Bharat Sandesh Online::
Translate to your language
News categories
Usefull links
Google

     

ਕੁਝ ਕਹਾਣੀ ਬਲੌਰ ਬਾਰੇ ਕਹਾਣੀਕਾਰ ਲਾਲ ਸਿੰਘ
12 Nov 2011

ਬਲੌਰ ਕਹਾਣੀ ਦਾ ਨਾਇਕ ਬਹਾਦਰ ਚੀਨੀ ਕਹਾਣੀ “ ਦੇਹ ਤੇ ਆਤਮਾ “ ਦੇ ਨਾਇਕ ਸਿੳਚੀ ਦੀ ਸੁਰ ਨਾਲ ਸੁਰ ਮੇਲਦੇ ਉਸ ਵਰਗਾ ਐਲਾਨ ਕਰ ਮਾਰਦਾ ਹੈ ਕਿ , “ ਜੇ ਸਾਨੂੰ ਰੋਟੀ ਮਿਲ ਸਕਦੀ ਹੈ ਤਾਂ ਦੁੱਧ ਵੀ ਮਿਲਣਾ ਚਾਹਿਦਾ ਕਰਦਾ ਹੈ “........” ਜੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਮਿਲ ਸਕਦੀ ਹੈ ਤਾਂ ਮੈਨੂੰ ਕਿਉਂ ਨਹੀ ? ਜੇ ਮਿਲਦੀ ਦਾਂ ਖੋਹਣੀ ਦਾਂ ਪਵੇਗੀ ਹੀ । “ ਹੁਣ ਖੋਹ ਕੇ ਖਾਣ ਲਈ ਤਾਣ ਚਾਹਿਦਾ – ਵਿਅਕਤੀਗਤ ਵੀ ਤੇ ਜਥੇਬੰਦਕ ਵੀ । ਬਹਾਦਰ ਨੇ ਆਪਣੇ ਹਿੱਸੇ ਦੀ ਵਿਅਕਤੀਗਤ ਦਲੇਰੀ ਤਾਂ ਕਰ ਲਈ ਹੈ । ਕੁਲਫ਼ੀ ਤਾਂ ਉਸ ਨੇ ਖੋਹ ਲਈ ਹੈ , ਸ਼ਾਹਾਂ ਦੇ ਮੁੰਡੇ ਤੋਂ , ਪਰ ਉਸ ਦਾ ਸਾਥ ਕੋਈ ਨਹੀ ਦਿੰਦਾ । ਕੇਵਲ ਇੱਕ ਮੁੰਡਾ ਮੀਕਾ ਉਸ ਦੀ ਬਾਂਹ ਫੜਦਾ ਹੈ , ਸਾਰੇ ਪਿੰਡ ਵਿੱਚ । ਬਾਕੀ ਸਾਰੇ ਸ਼ਾਹਾਂ ਦੀ ਧਿਰ ਬਣ ਜਾਦੇਂ ਹਨ । ਵਿਵਸਥਾਂ ਨੂੰ ਬਦਲ ਦੇਣ ਦੀਆਂ ਟਾਹਰਾਂ ਮਾਰਦੀ ਇੱਕ ਰਾਜਨੀਤਕ ਪਾਰਟੀ ਦੇ ਟੋਟੇ ਹੋਏ ਤਿੰਨ ਗਰੁੱਪਾਂ ਤੱਕ ਪਹੁੰਚ ਵੀ ਕਰਦਾ । ਉਨ੍ਹਾਂ ਸਭਨਾਂ ਨੂੰ ਆਪਣੇ ਮਾਂ –ਪਿਉ  ਨੂੰ ਬਰਦਾਸ਼ਤ ਕਰਨੀ ਪੈ ਰਹੀ ਦੁਰਗਤ ਦੀ ਜਾਣਕਾਰੀ ਵੀ ਦਿੰਦਾ ,ਪਰ ਉਹ ਸਾਰੇ ਉਸ ਉੱਤੇ ਆਪਣੇ ਆਪਣੇ ਹਿਸਾਬ ਟੋਟੇ ਕੀਤੇ ਸਿਧਾਂਤ ਦੀ ਵਾਛੜ ਤਾਂ ਖੂਬ ਕਰਦੇ ਹਨ,ਅਮਲ ਵਿੱਚ ਉਸ ਨਾਲ ਕੋਈ ਨਹੀ ਤੁਰਦਾ । ਜੇ ਉਸ ਨਾਲ ਕੋਈ ਤੁਰਦਾ ਹੈ ਤਾਂ ਸਾਹਿਤਕਾਰ ਹੈ , ਸਾਹਿਤ ਹੈ । ਸਾਹਿਤਕਾਰਤਾ ਨਾਲ ਸਨੇਹ ਪਾਲਣ ਵਾਲਾ “ ਕਹਾਣੀਕਾਰ ਸੁਜਾਨ ਸਿੰਘ “ ਹੈ । ਜਿਸ ਨੇ ਆਪਣੀ ਕਹਾਣੀਆਂ ਵਰਗਾ ਜੀਵਨ ਜੀਣ ਨੂੰ ਸਮਤਲ ਰੱਖਦਿਆਂ ਆਪਣੀਆਂ ਕਹਾਣੀਆਂ ਵਰਗਾ ਜੀਵਨ ਜੀਣ ਦੀ ਨਿੱਗਰ ਉਦਾਹਰਨ ਪੇਸ਼ ਕੀਤੀ ਹੈ ।

ਬਲੌਰ

ਲਾਲ  ਸਿੰਘ ਦਸੂਹਾ

ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ ’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ ਸਮਾਂ  ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ‘ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ ਪੈੜ ਨਹੀਂ ਸੀ ਨੱਪੀ ।

ਬਾਹਰਲੀ ਫਿਰਨੀ ਲਾਗੇ ਪਹੁੰਚ ਕੇ ਉਸਦੇ ਪੈਰਾਂ ਅੰਦਰ ਆਈ ਬਿਜਲੀ ਵਰਗੀ ਫੁਰਤੀ ਤਾਂ ਰਤਾ ਕੁ ਮੱਠੀ ਪੈ ਗਈ , ਪਰ ਛੋਹਲੇ ਕਦਮੀਂ ਰਿੜ੍ਹਿਆ ਉਹ ਝਿੜੀ ਅੰਦਰਲੇ ਬੋੜੇ ਖੂਹ ਦੀ ਟੁੱਟੀ ਮੌਣ ‘ਤੇ ਜਾ ਚੜਿਆ ਅਤੇ ਲੱਤਾਂ ਚੌੜੀਆਂ ਕਰਕੇ ਜੇਤੂ ਅੰਦਾਜ ਵਿਚ ਖੜ੍ਹਾ ਕੁਲਫੀ ਚੂਸਣ ਲੱਗ ਪਿਆ , ਜਿਉਂ ਪਹਿਲ-ਵਾਨ ਦਾਰਾ ਸੂੰਹ , ਫਿਲਮੀਂ ਕਿੰਗ-ਕਾਂਗ ਨੂੰ ਢਾਹ ਕੇ ਕੈਮਰੇ ਮੂਹਰੇ ਫੋਟੇ ਖਿਚਵਾਉਣ ਲਈ ਅਰਕਾਂ ਤਾਣ ਕੇ ਖੜੋ ਗਿਆ ਹੋਵੇ ।

ਖੱਬੇ ਹੱਥ ਦੀਆਂ ਪੰਜਾਂ ਉਂਗਲਾਂ ਦੇ ਕੂਲੇ ਪੋਟਿਆਂ ਵਿਚਕਾਰ ਤੀਖਾ ਜਿਹੀ ਡੰਡੀ ਘੁੱਟ ਕੇ, ਕੁਝ ਚਿਰ ਲਈ ਉਹ ਆਪਣੀ ਨਰਮ-ਨਾਜ਼ਕ ਜੀਭ ਉਤੇ ਰਗੜ ਹੁੰਦੀ ਠੰਡੀ-ਠਾਰ ਕੁਲਫੀ ਦਾ ਆਨੰਦ ਮਾਣਦਾ ਰਿਹਾ । ਫਿਰ ਛੇਤੀ ਹੀ ਉਸਦਾ ਧਿਆਨ ਆਪਣੇ ਸੱਜੇ ਹੱਥ ਦੀਆਂ ਕੂੰਗੜ ਹੋਈਆਂ ਗੰਢਾਂ ਵੱਲ ਚਲਾ ਗਿਆ । ਝੱਟ ਦੇਣੀ  ਉਸ ਨੇ ਖਾਕੀ ਨਿੱਕਰ ਦੀ ਪਾਟੀ ਜੇਬ ਅੰਦਰ ਆਪਣਾ ਠਰਿਆ ਹੱਥ ਲੁਕੋ ਲਿਆ । ਬਲੌਰੀ  ਕੱਚ ਵਰਗੇ ਉਸਦੇ ਸੋਹਣੇ ਹੱਥ ਦੀਆਂ ਪੰਜਾਂ ਉਂਗਲਾਂ ਨੂੰ ਚੜ੍ਹੀ ਠਰਨ ਨੂੰ ਲੁਕੂੰ-ਛਿਪੂੰ ਹੋਇਆਂ ਹਲਕਾ ਜਿਹਾ ਰੌਲਾ ,ਉਸ ਦੇ ਕੰਨੀਂ ਆਣ ਪਿਆ । ਰਾਤ ਪੁਰ ਦਿਨੇ ਆਦਿ-ਧਰਮੀਆਂ ਵਿਹੜੇ ਪੈਣ ਵਾਲੇ ਚੀਕ-ਚਿਹਾੜੇ ਨੂੰ ਸੁਣੀ ਜਾਣ ਦਾ ਤਾਂ ਉਹ ਆਦਿ ਹੀ ਸੀ । ਪਰ ਐਹੋ ਜਿਹੀ ਲਾਂਬੂ ਲੱਗੀ ਦੁਪਹਿਰ ਨੂੰ ਕਿਸੇ ਲੜਾਈ ਝਗੜੇ ਦੇ ਹੋਣ ਦੀ ਉਸ ਨੂੰ ਕਦਾਚਿੱਤ ਵੀ ਉਮੀਦ ਨਹੀਂ ਸੀ । ਉਸਦੇ ਪੈਰਾਂ ਹੇਠਲੇ ਖੂਹ ਦੀ ਉਖੜੀ ਮੌਣ ਨੂੰ ਛਾਂ ਕਰਦੇ ਬੁੱਢੇ ਬੋਹੜ ਦੇ ਰੁੰਡ-ਮੁੰਡ ਟਾਹਣਿਆਂ ਅੰਦਰ ਘਿਰੇ ਵਿਰਲੇ-ਵਿਰਲੇ ਪੱਤਿਆਂ ਦੇ ਖੜਾਕ ਨੇ ਪਹਿਲੋਂ ਤਾਂ ਉਸ ਤੱਕ ਪਹੁੰਚਦੇ ਰੌਲੇ-ਰੱਪੇ ਨੂੰ ਰੋਕੀ ਰੱਖਿਆ , ਪਰ ਸਹਿਜੇ –ਸਹਿਜੇ ਸਾਰੀ ਬੋਹੜ ਸਮੇਤ ਕਿੱਲਾ ਭਰ ਥਾਂ ‘ ਤੇ ਖਿੱਲਰੀ ਸੰਘਣੀ ਝਿੜੀ ਅੰਦਰੋਂ ਆਉਂਦੀਆਂ , ਘੁੱਗੀਆਂ-ਚਿੜੀਆਂ-ਕਾਵਾਂ ਦੀਆਂ ਬੇਸੁਰੀਆਂ ਆਵਾਜ਼ਾਂ ਵੀ ਉਸ ਪਾਸੇ ਵੱਲ ਨੂੰ ਵਧੀ ਆਉਂਦੀ ਪੈੜ-ਚਾਲ ਦੀ ਸ਼ੂਕ ਨੂੰ ਰੋਕ ਨਾ ਸਕੀਆਂ ।
 

ਹੱਥਲੇ ਚੂਸੇ ਨੂੰ ਥਾਂ ਸਿਰ ਰੋਕ ਕੇ ਉਸ ਨੇ ਇਕਾ –ਇਕ ਤੋਂ ਵਗਹਾਵੀਂ ਛਾਲ ਕੇ ਮਾਰੀ ਅਤੇ ਦੌੜ ਕੇ ਬਾਬਿਆਂ ਦੀ ਹਵੇਲੀ ਦੀ ਨੁਕਰੇ ਲੁਕ ਕੇ ਸਾਰੇ ਦਾ ਸਾਰਾ ਧਿਆਨ ਹਵੇਲੀ ਪਿੱਛੋਂ ਲੰਘਦੀ ਗਲੀ ‘ ਤੇ ਵਿਛਾ ਦਿੱਤਾ । ਪਰ ਉਸ ਦੀਆਂ ਪੱਟਾਂ ਤੱਕ ਨੰਗੀਆਂ ਲੱਤਾਂ ਨੂੰ ਚੜ੍ਹਦੇ ਪੱਕੀ ਕੰਧ ਦੇ ਸੇਕ ਦਾ ਕੱਦ , ਉਸਦੇ ਸੜਦੇ ਪੈਰਾਂ ਨੂੰ ਲੱਗੀ ਜਲੂਣ ਨਾਲੋਂ ਇਕ ਦਮ , ਕਈ ਗੁਣਾਂ ਉੱਚਾ ਹੋ ਤੁਰਿਆ । ਅੱਖ-ਫਰੋਕੇ ਅੰਦਰ ਹੀ ,ਹਵੇਲੀ ਦਾ ਉਹਲਾ ਛੱਡ ਕੇ ਉਹ ਮੀਹਾਂ-ਸੂੰਹ ਦੀ ਪੇਂਦੀ ਬੇਰੀ ਦੇ ਲੱਕੇ ਦੁਸਾਂਗੜ ਤੇ ਜਾ ਚੜਿਆ । ਹਰੇ-ਕਚੂਰ ਪੱਤਿਆਂ ਦੇ ਪਰਦੇ ਉਹਲੇ ਲੁਕੇ ਬਹਾਦਰ ਦੇ ਮੱਥੇ ਵਿਚ , ਇਕ ਵਾਰ ਫਿਰ ਓਸੇ ਪਾਸੇ ਤੁਰੀ ਆਉਂਦੀ ਵਹੀਰ ਦਾ ਸ਼ੋਰ ਸਿੱਧਾ ਆ ਵੱਜਾ । ਬੇਰੀ ਦੇ ਜੋੜ ਉੱਤੇ ਖੜ੍ਹਾ ਹੋ ਕੇ ਉਸ ਨੇ ਗਲ੍ਹੀ ਅੰਦਰਲੇ ਘਰਾਂ ਦੀ ਪਾਲ ਦੇ ਅੰਦਰ ਬਾਹਰ ਪਿੰਡ ਦੇ ਅਨੇਕਾਂ ਜੀਅ ਸਰਪੰਚਾਂ ਦੇ ਬਾਹਰਲੇ ਡੇਰੇ ਨੂੰ ਤੁਰੇ ਜਾਂਦੇ ਦੇਖੇ । ਟਾਹਣੇ ‘ਤੇ ਥੋੜ੍ਹਾਂ ਹੋਰ ਉੱਪਰ ਚੜ੍ਹ ਕੇ ਉਸ ਨੇ ਸੁਣਿਆਂ ਕਿ ਭੀੜ ਸੱਚ-ਮੁੱਚ ਹੀ ਕਿਸੇ ਚੋਰੀ-ਯਾਰੀ ਵਰਗੇ ਗਰਮਾ-ਗਰਮ ਮਸਲੇ ਨੂੰ ਉੱਚਾ – ਨੀਵਾਂ ਉਭਾਰਦੀ ਤਿੱਖੀ ਚਾਲੇ ਤੱਥ-ਪਲੱਥੀ ਤੁਰੀ ਜਾ ਰਹੀ ਸੀ । ਬੇਰੀ ਤੋਂ ਸਿੱਧੀ ਹੇਠਾਂ ਛਾਲ ਮਾਰ, ਕੰਡਿਆਂ ਦੀ ਵਾੜ ਟੱਪ ਕੇ ,ਉਹ ਅੱਖ-ਫਰੋਕੇ ਅੰਦਰ ਹੀ ਮੀਹਾਂ ਸੂੰਹ ਦੇ ਵਾੜਿਉਂ ਬਾਹਰ ਨਿਕਲ ਗਿਆ । ਗੇਲੂਕਿਆਂ ਦੀ ਨਿਆਈਂ ਵਿਚੋਂ ਦੀ ਸਿੱਧਾ ਤੀਰ ਹੋਇਆ , ਉਹ ਫਿਰ ਕਿਸੇ ਅਛੋਪਲੇ ਜਿਹੇ ਥਾਂ ਦੀ ਭਾਲ ਕਰਨ ਲੱਗਾ । ਜਿਥੋਂ , ਲਾਗਿਓਂ ਦੀ ਲੰਘਦੀ ਭੀੜ ਅੰਦਰ ਚਲਦੀ ਚਰਚਾ ਦਾ ਕੋਈ ਨਾ ਕੋਈ ਥਹੁ-ਪਤਾ ਉਸ ਨੂੰ ਵੀ ਲੱਗ ਸਕੇ । ਆਖਿਰ ਰੁਲਦੇ –ਭੈਂਗੇ ਦੇ ਕੱਚੇ ਵਾਗਲੇ ਦਾ ਉੱਚਾ ਕੋਨਾ ਉਸ ਨੂੰ ਠੀਕ ਥਾਂ ਲੱਭ ਗਿਆ । ਵਾਹੋ-ਦਾਹੀ ਪਿੰਡੋਂ ਨਿਕਲਦਿਆਂ ਭਾਂਤ-ਸੁਭਾਂਤੀਆਂ ਆਵਾਜ਼ਾਂ ਅੰਦਰ ਆਪਣਾ ਅਤੇ ਆਪਣੇ ਪਿਓ ਦਾ ਨਾਂ ਵਾਰ ਵਾਰ ਉਭਰਦਾ ਸੁਣ ਕੇ , ਇਕ ਵਾਰ ਤਾਂ ਉਸ ਦੀ ਖਾਨਿਓਂ ਜਾਂਦੀ ਰਹੀ , ਪਰ ਅਗਲੇ ਹੀ ਪਲ ਬਚਦੀ ਕੁਲਫੀ ਦਾ ਅਗਲਾ ਚੂਸਾ ਭਰ ਕੇ ਉਹ ਥੋੜਾ ਸੰਭਲ ਗਿਆ ।

‘’ - ਓਏ ਓਸ ਸਾਲੇ ਦੀ ਇਹ ਹਿੰਮਤ ਪਈ ਕਿੱਦਾਂ ...?’’  ਲੰਬੜਾਂ ਦਾ ਜ਼ੋਰਾ ਖੰਘੂਰਾ ਮਾਰ ਕੇ ਲਲਕਾਰਦਾ ਉਸ ਨੇ ਸੁਣਿਆ ।

ਨਓ ਬੀ ... ਨਿਹ ਤਾਂ ਕੰਨ ਨੂੰ ਮਾਂਤੜਾਂ ਦਾ ਈਣਾ ਹਰਾਮ ਕੰਨਗੇ ...’ ਬਿਸ਼ਨੂੰ ਗੁਣਗੁਣਾ ਹਿਰਖ ਛਾਂਟਦਾ ਲੰਘ ਗਿਆ ।

ਇਨ੍ਹਾਂ ਵੱਢੀਆਂ-ਟੁੱਕੀਆਂ  ਜਾਤਾਂ ਨੂੰ ਸਿਰੇ ਕਿੰਨਾਂ ਚਾੜ੍ਹਿਆ , ਪਹਿਲਾਂ ਉਨ੍ਹਾਂ ਦੀ ਖ਼ਬਰ ਕਿਉਂ ਨੀ ਲੈਂਦੇ ... ‘’ ਫੂਲਾ ਸੂੰਹ ਦਾ ਰੋਹ ਦੂਰ ਤੱਕ ਖਿਲਰੀ ਪੈਹੇ ਦੀ ਧੜ ਉੱਤੇ ਵਿਛਦਾ ਚਲਾ ਗਿਆ ।

 

ਵਾਗਲ੍ਹੇ ਦੇ ਕੋਨੇ ਉਹਲੇ ਲੁਕੇ ਬਹਾਦਰ ਨੂੰ ਝੱਟ-ਪੱਟ ਸਾਰਾ ਮਾਜਰਾ ਸਮਝ ਪੈ ਗਿਆ । ਇਕ ਵਾਰ ਤਾਂ ਉਸਦਾ ਡਾਵਾਂਡੋਲ ਹੌਂਸਲਾ ਉਸਦੇ ਹੱਥੋਂ ਖਿਸਕਣ ਹੀ ਲੱਗਾ ਸੀ ,ਪਰ ਛੇਤੀ ਹੀ ਕਈ ਸਾਰੀਆਂ ਸਾਹਿਤਕ ਗੋਸ਼ਟੀਆਂ ਅੰਦਰ ਹੋਈ ਉਸਦੀ ਭਰਪੂਰ ਚਰਚਾ ਉਸ ਦੇ ਸਿਰ ਆ ਚੜ੍ਹੀ , ਜਿਹਨਾ ਅੰਦਰ ਉਸਨੂੰ ਪ੍ਰੀਵਰਤਨ ਕਾਲ ਦੇ ਪੂਰੇ ਯੁੱਗ ਦਾ ਮਹਾਨ ‘ਨਾਇਕ ’ ਤੱਕ ਦੇ ਮੈਡਲਾਂ ਨਾਲ ਸਨਮਾਨਿਆ ਗਿਆ ਸੀ ।

ਪਿੰਡ ਦੇ ਪਰਮੁਖੀਆਂ ਦੀ ਵਹੀਰ ਪਿੱਛੇ ਚੀਕਾਂ-ਕਿਲਕਾਰੀਆਂ ਮਾਰਦੇ ਤੁਰੇ ਜਾਂਦੇ ਆਪਣੇ ਜਾਣੇ-ਪਛਾਣੇ ਹਾਣੀਆਂ ਦੀ ਸੂਝ ‘ਤੇ ਉਸ ਨੂੰ ਤਰਸ ਵੀ ਆਇਆ ‘ਤੇ ਰੋਹ ਵੀ , ਪਰੰਤੂ ਅਛੋਪਲੇ ਜਿਹੇ ਲੁਕਿਆ ਉਹ ਉਹਨਾਂ ਵਿਚੋਂ ਕਿਸੇ ਇਕ ਨੂੰ ਵੀ ਆਵਾਜ਼ ਨਾ ਮਾਰ ਸਕਿਆ । ਗਲ੍ਹੀ ਦਾ ਮੋੜ ਚੁੱਪ ਹੋਣ ਪਿਛੋਂ ਉਹ ਸਹਿਜ-ਧੀਰਜ ਨਾਲ ਉੱਠਿਆ ਅਤੇ ਹੱਥਲੀ ਕੁਲਫੀ ਦਾ ਹੋਰ ਚੂਸਾ ਲਾ ਕੇ ਸਿੱਧਾ ਆਪਣੇ ਘਰ ਨੂੰ ਹੋ ਤੁਰਿਆ ।

ਉਸਦੇ ਗਲ੍ਹੀ-ਗੁਆਂਡ ਦੇ ਕਈਆਂ ਜੀਆਂ ਨੂੰ ਉਸ ਦਾ ਇਉਂ ਲਟਬਾਉਰਿਆਂ ਵਾਂਗ ਫਿਰਦਾ ਹੱਦੋਂ ਵੱਧ ਭੈੜਾ ਲੱਗਾ । ਭਾਵੇਂ ਉਸ ਦਾ ਮੂੰਹ ਫਿਟਕਾਰਨ ਦੀ ਹਿੰਮਤ ਕਿਸੇ ਨਾ ਕੀਤੀ । ਮਸਤ-ਚਾਲੇ ਤੁਰਿਆ ਉਹ ਆਪਣੇ ਘਰ ਦੇ ਇਕੋ-ਇਕ ਦਰਵਾਜ਼ੇ ਕੋਲ ਪਹੁੰਚਿਆ ਹੀ ਸੀ ਕਿ ਉਸ ਦੀਆਂ ਦੋਨੋਂ ਭੈਣਾਂ ਉਹਦੀ ਵੱਲ ਦੇ ਕੇ ਭੁੱਬੀਂ ਰੋ ਪਈਆਂ । ਮਾਸੂਮ ਭੈਣਾਂ ਦੇ ਡੁਸਕਦੇ ਹਟਕੋਰਿਆ ਨੂੰ ਕੁਝ  ਮਿੰਨਤ ਤਰਲਾ ਕਰਕੇ ਅਤੇ ਕੁਝ ਕੁਲਫੀ ਦਾ ਲਾਲਚ ਦੇ ਕੇ ਉਸ ਨੇ ਚੁੱਪ ਤਾਂ ਕਰਾ ਲਿਆ , ਪਰ ਉਹਨਾਂ ਦੇ ਟੁੱਟਵੇਂ ਬੋਲਾਂ ਰਾਹੀਂ ਸੁਣੀ , ਵਿਹੜੇ –ਮਹੱਲੇ ਸਾਹਮਣੇ ਸ਼ਾਹਾਂ –ਜ਼ਿਮੀਦਾਰਾਂ ਨੇ ਰਲ੍ਹ ਕੇ ਕੀਤੀ ਆਪਣੇ ਮਾਂ-ਪਿਓ ਦੀ ਧੂਹ-ਘਸੀਟ , ਉਸ ਨੂੰ ਸੇਹ ਦੇ ਤੱਕਲੇ ਵਾਂਗ ਸਿਨ੍ਹ ਗਈ । ਧਿਆਨ ਸ਼ਾਹ ਦੇ ਮੁੰਡੇ ਹੱਥੋਂ ਕੁਲਫੀ ਖੋਹਣ ਵੇਲੇ ਤੋਂ ਚੜ੍ਹਿਆ ਥੋੜਾ ਜਿੰਨਾ ਰੋਹ , ਡੁਸਕਦੀਆਂ ਭੈਣਾਂ ਵੱਲ , ਦੇਖ ਕੇ ਕਈ ਗੁਣਾਂ ਹੋਰ ਜ਼ਰਬ ਖਾ ਗਿਆ । ਬਾਘ ਦੇ ਬਲੂੰਗੜੇ ਵਾਂਗ ,ਉਸ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਉੱਭਰ ਆਏ । ਤੇ ਛਾਲ ਮਾਰ ਕੇ ਭਿੱਤ ਪਿੱਛੇ ਰੱਖਿਆ ਆਪਣੇ ਬਾਬੇ ਦ ਟਾਕੂਆ ਚੁੱਕ ਲਿਆਇਆ । ਬਚਦੀ ਕੁਲਫੀ ਦੀ ਪੱਚਰ ਨਾਲ ਰੀਝ ਗਈਆਂ ਦੋਨਾਂ ਭੈਣਾਂ ਨੂੰ ਪੱਤਾ ਤੱਕ ਨਾ ਲੱਗਾ ਕਿ ਕਦੋਂ ਬਹਾਦਰ ਚੰਗਾ-ਮੰਦਾ ਬੋਲਦਾ ਆਪਣੇ ਬੀਬੀ-ਭਾਪੇ ਨੂੰ ਭਾਂਤ-ਸੁਭਾਂਤ ਦੀ ਨਮੋਸ਼ੀ ਤੋਂ ਬਚਾਉਣ ਲਈ ਟਾਕੂਆ ਸਾਂਭੀ ਸਰਪੰਚਾਂ ਦੇ ਡੇਰੇ ਵੱਲ ਨੂੰ ਜਾਣ ਲਈ ਨਿਕਲ ਗਿਆ ਸੀ ।

ਆਪਣੇ ਵਿਹੜੇ ਦੀ ਲੰਮੀ –ਤੰਗ ਗਲ੍ਹੀ ਉਸ ਦੇ ਮਿੰਟਾਂ ਸਕਿੰਟਾਂ ਅੰਦਰ ਦੁੜੱਕੀ ਲਾ ਕੇ ਪਾਰ ਕੀਤੀ ਹੀ ਸੀ ,ਖੇਤਾਂ-ਬੰਨਿਓ ਮੁੜਦਾ ਉਸਦਾ ਪੁਰਾਣਾ ਹਮਜਮਾਤੀ ਮੀਕਾ , ਉਸਨੁੰ ਲਹਿੰਦੇ ਪਾਸੇ ਦੀ ਫਿਰਨੀ ਚੜ੍ਹਦਿਆ ਸਾਰ ਸਾਹਮਣਿਓ ਆਉਂਦਾ ਟੱਕਰ ਗਿਆ । ਬਹਾਦਰ ਨੂੰ ਹਫਿਆ –ਖਫਿਆ ਦੇਖ ਕੇ ਮੀਕੇ ਨੇ ਉਸ ਦੇ ਨਿੱਕੇ-ਨਿੱਕੇ ਹੱਥਾਂ ਵਿੱਚ ਫੜੇ ਵੱਡੇ ਸਾਰੇ ਸਫਾ-ਜੰਗ ਤੋਂ ਭੈ-ਭੀਤ ਹੋਏ ਨੇ ਉਸ ਨੂੰ ਪੁਛ ਹੀ ਲਿਆ – ਹਾਅ ਕੀ ਲਈ ਫਿਰਦਾ ਆਂ, ਕਾਕੇ ... ? ‘ ਸਕੂਲ ਅੰਦਰ ਬਹਾਦਰ ਦਾ ਛੋਟਾ ਨਾਂ ਕਾਕਾ ਚਲਦਾ ਸੀ ।

ਟਾਕੂਆ ... ਆ , ਤੈਨੂੰ ਨਈਂ ਦੀਹਦਾ ... ! ‘ ਕਾਕੇ ਦੇ ਹਮੇਸ਼ਾ ਹੱਸ-ਮੁੱਖ ਦਿਸਦੇ ਚਿਹਰੇ ਵੱਲੋਂ ਆਏ ਰੁੱਖੇ ਜਿਹੇ ਉੱਤਰ ਦੀ ਮੀਕੇ ਨੂੰ ਕਦਾਚਿੱਤ ਵੀ ਆਸ ਨਹੀਂ ਸੀ ।

ਦੀਹਦਾ ਤਾਂ ਆ , ਪਰ ਚੱਲਿਆ ਕਿੱਥੇ ਆਂ ... ਤੂੰ ? ਸਿਖਰ ਦੁਪ੍ਹੈਰੇ ... ! ‘ ਘਾਬਰੇ ਜਿਹੇ ਮੀਕੇ ਨੂੰ ਵੀ ਪੁੱਛ ਪੜਤਾਲ ਔਖੀ ਔਖੀ ਜਾਪਣ ਲੱਗੀ ।

 ਸ਼ਾਹਾਂ ਦੀ ਭੈਣ ਦੀ ...’, ਚੰਗੀ ਮੋਟੀ ਗਾਲ੍ਹ ਵਾਹ ਕੇ ਬਹਾਦਰ ਨੇ ਮੀਕੇ ਨੂੰ , ਬਾਲੇ ਤੋਂ ਕੁਲਫੀ ਖੋਹਣ ਕਰਕੇ ਘਰਦਿਆਂ ਸਿਰ ਆ ਪਈ ਆਫ਼ਤ ਦੀ ਕਹਾਣੀ ਇਕੋ ਸਾਹੇ ਆਖ ਸੁਣਾਈ ।

ਓਏ ਕੱਲਾ ਤੂੰ ਕੀ ਖੋਂਹਣ ਖੋਹੇਂਗਾ ! ... ਅੱਧੇ ਪਿੰਡ ਸਾਹਮਣੇ .... ‘, ਸੰਖੇਪ ਜਿਹੀ ਮੀਕੇ ਦੀ ਸਲਾਹ , ਬਹਾਦਰ ਨੂੰ ਏਨੀ ਸਿਆਣੀ ਲੱਗੀ ਕਿ ਟਾਕੂਆਂ ਹੇਠਾਂ ਕਰਕੇ ਉਹ ਪਲ ਦੀ ਪਲ ਸੋਚੀਂ ਪੈ  ਗਿਆ ।

ਕਿੱਦਾਂ ਕਰੀਏ ਫੇ ... ਏ .... !  ਦੋ-ਚਿੱਤੀ ਅੰਦਰ ਘਿਰੇ ਬਹਾਦਰ ਨੇ ਮੀਕੇ ਨੂੰ ਕੋਈ ਚਾਰਾ ਕਰਨ ਹਿਤ ਪੁੱਛਿਆ ।

ਚੱਲ , ਤਖਾਣਾਂ ਦੇ ਸੁੱਖੇ ਤੋਂ ਪੁਛਦੇ ਆਂ ... ਉਹਨੂੰ ਇਹੋ ਜਿਹੇ ਬੜੇ ਗੁਰ ਆਉਂਦੇ ਆ, ਸੁਣਿਆ । ‘

ਨਾਮੇਂ ਦਰਜ਼ੀ ਦੀ ਹੱਟੀ ਦੇ ਖੁੱਲੇ ਭਿੱਤ ਉਹਲੇ ਟਾਕੂਆਂ ਲੁਕੋ ਕੇ ਉਹ ਦੋਵੇਂ ਰਵਾਂ-ਰਵੀਂ ਸੁਖੇ ਹੋਰਾਂ ਦੇ ਘਰ ਦੀ ਪਿੱਛਵਾੜੀ ਜਾ ਖੜ੍ਹੇ ਹੋਏ । ਟਿਕੀ ਦੁਪ੍ਹੇਰੇ ਵਿਹੜੇ ‘ ਚੋਂ ਦੀ ਲੰਘ ਕੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਦੀ ਉਹਨਾਂ ਦੀ ਹਿੰਮਤ ਨਾ ਪਈ । ਗੁੱਲ ਹੋਰਾਂ ਦੇ ਵੱਢ ‘ ਚੋਂ ਮੀਕੇ ਨੇ ਹਲਕੀ ਜਿਹੀ ਢੀਮ ਚੁੱਕ ਕੇ ਚੁਬਾਰੇ ਦੀ ਭਿੜੀ ਖਿੜਕੀ ਵਿਚ ਪੋਲੇ ਜਿਹੇ ਉਛਾਲ ਮਾਰੀ । ਸੁੱਤ-ਉਨੀਂਦਾ ਸੁੱਖਾ ਘਰ ਦੀ ਪਿਛਵਾੜੀ ਚੋਰਾਂ ਵਾਂਗ ਖੜ੍ਹੇ ਦੋਨੋਂ ਮੁੰਡਿਆਂ ਨੂੰ ਦੇਖ ਕੇ ਪਹਿਲਾਂ ਤਾਂ ਖਿਝ ਗਿਆ , ਪਰ ਛੇਤੀ ਹੀ ਮੀਕੇ ਦਾ ਹਾਕ – ਹੇਠਾਂ ਆਈਂ ਭਾਅ, ਜ਼ਰੂਰੀ ਕੰਮ ਐ । ‘ ਸੁਣ ਕੇ ਜ਼ਰਾ ਛਿੱਥਾ ਜਿਹਾ ਪੈ ਗਿਆ ।

ਛੱਤ-ਪੱਖਾ ਬੰਦ ਕਰਕੇ ਸੁੱਖੇ ਨੇ ਨੰਗਾ ਸਿਰ ਤੌਲੀਏ ਨਾਲ ਢਕਿਆ ਅਤੇ ਚੁਬਾਰਿਓਂ ਉੱਤਰ ਆਪਣੇ ਸਫੈਦਿਆਂ ਦੀ ਪਾਲ ਕੋਲ ਭੈ-ਭੀਤ ਖੜ੍ਹੇ ਮੁੰਡਿਆਂ ਦੇ ਲਾਗੇ ਢਕ ਕੇ ਥੈਹ-ਸੋਟ ਮਾਰਨ ਵਾਂਗ ਆ ਪੁੱਛਿਆ – ਕੀ ਆਫ਼ਤ ਆ ਪਈ , ਦੁਪ੍ਹੈਰੇ ਦਿਨ ਦੇ .... ? ‘

-ਗੱਲ ਇਹ ਆ ਭਾਅ, ਮੈਤੋਂ ਅੱਜ ਇਕ ਨਿੱਕੀ ਜਿਹੀ ਗ਼ਲਤੀ ਹੋ ਗਈ । ਸੜਦੀਆਂ ਦੁਪ੍ਹੈਰਾਂ ਨੂੰ ਰੋਜ਼-ਰੋਜ਼ ਸੜਦੇ ਪੈਰਾਂ ਤੋਂ ਅੱਕਿਆ , ਮੈਂ ਅੱਜ ਠੰਢੇ-ਠੰਢੇ ਅੱਧੀ-ਛੁੱਟੀ ਵੇਲੇ ਈ ਸਕੂਲੋਂ ਨੱਠ ਕੇ ਘਰ ਨੂੰ ਤੁਰਿਆ ਆਉਂਦਾ ਸੀ ਕਿ ਉਹ ਸ਼ਾਹਾਂ ਦਾ ਬਾਲਾ ਐ ਨਾ , ਭੈਣ ਦਾ ਦੀਨਾ ...ਮੈਨੂੰ ਦਿਖਾਲ –ਦਿਖਾਲ ਕੁਲਫੀ ਚੁੰਘਦਾ ਸੀ ,ਮੰਦਰ ਦੀ ਕੰਧ ਤੇ ਬੈਠਾ । ... ਸੱਚੀ ਗੱਲ ਆ ਭਾਅ , ਮੈਂਤੋਂ ਨਹੀਂ ਰਿਹਾ ਗਿਆ ।ਉਹਤੋਂ ਕੁਲਫੀ ਖੋਹ ਕੇ ਅੱਧ-ਪਚੱਧੀ ਤਾਂ ਮੈਂ ਖਾ ਲਈ , ਪਰ ਬਹੁਤੀ ... ਮੈਂ ਤਾਂ ਕਿਸੇ ਦੇ ਹੱਥ ਨਈਂ ਆਇਆ ਹਾਲੇ , ਪਰ ਭਾਪੇ –ਬੀਬੀ ਨੂੰ ਸ਼ਾਹਾਂ ਦਾ ਸਾਰਾ ਕੁਨਬਾ ਸਮੇਤ ਜੱਟਾਂ ਦੇ , ਹੱਕ ਦੇ ਸਰਪੰਚ ਡੇਰੇ ਲੈ ਗਿਆ ।ਹੁਣ , ਤੂੰ ਦੱਸ ਕੀ ਉਪਾ ਹੋ ਸਕਦਾ ਉਹਨਾਂ ਨੂੰ  ਛੁੜਾਉਣ ਦਾ ... ?’

ਬੜਾ ਸੋਚਵਾਨ ਜਿਹਾ ਹੋ ਕੇ ਸੁੱਖੇ ਨੇ ਵੱਡਾ ਸਾਰਾ ਉੱਤਰ ਥੋੜੇ ਜਿਹੇ ਵਾਕਾਂ ਅੰਦਰ ਹੀ ਇਕੋ – ਸਾਹੇ ਗੁਲੱਛ ਮਾਰਿਆ – ਸ਼ਾਬਾਸ਼ ਬਹਾਦਰਾ ... ਪੂਰਾ ਠੀਕ ਪੈਂਤੜਾ ਆਪਣਾਇਆ ਤੈਂ ।...ਇਹ ਉਲਝੀ ਤਾਣੀ ਸਾਲੀ ਐਂ ਈਂ ਸੂਤ ਹੋਣੀ ਆਂ । ... ਏਸ ਢਿਚਕੂ-ਢਿਚਕੂ ਕਰਦੇ ਢਾਂਚੇ ਦਾ ਇਲਾਜ ਈ ਬੰਦੂਕ ਦੀ ਨੋਕ ਆ । ... ਜਿੱਥੇ ਜਿੱਥੇ ਵੀ ਕੋਈ ਜਗੀਰੂ – ਅਰਧ ਜਗੀਰੂ-ਸਾਮਰਾਜੀ ਪਿਠੂ ਬੈਠਾ ਦਿਸਦਾ , ਓਥੇ ਓਥੇ ਹੀ ਉਹਦਾ ਸਫਾਇਆ ਕਰਕੇ ਘਾਣੀ ਲੋਟ ਆਉਣੀ ਆ । ... ਲੋਕ-ਜਮਹੂਰੀ-ਇਨਕਲਾਬ ਦੀ ਪ੍ਰਾਪਤੀ ਲਈ ਇਕ ਦੋ ਚਾਰ ਨਈਂ ਅਨੇਕਾਂ ਫਰੰਟਾਂ ‘ ਤੇ ਇਕੱਠਿਆਂ ਲੜਾਈ ਦੇਣੀ ਪੈਣੀ ਆਂ , ਬਹਾਦਰਾ । ਸਾਡੀ ਖਾੜਕੂ ਜਥੇਬੰਦੀ ਤੇਰੇ ਵਰਗੇ ਸਿਰਲੱਥ ਕਾਡਰ ਨੂੰ ਪੂਰੀ ਤਨਦੇਹੀ ਨਾਲ ਜੀ –ਆਇਆਂ ਕਹਿੰਦੀ ਆ ...।

ਸਾਥੀ ਸੁੱਖੇ ਤੋਂ ਸੌਖਾ ਜਿਹਾ ਢੰਗ ਤਰੀਕਾ ਪੁੱਛਣ ਆਏ  ਮੁੰਡਿਆਂ ਨੂੰ , ਉਸ ਦਾ ਆਲੋਕਾਰ ਭਾਸ਼ਨ ਵਾਕ-ਦਰ-ਵਾਕ , ਸਗੋਂ ਹੋਰ ਅਚੋਆਈ ਲਾਉਂਦਾ ਗਿਆ । ਡੌਰ-ਭੌਰ ਹੋਏ ਬਹਾਦਰ ਨੇ ਆਖਿਰ ਉਸ ਨੂੰ ਵਿਚਕਾਰੋਂ ਟੋਕਦਿਆਂ ਆਖਿਆ –ਭਾਅ... ਤੇਰੀ ਹੈਸ ਬੋਲੀ ਦੀ ਸਾਨੂੰ ਰਤੀ ਭਰ ਸਮਝ ਨਈਂ ਆਈ । ਸਾਨੂੰ ਤਾਂ ਕੋਈ ਮੋਟਾ ਠੁੱਲਾ ਇਲਾਜ ਦੱਸ ਮਾਂ-ਪਿਓ ਨੂੰ ਸ਼ਾਹਾਂ –ਸਰਪੰਚਾਂ ਦੀ ਕੁੜਿਕੀ ‘ਚੋਂ ਕੱਢਣ ਦਾ ? ‘

-ਕਿਹੜੀ ਕੁੜਿਕੀ ...! ਹੇਠਲੀਆਂ ਕਿਰਤੀ ਜਮਾਤਾਂ ਦੀ ਵਿਰੋਧਤਾਈ ਨਾਲ –ਅਨਟੈਗੋਨਿਸਟਿਕ ਹੁੰਦੀ ਐ ,ਇਸ ਨੂੰ ਹੋਰ ਤਿੱਖਿਆ ਨਹੀਂ ਕਰਨਾ ਹੁੰਦਾ ...! ਇਨਕਲਾਬ ਦੀ ਰਾਹੇ ਤੁਰਦਿਆਂ ਭਲਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮਾਤਾ-ਪਿਤਾ, ਬਾਲ-ਬੱਚਿਆਂ ਦੀ ਕੁਰਬਾਨੀ ਨਈਂ ਸੀ ਦੇਣੀ ਪਈ ... । ਕਾਮਾ ਜਮਾਤ ਨੇ ਤਾਂ ਹਰ ਹੀਲੇ , ਹਰ ਕਦਮ ‘ ਤੇ ਜਿੱਤਣਾ ਹੀ ਜਿੱਤਣਾ ਹੁੰਦਾ ਐ, ਗੁਆਉਣ ਲਈ ਇਸ ਦੇ ਪਾਸ ਹੁੰਦੀਆਂ ਨੇ ਸਿਰਫ਼ ਹੱਥ-ਕੜੀਆਂ , ਕਾਮਰੇਡ ‘ਨਾਥੀ ...’ ਮੂੰਹ-ਜ਼ੁਬਾਨੀ ਰਟੇ ਸਾਰੇ ਵਾਕ ਸੁੱਖੇ ਨੇ ਲੈਕਚਰੀ ਅੰਦਾਜ਼ ਵਿਚ ਤਣ ਕੇ ਖਲੋਂਦਿਆ ਇਕੋ-ਟੱਕ ਬੋਲ ਦਿੱਤੇ । ਫਿਰ , ਭੁੱਲੀ ਵਿਸਰੀ ਰਹਿ ਗਈ ਕੋਈ ਤੁਕ ਯਾਦ ਕਰਨ ਲਈ ਉਸ ਨੇ ਕਿਸੇ ਪਹੁੰਚੇ ਸਾਧ ਵਾਂਗ ਅੱਖਾਂ ਮੀਟ ਲਈਆਂ ਅਤੇ ਆਪਣੇ ਤੱਕ ਸੁਣਦੀ ਕੁਝ ਬੁੜ-ਬੁੜ ਜਿਹੀ ਕਰਨ ਲੱਗ ਪਿਆ ।

ਸਫੈਦਿਆਂ ਦੀ ਡੱਬ-ਖੜੱਬੀ ਛਾਂ ਅੰਦਰ ਖੜ੍ਹੇ ਬਿਪਤਾ ਮਾਰੇ ਮੁੰਡਿਆਂ ਦੇ ਨਰਮ-ਨਾਜ਼ਕ ਮੋਢਿਆਂ ‘ਤੇ ਪਤਾ ਨਹੀਂ ਸੁੱਖੇ ਨੇ ਕਿੰਨਾ ਚਿਰ ਹੋਰ ਆਪਣਾ ਗਰਮ-ਸਿਧਾਂਤ ਲੱਦੀ ਜਾਣਾ ਸੀ । ਜੇ ਕਿਧਰੇ ਤਾਲ ਵਾਲੀ ਫਿਰਨੀ ਦਾ ਪਹਿਲਾ ਮੋੜ ਮੁੜਦਾ ,ਤਾਰੀ ਮਾਸਟਰ ਦਾ ਬਜਾਜ –ਚੇਤਕ ਉਹਨਾਂ ਦੀ ਨਜ਼ਰੀਂ ਨਾ ਪੈਂਦਾ । ਅੱਖਾਂ –ਮੁੰਦੀ ਖੜ੍ਹੇ ਸੁੱਖੇ ਨੂੰ ਥਾਏਂ ਛੱਡ , ਉਹਨਾਂ ਅੱਗਲ-ਵਾਂਡੀ ਹੋ ਕੇ ਹਰੀਏ ਦੇ ਅੰਬ ਹੇਠ ਤਾਰੀ ਨੂੰ ਜਾ ਰੋਕਿਆ । ਪੱਕੇ ਟੋਟੇ ‘ ਤੇ ਉਡਦਾ ਆਉਦਾ ਤਾਰੀ ਦਾ ਸਕੂਟਰ ਅਚਨਚੇਤ ਕੀਤੇ ਇਸ਼ਾਰੇ ਕਾਰਨ ਕਿੰਨੀ ਦੂਰ ਅੱਗੇ ਲੰਘ ਕੇ ਮਸਾਂ ਰੁਕਿਆ । ਸੜਦੀ-ਤਪਦੀ ਸੜਕ ‘ ਤੇ ਖਿਲਰੀ ਅੱਗ ਵਰਗੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ , ਦੋਨਾਂ ਦੇ ਨੰਗੇ ਪੈਰ , ਉਖੜੀ ਰੌੜੀ ਦੀਆਂ ਚੌਭਾਂ ਖਾਂਦੇ , ਖੜ੍ਹੇ ਸਕੂਟਰ ਤੱਕ ਆਪਣੀ ਫਰਿਆਦ ਲੈ ਕੇ ਪਹੁੰਚ ਗਏ । ਨਿੱਕੇ ਨਿੱਕੇ ਹੱਥ ਜੋੜ ਕੇ ਦੋਨਾਂ ਨੇ ਤਾਰੀ ਮਾਸਟਰ ਨੂੰ ਪਹਿਲੀ ਵਾਰ ਆਪਣੇ ਅਧਿਆਪਕਾਂ ਵਾਂਗ ਨਿੱਘੀ ਸਤਿ ਸ੍ਰੀ ਅਕਾਲ ਬੁਲਾਈ ਅਤੇ ਅਗਲਾ ਹੁੰਗਾਰਾ ਉਡੀਕੇ ਬਿਨਾਂ ਹੀ ਮੀਕੇ ਨੇ ਬਹਾਦਰ ਦੀ ਸਾਰੀ ਵਿਥਿਆ ਉਸ ਨੂੰ ਆਖ ਸੁਣਾਈ ।

ਅੱਖਾਂ ਉੱਤੇ ਲਾਏ ਚਸ਼ਮੇਂ ਵਿਚੋਂ ਦੀ ਤੇਜ਼-ਤੇਜ਼ ਝਮਕ ਹੁੰਦੀਆਂ ਦਿਸਦੀਆਂ ਤਾਰੀ ਮਾਸਟਰ ਦੀਆਂ ਨਿੱਕਿਆਂ-ਨਿੱਕਿਆਂ ਅੱਖਾਂ ਦੋਨਾਂ ਮੁੰਡਿਆਂ ਦੇ ਅਨਭੋਲ ਚਿਹਰਿਆਂ ‘ ਤੇ ਛਾਈ ਫਿਕਰਮੰਦੀ ਦੇਖ ਕੇ ਜਿਵੇਂ ਹੋਰ ਛੋਟੀਆਂ ਹੋ ਗਈਆਂ ਹੋਣ  । ਬੜੇ ਠਰੰਮੇਂ ਨਾਲ ਉਸ ਨੇ ਚਲਦਾ ਇੰਜਨ ਬੰਦ ਕਰ ਕੇ ਸਕੂਟਰ ਨੂੰ ਸਟੈਂਡ ‘ ਤੇ ਖੜਾ ਕੀਤਾ ਅਤੇ ਦੋਨਾਂ ਨੂੰ ਨਾਲ ਲੈ ਕੇ , ਪਿਛਾਂਹ ਰਹਿ ਗਈ ਅੰਬ ਦੀ ਸੰਘਣੀ ਛਾਂ ਹੇਠਾਂ ਮੁੜ ਗਿਆ ।

ਅੱਖਾਂ ਤੋਂ ਚਸ਼ਮਾ ਲਾਹੁੰਦਿਆਂ ਸਾਰ ਉਸ ਨੇ ਬਹਾਦਰ ਵਲ ਦੇਖਦਿਆਂ ਆਖਿਆ – ਦੇਖੋ ਸਾਥੀ , ਖੱਬੀ ਮਾਰਕੇਬਾਜ਼ੀ ਨੂੰ ਲੈਨਿਨ ਨੇ ਠੀਕ ਹੀ ਬਚਕਾਨਾ ਰੋਗ ਕਿਹਾ ਹੈ ...।‘’

ਤਾਰੀ ਦੀ ਸਾਰੀ ਗੱਲ ਸੁਨਣ ਤੋਂ ਪਹਿਲਾਂ ਹੀ ਦੋਨੋਂ ਮੁੰਡੇ ਇਕ ਦੂਜੇ ਵੱਲ ਝਾਕਣ ਲੱਗ ਪਏ ।

-          ਘਾਬਰੋ ਨਾ ਮੁੰਡਿਓ , ਤੁਹਾਡੀ ਮਰਜ਼ ਦਾ ਇਲਾਜ ਵੀ , ਇਸ ਸਮਾਜਿਕ-ਆਰਥਿਕ ਵਿਵਸਥਾ ਅੰਦਰ ਹੀ ਲੁਕਿਆ ਪਿਆ ਹੈ । ‘

ਦੋਨਾਂ ਮੁੰਡਿਆਂ ਦੀਆਂ ਆਪਸ ਵਿਚ


No Comment posted
Name*
Email(Will not be published)*
Website
Can't read the image? click here to refresh

Enter the above Text*