Bharat Sandesh Online::
Translate to your language
News categories
Usefull links
Google

     

ਟੇਢੀ ਖੀਰ
12 Nov 2011

ਪਹਿਲੀ ਸਾਮੀ ਨੂੰ ਭੁਗਤਾ ਕੇ ਪਟਵਾਰੀ ਬਹੁਤ ਪ੍ਰਸੰਨ ਹੋਇਆ। ਉਸ ਦੀ ਬੋਹਣੀ ਹੀ ਬਹੁਤ ਸ਼ੁਭ ਸ਼ਗਨਾਂ ਵਾਲੀ ਚੰਗੀ ਰਹੀ, ਜਿਸ ਨੇ ਕਿਸੇ ਹੀਲ ਹੁੱਜਤ ਤੋਂ ਬਿਨਾਂ, ਖਿੜੇ ਮੱਥੇ ਮੂੰਹ ਮੰਗੇ ਪੰਜ ਸੌ ਰੁਪੈ ਮੇਜ਼ ’ਤੇ ਢੇਰੀ ਕਰ ਦਿੱਤੇ। ਕੰਮ ਤਾਂ ਛੋਟਾ ਜਿਹਾ ਸੀ ਇਕ ਮਿੰਟ ਦਾ, ਬੱਸ ਤਸਦੀਕ ਹੀ ਤਾਂ ਕਰਨਾ ਸੀ ਕਿ ਉਸ ਦੀ ਇਕ ਲੜਕੀ ਜੋ ਵਿਆਹੁਣ ਯੋਗ ਹੈ, ਅਜੇ ਅਣ-ਵਿਆਹੀ ਹੀ ਹੈ। ਪੰਚਾਂ ਸਰਪੰਚਾਂ ਨੇ ਪਹਿਲਾਂ ਹੀ ਉਸ ਦੀ ਤਸਦੀਕ ਕੀਤੀ ਹੋਈ ਸੀ। ਬੱਸ ਉਸ ਨੇ ਇਕ ਘੁੱਗੀ ਜਿਹੀ ਹੀ ਤਾਂ ਮਾਰਨੀ ਸੀ ਛੋਟੀ ਜਿਹੀ। ਪਟਵਾਰੀ ਨੇ ਉਂਗਲ ’ਚ ਨਵੇਂ-ਨਵੇਂ ਪਾਏ ਚਮਕਦੇ ਪੁਖ਼ਰਾਜ ਨਗ਼ ਨੂੰ ਚੁੰਮਿਆਂ ਤੇ ਨਾ-ਮੁਕੰਮਲ ਪਏ ਗਿਰਦਾਵਰੀ ਰਜਿਸਟਰ ਦੀ ਖਾਨਾ-ਪੂਰੀ ਕਰਨ ਲੱਗਾ, ਜਿਸ ਦਾ ਜਿਨਸ ਗੋਸ਼ਵਾਰਾ ਤਾਂ ਪਹਿਲਾਂ ਹੀ ਉਹ ਭੇਜ ਚੁੱਕਾ ਸੀ ਬਿਨਾਂ ਸਫ਼ਾ-ਵਾਰ ਜੋੜ ਕਰਨ ਦੇ ਤੇ ਸਮੇਂ ਸਿਰ ਗੋਸ਼ਵਾਰਾ ਭੇਜਣ ਲਈ ਉਹ ਤਹਿਸੀਲਦਾਰ ਤੋਂ ਵੀ ਸ਼ਾਬਾਸ਼ ਲੈ ਚੁੱਕਾ ਸੀ।

      ਇਕ ਘੁੱਗੀ ਰੰਗੀ ਵਿਦੇਸ਼ੀ ਲਗਦੀ ਮਰਸੀਡਜ਼-ਬੈਂਜ਼ ਕਾਰ ਪਟਵਾਰ ਖ਼ਾਨੇ ਸਾਹਮਣੇ ਆ ਖੜੀ ਹੋਈ ਵੇਖ ਕੇ ਭਿੰਦੇ ਪਟਵਾਰੀ ਦੀਆਂ ਰੀਝਾਂ ਅਸਮਾਨੀ ਉਡਾਰੀਆਂ ਮਾਰਨ ਲੱਗੀਆਂ ਪਰ ਇਕਦਮ ਉਸ ਦਾ ਮੱਥਾ ਠਣਕਿਆ। ਉਸ ਦੇ ਹੱਥ ਦੀ ਕਲਮ ਥਿੜਕ ਗਈ। ਸਾਹ ਸੂਤ ਕੇ ਉਸ ਨੇ ਸ਼ਿਕਾਰੀ ਵਾਲੀ ਨਜ਼ਰ ਦੁੜ੍ਹਾਈ। ਉਹ ਜ਼ਰਕ ਉਠਿਆ|||ਜ਼ਰੂਰ ਕੋਈ ਵੱਡਾ ਅਫਸਰ ਹੈ|||ਕੋਈ ਵਿਜੀਲੈਂਸ ਵਾਲਾ ਹੋਵੇ, ਐਸ ਡੀ ਐਮ ਹੋਵੇ|||ਨਹੀਂ ਨਹੀਂ|||ਡੀ ਸੀ! ਨਹੀਂ! ਉਨ੍ਹਾਂ ਕੋਲ ਤਾਂ ਅਜਿਹੀ ਕਾਰ ਕਿਥੋਂ ਆ ਸਕਦੀ ਹੈ। ਉਨ੍ਹਾਂ ਦੇ ਤਾਂ ਸਰਕਾਰੀ ਛਕੜੇ ਹੀ ਹਨ ਜੋ ਮਸਾਂ ਹੀ ਖੜ ਖੜ ਕਰਦੇ ਖਿੱਚ ਧੂਹ ਕੇ ਆਪਣੀ ਕਾਰਗੁਜ਼ਾਰੀ ਪੂਰੀ ਕਰਦੇ ਹਨ। ਚੌਕਸੀ ਵਿਭਾਗ ਦਾ ਛਾਪਾ ਵੀ ਅੱਜ ਕੱਲ ਹਰ ਸਰਕਾਰੀ ਦਫ਼ਤਰ ਵਿਚ ਹਊਆ ਬਣਿਆ ਪਿਆ ਹੈ। ਉਹ ਭੇਸ ਬਦਲ ਕੇ ਆਉਂਦੇ ਹਨ ਤੇ ਉਨ੍ਹਾਂ ਨੇ ਗ਼ੈਰਹਾਜ਼ਰ ਫੜ੍ਹ ਕੇ ਕਈ ਮੁਲਾਜ਼ਮ ਮੁਅੱਤਲ ਕਰਾਏ ਹਨ, ਕਈਆਂ ਨੂੰ ਰਿਸ਼ਵਤ, ਗ਼ਬਨ ਤੇ ਹੋਰ ਮਾਮਲਿਆਂ ਵਿਚ ਫ਼ੜਿਆ ਹੈ ਤੇ ਚਲਾਣ ਪੇਸ਼ ਕੀਤਾ ਹੈ। ਸਰਕਾਰੀ ਮਸ਼ੀਨਰੀ ਸਾਰੀ ਨਹੀਂ ਤਾਂ ਕੁੱਝ ਕੁੱਝ ਇਹਨਾਂ ਦੇ ਡਰ ਤੋਂ ਆਪਣੇ ਕੰਮਾਂ ਵਿਚ ਚੁਸਤ ਚੌਕੰਨੀ ਹੋਈ ਹੈ। ਸਰਕਾਰੀ ਕਰਮਚਾਰੀ ਕੁਝ ਕੁਝ ਨੇਕ ਨੀਤੀ ਨਾਲ ਕੰਮ ਕਰਨ ਲੱਗੇ ਹਨ।

      ਇਕ ਲੰਮੀ ਰੰਗ ਬਿਰੰਗੀ ਫਿਰਕੀ ਉਸ ਦੇ ਦਿਮਾਗ਼ ਵਿਚ ਘੁੰਮ ਗਈ। ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਟੇਬਲ ਤੋਂ ਉੱਘੜ ਦੁੱਗੜੇ ਨੋਟ ਚੁੱਕ ਕੇ ਪਿੱਛੇ ਚੁੱਲ੍ਹੇ ਦੀ ਚਿਮਨੀ ਵਿਚ ਤੁੰਨ ਦਿੱਤੇ। ਪਤਾ ਨਹੀਂ ਕੀ ਬਲਾਅ ਸੀ ਜੋ ਹੁਣੇ ਗਿਆ, ਕਿਸੇ ਦੇ ਦਿਲਾਂ ਦੀ ਬਦਨੀਤੀ ਦਾ ਕੀ ਪਤਾ! ਪੰਜ ਸੌ ਦੇ ਕੇ ਜਾ ਘੱਲਿਆ ਵਿਜੀਲੈਂਸ ਵਾਲਿਆਂ ਨੂੰ! ਉਨ੍ਹਾਂ ਕੁੱਟ ਕੁੱਟ ਹੱਡ ਭੰਨ ਸੁੱਟਣੇ ਨੇ ਤੇ ਇਹ ਪੁਰਾਣੇ ਪੁਰਜ਼ੇ ਦੁਬਾਰਾ ਪੈਣੇ ਵੀ ਨਹੀਂ।

      ਉਸ ਦੇ ਸਾਹ ਵਿਚ ਸਾਹ ਆਇਆ। ਕਾਰ ਦੀ ਤਾਕੀ ਖੁੱਲ੍ਹਦੇ ਇਕ ਬਾਬੂ ਜੀ ਤੇ ਇਕ ਮੈਡਮ ਹੱਥ ਵਿਚ ਤਿਕੋਣਾ ਜਿਹਾ ਪਰਸ ਲਟਕਾਈ ਬਾਹਰ ਨਿਕਲੀ। ਜ਼ਰੂਰ ਇਹ ਵਲਾਇਤੀਏ ਹਨ ਜਾਂ ਅਮਰੀਕੀ, ਉਸਨੇ ਆਪਣੇ ਪ੍ਰੌੜ੍ਹ ਤਜਰਬੇ ਨਾਲ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਮਿਣਿਆ। ਉਨ੍ਹਾਂ ਦੀ ਔਕਾਤ ਦਾ ਮੁਲੰਕਣ ਕੀਤਾ। ਚੰਗਾ ਚੋਖਾ ਸੀ ਖੂਬ ਭਰਵਾਂ ਰਜਵਾਂ। ਉਹ ਅੰਦਰੇ ਅੰਦਰ ਬਹੁਤ ਖੁਸ਼ ਹੋਇਆ।

      ‘ਨਮਸਕਾਰ|||ਪਟਵਾਰੀ ਸਾਹਿਬ!’ ਦੋਹਾਂ ਨੇ ਇਕੋ ਆਵਾਜ਼ ਵਿਚ ਦੋਵੇਂ ਹੱਥ ਜੋੜ ਕੇ ਪ੍ਰਣਾਮ ਕੀਤਾ।

      ‘ਨਮਸਕਾਰ!|||।’ ਪਟਵਾਰੀ ਨੇ ਵੀ ਉਤਨੇ ਸਲੀਕੇ ਨਾਲ ਹੀ ਉੱਠ ਕੇ ਉਨ੍ਹਾਂ ਨੂੰ ਹੱਥ ਜੋੜ ਕੇ ਜੀ ਆਇਆਂ ਕਿਹਾ। ਪਟਿਆਂ ਵਾਲੀ, ਖ਼ੁਸ਼ਬੂਆਂ ਨਾਲ ਲੱਦੀ ਮੇਮ ਆਪਣੇ ਕਮਰੇ ਵਿਚ ਵੇਖ ਕੇ ਉਹ ਪੈਰ ਦੇ ਪੋਟੇ ਤੋਂ ਸਿਰ ਦੇ ਗੰਜ ਤੱਕ ਨਸ਼ਿਆ ਗਿਆ।

      ਪਟਵਾਰੀ ਨੇ ਇਕਦਮ ਉਂਗਲੀ ਬਾਹਰ ਕੱਢੀ। ਪੁਖਰਾਜ ਨਗ਼ ਉਸ ਦੀ ਮੁੰਦਰੀ ਵਿਚ ਜੜਿਆ ਹੋਇਆ ‘ਨੌਂ ਨਿਧਾਂ ਬਾਰਾਂ ਸਿਧਾਂ।’ ਉਸਨੂੰ ਜੋਤਸ਼ੀ ਨੇ ਨਗ਼ ਵਿਚਲੀ ਲੰਮੀ ਉਂਗਲ ਵਾਲੀ ਮੁੰਦੀ ਵਿਚ ਪਾਉਣ ਲਈ ਕਿਹਾ ਸੀ।

      ‘ਇਹਨੂੰ ਵਿਚਕਾਰਲੀ ਉਂਗਲੀ ’ਚ ਪਾਈਂ ਤੇ ਫਿਰ ਦੇਖੀਂ ਇਹਦੇ ਚਮਤਕਾਰ! ਜੋ ਆਏਗਾ ਕੁਝ ਦੇ ਕੇ ਹੀ ਜਾਏਗਾ||| ਹਾਅ||| ਹਾਅ||| ਹਾਅ।’ ਇਹ ਤਾਂ ਬੜਾ ਚੰਗਾ ਮਹੂਰਤ ਕੀਤਾ ਹੈ, ਇਸ ਨੇ ਅੱਜ|||। ਪਟਵਾਰੀ ਜੋਤਸ਼ੀ ਦੇ ਜੋਤਿਸ਼ ਤੋਂ ਕਾਇਲ ਹੋ ਗਿਆ।

      ਉਹ ਉੱਠਿਆ, ਆਪੇ ਹੀ ਨੁੱਕਰ ’ਚ ਪਈ ਠੰਢੇ ਪਾਣੀ ਵਾਲੀ ਝੱਜਰ ਵਿਚੋਂ ਅੰਨ੍ਹੇ ਗਿਲਾਸ ਭਰ ਕੇ ਚੰਗੇ ਮੇਜ਼ਬਾਨਾਂ ਵਾਲਾ ਸਬੂਤ ਦਿੰਦੇ ਨਿੱਘੇ ਆਦਰ ਨਾਲ ਪੇਸ਼ ਕੀਤੇ। ਉਨ੍ਹਾਂ ਨੇ ਗਿਲਾਸ ਚੁੱਕ ਕੇ ਇਕੋ ਸਾਹੇ ਖਾਲੀ ਕਰ ਕੇ ਵਾਪਸ ਮੋੜ ਦਿੱਤੇ।

      ‘ਥੈਂਕ ਯੂ|||।’ ਮੈਡਮ ਨੇ ਕਿਹਾ।

      ‘ਸ਼ੁਕਰੀਆ||| ਬਹੁਤ ਧੰਨਵਾਦ।’ ਬਾਬੂ ਜੀ ਦੀ ਅਵਾਜ਼ ਸੀ। ਮੇਮ ਸਾਹਿਬ ਪਾਣੀ ਪੀ ਕੇ ਠੰਢੀ ਠਾਰ ਹੋ ਗਈ। ਸ਼ਾਇਦ ਪੰਜਾਬੀ ਘੱਟ ਜਾਣਦੀ ਸੀ ਜਾਂ ਬਿਦੇਸ਼ੀ ਭਾਸ਼ਾ ਬੋਲ ਕੇ ਪਟਵਾਰੀ ’ਤੇ ਧੌਂਸ ਜਮਾਉਣਾ ਚਾਹੁੰਦੀ ਸੀ।

      ‘ਥੈਂਕ ਯੂ ਪਲੀਜ਼।’ ਉਸ ਨੇ ਫਿਰ ਦੁਹਰਾ ਕੇ ਪਟਵਾਰੀ ਨੂੰ ਖੁਸ਼ ਕਰ ਦਿੱਤਾ।

      ‘ਮੈਂ ਸਾਹਿਬ ਜੀ! ਦਰੁਸਤੀ ਕਰਾਉਣੀ ਹੈ||| ਆਪਣੀ ਜਮਾਂ ਬੰਦੀ ਦੀ||| ।’ ਬਾਬੂ ਨੇ ਆਪਣਾ ਆਉਣ ਦਾ ਕਾਰਨ ਦੱਸਿਆ।

      ਮੇਮ ਸਾਹਿਬ ਨੇ ਗਲੇ ਸੜੇ ਪੁਰਾਣੇ ਕਾਗ਼ਜ਼ ਕੱਢ ਕੇ ਮੇਜ਼ ’ਤੇ ਰੱਖ ਦਿੱਤੇ।

      ‘ਕੋਈ ਨਾ! ਲਿਆਓ ਜੀ! ਹੁਣੇ ਹੀ ਕਰਦੇ ਹਾਂ|||।’ ਪਟਵਾਰੀ ਨੇ ਕਾਗ਼ਜ਼ਾਂ ਦੀ ਤਹਿ ਖੋਲ੍ਹਦੇ ਸਿੱਧੇ ਕੀਤੇ।

      ‘ਹਾਂ ਜੀ ਠੀਕ ਹੈ||| ਕੀ ਕਰਨਾਂ ਇਹਨਾਂ ਦਾ?’ ਪਟਵਾਰੀ ਹੁਣ ਕੁੱਝ ਕੁੱਝ ਆਪਣੇ ਪਟਵਾਰ ਲਹਿਜੇ ਵਿਚ ਆ ਗਿਆ।

      ‘ਇਹ ਜਨਾਬ ਤੁਹਾਡੇ ਪਟਵਾਰੀ ਦੀ ਹੀ ਮਿਹਰਬਾਨੀ ਹੋਈ ਹੈ ਕਿ ਮੇਰੀ ਵਾਈਫ਼ ਦਾ ਨਾਮ ਦਿਲਜੀਤ ਕੌਰ ਦੀ ਥਾਂ ਮਨਜੀਤ ਕੌਰ ਲਿਖ ਦਿੱਤਾ। ਇਹ ਤਾਂ ਦਿਲਜੀਤ ਕੌਰ ਹੈ ਤੇ ਹੁਣ ਤੁਸੀਂ ਮਿਹਰਬਾਨੀ ਕਰਕੇ ਇਹਨੂੰ ਠੀਕ ਕਰ ਦਿਓ।’ ਬਾਬੂ ਨੇ ਨਿਹੋਰੇ ਭਰੇ ਸ਼ਬਦਾਂ ’ਚ ਧੌਂਸ ਜਿਹੀ ਦੇ ਕੇ ਪਟਵਾਰੀ ਨੂੰ ਹਲੂਣ ਦਿੱਤਾ।

      ‘ਜਨਾਬ ਇਹ ਕੰਮ ਏਨਾ ਛੋਟਾ ਨਹੀਂ! ਇਤਨਾ ਸੌਖਾ ਵੀ ਨਹੀਂ! ਇਹਦੇ ਵਾਸਤੇ ਤੁਹਾਨੂੰ ਅਖਬਾਰ ਵਿੱਚ ਇਸ਼ਤਿਹਾਰ ਕਢਾਉਣਾ ਪਵੇਗਾ, ਤਹਿਸੀਲਦਾਰ ਕੋਲ ਜਾਣਾ ਪਵੇਗਾ||| ਐਸ ਡੀ ਐਮ ਦੇ ਪੇਸ਼ ਹੋਣਾ ਪਵੇਗਾ ਤੇ ਹੋਰ ਉੱਪਰ ਡੀ ਸੀ ਤੱਕ ਵੀ ਪਹੁੰਚਣਾ ਪਵੇਗਾ। ਉਹ ਜੋ ਹੁਕਮ ਕਰਨਗੇ ਮੈਂ ਉਹੀ ਕਰਾਂਗਾ।’

        ਪਟਵਾਰੀ ਨੇ ਵੀ ਆਪਣੀ ਚਾਲ ਚੱਲਦੇ ਕੁਰਸੀ ਤੋਂ ਜ਼ਰਾ ਕੁ ਉੱਪਰ ਉੱਠ ਕੇ ਕਾਗ਼ਜ਼ਾਂ ਨੂੰ ਉਲਟੇ ਸਿੱਦੇ ਕਰਦੇ ਹੱਥ ਦੇ ਇਸ਼ਾਰੇ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਚੱਕਰਾਂ  ਵਿਚ ਪਾ ਦਿੱਤਾ।

      ਪਟਵਾਰੀ ਹੋਵੇ ਸਿਫ਼ਾਰਸ਼ੀ, ਆਪਣੀ ਮਰਜ਼ੀ ਦੀ ਸੀਟ, ਧਨਾਢ ਵਿਦੇਸ਼ੀ ਲੋਕ ਉਸ ਦੀ ਸਾਮੀ! ਤੇ ਉਸ ਦੇ ਬੱਚਿਆ ਦੀ ਰੀਝ ਪੂਰੀ ਨਾ ਹੋਵੇ। ਲਾਹਨਤ ਹੈ। ਉਸ ਨੇ ਬੱਚਿਆ ਦੀ ਕੰਪਿਊਟਰ ਦੀ ਲੋੜ ਮਹਿਸੂਸ ਕਰਦੇ ਹੋਏ ਪਹਿਲੀ ਤਰੀਕ ਤੋਂ ਸਾਰੀ ਆਮਦਨ ਅਲੱਗ ਇਕੱਠੀ ਕਰਨ ਦੀ ਠਾਣ ਲਈ। ਜਿੰਨਾ ਚਿਰ ਤੀਹ ਹਜ਼ਾਰ ਨਹੀਂ ਬਣ ਜਾਂਦਾ, ਉਤਨਾ ਚਿਰ ਉਹ ਦਰਾਜ਼ ਵਿਚੋਂ ਨਹੀਂ ਕੱਢੇਗਾ।

      ‘ਪਹਿਲਾ ਪੁਰਾਣਾ ਮੁਹਾਵਰਾ ਹੁਣ ਹੰਡ ਚੁਕਿਆ ਹੈ।

      ਤੂੰ ਕਾਹਦਾ ਪਟਵਾਰੀ ਮੁੰਡਾ ਮੇਰਾ ਰੋਵੇ ਅੰਬ ਨੂੰ ਪਰ ਹੁਣ ਅੰਬ ਨਾਲ ਨਹੀਂ ਸਰਨਾ। ਅੱਜ ਦੇ ਜੁਆਕ ਇਸ ਤੋਂ ਅੱਗੇ ਨਿਕਲ ਗਏ ਨੇ||| ਉਹ ਚੰਨ ਲੈਣ ਦੇ ਮਨਸੂਬੇ ਬਣਾ ਰਹੇ ਨੇ।’ ਉਸ ਨੇ ਮਨ ਹੀ ਮਨ ਵਿਚ ਘੋੜ ਦੌੜ ਕੀਤੀ।

      ‘ਓ ਛੱਡੋ ਜਨਾਬ ਐਸੀ ਬਾਤੇਂ||| ਮੈਂ ਅਮਰੀਕਾ ਤੋਂ ਆਇਆ ਹਾਂ||| ਤੁਸੀਂ ਆਪ ਹੀ ਮਿਹਰਬਾਨੀ ਕਰ ਦਿਓ।’

      ‘ਤੁਸੀਂ ਦੁਨੀਆਂ ਦੇ ਮੁਹਤਬਰ ਚੌਧਰੀ ਦੇਸ਼ ਤੋਂ ਆਏ ਹੋ! ਸਰ ਜੀ ਮੇਰੀ ਗੱਲ ਸਮਝੋ! ਚੰਗੀ ਤਰ੍ਹਾਂ! ਇਹ ਮੇਰੇ ਵੱਸੋਂ ਬਾਹਰ ਦੀ ਗੱਲ ਹੈ। ਮੈਂ ਤੁਹਾਡੇ ’ਤੇ ਮਿਹਰਬਾਨੀ ਕਰਕੇ ਆਪਣੀ ਨੌਕਰੀ ਗਵਾਉਣੀ?’ ਪਟਵਾਰੀ ਦੇ ਬੋਲਾਂ ’ਚ ਰੁੱਖਾ-ਪਨ ਭਾਰੂ ਹੋ ਗਿਆ।

      ‘ਭਾਈ ਸਹਿਬ! ਜੇ ਪਟਵਾਰੀ ਦੀ ਗਲਤੀ ਨਾਲ ਦਿਲਜੀਤ ਕੌਰ ਮਨਜੀਤ ਕੌਰ ਬਣ ਸਕਦੀ ਹੈ ਤਾਂ ਮਨਜੀਤ ਕੌਰ ਦਿਲਜੀਤ ਕੌਰ ਵੀ ਤਾਂ ਬਣ ਹੀ ਸਕਦੀ ਹੈ। ਪਟਵਾਰੀ ਦੀ ਮਰਜ਼ੀ ਨਾਲ ਜਾਂ ਗਲਤੀ ਨਾਲ ਸਮਝ ਲਓ।’ ਬਾਬੂ ਨੇ ਆਪਣੇ ਹੰਢੇ ਵਰਤੇ ਤੇ ਗਿਆਨਵਾਨ ਹੋਣ ਦਾ ਸਬੂਤ ਦਿੰਦੇ ਹੱਸਦੇ ਹੋਏ ਪਟਵਾਰੀ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ।

      ‘ਇਹ ਤਾਂ ਤੁਹਾਡੀ ਗੱਲ ਠੀਕ ਹੈ ਜਨਾਬ! ਪਰ ਉਹ ਜ਼ਮਾਨਾ ਹੋਰ ਸੀ, ਹੁਣ ਹੋਰ ਹੈ, ਬੜਾ ਖਤਰਨਾਕ ਜ਼ਮਾਨਾ ਹੈ ਅੱਜ ਕੱਲ੍ਹ|||। ਉੱਪਰੋਂ ਬੜੀ ਸਖ਼ਤੀ ਹੈ||| ਬੜੀ ਚੈਕਿੰਗ ਹੈ|||।’

      ‘ਤੁਹਾਡੇ ਮਹਿਕਮੇ ਦੀ ਕੀਤੀ ਹੋਈ ਇਸ ਬੱਜਰ ਗਲਤੀ ਨੇ ਸਾਥੋਂ ਕਿੰਨੇਂ ਅਣਚਾਹੇ ਜੁਰਮ ਕਰਾਏ, ਕਿੰਨੇ ਗ਼ੁਨਾਹ ਕਰਾਏ। ਉਨ੍ਹਾਂ ਦਿਨਾਂ ਵਿਚ ਕੁਝ ਸੋਕੇ ਦੀ ਮਾਰ ਤੇ ਫਿਰ ਇਕ ਸਾਲ ਹੜ੍ਹਾਂ ਦੀ ਤਬਾਹੀ ਨੇ ਕਿਸਾਨੀ ਆਰਥਿਕਤਾ ਦਾ ਲੱਕ ਤੋੜਾ ਦਿੱਤਾ। ਸਰਕਾਰ ਦੇ ਮਨ ਮਿਹਰ ਪੈ ਗਈ। ਖ਼ਰਾਬੇ ਦੇ ਆਰਡਰ ਹੋ ਗਏ। ਪਟਵਾਰੀ ਦੇ ਪਿੱਛੇ ਪੈ ਕੇ ਸੌ ਰੁਪੈ ਕਿੱਲੇ ਦੇ ਹਿਸਾਬ ਉਹਨੂੰ ਦੇ ਕੇ ਖ਼ਰਾਬਾ ਲਿਖਾਇਆ ਤੇ ਕਈ ਪਾਪੜ ਵੇਲ ਕੇ ਇਕ ਚੈੱਕ ਮਿਲਿਆ ਪੰਦਰਾਂ ਸੌ ਰੁਪੈ ਦਾ। ਉਹ ਵੀ ਵੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਚੈੱਕ ਦਿਲਜੀਤ ਕੌਰ ਦਾ ਨਾ ਹੋ ਕੇ ਮਨਜੀਤ ਕੌਰ ਦਾ ਸੀ। ਮੈਂ ਪਟਵਾਰੀ ਨੂੰ ਮੋੜਿਆ ਤੇ ਠੀਕ ਕਰਨ ਦੀ ਬੇਨਤੀ ਕੀਤੀ।

      ‘ਸਰਦਾਰ ਜੀ ਪੀ ਜਾਓ ਇਹ ਸਭ ਕੁਝ! ਜੇ ਹੋਰ ਬੋਲੇ ਤਾਂ ਫਿਰ ਕਊਆ ਕਾਟੇ|||।’ ਉਹ ਸ਼ੈਤਾਨਾਂ ਵਾਲੀ ਹਾਸੀ ਹੱਸਿਆ ਸੀ। ਮੈਂ ਸਮਝ ਗਿਆ ਕਿ ਇਹ ਜਾਦੂਗਰੀ ਸਾਡੇ ਪਟਵਾਰੀ ਦੀ ਹੀ ਹੈ।

      ‘ਇਹ ਖੇਤਾਂ ਦੀ ਮਾਲਕ ਮਨਜੀਤ ਕੌਰ ਹੈ, ਦਿਲਜੀਤ ਕੌਰ ਨਹੀਂ|||ਤੇ ਜੇ ਤੁਸੀਂ ਦਰੁੱਸਤੀ ਦੇ ਚੱਕਰ ’ਚ ਪੈ ਗਏ ਤਾਂ ਪਤਾ ਨਹੀਂ ਗੱਲ ਕਿੱਥੇ ਜਾ ਕੇ ਨਿੱਬੜੇ। ਇਹ ਚੈੱਕ ਵੀ ਨਹੀਂ ਮਿਲਣਾ||| ਪਤਾ ਨੀਂ ਕਿੰਨੀ ਵੀਹੀਂ ਸੌ ਹੋਊ ਫਿਰ।’

      ਖੁਰਾਕ ਇੰਸਪੈਕਟਰ ਨੂੰ ਅਸਲੀਅਤ ਦੱਸ ਕੇ ਉਸ ਦੀ ਮੁੱਠੀ ਗਰਮ ਕਰਕੇ ਜਾਲ੍ਹੀ ਰਾਸ਼ਨ ਕਾਰਡ ਬਣਾਇਆ। ਬੈਂਕ ’ਚ ਖਾਤਾ ਖੁਲ੍ਹਵਾਇਆ ਤੇ ਮਨਜੀਤ ਕੌਰ ਖ਼ਰਾਬੇ ਵਾਲੇ ਚੈੱਕ ਦੀ ਮਾਲਕ ਬਣੀ। ਇਸ ਮਨਜੀਤ ਕੌਰ ਦੇ ਦਸਖ਼ਤਾਂ ਨਾਲ ਪੰਦਰਾਂ ਸੌ ਰੁਪੈ,  ਖ਼ਰਾਬਾ ਵਸੂਲ ਕੀਤਾ ਸਰਕਾਰ ਤੋਂ।’

      ‘ਬਹੁਤ ਖੂਬ||| ਬਹੁਤ ਚੰਗਾ||| ਸਰਦਾਰ ਜੀ|||| ਫਿਰ ਤਾਂ ਬਣ ਗਿਆ ਕੰਮ||| ਸਮਝੋ ਉਹ ਪੰਦਰਾਂ ਸੌਂ ਤੁਹਾਨੂੰ ਨਾ ਹੀ ਮਿਲੇ ਸਮਝ ਲਓ। ਉਸੇ ਵਿਚ ਹੋਰ ਹੰਗਾਲ ਪਾ ਕੇ ਬਾਹਰੇ ਬਾਹਰ ਖਰਚ ਕੇ ਅੱਜ ਤੁਹਾਡਾ ਇਹ ਕੰਮ ਸਿੱਧਾ ਹੋ ਜਾਊ|||ਨਾਇਬ ਸਾਹਿਬ ਬਹੁਤ ਦਇਆਵਾਨ ਦੇਵਤਾ ਸਰੂਪ ਹਨ।’

      ਪਟਵਾਰੀ ਨੇ ਆਪਣੀ ਔਕਾਤ ਦੀ ਮਿਆਰੀ ਹੱਦ ਸੁੱਤੇ ਸਿੱਧ ਸਪੱਸ਼ਟ ਕਰ ਦਿੱਤੀ।

      ‘ਤੇ ਭਾਜੀ ਪਟਵਾਰੀ ਸਾਹਿਬ! ਜਿਹੜਾ ਸਾਡੇ ਮਨ ਦਾ ਖੌ, ਭੈ, ਧੁੜਕੂ, ਜੇਲ੍ਹ ਦੀ ਸਜ਼ਾ ਦਾ ਡਰ, ਇਹ ਸਾਰੇ ਪੰਦਰਾਂ ਸਾਲ ਸਾਨੂੰ ਵੱਢ ਵੱਢ ਖਾਂਦਾ ਰਿਹਾ ਹੈ||| ਇਸ ਦਾ ਕੌਣ ਜ਼ੁੰਮੇਵਾਰ ਹੈ?’ ਉਹ ਦੀ ਆਵਾਜ਼ ਤਲਖ਼ ਹੋ ਗਈ।

      ‘ਸ਼ੁਕਰ ਕਰੋ! ਧੰਨਵਾਦ ਕਰੋ ਉਸ ਪਟਵਾਰੀ ਦਾ||| ਪੈਰ ਧੋ ਧੋ ਪੀਓ ਜਿਸ ਨੇ ਮਨਜੀਤ ਕੌਰ ਦਾ ਨਾਮ ਹੀ ਲਿਖਿਆ ਹੈ। ਜੇ ਕਿਤੇ ਵਾਹੀਕਾਰ ਦਾ ਨਾਮ ਲਿਖ ਦਿੰਦਾ ਤਾਂ ਹੁਣ ਤਾਈਂ ਕਚਹਿਰੀਆਂ ਵਿਚ ਧੱਕੇ ਖਾਂਦੇ ਖੱਜਲ ਖੁਆਰ ਹੁੰਦੇ ਫਿਰਦੇ।’

      ਪਟਵਾਰੀ ਖਚਰੀ ਜਿਹੀ ਹਾਸੀ ਹੱਸਿਆ।

      ‘ਅੱਗੇ ਕਿਹੜੇ ਸੁਖ਼ੀ ਆਂ ਅਸੀ? ਮਕਾਨਾਂ ਦੇ ਕਿਰਾਏਦਾਰ ਤੇ ਦੇਖਭਾਲ ਕਰਨ ਵਾਲੇ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਸੰਭਾਲ ਕੇ ਗਏ ਸੀ ਮਾਲਕ ਬਣਦੇ ਫਿਰਦੇ ਨੇ ਤੇ ਜ਼ਮੀਨ ਦੇ ਮਾਲਕ ਕਾਸ਼ਤਕਾਰ।

      ‘ਠੀਕ ਆ||| ਠੀਕ ਆ||| ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਨਾਇਬ ਸਾਹਿਬ ਨੂੰ ਪੁੱਛ ਵੇਖਦੇ ਹਾਂ। ਤੁਸੀਂ ਬਾਹਰ ਜਾ ਕੇ ਏਨੀ ਮਿਹਨਤ ਕਰਦੇ ਹੋ||| ਆਪਣੇ ਦੇਸ਼ ਦੀ ਸੇਵਾ ਕਰਦੇ ਓ||| ਆਪਣੇ ਲੋਕਾਂ ਦਾ ਢਿੱਡ ਭਰਦੇ ਓ, ਇਥੇ ਮੰਦਰਾਂ ਡੇਰਿਆਂ ਵਾਸਤੇ ਲੱਖਾਂ ਰੁਪਏ ਡੋਨੇਸ਼ਨ ਦਿੰਦੇ ਹੋ||| ਸਾਡਾ ਵੀ ਤਾਂ ਫਰਜ਼ ਬਣਦਾ ਹੈ ਕਿ ਅਸੀਂ ਵੀ ਤੁਹਾਡੀ ਸੇਵਾ ਕਰੀਏ। ਤੁਹਾਡੇ ਕਿਸੇ ਕੰਮ ਆ ਸਕੀਏ।’

      ‘ਏੇਸੇ ਲਈ ਹੀ ਤਾਂ ਬਾਹਰਲਿਆਂ ਦੀ ਮਿੱਟੀ ਪਲੀਤ ਹੁੰਦੀ ਹੈ ਇੱਥੇ! ਦਿੱਲੀ ਏਅਰ ਪੋਰਟ ਤੋਂ ਲੈ ਕੇ ਰਸਤੇ ਦੀ ਪੁਲਸ ਤੇ ਹੋਰ ਮਹਿਕਮੇ ਸਭ ਵਿਦੇਸ਼ੀਆਂ ਦੇ ਖੀਸੇ ਟੋਹਣ ਲਈ ਬਾਹਾਂ ਚੜ੍ਹਾਈ ਖੜੇ ਹਨ।’ ਬੀਬੀ ਨੇ ਪਟਵਾਰੀ ਨੂੰ ਛਿੱਥਾ ਜਿਹਾ ਕਰ ਦਿੱਤਾ।

      ਸੈਲ ਫੋਨ ਕੱਢ ਕੇ ਨੰਬਰ ਮਿਲਾਉਂਦਾ ਹੈ।

      ‘ਨਾਇਬ ਸਾਹਿਬ!|||

      ਸਰ||| ਇਕ ਸੱਜਣ ਆਏ ਬੈਠੇ ਨੇ ਮੇਰੇ ਕੋਲ ਅਮਰੀਕਾ ਤੋਂ||| ਉਹ ਕੁੱਝ ਸੋਧ ਕਰਾਉਣੀ ਚਾਹੁੰਦੇ ਨੇ ਜਮ੍ਹਾਬੰਦੀ ਦੀ||| ਹਾਂ||| ਹਾਂ||| ਠੀਕ ਹੈ ਜਨਾਬ! ਹੁਣੇ ਹਾਜ਼ਰ ਹੁੰਦੇ ਹਾਂ|||।’

      ਪਟਵਾਰੀ ਨੇ ਤੋਲਿਆ ਕਿ ਉਸ ਦੀ ਕੀਮਤ ਮਿਹਨਤਾਨਾ ਸ਼ੁਕਰਾਨਾ ਘੱਟੋ ਘੱਟ ਦੋ ਸੌ ਡਾਲਰ ਤਾਂ ਹੋਵੇਗੀ ਹੀ। ਇਸ ਦਾ ਮਤਲਬ ਦਸ ਹਜ਼ਾਰ ਰੁਪਿਆ||| ਬੱਸ! ਗ਼ਲਤੀ ਤਾਂ ਭਾਵੇਂ ਸਾਡੀ ਹੀ ਹੈ। ਨਾਲੇ ਸਾਡੀ ਗ਼ਲਤੀ ਦੀ ਦਰੁਸਤੀ ਹੋ ਜਾਏਗੀ ਨਾਲੇ ਮੇਰੀ ਜੇਬ ਵਿਚ ਰੌਣਕ ਹੋ ਜਾਏਗੀ। ਟੈਲੀਫੋਨ, ਬਿਜਲੀ, ਪਾਣੀ ਦੇ ਲੱਕ ਤੋੜਵੇਂ ਬਿੱਲ ਭੁਗਤ ਜਾਣਗੇ ਤੇ ਨਾਲੇ ਨਾਇਬ ਸਾਹਿਬ ਵੀ ਖੁਸ਼ ਹੋ ਜਾਣਗੇ।

      ‘ਤੁਹਾਡੇ ਤਾਂ ਜਨਾਬ ਜੀ! ਦੋ ਸੌ ਡਾਲਰਾਂ ਦੀ ਕੋਈ ਪ੍ਰਵਾਹ ਨਹੀਂ ਉੱਧਰ। ਕਹਿੰਦੇ ਇੱਕ ਦਿਨ ਦੀ ਮਾਰ ਹੈ ਪਰ ਅਸੀਂ ਤਾਂ ਇਹਨਾਂ ਨੂੰ ਬੜਾ ਪਿਆਰ ਕਰਦੇ ਹਾਂ, ਬੜੀ ਬਰਕਤ ਹੋ ਜਾਂਦੀ ਹੈ ਇਹਨਾਂ ਦੀ। ਬਾਹਰਲਾ ਜੋ ਵੀ ਆਉਂਦਾ ਹੈ, ਦੋ ਸੌ ਤਾਂ ਹੱਸ ਕੇ ਦੇ ਜਾਂਦਾ। ਅਸੀਂ ਵੀ ਜ਼ਿਆਦਾ ਕਿਸੇ ਨੂੰ ਤੰਗ ਨਹੀਂ ਕਰਦੇ||| ਨਾ ਹੀ ਸਾਨੂੰ ਬਹੁਤਾ ਲਾਲਚ ਹੈ।’

      ‘ਨੋ ਪਲੀਸ ਨੋ||| ਐਸਾ ਨਹੀਂ ਬਣਤਾ|||। ਘੀਸੀ ਕਰਨੀ ਪੜਤੀ ਹੈ, ਘੀਸੀ ਕਰਾਉਣੀ ਪੜਤੀ ਹੈ। ਰਾਤ ਦਿਨ ਮਿਹਨਤ ਕਰਕੇ ਜਾਨ ਕੋ ਬਹੁਤ ਕਸ਼ਟ ਦੇਣਾ ਪੜਤਾ ਹੈ।’ ਮੈਡਮ ਨੇ ਟੁੱਟੀ ਫੁੱਟੀ ਹਿੰਦੀ ’ਚ ਉਚਾਰਨ ਕਰਕੇ ਦੱਸ ਦਿੱਤਾ ਕਿ ਉਹ ਸਾਰੀ ਗੱਲਬਾਤ ਸਮਝ ਰਹੀ ਹੈ।

      ‘ਹਮ ਆਪ ਕੀ ਸੇਵਾ ਕਰੇਗਾ||| ਪੂਰੀ ਫੀਸ ਦੇਗਾ ਸਰਕਾਰੀ ਫੀਸ ਨਕਦ! ਜਾਂ ਜਹਾਂ ਕਹੋ ਬੈਂਕ ਮੇਂ ਜਮਾਂ ਕਰਾ ਦੇਗੇ।’ ਪਟਵਾਰ ਖ਼ਾਨੇ ਕੀ ਕੰਧ ਤੇ ਲਿਖੀ ਫੀਸਾਂ ਦੀ ਲਿਸਟ ਵੱਲ ਇਸ਼ਾਰਾ ਕਰਦੇ ਉਸ ਨੇ ਸਿਰ ਹਿਲਾਇਆ।

      ‘ਕੰਧਾਂ ਤੇ ਉਜਰਤਾਂ ਦੀ ਫਰਿਸ਼ਤ ਚਿਪਕਾ ਕੇ ਵੀ ਸਰਕਾਰ ਨੇ ਨਵਾਂ ਕਜੀਆ ਖੜਾ ਕਰ ਦਿੱਤਾ।’ ਪਟਵਾਰੀ ਮਨ ਹੀ ਮਨ ਵਿਚ ਕਲਪ ਉੱਠਿਆ।

      ‘ਚਲੋ ਮੈਡਮ! ਅਭੀ ਨਾਇਬ ਸਾਹਿਬ ਤੋਂ ਸਲਾਹ ਪੁੱਛ ਲੈਂਦੇ ਹਾਂ||| ਅਸਲੀ ਤਾਂ ਉਹੀ ਮਾਲਕ ਹਨ, ਅਸੀਂ ਤਾਂ ਨੌਕਰ ਹਾਂ।’ ਉਹ ਰਜਿਸਟਰ, ਜਮ੍ਹਾਬੰਦੀ ਤੇ ਹੋਰ ਕਾਗਜ਼ ਪੱਤਰ ਲੈ ਕੇ ਉਨ੍ਹਾਂ ਦੇ ਨਾਲ ਕਾਰ ਵਿਚ ਜਾ ਬੈਠਾ।

      ‘ਤੁਹਾਡੇ ਡੀ ਸੀ ਸਾਹਿਬ ਨੇ ਨਾ! ਪ੍ਰੇਮ ਸਾਹਿਬ!’

      ਅਜਨਬੀ ਨੇ ਡੀ ਸੀ ਨਾਲ ਆਪਣੀ ਸਾਂਝ ਦਾ ਰੋਹਬ ਪਾ ਕੇ ਪਟਵਾਰੀ ਨੂੰ ਪ੍ਰਭਾਵਿਤ ਕਰਨ ਦੀ ਸੋਚੀ।

      ‘ਹਾਂ ਜੀ ਹਾਂ|||।’ ਪਟਵਾਰੀ ਨੇ ਬੜੀਆਂ ਹਲੀਮੀ ਭਰੀਆਂ ਨਿਗਾਹਾਂ ਨਾਲ ਹੁੰਗਾਰਾ ਭਰਿਆ।

      ‘ਉਹ ਮੇਰੇ ਕਲਾਸ ਫੈਲੋ ਸਨ! ਮੈਂ ਕਿਹਾ ਉਨ੍ਹਾਂ ਨੂੰ ਕੀ ਜ਼ਹਿਮਤ ਦੇਣੀ ਆ||| ਪਹਿਲਾਂ ਤੁਹਾਨੂੰ ਹੀ ਪੁੱਛ ਲੈਂਦੇ ਹਾਂ। ਦੂਸਰਾ ਤੁਹਾਡਾ ਮਾਲ ਮੰਤਰੀ ਵੀ ਮੇਰੀ ਭੂਆ ਦਾ ਪੁੱਤਰ ਭਰਾ ਹੈ।’ ਕਾਰ ਵਿਚ ਬੈਠਦੇ ਹੀ ਇਹ ਛਵ੍ਹੀਆਂ ਵਰਗੇ ਬੋਲ ਪਟਵਾਰੀ ਦੀਆਂ ਸਕੀਮਾਂ ਦੀ ਹਿੱਕ ਬੋਟੀ ਬੋਟੀ ਛਲਨੀ ਕਰ ਗਏ। ਉਸ ਦਾ ਜੀਅ ਕੀਤਾ ਕੋਈ ਬਹਾਨਾ ਲਾ ਕੇ ਟਰਕਾਈ ਕੀਤੀ ਜਾਏ ਜਾਂ ਅਜਿਹੀ ਗੱਦੇਦਾਰ ਏ ਸੀ ਕਾਰ ਦੀ ਸਵਾਰੀ ਨੂੰ ਲਤ ਮਾਰ ਦੇਵੇ ਜਿਸ ਵਿਚ ਬੈਠ ਕੇ ਕੰਡਿਆਂ ਵਰਗੇ ਚੁਭਵੇਂ ਬੋਲ ਸੁਣਨੇ ਪਏ।

      ‘ਇਹ ਤਾਂ ਟੇਢੀ ਖੀਰ ਟੱਕਰ ਗਈ|||।’ ਉਸ ਦੇ ਸੁਪਨੇ ਅਸਮਾਨੀ ਤਾਰਿਆਂ ਵਾਂਗ ਟੁੱਟਣ ਲੱਗੇ।

      ‘ਹਾਏ ਹੁਣ ਕੀ ਬਣੂੰ! ਉਹ ਨਾਇਬ ਸਾਹਿਬ ਦੇ ਕਿੱਦਾਂ ਮੱਥੇ ਲੱਗੇਗਾ, ਉਸਨੂੰ ਕੀ ਮੂੰਹ ਦਿਖਾਏਗਾ। ਉਸ ਨੂੰ ਤਾਂ ਗੁੱਝੇ ਸੰਕੇਤਾਂ ਵਿਚ ਦੱਸਿਆ ਸੀ, ਪਈ ਚੰਗੀ ਮੋਟੀ ਬਰਾਇਲਰ ਮੁਰਗ਼ੀ ਐ ਬਾਹਰਲੀ||| ਅਮਰੀਕੀ।’

      ਉਹ ਗੰਭੀਰ ਸੰਕਟਮਈ ਸੋਚਾਂ ਵਿਚ ਡੁੱਬ ਗਿਆ।

      ‘ਇਹ ਵੀ ਕੀ ਸਮਝੇਗਾ||| ਵੱਡਾ ਆਇਆ ਭਰਾ ਮਨਿਸਟਰ ਦਾ! ਮੈਂ ਤਾਂ ਸੋਚਿਆ ਸੀ, ਇਸ ਦਾ ਕੰਮ ਕਰ ਦਿਆਂਗੇ ਪਹਿਲੇ ਹੱਲੇ ਹੀ ਬਾਹਰੇ ਬਾਹਰ ਪਰ ਇਹ ਖੀਰ ਸਿੱਧੀ ਉਂਗਲੀ ਨਾਲ ਨਹੀਂ ਨਿਕਲਣ ਵਾਲੀ।’ ਉਸ ਨੇ ਨਵੀਂ ਸਕੀਮ ਘੜੀ।

      ‘ਬਹੁਤ ਚੰਗਾ ਹੈ ਸਰ! ਤੁਸੀਂ ਸਾਡੇ ਬਹੁਤ ਹੀ ਸਤਿਕਾਰ ਯੋਗ ਮਹਿਮਾਨ ਹੋ, ਨਾਲੇ ਸਾਡੇ ਡੀ ਸੀ ਤੇ ਮਨਿਸਟਰ ਦੇ ਕਰੀਬੀ ਖਾਸ ਬੰਦੇ ਹੋ। ਬੱਸ ਤੁਹਾਡਾ ਕੰਮ ਤਾਂ ਹੋਇਆ ਹੀ ਪਿਆ|||।’ ਨਖਰੇਲੀ ਜਿਹੀ ਹਾਸੀ ਹੱਸਦੇ ਉਸਨੇ ਉਨ੍ਹਾਂ ਨੂੰ ਤਸੱਲੀ ਦਿਵਾ ਦਿੱਤੀ।

      ‘ਪਰ ਭਾਅ ਜੀ ਚੰਗਾ ਹੋਇਆ ਤੁਸੀਂ ਵੇਲੇ ਸਿਰ ਟੱਕਰ ਗਏ||| ਮੇਰੀ ਚੰਗੀ ਕਿਸਮਤ ਨੂੰ||| ਮੇਰੀ ਬਦਲੀ ਦੇ ਆਰਡਰ ਹੋਏ ਪਏ ਨੇ। ਭਲਾ ਹੋਵੇ ਤੁਹਾਡਾ ਮੇਰੀ ਬਦਲੀ ਰੁਕਵਾ ਦਿਓ||| ਇਥੋਂ ਦਾ ਜਲਵਾਯੂ ਮੇਰੀ ਸਿਹਤ ਨੂੰ ਚੰਗਾ ਖੁਸ਼ਗਵਾਰ ਹੋ ਕੇ ਲੱਗਾ ਹੈ|||।’ ਪਟਵਾਰੀ ਨੇ ਆਪਣਾ ਪੈਮਾਨਾ ਲਗਾ ਕੇ ਉਨ੍ਹਾਂ ਦੀ ਵਜ਼ੀਰ ਤੇ ਡੀ ਸੀ ਨਾਲ ਸਾਂਝ ਦੀ ਤੰਦ ਨਾਪਣੀ ਚਾਹੀ।

      ‘ਹਾਂ ਹਾਂ ਕਿਉਂ ਨਹੀਂ! ਪੁੱਛ ਵੇਖਾਂਗੇ ਪਰ ਉਨ੍ਹਾਂ ਨੂੰ ਕਈ ਸਾਲ ਹੋ ਗਏ ਮਿਲੇ ਵਰਤੇ ਹੀ ਨਹੀਂ। ਇੱਕ ਵੇਰਾਂ ਗਏ ਸਨ ਸਾਡੇ ਕੋਲ ਅਸੀਂ ਉੱਥੇ ਚੰਦੇ ਕੱਠੇ ਕਰਕੇ ਉਨ੍ਹਾਂ ਦੀ ਧੰਨ ਧੰਨ ਕਰਵਾ ਦਿੱਤੀ ਸੀ। ਉਸ ਦੀ ਪਿੰਕੀ ਦਾ ਰਿਸ਼ਤਾ ਵੀ ਉਦੋਂ ਹੀ ਕਰਵਾਇਆ ਸੀ ਅਮਰੀਕਾ ਜੋ ਬਾਅਦ ਵਿਚ ਠੁੱਸ ਹੋ ਗਿਆ। ਸਾਕ ਤਾਂ ਮਿਲੇ ਵਰਤੇ ਦੇ ਹੀ ਹੁੰਦੇ ਨੇ ਪਰ ਹਾਂ ਤੁਹਾਡੇ ਬਹਾਨੇ ਉਨ੍ਹਾਂ ਨੂੰ ਮਿਲਿਆ ਜਾ ਸਕਦਾ ਹੈ।’

      ‘ਵਾਹ ਜੀ ਵਾਹ ਸਰਕਾਰ ਜੀ! ਮੈਂ ਉਨ੍ਹਾਂ ਨੂੰ ਤੁਹਾਡੇ ਬਹਾਨੇਂ ਮਿਲਨਾ ਸੋਚਿਆ ਸੀ ਤੇ ਤੁਸੀਂ ਮੇੇਰਾ ਬਹਾਨਾ ਭਾਲਦੇ ਹੋ।’ ਪਟਵਾਰੀ ਖੁੱਲ੍ਹ ਕੇ ਹੱਸਿਆ। ਉਹ ਦੋਨੋਂ ਤੀਵੀਂ ਆਦਮੀ ਝੇਂਪ ਗਏ।

      ‘ਬੈਠੋ ਮੈਂ ਹੁਣੇ ਅੰਦਰ ਜਾ ਕੇ ਆਇਆ।’ ਉਨ੍ਹਾਂ ਨੂੰ ਬਾਹਰ ਬੈਂਚ ’ਤੇ ਬਿਠਾ ਕੇ ਉਹ ਨਾਇਬ ਸਾਹਿਬ ਦੇ ਅੰਦਰ ਗਿਆ ਤੇ ਇੱਕ ਦੋ ਮਿੰਟ ਵਿਚ ਹੀ ਅੰਦਰੋਂ ਬੁਲਾਵਾ ਆ ਗਿਆ।

      ‘ਟਰਨ|||ਟਰਨ।’

      ਛੋਟੀ ਉਮਰੇ ਬਣੇ ਨਾਇਬ ਸਾਹਿਬ ਨੇ ਘੰਟੀ ਟੁਣਕਾ ਕੇ ਚਪੜਾਸੀ ਨੂੰ, ‘ਪਹਿਲਾਂ ਪਾਣੀ ਤੇ 


No Comment posted
Name*
Email(Will not be published)*
Website
Can't read the image? click here to refresh

Enter the above Text*