Bharat Sandesh Online::
Translate to your language
News categories
Usefull links
Google

     

ਜਾਲ
12 Nov 2011

‘ਦੁਨੀਆਂ ਦੁੱਖਾਂ ਦਾ ਘਰ ਹੈ। ਸੰਸਾਰ ਨਾਸ਼ਵਾਨ ਹੈ, ਇਹ ਗਰਕ ਜਾਣਾ ਹੈ। ਦੁਨੀਆਂ ਦੇ ਸਭ ਰਿਸ਼ਤੇ, ਮਾਂ ਪਿਉ, ਭੈਣ ਭਾਈ, ਇਸਤ੍ਰੀ ਬੱਚੇ ਸਭ ਆਰਜ਼ੀ ਡੰਗ-ਟਪਾਊ ਝੂਠੇ ਰਿਸ਼ਤੇ ਹਨ। ਦੁੱਖ ਕਸ਼ਟ ਵੇਲੇ ਕਿਸੇ ਨੇ ਲਾਗੇ ਨਹੀਂ ਜੇ ਲੱਗਣਾ। ਸਭ ਮੂੰਹ ਮੋੜ ਜਾਂਦੇ ਨੇ। ਇਸ ਸੰਸਾਰ ਦੀ ਦੌੜ ਭੱਜ ਵਿਅਰਥ ਹੈ। ਤੁਹਾਡੀਆਂ ਦੋ ਦੋ ਤਿੰਨ ਤਿੰਨ ਸ਼ਿਫ਼ਟਾਂ ਕੀਤੀਆਂ ਕਿਸੇ ਕੰਮ ਨਹੀਂ ਆਉਣੀਆਂ। ਹੇ ਬੰਦੇ! ਆ ਇਸ ਗੱਲ ਨੂੰ ਸਮਝ ਲੈ, ਪੱਲੇ ਬੰਨ੍ਹ ਲੈ ਕਿ ਆਖਰ ਤੇਰਾ ਸਹਾਈ ਉਹ ਹੈ ਇੱਕ ਅਕਾਲ ਪੁਰਖ। ਇਹ ਜੋ ਮਾਇਆ ਦੀਆਂ ਪੰਡਾਂ ਬੰਨ੍ਹੀ ਜਾਂਦੋਂ ਇਹ ਨਾਲ ਨਹੀਂ ਜਾਣੀਆਂ। ਇਸ ਮਾਇਆ ਜਾਲ ਤੋਂ ਖਹਿੜਾ ਛੁਡਾ ਲੈ। ਇਸ ਦੇ ਲੜ ਲੱਗ! ਇਸ ਦਾ ਪੱਲਾ ਘੁੱਟ ਕੇ ਫੜ੍ਹ ਲੈ। ਤਨ ਮਨ ਧਨ ਸਾਰਾ ਇਸ ਦੇ ਅਰਪਣ ਕਰ ਦੇਹ। ਹੋਰ ਸਭ ਝਮੇਲੇ, ਬਖੇੜੇ ਤਿਆਗ ਕੇ ਮਨ ਸਾਫ਼ ਕਰਕੇ ਇਸ ਗੁਰੂ, ਇਸ ਸ਼ਬਦ ਸਮੁੰਦਰ ਦਾ ਲਾਹਾ ਲੈ ਲੈ। ਇਸ ਦੀ ਅਗਵਾਈ ਆਸਰਾ ਲੈ। ਦੁਨੀਆਂ ਦੀਆਂ ਸਾਰੀਆਂ ਨਿਆਮਤਾਂ ਤੇ ਸਭ ਰੰਗ ਇੱਥੇ ਹੀ ਹਨ ਪਰ ਮਿਲਦੇ ਉਹਨੂੰ ਹਨ ਜੋ ਸ਼ਰਧਾ ਨਾਲ ਨੰਗੇ ਪੈਰੀਂ ਆ ਕੇ ਸੇਵਾ ਕਰੇ। ਇਹੀ ਤੇਰਾ ਲੋਕ ਪਰਲੋਕ ਵਿਚ ਸਹਾਈ ਹੋਵੇਗਾ। ਇਸ ਨੂੰ ਮੱਥਾ ਟੇਕੋ। ਹੋਰ ਸਭ ਮੜ੍ਹੀ ਮਸਾਣੀਂ ਪੂਜਣੀ ਤਜ ਦੇਹ।’

      ਪਿਛਲੇ ਕਈ ਦਿਨਾਂ ਤੋਂ ਭਾਰਤ ਤੋਂ ਉਚੇਚੇ ਤੌਰ ’ਤੇ ਪਧਾਰੇ ਸੰਤ ਜੀ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਉਹ ਹਰ ਸ਼ਬਦ ਨਾਲ ਹੱਥ ਜੋੜ ਕੇ ਪਲੰਘ ਤੇ ਬਿਰਾਜਮਾਨ ਬਾਬਾ ਮੋਨ-ਧਾਰੀ ਵੱਲ ਤੇ ਫਿਰ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਸਿਰ ਨਿਵਾ ਰਹੇ ਸਨ। ਸੰਗਤਾਂ ਸ਼ਰਧਾਲੂ ਸਾਰੇ ਉਸ ਦੀ ਇਕ ਇੱਕ ਗੱਲ ਬੜੀ ਅੰਤਰ ਦ੍ਰਿਸ਼ਟੀ ਨਾਲ ਚੁਣ ਚੁਣ ਬੋਚ ਰਹੇ ਸਨ। ਉਠ ਕੇ ਬੜੀ ਸ਼ਰਧਾ ਨਾਲ ਜੇਬਾਂ ’ਚੋਂ ਕੱਢ ਕੇ ਡਾਲਰ ਬਾਬੇ ਦੇ ਪੈਰੀਂ ਰੱਖਦੇ ਹੱਥ ਜੋੜਦੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਨਿਵਾ ਕੇ ਵਾਪਸ ਆ ਬੈਠਦੇ। ਉਹ ਗਿਆਨੀ ਜੀ ਦੇ ਗੂੜ੍ਹ ਗਿਆਨ ਤੇ ਸੁੰਦਰ ਸੁਹਣੇ ਵਿਖਿਆਨ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਸਨ। ਵੇਖਦੇ ਵੇਖਦੇ ਬਾਬਿਆਂ ਅੱਗੇ ਨੋਟਾਂ ਦਾ ਢੇਰ ਲੱਗ ਗਿਆ। ਦੁਆਰੇ ਦੇ ਪ੍ਰਬੰਧਕ ਹਿੱਸੇਦਾਰ ਵੀ ਅੰਦਰ ਹੀ ਅੰਦਰ ਬਹੁਤ ਉਮਾਹਿਤ ਹੋ ਰਹੇ ਸਨ ਕਿ ਇਸ ਸੰਤ ਦੀ ਕਥਾ ਸਦਕਾ ਉਨ੍ਹਾਂ ਦੀ ਆਮਦਨ ਵਿਚ ਵੀ ਚੋਖਾ ਵਾਧਾ ਹੋ ਰਿਹਾ ਸੀ। ਮਹਿੰਗੇ ਭਾਅ ਦੇ ਕਿਰਾਏ ’ਤੇ ਮਕਾਨ ਲੈ ਕੇ ਲੋਕਾਂ ਦੀ ਧਾਰਮਿਕ ਸ਼ਰਧਾ ਸੇਵਾ ਲਈ ਉਪਰਾਲਾ ਕੀਤਾ ਸੀ ਤਾਂ ਜੋ ਲੋਕ ਪਦਾਰਥਵਾਦੀ ਰੁਚੀਆਂ ਪਿੱਛੇ ਲੱਗ ਕੇ ਆਪਣਾ ਧਾਰਮਿਕ ਵਿਰਸਾ ਨਾ ਭੁੱਲ ਜਾਣ।

      ਥੋੜੇ ਦਿਨਾਂ ਵਿਚ ਹੀ ਸੰਤਾਂ ਦੀ ਮਹਿਮਾ ਘਰ ਘਰ ਪਹੁੰਚ ਗਈ ਤੇ ਦੁਆਰੇ ਦੀ ਰੌਣਕ ਵਧਣ ਲੱਗੀ। ਸਥਾਨਿਕ ਰੇਡੀਓ ਟੀ ਵੀ ਤੇ ਅਖ਼ਬਾਰਾਂ ਵਿਚ ਦਿੱਤੇ ਵੱਡੇ ਵੱਡੇ ਇਸ਼ਤਿਹਾਰਾਂ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਪਾਰਕਾਂ ਵਿਚ ਬੈਠੇ ਵਕਤ ਟਪਾਉਂਦੇ ਤਾਸ਼ ਖੇਲਦੇ ਬਜ਼ੁਰਗ ਮਰਦ ਔਰਤਾਂ ਦੀ ਜ਼ਬਾਨੀ ਚੁੰਝ-ਚਰਚਾ ਨੇ ਇਸ਼ਤਿਹਾਰਾਂ ਤੋਂ ਵੱਧ ਟੀਕੇ ਵਾਂਗ ਤੁਰੰਤ ਸੁਚਾਰੂ ਅਸਰ ਕੀਤਾ। ਲੋਕ ਆਪਣੇ ਕੰਮਾਂ ਤੋਂ ਛੁੱਟੀਆਂ ਕਰਕੇ ਝੂਠੇ ਸੱਚੇ ਬਹਾਨੇ ਲਗਾ ਕੇ ਟੱਬਰਾਂ ਦੇ ਟੱਬਰ ਪਰਮਾਰਥ ਦੇ ਰਸਤੇ ਵਹੀਰਾਂ ਘੱਤ ਤੁਰੇ।

      ‘ਇਕ ਡਾਲਰ ਮੱਥਾ ਟੇਕੋ, ਬਾਬੇ ਨੂੰ ਜੋ ਮਰਜ਼ੀ ਸਰਦਾ ਬਣਦਾ ਭੇਟ ਕਰੋ ਤੇ ਸਾਰਾ ਟੱਬਰ ਲੰਗਰ ਛਕੋ। ਇਹ ਕਿਹੜਾ ਮਾੜਾ ਸੌਦਾ ਹੈ। ਨਾਲੇ ਪੁੰਨ ਨਾਲੇ ਫਲੀਆਂ। ਉਹ   ਕਿਹੜਾ ਮੰਗਦਾ ਹੈ ਬੜਾ ਸਾਫ ਨੀਯਤ ਵਾਲਾ ਰੱਜਿਆ ਪੁੱਜਿਆ ਮਹਾਂਪੁਰਖ ਹੈ। ਰੱਬ ਨੇ ਗਿਆਨ ਬੁੱਧੀ ਬਖਸ਼ੀ ਹੈ, ਉਹ ਪਿਆਰ ਦਾ ਚਾਨਣ ਵੰਡਦਾ ਫਿਰਦਾ ਹੈ।’ ਸੰਤਾਂ ਦੀ ਮਹਿਮਾ ਸੱਥਾਂ, ਚੌਕਾਂ, ਪਾਰਕਾਂ ਵਿਚ ਪਹੁੰਚ ਗਈ।

      ‘ਸਾਡੇ ਵੀ ਲੋਕ ਕਿੰਨੇ ਕਮਲੇ ਆ। ਕਿਵੇਂ ਕੰਮ ਕਾਰ ਛੱਡ ਕੇ ਇਕ ਪਾਸੇ ਚੱਲ ਤੁਰਦੇ ਨੇ ਭੇਡਾਂ ਵਾਂਗ! ਓ ਭਲਿਓ ਲੋਕੋ ਸਭ ਤੋਂ ਪਹਿਲਾ ਕੰਮ ਦੀ ਕਦਰ ਹੁੰਦੀ ਹੈ। ਕੰਮ ਕਰੋਗੇ ਤੇ ਪੈਸਾ||| ਡਾਲਰ ਮਿਲੇਗਾ ਜੋ ਤੁਹਾਡੀ ਉਪਜੀਵਕਾ ਤੇ ਲੋੜਾਂ ਦਾ ਸਭ ਤੋਂ ਵਡਾ ਸਾਧਨ ਹੈ। ਸਭ ਮਾਂ ਪਿਉ ਭੈਣ ਭਾਈ ਰਿਸ਼ਤੇਦਾਰ ਡਾਲਰ ਦੇ ਹੀ ਮਿੱਤ ਨੇ। ਜੀਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਡਾਲਰ ਤੋਂ ਬਿਨਾਂ ਤੁਹਾਨੂੰ ਬਾਬਿਆਂ ਨੇ ਵੀ ਨਹੀਂ ਝੱਲਣਾ। ਡਾਲਰ ਤੋਂ ਬਿਨਾਂ ਲੰਗਰ ਵੀ ਰੋਜ਼ ਮੁਫ਼ਤ ਨਹੀਂ ਮਿਲਣਾ। ਮੁਫ਼ਤ ਦਾ ਖਾਉਗੇ ਤਾਂ ਇਹ ਧਾਨ ਤੁਹਾਡੇ ਹੱਡਾਂ ਵਿਚ ਜ਼ਹਿਰਬਾਦ ਫੈਲਾਏਗਾ। ਬਾਬੇ ਨਾਨਕ ਨੇ ਵੀ ਆਪ ਖੇਤੀ ਕਰਕੇ ਇਹ ਸੰਦੇਸ਼ ਦਿੱਤਾ ਸੀ ਕਿ ਮਿਹਨਤ ਕਰਕੇ ਆਪਣੇ ਹੱਕ ਦਾ ਖਾਓ। ਹਰਾਮ ਦਾ ਪਰਾਇਆ ਹੱਕ ਖਾਣਾ ਉਨ੍ਹਾਂ ਮਨ੍ਹਾ ਕੀਤਾ ਹੈ।

      ਉਸ ਸੂਅਰ ਉਸ ਗਾਏ।’

      ਪਾਰਕ ਵਿਚ ਬੈਠੇ ਬਜ਼ੁਰਗਾਂ ਦੀ ਟੋਲੀ ਵਿਚੋਂ ਇੱਕ ਸੇਵਾ ਮੁਕਤ ਫੌਜੀ ਨੇ ਆਪਣੀ ਸਾਰਥਿਕ ਅਗਾਂਹਵਧੂ ਵਿਚਾਰਧਾਰਾ ਠੋਸਣ ਦੀ ਕੋਸ਼ਿਸ਼ ਕਰ ਕੇ ਇੱਕ ਚਿਣਗ ਜਿਹੀ ਛੇੜ ਦਿੱਤੀ।

      ‘ਇਹੋ ਜਿਹੇ ਦੰਭੀ ਭੇਖੀ ਅਖਾਉਤੀ ਬਾਬੇ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਧਰਮ ਨੂੰ ਛੱਜ ਵਿਚ ਪਾ ਕੇ ਛੱਟਦੇ ਅਧਰਮ ਬਣਾ ਰਹੇ ਨੇ, ਸਮਾਜ ਵਿਚ ਬੜੇ ਪੁਆੜੇ ਕਲੇਸ਼ ਪੈਦਾ ਕਰ ਰਹੇ ਹਨ||| ਅਸਲੀ ਧਾਰਮਿਕ ਰਹਿਬਰਾਂ ਦਾ ਨਾਮ ਬਦਨਾਮ ਕਰ ਰਹੇ ਨੇ, ਨੂੰ ਲਗਾਮ ਦੇਣੀ ਬਣਦੀ ਹੈ, ਨਹੀਂ ਤੇ ਸਭ ਕੁੱਝ ਉਲਟ-ਪੁਲਟ ਅਨਰਥ ਹੋ ਜਾਏ ਗਾ।’

      ‘ਸੰਤਾਂ ਦਾ ਨਿੰਦਣਾ ਵੀ ਮਾੜੀ ਗੱਲ ਹੈ। ਚਾਰੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਧਰਤੀ ਤੇ ਧਰਮੀ ਬੰਦੇ ਵੀ ਬਥੇਰੇ ਹਨ|||| ਪਰ ਮੁਆਫ਼ ਕਰਨਾ! ਇਹਨੂੰ ਗੱਲ ਬੜੀ ਫੁਰਦੀ ਹੈ, ਟੋਟੇ ਨਾਲ ਟੋਟਾ ਮਿਲਾਈ ਜਾਂਦਾ, ਗਿਆਨ ਦੇ ਗਲ ਰੱਸੀ ਪਾਈ ਜਾਂਦਾ, ਟੋਭਾ ਲਗਾਈ ਜਾਂਦਾ||| ਅੰਤ ਆਉਣ ਹੀ ਨਹੀਂ ਦਿੰਦਾ।’

      ‘ਓ ਵੀਰਾ! ਗੱਲ ਤਾਂ ਡਾਲਰ ਵੇਖ ਕੇ ਫੁਰਦੀ ਐ। ਜਿੰਨਾ ਚਿਰ ਡਾਲਰਾਂ ਦੀ ਕਤਾਰ ਤੁਰੀ ਆਉਣੀ ਉਨਾਂ ਚਿਰ ਆਕਾਸ਼ ਕੀ ਬਾਣੀ ਆਈ ਹੀ ਜਾਣੀ ਹੈ ਤੇ ਬਾਬਿਆਂ ਦੀ ਸਾਖੀ ਮੁੱਕਣੀ ਨਹੀਂ। ਜਦ ਨੋਟ ਬੰਦ ਹੋ ਗੇ ਕਹਾਣੀ ਖਤਮ। ਇਹੋ ਮੇਰੀ ਬਾਤ ਉੱਤੋਂ ਪੈ ਗੀ ਰਾਤ।’ ਹਾਸੇ ਦਾ ਇੱਕ ਕਹਿਕਹਾ ਪਾਰਕ ਦੇ ਦੂਰ ਤੱਕ ਖਿੰਡ ਕੇ ਦਰਖਤਾਂ ਤੇ ਬੈਠੇ ਜਾਨਵਰਾਂ ਨੂੰ ਚੇਤੰਨ ਕਰ ਗਿਆ।

      ‘ਇੱਕ ਉਸ ਦੀ ਸਾਖੀ ਮੈਨੂੰ ਬੜੀ ਚੰਗੀ ਕਮਾਲ ਦੀ ਗੱਪ ਲੱਗੀ। ਕਹਿੰਦਾ ਇੱਕ ਵੇਰਾਂ ਪੰਜਾਬ ਵਿਚ ਬੜੀ ਔੜ ਲੱਗ ਗਈ। ਸੋਕਾ ਪੈ ਗਿਆ। ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ। ਪਾਪਾਂ ਦੇ ਭਾਰ ਨਾਲ ਧਰਤੀ ਪਾਟ ਗਈ। ਅਕਾਲ ਪੁਰਖ ਨੂੰ ਤਰਲੇ ਕੱਢਣ ਲੱਗੀ। ਗਰਮੀ ਤੇ ਔੜ ਦੇ ਸਤਾਏ ਲੋਗ ਆਣ ਕੇ ਮੇਰੇ ਪੈਂਰੀ ਪੈ ਗਏ। ਬਾਬਾ ਜੀ ਕਰੋ ਕੋਈ ਰਹਿਮਤ ਕਰਾਮਾਤ। ਪੁਕਾਰ ਸੁਣ ਕੇ ਦਾਸ ਦੇ ਮਨ ਮਿਹਰ ਪੈ ਗਈ। ਉਸ ਨੂੰ ਸੱਚੇ ਦਿਲੋਂ ਧਿਆ ਕੇ ਮੈਂ ਉਨ੍ਹਾਂ ਨੂੰ ਹਾਂ ਕਰ ਦਿੱਤੀ।

      ਜਾਓ! ਜਾ ਕੇ ਅਨੰਦ ਪਾਠ ਦੀ ਤਿਆਰੀ ਕਰੋ।’

      ‘ਸੱਤ ਬਚਨ||||।’ ਕਹਿ ਕੇ ਉਹ ਚਲੇ ਗਏ। ਰਾਤ ਉੱਪਰ ਵਾਲੇ ਕੋਲ ਫਿਰ ਅਰਦਾਸ ਕੀਤੀ।

      ‘ਹੇ ਸੱਚੇ ਪਾਤਸ਼ਾਹ ਇੱਜ਼ਤ ਰੱਖੀਂ ਆਪਣੇ ਭਗਤਾਂ ਦੀ||| ਕਰ ਦੇਹ ਜਲ ਥਲ।’ ਇੱਕ ਦਮ ਅਸਮਾਨ ’ਤੇ ਬੱਦਲ ਨਿੱਤਰ ਆਏ। ਉਸ ਨੇ ਸੁਣ ਲਈ ਨੇੜੇ ਹੋ ਕੇ। ਅਗਲੇ  ਦਿਨ ਉਨ੍ਹਾਂ ਦੇ ਪਿੰਡ ਪਹੁੰਚਣ ਤੱਕ ਬਹੁਤ ਗੂੜ੍ਹੀਆਂ ਕਾਲੀਆਂ ਸ਼ਾਹ ਘਟਾਵਾਂ ਨੇ ਠੰਢੀ-ਠੰਢੀ ਫੁਹਾਰ ਬਰਸਾ ਦਿੱਤੀ। ਇੱਕ ਦੋ ਸ਼ਬਦ ਕੀਰਤਨ ਪ੍ਰਵਾਹ ਐਸਾ ਚੱਲਿਆ ਕਿ ਉੱਪਰ ਵਾਲਾ ਦਿਆਲ ਹੋ ਗਿਆ। ਪ੍ਰਣਾਲੇ ਚੱਲ  ਪਏ ਸਾਰੇ, ਗਲੀਆਂ ਖੇਤਾਂ ਵਿੱਚ ਪਾਣੀ ਦੀਆਂ ਕਾਂਗਾਂ, ਡੱਡੂ ਗੜੈਂ ਗੜੈਂ ਕਰਦੇ ਟਪੂਸੀਆਂ ਮਾਰਦੇ ਮਧੁਰ ਮਨੋਹਰ ਕੀਰਤਨ ਸੁਣਦੇ ਬਾਹਰ ਨਿਕਲ ਆਏ। ਐਸੀ ਕੁਦਰਤ ਵਰਤੀ ਕਿ ਲੋਕੀਂ ਧੰਨ ਧੰਨ ਕਰਦੇ ਕੰਨਾਂ ਨੂੰ ਹੱਥ ਲਾਉਣ ਲੱਗੇ ਤੇ ਫਿਰ ‘ਬਾਬਾ ਜੀ ਹੁਣ ਮੇਹਰ ਕਰੋ, ਹਟਾ ਦਿਉ ਬਹੁਤ ਹੋ ਗਿਆ।’ ਮੈਂ ਕਿਹਾ ਭਗਤੋ! ਹਟਾਉਣ ਲਈ ਹੁਣ ਇੰਦਰ ਦੇਵਤਾ ਨੂੰ ਦੋਬਾਰਾ ਪਹੁੰਚ ਕਰਨੀ ਪਵੇਗੀ।’

      ‘ਇਹਦੇ ਕੋਲ ਤਾਂ ਕੋਈ ਜਾਦੂ ਟੂਣਾ ਵੀ ਹੈ। ਇਹ ਰਾਖ ਦੀਆਂ ਚੁਟਕੀਆਂ ਵੀ ਦਿੰਦਾ ਹੈ। ਇਕ ਦਿਨ ਰੇਡੀਓ||| ਟੀ| ਵੀ| ਤੇ ਦੱਸ ਰਿਹਾ ਸੀ ਕਿ ਜੇ ਕੋਈ ਗੁੰਗਾ ਬੋਲਾ ਅਪਾਹਜ ਬੱਚਾ ਹੈ ਤਾਂ ਉਸ ਦਾ ਵੀ ਸ਼ਰਤੀਆਂ ਇਲਾਜ ਹੈ ਮੇਰੇ ਕੋਲ। ਮੇਰੀਆਂ ਪੁੜੀਆਂ ਚਾਲੀ ਦਿਨ ਘਰ ਦੀ ਬਾਹਰਲੀ ਦੇਹਲੀ ਵਿਚ ਬੈਠ ਕੇ ਘਰ ਦੀ ਵਡੇਰੀ ਬੇਬੇ ਕੋਲੋਂ ਮੰਗ ਕੇ ਖਾਏ, ਦੀਰਘ ਤੋਂ ਦੀਰਘ ਰੋਗੀ ਵੀ ਜ਼ਰੂਰ ਠੀਕ ਹੋ ਜਾਏਗਾ।’

      ‘ਇਹ ਤਾਂ ਕੋਈ ਬਹੁ-ਰੂਪੀਆ ਜਾਪਦਾ ਹੈ। ਗਿਰਗਿਟ ਵਾਂਗ ਹਰ ਨਵੇਂ ਚੰਦ ਨਵਾਂ ਰੂਪ ਬਦਲਦਾ ਰਹਿੰਦਾ ਹੈ।’

      ਪਾਰਕ ਵਿਚ ਪੁਰਾਣੇ ਬਜ਼ੁਰਗਾਂ ਦੀ ਤਾਸ਼ ਟੋਲੀ ਲਾਗੇ ਖੜ੍ਹ ਕੇ ਉਨ੍ਹਾਂ ਦੇ ਸੰਵਾਦ ਵਿਚੋਂ ਅਰਥ ਟੋਲਦਾ ਮੈਂ ਆਪ ਬੇਅਰਥਾ ਹੋ ਗਿਆ। ਗੱਲਾਂ ਸੁਣ ਸੁਣ ਕੇ ਮੇਰੀ ਉਤਸੁਕਤਾ ਤੇ ਰਹੱਸ ਟੋਲਨ ਦੀ ਮੇਰੀ ਭੁੱਖ ਮੈਨੂੰ ਹੁੱਜਾਂ ਮਾਰ ਤੁੱਖਣਾਂ ਦੇਣ ਲੱਗੀ। ਮੇਰੇ ਮਨ ਵਿਚ ਉਸ ਮਹਾਂਪੁਰਖ ਦੇ ਦਰਸ਼ਨ ਦੀ ਅਭਿਲਾਖਾ ਜਾਗ ਪਈ। ਮੈਂ ਸੋਚਿਆ ਪਈ ਉਨ੍ਹਾਂ ਕੋਲ ਬੈਠ ਕੇ ਧੁਰ ਹੇਠਲੀ ਸਤਹ ਤੱਕ ਜਾਵਾਂ ਕਿ ਬਾਬਾ ਜੀ ਤੁਹਾਡੇ ਏਨੇ ਵਿਰਾਗਮਈ ਤੇ ਢਾਹੂ ਬਿਰਤੀ ਵਾਲੇ ਪ੍ਰਵਚਨ ਜਿੱਥੇ ਤੁਹਾਡੇ ਕਹਿਣ ਅਨੁਸਾਰ ਪਰਮਾਰਥ ਦਾ ਰਸਤਾ ਦਿਖਾ ਰਹੇ ਨੇ ਉਥੇ ਨਾਲ ਹੀ ਲੋਕਾਂ ਨੂੰ ਅਮਰੀਕਾ ਵਰਗੀ ਇਸ ਹੁਸੀਨ ਤੇ ਰੰਗਲੀ ਦੁਨੀਆਂ ਤੋਂ ਮੁੱਖ ਮੋੜਨ ਲਈ ਉਕਸਾ ਕੇ ਬਾਗ਼ੀ ਕਰ ਰਹੇ ਨੇ।

      ਟੈਲੀਫੋਨ ਦੀ ਘੰਟੀ ਨੇ ਉਸਲਵੱਟੇ ਭੰਨਦੇ ਮੇਰੇ ਮਨ ਦੇ ਜੁਆਰ-ਭਾਟੇ ਦਾ ਵੇਗ ਥੰਮ੍ਹ ਦਿੱਤਾ।

      ‘ਮੈਂ ਬਾਬਾ ਮੋਨੀ ਦਾ ਸੇਵਕ ਬੋਲ ਰਿਹਾ ਹਾਂ ਰੁਲਦਾ ਰਾਮ||| ਮੈਂ ਵਕੀਲ ਸਾਹਿਬ ਨੂੰ ਮਿਲਣਾ ਹੈ।’

      ‘ਹਾਂ ਜੀ ਹਾਂ! ਬੋਲੋ। ਧੰਨਭਾਗ!||| ਮਿਲੋ||| ਸੇਵਾ ਦੱਸੋ।’ ਮੇਰੀ ਆਤਮਾ ਮੂੰਹ ਮੰਗੀ ਮੁਰਾਦ ਪੂਰੀ ਹੁੰਦੀ ਜਾਚ ਕੇ ਫੁੱਲਾਂ ਵਾਂਗ ਖਿੜ ਉੱਠੀ।

      ‘ਅਸੀਂ ਅੱਜ ਸ਼ਾਮ ਨੂੰ ਮਿਲਣਾ ਚਾਹੁੰਦੇ ਹਾਂ। ਬਾਬਾ ਜੀ ਤੁਹਾਡੇ ਨਾਲ ਕੁਝ ਹੰਗਾਮੀ ਗਿਆਨ ਗੋਸ਼ਟੀ ਕਰਨਾ ਲੋਚਦੇ ਨੇ||| ਤੁਹਾਡੀ ਸਲਾਹ ਪੁੱਛਣੀ ਹੈ।’

      ‘ਆਓ ਜਦ ਮਰਜ਼ੀ ਆਓ! ਮੇਰਾ ਦਫ਼ਤਰ ਰਾਤ ਅੱਠ ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।’

      ਉਸ ਬਾਬੇ ਦੇ ਨਾਮ ਲੱਗਦੀਆਂ ਤੁਹਮਤਾਂ ਤੇ ਊਜਾਂ||| ਸ਼ਰਾਬ ਪੀਣੀ, ਮੀਟ ਖਾਣਾ, ਪਰਾਈ ਔਰਤ ਨਾਲ ਰੰਗਰਲੀਆਂ, ਕੈਟਰੀਨਾ ਦੇ ਤੂਫ਼ਾਨ ਵੇਲੇ ਬਾਬੇ ਨੂੰ ਉੱਥੇ ਛੱਡ ਕੇ ਦੌੜ ਆਉਣਾ, ਆਪਣੀ ਧਾਰਮਿਕ ਮਰਿਯਾਦਾ ਤੋਂ ਕੁਤਾਹੀ ਆਦਿ ਕਈ ਦੂਸ਼ਣ ਭਰੀਆਂ ਅਖ਼ਬਾਰਾਂ ਦੇ ਪੰਨੇ ਮੇਰੇ ਸਾਹਮਣੇ ਨੰਗੇ ਹੋ ਗਏ।

      ‘ਵੇਖ ਲੌ ਮਹਾ ਪੁਰਖੋ! ਕੇਟਰੀਨਾ ਦੇ ਤੂਫਾਨ ਵੇਲੇ ਵਿਚਾਰੇ ਬਾਬੇ ਨੂੰ ਛੱਡ ਕੇ ਸੰਗਤਾਂ ਹਰਨ ਹੋ ਗਈਆਂ ਸਿਰ ’ਤੇ ਪੈਰ ਰੱਖ ਕੇ ਆਪਣੀ ਜਾਨ ਬਚਾ ਕੇ। ਉਹਨੂੰ ਵਿਚਾਰੇ ਨੂੰ ਉਥੇ ਹੀ ਛੱਡ ਆਏ ਗੋਤੇ ਖਾਂਦੇ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜਗੇ। ਜੀਹਦੀ ਕਿਰਪਾ ਨਾਲ ਦੋ ਡੰਗ ਰਜਵੀਂ ਰੋਟੀ ਨਸੀਬ ਹੁੰਦੀ ਹੈ, ਮਾਇਆ ਦੀ ਬਰਸਾਤ ਹੁੰਦੀ ਹੈ, ਉਸ ਨੂੰ ਭੁੱਲ ਗਏ ਜਦ ਭੀੜ ਬਣੀ! ਤਾਂ ਦੱਸੋ ਭਾਈ ਜੀ ਇਹ ਦੁਨੀਆਂ ਕਿਵੇਂ ਨਾ ਗਰਕੂ? ਬੋਲੋ!’

      ਸਾਬਤ-ਸਬੂਤਾ ਵਿਅੱਕਤੀ ਚਿਹਰੇ ’ਤੇ ਹੁਸ਼ਿਆਰੀ, ਅੱਖਾਂ ਵਿੱਚ ਖ਼ੁਮਾਰੀ, ਬੁੱਲ੍ਹਾਂ ’ਤੇ ਮੁਸਕ੍ਰਾਟ, ਅਸਲੀ ਹੀਰੋ ਸਾਹਮਣੇ ਵੇਖ ਕੇ ਰੇਡੀਓ ਤੋਂ ਸੁਣੀ ਕਥਾ ਜ਼ਿਹਨ ਵਿਚ ਤਾਜ਼ਾ ਹੋ ਗਈ। ਉਹ ਹਰ ਪਲ ਟੱਪੂੰ ਟੱਪੂੰ ਕਰਦਾ ਆਪਣੀਆਂ ਅਦਾਵਾਂ ਨਾਲ ਮੰਚ ਦਾ ਕੋਈ ਕਿਰਦਾਰ ਨਿਭਾ ਰਿਹਾ ਸੀ।

      ‘ਵਕੀਲ ਸਾਹਿਬ ਜੀ! ਮੈਂ ਤੁਹਾਡੀ ਸ਼ਰਨ ਆਇਆ ਹਾਂ। ਮੇਰੇ ਸਿਰ ’ਤੇ ਖ਼ਤਰਾ ਮੰਡਲਾਉਣ ਲੱਗਾ ਹੈ। ਮੁਸੀਬਤ ’ਚ ਫਸਾ ਕੇ ਮੇਰੇ ਹਮਜੋਲੀ ਵੀ ਪੌੜੀ ਖਿੱਚਣ ਨੂੰ ਤਿਆਰ ਬੈਠੇ ਨੇ। ਉਹ ਕਹਿੰਦੇ ਤੂੰ ਬਹੁਰੂਪੀਆ ਭੱਈਆਂ ਹੈਂ ਜੋ ਸਾਡੀਆਂ ਸ਼ਾਖਵਾਂ ਖ਼ਰਾਬ ਕਰ ਰਿਹੈਂ। ਅਸਲ ਵਿਚ ਇਸ ਬਾਬੇ ਨੇ ਸਾਰਾ ਭਾਂਡਾ ਭੰਨ ਦਿੱਤਾ। ਅਸੀਂ ਇਸ ਦੇ ਮੋਨ ਦਾ ਡਰਾਮਾ ਕੀਤਾ ਸੀ ਇਸ ਕਰਕੇ ਕਿ ਉਹ ਪੰਜਾਬੀ ਨਹੀਂ ਸੀ ਬੋਲ ਸਕਦਾ||| ਬੰਗਾਲੀ ਭੱਈਆ ਸੀ ਜੜਾਵਾਂ ਵਾਲਾ। ਉਸ ਦਾ ਪੜਦਾ ਢੱਕਦੇ ਢੱਕਦੇ ਆਪ ਨੰਗੇ ਹੋ ਗਏ। ਕਾਗ਼ਜ਼ ਪੱਤਰ ਸਾਡੇ ਕੋਲ ਕੋਈ ਨਹੀਂ। ਰਾਜਸੀ ਸ਼ਰਨ ਪਨਾਹਗੀਰ ਦਾ ਮੇਰਾ ਕੇਸ ਵੀ ਕਮਜ਼ੋਰ  ਹੈ। ਸਰਕਾਰ ਦੇ ਨਵੇਂ ਕਨੂੰਨ ਨੇ ਵੀ ਮੇਰੇ ਕੰਮ ’ਤੇ ਡਾਢੀ ਸੱਟ ਮਾਰੀ ਹੈ। ਹੁਣ ਤਾਂ ਤੁਸੀਂ ਹੀ ਹੋ||| ਡੋਰੀ ਹਾਥ ਤੁਮਹਾਰੇ। ਤੁਸੀਂ ਬੜੇ ਲੋਕਾਂ ਦਾ ਕਲਿਆਣ ਕੀਤਾ ਹੈ।’

      ‘ਅਸੀਂ ਤਾਂ ਬੜੀ ਕੁਰਬਾਨੀ ਕੀਤੀ। ਕੈਟਰੀਨਾ ਦੇ ਤੂਫ਼ਾਨ ਵੇਲੇ ਸੰਤਾਂ ਨੂੰ ਇਲਹਾਮ ਹੋ ਗਿਆ। ਉੱਪਰ ਵਾਲੇ ਨੇ ਆਪ ਹੀ ਸਾਵਧਾਨ ਕਰ ਦਿੱਤਾ। ਇਕ ਬੜੀ ਹੀ ਸੁੰਦਰ ਪਤਲੀ ਜਿਹੀ ਪਰੀ ਸਮੁੰਦਰ ਦੀਆਂ ਛੱਲਾਂ ’ਚੋਂ ਨਿਕਲ ਕੇ ਇੱਧਰ  ਦੌੜੀ।

      ‘ਬਚੋ! ਬਚਾਓ||| ਬਚੋ ਬਚਾਓ||।’ ਉਸ ਦੇ ਸਾਥੀ ਚਮਚੇ ਨੇ ਬਾਬੇ ਵੱਲ ਹੱਥ ਜੋੜੇ।

      ‘ਆਵਾਜ਼ ਸੁਣ ਕੇ ਮੈਂ ਉੱਠ ਕੇ ਉਸ ਦੀ ਮਦਦ ਲਈ ਅੱਗੇ ਆਇਆ। ਪਰ ਉਸ ਦੇ ਪਿੱਛੇ ਪਹਿਲਾ ਇਕ ਤੇ ਫੇਰ ਕਈ ਹੋਰ ਆਦਮ ਖਾਣੇ ਦੈਂਤ ਮੂੰਹ ਅੱਡੀ ਫੜ ਲੋ ਫੜ ਲੋ ਕਰਦੇ ਦੌੜਦੇ ਵੇਖ ਕੇ ਯਾਰਾਂ ਲੋਈ ਓੜ ਲਈ।’ ਬਾਬੇ ਨੇ ਗੱਲ ਅੱਗੇ ਵਧਾਈ।

      ‘ਉਹ ਪਰੀ ਸੀ? ਮਛਲੀ ਜਾਂ ਬੱਤਖ਼? ਜਾਂ ਫਿਰ ਡਾਲਰਾਂ ਦੀ ਗਠੜੀ?’ ਉਸ ਦੇ ਬਿਨ ਬਰੇਕਾਂ ਵਾਲੇ ਭਾਸ਼ਣ ਵਿਚ ਮੈਂ ਰੋੜਾ ਜਿਹਾ ਅਟਕਾਇਆ।

      ‘ਕਾਹਲੇ ਨਾ ਪਓ, ਇਹ ਵੀ ਦੱਸਦਾਂ||| ਇਹੀ ਤਾਂ ਦੱਸਣ ਤੁਹਾਡੇ ਕੋਲ ਆਇਆ ਹਾਂ। ਇਸ ਪਤੰਦਰ ਨੇ ਫ਼ਸਾ ਦਿੱਤਾ। ਝੀਲ ਕੰਢੇ ਬੱਤਖ਼ਾਂ ਮੁਰਗਾਬੀਆਂ ਵੇਖ ਕੇ ਬੇਈਮਾਨ ਹੋ ਗਿਆ ਅਖੇ ਬੜਾ ਗਰਮ ਹੁੰਦਾ, ਮੇਰਾ ਬੱਤਖ਼ ਦਾ ਮੀਟ ਖਾਣ ਨੂੰ ਚਿੱਤ ਕਰਦਾ।

      ਅਸੀਂ ਮਛਲੀ ਥੋੜੀ ਮਾਰੀ ਹੈ।||| ਅਸੀਂ ਤਾਂ ਬੱਤਖ਼ ਹੀ ਖਾਧੀ ਹੈ। ਇਹ ਸਮਝ ਕੇ ਕਿ ਕਿਸੇ ਨੇ ਛੱਡੀ ਹੋਵੇਗੀ ਸੁੱਖਣਾਂ ਦੀ||| ਆਪਣੇ ਕਸ਼ਟ ਹਰਨ ਲਈ। ਅਸਾਂ ਨੇ ਤਾਂ ਉਸ ਦੀ ਗਤੀ ਕੀਤੀ ਹੈ। ਵਿਚਾਰੀ ਆਪੇ ਤਲਾਬ ਵਿਚੋਂ ਨਿਕਲ ਕੇ ਸਾਡੇ ਅੱਗੇ-ਅੱਗੇ ਆ ਗਈ||| ਸਾਡੇ ਸੇਵਕਾਂ ਫੜ੍ਹ ਲਈ। ਇਹ ਤਾਂ ਜੰਗਲੀ ਜੀਵ ਹੈ||| ਪਾਣੀ ਦਾ। ਸਾਨੂੰ ਕੀ ਪਤਾ ਸੀ ਅਮਰੀਕਾ ਦੇ ਪੁੱਠੇ ਕਾਨੂੰਨਾਂ ਦਾ।’

      ‘ਉਹ ਤਾਂ ਵਿਚਾਰੀ ਆਈ ਸੀ ਤੁਹਾਡੇ ਅੱਗੇ ਤੁਹਾਡਾ ਭੇਸ ਦੇਖ ਕੇ ਕਿ ਇਹ ਮਹਾਤਮਾ ਪੁਰਸ਼ ਕੋਈ ਚੰਗਾ ਖਾਣਾ ਦਾਣਾ ਚੋਗਾ ਲੈ ਕੇ ਆਏ ਹਨ ਜਾਂ ਫਿਰ ਤੁਹਾਡੇ ਰੂਹਾਨੀ ਬਚਨ ਸੁਣਨ ਲਈ। ਨਾਲੇ ਬੱਤਖ਼ ਦੇ ਨਾਲ ਬੋਤਲ ਤੇ ਬੋਤਲ ਦੇ ਨਾਲ ਬੀਬੀ! ਇਹਨਾਂ ਦਾ ਮੇਲ ਜੋੜ ਤਾਂ ਬਣਨਾ ਹੀ ਹੈ। ਇਹ ਵੀ ਸਾਰੇ ਇੱਕ ਦੂਸਰੇ ਦੇ ਪੂਰਕ ਹਨ।’ ਨਿਕਲਦੇ ਨਿਕਲਦੇ ਸ਼ਬਦ ਮੇਰੇ ਸੰਘ ਵਿਚ ਹੀ ਅੜ ਗਏ। ਮੈਂ ਵੀ ਹੱਥ ਆਈ ਮੁਰਗ਼ੀ ਮਰੋੜਨ ਦਾ ਮਨ ਬਣਾ ਲਿਆ ਸੀ।

      ਉਸ ਦੀਆਂ ਨਾ ਮੁੱਕਣ ਵਾਲੀਆਂ ਗੱਲਾਂ ਮੈਂ ਬੜੇ ਗਹੁ ਨਾਲ ਸੁਣ ਰਿਹਾ ਸਾਂ। ਗੱਲਾਂ ਵਿਚੋਂ ਜਗਦੂ ਪੁਰੀਏ ਸਾਧ ਦੀ ਗਾਥਾ ਯਾਦ ਆਉਂਦੇ ਹੀ ਮੈਂ ਮਨ ਦੀ ਅਲਮਾਰੀ ਫੋਲ ਕੇ ਪੁਰਾਣੀ ਫਾਈਲ ਕੱਢਦਾ ਹਾਂ।

      ‘ਸਮਝ ਗਏ ਬਾਬਾ ਜੀ! ਸਮਝ ਗਏ||| ਤੁਹਾਡਾ ਕੋਈ ਕਸੂਰ ਨਹੀਂ। ਤੁਸਾਂ ਬੱਤਖ਼ ਆਪ ਨਹੀਂ ਮਾਰੀ||| ਉਹ ਤਾਂ ਤੂਫ਼ਾਨ ਹਨੇਰੀ ਦੀ ਧੱਕੀ ਉਡਾਈ ਅਧਮੋਈ ਤੁਹਾਡੇ ਪੈਰਾਂ ਵਿਚ ਆ ਡਿੱਗੀ। ਤੁਸੀਂ ਬਚਾਉਣ ਦੀ ਪੂਰੀ ਵਾਹ ਲਾਈ ਪਰ ਨਹੀਂ ਬਚ ਸਕੀ। ਜਿਸ ਬੀਬੀ ਬਾਰੇ ਉਹ ਊਜਾਂ ਲਗਾਉਂਦੇ ਨੇ||| ਉਹ ਬੀਬੀ ਤਾਂ ਦੇਵਦਾਸੀ ਸੀ||| ਰੋਜ਼ ਦੀ ਸ਼ਰਧਾ ਸੀ ਉਸਦੀ।’

      ‘ਠੀਕ ਬਿਲਕੁਲ ਠੀਕ||| ਤੇਰੇ ਬੱਚੇ ਜੀਊਣ!||| ਤੂੰ ਚੰਗਾ ਮਲਾਹ ਜਾਪਦਾ ਏਂ।’

      ‘ਤੇ ਬੋਤਲ! ਹਾਂ ਉਹ ਸਾਨੂੰ ਸਮੁੰਦਰ ਦੇਵਤਾ ਦੇ ਗਿਆ ਸੀ ਏੇਨੀ ਠੰਡ ਠੱਕੇ ਤੋਂ ਬਚਾਓ ਲਈ||| ਜਾਂ ਕੋਈ ਸ਼ਰਧਾਲੂ ਗੁਪਤ ਦਾਨ ਚੜ੍ਹਾ ਗਿਆ ਸੀ।’

      ਮੈਂ ਵਕੀਲਾਂ ਵਾਲੇ ਨੁਕਤੇ ਸਮਝਾਉਣ ਦੀ ਗੱਲ ਤੋਰਦੇ ਉਸ ਨੂੰ ਬਾਇਓ ਡਾਟਾ ਭਰਨ ਲਈ ਇਕ ਫਾਰਮ ਫੜਾ ਦਿੱਤਾ।

      ‘ਟੀ ਵੀ ਰੇਡੀਓ ਤਾਂ ਬਾਰ-ਬਾਰ ਤੂਫ਼ਾਨ ਦੀ ਅਗਾਊਂ ਚਿਤਾਵਨੀ ਦੇ ਰਹੇ ਸਨ। ਆਪਾਂ ਗੋਲਕ ਦੇ ਥੱਲੇ ਵਾਲੇ ਘੁਰਨੇ ਦੀ ਸਾਰੀ ਪੰਡ ਬੰਨ੍ਹ ਲਈ ਤੇ ਤਿਆਰੇ ਕੱਸ ਲਏ। ਅਸੀਂ ਤਾਂ ਬਾਬੇ ਨੂੰ ਵੀ ਨਾਲ ਹੀ ਲਿਆਉਣ ਲਈ ਸੋਚਿਆ ਸੀ ਪਰ ਪਾਣੀ ਦੀਆਂ ਛਾਂ ਛਾਂ ਸ਼ੂਕਦੀਆਂ ਛੱਲਾਂ! ਇਕ ਦਮ ਮੇਰੇ ਗਲ ਤੱਕ ਚੜ੍ਹ ਗਈਆਂ। ਮੈਨੂੰ ਧੱਕਾ ਦੇ ਕੇ ਦੂਰ ਧੱਕ ਦਿੱਤਾ ਤੇ ਫਿਰ ਬਾਬਿਓ! ਰੱਬ ਤੁਹਾਡਾ ਭਲਾ ਕਰੇ, ਇਹ ਉਹੀ ਢੁਕਵਾਂ ਸਮਾਂ ਸੀ ਜਦ ਕਹਿੰਦੇ ਮਾਵਾਂ ਪੁੱਤਰ ਵੀ ਨਹੀਂ ਸਾਂਭਦੀਆਂ। ਬਾਬੇ ਨੇ ਆਪ ਹੀ ਹੁਕਮ ਕੀਤਾ ਜਾਹ ਭਗਤਾ! ਆਪਣਾ ਆਪ ਸਾਂਭ, ਸਾਡੀ ਚਿੰਤਾ ਛੱਡ। ਬਾਹਰੋਂ ਦੋ ਗੁਰਮੁਖ ਪ੍ਰੇਮੀ ਸਾਡੇ ਵੱਲ ਧਾਏ। ਅਸਾਂ ਰੱਬ ਦਾ ਸ਼ੁਕਰ ਕੀਤਾ ਕਿ ਉਹ ਸਾਡੀ ਮਦਦ ਕਰਨਗੇ। ਮੈਂ ਮਦਦ ਲਈ ਹੱਥ ਅੱਗੇ ਵਧਾਇਆ। ਉਨ੍ਹਾਂ ਝਪਟਾ ਮਾਰਿਆ, ਮੈਨੂੰ ਧੱਕਾ ਦਿੱਤਾ ਤੇ ਡਾਲਰਾਂ ਵਾਲੀ ਗੰਢ ਲੈ ਕੇ ਰਫ਼ੂ ਚੱਕਰ ਹੋ ਗਏ। ਚੋਰ ਨੂੰ ਮੋਰ ਪੈ ਗਏ||| ਖੂਹ ਦੀ ਮਿੱਟੀ ਖੂਹ ’ਚ ਜਾ ਪਈ।’

      ‘ਤੁਹਾਡਾ ਤਾਂ ਕੁਛ ਨਹੀਂ ਗਿਆ, ਸੰਗਤਾਂ ਦਾ ਮਾਲ ਸੰਗਤਾਂ ਲੈ ਗਈਆਂ। ਤੁਹਾਨੂੰ ਸਮਝੋ ਸੰਗਤਾਂ ਨੇ ਹੀ ਅਮਰੀਕਾ ਦਿਖਾ ਦਿੱਤਾ ਮੁਫ਼ਤ ਵਿਚ। ਜਾਨ ਬਚੀ ਤਾਂ ਲਾਖ ਉਪਾਏ।’

      ਮੈਂ ਜਿਵੇਂ ਉਸ ਦੀ ਦੁਖਦੀ ਰਗ ’ਤੇ ਹੱਥ ਧਰ ਦਿੱਤਾ ਹੋਵੇ, ਉਹ ਕਲਪ ਉਠਿਆ।

      ‘ਭਾਈ ਜੀ ਅਸੀਂ ਕਿਹੜਾ ਮੁਫ਼ਤ ਆਏ ਹਾਂ, ਦਸ ਲੱਖ ਦਿੱਤਾ ਸਪੌਂਸਰ ਕਰਨ ਵਾਲੇ ਪ੍ਰੋਮੋਟਰ ਨੂੰ ਤੇ ਮਾਲਕਾਂ ਦੀ ਰੋਜ਼ਾਨਾ ਹਿੱਸਾ ਪੱਤੀ ਅੱਡ। ਅਸੀਂ ਜੋ ਠੱਗੀ ਠੋਰੀ ਕਰਦੇ ਹਾਂ ਇਸ ਵਿਚ ਇਹਨਾਂ ਦਾ ਦਸਵੰਧ ਵੀ ਤਾਂ ਹੁੰਦਾ ਹੈ ਚੁਆਨੀ ਪੱਤੀ। ਚੰਗੇ ਤਰਜੀਹੀ ਸਮੇਂ ਦਿਨ-ਦਿਆਰ ਨੂੰ ਟੈਮ ਲੈਣ ਲਈ ਇਹ ਬੋਲੀ ਰੇਟ ਹੋਰ ਜ਼ਿਆਦਾ ਹੋ ਜਾਂਦਾ ਹੈ। ਮੈਨੂੰ ਦਸ ਲੱਖ ਪੇਸ਼ਗੀ ਦੇ ਕੇ ਵੀ ਪੰਜ ਸਾਲ ਉਡੀਕਣਾ ਪਿਆ ਸੀ। ਪਹਿਲੀ ਵੇਰਾਂ ਦਿੱਲੀ ਸਫ਼ਾਰਤ ਖਾਨੇ ਵਾਲਿਆਂ ਸਿਰ ਫੇਰ ਦਿੱਤਾ। ਦੂਸਰੀ ਵਾਰ ਇੰਨ੍ਹੇ ਕਬੱਡੀ ਮੇਲੇ ਲਈ ਦਾਅਵਤ ਦਿੱਤੀ ਉਹ ਵੀ ਉਨ੍ਹਾਂ ਨਾ ਮੰਨੀ। ਅਸੀਂ ਇਹਦੇ ਗਲ ’ਚ ਗੂਠਾ ਦਿੱਤਾ, ਸਾਡੇ ਪੈਸੇ ਮੋੜ। ਇੰਨ੍ਹੇ ਆਪਣੇ ਦੱਲਿਆਂ ਨੂੰ ਕਹਿ ਕੇ ਮੈਨੂੰ ਸਿੰਗਾਪੁਰ ਥਾਈਲੈਂਡ ਚੜ੍ਹਾ ਦਿੱਤਾ। ਛੇ ਮਹੀਨੇ ਮੁੱਲ ਦੀ ਤੀਵੀਂ ਵਾਂਗ ਕਈ ਅਜੰਟ ਬਦਲਦੇ ਰਾਹਾਂ ਦਾ ਘੱਟਾ ਫੱਕਦੇ ਅਮਰੀਕਾ ਕੰਢੇ ਪਹੁੰਚੇ। ਅਗਲਿਆਂ ਫੜ ਕੇ ਦਿੱਲੀ ਵਾਲੇ ਜਹਾਜ਼ ਵਾਪਿਸ ਚੜ੍ਹਾ ਦਿੱਤਾ। ਪੁਲਸ ਦੀ ਧੜ-ਪਕੜ ਤੋਂ ਸਾਨੂੰ ਰਾਮੂੰ ਨੇ ਬਚਾ ਦਿੱਤĆ


No Comment posted
Name*
Email(Will not be published)*
Website
Can't read the image? click here to refresh

Enter the above Text*