Bharat Sandesh Online::
Translate to your language
News categories
Usefull links
Google

     

ਕ੍ਰਿਸ਼ਮਾ
12 Nov 2011

‘ਅੱਜ ਬਾਰਾਂ ਅਪਰੈਲ 2006 ਦੀ ਵਿਸਾਖੀ ਦਾ ਦਿਨ ਹੈ ਤੇ ਇਹ ਦਿਨ ਹਰ ਸਿੱਖ ਵਾਸਤੇ ਬਹੁਤ ਹੀ ਪਵਿੱਤਰ ਦਰਜੇ ਦਾ ਮਹੱਤਵ-ਪੂਰਨ ਤਿਓਹਾਰ ਹੈ।’ ਰੇਡੀਓ ਦਾ ਸਵਿੱਚ ਨੱਪਣ ਨਾਲ ਪਹਿਲੇ ਸ਼ਬਦਾਂ ਨੇ ਹੀ ਮੈਨੂੰ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ।

      ‘ਵਿਸਾਖੀ 1699 ਨੂੰ ਇੱਕ ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਸੀ ਤੇ ਇੱਕ ਨਿਵੇਕਲੀ ਪਹਿਚਾਣ ਦਿੱਤੀ ਸੀ। ਲਿਤਾੜੇ ਦੁਰਕਾਰੇ ਗਊ ਗਰੀਬ ਦੀ ਰੱਖਿਆ ਲਈ ਨਿਆਰੇ ਪੰਥ ਦੀ ਸਾਜਣਾ ਕੀਤੀ ਸੀ। ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਅਗਵਾਈ ਹਿਤ ਗੁਰੂ ਰੂਪ ਦੀ ਉਪਾਧੀ ਦਿੱਤੀ ਸੀ। ਇੱਕ ਜੰਗ-ਜੂ ਫੌਜ ਜੋ ਕੁਰਬਾਨੀ ਨੂੰ ਅਰਪਣ||| ਪ੍ਰਮਾਤਮਾ ਦੇ ਕਾਇਦੇ ਕਾਨੂੰਨਾਂ ਨੂੰ ਅਰਪਣ||| ਮਜ਼ਲੂਮਾਂ ਦੀ ਰਖਵਾਲੀ ਲਈ ਤਤਪਰ ਰਹਿੰਦੀ ਹੈ, ਦਾ ਅੱਜ ਜਨਮ ਦਿਨ ਹੈ।’ ਰੇਡੀਓ ਦੀ ਕਥਾ ਨੇ ਇਤਿਹਾਸ ਸ਼ੁਰੂ ਕਰ ਦਿੱਤਾ ਹੈ।

      ਮੈਂ ਹਸਪਤਾਲ ਜਾਣ ਦੀ ਤਿਆਰੀ ਵਿਚ ਹਾਂ। ਉਹਨਾਂ ਦੀਆਂ ਹਦਾਇਤਾਂ ਦੋਬਾਰਾ ਪੜ੍ਹਦਾ ਹਾਂ।

      ‘ਉਪਰੇਸ਼ਨ ਵੇਲੇ ਸਰੀਰ ਦੇ ਕਿਸੇ ਭਾਗ ’ਤੇ ਕੋਈ ਸੋਨਾ ਚਾਂਦੀ ਜ਼ੇਵਰਾਤ ਜਾਂ ਹੋਰ ਧਾਤ ਦੀ ਚੀਜ਼ ਨਹੀਂ ਚਾਹੀਦੀ। ਉਪਰੇਸ਼ਨ ਵਾਲੀ ਥਾਂ ਤੋਂ ਵਾਲ ਸਾਫ ਹੋਣੇ ਚਾਹੀਦੇ ਹਨ। ਕੋਲ ਕੋਈ ਨਕਦੀ ਆਦਿ ਨਹੀਂ ਹੋਣੀ ਚਾਹੀਦੀ। ਇਸ ਦੀ ਉਲੰਘਣਾ ਵਾਲੇ ਦਾ ਉਪਰੇਸ਼ਨ ਰੱਦ ਕੀਤਾ ਜਾਏਗਾ।’

      ਆਪਣੇ ਆਪ ਨੂੰ ਕੋਸਦਾ ਹਾਂ। ਕਿਹੜਾ ਪਵਿੱਤਰ ਦਿਹਾੜਾ ਇਸ ਕੰਮ ਲਈ ਚੁਣਿਆ ਗਿਆ। ਅਜੇਹੇ ਕੰਮਾਂ ਲਈ ਦੋ ਚਾਰ ਮਹੀਨੇ ਪਹਿਲਾਂ ਹੀ ਤਰੀਕ ਮੁਕੱਰਰ ਕੀਤੀ ਜਾਂਦੀ ਹੈ ਤੇ ਇਕ ਵੇਰਾਂ ਖੁੰਝ ਜਾਏ ਤਾਂ ਪਤਾ ਨਹੀਂ ਫਿਰ ਕਦੋਂ ਨੰਬਰ ਆਏ। ਕਿੰਨੇ ਲੰਬੇ ਸਾਲਾਂ ਤੋਂ ਇਕ ਨਾਸੂਰ ਮੇਰੇ ਅੰਦਰ ਪਲ ਰਿਹਾ ਹੈ। ਕਦੇ ਸੂਲ ਬਣ ਜਾਂਦਾ ਹੈ, ਕਦੇ ਜਿਗਰ ਦੀਆਂ ਗਟੋਲੀਆਂ, ਕਦੇ ਕੈਂਸਰ ਤੇ ਕਦੇ ਗ਼ਮ ਦਾ ਗੋਲਾ। ਗ਼ਮ ਕਾਹਦਾ?ਇਹ ਤਾਂ ਸਿਰਫ਼ ਵਿਦੇਸ਼ ਜਾਣ ਦਾ ਹੀ ਹੋ ਸਕਦਾ ਸੀ ਹੋਰ ਤਾਂ ਕਿਸੇ ਪਾਸਿਉਂ ਕੋਈ ਚਿੰਤਾ ਫਿਕਰ ਵਾਲੀ  ਕੋਈ ਟੋਟ ਕਮੀ ਨਹੀਂ ਸੀ।

      ਭਾਰਤੀ ਡਾਕਟਰਾਂ ਨੇ ਲਿਵਰ ਵਿਚ ਰਸੌਲ਼ੀ ਦੱਸਦਿਆਂ ਲਾਇਲਾਜ ਗਰਦਾਨ ਕੇ ਇਸ ਦਾ ਇਲਾਜ ਕਰਨ ਤੋਂ ਸਿਰ ਫੇਰ ਦਿੱਤਾ ਸੀ। ਇਕ ਸਿਆਣੇ ਨੇ ਅੱਖਾਂ ਮੀਟ ਕੇ ਮੂੰਹ ਵਿਚ ਕੁਝ ਮੰਤਰ ਪੜ੍ਹ ਕੇ ਫੂਕਾਂ ਮਾਰ ਕੇ ਚਰਨਾਮਤ, ਜੂਠੇ ਪਾਣੀ ਦੀ ਬੋਤਲ ਮੇਰੀ ਮਾਤਾ ਨੂੰ ਫੜਾਉਂਦਿਆਂ ਡਾਕਟਰਾਂ ਦੀ ਖੋਜ ਨਕਾਰਦਿਆਂ ਮੇਰੀ ਤੰਦਰੁਸਤੀ ਦਾ ਯਕੀਨ ਦਿਵਾਇਆ ਸੀ।

      ‘ਬਿਮਾਰੀ ਬਹੁਤ ਖਤਰਨਾਕ ਤੇ ਕਲਮੂੰਹੀਂ ਹੈ ਪਰ ਮੈਂ ਇਹ ਕੀਲ ਦਿੱਤੀ ਹੈ। ਇਸ ਦਾ ਕਦੇ ਨੁਕਸਾਨ ਨਹੀਂ ਕਰੇਗੀ। ਦਾਰੂ-ਸਿੱਕਾ ਬੰਦ! ਐਹ ਬੋਤਲ ਵਿੱਚ ਨਿੱਕੀ ਮੱਖੀ ਦੇ ਸੁੱਚੇ ਸ਼ਹਿਦ ਦਾ ਇੱਕ ਚਮਚਾ ਪਾ ਲਿਓ, ਨਿਹਚਾ ਨਾਲ ਸਵੇਰੇ ਸ਼ਾਮ ਇਕ ਚਮਚਾ ਲਵੇ, ਬੱਸ ਫੇਰ ਦੇਖਣਾ ਇਸ ਦੇ ਰੰਗ!’

      ਉਸ ਦੇ ਹੁਕਮ ਅਨੁਸਾਰ ਦਾਰੂ ਵਿਸਕੀ ਥੋੜੀ ਬਹੁਤ ਜੋ ਪੀਂਦਾ ਸੀ ਛੱਡ ਦਿੱਤੀ ਤੇ ਬੋਤਲ ਵਿਚ ਪਾਇਆ ਉਸ ਦਾ ਅੰਮ੍ਰਿਤ ਮੈਂ ਇਕ ਮਹੀਨੇ ਵਿਚ ਮੁਕਾ ਦਿੱਤਾ। ਮੈਂ  ਸੱਚੀਂ ਠੀਕ ਹੋ ਗਿਆ ਸਾਂ।

      ਮੁੜ ਉਸ ਦਾ ਧੰਨਵਾਦ ਕਰਨ ਗਿਆ। ਉਸ ਨੂੰ ਕਰਾਮਾਤੀ ਮੰਤਰ ਬਾਰੇ ਪੁੱਛ ਬੈਠਾ। ਉਸ ਨੇ ਹੱਸ ਕੇ ਕਿਹਾ ਸੀ :-

      ‘ਬੇਟਾ! ਹਰ ਇਨਸਾਨ ਦੀ ਅੰਤਰ ਆਤਮਾ ਵਿੱਚ ਇਕ ਛੁਪੀ ਹੋਈ ਮਹਾਂਂਸ਼ਕਤੀ ਹੈ। ਅੰਤਰ ਧਿਆਨ ਹੋ ਕੇ ਸੱਚੇ ਦਿਲੋਂ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ। ਬ੍ਰਿਥੀ ਨਾ ਜਾਈ ਜਨ ਕੀ ਅਰਦਾਸ। ਤੁਸੀਂ ਆਪਣੇ ਪੂਰੇ ਆਤਮਿਕ ਬਲ ਤੇ ਦ੍ਰਿੜ੍ਹ ਨਿਸ਼ਚੇ ਨਾਲ ਕੋਈ ਕੰਮ ਕਰਨ ਦਾ ਤਹੱਈਆ ਕਰੋ ਉਹ ਜ਼ਰੂਰ ਪੂਰਾ ਹੋ ਜਾਏਗਾ। ਚੱਲਦੀ ਰੇਲ ਗੱਡੀ ਨੂੰ ਹੱਥ ਦਿਓ ਰੁਕ ਜਾਏਗੀ। ਜੇ ਬੇਯਕੀਨੇ ਮਨ ਨਾਲ ਤੁਰੀ ਜਾਂਦੀ ਬੱਸ ਨੂੰ ਵੀ ਹੱਥ ਦਿਉਗੇ ਕਿ ਪਤਾ ਨਹੀਂ ਖੜੋਵੇ ਜਾਂ ਨਾ ਤਾਂ ਕਦੇ ਨਹੀਂ ਰੁਕੇਗੀ। ਇਹ ਮੰਤਰ ਤੁਹਾਡੇ ਅੰਦਰ ਹੈ। ਇਹੀ ਤੁਹਾਡੀ ਕਾਇਆਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ। ਅੰਤਰ-ਧਿਆਨ ਹੋ ਕੇ ਇਸ ਨੂੰ ਜਗਾਉਣ ਦੀ ਲੋੜ ਹੈ।

      ਇਹ ਹੈ||| ‘ਸਰਬ ਰੋਗ ਕਾ ਅਉਖਧ ਨਾਮ,|||| ਮੇਰਾ ਵੈਦ ਗੁਰੂ ਗੋਬਿੰਦਾ।’ ਮੈਂ ਵੀ ਇਹੀ ਪੜ੍ਹ ਕੇ ਤੁਹਾਨੂੰ ਦਿੱਤਾ ਸੀ। ਸੁਖਮਣੀ ਪੜ੍ਹਨ ਸੁਣਨ ਨਾਲ ਬੜੇ ਬੜੇ ਅਸਾਧ ਰੋਗ ਨਵਿਰਤ ਹੋ ਜਾਂਦੇ ਨੇ। ਗੁਰਬਾਣੀ ਦੇ ਲੜ ਲੱਗੋ||| ਸਿਮਰਨ ਕਰੋ।

      ਗੁਰ ਕੀ ਬਾਣੀ ਜਿਸ ਮਨ ਵਸੈ, ਦੁੱਖ ਦਰਦ ਸਭ ਤਿਸ ਦਾ ਨਸੈ।

      ਉੱਠਦੇ ਬਹਿੰਦੇ ਜਦ ਟਾਈਮ ਮਿਲੇ ਹਰ ਰੋਜ਼ ਇੱਕ ਵੇਰਾਂ ਸ਼ਰਧਾ ਨਾਲ ਇਸ ਦਾ ਪਾਠ ਕਰੋ ਤੇ ਪੈਦਾ ਕਰਨ ਵਾਲੇ ਨੂੰ ਯਾਦ ਕਰੋ।

      ਸ਼ਰਾਬ ਨਸ਼ੇ ਡਰੱਗਜ਼ ਜੇ ਲੈਂਦੇ ਹੋ ਤਾਂ ਛੱਡ ਦਿਓ|||।’

      ‘ਸੱਤ ਬਚਨ|||।’ ਮਰਦਾ ਕੀ ਨਹੀਂ ਕਰਦਾ।

      ਮੈਂ ਉਸ ਦਾ ਹੁਕਮ ਸਿਰ ਮੱਥੇ ਮੰਨਿਆ ਸੀ।

      ਕੁਝ ਦੇਰ ਬਾਦ ਦੋਬਾਰਾ ਐਕਸ-ਰੇ ਕਰਨ ’ਤੇ ਮੇਰੇ ਡਾਕਟਰ ਨੇ ਬਹੁਤ ਹੈਰਾਨੀ ਪ੍ਰਗਟਾਉਂਦੇ ਦੱਸਿਆ ਸੀ ਕਿ ਰਸੌਲੀਆਂ ਖੁਰ ਗਈਆਂ ਹਨ ਤੇ ਜਿਗਰ ਬਿਲਕੁਲ ਸਾਫ ਹੈ ਜਿਵੇਂ ਪਾਣੀ ਦੀ ਬੋਤਲ ਨੇ ਹੀ ਇਹ ਸਾਰੀ ਕਰਾਮਾਤ ਕਰ ਦਿੱਤੀ ਹੋਵੇ|||ਪਰ ਮੇਰਾ ਅੰਦਰਲਾ ਵਹਿਮ ਭੈ ਨਹੀਂ ਗਿਆ। ਉਸ ਤੋਂ ਪਿੱਛੋਂ ਇਹ ਬਿਮਾਰੀ ਮੇਰੇ ਨਾਲ ਲੁਕਣ-ਮੀਟੀ ਖੇਲਦੀ ਰਹੀ ਹੈ।

      ਅਮਰੀਕਾ ਆ ਕੇ ਅਮਰੀਕਨ ਡਾਕਟਰਾਂ ਦੇ ਵੱਸ ਪੈ ਗਿਆ। ਆਪਣੀ ਤਫ਼ਤੀਸ਼ ਪਿਛਲੇ ਬਿਓਰੇ ਨਾਲ ਜੋੜ ਕੇ ਉਹਨਾਂ ਫੇਰ ਜਿਗਰ ਵਿਚ ਸਿਸਟ ਦੀ ਪੁਸ਼ਟੀ ਕਰ ਦਿੱਤੀ ਤੇ ਉਪਰੇਸ਼ਨ ਦਾ ਆਖਰੀ ਫੈਸਲਾ ਦੇ ਦਿੱਤਾ ਪਰ ਮੈਂ ਯਕੀਨਨ ਸੁਖਮਣੀ ਸਾਹਿਬ ਦਾ ਲੜ ਨਹੀਂ ਛੱਡਿਆ।

      ਹੌਂਸਲਾ ਇਕੱਠਾ ਕਰਦਾ ਆਪਣੇ ਸਰੀਰ ਦੀ ਟੋਹਾ-ਟਾਹੀ ਕਰਦਾ ਹਾਂ। ਸੋਨੇ ਦਾ ਕੜਾ ਤੇ ਮੁੰਦਰੀ ਲਾਹ ਕੇ ਪਤਨੀ ਨੂੰ ਫੜ੍ਹਾ ਦਿੰਦਾ ਹਾਂ। ਘੜੀ ਲਾਹ ਕੇ ਫੜਾਉਂਦਾ ਹਾਂ। ਉਹ ਸੁਆਲੀਆਂ ਅੱਖਾਂ ਅੱਡ ਖੜ੍ਹੀ ਹੈ। ਇਸ ਤਰ੍ਹਾਂ ਹੱਥੋਂ ਚੀਜ਼ਾਂ ਉਤਾਰਨੀਆਂ ਬਦਸ਼ਗਨੀ ਹੁੰਦੀ ਹੈ। ਮੈਂ ਜਾਣਦਾ ਹਾਂ।

      ਫੋਨ ਦੀ ਘੰਟੀ ਖੜਕੀ ਹੈ। ਹਸਪਤਾਲ ਵੱਲੋਂ ਸੁਨੇਹਾ ਹੈ ਕਿ ਮੈਂ ਜਲਦੀ ਪਹੁੰਚ ਜਾਵਾਂ||| ਪਹਿਲੇ ਵਾਲਾ ਮਰੀਜ਼ ਰੱਦ ਕਰ ਦਿੱਤਾ ਗਿਆ ਹੈ। ਜ਼ਾਹਿਰ ਹੈ ਮੇਰੀ ਚੀਰ ਫਾੜ ਜਲਦੀ ਹੀ ਹੋਣ ਵਾਲੀ ਹੈ।

      ‘ਇਹ ਵਾਲੰਟੀਅਰ ਆਪਣੀ ਸੇਵਾ ਮੁਕਤੀ ਤੋਂ ਬਾਅਦ ਮੁਫ਼ਤ ਸੇਵਾ ਕਰਕੇ ਆਪਣਾ ਵਾਧੂ ਸਮਾਂ ਚੰਗੇ ਲੋਕ ਭਲਾਈ ਵਾਲੇ ਰੁਝੇਵੇੇਂ ’ਚ ਗੁਜ਼ਾਰਦੇ ਹਨ। ਇਹ ਵੱਖ-ਵੱਖ ਨਸਲਾਂ, ਦੇਸ਼ਾਂ ਦੇ ਲੋਕ ਕਈ ਵੇਰਾਂ ਦੁਭਾਸ਼ੀਏ ਦਾ ਬੜਾ ਚੰਗਾ ਬਦਲ ਬਣਦੇ ਉਪਰਾਲਾ ਕਰਦੇ ਹਨ।’

      ਮੇਰੇ ਸਾਥੀ ਨੇ ਦਰਵਾਜ਼ੇ ਅੱਗੇ ਸਾਮੀ ਉਡੀਕਦੇ ਦੁਕਾਨਦਾਰ ਵਾਂਗ ਅੱਖਾਂ ਵਿਛਾਈ ਖੜੇ ਇਕ ਮੂੰਗੀਆ ਰੰਗੀ ਵਰਦੀ ਵਾਲੇ ਵਿਅਕਤੀ ਵੱਲ ਇਸ਼ਾਰਾ ਕੀਤਾ।

      ਟੋਹ ਵਾਲਾ ਦਰਵਾਜ਼ਾ ਘੜਿੱਚ ਕਰਦਾ ਆਪੇ ਖੁੱਲ੍ਹ ਕੇ ਸੰਗੀਤਕ ਅਲਾਰਮ ਵਜਾ ਗਿਆ ਜਿਵੇਂ ਜੀ ਆਇਆਂ ਕਹਿੰਦਾ ਹੋਵੇ।

      ‘ਵੈਲ ਕਮ|||।’ ਉਹ ਅਧੇੜ ਜਿਹੀ ਉਮਰ ਦਾ ਬਜ਼ੁਰਗ ਦਰਵਾਜ਼ਾ ਖੁੱਲ੍ਹਦੇ ਵੀਲ- ਚੇਅਰ ਅੱਗੇ ਕਰਦਾ ਹੈ।

      ‘||| ਸ਼ੁਕਰੀਆ! ਅਜੇ ਮੈਂ ਆਪ ਹੀ ਤੁਰ ਕੇ ਜਾ ਸਕਦਾ ਹਾਂ||||ਧੰਨਵਾਦ!’

      ਮੇਰੇ ਨਾਂਹ ਕਹਿਣ ’ਤੇ ਕੁਰਸੀ ਪਾਸੇ ਕਰ ਕੇ ਉਹ ਮੈਨੂੰ ਸਵਾਗਤੀ ਮੇਜ਼ ’ਤੇ ਜਾਣਕਾਰੀ ਕਰਾਉਂਦਾ ਹੈ। ਮੇਰਾ ਪਹਿਚਾਣ ਪੱਤਰ ਲੈ ਕੇ ਕਾਗ਼ਜ਼ ਪੱਤਰ ਤਿਆਰ ਕਰਵਾ ਕੇ ਆਪੇ ਖੁੱਲ੍ਹਦੇ ਬੰਦ ਹੁੰਦੇ ਸੈਂਸਰ ਵਾਲੇ ਕਈ ਦਰਵਾਜ਼ੇ ਲੰਘ ਕੇ ਅੰਦਰਲੇ ਵਾਰਡ ਦੇ ਮੰਜਾ ਨੰਬਰ ਚਾਰ ’ਤੇ ਲੈ ਜਾਂਦਾ ਹੈ। ਨਰਸ ਖਿੜੇ ਮੱਥੇ ਜੀ ਆਇਆਂ ਕਹਿੰਦੀ ਹੈ। ਮੇਰੀ ਸਾਰੀ ਬਿਮਾਰੀ ਤੇ ਟੱਬਰ-ਟੀਹਰ ਦੀ ਹਿਸਟਰੀ-ਸ਼ੀਟ ਪੜ੍ਹਦੀ ਹੈ, ਪੜਤਾਲਦੀ ਹੈ ਤੇ ਨਾਮ ਪਤਾ ਲਿਖ ਕੇ ਇਕ ਪੇਪਰ ਟੈਗ ਮੇਰੇ ਗੁੱਟ ’ਤੇ ਚੜ੍ਹਾ ਕੇ ਲਾਕ ਕਰ ਦਿੰਦੀ ਹੈ। ਪਲਾਸਟਿਕ ਪੇਪਰ ਦਾ ਸੂਟ, ਕਮੀਜ਼, ਪਜਾਮਾ ਜੁੱਤੀ ਤੇ ਸਿਰ ਦੀ ਟੋਪੀ ਫੜ੍ਹਾ ਕੇ ਕੱਪੜੇ ਬਦਲਣ ਲਈ ਹਦਾਇਤ ਕਰਦੀ ਹੈ। ਟੋਪੀ ਨੂੰ ਇਨਕਾਰ ਕਰਕੇ ਮੈਂ ਪਟਕਾ ਬੰਨ੍ਹ ਲੈਂਦਾ ਹਾਂ ਜੋ ਇਸ ਦਾ ਅਗਾਊਂ ਪਤਾ ਹੋਣ ਕਰਕੇ ਪਹਿਲਾਂ ਹੀ ਨਾਲ ਲੈ ਗਿਆ ਸੀ। ਮੇਰੇ ਉਤਾਰੇ ਕੱਪੜੇ ਇਕ ਬੈਗ ਵਿਚ ਪਾ ਕੇ ਬੈੱਡ ਦੇ ਥੱਲੇ ਰੱਖ ਦਿੰਦੀ ਹੈ। ਖੂਨ ਦਾ ਦਬਾਓ ਤੇ ਤਾਪ ਨੋਟ ਕਰਦੀ ਮੇਰੇ ਕੜੇ ਵੱਲ ਸੁਆਲੀਆਂ ਨਜ਼ਰਾਂ ਲਈ ਖੜ੍ਹੋ ਗਈ ਹੈ।

      ‘ਫੌਲਾਦ ਦਾ ਕੜਾ!’ ਉਹ ਲਾਹੁਣ ਲਈ ਵੀਣੀ ਦਾ ਇਸ਼ਾਰਾ ਕਰਦੀ ਹੈ।

      ‘ਨੋ ਨੋ ਨਾਟ|||। ਇਹ ਨਹੀਂ ਲੱਥ ਸਕਦਾ।’ ਉਸ ਦੀਆਂ ਟੱਡੀਆਂ ਅੱਖਾਂ ਦਾ ਮੈਂ ਕੋਰਾ ਜਿਹਾ ਜੁਆਬ ਦਿੰਦਾ ਹਾਂ।

      ‘ਇਹ ਤਾਂ ਮੈਂ ਹਵਾਈ ਅੱਡੇ ’ਤੇ ਵੀ ਉਤਾਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਅਧਿਕਾਰੀਆਂ ਨੂੰ ਮੰਨਣਾ ਪਿਆ ਸੀ।’

      ਪਲ ਦੀ ਪਲ ਚੁੱਪ ਜਿਹੀ ਪਸਰ ਗਈ ਹੈ। ਉਹ ਪਿੱਛੇ ਜਾ ਕੇ ਆਪਣੇ ਮੁਖੀ ਨਾਲ ਕੁਝ ਘੁਸਰ ਮੁਸਰ ਕਰਦੀ ਹੈ। ਮੇਰੇ ਸਿਰ ’ਤੇ ਖਤਰਾ ਮੰਡਲਾਉਣ ਲਗਦਾ ਹੈ ਕਿ ਕਿਤੇ ਮੇਰੀ ਹਠ-ਧਰਮੀ ਇਨਕਾਰੀ ਅੱਗੇ ਉਹ ਮੇਰਾ ਉਪਰੇਸ਼ਨ ਹੀ ਕੈਂਸਲ ਨਾ ਕਰ ਦੇਣ।

      ‘ਓ ਕੇ ਓ ਕੇ|||।’ ਵਾਪਸੀ ’ਤੇ ਉਹ ਮੇਰੀ ਗੱਲ ਮੰਨ ਜਾਂਦੀ ਹੈ।

      ਇਕ ਹੋਰ ਨਰਸ ਆਉਂਦੀ ਹੈ ਤੇ ਹੈਲੋ! ਨਮਸਕਾਰ ਕਰਦੀ ਮੇਰੇ ਗਲ ਲੱਗਾ ਪਹਿਚਾਣ-ਪਟਾ ਪੜ੍ਹਦੀ ਆਪਣੇ ਆਪ ਤਸੱਲੀ ਕਰਦੀ ਹੈ ਕਿ ਮੈਂ ਹੀ ਅਸਲੀ ਮਰੀਜ਼ ਹਾਂ। ਹੱਥ ’ਚ ਸੂਈਆਂ ਫੜ੍ਹੀ ਮੈਨੂੰ ਸਮਝਾਉਂਦੀ ਹੈ ਕਿ ਉਹ ਮੈਨੂੰ ਥੋੜੀ ਜਿਹੀ ਚੋਭ ਕਰੇਗੀ।

      ‘ਨੋ ਮੈਟਰ! ਲਗਾਓ|||।’

      ਜਿਵੇਂ ਮੇਰੀ ਮਨਜ਼ੂਰੀ ਲੈ ਕੇ ਉਹ ਮੇਰੇ ਗੁੱਟ ਨੂੰ ਪਲੋਸਦੀ ਨਾੜ ਲੱਭ ਕੇ ਸੂਈ ਚੋਭਦੀ ਹੈ ਤੇ ਗਲੂਕੋਜ਼ ਦੀ ਬੋਤਲ ਨਾਲ ਨਾਲੀ ਜੋੜ ਦਿੰਦੀ ਹੈ।

      ਕੜਾ ਵੇਖ ਕੇ ਦੂਸਰੀ ਨਰਸ ਨਾਲ ਅੱਖਾਂ ਮੇਲਦੀ ਚੁੱਪ ਕਰ ਜਾਂਦੀ ਹੈ।

      ‘ਹੀ ਇਜ਼ ਸੀਖ!’

      ‘ਹੋ ਸੌਰੀ!|||ਓ ਕੇ|||ਓ ਕੇ।’

      ‘ਆਈ ਐਮ ਸਿੱਖ! ਨਾਟ ਸੀਖ।’ ਮੈਂ ਦਰੁੱਸਤ ਕਰਨਾ ਚਾਹੁੰਦਾ ਹਾਂ।

      ‘ਆਈ ਨੋ ਇਹ ਬੰਦਸ਼ ਸਿੱਖਾਂ ਵਾਸਤੇ ਲਾਗੂ ਨਹੀਂ।’ ਮੇਰੇ ਬੋਲਣ ਤੋਂ ਪਹਿਲਾਂ ਹੀ ਇਕ ਦੂਸਰੀ ਨੂੰ ਦੱਸਦੀਆਂ ਹਨ।

      ‘ਸਿਰ ’ਤੇ ਪੋਚਵੀਂ ਠੋਕਵੀਂ ਨੁੱਕਰ ਵਾਲੀ ਦਸਤਾਰ ਤੇ ਗੁੱਟ ਤੇ ਕੜਾ ਸਿੱਖਾਂ ਦੀ ਨਿਵੇਕਲੀ ਨਿਸ਼ਾਨੀ ਤੇ ਅਸਲੀ ਪਹਿਚਾਣ ਹੈ ਤੇ ਸਰੀਰ ਦੇ ਅਨਿੱਖੜਵੇਂ ਅੰਗ ਵਾਂਗ ਹੈ। ਜਾਨ ਜਾਏ ਤੇ ਜਾਏ ਪਰ ਕੜਾ ਨਹੀਂ ਲੱਥ ਸਕਦਾ। ਇਹ ਇਹਨਾਂ ਦੇ ਧਾਰਮਿਕ ਨਿਸ਼ਾਨ ਹਨ।’

      ਮੇਰੇ ਕੇਸਾਂ ਨੂੰ ਪਟਕੇ ਦੇ ਉੱਪਰ ਇੱਕ ਹੋਰ ਕੱਪੜੇ ਨਾਲ ਸਾਂਭ ਸਵਾਰ ਕੇ ਬੰਨ੍ਹਦੇ ਹਨ। ਕੜੇ ਦੀ ਹਰਕਤ ਰੋਕਣ ਲਈ ਟੇਪ ਨਾਲ ਮੇਰੇ ਗੁੱਟ ’ਤੇ ਚਿਪਕਾ ਦਿੰਦੇ ਹਨ ਤੇ ਉਪਰੇਸ਼ਨ ਥੀਏਟਰ ਵਿਚ ਲੈ ਜਾਂਦੇ ਹਨ।

      ਇਹ ਹੋਰ ਡਾਕਟਰ ਬੀਬੀ ਲਗਦੀ ਹੈਲੋ ਕਹਿੰਦੀ ਮੇਰੀ ਅਗਲੀ ਪਿਛਲੀ ਹਿਸਟਰੀ ਪੁੱਛਦੀ ਮੁੜ ਦੁਹਰਾਉਂਦੀ ਹੈ। ਕਿਸੇ ਕਿਸਮ ਦੀ ਅਲਰਜੀ ਜਾਂ ਡਰੱਗਜ਼ ਸਮੋਕਿੰਗ ਬਾਰੇ ਖਾਸ ਜ਼ੋਰ ਨਾਲ ਦਰਿਆਫ਼ਤ ਕਰਦੀ ਹੈ।

      ‘ਨੋ ਨੋ ਸ਼ਰਾਬ ਸਮੋਕਿੰਗ ਇਹ ਲੋਗ ਨਹੀਂ ਵਰਤਦੇ ਤੇ ਇਹਨਾਂ ਨੂੰ ਪੁੱਛਣਾ ਜਾਂ ਸੁਲਾਹ ਮਾਰਨਾ ਵੀ ਅਨੈਤਿਕਤਾ ਸਮਝੀ ਜਾਂਦੀ ਹੈ।’ ਆਪੋ ਆਪਣੀ ਸੋਝੀ ਦਾ ਆਦਾਨ ਪ੍ਰਦਾਨ ਕਰਦੀਆਂ ਕਦੇ ਕਦੇ ਹੱਸਦੀਆਂ ਪ੍ਰਤੀਤ ਹੁੰਦੀਆਂ ਹਨ।

      ‘ਮੈਂ ਆਪ ਕੇ ਬੇਹੋਸ਼ੀ|||ਸੁੰਨ ਕਰਨ ਦਾ ਟੀਕਾ ਲਾਵਾਂਗੀ ਤਾਂ ਜੋ ਚੀਰ-ਫਾੜ ਵੇਲੇ ਆਪ ਕੇ ਕੋਈ ਤਕਲੀਫ਼ ਪਰੇਸ਼ਾਨ ਨਾ ਕਰੇ|||ਓ ਕੇ| ਏੇ|||ਓ ਕੇ?’

      ਲੰਮੇ ਪਏ ਦੀਆਂ ਮੇਰੀਆਂ ਅੱਖਾਂ ਅਸਮਾਨੀ ਗੱਡੀਆਂ ਹਨ। ਕਮਰੇ ਦੀ ਛੱਤ ਅੰਦਰੋਂ ਨੀਲੇ ਅਸਮਾਨ ਦਾ ਭੁਲੇਖਾ ਪਾਉਂਦੀ ਹੈ। ਵਾਲ ਪੇਪਰ ਉੱਤੇ ਉੱਡਦੇ ਰੰਗ ਬਿਰੰਗੇ ਪਤੰਗ ਛਿਹਾਰਟੇ ਦੀ ਬਸੰਤ ਪੰਚਮੀ ਦੀ ਯਾਦ ਤਾਜ਼ਾ ਕਰਾ ਦਿੰਦੇ ਹਨ।

      ਮੈਂ ਹੱਸਦਾ ਹੱਸਦਾ ਸਿਰ ਹਿਲਾ ਕੇ ਉਸ ਦੀ ਹਾਂ ਵਿਚ ਹਾਂ ਮਿਲਾਉਂਦਾ ਹਾਂ। ਸਰੀਰ ਦੀਆਂ ਨਾੜਾਂ ਵਿਚ ਕੁਝ ਝੁਰਲੂ ਜਿਹਾ ਫਿਰਿਆ ਤੇ ਝਰਨਾਹਟ ਜਿਹੀ ਹੋਈ। ਮੱਠੀ ਜਿਹੀ ਪੀੜ ਦੀ ਕਸਕ ਮੇਰੇ ਚਿਹਰੇ ਤੋਂ ਪੜ੍ਹ ਕੇ ਉਹ ਮੇਰਾ ਸਿਰ ਪਲੋਸਦੀ ਹੌਂਸਲਾ ਦਿੰਦੀ ਦੱਸਦੀ ਹੈ ਕਿ ਇਹ ਦਵਾਈ ਦਾ ਸਰੂਰ ਹੈ। ਡਰਨ ਦੀ ਕੋਈ ਚਿੰਤਾ ਨਹੀਂ। ਇਸ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ।

      ਚੀਰ ਫਾੜ ਵਾਲੇ ਡਾਕਟਰ ਮਾਸਕ ਪਾਈ ਹੈਲੋ ਕਰਦੇ ਮੱਥੇ ਤੋਂ ਮੁਸਕਾਨ ਕੇਰਦੇ ਮੇਰੇ ਸਰੀਰ ਨੂੰ ਨਿਹਾਰਦੇ ਪਲੋਸਦੇ ਇਕ ਦੂਸਰੇ ਨਾਲ ਥੋੜੀ ਜਿਹੀ ਵਾਰਤਾਲਾਪ ਤੋਂ ਬਾਦ ਹਾਮੀ ਭਰਦੇ ਹਨ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਆਪਣਾ ਕੰਮ ਚਾਲੂ ਕਰਦੇ ਹਨ।

      ਮਿੱਠੀਆਂ ਪਿਆਰੀਆਂ ਗੱਲਾਂ ਕਰਦੇ ਅਲੱੜ੍ਹ ਪ੍ਰੇਮਕਾ ਵਾਂਗ ਮੇਰਾ ਜਿਸਮ ਸਹਿਲਾਉਂਦੇ ਉਹ ਮੇਰੇ ਅੰਦਰ ਲਹਿ ਜਾਂਦੇ ਹਨ। ਵੱਖੀ ਵਿਚ ਕਾਂਟੇ ਛੁਰੀ ਦੀ ਛਿਲਤਰ ਜਿਹੀ ਚੁਭੀ|||ਕਿਰਚ ਜਿਹੀ ਆਵਾਜ਼ ਮਹਿਸੂਸ ਹੋਈ। ਉਹ ਗੱਲਾਂ ਕਰਦੇ ਮੈਨੂੰ ਸੁਣਦੇ ਹਨ ਪਰ ਕੋਈ ਦੁਖ ਦਰਦ ਨਹੀਂ ਹੁੰਦਾ। ਜਲੂਣ ਜਿਹੀ ਕਰਦੇ ਮਹਿਸੂਸ ਹੁੰਦਾ ਹੈ।

      ‘ਕੁੰਭੀ ਰੋਡ ਦੇ ਉੱਪਰ ਪਹਾੜੀ ’ਤੇ ਇਕ ਬੜਾ ਸੁੰਦਰ ਮੰਦਿਰ ਸਸ਼ੋਭਿਤ ਹੈ|||ਇਹਨਾਂ ਦਾ ਗੁਰਦੁਆਰਾ। ਬਹੁਤ ਖੁੱਲ੍ਹੀ ਜਗਾ ਹੈ। ਬੜਾ ਸੁੰਦਰ ਰੌਣਕੀਲਾ ਸਥਾਨ ਹੈ। ਸਿੱੱਖ ਕੌਮ ਬੜੀ ਸਿਰ-ਲੱਥੀ ਮੁਜਾਹਿਦਾਂ ਦੀ ਕੌਮ ਹੈ। ਇਹਨਾਂ ਦੇ ਬੜੇ ਸੁੰਦਰ ਪਵਿੱਤਰ ਅਸੂਲ ਹਨ। ਇਹਨਾਂ ਵਿਚ ਡਰੱਗਜ਼, ਸਮੋਕਿੰਗ, ਜੂਏਬਾਜ਼ੀ, ਤਲਾਕ, ਜਾਤ-ਪਾਤ ਦਾ ਵਿਤਕਰਾ, ਵਾਲ ਕੱਟਣੇ, ਦੂਸਰੀ ਪਰਾਈ ਇਸਤਰੀ ਨਾਲ ਮੇਲ-ਜੋਲ ਸਖ਼ਤ ਮਨ੍ਹਾਂ ਹੈ ਤੇ ਪੂਰਨ ਗੁਰ ਸਿੱਖ ਇਸ ’ਤੇ ਪੂਰਾ ਅਮਲ ਕਰਦਾ ਹੈ। ਕੁਤਾਹੀ ਕਰਨ ਵਾਲੇ ਨੂੰ ਸਮਾਜਿਕ ਦੰਡ ਵਜੋਂ ਕਬੀਲੇ ਵਿਚੋਂ ਛੇਕਿਆ ਜਾ ਸਕਦਾ ਹੈ ਤੇ ਹੋਰ ਕਈ ਕਿਸਮ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਹੈ। ਇਸ ਕੰਮ ਲਈ ਪੁਰਾਣੇ ਸਮੇਂ ਤੋਂ ਹੀ ਅੰਮ੍ਰਿਤਸਰ ਵਿਖੇ ਇੱਕ ਹਾਈ ਪਾਵਰ ਤਖ਼ਤ ਕੋਰਟ ਹੈ ਜਿਸ ਨੂੰ ਅਕਾਲ ਤਖ਼ਤ ਕਹਿੰਦੇ ਹਨ। ਇਸ ਦਾ ਹਰ ਹੁਕਮ ਹਰ ਸਿੱਖ ਲਈ ਇਖ਼ਲਾਕੀ ਤੌਰ ’ਤੇ ਮੰਨਣਾ ਲਾਜ਼ਮੀ ਸਮਝਿਆ ਜਾਂਦਾ ਹੈ।’ ਸ਼ਾਇਦ ਮੇਰਾ ਕੜਾ ਤੇ ਬੰਨ੍ਹੇ ਹੋਏ ਵਾਲ ਵੇਖ ਕੇ ਉਹਨਾਂ ਇਸ ਨੂੰ ਜਾਇਜ਼ ਵਡਿਆਉਣ ਦੀ ਘਾੜਤ ਘੜੀ ਹੈ।

      ਵਿਖਿਆਨ ਵਿਚ ਸਿੱਖਾਂ ਦਾ ਉਲੀਕਿਆ ਹੁਲੀਆ ਤੇ ਕਿਰਦਾਰ ਸੁਣ ਕੇ ਮੇਰੀ ਛਾਤੀ ਫੁੱਲ ਖੜੀ ਹੈ। ਕਾਸ਼! ਮੇਰੀ ਕੌਮ ਇਹਨਾਂ ਮਰਿਆਦਾਵਾਂ ਦੀ ਪੂਰੀ ਪਾਬੰਦ ਹੋਵੇ। ਇਕ ਹਉਕਾ ਜਿਹਾ ਮੇਰੇ ਅੰਦਰ ਉੱਠਿਆ ਤੇ ਗੁੰਮ ਗਿਆ।

      ‘ਆਰ ਯੂ ਸੀਖ?’

      ਇਹ ਦੇਸ਼ ਹਰ ਵਿਅਕਤੀ ਦੀ ਧਾਰਮਿਕ ਆਜ਼ਾਦੀ ਦਾ ਆਲੰਬਰਦਾਰ ਹੈ। ਮੈਂ ਜਾਣਦਾ ਹਾਂ। ਇਹਨਾਂ ਦੇ ਸੰਵਿਧਾਨ ਵਿਚ ਜਾਤ, ਨਸਲ, ਦੇਸ਼, ਰੰਗ ਜਾਂ ਲਿੰਗ ਪੱਖੋਂ ਕੋਈ ਵਿਤਕਰਾ ਜਾਂ ਰਿਆਇਤ ਨਹੀਂ। ਉਹ ਮੈਨੂੰ ਸਿਰਫ਼ ਉਪਰੇਸ਼ਨ ਦੇ ਮਾਨਸਿਕ ਹਊਏ ਤੋਂ ਮੁਕਤ ਕਰਨ ਲਈ ਹੀ ਇਹ ਸਭ ਡਰਾਮੇ ਕਰ ਰਹੇ ਹਨ।

      ‘ਯਾ|||ਆਈ ਅਮ ਸਿੱਖ।’ ਮੈਂ ਹਾਂ ਵਿਚ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।

      ‘|||ਸੁੰਨੀ ਆਰ ਸ਼ੀਆ?’ ਇੱਕ ਹੋਰ ਆਵਾਜ਼ ਮੈਨੂੰ ਕਿਰਚਾਂ ਨਾਲੋਂ ਤੇਜ਼ ਬਰਛੀ  ਵਾਂਗ ਚੁਭੀ। ਉਹ ਸੱਚਮੁੱਚ ਹੀ ਅਨਾੜੀ ਸਨ ਜਾਂ ਮੇਰੀ ਸੁਰਤੀ ਨੂੰ ਟੋਹਣ ਲਈ ਬੇਢਬੇ ਪ੍ਰਸ਼ਨ ਪੁੱਛ ਰਹੇ ਸਨ। ਮੇਰੀ ਜ਼ਬਾਨ ਬੋਲਣ ਤੋਂ ਅਸਮਰੱਥ ਸੀ ਭਾਵੇਂ ਮੇਰੇ ਅੰਦਰ ਕਚੀਚੀਆਂ ਉੱਠਣ ਲੱਗੀਆਂ ਸਨ ਆਪਣੇ ਧਾਰਮਿਕ ਅਲੰਬਰਦਾਰਾਂ ਅਤੇ ਪ੍ਰਚਾਰਕਾਂ ’ਤੇ ਵੀ ਜੋ ਇਹਨਾਂ ਨੂੰ ਏਨਾ ਵੀ ਜਾਗਰੂਪ ਨਹੀਂ ਕਰ ਸਕੇ। ਚਲੋ ਉੱਠ ਕੇ ਸਮਝਾਵਾਂਗਾ ਇਨ੍ਹਾਂ ਨੂੰ।’

      ‘ਉਹ ਤਾਂ ਮੁਸਲਮਾਨਾਂ ਦੇ ਦੋ ਸ਼ਾਖਾਵਾਂ-ਰੂਪਕ ਦ੍ਰਸ਼ਿਟੀਕੋਨ ਹਨ। ਮੁੱਢ-ਕਦੀਮਾਂ ਤੋਂ ਸਿੱਖਾਂ ਦੇ ਇਹ ਬੜੇ ਕੱਟੜ ਵਿਰੋਧੀ ਰਹੇ ਹਨ। ਦੋਹਾਂ ਦੇ ਧਾਰਮਿਕ ਤੇ ਸਮਾਜਿਕ ਦ੍ਰਸ਼ਿਟੀਕੋਨ ਵਿਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ। ਸਿਖ ਗੁਰੂਆਂ ਤੇ ਮੁਗਲ ਹਾਕਮਾਂ ਦਾ ਜ਼ਿਆਦਾ ਕਰਕੇ ਵੈਰ ਹੀ ਰਿਹਾ ਹੈ। ਹਾਕਮ ਟੋਲਾ ਗੁਰੂਆਂ ਦੇ ਸਰਵ-ਸਾਂਝੀਵਾਲਤਾ ਦੇ ਸਿਧਾਂਤ ਨੂੰ ਨਕਾਰਦੇ ਤੇ ਨਫ਼ਰਤ ਕਰਦੇ ਰਹੇ ਹਨ। ਤਕੜੀ ਵੱਡੀ ਮੱਛੀ ਮਾੜੀ ਛੋਟੀ ਮੱਛੀ ਨੂੰ ਨਿਗਲ਼ ਜਾਂਦੀ ਹੈ ਤੇ ਵੱਡੀ ਜਾਤ ਅਲਪ ਸੰਖਿਅਕ ਨੂੰ ਹੜੱਪਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਇਸੇ ਤਰ੍ਹਾਂ ਮੁਗਲ ਹਕੂਮਤ ਨੇ ਇਹਨਾਂ ਦੀ ਕੌਮ ਵੀ ਖ਼ਤਮ ਕਰਨ ਦੀ ਚਾਲ ਚੱਲੀ ਪਰ ਇਹ ਜਿੰਨੇ ਵੱਢੇ ਉਨੇ ਹੋਰ ਦੀ ਹੋਰ ਜ਼ਰਬ ਹੁੰਦੇ ਵਧਦੇ ਰਹੇ। ਹਰ ਸ਼ਹੀਦ ਦੇ ਖੂੰਨ ਦੇ ਇਕ ਇਕ ਕਤਰੇ ਵਿਚੋਂ ਮਿਲੀਅਨ ਸਿਰਲੱਥ ਸੂਰਬੀਰ ਪੈਦਾ ਹੁੰਦੇ ਰਹੇ ਤੇ ਦੁਸ਼ਮਣ ਨਾਲ ਲੋਹਾ ਲੈਂਦੇ ਰਹੇ।’

      ਸ਼ਾਇਦ ਕੋਈ ਦੁਭਾਸ਼ੀਆ ਆ ਗਿਆ ਸੀ ਜਿਸ ਨੇ ਉਹਨਾਂ ਨੂੰ ਹੈਲੋ! ਕਹਿ ਕੇ ਮੈਨੂੰ ਨਮਸਤੇ ਸਤਿ ਸ੍ਰੀ ਅਕਾਲ ਬੁਲਾ ਕੇ ਗੱਲ ਅੱਗੇ ਵਧਾਈ।

      ‘ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਮੋਢੀ ਸਨ। ਪੰਜਵੇਂ ਗੁਰੂ ਅਰਜਨ ਦੇਵ ਨੇ ਸਰਵ-ਧਰਮ ਬਾਣੀ ਇਕੱਠੀ ਕਰ ਕੇ ਇੱਕ ਸੰਪੂਰਨ ਗ੍ਰੰਥ ਸੰਪਾਦਨ ਕੀਤਾ ਜੋ ਜਹਾਂਗੀਰ ਨੂੰ ਨਹੀਂ ਸੁਖਾਇਆ। ਬੜੇ ਤਸੀਹੇ ਦੇ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ। ਬਾਈਬਲ ਦੇ ਸਿਧਾਂਤਾਂ ਨਾਲ ਮੇਲ ਖਾਂਦੇ ਇਸ ਧਰਮ ਗ੍ਰੰਥ ਨੂੰ ਸਾਰੇ ਅਨੁਆਈ ਗੁਰੂ ਮੰਨਦੇ ਹਨ  ਤੇ ਇਸ ਤੋਂ ਸੇਧ ਲੈਂਦੇ ਹਨ। ਇਸ ਮੱਤ ਦੇ ਨੌਵੇਂ ਗੱਦੀਦਾਰ ਯਾਨੀ ਕਿ ਨੌੇਵਾਂ ਨਾਨਕ ਗੁਰੂ ਤੇਗ ਬਹਾਦਰ ਜੋ ਦੂਸਰੇ ਸਾਰੇ ਧਰਮਾਂ ਦੀ ਧਾਰਮਿਕ ਆਜ਼ਾਦੀ ਦੇ ਹਾਮੀ ਸਨ, ਨੂੰ ਔਰੰਗਜ਼ੇਬ ਨੇ ਉਸ ਦੇ ਕਈ ਹੋਰ ਪੈਰੋਕਾਰਾਂ ਸਮੇਤ ਅਣ-ਮਨੁੱਖੀ ਕਸ਼ਟ ਦੇ ਦੇ ਕੇ ਦਿੱਲੀ ਦੇ ਚਾਂਦਨੀ ਚੌਕ ਵਿਚ ਸਿਰ ਕਲਮ ਕਰ ਕੇ ਸ਼ਹੀਦ ਕਰ ਮੁਕਾਇਆ। ਗੁਰੂ ਗੋਬਿੰਦ ਸਿੰਘ ਨੂੰ ਤਕੜੀ ਵੰਗਾਰ ਦਾ ਸਾਹਮਣਾ ਕਰਨਾ ਪਿਆ।

      ਖਾਲਸਾ ਪੰਥ ਦੀ ਸਾਜਣਾ ਤੇ ਸਥਾਪਨਾ ਇਹਨਾਂ ਹੀ ਵੈਰ ਤੇ ਵਧੀਕੀਆਂ ਦਾ ਨਤੀਜਾ ਸੀ। ਕੱਛਾ, ਕੜਾ, ਕਿਰਪਾਨ, ਕੰਘਾ ਤੇ ਕੇਸ ਧਾਰਮਿਕ ਚਿੰਨ੍ਹਾਂ ਦੀ ਬਖਸ਼ਿਸ਼ ਕਰ ਕੇ ਸਿੰਘ ਸਜਾਇਆ ਜਿਸ ਦਾ ਮਤਲਬ ਹੁੰਦਾ ਹੈ ਸ਼ੇਰ|||ਲਾਇਨ। ਸਿੱਖਾਂ ਲਈ ਇਹ ਸਮਾਂ ਜੰਗਾਂ ਦਾ ਦੌਰ, ਬੜਾ ਸੰਘਰਸ਼ ਭਰਪੂਰ ਇਮਤਿਹਾਨ ਦਾ ਸਮਾਂ ਸੀ। ਇਹ ਸਾਰੇ ਕਕਾਰ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੰਗਾਂ ਨਾਲ ਹੀ ਸਬੰਧਿਤ ਹਨ।’ ਟੇਪ ਰੀਕਾਰਡਰ ਵਾਂਗ ਬਿਨ-ਬਰੇਕਾ ਵਿਖਿਆਨ ਮੇਰੇ ਕੰਨਾਂ ’ਚ ਚਲਦਾ ਰਿਹਾ।

      ‘ਸਿੱਖਾਂ ਲਈ ਕੜਾ ਹੱਥ ਦੇ ਗੁੱਟ ’ਤੇ ਪਹਿ


No Comment posted
Name*
Email(Will not be published)*
Website
Can't read the image? click here to refresh

Enter the above Text*