Bharat Sandesh Online::
Translate to your language
News categories
Usefull links
Google

     

ਭਗੌੜਾ
12 Nov 2011

ਲਾਸ ਵੇਗਸ ਦੇ ਨਾਮ ਤੋਂ ਮੈਂ ਸ਼ੁਰੂ ਤੋਂ ਹੀ ਕੰਨੀਂ ਕਤਰਾਉਂਦਾ ਰਿਹਾ ਹਾਂ। ਰੇਗਿਸਤਾਨ ਦੀ ਮਾਰੂ ਧਰਤੀ ’ਤੇ ਉਸਾਰਿਆ ਇਹ ਸੁੰਦਰ ਅਜੂਬਾ ਜਿੱਥੇ ਨਵਾਡਾ ਦਾ ਵਿਲੱਖਣ ਸਵਰਗ ਕਿਹਾ ਜਾਂਦਾ ਹੈ ਉਥੇ ਅਪਰਾਧ ਤੇ ਪਾਪ ਇਸ ਸ਼ਹਿਰ ਦੇ ਨਾਮ ਨਾਲ ਮੁੱਢ ਕਦੀਮ ਤੋਂ ਜੁੜੇ ਹੋਏ ਹਨ। ਸੱਟਾ, ਜੂਆ, ਬਦਕਾਰੀ, ਸ਼ਰਾਬ ਆਦਿ ਦੀ ਪੂਰੀ ਆਜ਼ਾਦੀ ਹੈ ਤੇ ਇਸ ਵਾਸਤੇ ਇੱਥੇ ਕੋਈ ਨਾਂਹ ਵਰਗਾ ਨਾਮ ਨਹੀਂ। ਏਨਾ ਸੁੰਦਰ ਸ਼ਹਿਰ! ਤੇ ਨਾਮ ਨਾਲ ਇਹ ਅਲਾਮਤਾਂ ਜੋੜ ਕੇ ਜਿਵੇਂ ਕਿਸੇ ਬਹੁਤ ਹੀ ਸੁੰਦਰ ਔਰਤ ਦੇ ਮੱਥੇ ’ਤੇ ਕਾਲੀ ਬਿੰਦੀ ਲਾ ਦਿੱਤੀ ਹੋਵੇ। ਇਥੇ ਹਰ ਰੋਜ਼ ਹਜ਼ਾਰਾਂ ਟਰਕੀਆਂ ਦੀਆਂ ਧੋਣਾਂ ਮਰੁੰਡੀਆਂ ਜਾਂਦੀਆਂ ਹਨ ਤੇ ਹਜ਼ਾਰਾਂ ਤਿਤਲੀਆਂ ਦੇ ਖੰਭ ਮਸਲੇ ਜਾਂਦੇ ਹਨ ਪਰ ਕੁਝ ਵੀ ਗੈਰ ਕਾਨੂੰਨੀ ਨਹੀਂ। ਕਹਿੰਦੇ ਅਰਬਾਂ ਦੇ ਜਾਂ ਹੋਰ ਦੇਸ਼ਾਂ ਦੇ ਅਮੀਰ ਵਜ਼ੀਰ ਆਪਣੇ ਨਿੱਜੀ ਜਹਾਜ਼ ਲੈ ਕੇ ਇਸ ਸਵਰਗ ਦਾ ਅਨੰਦ ਲੁਤਫ਼ ਲੈਣ ਲਈ ਆਉਂਦੇ ਹਨ।

      ਪਿਛਲੇ ਸਾਲ ਨਾ ਚਾਹੁੰਦੇ ਹੋਏ ਵੀ ਬਾਸ ਦੇ ਨਾਲ ਕੰਪਨੀ ਦੇ ਕੰਮ ਵਾਸਤੇ ਜਾਣਾ ਪਿਆ ਸੀ। ਉਸ ਦੇ ਆਦੇਸ਼ ਨੂੰ ਨਾਂਹ ਨਾ ਕਰ ਸਕਿਆ। ਮੁਫ਼ਤ ਵਿਚ ਸ੍ਵਰਗਾਂ ਦਾ ਸ਼ਹਿਰ ਵੇਖ ਆਇਆ ਸੀ।

      ਹੁਣ ਮੋਹਣੇ ਤੇ ਜੋਗੇ ਨੇ ਇੰਨੀ ਅਪਣੱਤ ਨਾਲ ਦਾਅਵਤ ਦੇ ਕੇ ਚਿਣਗ ਜਿਹੀ ਛੇੜ ਦਿੱਤੀ ਕਿ ਮੈਂ ਨਾਂਹ ਨਹੀਂ ਕਰ ਸਕਿਆ। ਜੋਗੇ ਨੂੰ ਗਰੀਨ ਕਾਰਡ ਮਿਲਿਆ ਸੀ ਤੇ ਮੋਹਣੇ ਦਾ ਸਿਟੀਜ਼ਨ ਕੇਸ ਮਨਜ਼ੂਰ ਹੋਇਆ ਸੀ। ਮੇਰੇ ਬਾਲ ਬੱਚੇ ਵੀ ਕਿੰਨੀਆਂ ਮੁੱਦਤਾਂ ਬਾਦ ਮੇਰੇ ਨਾਲ ਆ ਕੇ ਸ਼ਾਮਲ ਹੋਏ ਸਨ। ਚਲੋ ਉਨ੍ਹਾਂ ਦੇ ਜਸ਼ਨਾਂ ਦੇ ਬਹਾਨੇ ਇਹ ਵੀ ਚੱਕਰ ਲਾ ਕੇ ਮੌਜ ਮੇਲਾ ਵੇਖ ਆਉਣਗੇ। ਮੈਂ ਹੁੰਗਾਰਾ ਭਰ ਦਿੱਤਾ।

      ਬਿਨੇਟੀਅਮ ਹੋਟਲ ਦੇ ਸਵਾਗਤੀ ਡੈੱਸਕ ਤੇ ਆਪਣੀ ਜਾਣਕਾਰੀ ਦੇ ਕੇ ਆਪਣੇ ਰਾਖਵੇਂ ਦੋ ਕਮਰਿਆਂ ਵਾਸਤੇ ਅੰਦਰਾਜ ਕਰਵਾਏ ਤੇ ਨੱਚਦੇ ਉੱਛਲਦੇ ਸਾਰੇ ਮਤਵਾਲੇ ਮੁਸਾਫ਼ਰ ਤਿੰਨ ਕਾਰਡ ਚਾਬੀਆਂ ਲੈ ਕੇ ਤੀਰ ਦੇ ਨੀਲੇ ਨਿਸ਼ਾਨ ਪਿੱਛੇ ਚੱਲ ਪਏ। ਕੈਸੀਨੋ ਦੀਆਂ ਜੂਏ ਵਾਲੀਆਂ ਮਸ਼ੀਨਾਂ ਤੇ ਜੁੜੀਆਂ ਭੀੜਾਂ ਵੱਲ ਵੇਖ ਕੇ ਕਚੀਚੀਆਂ ਵੱਟਣ ਲੱਗੇ। ਤਿੰਨਾਂ ਦੀ ਕਿਸਮਤ ਅੱਜ ਕੱਲ੍ਹ ਬਹੁਤ ਚੰਗੀ ਮੁਨਾਫ਼ੇ ਵਾਲੀ ਸੀ। ਤਿੰਨਾਂ ਨੂੰ ਪੰਦਰਾਂ ਸਾਲਾਂ ਬਾਦ ਅਮਰੀਕਾ ਦੇ ਅਸਲੀ ਡਰ-ਡੁੱਕਰ ਰਹਿਤ ਨਾਗਰਿਕ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਹ ਵੀ ਤਾਂ ਉਨ੍ਹਾਂ ਦੀ ਲਾਟਰੀ ਹੀ ਨਿਕਲੀ ਸੀ, ਇਸ ਲਈ ਆਪਣੀ ਕਿਸਮਤ ਨਕਦ ਕਰਨ ਲਈ ਤੇ ਹੋਰ ਚਮਕਾਉਣ ਲਈ ਰੱਸੇ ਤੁੜਾ ਰਹੇ ਸਨ। ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਵਿਚ ਸਨ ਜਦ ਮਸ਼ੀਨ ਵਿਚ ਪਾਏ ਉਨ੍ਹਾਂ ਦੇ ਸੌ ਡਾਲਰ ਦਾ ਇੱਕ ਹਜ਼ਾਰ, ਫਿਰ ਦਸ ਤੇ ਫਿਰ ਲੱਖ ਤੇ ਅੱਗੇ ਤੋਂ ਅੱਗੇ ਢੇਰਾਂ ਦੇ ਢੇਰ ਬਣ ਜਾਣ। ਉਹ ਮਨ ਹੀ ਮਨ ਵਿਚ ਆਪਣੇ ਪੰਜਾਬ ਵਿਚ ਕੋਠੀਆਂ, ਮੁਰੱਬੇ ਤੇ ਕਾਰਖ਼ਾਨੇ ਖਰੀਦਣ ਲੱਗ ਪਏ ਸਨ।

      ਅਲੀ ਬਾਬੇ ਦੀਆਂ ਕੁੰਦਰਾਂ ਤੇ ਗੁਫਾਵਾਂ ਵਾਂਗ ਕਈ ਗੈਲਰੀਆਂ ਤੇ ਭੁੱਲ-ਭੁਲਾਈਆਂ ਵਾਲੇ ਚਬੂਤਰੇ ਲੰਘ ਕੇ ਖੱਬੇ ਪਾਸੇ ਐਲੀਵੇਟਰ ਅੰਦਰ ਵੜ੍ਹ ਕੇ ਮੰਜ਼ਿਲ ਗਿਆਰਾਂ ਦੀ ਲੌਬੀ, ਫੇਰ ਨਵੀਂ ਬਣਦੀ ਇਮਾਰਤ ਦੇ ਨਾਲ ਲੰਘਦੇ ਲੰਘਦੇ ਦੂਸਰੀ ਐਲੀਵੇਟਰ ਤੋਂ ਬਤਾਲੀ ਨੰਬਰ ਛੱਤ ਦੀ ਗੁਫ਼ਾ ਵਿਚ ਸੂਇਟ ਨੰਬਰ ਪੰਜ ਸੌ ਚੁਤਾਲੀ ਦੇ ਸੋਫਿਆਂ ਵਿਚ ਧਸ ਗਏ। ਲਾਸ ਵੇਗਸ ਦੇ ਚਾਰ ਚੁਫੇਰੇ ਪਹਾੜਾਂ ਦਾ ਘੇਰਾ, ਪਹਾੜਾਂ ਉੱਪਰ ਕਾਲੇ ਚਿੱਟੇ ਬਰਫ਼ ਵਾਂਗ ਚਮਕਦੇ ਘੁੰਗਰਾਲੇ ਬੱਦਲ ਤੇ ਉੱਪਰ ਨੀਲੇ ਆਕਾਸ਼ ਦੇ ਟੋਟੇ ਇਧਰ ਉੱਧਰ ਲੁਕਣ-ਮੀਟੀ ਖੇਲਦੇ ਸੈਲਾਨੀਆਂ ਦੇ ਆਕਰਸ਼ਣ ਦਾ ਮੂਲ ਇੱਥੋਂ ਅੰਦਰੋਂ ਬਹੁਤ ਨੇੜੇ ਦਿਖਾਈ ਦੇਣ ਲੱਗੇ। ਗੋਰੇ-ਗੋਰੇ ਬੱਦਲਾਂ ਦੀ ਕਾਲੀ ਕਾਲੀ ਛਾਂ ਜਦ ਗੋਰੀਆਂ-ਗੋਰੀਆਂ ਪਹਾੜੀਆਂ ਨਾਲ ਜਾ ਘਿਸਰਦੀ ਤਾਂ ਪਹਾੜਾਂ ਦਾ ਚਿਹਰਾ ਸੋਨ ਰੰਗਾ ਭਾਅ ਮਾਰਨ ਲੱਗ ਜਾਂਦਾ ਤੇ ਜਦ ਕਦੇ ਕਾਲੀਆਂ ਕਾਲੀਆਂ ਬਦਲੀਆਂ ਦਾ ਕਾਲਾ ਕਾਲਾ ਪਰਛਾਵਾਂ ਪਹਾੜਾਂ ਉੱਪਰ ਲਿਪਟ ਜਾਂਦਾ ਤਾਂ ਚੌਕ ਵਿਚ ਖੜੀ ਕਿਸੇ ਗੋਰੀ ਵੱਲੋਂ ਆਸੇ ਪਾਸੇ ਤੋਂ ਬੇਖ਼ਬਰ ਕਿਸੇ ਹਬਸ਼ੀ ਨਾਲ ਮੂੰਹ ਵਿਚ ਮੂੰਹ ਪਾਈ ਕਰਦੇ ਪ੍ਰੇਮ-ਕ੍ਰੀੜਾਂ ਵਾਂਗ ਲਗਦਾ, ਸਾਰੀ ਕਾਇਨਾਤ ਨੂੰ ਰਮਣੀਕ ਰੁਸ਼ਨਾ ਜਾਂਦਾ। ਦੱਖਣ ਵੱਲ ਮੋਟੇ ਸ਼ੀਸ਼ੇ ਦੀ ਦੀਵਾਰ ਵਿਚੋਂ ਸਾਰੇ ਸ਼ਹਿਰ ਦਾ ਨਜ਼ਾਰਾ, ਥੋੜੀ ਦੂਰ ਹਵਾਈ ਅੱਡੇ ਤੋਂ ਹਰ ਮਿੰਟ ਤੇ ਚੜ੍ਹਦੇ ਲਹਿੰਦੇ ਜਹਾਜ਼ਾਂ ਦੀਆਂ ਕਤਾਰਾਂ ਡਾਰਾਂ ਤੇ ਦੂਰ ਤੱਕ ਫੈਲਿਆਂ ਰੰਗ-ਬਿਰੰਗੀਆਂ ਰੌਸ਼ਨੀਆਂ ਦਾ ਸਮੁੰਦਰ ਥੋੜੀ ਦੇਰ ਵਿਚ ਦਾਰੂ ਦੀਆਂ ਗਲਾਸੀਆਂ ਦੀ ਟੁਣਕਾਰ ਵਿਚ ਰਲ-ਗੱਡ ਹੋ ਗਿਆ।

      ‘ਅਸੀਂ ਤਾਂ ਸਾਰੀ ਉਮਰ ਸੱਪਾਂ ਦੀਆਂ ਸਿਰੀਆਂ ਮਿੱਧਦੇ, ਡਾਲਰਾਂ ਦੀ ਤਲਾਸ਼ ਵਿਚ ਸ਼ੇਰ ਦੇ ਮੂੰਹ ਵੀ ਹੱਥ ਪਾਉਣੋਂ ਨਹੀਂ ਗੁਰੇਜ਼ ਕੀਤਾ ਫਿਰ ਵੀ ਨੰਗ ਦੇ ਨੰਗ। ਜੋ ਕਮਾਇਆ ਵਕੀਲਾਂ ਦੀ ਜੇਬ ’ਚ ਪਾਇਆ। ਕੁਦਰਤ ਦੀ ਹੁਸੀਨ ਵੇਖਣ, ਮਾਨਣ, ਜਾਨਣ ਤੇ ਭੋਗਣ ਵਾਲੀ ਰਹਿਮਤ ਤੇ ਬਖਸ਼ਿਸ਼ ਤੋਂ ਦੂਰ ਅਭਿੱਜ ਹਨੇਰੇ ਵਿਚ ਹੀ ਟੱਕਰਾਂ ਮਾਰਦੇ ਰਹੇ। ਭੱਠ ਝੋਕਦੇ ਸਾਰੀ ਉਮਰ ਆਜ਼ਾਦੀ ਘੁਲਾਟੀਆਂ ਵਾਂਗ ਬੇਇਨਸਾਫ਼ੀ ਤੇ ਨਾ-ਬਰਾਬਰੀ ਦੇ ਖ਼ਿਲਾਫ਼ ਲੜਦੇ ਪੁਲਸ ਦੀਆਂ ਸ਼ਿਸ਼ਤਾਂ ਦੇ ਅੱਗੇ ਦੌੜਦੇ ਜਾਂ ਕਾਰਖ਼ਾਨਿਆਂ ਦੀ ਚਿਮਨੀ ਸਾਫ਼ ਕਰਦੇ ਲੰਘਾ ਲਈ। ਧੰਨਵਾਦ ਤੇਰਾ ਤੂੰ ਸਾਡੀ ਅਮਰੀਕਾ ਫੇਰੀ ਨੂੰ ਸਕਾਰਥ ਕਰਕੇ ਅਸਲੀ ਮੁੱਲ ਪਾਇਆ।’

      ਮੋਹਣਾ ਪਹਿਲੇ ਹਾੜੇ ਹੀ ਆਪਣਾ ਅੱਗਾ ਪਿੱਛਾ ਫੋਲਦਾ ਜਜ਼ਬਾਤੀ ਹੋ ਗਿਆ। ਵਿਚਾਰਾ ਐਮ ਏ ਪਾਸ||| ਕੋਈ ਕਦਰ ਨਾ ਪਈ ਪੜ੍ਹਾਈ ਦੀ। ਨੌਕਰੀ ਮਿਲੀ ਨਹੀਂ। ਚੰਗੇਰੇ ਭਵਿੱਖ ਦੀ ਖਾਤਰ ਬਾਹਰ ਦੌੜ ਆਇਆ ਸੀ।

      ‘ਮੈਂ ਵੀ ਭਰਾਵਾ ਏਨੀ ਜੋਗਾ ਕਿੱਥੇ! ਮੈਨੂੰ ਤਾਂ ਪਿਛਲੇ ਸਾਲ ਮੇਰਾ ਸਵਾਮੀ ਨਾਲ ਲੈ ਆਇਆ ਸੀ। ਉਸ ਨੇ ਹੈਲੀਕਾਪਟਰ ਦੀ ਸੈਰ ਵੀ ਕਰਵਾ ਦਿੱਤੀ ਮੁਫ਼ਤ ਵਿਚ। ਆਪਣੀ ਜੇਬ ਵਿਚੋਂ ਇਹ ਖੂਨ ਪਸੀਨਾ ਇਕ ਕਰਕੇ ਕਮਾਏ ਡਾਲਰ ਅਜੇਹੇ ਫਾਲਤੂ ਕੰਮਾਂ ਲਈ ਕੱਢਣ ਲਈ ਕਾਲਜੇ ਨੂੰ ਹੱਥ ਪੈਂਦਾ ਹੈ। ਸੌ ਡਾਲਰ ਖਰਚ ਕੇ ਮੁਫ਼ਤ ਦੀ ਸ਼ੈਂਪੇਨ ਤੇ ਹੈਲੀਕਾਪਟਰ ਦੀ ਅੱਧੇ ਘੰਟੇ ਦੀ ਸ਼ਹਿਰ ਉੱਪਰੋਂ ਉਡਾਣ ਦਾ ਆਪਣਾ ਹੀ ਰੋਮਾਂਟਿਕ ਲੁਤਫ਼ ਹੈ। ਰਾਤ ਸਮੇਂ ਬੱਤੀਆਂ ਜਗਣ ਤੇ ਉੱਪਰੋਂ ਇਵੇਂ ਜਾਪਦਾ ਹੈ ਜਿਵੇਂ ਰੌਸ਼ਨੀਆਂ ਦਾ ਸਮੁੰਦਰ ਤਰ ਰਹੇ ਹੋਈਏ।’ ਬਾਸ ਨਾਲ ਮੇਰੀ ਪਿਛਲੀ ਫੇਰੀ ਦੇ ਹਵਾਲੇ ਨਾਲ ਉਹ ਹੋਰ ਮੱਛਰ ਪਏ।

      ‘ਅਸੀਂ ਵੀ ਹੈਲੀਕਾਪਟਰ ਦੀ ਸ਼ੈਂਪੇਨ ਉਡਾਣ ਦਾ ਨਜ਼ਾਰਾ ਲਵਾਂ ਗੇ।’ ਜੋਗੇ ਦੇ ਮੂੰਹ ਪਾਣੀ ਭਰ ਆਇਆ।

      ‘ਫ੍ਰੈਂਡ ਤੋਂ ਬਿਨਾਂ ਨਜ਼ਾਰਾ ਕਾਹਦਾ? ਸੇਠ ਤਾਂ ਕਹਿੰਦੇ ਆਪਣੀ ਫ੍ਰੈਂਡ ਨੂੰ ਨਾਲ ਲਿਜਾਉਂਦਾ, ਤੈਨੂੰ ਕਿੱਦਾਂ? ਤੂੰ ਉਨ੍ਹਾਂ ਦੇ ਰੰਗ ’ਚ ਭੰਗ ਪਾਇਆ ਹੋਊ।’ ਮੋਹਣੇ ਨੇ ਚੂੰਢੀ ਜਿਹੀ ਭਰੀ।

      ‘ਉਹ ਨਹੀਂ ਕਿਸੇ ਰੰਗ-ਭੰਗ ਨੂੰ ਜਾਣਦੇ। ਇਹ ਲੋਕ ਤਾਂ ਸ਼ਰ੍ਹੇਆਮ ਲਾਂਘਿਆਂ ’ਚ ਖਲੋ ਕੇ ਤਮਾਸ਼ੇ ਵਾਂਗ ਕਰਨ ਲਗਦੇ ਨੇ। ਕੀ ਦੱਸਾਂ ਯਾਰਾ ਮੈਨੂੰ ਤਾਂ ਨਾਲ ਬਾਡੀ ਗਾਰਡ ਬਣਾ ਕੇ ਲਿਆਇਆ ਸੀ। ਤੇਰੀ ਗੱਲ ਖੁਣੋਂ ਕੰਪਨੀ ਦੀ ਸਟੈਨੋ ਉਸ ਦੇ ਨਾਲ ਸੀ, ਉਸ ਦੀ ਗਰਲ ਫ੍ਰੈਂਡ  ਹੀ ਹੋਊ। ਸਾਰਾ ਸਮਾ ਉਹ ਇਕ ਦੂਸਰੇ ਦੇ ਬਗਲ ਵਿਚ ਹੀ ਪੁਚ ਪੁਚ ਕਰਦੇ ਰਹੇ ਬੇਸ਼ਰਮ!’ ਮੇਰੇ ਵਿਖਿਆਨ ਤੇ ਮੋਹਣੇ ਨੇ ਕਸੂਤੇ ਜਿਹੇ ਅੰਦਾਜ਼ ਵਿਚ ਕਾਲਜੇ ਨੂੰ ਹੱਥ ਪਾ ਲਿਆ।

      ‘ਗਰਮੀ ਸਰਦੀ ਦੀਆਂ ਛੁੱਟੀਆਂ ਵਿਚ ਲਾਸ ਵੇਗਸ ਦਾ ਰਮਣੀਕ ਸਥਾਨ ਹਰ ਇਕ ਦੀ ਸੈਰ-ਸਪਾਟੇ ਦਾ ਤਰਜੀਹੀ ਮਨ ਪਸੰਦ ਟਿਕਾਣਾ ਹੈ। ਹੋਟਲਾਂ ਵਿਚ ਵੱਡੇ ਵੱਡੇ ਹਾਲ ਦੂਰ ਨੇੜੇ ਦੀਆਂ ਸਰਕਾਰੀ, ਗੈਰ ਸਰਕਾਰੀ ਕੰਪਨੀਆਂ ਦੀਆਂ ਕਾਨਫ੍ਰੰਸਾਂ ਵਾਸਤੇ ਬਹੁਤ ਢੁਕਵੀਂ ਜਗ੍ਹਾ ਹੈ। ਹਰ ਵਿਹੜੇ ਦਾ ਆਪਣਾ ਆਪਣਾ ਨੀਲੀ ਛਤਰੀ ਵਾਲਾ ਤਾਰਿਆਂ ਭਰਿਆ ਅਸਮਾਨ, ਟਿਮਟਿਮਾਉਂਦੇ ਜਗਦੇ ਬੁਝਦੇ ਟੁੱਟਦੇ ਤਾਰੇ ਇੱਕ ਇਹਾਤੇ ਵਿਚ, ਆਕਾਸ਼ ਬੱਦਲਾਂ ਨਾਲ ਭਰਪੂਰ ਇਵੇਂ ਲਗਦਾ ਜਿਵੇਂ ਹੁਣੇ ਹੀ ਬਾਰਿਸ਼ ਆਈ ਕਿ ਆਈ ਦੂਸਰੇ ਅਹਾਤੇ ਵਿਚ। ਕਿਧਰੇ ਕਾਲੇ ਚਿੱਟੇ ਬੱਦਲ ਚੱਲਦੇ ਫਿਰਦੇ ਦਿਸਦੇ। ਕਿਤੇ ਚੰਦ ਚਾਂਦਨੀ ਰਾਤ ਦਾ ਝਉਲਾ ਪੈਂਦਾ। ਸੂਰਜ ਚੜ੍ਹਨ ਤੇ ਡੁੱਬਣ ਤੇ ਅੱਡੋ ਅੱਡਰੇ ਨਜ਼ਾਰੇ। ਹਰ ਹੋਟਲ ਨੇ ਇੱਕ ਦੂਸਰੇ ਤੋਂ ਅੱਗੇ ਲੰਘ ਕੇ ਨਵੇਂ ਨਵੇਂ ਕਲਾਤਮਿਕ ਨਮੂਨੇ ਪੇਸ਼ ਕੀਤੇ। ਅੱਗ ਦੀ ਖੇਡ, ਸੰਗੀਤਕ ਫੁਹਾਰੇ, ਅੰਦਰ ਬਹੁਤ ਠੰਡ ਸਵੈਟਰ ਕੋਟੀ ਦੀ ਲੋੜ ਪੈਂਦੀ ਹੈ। ਬਾਹਰ ਸੜਕਾਂ||| ਸਟਰਿਪ ਰੋਡ ਤੇ ਨਿਕਲੇ। ਸੈਲਾਨੀਆਂ ਦੀਆਂ ਨਜ਼ਰਾਂ ਚੰਭੋਲਦੀਆਂ ਖਿੱਚ ਪਾਉਂਦੀਆਂ ਸੁੰਦਰੀਆਂ ਦਾਅਵਤ ਦੇ ਰਹੀਆਂ ਸਨ। ਅੱਤ ਦੀ ਗਰਮੀ ਤੇ ਗਰਮ ਲੂ ਹੱਡਾਂ ਨੂੰ ਚੁਭਦੀ ਮਾਰੂਥਲ ਦਾ ਨਜ਼ਾਰਾ ਦਿਖਾਉਂਦੀ ਸੀ।’

      ਬਾਸ ਦੇ ਦੱਸੇ ਸਮਝਾਏ ਦ੍ਰਿਸ਼ਟਾਂਤ ਜਾਂ ਕੁਝ ਕੁਝ ਹੱਡਾਂ ਤੇ ਹੰਢਾਏ ਪਲ ਮੈਂ ਮਸਾਲੇ ਲਾ ਲਾ ਕੇ ਦੱਸਦਿਆਂ ਆਪਣੇ ਆਪ ਨੂੰ ਘਰਾਟੀਆ ਸੈਲਾਨੀ ਜਤਾਇਆ।

      ‘ਇਹ ਨਾ ਕਹਿ ਭਰਾਵਾ ਕਿਸ ਨੇ ਕੀ ਮੁੱਲ ਪਾਇਆ। ਜੁੱਤੀਆਂ ਵੀ ਤੇਰੀਆਂ, ਮਾਲ ਵੀ ਤੇਰਾ ਤੇ ਸਿਰ ਵੀ ਤੇਰਾ। ਕਿਸੇ ਦਾ ਕੀ ਹੈ, ਇਹ ਤਾਂ ਝੋਨੇ ਦੇ ਪੱਜ ਡੀਲੇ ਨੂੰ ਵੀ ਪਾਣੀ ਮਿਲਣ ਵਾਲੀ ਗੱਲ ਹੈ। ਇਹ ਡਾਲਰ ਦੀ ਕਰਾਮਾਤ ਹੈ, ਪੈਸਾ ਖਰਚ ਤਮਾਸ਼ਾ ਦੇਖ।’ ਮੈਂ ਹੱਸ ਕੇ ਉਨ੍ਹਾਂ ਦਾ ਅਹਿਸਾਨ ਨਾ-ਮਨਜ਼ੂਰ ਕਰ ਦਿੱਤਾ।

      ਬਲਿਊ ਲੇਬਲ ਦਾ ਘੜਾ ਅੱਧਾ ਕੁ ਥੱਲੇ ਲਾ ਕੇ ਮੁੜ ਭੁੱਲ-ਭੁਲਾਈਆਂ ਵਿਚੋਂ ਲੰਘ ਕੇ ਖਰੀਦੋ ਫ਼ਰੋਖ਼ਤ ਦੀ ਭੀੜ ਵਿਚ ਅਲੋਪ ਹੋ ਗਏ।

      ‘ਆਪ ਦੇਖੀਏ ਸਾਹਿਬ! ਕਿ ਸੀਜ਼ਨ ਮੇਂ ਯਹ ਦਸ ਦਸ ਹਜ਼ਾਰ ਮਹਿਮਾਨ ਸਮਾਉਣ ਲਈ ਕਾਫ਼ੀ ਵਿਸ਼ਾਲ ਹੋਟਲ ਨਾਕਾਫ਼ੀ ਹੋ ਜਾਂਦੇ ਨੇ। ਹਰ ਯਾਤਰੂ ਪੰਜ ਦਸ ਜਾਂ ਲੱਖਾਂ ਕਰੋੜਾਂ ਤੱਕ ਦਾ ਜੂਆ ਖੇਡਣ ਵਾਲੇ ਆਪਣਾ ਸ਼ੌਕ ਤੇ ਕਿਸਮਤ ਅਜ਼ਮਾਉਂਦੇ ਹਨ। ਜਦ ਕਿਸੇ ਕੋਲ ਇਤਨੇ ਕੁ ਪੈਸੇ ਹੋਣ ਇਹ ਜਗ੍ਹਾ ਖਾਣ ਖਰਚਣ ਤੇ ਫੰਨ੍ਹ ਵਾਸਤੇ ਬਹੁਤ ਢੁਕਵੀਂ ਥਾਂ ਹੈ। ਇੱਥੇ ਸੌਦੇਬਾਜ਼ੀ ਕੋਈ ਨਹੀਂ ਹੁੰਦੀ, ਦੁਕਾਨਦਾਰ ਜੋ ਮੰਗਦਾ ਹੈ ਉਹੀ ਦੇਣਾ ਪੈਂਦਾ ਹੈ ਤੇ ਨਾਲ ਵਾਧੂ ਗ੍ਰੈਚੂਇਟੀ ਦੇਣੀ ਜ਼ਰੂਰੀ ਹੈ। ਇਹ ਤੁਹਾਡੇ ਆਰਥਿਕ, ਸਮਾਜਿਕ ਮਿਆਰ ਤੇ ਰੁਤਬੇ ਦੀ ਕਸਵੱਟੀ ਹੈ। ਨਾਂਹ ਕਰਨ ਵਾਲੇ ਨੂੰ ਰੂੜ੍ਹੀ ਜਾਂਗਲੀ ਸਮਝਿਆ ਜਾਂਦਾ ਹੈ।’

      ਇਕ ਸਟੋਰ ਦਾ ਕਰਿੰਦਾ ਕਿਸੇ ਅਜਨਬੀ ਗਾਹਕ ਨੂੰ ਸਮਝਾ ਰਿਹਾ ਸੀ ਜਾਂ ਸਮਝੋ ਵਰਗਲਾ ਰਿਹਾ ਸੀ।

      ਇਥੋਂ ਦੇ ਰੰਗੀਨ ਤੇ ਹੁਸੀਨ ਨਜ਼ਾਰੇ ਵੇਖ ਕੇ ਮੇਰੇ ਜ਼ਿਹਨ ਵਿਚੋਂ ਇੱਕ ਪੁਰਾਣਾ ਧੁੰਦਲਾ ਜਿਹਾ ਹੋਰ ਆਕਾਰ ਉੱਭਰ ਆਇਆ। ਮੇਰੀ ਇਕ ਸਹਿ-ਕਰਮੀਂ ਨੇ ਗੋਰਿਆਂ ਦੀ ਫਰਾਈਡੇ ਕਲਚਰ ’ਤੇ ਚੋਟ ਕਰਦਿਆਂ ਮੈਨੂੰ ਵੀ ਲਾਸ-ਵੇਗਸ ਵਿਖੇ ਡਾਰਕ-ਰੂਮ ਡਾਂਸ ਜਾਂ ਹੋਲੀ-ਡੇ ਪਿਕਨਿਕ ਲਈ ਦਾਅਵਤ ਦੇ ਕੇ ਮੇਰੇ ਦੀਨ-ਈਮਾਨ ਨੂੰ ਥਿੜਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਇਹ ਕਹਿ ਕੇ ਕਿ ਵੇਤਨਾਮੀ ਚਾਲਕ ਨੂੰ ਏਨੀ ਜਲਦੀ ਅਮਰੀਕਾ ਦੇ ਡਰਾਈਵਰਾਂ ਦੀ ਰੀਸ ਨਹੀਂ ਕਰਨੀ ਚਾਹੀਦੀ, ਉਸ ਨੂੰ ਬੜੀ ਕਠੋਰਤਾ ਨਾਲ ਠੁਕਰਾ ਦਿੱਤਾ ਸੀ। ਮੇਰੇ ਮਨ ’ਤੇ ਇੱਕ ਬਿਗਾਨੀ ਔਰਤ ਦੇ ਨਾਲ ਕਿਧਰੇ ਦੂਰ ਰਾਤਾਂ ਕੱਟਣ ਦੇ ਮਾਮਲੇ ਵਿਚ ਭਾਰਤੀ ਅਣਖ ਇਖਲਾਕ ਦਾ ਤਕਾਜ਼ਾ ਭਾਰੂ ਹੋ ਗਿਆ ਸੀ।

      ਕੰਮ ਤੇ ਸ਼ੁੱਕਰਵਾਰ ਸ਼ਾਮ ਨੂੰ ਜਦ ਸਾਰੇ ਗੋਰੇ ਕਾਰੀਗਰ ਤਨਖਾਹ ਦਾ ਲਿਫ਼ਾਫਾ ਲੈ ਕੇ ਮੌਜ ਮੇਲੇ ਲਈ ਇਹਨਾਂ ਕਲੱਬਾਂ ’ਚ ਜਾਣ ਦੀ ਕਾਹਲ ਵਿਚ ਹੁੰਦੇ, ਮੈਂ, ਉਹ ਤੇ ਸਾਡੇ ਵਰਗੇ ਕੁੱਝ ਹੋਰ ਇਹਨਾਂ ਕਾਮਿਆਂ ਦਾ ਘਾਪਾ ਭਰਨ ਲਈ ਪਹਿਲਾਂ ਹੀ ਤਿਆਰ ਬੈਠੇ ਰਹਿੰਦੇ। ਸਾਡੇ ਵਿਚ ਇਕ ਕੜੀ ਸਾਂਝੀ ਸੀ ਕਿ ਉਹ ਵੀਤਨਾਮ ਪਿਛੋਕੜ ਦੀ ਖਾੜਕੂ ਪਨਾਹਗੀਰ ਤੇ ਮੈਂ ਭਾਰਤ ਤੋਂ ਦੌੜਿਆ ਹੋਇਆ ਸ਼ਰਨਾਰਥੀ ਸਾਂ।

      ਮੈਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਕਾਗ਼ਜ਼ ਪੱਤਰ ਪੂਰੇ ਕਰਦੇ ਕਈ ਦਿਨ ਕੰਮ ਤੋਂ ਛੁੱਟੀ ਕਰਨੀ ਪਈ। ਸਿਟੀਜ਼ਨ ਬਣਨ ਦਾ ਪੱਕਾ ਰਾਹ ਸਾਫ਼ ਹੋ ਗਿਆ। ਇਕ ਦਿਨ ਸਵੇਰੇ ਸ਼ਾਵਰ ਚਲਾਇਆ ਹੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ। ਮੇਰੇ ਮੂੰਹੋਂ ਮਣ ਪੱਕੇ ਦੀ ਗਾਲ੍ਹ ਨਿਕਲੀ। ਗਵਾਂਢੀ ਚੀਨਿਆਂ ਦੇ ਬੱਚੇ ਹੋਣਗੇ। ਇਹ ਵੀ ਕਮਲੇ ਹਰਾਮੀ ਜਾਣ ਬੁੱਝ ਕੇ ਆਉਂਦੇ ਜਾਂਦੇ ਮੈਨੂੰ ਛੇੜਦੇ ਟਾਹ ਟਾਹ ਕਰਦੇ ਰਹਿੰਦੇ ਨੇ। ਜਦ ਮਰਜ਼ੀ ਆ ਕੇ ਘੰਟੀ ਖੜਕਾ ਦਿੰਦੇ ਹਨ। ਸ਼ੁਰੂ ਵਿਚ ਇਹ ਚੀਨੇ ਆਪਣੇ ਰੋਂਦੇ ਨਿਆਣਿਆਂ ਨੂੰ ਚੁੱਪ ਕਰਾਉਣ ਲਈ ਮੇਰੇ ਵੱਲ ਚੇੜ ਕੇ ਉਂਗਲਾਂ ਕਰਦੇ ਸਨ।

      ‘ਔਹ ਵੇਖ ਹੈੱਫਲੈੱਮ ਆਇਆ|||| ਡਾਇਨਾਸੋਰ ਆਇਆ|||| ਫੜ ਕੇ ਲੈ ਜੂ ਗਾ||| ਖਾ ਜੂ ਗਾ||| ਚੁੱਪ ਕਰ।’

      ਮੈਂ ਇਕ ਦਿਨ ਫੜ ਕੇ ਅਜੇਹੇ ਕਾਬੂ ਕੀਤੇ ਕਿ ਉਹ ਮੇਰੇ ਪੱਕੇ ਯਾਰ ਬਣ ਗਏ ਤੇ ਜਦ ਮਾਂ ਪਿਓ ਝਿੜਕਦੇ ਤਾਂ ਬੁੱਸ ਬੁੱਸ ਕਰਦੇ ਮੇਰਾ ਦਰਵਾਜ਼ਾ ਆ ਖੜਕਾਉਂਦੇ, ਮੇਰੀ ਬੁੱਕਲ ਵਿਚ ਲੁਕ ਜਾਂਦੇ ਸਨ। ਬੁੜਬੁੜ ਕਰਦਾ ਦਬਕਾ ਜਿਹਾ ਲਗਾਉਂਦਾ ਦਰਵਾਜ਼ੇ ਦੀ ਛੋਟੀ ਜਿਹੀ ਝੀਤ ਕਰਦਾ ਹਾਂ ਤੇ ਇਕ ਦਮ ਬਿਜਲੀ ਦੇ ਝਟਕੇ ਵਾਂਗ ਬੰਦ ਕਰ ਦਿੰਦਾ ਹਾਂ।

      ਪਰੀ ਵਾਂਗ ਦੁੱਧ ਚਿੱਟੀ ਸਕੱਰਟ ’ਚ ਬਣੀ ਫੱਬੀ!|||| ਗੁਜ਼ੁਮ!

      ‘ਹੈਲੋ ਮਿਸਟਰ ਸਿੰਘ!’

      ਚਿੱਟੇ ਮੋਤੀਆਂ ਵਰਗੇ ਦੰਦ ਦਿਖਾਉਂਦੀ ਗੁਜ਼ੁਮ ਬਰੇਸ! ਇਹ ਅਚਨਚੇਤ ਇੱਥੇ ਕਿਉਂ! ਮੈਨੂੰ ਹੈਰਾਨੀ ਤੇ ਚਿੰਤਾ ਜਿਹੀ ਹੋ ਗਈ। ਮੇਰੀ ਕੰਮ ਦੀ ਸ਼ਰੀਕ ਦੂਜੇ ਖਾਤੇ ਦੀ ਮੁਖੀਆ! ਜ਼ਰੂਰ ਕੋਈ ਨਵੀਂ ਗਾਲ ਉਲਾਂਭਾ ਭਸੂੜੀ ਲੈ ਕੇ ਆਈ ਹੋਵੇਗੀ। ਬਾਸ ਨੇ ਭੇਜੀ ਹੋਵੇਗੀ ਜਾਂ ਫਿਰ ਦੋ ਚਾਰ ਸੌ ਹੁਦਾਰ ਮੰਗੇਗੀ।

      ਗੁਸਲਖ਼ਾਨੇ ’ਚੋਂ ਫਟਾਫਟ ਅੱਧ-ਵਰਿੱਤਾ ਡਰੈੱਸ-ਅਪ ਹੋ ਕੇ ਦੋਬਾਰਾ ਦਰਵਾਜ਼ਾ ਖੋਲ੍ਹਦਿਆਂ ਉਸ ਨੂੰ ਜੀ ਆਇਆਂ ਕਿਹਾ।

      ‘ਸੌਰੀ ਮਿਸਟਰ ਸਿੰਘ! ਮੈਂ ਪਹਿਲਾਂ ਦੱਸਣ ਪੁੱਛਣ ਤੋਂ ਬਿਨਾਂ ਹੀ ਆ ਗਈ। ਇਹ ਜਾਣ ਬੁੱਝ ਕੇ ਹੀ ਹੈ||| ਟੂ ਸਰਪਰਾਈਜ਼ ਯੂ।’’ ਹੱਥ ਵਿਚ ਫੜਿਆ ਮਹਿਕ ਬਿਖੇਰਦਾ ਫੁੱਲਾਂ ਦਾ ਸੁੰਦਰ ਗੁਲਦਸਤਾ ਮੈਨੂੰ ਪੇਸ਼ ਕਰਦੀ ਸ਼ੋਖ਼ ਜਿਹੀ ਨਜ਼ਾਕਤ ਨਾਲ ਮੇਰੇ ਵੱਲ ਹੱਥ ਵਧਾਇਆ।

      ਉਹ ਪਿਛਲੇ ਕਈ ਸਾਲਾਂ ਤੋਂ ਮੇਰੇ ਨਾਲ ਦੇ ਘੁਰਨੇ ਵਿਚ ਕੰਮ ਕਰਦੀ ਸੀ ਪਰ ਹੈਲੋ ਹਾਏ ਬਾਏ ਤੋਂ ਬਿਨਾਂ ਕਦੇ ਕੋਈ ਜ਼ਿਆਦਾ ਗੁਫ਼ਤਗੂ ਨਹੀਂ ਹੋਈ। ਉਹ ਸ਼ਰਮਸਾਰ ਜਿਹੀ ਹੋਈ ਸੰਗਦੀ ਦੋਹਾਂ ਹੱਥਾਂ ਨਾਲ ਮੂੰਹ ਢੱਕਦੀ ਮੁਸਕਰਾ ਰਹੀ ਸੀ।

      ‘ਨੋ ਮੈਟਰ! ਕਮ ਆਨ ਬੈਂਕ ਯੂ|||| ਵੈਲ ਕਮ। ਟੈਲ ਮੀ ਇੱਫ ਆਈ ਐਮ ਫਿੱਟ  ਫਾਰ ਐਨੀ ਸਰਵਿਸ ਫਾਰ ਯੂ।’ ਮੈਂ ਵਿੰਗੇ ਟੇਢੇ ਸ਼ਬਦ ਉੱਚਰੇ।

      ‘ਵੌਲ ਕਮ! ਥੈਂਕ ਯੂ||| ਯੂਅਰ ਫੈਮਿਲੀ!||| ਚਿਲਡਰਨ||| ਕਿੱਡਜ਼??’ ਉਹ ਇਧਰ ਉਧਰ ਝਾਕਦੀ ਅੱਖਾਂ ਅੱਡਦੀ ਕਈ ਸਵਾਲ ਲਈ ਖੜੋ ਗਈ।

      ‘ਬੈਠੋ ਬੈਠੋ||| ਹੁਣੇ ਦੱਸਦਾ ਹਾਂ।’ ਮੈਂ ਮੇਜ਼ਬਾਨੀ ਸ਼੍ਰਿਸ਼ਟਾਚਾਰ ਦਾ ਇਜ਼ਹਾਰ ਕੀਤਾ।

      ‘ਯੂ ਅਪੀਅਰ ਵੈਰੀ ਸਟਰੌਂਗ ਐਂਡ ਸਟੱਰਡੀ! ਡੂ ਯੂ ਗੋ ਟੂ ਜ਼ਿੱਮ?’ ਅੱਖਾਂ ’ਚ ਸ਼ਰਾਰਤ ਭਰਦੇ ਉਸ ਨੇ ਭਰਵੱਟੇ ਹਿਲਾਏ ਤੇ ਬੁੱਲ੍ਹ ਫੁਰਫਰਾਏ।

      ਉੱਚੀ ਅੱਡੀ ਵਾਲੇ ਸੈਂਡਲ, ਗੋਡਿਆਂ ਤੱਕ ਚਮੜੀ ਰੰਗੀਆਂ ਜੁਰਾਬਾਂ, ਅੱਧੇ ਪੱਟਾਂ ਤੱਕ ਸਕੱਰਟ! ਮੈਨੂੰ ਦੇਖ ਕੇ ਸਭ ਕੁਝ ਭੁੱਲ ਗਿਆ। ਅਜੇਹਾ ਜਾਨਵਰ ਮੇਰੇ ਘਰ! ਜਿੱਥੇ ਕਦੇ ਬਿੱਲੀ ਵੀ ਨਹੀਂ ਵੜੀ, ਕੋਈ ਅਲੋਕਾਰ ਅਜੂਬਾ ਹੀ ਸੀ।

      ਪਰਸ ਸੋਫੇ ਤੇ ਸੁੱਟਦੀ ਬੇ-ਧਿਆਨੀ ਜਿਹੀ ਉਹ ਅੱਗੇ ਵਧੀ।

      ਉਸ ਦੇ ਸਵਾਲ ਦਾ ਸੋਮਾ ਮੇਰੀ ਸਮਝ ਵਿਚ ਸੀ ਪਰ ਮੈਂ ਆਪ ਆਪਣੀ ਮਾਨਸਿਕ ਉਲਝਣ ’ਚੋਂ ਨਿਕਲਣ ਦਾ ਯਤਨ ਕਰ ਰਿਹਾ ਸਾਂ।

      ਮੈਂ ਇਕੱਲਾ ਰਹਿੰਦਾ ਹਾਂ, ਮੇਰੇ ਬਾਲ ਬੱਚੇ ਇੰਡੀਆ ਹਨ। ਮੈਂ ਇਨਸਪੈਕਟਰ ਲੈਂਬੜ ਸਿੰਘ, ਪੰਜਾਬ ਪੁਲਸ ਦਾ ਭਗੌੜਾ ਮੁਲਜ਼ਮ ਹਾਂ। ਇੱਥੇ ਅੱਠ ਸੌ ਕਿਰਾਇਆ ਦੇਂਦਾ ਹਾਂ, ਖਾਣਾ ਆਪ ਬਣਾਉਂਦਾ ਹਾਂ ਪਰ ਮੈਂ ਕਿਸੇ ਹੋਰ ਨਾਲ ਸਾਂਝ ਭਿਆਲੀ ਪਾ ਕੇ ਆਪਣਾ ਰੋਜ਼ਾਨਾ ਦਾ ਤਵਾਜ਼ਨ ਵਿਗਾੜਨਾ ਨਹੀਂ ਚਾਹੁੰਦਾ||| ਹੋਰ ਕੁੱਛ|||?

      ਉਸ ਦੇ ਸਾਰੇ ਸੰਭਵ ਪੁੱਛਣ ਵਾਲੇ ਨਿੰਨਵੇ ਤੇ ਸਵਾਲਾਂ ਦੇ ਜੁਆਬ ਗੁੱਸੇ ਜਿਹੇ ਲਹਿਜ਼ੇ ਵਿਚ ਇਕੋ ਸਾਹ ਦੇ ਦਿੱਤੇ। ਉਹ ਸੰਗਾਊ ਜਿਹਾ ਹਾਸਾ ਹੱਸਦੀ ਦੰਦਾਂ ਦਾ ਸਾਰਾ ਪੀਹੜ ਨੁਮਾਇਸ਼ ਕਰਦੀ ਸੁੰਗੜ ਗਈ।

      ‘ਮੈਂ ਵੀ ਤਾਂ ਇਕੱਲੀ ਹੀ ਹਾਂ||| ਵਿਹਲੀ ਸਿੰਗਲ।’ ਗੁੰਗੀ ਜ਼ਬਾਨ ਵਿਚ ਨਖ਼ਰਾ ਜਿਹਾ ਕਰਦੀ ਉਹ ਚੰਚਲੋ ਰਾਣੀ ਉੱਠ ਕੇ ਮੇਰੇ ਨੇੜੇ ਢੁੱਕ ਗਈ। ਮੇਰੇ ਹੋਸ਼-ਹਵਾਸ ਗੁੰਮ ਹੋਣ ਲੱਗੇ। ਮੈਂ ਉਸਦਾ ਮਾਸੂਮ ਚਿਹਰਾ ਪਲੋਸਦਾ ਉਸ ਨੂੰ ਘੁੱਟ ਕੇ ਪਿਆਰ ਕਰਦਾ ਹਾਂ। ਉਹ ਸਾਰੀ ਦੀ ਸਾਰੀ ਮੇਰੀਆਂ ਬਾਂਹਾਂ ’ਚ ਵਿਛ ਗਈ।

      ਉੱਠਣ ਦਾ ਨਾਮ ਹੀ ਨਹੀਂ ਲੈਂਦੀ। ਜਾਪਿਆ ਅਜੇ ਅੱਗੇ ਹੋਰ ਕੋਈ ਗੱਲ ਵਧਾਉਣੀ ਚਾਹੁੰਦੀ ਸੀ ਪਰ ਮੈਂ ਕਾਹਲੀ ਵਿਚ ਟਰਕਾਉਣਾ ਚਾਹੁੰਦਾ ਸਾਂ।

      ‘ਅੱਜ ਕੰਮ ’ਤੇ ਨਹੀਂ ਜਾਣਾ? ਛੁੱਟੀ ਹੈ?’ ਮੈਂ ਚਾਹ ਦਾ ਕੱਪ ਫੜਾਉਂਦਾ ਉਸ ਦੀ ਲੰਬੀ ਸੋਚ ਸਮਾਧੀ ’ਚ ਵਿਘਨ ਪਾਉਂਦਿਆਂ ਉਸ ਦਾ ਮੋਢਾ ਨੱਪਿਆ।

      ‘ਸੌਰੀ! ਥੈਂਕ ਯੂ||| ਗੌਡ ਬਲੈੱਸ ਯੂ।’ ਕਹਿੰਦੀ ਚਾਹ ਦਾ ਘੁੱਟ ਭਰਦੀ ਉੱਠਦੀ ਮੇਰੇ ਗਲਾਵੇਂ ਨਾਲ ਮਿੱਠੀ ਜਿਹੀ ਮਿੱਠੋ ਬੀਜਦੀ ਦਰਵਾਜ਼ੇ ਤੋਂ ਬਾਹਰ ਹੋ ਗਈ।

      ‘ਬਾੲ||||ੀ |||| ਟੇਕ ਕੇਅਰ|||।’

      ਉਸ ਦੇ ਬਦਨ ਦੇ ਗਰਮ ਸਪਰਸ਼ ਦੀ ਤਪਸ਼ ਮੇਰੇ ਅੰਦਰ ਭਾਂਬੜ ਬਾਲ ਗਈ। ਮੈਂ ਉਸ ਨੂੰ ਰੋਕਦਾ ਰੋਕਦਾ ਪਥਰਾ ਗਿਆ ਤੇ ਉਸ ਦੀ ਕਾਰ ਦੇ ਚੱਲਣ ਦੀ ਆਵਾਜ਼ ਮਹਿਸੂਸ ਕਰਦਾ ਠਠੰਬਰ ਜਾਂਦਾ ਹਾਂ।

      ਆਪਣੇ ਆਪੇ ਵਿਚੋਂ ਨਿਕਲ ਕੇ ਬਾਥ ਰੂਮ ਜਾਂਦਾ ਹਾਂ। ਸਾਰੇ ਅੰਗਾਂ ਨੂੰ ਡਿਟੋਲ ਦੀ ਚਾਕੀ ਮਲਦਾ ਬਾਰ ਬਾਰ ਘਸਾਉਂਦਾ ਹਾਂ||| ਰਗੜਦਾ ਹਾਂ।

      ‘ਸਾਲੀ ਬਲਾ ਜਿਹੀ ਕਮਜਾਤ, ਕਿੱਥੋਂ ਆ ਗਈ ਚੁੜੇਲ! ਮੈਨੂੰ ਭਰਿਸ਼ਟ ਕਰ ਕੇ ਚਿਰਾਂ ਤੋਂ ਜ਼ਾਬਤੇ ’ਚ ਰੱਖਿਆ ਮੇਰਾ ਜਤ ਸਤ ਭੰਗ ਕਰ ਕੇ ਰਾਹ ਪਈ। ਸ਼ਾਂਤ ਸਮੁੰਦਰ ’ਚ ਜੁਆਰਭਾਟੇ ਵਰਗਾ ਕੁਝ ਸੁੱਟ ਗਈ। ਕਿੰਨੇ ਦਿਨਾਂ ਬਾਦ ਜਾਣਾ ਸੀ, ਕੰਮ ਤੋਂ ਲੇਟ ਕਰ ਗਈ।’ ਪਤਾ ਨਹੀਂ ਇਹ ਅਸੀਸ ਸੀ ਜਾਂ ਸਰਾਫ਼ ਵਰਗਾ ਕੁੱਝ ਜੋ ਮੇਰੇ ਮਨ ਦੇ ਕਿਸੇ ਖ਼ਾਨੇ ਵਿਚੋਂ ਉੱਭਰਿਆ।

      ਰੋਟੀ ਦੀ ਪੂਣੀ ਬਣਾ ਕੇ ਦੰਦਾਂ ਨਾਲ ਬੁਰਕੀ ਤੋੜਦਾ ਘਰ ਦਾ ਸੁਰੱਖਿਆ ਅਲਾਰਮ ਕੋਡ ਲਗਾਉਂਦਾ ਕਾਰ ਵਿਚ ਜਾ ਬੈਠਦਾ ਹਾਂ। ਸੜਕ ’ਤੇ ਹੋਏ ਆਚਨਕ ਹਾਦਸੇ ਵਾਂਗ ਏਨਾ ਕੁੱਝ ਵਾਪਰ ਗਿਆ, ਜਿਵੇਂ ਕੋਈ ਸੁਪਨਾ ਸਾਕਾ


No Comment posted
Name*
Email(Will not be published)*
Website
Can't read the image? click here to refresh

Enter the above Text*