂ , ਹਵਾਈ ਅੱਡੇ ਤੋਂ ਖ਼ਰੀਦੇ ਪੌਣੇ ਕੁ ਤਿੰਨ ਪੈਕ ਸਰਫ਼ ਹੋ ਗਏ । ਟੇਬਲ ਦਾ ਮੁਰਗ-ਮੁਸੱਲਮ ਇਸ ਤੋਂ ਵਾਫ਼ਰ ।

ਇਹ ਸਲੇਬਸ ਚੋਣ ਪ੍ਰਕਿਰਿਆ ਦਾ ਪਹਿਲਾ ਗੇੜ ਸੀ ।

ਉੱਠਣ ਲੱਗਿਆਂ ਪੁਰੇਵਾਲ ਨੇ ਉਹਨਾਂ ਚੌਹਾਂ ‘ ਚ ਇਕ ਨੂੰ ਫਿਰ ਜਿਵੇਂ ਤਾੜਨਾ ਕੀਤੀ ਹੋਵੇ – ‘ ਵੇਖ ਵਾਲੀਆ, ਏਹ ਤੇਰਾ ਜੁੰਮਾਂ ਆਂ ਬਾਕੀਆਂ ਨੂੰ ਅਪਰੋਚ ਕਰਨਾ । ਉਹਨਾਂ ਤੋਂ ਯੈੱਸ ਕਰਵਾਉਣਾ । ਕੇ ਕੋਈ ਕਸਰ-ਮਸਰ ਰਹਿ ਗਈ , ਤਾਂ ਹੁਣ ਦੱਸ ਲਾਅ ...।‘’

‘’ ਤੂੰ ...ਤੂੰ ਜਮਾਂ ਈ ਚਿੰਤਾ ਨਾ ਕਰ ਛੋਟੇ ਭਾਈ । ਤੇਰਾ ਯਾਅਰ ਅੱਜ ਤੋਂ ਸਾਡਾ ਯਾਰ । ਇਹ ਕੰਮ ਹੋਇਆ ਲੈਅ । ‘’ ਥੋੜ੍ਹਾ ਕੁ ਜਿੰਨਾ ਰੁਕ ਕੇ ਉਹ ਫਿਰ ਪੁਰੇਵਾਲ ਡਾਕਟਰ ਨੂੰ ਥੋੜ੍ਹਾ ਕੁ ਉਚੇਚ  ਨਾਲ ਮੁਖਾਤਿਬ ਹੋਇਆ –“ ਤੂੰ...ਤੂੰ ਬਾਈ ਇਕ ਕੰਮ ਹੋਰ ਕਰੀਂ । ਆਹ ...ਓਆ ਆਬਦੇ ਸ਼ਹਿਰ ਆਲੀਆਂ ਜੂਠਾਂ ਨੂੰ ਤੂੰ ...ਆਪੇ ਨਿਪਟ ਲਈਂ ਦੋਨਾਂ ਨੂੰ । ਉਹਨਾਂ ਦੀ ਤੇਰੇ ਗੈਲ ਬਓਤੀ ਆ । ਬਾਕੀ ਦੇ ਬਾਹਰਲਿਆਂ ਦਾ ਜੁੰਮਾ ਜਮਾਂ ਈ ਮੇਰਾ ਰਿਹਾ । “

ਮੈਂ ਹੈਰਾਨ ਸੀ ਅਧੀਆ-ਅਧੀਆ ਚਾੜ੍ਹ ਕੇ ਉਹਨਾਂ ‘ ਚੋਂ ਕਿਸੇ ਇਕ ਦੇ ਪੈਰ ਵੀ ਨਹੀਂ ਸੀ ਉੱਖੜੇ , ਕਦਮ ਨਹੀਂ ਸੀ ਲੜਖੜਾਏ , ਨਾ ਜੀਭ-ਆਵਾਜ਼ ਹੀ ਥੱਥਲਾਈ ਸੀ ਰਤੀ ਭਰ ਵੀ । ਮੈਨੂੰ ਲੱਗਾ ਸਾਹਿਤਕ-ਸਭਿਆਚਾਰਕ ਮੁਹਾਰਤ ਤੋਂ ਕਿਤੇ ਵੱਧ ਕੇ ਉਹ ਇਸ ਪਿੜ ਦੇ ਵਧਿਆ ਘੁਲਾਟੀਏ  ਹਨ, ਰੁਮਾਲੀ-ਜਿੱਤ ਪਹਿਲਵਾਨ ।

ਉਹਨਾਂ ਦੇ ਚਲੇ ਜਾਣ ਪਿੱਛੋਂ ਮੈਂ ਸ਼੍ਰਿਸ਼ਟਾਚਾਰ ਵਜੋਂ ਪੁਰੇਵਾਲ ਡਾਕਟਰ ਦੇ ਨਾਲ ਨਾਲ ਚਾਰ-ਛੇ ਕਦਮ ਬਾਹਰ ਵੱਲ ਨੂੰ ਤੁਰਿਆ ਹੀ ਸੀ ਕਿ ਦਰਵਾਜ਼ੇ ਲਾਗੇ ਪਹੁੰਚ ਕੇ ਉਹ ਫਿਰ ਖੜੋ ਗਿਆ । ਉਸਦਾ ਜਿਵੇਂ ਕੁਝ ਪਿੱਛੇ ਰਿਹਾ ਗਿਆ ਹੋਵੇ । ਪੈ


No Comment posted
Name*
Email(Will not be published)*
Website




Can't read the image? click here to refresh

Enter the above Text*