Bharat Sandesh Online::
Translate to your language
News categories
Usefull links
Google

     

ਅੰਦਰਲੀ ਖਾਹਸ਼
12 Nov 2011

ਕੁਝ ਦਿਨਾਂ ਤੋਂ ਮਾਤਾ ਦੀਆਂ ਅੱਖਾਂ ’ਚ ਦਰਦ ਰਹਿਣ ਲੱਗੀ। ਉਹ ਅੱਖਾਂ ਨੂੰ ਠੰਢੇ ਪਾਣੀ ਦੇ ਛੱਟੇ ਮਾਰਦੀ ਆਪੇ ਠੀਕ ਹੋਣ ਦੀ ਉਮੀਦ ’ਚ ਉਡੀਕਦੀ ਰਹੀ। ਇਕ ਦਿਨ ਦੋਵੇਂ ਬੱਚੇ ਇਕ ਦੂਸਰੇ ਪਿੱਛੇ ਦੌੜਦੇ ਛੂੰਹਦੇ ਉਸ ਨੂੰ ਆਣ ਚੰਬੜੇ ਉਸ ਦੀ ਅੱਖ ਹੋਰ ਚੰਭਲਾ ਗਏ। ਉਹ ਖਿੜੇ ਮੱਥੇ ਫੁੱਲਾਂ ਵਰਗੀਆਂ ਸਭ ਸੱਟਾਂ ਸਹਿੰਦੀ ਜਰਦੀ ਰਹੀ।

      ਕਿਸ ਨੂੰ ਕਹੇ! ਕਿੱਥੇ ਜਾਏ ਕਿਸ ਕੋਲ ਵਾਧੂ ਟਾਈਮ ਹੈ ਉਸ ਵਾਸਤੇ।

      ਆਖਰ ਜਦ ਸਿਰੋਂ ਪਾਣੀ ਲੰਘਣ ਲੱਗਾ, ਉਸ ਨੇ ਡਾਕਟਰ ਦਾ ਪਤਾ ਥਾਂ ਟਿਕਾਣਾ ਪੁੱਛਿਆ।

      ‘ਏਥੇ ਏਦਾਂ ਡਾਕਟਰ ਨਹੀਂ ਮਿਲਦੇ ਮਾਂ ਜੀ। ਕਈ ਦਿਨ ਪਹਿਲੇ ਟਾਈਮ ਲੈਣਾ ਪੈਂਦਾ ਹੈ||| ਡਾਈਟ ’ਤੇ ਕੰਟਰੋਲ ਕਰੋ। ਹਰ ਵੇਲੇ ਮੂੰਹ ਮਾਰਦੇ ਰਹਿਣ ਨਾਲ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ।’ ਭੜਾਸ ਕੱਢ ਕੇ ਬਰੇਸੀ ਨੇ ਗੱਲ ਮੁਕਾ ਦਿੱਤੀ।

      ‘ਪੁੱਤ! ਅੱਖਾਂ ਦੀ ਬਿਮਾਰੀ ਦਾ ਪੇਟ ਨਾਲ ਕੋਈ ਵਾਸਤਾ ਨਹੀਂ। ਇਹ ਝਿੰਮਣੀਆਂ ਤੇ ਛੱਪਰ ਸੁਹਣੀਆਂ ਸੁੰਦਰ ਅੱਖਾਂ ਦੀ ਰਾਖੀ ਲਈ ਕੁਦਰਤ ਦੀ ਕਰਾਮਾਤ ਹੈ। ਇਹ ਝਿੰਮਣੀਆਂ ਜਦ ਆਪਣੇ ਰਸਤੇ ਸਿੱਧੀਆਂ ਪੈਣ ਤਾਂ ਸੁੰਦਰਤਾ ਨੂੰ ਹੋਰ ਨਿਖਾਰ ਦਿੰਦੀਆਂ ਨੇ ਤੇ ਜਦ ਸ਼ੂਕਰ ਵਹਿੜਕੀਆਂ ਵਾਂਗ ਅਪ-ਹੁਦਰੀਆਂ ਹੋ ਕੇ ਪਾਸੇ ਮੂੰਹ ਮੋੜ ਜਾਂਦੀਆਂ ਨੇ ਤਾਂ ਤਿੱਖੀਆਂ ਛੁਰੀਆਂ ਵਾਂਗ ਕਾਟ ਕਰਦੀਆਂ ਨੇ||| ਦੀਦੇ ਅੰਨ੍ਹੇ ਕਰ ਦਿੰਦੀਆਂ ਨੇ।’ ਮਾਤਾ ਨੇ ਦੁਪੱਟੇ ਨਾਲ ਅੱਖਾਂ ਪੂੰਝਦੇ ਆਪਣਾ ਦੁੱਖੜਾ ਫੋਲਿਆ।

      ਰੜਕ ਤੇ ਤ੍ਰਿਪ-ਤ੍ਰਿਪ ਪਾਣੀ ਦੀ ਡਲ੍ਹਕ ਕੇ ਬਰੇਸੀ ਦੇ ਮਨ ਮਿਹਰ ਪਾ ਦਿੱਤੀ। ਉਹ ਕਾਰ ’ਚ ਬਿਠਾ ਕੇ ਐਮਰਜੈਂਸੀ ਵਿਚ ਲੈ ਗਈ। ਇਨਸੁਰੈਂਸ ਨਾ ਹੋਣ ਕਰਕੇ ਕੋਈ ਹੋਰ ਡਾਕਟਰ ਝਾਲੂ ਨਹੀਂ ਸੀ। ਏੇਨੀ ਜ਼ਿਆਦਾ ਭੀੜ! ਕਦ ਨੰਬਰ ਆਏਗਾ। ਬਰੇਸੀ ਵੀ ਘਬਰਾ ਗਈ ਪਰ ਮਾਤਾ ਦੀਆਂ ਗਲ ਰਹੀਆਂ ਲਾਲ ਹੋਈਆਂ ਅੱਖਾਂ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਰਹੀਆਂ ਸਨ। ਜੇ ਜਲਦੀ ਠੀਕ ਨਾ ਹੋਈਆਂ ਤਾਂ ਇਹਨਾਂ ਦੀ ਛੂਤ ਬੱਚਿਆਂ ਅਤੇ ਸਾਰੇ ਟੱਬਰ ਨੂੰ ਅਸਰ ਕਰੇਗੀ ਤੇ ਵਾਇਰਸ ਫੈਲਾਏਗੀ। ਰਾਤ ਛੇ ਵਜੇ ਤੋਂ ਬੈਠੇ ਸਵੇਰੇ ਚਾਰ ਵਜੇ ਵਾਰੀ ਆਈ। ਸ਼ੁਕਰ ਕੀਤਾ।

      ‘ਅੱਖਾਂ ਵਿਚ ਵਾਲਾਂ ਨੇ ਇਨਫੈਕਸ਼ਨ ਕਰ ਦਿੱਤੀ ਹੈ। ਮਾਹਿਰ ਦੇਖ ਕੇ ਦੱਸੇਗਾ। ਹੋ ਸਕਦਾ ਹੈ ਚੀਰ ਫਾੜ ਕਰਨੀ ਪਵੇ।’ ਡਾਕਟਰ ਨੇ ਹੱਥ ਝਾੜ ਦਿੱਤਾ।

      ‘ਨੀਂ ਇਹਨੂੰ ਬੁਨ੍ਹੇ ਨੂੰ ਕਹਿ ਮੇਰੀਆਂ ਝਿੰਮਣੀਆਂ ਦੇ ਵਾਲ ਜਿਹੜੇ ਮੁੜੇ ਹੋਏ ਵਿੰਗੇ ਹੋਏ ਡੇਲੇ ਨੂੰ ਪੱਛ ਰਹੇ ਨੇ, ਉਹ ਖਿੱਚ ਦੇਵੇ।’ ਡਾਕਟਰ ਨੇ ਕੁਛ ਨਾ ਸੁਣੀ ਜਾਂ ਉਹ ਸਮਝ ਨਹੀਂ ਸਕਿਆ ਤੇ ਬਿਨ੍ਹਾਂ ਕੁਛ ਹੱਥ ਪੱਲੇ ਪਏ ਉਹ ਵਾਪਿਸ ਮੁੜ ਆਈਆਂ।

      ‘ਇਹ ਇਹਨਾਂ ਦੇ ਵੱਸ ਦਾ ਰੋਗ ਨਹੀਂ। ਇਹ ਤਾਂ ਪੜਵਾਲ ਹੋਊ||| ਤੂੰ ਵੇਖ ਮੇਰਾ ਪੁੱਤ! ਨੀਝ ਲਾ ਕੇ।’ ਮਾਤਾ ਨੇ ਆਪਣੇ ਪਹਿਲੇ ਤਜਰਬੇ ਨਾਲ ਆਪਣੀ ਬੀਮਾਰੀ ਦੀ ਸੂਹ ਲਾਈ।

      ‘ਪਹਿਲਾਂ ਵੀ ਮੈਨੂੰ ਇਕ ਵੇਰਾਂ ਏਦਾਂ ਹੋਇਆ ਸੀ। ਉਹ ਭਜਨੀ ਹੁਸ਼ਿਆਰਪੁਰ ਵਾਲੀ! ਉਸ ਦਾ ਹੱਥ ਬੜਾ ਸਾਫ ਸੀ, ਇਸ ਔਹਰ ਦੀ ਬੜੀ ਸਚਿਆਰੀ ਸੀ ਉਹ। ਉਸ ਨੇ ਛੂ-ਮੰਤਰ ਵਾਂਗ ਮੇਰੇ ਡੇਲੇ ’ਚ ਵੱਜਦੇ ਮੁੜੇ ਵਾਲ ਖਿੱਚ ਮਾਰੇ ਸਨ। ਦੂਰ ਨੇੜੇ ਤੱਕ ਉਸ ਦੀ ਇਹ ਮੁਹਾਰਤ ਮਸ਼ਹੂਰ ਹੋ ਗਈ ਸੀ। ਉਸ ਦੇ ਘਰ ਮੀਰਜ਼ਾਂ ਦਾ ਤਾਂਤਾ ਲੱਗਾ ਰਹਿੰਦਾ। ਰੱਬ ਦੀ ਦਿੱਤੀ ਬਖ਼ਸ਼ ਸੀ ਉਸ ਨੂੰ। ਹਸਪਤਾਲਾਂ ਦੇ ਖ਼ਰਾਬ ਕੀਤੇ ਕੇਸ ਉਹ ਸਹਿਜ ਸੁਭਾ ਠੀਕ ਕਰ ਕੇ ਅਗਲੇ ਦੇ ਠੰਢ ਪਾ ਦਿੰਦੀ। ਅੰਦਰ ਨੂੰ ਮੁੜੇ ਹੋਏ ਵਾਲ ਉਹ ਮੋਚਨੇ ਨਾਲ ਇਉਂ ਖਿੱਚ ਲੈਂਦੀ ਜਿਵੇਂ ਖੀਰ ’ਚੋਂ ਮੱਛਰ।’ ਮਾਤਾ ਭਜਨੀ ਨੂੰ ਯਾਦ ਕਰਦੀ ਆਪਣੇ ਪਿਛਲੇ ਪੋਤੜੇ ਫੋਲਣ ਲੱਗੀ।

      ‘ਪਰ ਬੀਜੀ! ਭਜਨੀ ਮਾਤਾ ਵਰਗੀਆਂ ਇੱਥੇ ਨਹੀਂ ਮਿਲਦੀਆਂ। ਇੱਥੇ ਉਹ ਦੇਸੀ ਓਹੜ ਪੋਹੜ ਨਹੀਂ ਚੱਲਦੇ||| ਮੈਂ ਆਪ ਨਹੀਂ ਇਹੋ ਜਿਹਾ ਕੰਮ ਕਰ ਸਕਦੀ। ਕਿਤੇ ਹੱਥ ਥਿੜਕ ਗਿਆ ਤਾਂ ਹੋਰ ਵਧਾਣ ਵਧ ਜਾਊ||| ਇੱਥੇ ਤਾਂ ਲੋਕੀਂ ਸੂਅ ਵੀ ਬੜੀ ਛੇਤੀ ਕਰ ਦਿੰਦੇ ਨੇ ਤੇ ਫੇਰ ਪਤਾ ਨਹੀਂ ਕਿਨੀਂ ਵੀਹੀਂ ਸੌ ਹੋਊ?’ ਬਰੇਸੀ ਨੇ ਆਪਣੀ ਮਜਬੂਰੀ ਪ੍ਰਗਟਾਈ।

      ‘ਸਾਡੀ ਗਵਾਂਢਣ ਮਾਈ ਕਰਮੀ ਕਈ ਦਿਨ ਵੱਡੇ ਹਸਪਤਾਲ ਰਹਿ ਕੇ ਅੱਖਾਂ ਦਾ ਉਪਰੇਸ਼ਨ ਕਰਵਾਕੇ ਆਈ ਸੀ। ਪਤਾ ਨਹੀਂ ਉਨ੍ਹਾਂ ਕੀ ਕੀਤਾ||| ਕੁਕਰੇ ਛਿੱਲੇ ਜਾਂ ਮੋਤੀਆ ਕੱਟਿਆ ਪਰ ਉਸ ਦੀ ਹਾਲਤ ਹੋਰ ਨਿਘਰਦੀ ਗਈ। ਮੈਂ ਦੱਸ ਪਾਈ ਉਹ ਉੱਥੇ ਲੈ ਗਏ ਭਜਨੀ ਕੋਲ।’

      ‘ਖੂਹ ’ਚ ਪੈਣ ਇਹੋ ਜਿਹੇ ਡਾਕਟਰ! ਬੀਬੀ ਦੇ ਤਾਂ ਵਾਲ ਅੰਦਰ ਨੂੰ ਮੁੜੇ ਹੋਏ ਜ਼ਖਮ ਕਰੀ ਜਾ ਰਹੇ ਨੇ। ਉਨ੍ਹਾਂ ਅੰਨਿ੍ਹਆਂ ਕੀ ਕਰਨਾ।’ ਭਜਨੀ ਨੇ ਮੋਚਨਾ ਫੜਿ੍ਹਆ ਤੇ ਅੱਖ ’ਚ ਮੁੜੇ ਲਟਕਦੇ ਵਾਲ ਖਿੱਚ ਕੇ ਮਰੀਜ਼ ਦੇ ਹੱਥ ’ਤੇ ਧਰ ਦਿੱਤੇ। ਉਸ ਨੂੰ ਇਕ ਦਮ ਠੰਢ ਪੈ ਗਈ ਤੇ ਅਸੀਸਾਂ ਦੇਂਦੀ ਪੰਜ ਰੁਪਏ ਕੱਢ ਕੇ ਫੜ੍ਹਾਵੇ, ਉਹਨੇ ਕਿਹਾ ਜਾਹ ਬੀਬੀ ਕਿਸੇ ਮੰਦਰ ਗੁਰਦੁਆਰੇ ਚੜ੍ਹਾ ਦੇਵੀਂ।’

      ਘੁਸਰ ਮੁਸਰ ਘੁੰਮਦੀ ਗੱਲ ਪੀਤੇ ਦੇ ਕੰਨੀਂ ਜਾ ਪਈ। ਝੂੰਗਲ-ਮਾਟਾ ਮਾਰੀ ਮਾਤਾ ਦਾ ਹਾਲ ਪੁੱਛਦਾ ਉਹ ਪ੍ਰੇਮ ਨਾਲ ਉਸ ਨੂੰ ਕਲਾਵਾ ਭਰ ਬੈਠਾ।

      ‘ਪਰੇ ਹੋ ਜਾ ਪੁੱਤ! ਮੈਨੂੰ ਪੜਵਾਲਾਂ ਦੀ ਵਾਇਰਸ ਹੈ ਤੂੰ ਵੀ ਭਿੱਟਿਆ ਜਾਏਂਗਾ।’ ਮਾਤਾ ਦੀ ਕਾਟ ਨੇ ਜਿਵੇਂ ਉਸ ਨੂੰ ਫਿਟਕਾਰ ਪਾਈ ਹੋਵੇ।

      ‘ਕੀ ਹੋਇਆ ਮੇਰੀ ਪਿਆਰੀ ਅੰਮੀ ਨੂੰ?’ ਉਸ ਨੇ ਮਾਤਾ ਦਾ ਝੁੰਗਲ-ਮਾਟਾ ਉੱਪਰ ਚੁੱਕਿਆ। ਮਾਤਾ ਦੀ ਚੋਟ ਰੰਗ ਲਿਆਈ।

      ‘ਇਹ ਅੱਖਾਂ ’ਚ ਪੜਵਾਲ ਕਹਿੰਦੇ ਨੇ। ਉੱਧਰ ਹੁਸ਼ਿਆਰਪੁਰ ਕੋਈ ਭਜਨੀ ਠੀਕ ਕਰ ਦਿੰਦੀ ਸੀ ਪਰ ਹੁਣ ਕਿੱਥੋਂ ਲੱਭੀਏ ਭਜਨੀ ਨੂੰ?’ ਬਰੇਸੀ ਨੇ ਹੋਰ ਸੱਟ ਜਿਹੀ ਮਾਰਦੇ ਆਪਣਾ ਗੁੱਝਾ ਹਾਸਾ ਰੋਕਣ ਦੀ ਕੋਸ਼ਿਸ਼ ਕੀਤੀ।

      ‘ਕਿਹੜੀ ਭਜਨੀ ਮਾਤਾ? ਤੂੰ ਮੈਨੂੰ ਦੱਸ। ਜੇ ਕੋਈ ਤੈਨੂੰ ਠੀਕ ਕਰ ਸਕਦਾ ਹੈ ਤਾਂ ਆਪਣੀ ਮਾਤਾ ਵਾਸਤੇ ਮੈਂ ਜਿੱਥੋਂ ਕਹੇਂ ਪੈਦਾ ਕਰ ਦੇਊਂ ਭਾਵੇਂ ਮੈਨੂੰ ਜਹਾਜ਼ ਦੀ ਟਿਕਟ ਲੈ ਕੇ ਹੁਸ਼ਿਆਰਪੁਰ ਨਾ ਜਾਣਾ ਪਵੇ।’

      ਸਰੂਰ ’ਚ ਡੋਲਦੇ ਪੀਤੇ ਦੀ ਫਲਾਉਣੀ ਨੇ ਮਾਤਾ ਦਾ ਅੱਧਾ ਦੁੱਖ ਘੱਟ ਕਰ ਦਿੱਤਾ।

      ‘ਤੇਰੀ ਮਾਸੀ!||| ਭਜਨੀ||| ਉਹ ਚਿੰਤੋ|||।’ ਮਾਤਾ ਨੇ ਆਸ਼ਾ ਭਰੀਆਂ ਅੱਖਾਂ ਝਮਕੀਆਂ।

      ‘ਮੈਨੂੰ ਯਾਦ ਆਇਆ|||| ਉਹ ਅਰਜੂ ਦੀ ਮਾਂ? ਉਹ ਵੀ ਤਾਂ ਏੇਥੇ ਹੀ ਹੈ, ਤੈਨੂੰ ਕੱਲ੍ਹ ਹੀ ਮਿਲਾ ਦਿਆਂਗੇ||| ਭਾਵੇਂ ਹੁਣੇ ਚਲੀ ਚੱਲ। ਨੋ ਪ੍ਰਾਬਲਮ! ਇਹ ਵੀ ਕੀ ਗੱਲ ਹੋਈ? ਪੁੱਟਿਆ ਪਹਾੜ ਨਿਕਲੀ ਚੂਹੀ। ਲੈ ਹੁਣੇ ਲੈ।’

      ਦੂਜੇ ਪੈੱਗ ਦੀ ਗਿਲਾਸੀ ਖਾਲੀ ਕਰਦਾ ਮੋਮੋ-ਠੱਗਣੀਆਂ ਜਭਲੀਆਂ ਮਾਰਦਾ ਉਹ ਫੋਨ ਕਰਨ ਲੱਗਾ। ਡਾਇਰੀ ’ਚੋਂ ਅਰਜੂ ਦਾ ਫੋਨ ਲੱਭ ਕੇ ਮਿਲਾਇਆ ਤੇ ਪਤਾ ਲੱਗਾ ਕਿ ਭਜਨੀ ਅੱਜ ਕੱਲ੍ਹ ਬਿਰਧ ਆਸ਼ਰਮ ਵਿਚ ਹੀ ਦਾਖਲ ਹੈ ਤੇ ਬੜੀ ਬਿਮਾਰ ਹੈ।

      ਮਾਤਾ ਦੇ ਦੁੱਖ ਉਡਾਰੀ ਮਾਰਨ ਲੱਗੇ। ਉਹ ਮਿਲਣ ਲਈ ਬੜੀ ਜ਼ਿੱਦ ਕਰਨ ਲੱਗੀ ਖਾਸ ਕਰਕੇ ਜਦ ਉਸ ਨੂੰ ਭਜਨੀ ਦੀ ਬਿਮਾਰੀ ਦੀ ਸੁੱਘ ਲੱਗੀ ਤਾਂ ਸਵੇਰੇ ਸੋਫ਼ੀ ਪੀਤੇ ਦੇ ਤਰਲੇ ਕੱਢ ਕੇ ਉਸ ਨੂੰ ਕੰਮ ਤੋਂ ਇਤਫ਼ਾਕੀਆ ਛੁੱਟੀ ਕਰਵਾ ਲਈ। ‘ਅਮਰੀਕਾ ਵਿਚ ਵਡਾਰੂਆਂ ਲੋੜਵੰਦ ਬਜ਼ੁਰਗਾਂ ਵਾਸਤੇ ਬਹੁਤ ਵਧੀਆਂ ਸਿਹਤ ਸੰਭਾਲ ਸਹੂਲਤਾਂ ਹਨ। ਵੇਖ ਕੇ ਮਾਤਾ ਬਹੁਤ ਖੁਸ਼ ਹੋਵੇਗੀ ਤੇ ਤਾਰੀਫ਼ ਕਰੇਗੀ।’ ਇਹੀ ਪ੍ਰਭਾਵ ਪਾਉਣ ਲਈ ਉਸ ਨੇ ਪਹਿਲੇ ਹੀ ਸੋਚ ਰੱਖਿਆ ਸੀ ਭਾਵੇਂ ਪੜਵਾਲਾਂ ਦਾ ਬਹਾਨਾ ਵੀ ਇਸ ’ਤੇ ਭਾਰੂ ਹੋ ਗਿਆ ਸੀ।

      ‘ਇਹ ਤਾਂ ਪੁੱਤ! ਬੜੀ ਸਡੌਲ ਮੁਟਿਆਰ ਜਦ ਗਲੀ ’ਚੋਂ ਲੰਘਦੀ ਧਰਤੀ ਧਮਕ ਜਾਂਦੀ ਸੀ। ਹੱਥਾਂ ਦੀ ਏਨੀ ਸਚਿਆਰੀ ਕਿ ਸੂਈ ਕਸੀਦਾ ਬਾਗ ਫੁਲਕਾਰੀ ਆਪ ਵੀ ਕੱਢਦੀ ਤੇ ਪਿੰਡ ਦੀਆਂ ਕਈ ਹੋਰ ਕਈ ਕੁੜੀਆਂ ਨੂੰ ਵੀ ਸਿਖਾ ਕੇ ਬੰਨੇ ਲਾ ਦਿੱਤਾ। ਚੌਂਕੇ ਚੁੱਲ੍ਹੇ ਦੀ ਲਿੰਬਾ ਪੋਚੀ ਲਈ ਮਾਕੋਵਾਲ ਦਾ ਪੋਚਾ ਮੰਗਵਾ ਕੇ ਮੋਰ ਘੁੱਗੀਆਂ ਵੇਲ ਬੂਟੇ ਪਾ ਕੇ ਸਜਾ ਦਿੰਦੀ ਤੇ ਬੜੇ ਵੱਡੇ ਦਸਤਕਾਰਾਂ ਨੂੰ ਮਾਤ ਪਾ ਦਿੰਦੀ ਸੀ।’

      ਚਿੰਤ ਕੌਰ ਨਾਨਕਿਆਂ ਵੱਲੋਂ ਸਾਡੀ ਦੂਰੋਂ ਨੇੜਿਓਂ ਸਕੀਰੀ ’ਚੋਂ ਸੀ।

      ਪੰਜ ਪੁੱਤਰਾਂ ਦੀ ਮਾਂ||| ਜੀਹਨੂੰ ਲੋਕ ਕਹਿੰਦੇ, ਮਾਂ ਨੇ ਪੰਜ ਸ਼ੇਰ ਜੰਮੇ ਨੇ ਜੜ੍ਹ ਲਾਉਣ ਲਈ ਤੇ ਕੁਣਬਾ ਤੋਰਨ ਲਈ, ਉਹ ਆਪਣੇ ਆਪਣੇ ਬੰਗਲਿਆਂ ਵਿਚ ਆਪਣੇ ਹੀ ਭਾਰ ਥੱਲੇ ਲਿਤਾੜੇ ਗਏ ਨੇ। ਇੱਕ ਦੂਸਰੇ ਦੇ ਖੂਨ ਦੇ ਤਿਹਾਏ ਨੇ, ਮੂੰਹ ਮੱਥੇ ਲੱਗਣੋਂ ਵੀ ਗਏ। ਛੇ ਕੁ ਮਹੀਨੇ ਪਹਿਲਾਂ ਉਸ ਦਾ ਜੀਵਨ ਸਾਥੀ ਜੀਊਂਦਾ ਸੀ ਤਾਂ ਪੰਜਾਂ ਪੁੱਤਾਂ ਨੇ ਇਕ-ਇਕ ਮਹੀਨਾ ਬਾਂਧ ਬੰਨ੍ਹੀਂ ਸੀ। ਪਹਿਲੀ ਤਰੀਕ ਤੋਂ ਤੀਹ ਤਰੀਕ ਤਰਤੀਬ ਵਾਰ ਨੰਬਰ ਆ ਜਾਂਦਾ ਤੇ ਅਗਲੀ ਤਰੀਕ ਨੂੰ ਜੇ ਕਿਸੇ ਦੇ ਮਨ ਮਿਹਰ ਪੈ ਜਾਂਦੀ ਤਾਂ ਅਗਲੇ ਦੇ ਬੂਹੇ ਛੱਡ ਆਉਂਦੇ ਨਹੀਂ ਤਾਂ ਦੋਵੇਂ ਇਕ ਦੂਸਰੇ ਦੀ ਡੰਗੋਰੀ ਫੜ੍ਹ ਆਪੇ ਅਗਲੇ ਘਰ ਦੇ ਰਸਤੇ ਪੈ ਜਾਂਦੇ। ਇਕੱਤੀ ਵਾਲਾ ਮਹੀਨਾ ਉਹ ਮੁਫ਼ਤ ਦੀ ਸਰਕਾਰੀ ਬੱਸ ’ਚ ਬੈਠ ਕੇ ਗੁਰਦੁਆਰੇ ਪਹੁੰਚ ਜਾਂਦੇ। ਸੋਸ਼ਲ ਸਿਕਿਉਰਿਟੀ ਦੇ ਮਿਲੇ ਡਾਲਰਾਂ ਵਿੱਚੋਂ ਆਪਣੇ ਕੋੜਮੇ ਦੀ ਸਲਾਮਤੀ ਦੀ ਤੇ ਆਪਣੀ ਜੂਨ ਖ਼ਲਾਸੀ ਵਾਸਤੇ ਦੁਆ ਕਰਦੇ ਨੱਕ ਰਗੜਦੇ। ਇਸ ਚੱਕਰਵਿਊ ਵਿਚ ਪੰਜ ਮਹੀਨੇ ਦਾ ਇੱਕ ਦੌਰ ਨਿਕਲ ਜਾਂਦਾ।

      ਸਾਥੀ ਬਾਬੇ ਨੂੰ ਸ਼ਮਸ਼ਾਨ ਘਾਟ ਛੱਡਣ ਸਮੇਂ ਮਾਤਾ ਗਸ਼ੀ ਖਾ ਕੇ ਡਿੱਗ ਪਈ ਤੇ ਚੂਲਾ ਤੁੜਾ ਬੈਠੀ। ਬੇਟੀ ਨੇ ਚੁੱਕ ਕੇ ਡਾਕਟਰ ਕੋਲ ਪਹੁੰਚਾਇਆ ਤੇ ਆਪਣੇ ਘਰ ਲੈ ਗਈ। ਡਾਕਟਰ ਨੇ ਭਾਰੀ ਖਰਚਾ ਸੁਣਾ ਦਿੱਤਾ। ਸਾਰੇ ਵਾਰਿਸ ਇੱਕ ਦੂਸਰੇ ਤੋਂ ਅੱਖ ਚੁਰਾਉਂਦੇ, ਇੱਕ ਦੂਜੇ ਦੀਆਂ ਉਂਗਲਾਂ||| ਉੂਜਾਂ ਤੋਂ ਡਰਦੇ ਕੰਨੀਂ ਕਤਰਾ ਗਏ। ਬਾਅਦ ਬੇਟੀ ਦੇ ਛੋਟੇ ਘਰ ਦੀ ਮਜਬੂਰੀ ਜਾਂ ਮਾਤਾ ਨੂੰ ਸੰਭਾਲਣ ਵਾਲੀ ਕੇਅਰ-ਟੇਕਰ ਦਾ ਖਰਚਾ ਤੇ ਝਾਲ!’||| ਮਾਤਾ ਸਿੱਧੀ ਬਿਰਧ-ਘਰ ਪਹੁੰਚ ਗਈ ਜਾਂ ਪਹੁੰਚਾ ਦਿੱਤਾ ਗਿਆ। ਹੁਣ ਹਰ ਮਹੀਨੇ ਇਕ ਦੀ ਵਾਰੀ ਹੁੰਦੀ ਹੈ ਤੇ ਇਸ ਤਰਾਂ ਪੰਜ ਮਹੀਨੇ ਉਡੀਕਦੇ ਲੰਘ ਜਾਂਦੇ ਨੇ। ਲੜਕੀ ਦੀ ਵਾਰੀ ਛੇਵੇਂ ਮਹੀਨੇ ਦੀ ਹੈ ਪਰ ਉਹ ਵਿਚ ਵਿਚਾਲੇ ਭਰਾਵਾਂ ਭਰਜਾਈਆਂ ਨਾਲ ਵੀ ਦਾਅ ਲਗਾ ਕੇ ਮਾਤਾ ਦਾ ਦੁੱਖ ਵੰਡਾ ਜਾਂਦੀ ਹੈ ਤੇ ਆਪਣਾ ਦੁੱਖ ਫੋਲ ਜਾਂਦੀ ਹੈ।’ ਉਸ ਨੇ ਲੋਕਾਂ ਕੋਲੋਂ ਸੁਣੀ ਸੁਣਾਈ ਮਾਤਾ ਨੂੰ ਸੁਣਾ ਦਿੱਤੀ।

      ‘ਤੇ ਚੰਨ ਮੱਖਣਾ! ਸਾਡੇ ਪਿੰਡਾਂ ਵਿਚ ਤਾਂ ਪੁਰਾਣੇ ਪਸ਼ੂਆਂ ਨੂੰ ਵੀ ਬੜੀ ਸ਼ਾਨ ਸ਼ੌਕਤ ਨਾਲ ਸਤਿਕਾਰ ਦਿੰਦੇ ਨਜਿੱਠਦੇ ਹਨ। ਏਦਾਂ ਘਰੋਂ ਕੱਢ ਕੇ ਬੁੱਚੜਖ਼ਾਨੇ ਤਾਂ ਨਹੀਂ ਵਾੜ ਦਿੰਦੇ।’ ਮਾਤਾ ਦੀਆਂ ਕੁੱਝ ਯਾਦ ਕਰਕੇ ਹਿਰਖ ਜਿਹੀ ਨਾਲ ਅੱਖਾਂ ਭਰ ਆਈ।

      ‘ਤੂੰ ਛੋਟਾ ਸੀ। ਸਾਡਾ ਇੱਕ ਮੀਣਾ ਬਲਦ ਫਾਲਾ ਵੱਜਣ ਕਰਕੇ ਮੁਤਾੜਿਆ ਗਿਆ। ਕੰਮ ਕਰਨ ਦੇ ਯੋਗ ਨਹੀਂ ਰਿਹਾ ਸੀ। ਉਸ ਨੂੰ ਅਸੀਂ ਹੀ ਨਹੀਂ ਬਲਕੇ ਸਾਰਾ ਪਿੰਡ ਵਡੇਰਿਆਂ ਵਾਂਗ ਪੂਜਦਾ ਰਿਹਾ ਸੀ ਤੇ ਉਸ ਦੇ ਮਰਨ ’ਤੇ ਵੀ ਪਿੰਡ ਦੀਆਂ ਸਭ ਨੂੰਹਾਂ ਧੀਆਂ ਨੇ ਮੱਥਾ ਟੇਕ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਸੀ ਪਰ ਇਸ ਵਿਚਾਰੀ ਰੱਬ ਦੇ ਨਾਮ ਵਾਲੀ ਗਊ ਵਰਗੀ ਜ਼ਨਾਨੀ ਕਦੇ ਕਿਸੇ ਦੇ ਸਿਰੇ ਨਹੀਂ ਆਈ, ਨਾਲ ਉਹਦੇ ਨਿਆਣਿਆਂ ਵੱਲੋਂ ਇਹੋ ਜਿਹਾ ਦੁਰ-ਵਿਵਹਾਰ! ਕੀ ਪਾਪ ਕੀਤੇ ਉਸ ਨੇ? ਮੇਰੀ ਸਮਝ ਤੋਂ ਬਾਹਰ ਹੈ।’

      ‘ਅਮਰੀਕਾ ਵਿਚ ਪੱਥਰਾਂ ਨਾਲ ਪੱਥਰ ਹੋ ਜਾਂਦੇ ਨੇ ਲੋਕ! ਰਿਸ਼ਤੇ ਤਿੜਕ ਜਾਂਦੇ ਨੇ ਤੇ ਡਾਲਰਾਂ ਘੰਟਿਆਂ ਦੀ ਬਲੀ ਚੜ੍ਹ ਜਾਂਦੇ ਨੇ।’ ਪੀਤੇ ਨੇ ਉਸ ਦੀ ਹਾਮੀ ਭਰਨ ਦੀ ਕੋਸ਼ਿਸ਼ ਕੀਤੀ।

      ‘ਪਿਛਲੇ ਦੇਸ਼ ਵਿਚ ਕਈ ਧਰਮੀ ਲੋਕ ਗਊ ਮਾਤਾ ਦੀ ਬੜੀ ਸੇਵਾ ਕਰਦੇ ਨੇ। ਗਊ ਮਾਤਾ ਵੀ ਆਪਣੇ ਕੁਣਬੇ ਦਾ ਬਹੁਤ ਵਫ਼ਾਦਾਰੀ ਨਾਲ ਪਿੱਛਾ ਕਰਦੀ ਸਾਥ ਨਿਭਾਉਂਦੀ ਹੈ। ਸ਼ਹਿਰਾਂ ਦੀਆਂ ਕਈ ਤੋਕੜ ਗਊਆਂ ਜਿਨ੍ਹਾਂ ਨੂੰ ਗਊਸ਼ਾਲਾ ’ਚ ਢੋਈ ਨਹੀਂ ਮਿਲਦੀ, ਸਾਰਾ ਦਿਨ ਸੜਕਾਂ ਤੇ ਚੌਰਾਹਿਆਂ ਦਾ ਘਾਹ ਫੂਸ, ਸੁੱਟੇ ਫਾਲਤੂ ਫਲ ਫਰੂਟ ਖਾਂਦੀਆਂ ਗੁਜ਼ਾਰਾ ਕਰ ਲੈਂਦੀਆਂ ਹਨ। ਸ਼ਾਮ ਨੂੰ ਚੱਡੇ ਭਰ ਕੇ ਘਰ ਸਾਹਮਣੇ ਆ ਖੜ੍ਹੀਆਂ ਹੁੰਦੀਆਂ ਤੇ ਸੁਆਣੀਆਂ ਦੁੱਧ ਦੀ ਬਾਲਟੀ ਭਰ ਕੇ ਕੰਡ ’ਤੇ ਥਾਪੀ ਮਾਰਦੀਆਂ ਮੁੜ ਉਨ੍ਹਾਂ ਨੂੰ ਉਸੇ ਰਸਤੇ ਤੋਰ ਦਿੰਦੀਆਂ ਹਨ।’ ਮਾਤਾ ਬਿਨ ਦੇਖਿਆਂ ਚਿੰਤੋ ਦੇ ਅਣਕਹੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਰਹੀ।

      ਦੂਰ ਤੱਕ ਫੈਲੇ ਬਿਰਧ ਆਸ਼ਰਮ ਵਿਚ ਪਤਝੜ ਦੇ ਪੱਤਿਆਂ ਵਾਂਗ ਖਿੱਲਰੇ ਬਿਰਧ ਸਰੀਰ ਵੇਖ ਕੇ ਉਹ ਉੱਥੇ ਹੀ ਸੁੰਨ ਜਿਹੀ ਹੋ ਗਈ। ਮੰਜਿਆਂ ’ਤੇ ਟੇਢੇ ਹੋਏ, ਪਹੀਏ ਵਾਲੀਆਂ ਕੁਰਸੀਆਂ ਉੱਤੇ ਰਿੜਦੇ, ਖੂੰਡੀਆਂ ਫੜ੍ਹੀ ਫੁੱਲਾਂ ਦੀ ਕਿਆਰੀ ਵਿਚ ਘਾਹ ਤੇ, ਕਈ ਰੰਗਾਂ ਨਸਲਾਂ ਦੇ ਕਾਲੇ ਗੋਰੇ ਚਿੱਟੇ ਧਾਰੀਦਾਰ ਲਿਬਾਸ ਵਿਚ ਨਿਰਜਿੰਦ ਲਾਸ਼ਾਂ ਬਾਵਿਆਂ ਵਾਂਗ ਸਜੇ ਬੁੱਤ ਬਣੇ ਪਏ ਸਨ। ਨਰਸ ਕਿਸੇ ਨੂੰ ਨੁਹਾ ਰਹੀ ਸੀ, ਸਿਰ ਵਾਹ ਰਹੀ ਸੀ, ਮਾਲਿਸ਼ ਕਰ ਰਹੀ ਸੀ, ਮੋਢੇ ਦਾ ਸਹਾਰਾ ਦੇ ਕੇ ਛੋਟੇ ਬੱਚੇ ਵਾਂਗ ਤੁਰਨਾ ਸਿਖਾ ਰਹੀ ਸੀ। ਕੁਝ ਅਖ਼ਬਾਰ ਰਸਾਲੇ ਅੱਖਾਂ ਨੂੰ ਲਗਾਈ ਪੜ੍ਹਨ ’ਚ ਮਸਰੂਫ ਸਨ। ਕੁਛ ਗੁਲੂਕੋਸ ਲੱਗੀਆਂ ਬੋਤਲਾਂ ਜਾਂ ਪਿਸ਼ਾਬ ਵਾਲੀਆਂ ਨਾਲੀਆਂ ਹੱਥ ’ਚ ਫੜ੍ਹੀ ਇੱਧਰ ਉੱਧਰ ਟਹਿਲ ਕਦਮੀਂ ਕਰ ਰਹੇ ਸਨ। ਦਵਾਈਆਂ ਦੀ ਗੰਧ ਮਾਤਾ ਦੇ ਸਿਰ ਦਿਮਾਗ ਨੂੰ ਚੜ੍ਹਨ ਲੱਗੀ।

      ‘ਇਹਨੂੰ ਮੁਹਰਲਾ ਸੱਚਾ ਘਰ ਕਹਿੰਦੇ ਨੇ ਇੱਥੇ ਮਰੀਕਾ ‘ਚ’? ਭੋਲੇ ਭਾ ਮਾਤਾ ਦੇ ਬੁੱਲ੍ਹ ਹਿੱਲੇ।

      ‘ਨਹੀਂ ਬੀ ਜੀ||| ਇਹ ਆਰਾਮ ਘਰ ਹੈ ਪੁਰਾਣੇ ਬੇਸਹਾਰਾ ਬਜ਼ੁਰਗਾਂ ਵਾਸਤੇ|||। ਜਿਨ੍ਹਾਂ ਨੂੰ ਕੋਈ ਸੰਭਾਲਣ ਵਾਲਾ ਵਾਲੀ ਵਾਰਿਸ ਨਹੀਂ, ਉਨ੍ਹਾਂ ਨੂੰ ਸਰਕਾਰ ਸਾਂਭਦੀ ਹੈ।’

      ਇੱਕ ਵੱਡੇ ਕਮਰੇ ਦੀ ਖਿੜਕੀ ਵਿਚੋਂ ਮੁਲਾਕਾਤੀਆਂ ਦੀ ਇੰਤਜ਼ਾਰ  ਵਿਚ ਅੱਖਾਂ ਵਿਛਾਈ ਕੈਦੀਆਂ ਵਾਂਗ ਚਿੰਤ ਕੌਰ ਨੇ ਝੀਲ ਵਰਗੀਆਂ ਖੁੱਲ੍ਹੀਆਂ ਅੱਖਾਂ ਅੱਡਦੇ ਦੂਰੋਂ ਹੀ ਤਾੜ ਲਿਆ। ਕੰਨਾਂ ’ਚ ਲੱਗਾ ਗੁਰਬਾਣੀ ਸੁਣਨ ਵਾਲਾ ਯੰਤਰ ਲਾਹ ਕੇ ਪਾਸੇ ਰੱਖ ਦਿੱਤਾ।

      ‘ਮੇਰਾ ਲਾਡੀ ਆਇਆ||| ਮੇਰਾ ਪੁੱਤ ਆਇਆ।’ ਦਰਵਾਜ਼ੇ ਅੰਦਰ ਲੰਘਦੇ ਹੀ ਮਾਤਾ ਨੇ ਅੱਖਾਂ ਅੱਡੀਆਂ। ਉਸ ਦੀਆਂ ਜਿਵੇਂ ਚੰਗਿਆੜਾਂ ਹੀ ਨਿਕਲ ਗਈਆਂ।

      ਪੀਤੇ ਦੇ ਦੱਸਣ ਤੋਂ ਬਿਨਾਂ ਹੀ ਉਸ ਨੇ ਮਾਤਾ ਨੂੰ ਵੀ ਪਛਾਣ ਲਿਆ। ਨੁੱਕਰ ’ਚ ਪਏ ਕਿਸੇ ਮਰੀਜ਼ ਦਾ ਘੋਰੜੂ ਵੱਜਦਾ ਸੁਣ ਕੇ ਉਹ ਬਹੁਤ ਡੂੰਘੀ ਨਿਰਾਸ਼ਤਾ ਵਿੱਚ ਡੁੱਬ ਗਈ।

      ਉਹ ਦੋਵੇਂ ਗਲੇ ਲੱਗ ਕੇ ਕਿੰਨੀ ਦੇਰ ਰੋਂਦੀਆਂ ਰਹੀਆਂ। ਚਿੰਤ ਕੌਰ ਆਪਣੇ ਮਹਿਮਾਨ ਦੇ ਚਿਹਰੇ ’ਤੇ ਨਜ਼ਰਾਂ ਗੱਡੀ ਬਹੁਤ ਦੇਰ ਨਿਹਾਰਦੀ ਰਹੀ||| ਕਹਿਣ ਲੱਗੀ।

      ‘ਆ ਜਾਹ ਇੱਥੇ ਬੜੀ ਮੌਜ ਹੈ ਰਲ ਕੇ ਦੋਵੇਂ ਭੈਣਾਂ ਦਿਨ ਕੱਟੀ ਕਰ ਲਵਾਂਗੀਆਂ। ਵੇਖ ਲਾ! ਸ਼ੇਰ ਪੁੱਤਾਂ ਨੇ ਸਵਰਗ ਵਿਚ ਪਹੁੰਚਾ ਦਿੱਤਾ ਹੈ||| ਤੇਰਾ ਵੀ ਨੰਬਰ ਆ ਜਾਊ ਛੇਤੀ ਜਦ ਗੂੰਹ ਮੂਤ ਪੁੰਝਾਉਣ ਵਾਲੇ ਨਿਆਣੇ ਛਤਰੀ ਥੱਲਿਓਂ ਨਿਕਲ ਗਏ।’

      ‘ਤੇਰੇ ਸਵਰਗ ਦੀ ਮੌਜ ਤਾਂ ਮੈਨੂੰ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਵਾਂਗ ਅੱਖੜਦੀ ਹੈ।’ ਅੱਖਾਂ ਦੀ ਰਿੱਬ ਸਾਫ ਕਰਦੇ ਮਾਤਾ ਨੇ ਚਿੰਤੀ ਤੇ ਉਸ ਦੀਆਂ ਗਵਾਂਢਣਾ ਨੂੰ ਹਸਾ ਦਿੱਤਾ।

      ‘ਗਰੈਮਾਂ! ਗੈੱਟ ਵੈੱਲ ਸੂਨ|||| ਮੈਥਨੀ ਗਿੱਲ।’

      ‘ਆਹ ਵੇਖ ਮੇਰੀ ਪੋਤੀ ਰੱਖ ਗਈ। ਮਦਰ ਡੇ ਨੂੰ ਆਪਣੇ ਦੋਸਤਾਂ ਨਾਲ ਆਈ ਸੀ।’ ਚਿੰਤੋ ਨੇ ਮੋਢੇ ਉੱਚੇ ਕਰ ਕੇ ਕਾਰਡ ਨੂੰ ਹੱਥ ਪਾਇਆ।

      ‘ਹਾ||| ਆ||| ਅ|| ਨੀ ਅੜੀਏ ਤੇਰੇ ਤਾਂ ਵਾਲ ਮੁੜੇ ਪਏ ਨੇ। ਮੇਰੇ ਨੇੜੇ ਹੋ! ਮੈਂ ਵੇਖਾਂ ਚੰਗੀ ਤਰ੍ਹਾਂ।’ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ। ਮੰਜੇ ’ਤੇ ਪਏ ਭਲਵਾਨ ਕੋਲ ਭਲਵਾਨੀ ਦੀ ਗੱਲ ਚੱਲ ਪਏ ਤਾਂ ਉਹ ਉਸਤਾਦ ਪਹਿਲਵਾਨ ਬਣ ਜਾਂਦਾ ਹੈ। ਭਜਨੀ ਆਪਣਾ ਕਸ਼ਟ ਭੁੱਲ ਕੇ ਉਸ ਦੀਆਂ ਅੱਖਾਂ ’ਚ ਫੂਕਾਂ ਮਾਰਨ ਲੱਗੀ। ਵੱਡੇ ਸਰਜਨ ਵਾਂਗ ਉਸ ਦਾ ਬਾਰ ਬਾਰ ਮੁਆਇਨਾ ਕਰਦੀ ਵੇਖ ਕੇ ਗਵਾਂਢੀ ਬਿਸਤਰਿਆਂ ਵਾਲੇ ਹਮਸਫ਼ਰ ਤੇ ਨਰਸਾਂ ਵੇਖ ਕੇ ਹੱਸਦੀਆਂ ਰਹੀਆਂ।

      ‘ਧੈਂਗੜੀਏ ਇਹ ਹਾਲ ਤੇਰਾ! ਪਹਿਲਾਂ ਆ ਜਾਂਦੀ||| ਮੋਚਨਾ ਲੈ ਆਉਂਦੀ। ਮੈਂ ਹੁਣੇ ਖਿੱਚ ਦਿੰਦੀ ਪਰ ਮੋਚਨਾ ਕਿੱਥੋਂ ਮਿਲੂ ਏਥੇ? ਉਹ ਸੋਚਣ ਲੱਗੀ।

      ਪੀਤੂ ਨੇ ਨਰਸ ਦੇ ਖਾਨੇ ਵਿੱਚੋਂ ਚਿਮਟੀ ਜਿਹੀ ਫੜ ਲਈ ਤੇ ਬਾਹਰ ਦਾ ਇਸ਼ਾਰਾ ਕਰ ਕੇ ਤੁਰ ਪਿਆ। ਉਹ ਭੌੜੀਆਂ ਫੜ੍ਹੀ ਮਾਤਾ ਦਾ ਹੱਥ ਫੜ ਕੇ ਬਾਹਰਲੀਆਂ ਕੁਰਸੀਆਂ ’ਤੇ ਆ ਬੈਠੀਆਂ। ਭਜਨੀ ਨੇ ਵਿੰਗੇ ਹੋਏ ਟੇਢੇ ਵਾਲ ਚਿਮਟੀ ਨਾਲ ਖਿੱਚ ਕੇ ਪੀਤੂ ਦੇ ਹੱਥ ’ਤੇ ਧਰ ਦਿੱਤੇ।

      ਮਾਤਾ ਕੁਝ ਤਾਰੀਫ਼ ਸ਼ੁਕਰੀਆ ਕਹਿਣ ਲਈ ਤਿਆਰੀ ਹੀ ਕਰ ਰਹੀ ਸੀ।

      ‘ਲੈ ਲੈ||| ਪਰ ਮੈਨੂੰ ਅਸੀਸ ਨਾ ਕੋਈ ਦੇਵੀਂ, ਮੇਰੇ ਜਲਦੀ ਮਰਨ ਦੀ ਅਰਦਾਸ ਕਰ।’ ਉਹ ਹੜ੍ਹ ਵਾਂਗ ਵਗ ਪਈ।

      ‘ਆਹ ਵੇਖ! ਗਊਸ਼ਾਲਾ ਦੇ ਅਹਾਤੇ ਵਾਂਗ ਬਾਂ ਬਾਂ ਕਰਦੇ ਉਬਾਸੀਆਂ ਲੈਂਦੇ, ਊਂਘਦੇ, ਆਇਆਂ ਗਇਆਂ ਦੀ ਵੌੜ ਲੈਂਦੇ, ਪੁਰਾਣੇ ਸ਼ਰੀਰ ਬਣਾਏ ਸਵਾਰੇ ਆਪਣੀ ਔਲਾਦ ਦੀਆਂ ਰੀਝਾਂ ਚਾਵਾਂ ਨੂੰ ਤਰਸਦੇ ਵਕਤ ਨੂੰ ਧੱਕਾ ਦੇ ਰਹੇ ਨੇ ਸਾਰੇ ਮੇਰੇ ਵਰਗੇ। ਇਹਨਾਂ ਨੂੰ ਸਭ ਸਹੂਲਤਾਂ ਪ੍ਰਾਪਤ ਹਨ। ਨਰਸਾਂ ਨਹਾਉਂਦੀਆਂ ਹਨ, ਸਿਰ ਵਾਹੁੰਦੀਆਂ ਹਨ, ਸਫਾਈ ਕਰਦੇ ਹਨ, ਪਰ ਨੁਹਾਂ ਪੁੱਤਾਂ ਪੋਤਿਆਂ ਦੀਆਂ ਉਂਗਲਾਂ ਦਾ ਸਪਰਸ਼ ਜੋ ਇਸ ਪਤਝੜ ਦੀ ਉਮਰੇ ਸਕੂਨ ਦਿੰਦਾ ਹੈ ਕਿਸੇ ਕੀਮਤ ’ਤੇ ਨਹੀਂ ਮਿਲਦਾ। ਪੋਤੇ ਦੋਹਤੇ ਜੋ ਢਿੱਡ ’ਤੇ ਚੜ੍ਹ ਕੇ ਕਿਲਕਾਰੀਆਂ ਮਾਰਦੇ ਨੱਚਦੇ ਟੱਪਦੇ, ਵਾਲਾਂ ’ਚ ਹੱਥ ਫੇਰਦੇ ਸਵਰਗੀ ਸੁਪਨੇ ਵਾਂਗ ਅੱਖਾਂ ਸਾਹਮਣੇ ਲੰਘ ਜਾਂਦੇ ਨੇ। ਤੋਤਲੀਆਂ ਤੋਤਲੀਆਂ ਗੱਲਾਂ ਕਰਦੇ ਬਾਤਾਂ ਸੁਣਨ ਦੀ ਜ਼ਿੱਦ ਕਰਦੇ ਹੁਣ ਸਕੂਲ ਕਾਲਜ ਚਲੇ ਗਏ। ਨਵੇਂ ਨਵੇਂ ਦੋਸਤ ਬਣਾ ਕੇ ਉਡਾਰੀ ਮਾਰ ਗਏ। ਵੱਟੀ ਨਹੀਂ ਵਾਹੁੰਦੇ।’

      ਪੀਤਾ ਮਾਤਾ ਨੂੰ ਛੱਡ ਕੇ ਆਪਣੇ ਹੋਰ ਕੰਮ ਭੁਗਤਾਉਣ ਚਲਾ ਗਿਆ। ਚਾਰ ਘੰਟਿਆਂ ਵਿਚ ਦੋਹਾਂ ਧਰਮ ਦੀਆਂ ਭੈਣਾਂ ਨੇ ਅਗਲੀਆਂ ਪਿਛਲੀਆਂ ਸਾਰੀਆਂ ਦੁੱਖ ਦੀਆਂ ਸੁੱਖ ਦੀਆਂ ਹੱਡ ਬੀਤੀਆਂ ਤੇ ਜੱਗ ਬੀਤੀਆਂ ਫੋਲ ਮਾਰੀਆਂ। ਉਸ ਦੇ ਵਾਪਿਸ ਮੁੜਨ ਤੱਕ ਦੋਨੋਂ ਹੌਲ਼ੀਆਂ ਫੁੱਲ ਖਿੜਦੀਆਂ ਟਹਿਕ ਰਹੀਆਂ ਸਨ।

      ‘ਦੁੱਖ ਵੰਡਾਉਣ ਨਾਲ ਘਟਦਾ ਹੈ ਤੇ 


No Comment posted
Name*
Email(Will not be published)*
Website
Can't read the image? click here to refresh

Enter the above Text*