Bharat Sandesh Online::
Translate to your language
News categories
Usefull links
Google

     

ਅੱਧੇ-ਅਧੂਰੇ - ਪੰਜਾਬੀ ਕਹਾਣੀ ਤੋਂ ਪਹਿਲਾਂ...................
12 Nov 2011

 ਕਹਾਣੀਕਾਰ ਲਾਲ ਸਿੰਘ ਦੀ ਪੰਜਾਬੀ ਕਹਾਣੀ ‘’ਅੱਧੇ-ਅਧੂਰੇ ’’ ਬਾਰੇ

ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ‘ਅੱਧੇ ਅਧੂਰੇ ‘ ਦਾ ਮੁੱਖ ਪਾਤਰ ਉਸ ਜਾਲ ਨੂੰ ਟੁੱਟਣ ਨਹੀ ਯਤਨਸ਼ੀਲ ਹੈ , ਜਿਸ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਜਾਂ ਕਹਿ ਲਵੋ ਕਿ ਬਚਪਨ ਤੋਂ ਫਸਿਆ ਆਇਆ ਹੈ । ਪਰ ਯਥਾਰਥ ਨੂੰ ਸਿੱਧੇ ਟੱਕਰਨ ਦੇ ਪਲਾਂ ਵਿਚ ਉਸ ਦੀ ਚਿਰਾਂ ਦੀ ਜੁਟਾਈ ਸ਼ਕਤੀ ਜਵਾਬ ਦੇ ਜਾਂਦੀ ਹੈ । ਅਜਿਹਾ ਭਾਣਾ ਵਾਰ-ਵਾਰ ਵਰਤਦਾ ਹੈ ਅਤੇ ਇਕ ਲਿਹਾਜ਼ ਨਾਲ ‘ ਕਾਠ ਦੀ ਹਾਂਡੀ ਵਾਰ-ਵਾਰ ਹੀ ਨਹੀਂ ਚੜ੍ਹਦੀ ’ ਵਾਲਾ ਮੁਹਾਵਰਾ ਇਕ ਵਾਰ ਤਾਂ ਛਿੱਥਾ ਪੈਂਦਾ ਪ੍ਰਤੀਤ ਹੁੰਦਾ ਹੈ । ਗਿੱਲ – ਜੱਟ ਪੀ.ਟੀ.ਆਈ . ਹਊਂ ਦੀ ਹਾਂਡੀ ਵਾਰ-ਵਾਰ ਹੀ ਨਹੀਂ ਚੜ੍ਹਾਉਦਾ ਬਲਕਿ ਰਿੱਝ-ਰਿੱਝ ਕੇ ਵਿਅੰਜਨ ਵੀ ਪਕਾਉਦਾ ਹੈ । ਚਪੜਾਸੀ ਦਾ ਗਿੱਲ – ਜੱਟ ਪੀ.ਟੀ.ਆਈ. ਅਤੇ ਦਲਿਤ ਜਮਾਤ ਨਾਲ ਸਬੰਧਤ ਸਕੂਲ ਹੈਂਡ ਪ੍ਰਤੀ ਵਿਹਾਰ ਇਸੇ ਨੁਕਤੇ ਦੀ ਪੁਸ਼ਟੀ ਕਰਦਾ ਹੈ । ਸਿਤਮ ਇਹ ਹੈ ਕਿ ਚਪੜਾਸੀ ਵੀ ਹੈੱਡ ਦੀ ਬਰਾਦਰੀ ਵਿੱਚੋਂ ਹੈ ਅਤੇ ਉਹੀ ਉਸ ਅੱਗੇ ਪੀ.ਟੀ.ਆਈ. ਦੀ ਬੜ੍ਹਤ ਨੂੰ ਦੁੱਗਣੀ ਬਣ ਕੇ ਪੇਸ਼ ਕਰਦਾ ਹੈ । ਇਉਂ ਜਾਤ ਦਾ ਵਖਰੇਵਾਂ ਅਖੀਰ ਦਾ ਲਾਵਾ ਦਲਿਤ ਚਪੜਾਸੀ ਉੱਤੇ ਹੀ ਕੱਢਦਾ ਹੈ । ਦਲਿਤ ਵਿਦਿਆਰਥੀ ਦੀਪੂ ਦੀ ਕੋਈ ਮੱਦਦ ਉਹ ਚਾਹ ਕੇ ਵੀ ਨਹੀਂ ਕਰ ਸਕਦਾ । ਜਾਤ ਦਾ ਚੱਕਰਵਿਊਂ ਤੋੜਨਾ ਉਸ ਦੇ ਵਸ ਤੋਂ ਬਾਹਰ ਹੀ ਰਹਿ ਜਾਂਦਾ ਹੈ , ਏਨਾਂ ਪੜ੍ਹ-ਲਿਖ ਕੇ ਵੀ  । ਵੱਡੀ ਲੜਾਈ ਦੇ ਬੀਜ ਪੁੰਗਰਨ ਦੀ ਆਵਾਜ਼ , ਰੌਲੇ ਵਿਚ ਹੀ ਮਿੱਧੀ –ਮਸਲੀ ਜਾਂਦੀ ਹੈ , ਐਨ ਕਹਾਣੀ ਦੇ ਪਾਤਰ ਦੀਪੂ ਦੇ ਵਾਂਗ । ਜੇ ਗੂੰਜਦੀ ਹੈ ਤਾਂ ਸਿਰਫ਼ ਦੀਪੂ ਦੀਆਂ ਨੰਗੀਆਂ ਲੱਤਾਂ ਉੱਤੇ ਵੱਜੀਆਂ ਸੋਟੀਆਂ ਦੀ ਆਵਾਜ਼ ਹੀ ਗੂੰਜਦੀ ਹੈ ।                    (ਡਾ . ਜਸਵਿੰਦਰ ਕੌਰ ਬਿੰਦਰਾ , ਜਸਵੀਰ , ਕੁਲਵੰਤ ਸਿੰਘ  ਸੰਧੂ ਅਤੇ  ਸੁਰਜੀਤ ਗਿੱਲ )
 

~~~~~~~~~~~~~~~~~~~~~~~~~~~~~~~~~~~~~~~~~~~~~~~~~~~~~

ਅੱਧੇ-ਅਧੂਰੇ (ਕਹਾਣੀ )                                                           ਕਹਾਣੀਕਾਰ ਲਾਲ ਸਿੰਘ ਦਸੂਹਾ

ਕਿਸੇ ਮੋਟਰ-ਗੱਡੀ ਦੀ ਲੱਥੀ ਹੱਥ  ‘ ਚ ਲੱਕੜ ਵਾਲੀ ਲੋਹੇ ਦੀ ਹਥੌੜੀ ਲਗਾਤਾਰ ਵੱਜੀ । ਸਕੂਲ ਲੱਗਣ ਦੀ ਇਹ ਤੀਜੀ ਘੰਟੀ ਸੀ । ਸਕੂਲ ਹੈੱਡ ਰਾਮਪਾਲ ਸਟਾਫ਼ ਸਮੇਤ ਪ੍ਰਾਰਥਨਾ ਥੜ੍ਹੇ ਲਾਗੇ ਜਾ ਖੜੋਇਆ  । ਘੜੀਆਂ ਪਲਾਂ ਹੀ ਸਾਰੇ ਬੱਚੇ ਸਵੇਰ ਦੀ ਸਭਾ ਲਈ ਆ ਜੁੜੇ । ਗਿੱਲ ਪੀ . ਟੀ . ਆਈ ਨੇ ਥੜ੍ਹੇ ਦੀ ਮੂਹਰਲੀ ਬਾਹੀ ‘ ਖੜੋ ਕੇ ਕੱਸਵਾਂ ਕਾਸ਼ਨ ਦਿੱਤਾ-ਸਾਵੇਂ ……। ਉਸੇ ਹੀ ਸੁਰ ‘ ਚ ਉਸ ਦਾ ਇਹ ਆਗਲਾ ਕਾਸ਼ਨ ਸੀ । ਇਹਨਾਂ ਵਿਦਿਆਰਥੀ ਸਾਵਧਾਨ ਹੋ ਗਏ । ਵਿੱਸ਼ ….! ਉਸੇ ਹੀ ਸੁਰ ‘ ਚ ਉਸ ਦਾ ਇਹ ਅਗਲਾ ਕਾਸ਼ਨ ਸੀ । ਇਹਨਾਂ ਦੀ ਮਸ਼ਕ ਉਸਨੇ ਕਈ ਵਾਰ ਕੀਤੀ । ਫਿਰ ਸਭ ਨੂੰ ਉਸਨੇ ਪ੍ਰਾਰਥਨਾ ਮੁਦਰਾ ‘ ਚ ਖੜ੍ਹੇ ਕਰ ਲਿਆ । ਨੌਵੀਂ ਦਾ ਗੁਰਮੇਲ , ਅੱਠਵੀਂ ਦਾ ਹਰਜੀਤ  , ਛੇਵੀਂ ਦਾ ਪਿੰਕੀ ਆਪਣੇ ਆਪ ਥੜ੍ਹੇ ‘ ਤੇ ਆ ਚੜ੍ਹੇ । ਵਾਰੀ ਸਿਰ । ਉਹਨਾਂ ਦਾ ਚੌਥਾ ਸਾਥੀ ਦੀਪੂ ਅਜੇ ਸਕੂਲ ਨਹੀਂ ਸੀ ਪੁੱਜਾ ।

ਸਕੂਲ ਮੁਖੀ ਰਾਮਪਾਲ ਸਮੇਤ ਉਹਨਾਂ ਇਕ-ਦੋ ਵਾਰ ਉਸਦੀ ਜਮਾਤ ਵੱਲ , ਸਕੂਲ ਨੂੰ ਆਉਂਦੇ ਪੱਕੇ ਰਾਹ ਵੱਲ ਨਿਗਾਹ ਘੁਮਾਈ , ਉਹ ਕਿਧਰੇ ਵੀ ਦਿਖਾਈ ਨਾ ਦਿੱਤਾ ।

ਦੀਪੂ ਉਸ ਦਿਨ ਥੋੜ੍ਹਾ ਕੁ ਪਛੜ ਕੇ ਪੁੱਜਾ ਸੀ ਸਕੂਲ ।  .. ਸਾਹੋ ਸਾਹ ਹੋਏ ਨੇ ਉਸਨੇ ਛੇਤੀ ਦੇ ਕੇ ਆਪਣਾ ਬਸਤਾ ਪਹਿਲੇ ਟਾਟ ਦੇ ਅਖੀਰਲੇ ਸਿਰੇ ਲਿਆ ਰੱਖਿਆ । ਆਪਣੀ ਜਮਾਤ ਵਾਲੀ ਕਤਾਰ ‘ ਚ ਸਭ ਤੋਂ ਪਿੱਛੋਂ ਜਾ ਖੜੋਣ ਦੇ ਇਰਾਦੇ ਨਾਲ ਉਹ ਦੌੜਨ ਹੀ ਲੱਗਾ ਸੀ ਕਿ  ਉਹ ਮੁੜ ਝੇਂਪ ਗਿਆ ।

ਸੁੱਕੇ ਟਾਂਡਿਆਂ ਵਰਗੀਆਂ ਬੱਗੀਆਂ ਨੰਗੀਆਂ ਲੱਤਾਂ ਉਸ ਪਾਸੇ ਵੱਲ ਜਾਣੋਂ ਜਿਵੇਂ ਅੜ ਹੀ ਖਲੋਈਆਂ ।

ਉਹਨੀਂ ਪੈਰੀਂ ਮੁੜਦੇ ਨੇ ਉਸਨੇ ਵੱਡੀ ਗਰਾਊਂੜ ‘ਚ ਖੜ੍ਹੇ ਅਧਿਆਪਕਾਂ , ਵਿਦਿਆਰਥੀਆਂ ਤੋਂ ਅੱਖ ਬਚਾ ਕੇ ਬੁੱਢੀ ਟਾਹਲੀ ਤੇ ਮੋਟੇ ਤਣੇ ਉਹਲੇ ਸ਼ਰਨ ਲੈ ਲਈ ।

ਕੱਚੀ ਥਾਂ ‘ ਤੇ ਵਿਛੇ ਪੰਜਾਂ ਟਾਟਾਂ ਉੱਤੇ ਛਤਰੀ ਬਣੀ ਮੋਟੀ ਭਾਰੀ ਟਾਹਲੀ ਨੇ ਜਿਵੇਂ ਉਸਨੂੰ ਆਪਦੀ ਬੁੱਕਲ ‘ ਚ ਲੁਕਦਾ ਕਰ ਲਿਆ ਸੀ ।

‘ ਜੋਂ ਮਾਂਗੇ ਠਾਕੁਰ ਅਪਨੇ ਸੋਏ , ਸੋਈ ਸੋਈ ਦੇਵੈ …. ‘‘ ਦਾ ਪੂਰਾ ਸ਼ਬਦ , ਸਾਰੇ ਵਿਦਿਆਰਥੀ , ਗੁਰਮੇਲ –ਹਰਜੀਤ- ਪਿੰਕੀ ਦੇ ਪਿੱਛੇ –ਪਿੱਛੇ ਹੇਕ ਲਾ ਕੇ ਪੜ੍ਹ ਹਟੇ । ਪਿੱਛੇਂ ਅਰਦਾਸ ਕਰਨੀ ਸੀ । ਉਹ ਤਿੰਨਾਂ ‘ ਚੋਂ ਆਉਂਦੀ ਨਹੀਂ ਸੀ ਕਿਸੇ ਨੂੰ । ਬਾਰੀ ਕਿਸੇ ਜੁੱਟ ਦੀ ਵੀ ਹੁੰਦੀ , ਅਰਦਾਸ ਦੀਪੂ ਨੂੰ ਹੀ ਕਰਨੀ ਪੈਂਦੀ । ਹੋਰ ਕਿਸੇ ਨੇ ਸਿੱਖੀ ਨਾ । ਜਿਸ ਦਿਨ ਦੀਪੂ ਢਿੱਲਾ-ਮੱਠਾ , ਬੀਮਾਰ-ਠਮਾਰ ਹੁੰਦਾ , ਸਕੂਲ ਨਾ ਆਉਂਦਾ , ਪ੍ਰਾਰਥਨਾ ਸਭਾ ਬਿਨਾਂ ਅਰਦਾਸ ਕੀਤਿਆਂ ਮੁਕਾ ਲਈ ਜਾਂਦੀ ।

ਉਸ ਦਿਨ ਤਾਂ ਉਸਨੂੰ ਜਮਾਤ ਤੱਕ ਪੁੱਜਦਿਆਂ ਕਈਆਂ ਨੇ ਦੇਖ ਲਿਆ ਸੀ ।

ਸਾਹਮਣੇ ਖੜ੍ਹੇ ਬੱਚਿਆਂ ਦੀ ਘੁਸਰ-ਮੁਸਰ ਤੋਂ ਸਕੂਲ ਪੀ . ਟੀ . ਆਈ ਤੱਕ ਸੂਚਨਾ ਪੁੱਜੀ ਕਿ ਦੀਪੂ ਟਾਹਲੀ ਉਹਲੇ ਐ , ਸਕੂਲ ਪੀ.ਟੀ.ਆਈ . ਦੇ ਤੇਵਰ ਦੇ ਪੂਰੇ ਉੱਪਰ ਨੂੰ ਚੜ੍ਹ ਗਏ - ‘ ਉਸਦੇ ਸਕੂਲ ‘ ਚ ਐਹੋ ਜਿਹੀ ਹਿਮਾਕਤ …. ।‘

‘‘ ਓਏ ਦੀਪੂ ਕੇ ਬੱਚੇ , ਐਧਰ ਆ ਜਾ ਛੇਤੀ , ਜਾਨ ਚਾਹੀਦੀ ਐ ਤਾਂ ….! ਆ ਜਾ ਫੱਟਾ-ਫੱਟ …. ! ਲੈਨਾਂ ਮੈਂ ਤੇਰੀ ਖ਼ਬਰ ਵੱਡ ਗਿਆਨੀ ਦੀ ,ਕੁੱਤੀਏ ਕਾਤੇ …! ‘’

ਸਕੂਲ ਪੀ ਟੀ ਆਈ ਅੰਦਰਲਾ ਗਿੱਲ ਪੀ ਟੀ ਆਈ , ਜਿਵੇਂ ਇੱਕੋ ਵਾਰਗੀ ਜਾਗ ਉਠਿਆ । ਉਸਨੂੰ ਜਿਵੇਂ ਚੇਤਾ ਹੀ ਨਾ ਰਿਹਾ ਕਿ ਉਹ ਆਪਣੇ ਖੇਤੀਂ ਕੰਮ ਲੱਗੇ ਕਿਸੇ ਕੰਮੀਂ-ਕਾਮੇ ਦੀ ਝਾੜ-ਝੰਭ ਕਰ ਰਿਹੈ , ਜਾਂ ਸਕੂਲ ਸ਼ਿਸ਼ਟਾਚਾਰ ਦੀ ਹੱਦ-ਹਦੂਦ ਅੰਦਰ ਖੜ੍ਹਾ  ‘ ਗੈਰਹਾਜ਼ਰ ‘ ਵਿਦਿਆਰਥੀ ਨੂੰ ਹਾਜ਼ਰ ਕਰ ਰਿਹੈ ।

ਸਹਿਮਿਆ ਡਰਿਆ ਦੀਪੂ ਟਾਹਲੀ ਉਹਲਿਉਂ ਨਿਕਲ ਕੇ ਸਕੂਲ ਗਰਾਊਂਡ ਵੱਲ ਨੂੰ ਹੋ ਤੁਰਿਆ । ਥੜ੍ਹੇ ਤੱਕ ਪੁਹੰਚਦਿਆਂ ਉਸਨੇ ਸਾਰੇ ਅੰਗ-ਪੈਰ ਪੰਜ-ਭੱਖ ਚੜ੍ਹੇ ਬੁਖਾਰ ਨਾਲ ਕੰਬਦੀ ਦੇਹ ਵਾਂਗ ਕੰਬਣ ਲੱਜ ਪਏ ।

ਸਕੂਲ ਪੀ ਟੀ ਆਈ ਨੂੰ ਉਸਦੀ ਢਿੱਲੀ-ਢਿਲਕੀ ਤੋਰ , ਹੋਰ ਵੀ ਤਲ਼ਖੀ ਚਾੜ੍ਹ ਗਈ । ਪ੍ਰਾਰਥਨਾ –ਥੜ੍ਹੇ ਦੀਆਂ ਤਿੰਨਾ ਪਉੜੀਆਂ ਚੜ੍ਹਨ ਲਈ ਦੀਪੂ ਨੇ ਪਹਿਲੀ ਪਉੜੀ ‘ ਤੇ ਇਕ ਪੈਰ ਧਰਿਆ ਹੀ ਸੀ ਕਿ ਠਾਅ ਕਰਦੀ ਬੈਂਤ ਉਸਦੀਆਂ ਨੰਗੀਆਂ ਪਿੰਨੀਆਂ ‘ ਚ ਆ ਵੱਜੀ । ਨਾਲ਼ ਹੀ ਜ਼ੋਰਦਾਰ ਦਬਾਕਾ - ‘‘ ਸਾਲਿਆ ਕੱਲਰ ਉਤਰਿਆ ਆ ਤੇਰੀਆਂ ਲੱਤਾਂ ‘ ਚ ! ਹਿੱਲ ਮਰ ਨਈ ਹੁੰਦਾ  ….. ਕੁੱਤਿਆ ਤਖਾਣਾਂ ….  ਵਰਦੀ ਨਈ ਪਾਈ  …..! ‘‘

‘‘ ਹਾਏ ਓਏ ਮਰ ਗਿਆ ਓਏਏ ….‘‘ ਦੀਪੂ ਦੀ ਰੋਣ ਵਰਗੀ ਲੇਅਰ ਸਕੂਲ ਪੀ ਟੀ ਆਈ ਦੀ ਗਰਜਵੀਂ ਆਵਾਜ਼ ਹੇਠ ਦੱਬ ਹੋ ਕੇ ਸਾਹਮਣੇ ਖੜ੍ਹੇ ਬੱਚਿਆਂ ਤੱਕ ਚੀਸ ਬਣ ਕੇ ਫੈਲ ਗਈ ।

ਡਰਿਆ ਸਹਿਮਿਆ , ਹਟਕੋਰੇ ਭਰਦਾ ਦੀਪੂ ਉਸ ਦਿਨ ਰਟੀ-ਰਟਾਈ ਅਰਦਾਸ ਅੰਦਰ ,ਦਸਾਂ ਗੁਰੂਆਂ ਦੇ ਨਾਵਾਂ ਪਿੱਛੋਂ ਚਾਰ ਸਾਹਿਬਜ਼ਾਦਿਆਂ , ਪੰਜਾਂ ਪਿਆਰਿਆਂ , ਚਾਲੀ-ਮੁਕਤਿਆਂ ਸਮੇਤ ਅਨੇਕਾਂ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਨਾ ਹੀ ਭੁੱਲ ਗਿਆ । ਸਿਹਤਦਾਨ,ਵਿਦਿਆਦਾਨ ,ਗਿਆਨਦਾਨ,ਦਾਨਾਂ ਸਿਰ ਦਾਨ ਸ੍ਰੀ ਅੰਮ੍ਰਿਤਸਰ ਸਾਬ੍ਹ ਜੀ ਦੇ ਦਰਸ਼ਨ ਅਸ਼ਨਾਨ ਵਰਗੀਆਂ ਅਨੁਪੂਰਕ ਮੰਗਾਂ ਵੀ ਉਸ ਤੋਂ ਅੱਗੜ੍ਹ-ਦੁੱਗੜ ਕਰਕੇ ਖਿੱਲਰ ਜਿਹੀਆਂ ਗਈਆਂ ।

ਬੈਂਤ ਦੀ ਪੀੜ ਤੇ ਵਰਦੀ-ਰਹਿਤ ਲੱਤਾਂ ਨੇ ਉਸਦੀ ਸੁਰਤੀ ਰੱਤੀ ਭਰ ਵੀ ਕਿਧਰੇ ਇਕਾਗਰ ਨਹੀਂ ਸੀ ਹੋਣ ਦਿੱਤੀ ।

ਘਰੋਂ , ਕਾਹਲ-ਕਾਹਲ ‘ ਚ ਘੁੱਗੂ ਬਣਾ ਕੇ ਖਾਧੀ ਰੋਟੀ ਵੀ ਅੱਧ-ਪਚੰਧੀ ਅਜੇ ਤੱਕ ਉਸਦੀ ਛਾਤੀ-ਵੱਖੀ ‘ ਚ ਫਸੀ ਪਈ ਸੀ ।

ਡੌਰ-ਭੌਰ ਹੋਇਆ  , ਉਹ ਥੜ੍ਹੇ ਤੋਂ ਉਤਰ ਕੇ ਆਪਣੀ ਜਮਾਤ ਵਾਲੀ ਪਾਲ ਤੱਕ ਦੀ ਪਛਾਣ ਵੀ ਨਾ ਕਰ ਸਕਿਆ ।

ਮੁੱਖ ਅਧਿਆਪਕ ਰਾਮਪਾਲ ਨੂੰ ਉਸ ਦਿਨ ਦਾ ਵਰਤਾਰਾ ਬੇਹੱਦ ਅਜੀਬੋ-ਗਰੀਬ ਲੱਗਾ । ਉਸ ਅੰਦਰ ਦੀਪੂ ਲਈ ਹਮਦਰਦੀ ਨਾਲੋਂ ਵੱਧ ਸਕੂਲ ਪੀ ਟੀ ਆਈ  ਲਈ ਰੰਜਸ਼ ਜਾਗ ਉੱਠੀ ।

ਪ੍ਰਾਰਥਨਾ ਸਭਾ ਮੁੱਕਣ ‘ ਤੇ ਉਸਨੇ ਸਕੂਲ ਪੀ ਟੀ ਆਈ ਨੂੰ ਦਫ਼ਤਰ ਸੱਦ ਕੇ ਆਪਣੇ ਅਹੁਦੇ ਦੇ ਪ੍ਰਭਾਵ ਅਧੀਨ ਉਸਨੂੰ ਚਿਤਾਰਨ ਵਰਗੀ ਸਲਾਹ ਦਿੱਤੀ - ‘‘ ਗਿੱਲ ਸਾਬ੍ਹ ਏਹ ਜਾਤਾਂ-ਗੋਤਾਂ ਦੀ ਗਾਲ੍ਹ ਸਕੂਲ ਦੀ ਹੱਦ – ਹਦੂਦ ਅੰਦਰ ਸੋਭਾ ਨਈ ਦਿੰਦੀ । ਇਕ ਤਾਂ ਅਧਿਆਪਕ ਦਾ ਆਪਣਾ ਮੂੰਹ ਗੰਦਾ ਹੁੰਦਾ ,ਸਤਿਕਾਰ ਘਟਦਾ ਉਸਦਾ ,ਦੂਜੇ …. ਦੂਜੇ ਹੀਣ-ਭਾਵਨਾ ਪੈਦਾ ਹੁੰਦੀ ਆ ਬੱਚੇ ‘ ਚ । ‘‘

‘’ ਹੀਣ-ਭਾਵਨਾ , ਕਾਦ੍ਹੀ ਹੀਣ-ਭਾਵਨਾ ! ਜੇੜ੍ਹਾ ਹੈ ਈ ਤਖਾਣ ਉਨ੍ਹੇ ਤਖਾਣ ਈ ਰ੍ਹੈਣਾਂ ... !ਉਹ ਭਾਮਾਂ ਮੁੱਖ ਮੰਤਰੀ ਛੱਡ ਕੇ ਰਾਸ਼ਟਰਪਤੀ ਬਣ ਜੇਏ .. ! ‘’

ਹੈੱਡਮਾਸਟਰ ਰਾਮਪਾਲ ਨੂੰ ਲੱਗਾ ਪੀ.ਟੀ.ਆਈ. ਨੇ ਉਸਦੀ ਗੱਲ ਦਾ ਉੱਤਰ , ਬਿਲਕੁੱਲ ਫ਼ਜੂਲ ਦਾ ਦਿੱਤਾ ਵੀ ਉਚ-ਜਾਤੀ ਥੱਮਲੇ ‘ਤੇ ਖੜ੍ਹੋ ਕੇ । ਦੀਪੂ ਦੀ ਪਛੜੀ ਜਾਤ ਦੇ ਨਾਲ-ਨਾਲ ਉਸਦੇ ਅਧਿਆਪਕ ਦੀ ਅਨੂਸੂਚਿਤ ਜਾਤੀ ਵੀ ਚਿਤਾਰ ਦਿੱਤੀ ਹੈ ।

ਉਸਦੀ ਸਿੱਧੀ-ਸਪਾਟ ਚੋਟ ਰਾਮਪਾਲ ਤੋਂ ਬਰਦਾਸ਼ਤ ਨਾ ਹੋਈ । ਨਾ ਉਹ ਚੁੱਪ ਰਹਿਣ ਜੋਗਾ ਰਿਹਾ , ਨਾ ਉਸ ਨਾਲ ਸਿੱਧਾ ਉਲਝਣ ਦੇ ਕਾਬਲ ਸਮਝਦਾ ਸੀ ਆਪਣੇ ਆਪ ਨੂੰ । ਓਪਰੀ ਥਾਂ ਹੋਣ ਕਰਕੇ ।

ਤਾਂ ਵੀ ਉਸਦੀ ਮੁੱਖ ਅਧਿਆਪਕੀ ਥੋੜ੍ਹਾ ਕੁ ਤਲਖ਼ ਜਰੂਰ ਹੋਈ ... ‘’ ਸਕੂਲ ਪੁੱਜ ਕੇ ਪੀ.ਟੀ.ਆਈ . ਨਾ ਕੋਈ ਤਰਖਾਣ ਹੁੰਦਾ , ਨਾ ਚਮਾਰ , ਨਾ ਜੱਟ । ਸਾਰੇ ਵਿਦਿਆਰਥੀ , ਵਿਦਿਆਰਥੀ ਹੁੰਦੇ ਆ , ਸਾਰੇ ਇੱਕ ਬਰਾਬਰ । ‘’
‘’ ਏਹ ਬੜੀ-ਬਰੋਬਰੀ ਸੱਭ ਕੇਹਣ-ਕਹਾਉਣ ਦੀਆਂ ਗੱਲਾਂ ਈ ਆਂ , ਮੂੰਹ ਜ਼ਬਾਨੀ ਦੀਆਂ ... ਤੁਸੀਂ ਬਓਤੀ ਨਾ ਰੈਅ ਕਰੋ ਏਨਾਂ ਦੀ ... ਏਹ ਕੁਤੀੜ ਸਾਲੀ ਹੈਗੀ ਏਸੇ ਲੈਕ ... ‘’, ਕਰੀਬ ਉਸ ਰੌਅ ‘ਚ ਬੋਲਿਆ ਸਕੂਲ ਪੀ.ਟੀ.ਆਈ. ਸਕੂਲ ਹੈੱਡ ਦੇ ਕਮਰੇ ‘ਚੋਂ ਉਹਨੀ ਪੈਰੀ ਬਾਹਰ ਚਲ ਗਿਆ ।

ਰਾਮਪਾਲ ਨੂੰ ਉਸਦੀ ਇਹ ਹਰਕਤ ਹੋਰ ਵੀ ਭੈੜੀ ਲੱਗੀ । ਉਸਦੇ ਕਮਰੇ ਦੀ ਗੱਦੇਦਾਰ ਕੁਰਸੀ , ਉਸਨੂੰ ਤਿੱਖੀਆਂ ਸੂਲਾਂ ਵਾਂਗ ਚੁਭਣ ਲੱਗ ਪਈ । .... ਉਸਨੂੰ ਲੱਗਾ ਕਿ ਜਾਤਾਂ-ਗੋਤਾਂ ਦੀ ਊਚ-ਨੀਚ ਨਾਲ ਅੱਟੇ ਪਏ ਉਸਦੇ ਆਲੇ-ਦੁਆਲੇ , ਰਾਹ-ਖਹਿੜੇ , ਘਰ –ਵਿਹੜੇ ਨੇ ਹੁਣ ਉਸਨੂੰ ਪੂਰੀ ਤਰ੍ਹਾਂ ਘੇਰ ਵਗਲ ਲਿਆ ਹੈ । ਉਸਦੀ ਪਿੱਠ ‘ਤੇ ਸਵਾਰੀ ਕਰ ਲਈ ਹੈ ,  ਪੱਕੀ-ਪੀਡੀ ! .... ਉਸਦਾ ਜੋਟੀਦਾਰ ਕੈਲਾ ਵੀ ਉਸ ਲਈ ਉਹ ਨਹੀਂ ਸੀ ਰਿਹਾ । ਚੜ੍ਹਦੀ ਪੱਤੀ ਵਾਲਾ ਕਰਨੈਲ । ਲੰਬੜਦਾਰ ਇੰਦਰ ਸਿੰਘ ਦਾ ਲੜਕਾ । ... ਦੋਨੋਂ ਇਕੱਠੇ ਪੜ੍ਹੇ ਸਨ , ਪਿੰਡ ਦੇ ਹਾਈ ਸਕੂਲੇ । ਲਾਗਲੇ ਸ਼ਹਿਰ ‘ਚ ਵੱਡੀ ਪੜ੍ਹਾਈ ਵੀ ਉਹਨਾਂ ਇਕੱਠਿਆਂ ਕੀਤੀ ਤੇ ਅਧਿਆਪਕੀ ਕੋਰਸ ਵੀ ਇਕੋ ਥਾਂ  । ਕੈਲਾ ਖੇਡਾਂ ‘ਚ ਮੋਹਰੀ ਸੀ ,ਰਾਮੂ ਪੜ੍ਹਾਈ ‘ਚ ਅੱਵਲ । ਦੋਨੋਂ ਆਪਣੀ-ਆਪਣੀ ਥਾਂ ਕਪਤਾਨ । ਆਪਣੇ –ਆਪਣੇ ਖੇਤਰ ਦੇ ਨਾਇਕ । ਸਕੂਲੀ-ਕਾਲਜੀ ਉਹਨਾਂ ਦਾ ਬਹਿਣ-ਉੱਠਣ ਆਉਣ-ਜਾਣ ਵੀ ਇਕੱਠਾ ਰਿਹਾ ਸੀ । ਨਾ ਕੋਈ ਵੱਡਾ ਸੀ , ਨਾ ਕੋਈ ਛੋਟਾ । ਨਾ ਕੋਈ ਉੱਚਾ ਸੀ ,ਨਾ ਨੀਵਾਂ । ਪਰ ਹੁਣ ... ਹੁਣ ਥੋੜ੍ਹੇ ਕੁ ਚਿਰਾਂ ਤੋਂ ,ਬਰਾਦਰੀ ਹੋਂਦ ਨੂੰ ਉਭਾਰਦੀ ਦਲਿਤ ਲਹਿਰ ਨਾਲ ਜੁੜਕੇ ਰਾਮਪਾਲ ਮੁੜ ਤੋਂ ਉਹੀ ਸੀ : ਕੰਮੀ-ਕਮੀਣ, ਸ਼ਿੱਬੂ ਚਮਾਰ ਦਾ ਮੁੰਡਾ ਰਾਮੂ ਚਮਾਰ ਤੇ ਕੈਲਾ , ਕਰਨੈਲ ਸਿੰਘ ਵਲਦ ਇੰਦਰ ਸਿੰਘ ,ਲੰਬੜਦਾਰ । ਰੰਧਵਾ , ਖਾਲਸ ਜੱਟ । ਕਹਿੰਦਾ ਕਹਾਉਦਾ ਜ਼ਿਮੀਦਾਰ । ਸ਼ਿੱਬੂਕਿਆਂ ਦੇ ਟੱਬਰ ਨੂੰ ਦਿਹਾੜੀ –ਟੱਪਾ ਦੇਣ ਵਾਲਾ ਵੱਡਾ ਅਲਾਟੀਆ ।

ਪੜ੍ਹਾਈ ਮੁੱਕਦੀ ਕਰਕੇ ਉਹ ਦੋਨੋਂ ਇਕ-ਦੂਜੇ ਤੋਂ ਨਿੱਖੜਦੇ ਕਰੀਬ-ਕਰੀਬ ਕੱਟੇ ਜਿਹੇ ਗਏ । ਰਾਖਵੇਂ ਕੋਟੇ ‘ਚੋਂ ਰਾਮਪਾਲ ਨੂੰ ਕੈਲੇ ਨਾਲੋਂ ਪਹਿਲਾਂ ਮਿਲੀ ਸਕੂਲੀ ਅਧਿਆਪਕੀ ਦੋਨਾਂ ਵਿਚਕਾਰਲੀ ਵਿੱਥ ਨੂੰ ਕਿੰਨਾ ਸਾਰਾ ਹੋਰ ਵੱਡਾ ਕਰ ਗਈ ।

ਕੈਲੇ ਦੀ ਸਾਰੀ ਦੀ ਸਾਰੀ ਲੰਬੜਦਾਰੀ ਜਿਵੇਂ ਸੂਲੀ ਟੰਗੀ ਗਈ । ਭੱਜ-ਦੌੜ ਕਰਕੇ ਉਹ ਕਈ ਚਿਰ ਪਿੱਛੋਂ ਰਾਮਪਾਲ ਨਾਲ ਰਲਿਆ ਈ ਰਲਿਆ ਤਾਂ ਉਸਤੋਂ ਕਿੰਨਾ ਸਾਰਾ ਜੂਨੀਅਰ  ਕਿੰਨਾ ਸਾਰਾ ਹੇਠਾਂ । ਇਕੋ ਸਕੂਲ ਦੇ ਇਕੋ ਸਟਾਫ਼-ਰੂਮ ‘ਚ ਬੈਠੇ ਵੀ ਉਹ ਇਕ-ਦੂਜੇ ਤੋਂ ਕੋਹਾਂ ਦੂਰ । ਬੋਲ-ਚਾਲ , ਗੱਲਬਾਤ ,ਲਗਭਗ ਬੰਦ । ਸਰਕਾਰੀ ਕੰਮ-ਕਾਰ ਹਿਤ ਜੇ ਕਿਧਰੇ ਮਾੜੀ-ਪਤਲੀ ਹੂੰ-ਹਾਂ ਕਰਨੀ ਪੈਂਦੀ ਤਾਂ ਐਵੇਂ ਰੁੱਸੀ-ਰੁੱਸੀ ਜਿਹੀ , ਸੜੀ –ਭੁੱਜੀ ਜਿਹੀ ।

... ਪਦ ਉੱਨਤੀ ਕਰਕੇ ਕੈਲੇ ਤੋਂ ਕਾਫੀ ਦੂਰ ਆਏ ਰਾਮਪਾਲ ਨੂੰ ਲੱਗਾ ਕਿ ਉਸਦਾ ‘ ਜੋਟੀਦਾਰ ’ਕਰਨੈਲ ਉਸਤੋਂ ਪਹਿਲਾਂ ਹੀ ਉਸਦੇ ਨਵੇਂ ਸਕੂਲ ਪਹੁੰਚ ਗਿਆ ਹੈ । ਹੋਰ ਤਾਂ ਹੋਰ ਉਸਦੇ ਪਿਛਲੇ ਸਕੂਲ ਦਾ ਸਟਾਫ਼ ਰੂਮ ਵਰਤਾਰਾ ,ਇਸ ਸਕੂਲ ਦੇ ਸਾਰੇ ਕਲਾਸ ਕਮਰਿਆਂ , ਸਾਰੀਆਂ ਥਾਵਾਂ ਤੱਕ ਖਿੱਲਰ ਫੈਲ ਗਿਆ ਹੈ ।

ਪ੍ਰਾਰਥਨਾ ਸਭਾ ਪਿੱਛੋਂ ਉਸਦੇ ਆਪਣੇ ਦਫ਼ਤਰ ‘ਚ ਹੁਣੇ ਵਾਪਰੀ ਘਟਨਾ , ਉਸਦੇ ਸਾਰੇ ਵਜੂਦ ਨੂੰ ਸੜਦੀ ਬਲਦੀ ਜੂਹ ਅੰਦਰ ਸੁੱਟਦਾ ਕਰ ਗਈ ।

ਪਲ ਦੀ ਪਲ ਉਸਦੀ ਰੀਜ਼ਰਵ ਕਲਾਸ ਪਦ-ਉੱਨਤੀ ਉਸ ਨੂੰ ਸਰਾਪ ਜਿਹੀ ਜਾਪੀ । ਉਸਨੂੰ ਸਮਝ ਨਾ ਲੱਗੀ ਕਿ ਸਕੂਲ ਪੀ.ਟੀ.ਆਈ. ਅੰਦਰੋਂ ਰੁੱਖੇ ਭੱਦੇ ਬੋਲ , ਉਸਦੀ ਛੋਟੀ ਉਮਰ ਨੂੰ ਮਿਲੀ ਵੱਡੀ ਕੁਰਸੀ ਕਾਰਨ ਨਿਕਲੇ ਹਨ ਜਾਂ ਗਿੱਲ ਪੀ.ਟੀ.ਆਈ. ਦੀ ਵੱਡੀ ਉਮਰ ਹੇਠਲੀ ਨੀਵੀਂ ਕੁਰਸੀ ਨੂੰ ਹੋਈ ਰੰਜਸ਼ ਕਾਰਨ ।

ਤਰਲੋਮੱਛੀ ਹੋਇਆ ਉਹ ਝਟਕਾ ਜਿਹਾ ਮਰਕੇ ਉਠਦਾ ਕਮਰਿਓਂ ਬਾਹਰ ਖੜ੍ਹਾ ਹੋਇਆ ।

ਇਕ –ਦੋ ਨੂੰ ਛੱਡ ਕੇ ਸਾਰੇ ਅਧਿਆਪਕ ਆਪਣੀਆਂ ਜਮਾਤਾਂ ਵਿਚ ਜਾ ਚੁੱਕੇ ਸਨ। ਗਿੱਲ ਪੀ.ਟੀ.ਆਈ . ਉਸ ਨੂੰ ਕਿਧਰੇ ਦਿਖਾਈ ਨਾ ਦਿੱਤਾ । ਸਕੂਲ ਚੌਕੀਦਾਰ ਸਾਧੂ ਦਫ਼ਤਰੋਂ ਬਾਹਰ ਬੈਂਚ ‘ਤੇ ਬੈਠਾ ਕਿਸੇ ਡੂੰਘੀ ਥਾਂ ਡੁੱਬਾ ਪ੍ਰਤੀਤ ਹੁੰਦਾ ਸੀ ।

ਉਲਝੇ-ਬਿਖਰੇ ਰਾਮਪਾਲ ਨੇ ਸਾਧੂ ਚੌਕੀਦਾਰ ਨੂੰ ਥੋੜ੍ਹਾ ਕੁ ਕੱਸਵੀਂ ਆਵਾਜ਼ ਮਾਰੀ , ਅਕਾਰਨ । ਉਹ ਜਿਵੇਂ ਕਰੰਟ ਲੱਗਣ ਵਾਂਗ ਝੱਟ ਖੜ੍ਹਾ ਹੋ ਗਿਆ ‘’ ਜੀਈ ....ਸਾਬ੍ਹ...!’’

ਰਾਮਪਾਲ ਕੋਲ ਉਸਨੂੰ ਦੱਸਣ ਕਹਿਣ ਲਈ ਵੀ ਕੁਝ ਨਹੀਂ ਸੀ ।

‘’ ਗਿੱਲ ਸਾਬ੍ਹ ਨੂੰ ਬੁਲਾਈ । ... ਨਈ ਸੱਚ ਦੀਪੂ ਨੂੰ ਬੁਲਾਈਂ , ਕੇੜੀ ਜਮਾਤ ਆ ਭਲਾ ਦੀਪੂ ਦੀਈ ...?’’

‘’ ਜੀ ਸੱਤਵੀਂ ਜੀਈ ... ਭਾਈਆਂ ਕੇ ਦੀਪੂ ਦੀ ਸੱਤਮੀਂ ਜਮਾਤ ਆ ਜੀਈ ...।‘’ ਸਾਧੂ ਤਿੱਖੀ ਚਾਲੇ ਖੁੱਲੇ ਅਹਾਤੇ ਦੇ ਪਾਰਲੇ ਸਿਰੇ ਵੱਡੀ ਟਾਹਲੀ ਵੱਲ ਨੂੰ ਤੁਰਿਆ ਈ ਸੀ ਕਿ ਹੈੱਡਮਾਸਟਰ ਰਾਮਪਾਲ ਨੇ ਫਿਰ ਪਿੱਛਿਓਂ ਵਾਜ ਮਾਰ ਲਈ – ‘’ ਅੱਛਾ ਰੈਹਣ ਦੇ ਹਜੇ ... ਮੈਂ ....!’’

ਸਾਧੂ ਉਹਨੀ ਪੈਰੀ ਮੁੜਦਾ ਆਪਣੇ ਸਟੂਲ ਲਾਗੇ ਆ ਖੜ੍ਹਾ ਹੋਇਆ । ਸਕੂਲ ਮੁਖੀ ਦਾ ਅਗਲਾ ਆਦੇਸ਼ ਜਾਨਣ ਲਈ ।

ਰਾਮਪਾਲ ਘੜੀ ਪਲ ਚੁੱਪਚਾਪ ਖੜ੍ਹਾ ਰਿਹਾ । ਫਿਰ ... ਫਿਰ , ਉਸ ਅੰਦਰ ਰਿਝਦੀ-ਕੜ੍ਹਦੀ ਹਾਂਡੀ ਨੂੰ ਜਿਵੇਂ ਉਬਾਲ ਜਿਹਾ ਆਇਆ ਹੋਵੇ । ਥੋੜ੍ਹੇ ਕੁ ਜਿੰਨੇ ਬੇ-ਤਬਤੀਬੇ ਬੋਲ ਆਪ-ਮੁਹਾਰੇ ਉਸ ਦੇ ਮੂੰਹੋਂ ਨਿਕਲ ਦੇ ਸਾਧੂ ਚੌਕੀਦਾਰ ਵੱਲ ਨੂੰ ਵਧੇ – ‘’ ... ਆਹ ਜੇੜ੍ਹਾ ਪੀ.ਟੀ. ਆ ਸਾਧਾ ਸਿਆਂ ,ਕਦੋਂ ਕੁ ਦਾ ਆ , ਮੇਰਾ ਮਤਲਬ ਐਸ ਸਕੂਲ ਐਥੇ ? ‘’

‘’ਸਾਬ੍ਹ ਜੀ , ਏਹ ਸਰਦੈਰ ਹੋਣੀ ਐਥੇ ਐਬੇ ਈ ਆ ਜੀਈ ਮੁੱਢ ਤੋਂ । ਏਹ ਤਾਂ ਸਕੂਲ ਈ ਏਨ੍ਹਾਂ ਦਾ ਸੀਗਾ ਜੀਈ , ਏਨ੍ਹਾ ਦੇ ਭਾਪਾ ਜੀ ਦਾ , ਸਰਦਾਰ ਬਾਦ੍ਹਰ ‘ ਜਾਗਰ ਸੂੰਹ ਦਾ । ਏਹ ਤਾਂ ਜੀਈ ਥੋੜ੍ਹੇ ਕੁ ਚਿਰਾਂ ਤੋਂ ਸਰਕਾਰੂ ਹੋਇਆ , ਪਹਿਲੋਂ ਏਹੋ ਸਰਦਾਰ ਹੋਂਣੀ ਮਾਲਕ ਹੁੰਦੇ ਸੇਏ , ਐਥੇ ....।‘’

‘’ ਹੂੰਅ ... ਅ....ਅ...’’ ਰਾਮਪਾਲ ਅੰਦਰੋਂ ਨਿਕਲੀ ਲੰਮੀ ਹੂੰਅ ... ਅ  ਵਿਚ ਦਰਦ ਸੀ ਜਾਂ ਹਿਰਖ , ਰੋਹ ਸੀ ਜਾਂ ਖਿਝ ,ਘੜੀ ਪਲ ਤਾਂ ਉਸਨੂੰ ਆਪ ਨੂੰ ਵੀ ਸਮਝ ਨਾ ਲੱਗੀ । ਤਾਂ ਵੀ । ਸਰਕਾਰੀ  ਸੇਵਾ ‘ਚ ਆਉਣ ਤੋਂ ਪਹਿਲਾਂ , ਰਵੀਦਾਸ ਹਾਈ ਸਕੂਲ ਬਿਤਾਏ ਢਾਈ ਕੁ ਵਰ੍ਹੇ ਉਸਦੇ ਦਿਲ-ਦਿਮਾਗ ‘ਤੇ ਸੂਲ ਵਾਂਗ ਚੁਭ ਗਏ । ... ਕਿੰਨੀ ਖੁਸ਼ਾਮਦ ਕਰਨੀ ਪਈ ਸੀ ਉਸਨੂੰ ਪ੍ਰਧਾਨ , ਸਕੱਤਰ , ਮੈਨੇਜਰ ਸਮੇਤ ਸਾਰੇ ਪ੍ਰਬੰਧਕੀ ਅਮਲੇ ਦੀ । ਕੱਲੇ-ਕੱਲੇ ਦੇ ਗੋਡੀਂ ਹੱਥ ਲਾਉਣ ਪਿਆ ਸੀ । ਪਹਿਲਾਂ ਨੌਕਰੀ ਲੈਣ ਲਈ , ਪਿੱਛੋਂ ਦਿਨ-ਕਟੀ ਕਰਨ ਲਈ , ਖਾਸ ਕਰ ਕਮੇਟੀ ਪ੍ਰਧਾਨ ਦੇ , ਜਿਸ ਦੇ ਹੁਕਮ ਤੋਂ ਪੱਤਾ ਸੀ ਹਿਲਦਾ ਸਾਰੇ ਸਕੂਲ ‘ਚ ।

ਪ੍ਰਧਾਨ ਜੀ ਦੀ ਮੁੱਠੀ-ਚਾਪੀ ਉਸਨੂੰ ਕਈ ਚਿਰ ਕਰਨੀ ਪਈ ਸੀ । ਕਦੀ ਉਸ ਵੱਲੋਂ ‘ਹਾਂ’ ਹੋ ਜਾਂਦੀ ਕਦੀ ‘ ਨਾਂਹ ’ ।

ਆਖ਼ਰ ਉਸਦੇ ਪਿਓ ਸ਼ਿਬੂ ਨੇ ਪ੍ਰਧਾਨ  ਜੀ ਦੀ ਕੁਟੀਆ ਪਹੁੰਚ ਕੇ ਜਾਣੋਂ ਉਸਦੇ ਪੈਰ ਹੀ ਫੜ ਲਏ ਸਨ। ਪ੍ਰਸੰਨ –ਚਿੱਤ ਹੋਏ ‘ ਬਾਬਾ  ਜੀ ’ ਨੇ ਸ਼ਿੱਬੂ ਨੂੰ ਹਾਂ ਕਰ ਦਿੱਤੀ – ‘’ ਅੱਛਇਆ , ਭੇਜ ਦੇਨਾ ਲਟਕੇ ਕੋ ਆਸ਼ਰਮ , ਕਲ ਕੋਅ .... । ‘’

ਪਰ, ਥਾਂ-ਥਾਂ ਟੱਕਰਾਂ ਮਾਰਦੇ ਰਾਮਪਾਲ ਤੋਂ ਕਲ੍ਹ ਦੀ ਉਡੀਕ ਨਹੀਂ ਸੀ ਹੋਈ । ਉਹ ਉਸੇ  ਸ਼ਾਮ ਉਸਦੇ ਆਸ਼ਰਮ ਜਾ ਪੁੱਜਾ ਸੀ । ਸਕੂਲ ਪ੍ਰਧਾਨ ‘ ਸੰਤ-ਮ੍ਹਾਰਾਜ ‘ ਉਚੇ ਗੱਦੇ-ਦਾਰ ਆਸਣ ‘ਤੇ ਬਿਰਾਜਮਾਨ ਸਨ , ਗੋਲ ਚੌਕੜੀ ਮਾਰੀ । ਪੂਰੀ ਸਾਧ ਬਿਰਤੀ । ਇਕ ਹੱਥ ਮਾਲਾ , ਲਿਸ਼ਲਿਸ਼ ਕਰਦੀ ਦਿੱਖ , ਆਲੇ-ਦੁਆਲੇ ਕਿੰਨੀ ਸਾਰੀ ਸੰਗਤ ।

ਰਾਮਪਾਲ ਸਾਰੇ ਦਾ ਸਾਰਾ ਨਿਵ ਕੇ , ਡੰਡੌਤ ਬੰਦਨਾ ਕਰਕੇ  , ਉਸਦੇ ਨੇੜੇ ਜਿਹੇ ਹੋ ਕੇ ਜਾ ਬੈਠਾ ਸੀ ।

‘’ ਅੱਛਇਆ ਕਿਤਨੀ ਜਮਾਤੇ ਪੜ੍ਹਾ ਹੈਅ ਤੂੰ ... ? ‘’ ਗੱਦੀਦਾਰ ਪ੍ਰਧਾਨ ਨੇ ਪੈਂਦੀ ਸੱਟੇ ਉਸ ਨੂੰ ਸਵਾਲ ਕੀਤਾ ਸੀ ।

‘’ ਜੀ ਈ ਮੈਂ ਬੀ.ਐਸ.ਸੀ ., ਬੀ.ਐਡ. ਆਂ ....?’’

‘’ ਬੀ.ਸੀ. ਤੋਂ ਹੂਈ , ਤੂੰ ਮਾਸਟਰੀ ਵੀ ਪੜ੍ਹੀ ਐ ਨਾ ....? ‘’

ਰਾਮਪਾਲ ਨੂੰ ਉਸਦੀ ਅਗਿਆਨਤਾ ‘ਤੇ ਹਾਸਾ ਵੀ ਆਇਆ ਤੇ ਗੁੱਸਾ ਵੀ । ਉਹ ਅੰਦਰੋਂ ਅੰਦਰ ਜਿਵੇਂ ਕਲਪ ਉਠਿਆ ਸੀ , ਵਿਦਿਆ –ਖੇਤਰ ਨਾਲ ਹੋ ਰਹੇ ਖਿਲਵਾੜ ਤੋਂ ਖਿਝ ਉਠਿਆ  ਸੀ । ਪਰ ਗੌਂਅ ਸੀ ਉਸਨੂੰ , ਲੋੜ ਉਸਨੂੰ ਸੀ , ਉਸਨੇ ਦੜ ਹੀ ਵੱਟੀ ਰੱਖੀ ਸੀ ।

ਝੱਟ ਹੀ ਲਾਗੇ ਬੈਠੇ ਸੇਵਕਾਂ ‘ਚੋਂ ਕਿਸੇ ਨੇ ‘ ਸੰਤ-ਮ੍ਵਾਰਾਜ ‘ ਨੂੰ ਵਿਆਖਿਆ ਕਰ ਸਮਝਾਈ ਸੀ – ‘’ ਏਸ ਲੜਕੇ ਦੀ ਪੜ੍ਹਾਈ ਬਹੁਤ ਵਧੀਆ ਐ , ਸਾਇੰਸ ਦੀ ਪੜ੍ਹਾਈ ਨਾਲ ਮਾਸਟਰੀ ਕੋਰਸ  । ‘’

‘’ ਫਿਰ ਤੋਂ ਬਹੁਤ ਅੱਛੀ ਹੈਅ ... । ਹਾਂ ਤੋਂ ਮਾਸਟਰੀ ਨੌਕਰੀ ਕੇ ਸਾਥ-ਸਾਥ ਡੇਰੇ ਕੀ ਸੇਵਾ ਸੰਭਾਲ ਕਾ ਵੀ ਧਿਆਨ ਰੱਖਣਾ ... ਪਹਿਲੇ ਦੀ ਤਰ੍ਹਾਂ ਬੇ-ਮੁੱਖ ਨਾ ਹੋਨਾਂ ... । ‘’

ਰਾਮਪਾਲ ਕੋਲ ਉਸ ਸਮੇਂ ਸਕੂਲ ਪ੍ਰਧਾਨ ਨੂੰ ਸਤਿ – ਬਚਨ ਕਹਿਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਬਚਿਆ ,ਨਾ ਈ ਉਸ ਤੋਂ ਪਿਛੋਂ  ।

ਉਹ ਪੂਰੀ ਤਰ੍ਹਾਂ ਵਿਆਕੁਲ ਹੋ ਉਠਦਾ ਸੀ , ਅੱਧੀ ਤਨਖਾਹ ਲੈ ਕੇ ਪੂਰੀ ‘ਤੇ ਦਸਤਖ਼ਤ ਕਰਨ ਲੱਗਾ ।

ਤਾਂ ਵੀ ਸਤਿ ਬਚਨ ।

ਪੂਰੇ ਢਾਈ  ਸਾਲ ਉਹ ਕੰਨ ‘ ਚ ਪਾਇਆ ਨਹੀਂ ਸੀ ਰੜਕਿਆ , ਨਾ ਸਕੂਲ ਅੰਦਰ ,ਨਾ ਸਕੂਲੋਂ ਬਾਹਰ ।

ਸਾਧੂ ਚੌਕ


No Comment posted
Name*
Email(Will not be published)*
Website
Can't read the image? click here to refresh

Enter the above Text*