Bharat Sandesh Online::
Translate to your language
News categories
Usefull links
Google

     

ਜੰਮੂਆਂ ਵਾਲਾ ਬਾਬਾ
12 Nov 2011

ਉਰਦੂ ਕਹਾਣੀ

ਮੁੰਡਾ ਹੱਸਿਆ ਤੇ ਆਖਣ ਲੱਗਾ, 'ਬਾਬਾ ਜੀ! ਇਹ ਜੰਮੂ ਏ। ਜਦੋਂ ਤੀਕਰ ਚੰਗੀ ਤਰ੍ਹਾਂ ਫੱਟੜ ਨਾ ਹੋਵੇ, ਫ਼ਲ ਨਹੀਂ ਦੇਂਦਾ। ਤੁਸੀਂ ਬੇਫ਼ਿਕਰ ਹੋ ਜਾਵੋ। ਆਂਵਦੇ ਵਰ੍ਹੇ ਇਹਨੂੰ ਫ਼ਲ ਲੱਗੇ ਈ ਲੱਗੇ। ਬਸ ਤੁਸੀਂ ਇਹਦੇ ਫੱਟਾਂ ਉੱਤੇ ਲੂਣ ਵਾਲਾ ਕੋਸਾ ਪਾਣੀ ਤੇ ਇਹਦੀਆਂ ਜੜ੍ਹਾਂ `ਚ ਸੁਹਾਗਣ ਦੇ ਗਹਿਣਿਆਂ ਦੀ ਧੌਣ ਦਾ ਪਾਣੀ ਛਿੜਕਣਾ ਨਾ ਭੁੱਲਣਾ।
ਆਸ਼ਿਕ
ਜੰਮੂਆਂ ਵਾਲਾ ਬਾਬਾ|||ਆਲੇ-ਦੁਆਲੇ ਦੇ ਸਾਰੇ ਬਾਲ ਉਹਨੂੰ ਇੰਜ ਈ ਬੁਲਾਂਵਦੇ ਸਨ। ਉਹ ਚਾਰ ਕਨਾਲਾਂ ਦੀ ਕੋਠੀ `ਚ ਕੱਲਮ `ਕੱਲਾ ਰਹਿੰਦਾ ਸੀ। ਕੋਠੀ `ਚ ਵੰਨ-ਸੁਵੰਨੇ ਫੁੱਲ ਬੂਟੇ ਤੇ ਫ਼ਲਾਂ ਦੇ ਰੁੱਖ ਉੱਗੇ ਹੋਏ ਸਨ। ਬਾਬਾ ਸਾਰਾ ਦਿਨ ਇਨ੍ਹਾਂ ਬੂਟਿਆਂ ਦੀ ਸੇਵਾ ਕਰਦਾ ਰਹਿੰਦਾ ਤੇ ਰਾਤ ਨੂੰ ਥੱਕ ਟੁੱਟ ਕੇ ਇੰਜ ਮੰਜੀ `ਤੇ ਡਿੱਗਦਾ ਜਿਵੇਂ ਉਹਨੂੰ ਗਸ਼ ਪੈ ਗਿਆ ਹੋਵੇ। ਉਹਦੀ ਉਮਰ ਕੋਈ ਘੱਟੋ-ਘੱਟ ਸੱਤਰ ਸਾਲ `ਤੇ ਹੋਵੇਗੀ ਪਰ ਅਜੇ ਵੀ ਉਹ ਸਿੱਧੇ ਤੀਰ ਵਾਂਗੂੰ ਖਲੋਂਵਦਾ ਸੀ ਤੇ ਬੜੇ ਮਜ਼ੇ ਨਾਲ ਪੈਰਾਂ ਭਾਰ ਬੈਠ ਕੇ ਰੁੱਖਾਂ ਦੀਆਂ ਜੜ੍ਹਾਂ `ਚ ਗੋਡੀ ਕਰਦਾ ਸੀ। ਕੋਠੀ ਦੇ ਰੁੱਖਾਂ ਨੂੰ ਜਿਹੜਾ ਵੀ ਫੁੱਲ ਫ਼ਲ ਲੱਗਦਾ, ਉਹ ਆਲੇ-ਦੁਆਲੇ ਦੇ ਬਾਲਾਂ ਦਾ ਹੱਕ ਸੀ। ਕੋਈ ਵੀ ਵੱਡਾ ਕੋਠੀ `ਚ ਨਹੀਂ ਸੀ ਵੜ ਸਕਦਾ।
ਬਾਬਾ ਦੁਨੀਆ `ਚ ਇਕੱਲਾ ਨਹੀਂ ਸੀ। ਉਹਦੇ ਧੀਆਂ-ਪੁੱਤਰ ਤੇ ਅੱਗੋਂ ਦੋਹਤਰੇ ਪੋਤਰੇ ਹੈ ਸਨ ਪਰ ਉਹ ਸਮੁੰਦਰੋਂ ਪਾਰ ਕਿਸੇ ਦੂਰ ਦੇਸ਼ ਦੇ ਵਾਸੀ ਸਨ ਤੇ ਬੜੇ ਚਿਰਾਂ ਤੋਂ ਮੁੜ ਕੇ ਨਹੀਂ ਸਨ ਪਰਤੇ। ਉਨ੍ਹਾਂ ਨੇ ਤੇ ਬਾਬੇ ਨੂੰ ਆਪਣੇ ਕੋਲ ਬੁਲਾਵਣ ਤੇ ਰੱਖਣ ਲਈ ਬੜਾ ਟਿੱਲ ਲਾਇਆ ਸੀ ਪਰ ਬਾਬੇ ਨੇ ਇਹ ਸੁਝਾਅ ਉੱਕਾ ਹੀ ਨਹੀਂ ਸੀ ਕਬੂਲਿਆ। ਉਹ ਕਿਸੇ ਵੀ ਹਾਲ `ਚ ਆਪਣਾ ਜੱਦੀ ਸ਼ਹਿਰ ਛੱਡਣ ਲਈ ਤਿਆਰ ਨਹੀਂ ਸੀ।
ਉਹਨੂੰ ਕੱਲਮ-`ਕੱਲਿਆਂ ਰਹਿਣ ਦੀ ਜਾਚ ਆ ਗਈ ਸੀ। ਸਗੋਂ ਕਹਿਣਾ ਚਾਹੀਦਾ ਏ ਹੁਣ ਉਹਨੂੰ ਬੰਦੇ ਲਾਗ ਹੋ ਗਈ ਸੀ। ਜੇ ਕਦੀ ਉਹਨੂੰ ਕਿਸੇ ਬੰਦੇ ਨਾਲ ਕੋਈ ਜ਼ਰੂਰੀ ਕੰਮ ਵੀ ਪੈਂਦਾ ਤਾਂ ਵੀ ਉਹ ਛੇਤੀ ਤੋਂ ਛੇਤੀ ਵਿਹਲਾ ਹੋਣ ਦਾ ਚਾਰਾ ਕਰਦਾ ਤੇ ਆਪਣੀ ਕਲਮ `ਕੱਲੀ ਦੁਨੀਆ `ਚ ਪਰਤ ਜਾਂਦਾ। ਦੁਆਲੇ ਉੱਗੇ ਹੋਏ ਸਭਨਾਂ ਰੁੱਖਾਂ ਨੂੰ ਆਪਣੇ-ਆਪਣੇ ਵੇਲੇ, ਕੁਦਰਤ ਵੱਲੋਂ ਮਿੱਥੇ ਹੋਏ ਵੇਲੇ ਸਿਰ ਫੁੱਲ ਤੇ ਫਲ ਲੱਗਦੇ ਸਨ ਪਰ ਉਹ ਇਕ ਰੁੱਖ ਲਈ ਬੜਾ ਦੁਖੀ ਸੀ। ਇਹ ਇਕ ਜੰਮੂ ਦਾ ਰੁੱਖ ਸੀ। ਜਵਾਨ ਰੁੱਖ, ਜਿਹਦੀ ਉਠਾਣ ਕਿਸੇ ਵੀ ਦੂਜੇ ਬੂਟੇ ਨਾਲੋਂ ਘੱਟ ਨਹੀਂ ਸੀ। ਹੁਣ ਉਹ ਛੇ ਵਰਿ੍ਹਆਂ ਦਾ ਹੋ ਗਿਆ ਸੀ, ਪਰ ਅਜੇ ਤੀਕਰ ਉਹਨੂੰ ਫ਼ਲ ਤੇ ਦੂਰ ਦੀ ਗੱਲ ਬੂਰ ਵੀ ਨਹੀਂ ਸੀ ਪਿਆ।
ਬਾਬਾ ਅਠਵਾਰੇ ਦੇ ਅਠਵਾਰੇ ਕੋਠੀ ਨੂੰ ਜਿੰਦਰਾ ਮਾਰ ਕੇ ਪੁਰਾਣੇ ਲਾਹੌਰ ਵੱਲ ਨਿਕਲ ਜਾਂਦਾ। ਉੱਥੇ ਉਹ ਹਮੇਸ਼ਾ ਇਕੋ ਈ ਇਲਾਕੇ `ਚ ਜਾਂਦਾ। ਇਧਰ-ਉਧਰ ਫਿਰਦਾ, ਪੁਰਾਣੇ ਵਾਕਫ਼ਾਂ ਨਾਲ ਧੜੇਬਾਜ਼ੀ ਕਰਦਾ ਤੇ ਦੋ ਤਿੰਨ ਘੰਟਿਆਂ ਬਾਅਦ ਵਾਪਸ ਕੋਠੀ ਅੱਪੜ ਜਾਂਦਾ। ਪਿਛਲੇ ਅਣਗਿਣਤ ਵਰਿ੍ਹਆਂ ਤੋਂ ਬਾਬਾ ਇੰਜ ਈ ਕਰਦਾ ਪਿਆ ਸੀ। ਐਤਕੀਂ ਜਦੋਂ ਜੰਮੂ ਪੂਰੇ ਛੇ ਵਰਿ੍ਹਆਂ ਦਾ ਹੋ ਗਿਆ ਤੇ ਫੇਰ ਵੀ ਉਹਨੂੰ ਬੂਰ ਨਾ ਲੱਗਾ ਤਾਂ ਫੇਰ ਬਾਬੇ ਨੇ ਆਪਣੇ ਏਸ ਮਿਥੇ ਹੋਏ ਪ੍ਰੋਗਰਾਮ `ਚ ਇਕ ਨਿੱਕੀ ਜਿਹੀ ਤਬਦੀਲੀ ਕੀਤੀ। ਪੁਰਾਣੇ ਸ਼ਹਿਰ ਦੀ ਸੈਰ ਤੋਂ ਵਿਹਲਿਆਂ ਹੋ ਕੇ ਬਾਬਾ ਬੰਨ੍ਹ ਪਾਰ ਇਕ ਵੱਡੀ ਨਰਸਰੀ ਜਾ ਅੱਪੜਿਆ। ਉਹਦੀ ਕੋਠੀ `ਚ ਲੱਗੇ ਹੋਏ ਫੁੱਲਾਂ ਤੇ ਫ਼ਲਾਂ ਦੇ ਸਾਰੇ ਬੂਟੇ ਤੇ ਰੁੱਖ ਇੱਥੋਂ ਈ ਗਏ ਸਨ ਤੇ ਇੰਜ ਨਰਸਰੀ ਦਾ ਮਾਲਕ ਜਿਹੜਾ ਹਰ ਬੂਟੇ ਦੀ ਰਗ਼ ਰਗ਼ ਦਾ ਜਾਣੂ ਸੀ, ਕਿਸੇ ਹੱਦ ਤੀਕਰ ਬਾਬੇ ਦਾ ਬੇਲੀ ਬਣ ਗਿਆ ਸੀ। ਬਾਬੇ ਨੇ ਆਪਣੇ ਜੰਮੂ ਦੇ ਅਫਲ਼ ਹੋਵਣ ਦੀ ਸਾਰੀ ਕਥਾ ਨਰਸਰੀ ਵਾਲੇ ਨੂੰ ਸੁਣਾਈ। ਨਰਸਰੀ ਵਾਲਾ ਹਸਿਆ ਤੇ ਆਖਣ ਲੱਗਾ, 'ਬਾਬਾ ਜੀ ਇਹ ਜੰਮੂ ਏ, ਜਿਹਨੂੰ ਲੱਗੇ ਉਹਨੂੰ ਆਪਣੇ ਰੰਗ `ਚ ਰੰਗ ਦੇਵੇ। ਇਹਨੂੰ ਇੰਜ ਫਲ ਨਹੀਂ ਲੱਗਦਾ ਹੋਂਵਦਾ। ਇਹਦੇ ਆਪਣੇ ਨਖ਼ਰੇ ਤੇ ਲੋੜਾਂ ਨੇ। ਇਹਦੇ ਤਣੇ ਉੱਤੇ ਕੱਟ ਲਾਵਣੇ ਪੈਂਦੇ ਨੇ। ਫੇਰ ਇਨ੍ਹਾਂ ਕੱਟਾਂ ਉੱਤੇ ਲੂਣ ਰਲੇ ਕੋਸੇ ਪਾਣੀ ਦੇ ਛਿੱਟੇ ਮਾਰਨੇ ਪੈਂਦੇ ਨੇ ਫੇਰ ਇਹਦੀਆਂ ਜੜ੍ਹਾਂ `ਚ ਕਿਸੇ ਸੁਹਾਗਣ ਦੇ ਗਹਿਣਿਆਂ ਦੇ ਧੋਣ ਦਾ ਪਾਣੀ ਪਾਣਾ ਪੈਂਦਾ ਏ ਤਾਂ ਕਿਧਰੇ ਜਾ ਕੇ ਇਹ ਰੁੱਖ ਫ਼ਲ ਦੇਂਦਾ ਏ। ਇਹ ਪੱਕੇ ਰੰਗ ਵਾਲਾ ਤੇ ਛੇਤੀ ਚੜ੍ਹਨ ਵਾਲੇ ਰੰਗ ਦਾ ਫ਼ਲ ਏ ਤੇ ਸੌਖੇ ਕੀਤਿਆਂ ਨਹੀਂ ਲੱਗਦਾ।`
ਬਾਬੇ ਨੇ ਆਪਣੇ ਪੁਰਾਣੇ ਬੇਲੀ ਨਾਲ ਕੁਝ ਗੱਪਾਂ ਮਾਰੀਆਂ ਤੇ ਵਾਪਸ ਆਪਣੀ ਦੁਨੀਆ `ਚ ਪਰਤ ਆਇਆ। ਉਹਨੂੰ ਇੰਜ ਲੱਗਦਾ ਜਿਵੇਂ ਕੋਠੀ ਦੇ ਸਾਰੇ ਰੁੱਖ ਉਹਦੀ ਉਡੀਕ `ਚ ਦੁਖੀ ਸਨ। ਬਾਬਾ ਉਡੀਕ ਦੇ ਦੁੱਖ ਦਾ ਚੰਗੀ ਤਰ੍ਹਾਂ ਜਾਣੂ ਸੀ।
ਫੇਰ ਉਹਨੇ ਅੰਦਰੋਂ ਛਵ੍ਹੀ ਲਿਆਂਦੀ। ਜੰਮੂ ਦੇ ਮੁੱਢੋਂ ਸ਼ੁਰੂ ਹੋਇਆ ਤੇ ਜਿੱਥੋਂ ਤੀਕਰ ਉਹਦੇ ਹੱਥ ਅਪੜ ਸਕਦੇ ਸਨ, ਉੱਥੋਂ ਤੀਕਰ ਜੰਮੂ ਦੇ ਤਣੇ ਉੱਤੇ ਟੱਕ ਲਾਂਦਾ ਗਿਆ। ਏਸ ਕੰਮ ਤੋਂ ਵਿਹਲਿਆਂ ਹੋ ਕੇ ਉਹਨੇ ਝੱਟ ਕੁ ਸਾਹ ਲਿਆ। ਅੰਦਰੋਂ ਸੂਈ ਗੈਸ ਦਾ ਚੁੱਲ੍ਹਾ ਬਾਲ ਕੇ ਪਤੀਲੀ ਭਰ ਕੇ ਪਾਣੀ ਕੋਸਾ ਕੀਤਾ। ਉਹਦੇ `ਚ ਲੂਣ ਦੀ ਚਮਚੀ ਖੋਰੀ ਤੇ ਫੇਰ ਇਹ ਕੋਸਾ ਪਾਣੀ ਲਿਆ ਕੇ ਜੰਮੂ ਦੇ 'ਫੱਟਾਂ` ਉੱਛੇ ਛਿੱਟੇ ਮਾਰੇ। ਉਹਦੇ ਮਗਰੋਂ ਇਕ ਸੇਫ਼ ਖੋਲ੍ਹ ਕੇ ਆਪਦੀ ਘਰ ਵਾਲੀ ਦੀਆਂ ਟੂੰਬਾਂ ਕੱਢੀਆਂ। ਇਹ ਉਹਨੇ ਮਰਨ ਵਾਲੀ ਦੀ ਨਿਸ਼ਾਨੀ ਕਰਕੇ ਰੱਖੀਆਂ ਹੋਈਆਂ ਸਨ। ਇਕ ਹੋਰ ਪਤੀਲੀ ਪਾਣੀ ਦੀ ਭਰ ਕੇ ਉਹਦੇ `ਚ ਇਹ ਟੂੰਬਾਂ ਚੰਗੀ ਤਰ੍ਹਾਂ ਧੋਤੀਆਂ ਤੇ ਫੇਰ ਟੂੰਬਾਂ ਦੀ ਏਸ ਧੋਣ ਦੇ ਬੜੇ ਪਿਆਰ ਨਾਲ ਜੰਮੂ ਦੇ ਮੁੱਢ ਦੁਆਲੇ ਦੀ ਭੋਇੰ ਉੱਤੇ ਛਿੱਟੇ ਮਾਰੇ। ਉਹਨੇ ਸੋਚਿਆ ਪਈ ਪਾਣੀ ਆਪੇ ਈ ਮਿੱਟੀ ਰਾਹੀਂ ਜਜ਼ਬ ਹੋ ਕੇ ਜੜ੍ਹਾਂ ਤੀਕਰ ਅੱਪੜ ਜਾਏਗਾ।
ਆਉਂਦੇ ਵਰ੍ਹੇ ਦੇ ਮਈ ਜੂਨ ਤੇ ਫੇਰ ਜੁਲਾਈ ਵੀ ਲੰਘ ਗਈ, ਪਰ ਜੰਮੂ ਨੂੰ ਬੂਰ ਨਾ ਪਿਆ। ਬਾਬਾ ਇਕ ਵਾਰੀ ਫੇਰ ਆਪਣੇ ਨਰਸਰੀ ਵਾਲੇ ਬੇਲੀ ਕੋਲ ਜਾ ਅੱਪੜਿਆ, ਜਿਹਨੂੰ ਉਹ 'ਬਾਊ ਜੀ` ਬੁਲਾਂਦਾ ਸੀ। ਉਹਨੇ ਬਾਊ ਜੀ ਨੂੰ ਸਾਰੀ ਕਥਾ ਸੁਣਾਈ। ਬਾਊ ਹੱਸਿਆ ਤੇ ਆਖਣ ਲੱਗਾ, 'ਭੋਲੇ ਬਾਦਸ਼ਾਹੋ, ਇਹ ਤੁਹਾਡੇ ਵੱਸ ਦਾ ਕੰਮ ਨਹੀਂ। ਸਾਨੂੰ ਈ ਕੁਝ ਕਰਨਾ ਪਵੇਗਾ।` ਫੇਰ ਉਹਨੇ ਆਵਾਜ਼ ਮਾਰੀ, 'ਉਏ ਜੈਦਿਆ, ਛੇਤੀ ਏਧਰ ਆ ਜਾ।` ਅਠਾਰ੍ਹਾਂ ਵੀਹਾਂ ਵਰਿ੍ਹਆਂ ਦਾ ਇਕ ਗੱਭਰੂ ਭੱਜ ਕੇ ਬਾਊ ਹੁਰਾਂ ਕੋਲ ਆਣ ਖਲੋਤਾ। ਬਾਊ ਆਖਣ ਲੱਗਾ, 'ਬਾਕੀ ਸਾਰੇ ਕੰਮ ਛੱਡ। ਉੱਥੋਂ ਕੁਹਾਡੀ ਚੁੱਕ ਕੇ ਬਾਬੇ ਹੁਰਾਂ ਦੇ ਨਾਲ ਜਾ। ਇਨ੍ਹਾਂ ਦੇ ਜੰਮੂ ਨੂੰ ਐਤਕੀਂ ਵੀ ਬੂਰ ਨਹੀਂ ਪਿਆ। ਅਗਲਾ ਸਾਲ ਖ਼ਾਲੀ ਨਹੀਂ ਜਾਣਾ ਚਾਹੀਦਾ। ਇਹ ਕਿਰਾਇਆ ਮੇਰੇ ਕੋਲੋਂ ਫੜ, ਬਾਬੇ ਹੁਰਾਂ ਕੋਲੋਂ ਕੁਝ ਨਹੀਂ ਲੈਣਾ। ਇਹ ਸਾਡੇ ਬੜੇ ਪੁਰਾਣੇ ਸੱਜਣ ਤੇ ਬੇਲੀ ਨੇ।` ਜਵਾਨ ਨੇ ਕੁਹਾੜੀ ਮੋਢੇ `ਤੇ ਰੱਖੀ ਤੇ ਆਖਿਆ, 'ਚਲੋ ਬਾਬਾ ਜੀ।` ਬਾਬਾ ਕੁਹਾੜੀ ਵੇਖ ਕੇ ਹੈਰਾਨ ਤੇ ਹੋਇਆ ਪਰ ਮੂੰਹੋਂ ਕੁਝ ਨਾ ਬੋਲਿਆ ਤੇ ਫੇਰ ਮਾਲੀ ਮੁੰਡਾ ਤੇ ਬਾਬਾ ਕੋਠੀ ਅੱਪੜ ਗਏ। ਉੱਥੇ ਜੈਦੇ ਨੇ ਜੰਮੂ ਦੇ ਆਲ-ਦਵਾਲੇ ਫਿਰ ਕੇ ਉਹਨੂੰ ਚੰਗੀ ਤਰ੍ਹਾਂ ਵਾਚਿਆ ਤੇ ਆਖਣ ਲੱਗਾ, 'ਬਾਬਾ ਜੀ ਇਹ ਕੱਟ ਲਾਏ ਜੇ? ਇਹ ਤੇ ਝਰੀਟਾਂ ਨੇ।` ਫੇਰ ਉਹਨੇ ਇਕ ਕਦਮ ਪਿੱਛੇ ਹਟ ਕੇ ਆਪਣੇ ਹੱਥ ਥੁੱਕ ਨਾਲ ਗਿੱਲੇ ਕੀਤੇ, ਕੁਹਾੜੀ ਚੁੱਕੀ ਤੇ ਜੰਮੂ ਦੇ ਮੁੱਢ ਤੋਂ ਸ਼ੁਰੂ ਹੋ ਕੇ ਛੇ ਫੁੱਟ ਉੱਤੇ ਤੀਕਰ ਜੰਮੂ ਦੇ ਪੂਰੇ ਤਣੇ ਨੂੰ ਜ਼ੋਰਦਾਰ ਸੱਟਾਂ ਲਾ ਕੇ ਵੱਡੇ-ਵੱਡੇ ਫੱਟ ਲਾ ਦਿੱਤੇ। ਬਾਬਾ ਡੌਰ ਭੌਰਾ ਖਲੋਤੇ ਦਾ ਖਲੋਤਾ ਰਹਿ ਗਿਆ। ਉਹਨੂੰ ਇੰਜ ਲੱਗਾ ਜਿਵੇਂ ਜੰਮੂ ਦੇ ਚਾਰੇ ਪਾਸੇ ਅਣਗਿਣਤ ਅੱਖੀਆਂ ਉੱਗ ਪਈਆਂ ਹੋਵਣ। ਖੁੱਲ੍ਹੀਆਂ ਉਡੀਕਣਹਾਰ ਅੱਖਾਂ। ਜਿਹੜੀਆਂ ਉਡੀਕ `ਚ ਝਮਕਣਾ ਭੁੱਲ ਗਈਆਂ ਹੋਵਣ। ਬਾਬੇ ਨੇ ਮੁੰਡੇ ਨੂੰ ਆਖਿਆ, 'ਯਾਰ, ਤੂੰ ਤੇ ਮੇਰੇ ਜੰਮੂ ਦੇ ਛੌਡੇ ਈ ਲਾਹ ਦਿੱਤੇ ਨੇ। ਮੈਨੂੰ ਡਰ ਏ ਕਿਧਰੇ ਇਹ ਸੁੱਕ ਈ ਨਾ ਜਾਵੇ।` ਮੁੰਡਾ ਹੱਸਿਆ ਤੇ ਆਖਣ ਲੱਗਾ, 'ਬਾਬਾ ਜੀ! ਇਹ ਜੰਮੂ ਏ। ਜਦੋਂ ਤੀਕਰ ਚੰਗੀ ਤਰ੍ਹਾਂ ਫੱਟੜ ਨਾ ਹੋਵੇ, ਫ਼ਲ ਨਹੀਂ ਦੇਂਦਾ। ਤੁਸੀਂ ਬੇਫ਼ਿਕਰ ਹੋ ਜਾਵੋ। ਆਂਵਦੇ ਵਰ੍ਹੇ ਇਹਨੂੰ ਫ਼ਲ ਲੱਗੇ ਈ ਲੱਗੇ। ਬਸ ਤੁਸੀਂ ਇਹਦੇ ਫੱਟਾਂ ਉੱਤੇ ਲੂਣ ਵਾਲਾ ਕੋਸਾ ਪਾਣੀ ਤੇ ਇਹਦੀਆਂ ਜੜ੍ਹਾਂ `ਚ ਸੁਹਾਗਣ ਦੇ ਗਹਿਣਿਆਂ ਦੀ ਧੌਣ ਦਾ ਪਾਣੀ ਛਿੜਕਣਾ ਨਾ ਭੁੱਲਣਾ। ਅੱਛਾ ਰੱਬ ਰਾਖਾ।`
ਮੁੰਡਾ ਤੇ ਚਲਾ ਗਿਆ ਪਰ ਬਾਬਾ ਆਪਣੇ ਜੰਮੂ ਦੀ ਹਾਲਤ ਵੇਖ ਕੇ ਰੋਣ ਹਾਕਾ ਹੋ ਗਿਆ। ਉਹਦੇ ਕੰਨਾਂ `ਚ ਜਿਵੇਂ ਕੋਈ ਗਾਂਵਦਾ ਪਿਆ ਸੀ, 'ਜਿੰਨੀਆਂ ਤਨ ਮੇਰੇ `ਤੇ ਲੱਗੀਆਂ, ਤੈਨੂੰ ਇਕ ਲੱਗੇ ਤੇ ਜਾਣੇ` ਬਾਬੇ `ਚ ਆਪਣੇ ਫੱਟੜ ਜੰਮੂ ਵੱਲੇ ਵੇਖਣ ਦੀ ਹਿੰਮਤ ਨਹੀਂ ਸੀ ਰਹਿ ਗਈ। ਉਹਨੂੰ ਘੜੀ ਮੁੜੀ ਜੰਮੂ ਦੇ ਫੱਟਾਂ ਉੱਤੇ ਉਡੀਕਦੀਆਂ ਹੋਈਆਂ ਅੱਖੀਆਂ ਦਾ ਭੁਲੇਖਾ ਪੈਂਦਾ ਸੀ। ਬਾਬਾ ਜੰਮੂ ਉੱਤੇ ਲੂਣ ਵਾਲਾ ਕੋਸਾ ਪਾਣੀ ਛਿੜਕਣਾ ਤੇ ਦੂਰ ਦੀ ਗੱਲ, ਕਈ ਦਿਹਾੜੇ ਜੰਮੂ ਵਾਲੇ ਪਾਸੇ ਈ ਨਹੀਂ ਗਿਆ। ਉਹ ਆਪਣੇ ਜੰਮੂ ਲਈ ਦੁਖੀ ਸੀ ਤੇ ਉਹਦੇ ਤਨ `ਤੇ ਲੱਗੀਆਂ ਹੋਈਆਂ ਕੁਹਾੜੀ ਦੀਆਂ ਸੱਟਾਂ `ਤੇ ਫੱਟਾਂ ਲਈ ਹੋਰ ਵੀ ਦੁਖੀ ਸੀ। ਤਿੰਨ ਚਾਰ ਦਿਨ ਮਗਰੋਂ ਉਹਨੇ ਸੋਚਿਆ ਜਿੱਥੇ ਜੰਮੂ ਨਾਲ ਐਨਾ ਕੁਝ ਹੋ ਗਿਆ ਏ, ਬਾਕੀ ਵੀ ਸਹੀ। ਫੇਰ ਉਹਨੇ ਕੰਧ ਨਾਲ ਲੱਗਾ ਖਲੋਤਾ ਚੂਹਾ ਰੰਬਾ ਚੁੱਕਿਆ ਤੇ ਜੰਮੂ ਦੇ ਮੁੱਢ ਲਾਗੇ ਬਹਿ ਕੇ ਬੜੇ ਸਹਿਜ ਸਹਿਜ ਚੂਹੇ ਰੰਬੇ ਨਾਲ ਗੋਡੀ ਕਰਨ ਲੱਗ ਪਿਆ।
ਫੇਰ ਉਹਨੇ ਨਰਮ ਮਿੱਟੀ ਚੁੱਕ ਕੇ ਇਕ ਪਾਸੇ ਢੇਰ ਲਾ ਦਿੱਤਾ। ਹੁਣ ਜੰਮੂ ਦੀਆਂ ਜੜ੍ਹਾਂ ਨੰਗੀਆਂ ਹੋ ਗਈਆਂ ਸਨ। ਬਾਬੇ ਨੇ ਚੰਗੀ ਤਰ੍ਹਾਂ ਜੜ੍ਹਾਂ `ਚੋਂ ਮਿੱਟੀ ਕੱਢੀ ਤੇ ਫੇਰ ਜੜ੍ਹਾਂ ਦਾ ਜਾਲ, ਜਿਹੜਾ ਜੜ੍ਹਾਂ ਦੇ ਇਕ ਦੂਜੇ ਨਾਲ ਜੁੜਨ ਦੇ ਕਰਕੇ ਬਣ ਗਿਆ ਸੀ, ਖੋਲਿ੍ਹਆ। ਹੁਣ ਸਭੇ ਜੜ੍ਹਾਂ ਵੱਖ-ਵੱਖ ਹੋ ਗਈਆਂ ਸਨ। ਫੇਰ ਉਹ ਉੱਠ ਕੇ ਆਪਣੇ ਕੱਲਮ `ਕੱਲੇ ਕਮਰੇ `ਚ ਗਿਆ, ਜਿਹੜਾ ਉਹਦੀ ਵਰਤੋਂ `ਚ ਸੀ। ਬਾਕੀ ਸਭਨਾਂ ਕਮਰਿਆਂ ਨੂੰ ਜਿੰਦਰੇ ਵੱਜੇ ਹੋਏ ਸਨ। ਏਥੇ ਬਾਬੇ ਨੇ ਲੋਹੇ ਦੀ ਇਕ ਅਲਮਾਰੀ ਖੋਲ੍ਹੀ। ਫੇਰ ਉਹਦਾ ਸੇਫ਼ ਖੋਲਿ੍ਹਆ। ਸੇਫ਼ `ਚੋਂ ਚਮੜੇ ਦੀ ਇਕ ਥੈਲੀ ਕੱਢੀ ਤੇ ਥੈਲੀ ਦੀ ਡੋਰੀ ਖੋਲ੍ਹ ਕੇ ਉਹਨੂੰ ਭੋਇੰ ਉੱਤੇ ਮੂਧਾ ਕੀਤਾ। ਥੈਲੀ `ਚੋਂ ਇਕ ਨੱਥੀ ਭੋਇੰ `ਤੇ ਡਿੱਗ ਪਈ। ਚਾਂਦੀ ਦੀ ਨੱਥੀ ਐਵੇਂ ਪਤਲੀ ਜਿਹੀ ਤਾਰ ਦੀ ਬਣੀ ਹੋਈ ਸੀ, ਜਿਸ ਵਿਚਕਾਰ ਇਕ ਹਰੇ ਕਚੂਰ ਰੰਗ ਦਾ ਮੋਤੀ ਪਰੁੱØਚਿਆ ਹੋਇਆ ਸੀ। ਫੇਰ ਉਹਨੂੰ ਚੁੰਮਿਆ ਤੇ ਹਉਕਾ ਭਰ ਕੇ ਉੱਠ ਖਲੋਤਾ। ਬਾਬਾ ਇਕ ਵਾਰੀ ਫੇਰ ਜੰਮੂ ਦੇ ਮੁੱਢ ਲਾਗੇ ਜਾ ਬੈਠਾ। ਉਹਨੇ ਜੰਮੂ ਦੀਆਂ ਕਈ ਜੜ੍ਹਾਂ ਹੱਥ `ਚ ਫੜ ਕੇ ਵੇਖੀਆਂ। ਫੇਰ ਜਿਵੇਂ ਉਹਨੂੰ ਇਕ ਜੜ੍ਹ ਪਸੰਦ ਆ ਗਈ। ਉਹਨੇ ਇਹ ਜੜ੍ਹ ਇੰਜ ਪਿਆਰ ਨਾਲ ਆਪਣੇ ਹੱਥ `ਚ ਫੜੀ ਜਿਵੇਂ ਕਿਸੇ ਨੇ ਮੁੰਦਰੀ ਪਾਉਣ ਲਈ ਆਪਣੀ ਮੰਗ ਦਾ ਹੱਥ ਫੜਿਆ ਹੋਵੇ। ਫੇਰ ਉਹਨੇ ਇਹ ਹਰੇ ਰੰਗ ਦੇ ਮੋਤੀ ਵਾਲੀ ਨੱਥੀ ਜਿਹੜੀ ਬਰੀਕ ਚਾਂਦੀ ਦੀ ਤਾਰ ਦੀ ਬਣੀ ਹੋਈ ਸੀ ਤੇ ਜਿਸ `ਚ ਪਰੋਇਆ ਹੋਇਆ ਮੋਤੀ ਅੱਥਰੂ ਜਿੱਡਾ ਸੀ, ਹੌਲੀ-ਹੌਲੀ ਜੜ੍ਹ ਨੂੰ ਇੰਜ ਪਾ ਦਿੱਤਾ ਜਿਵੇਂ ਮੁੰਦਰੀ ਪਾਈ ਦੀ ਏ ਤੇ ਉਦੋਂ ਤੀਕਰ ਅੱਗੇ ਲਈ ਗਿਆ, ਜਦੋਂ ਤੀਕਰ ਨੱਥੀ ਜੜ੍ਹੇ `ਤੇ ਫਿਟ ਨਾ ਬੈਠ ਗਈ। ਇਕ ਵਾਰੀ ਫੇਰ ਬਾਬਾ ਪੈਰਾਂ ਭਾਰ ਬਹਿ ਕੇ ਵਾਹਵਾ ਕਿੰਨੇ ਚਿਰ ਤੀਕਰ ਨੱਥੀ ਵੇਖਦਾ ਰਿਹਾ। ਫੇਰ ਉਹਨੇ ਇਕ ਲੰਮਾ ਹਉਕਾ ਭਰਿਆ ਤੇ ਪੁੱਟੀ ਹੋਈ ਮਿੱਟੀ ਵਾਪਸ ਜੜ੍ਹਾਂ ਵਾਲੇ ਟੋਏ `ਚ ਇੰਜ ਭਰਨੀ ਸ਼ੁਰੂ ਕੀਤੀ ਜਿਵੇਂ ਕੋਈ ਆਪਣੇ ਕਿਸੇ ਸੱਜਣ ਦੀ ਕਬਰ `ਤੇ ਪਾਂਵਦਾ ਹੋਵੇ। ਸਾਰੀ ਮਿੱਟੀ ਪਾਵਣ ਮਗਰੋਂ ਬਾਬੇ ਨੇ ਜੰਮੂ ਦੇ ਮੁੱਢ ਦਵਾਲੇ ਚੰਗੀ ਤਰ੍ਹਾਂ ਪਾਣੀ ਤਰੌਂਕਿਆ ਤੇ ਨਿਢਾਲ ਜਿਹਾ ਹੋ ਕੇ ਜੰਮੂ ਦੀ ਦੁਸਾਂਘੀ ਉੱਤੇ ਜਿਹੜੀ ਮੁੱਢ ਤੋਂ ਕੋਈ ਪੰਜ ਫੁੱਟ ਉਤਾਂਹ ਦੋ ਟਹਿਣ ਪੁੰਗਰਣ ਦਾ ਕਰਕੇ ਬਣੀ ਹੋਈ ਸੀ, ਆਪਣਾ ਸਿਰ ਟਿਕਾਇਆ ਤੇ ਫੇਰ ਜਿਵੇਂ ਉਹਨੂੰ ਪੁਰਾਣੀਆਂ ਯਾਦਾਂ ਦਾ ਝੋਰਾ ਪੈ ਗਿਆ ਹੋਵੇ। ਉਹ ਸਭੇ ਯਾਦਾਂ ਤੇ ਚੇਤੇ ਹੁੰਮ ਹੁਮਾ ਕੇ ਉਹਦੇ ਉੱਤੇ ਆਣ ਚੜ੍ਹੇ, ਜਿਨ੍ਹਾਂ ਤੋਂ ਜਾਨ ਛਡਾਵਣ ਲਈ ਉਹ ਸਾਰਾ ਦਿਨ ਬਾਗ਼ ਦੇ ਫੁੱਲ ਬੂਟਿਆਂ ਦੀ ਸੇਵਾ `ਚ ਰੁੱਝਾ ਰਹਿੰਦਾ ਸੀ। ਪਰ ਅੱਜ ਲੱਗਦਾ ਸੀ ਜਿਵੇਂ ਸਾਰੇ ਬੰਨ੍ਹ ਤੇ ਰੋਕਾਂ ਟੁੱਟ ਗਈਆਂ ਹੋਵਣ। ਯਾਦਾਂ ਦਾ ਰੇਲਾ ਆਇਆ ਤੇ ਹੜ੍ਹ ਬਣ ਕੇ ਉਹਦੇ ਪੂਰੇ ਵਜੂਦ ਉੱਤੇ ਛਾ ਗਿਆ।
ਇਕ ਨਿੱਕਾ ਜਿਹਾ ਬਾਲ ਦਿਨ ਡੁੱਬਣ ਮਗਰੋਂ ਆਪਣੀ ਮਾਂ ਦੀ ਉਂਗਲੀ ਫੜ ਕੇ ਹਮਸਾਇਆ ਦੇ ਘਰ ਜਾਂਦਾ ਏ। ਉੱਥੇ ਇਕ ਕਮਰੇ ਅੰਦਰ ਤਾਂਬੀਏ `ਚ ਗੋਹਿਆਂ ਦੀ ਅੱਗ ਧੁਖ਼ਦੀ ਪਈ ਏ ਤੇ ਕਮਰੇ `ਚ ਇਕ ਖ਼ੁਸ਼ਬੋ ਜਿਹੀ ਖਿਲਰੀ ਹੋਈ ਏ ਜਿਹੜੀ ਬਾਲ ਵਾਸਤੇ ਇਕ ਨਵੀਂ ਸ਼ੈਅ ਸੀ। ਕਮਰੇ `ਚ ਕੱਲਮ `ਕੱਲੀ ਮੰਜੀ `ਤੇ ਇਕ ਸਵਾਣੀ ਲੰਮੀ ਪਈ ਹੋਈ ਏ। ਉਹਦੇ ਸਿਰ `ਤੇ ਪੱਟੀ ਬੱਧੀ ਹੋਈ ਏ। ਫੇਰ ਬਾਲ ਦੀ ਮਾਂ ਨੇ ਖੇਸ ਪਰ੍ਹੇ ਕੀਤਾ। ਬਿਸਤਰੇ ਉੱਤੇ ਨਿੱਕੀ ਜਿਹੀ ਗੁੱਡੀ ਵਰਗੀ ਸ਼ੈਅ ਪਈ ਹੋਈ ਸੀ ਪਰ ਇਹ ਜੀਂਵਦੀ ਜਾਗਦੀ ਗੁੱਡੀ ਸੀ। ਬਾਲਕ ਦੀ ਮਾਂ ਨੇ ਉਹਨੂੰ ਉਤਾਂਹ ਚੁੱਕ ਕੇ ਆਪਣੇ ਚਿਹਰੇ ਲਾਗੇ ਕੀਤਾ ਤੇ ਬੜੀ ਚੰਗੀ ਤਰ੍ਹਾਂ ਵੇਖ ਕੇ ਆਖਿਆ, 'ਲੈ ਭੈਣਾਂ! ਹੁਣ ਆਪਣਾ ਵਾਇਦਾ ਨਾ ਭੁੱਲੀਂ। ਇਹ ਕਾਕੀ ਅੱਜ ਤੋਂ ਸਾਡੀ ਊ।` ਫੇਰ ਉਹਨੇ ਇਹ ਨਿੱਕੀ ਜਿਹੀ ਜੀਂਵਦੀ ਜਾਗਦੀ ਗੁੱਡੀ ਆਪਣੇ ਕੋਲ ਖਲੋਤੇ ਪੁੱਤਰ ਦੇ ਮੋਢੇ ਨਾਲ ਲਾ ਦਿੱਤੀ, ਜਿਹਨੂੰ ਇਹ ਗੱਲ ਕੋਈ ਬਹੁਤੀ ਚੰਗੀ ਨਾ ਲੱਗੀ ਤੇ ਨਾਲੇ ਅਜੇ ਉਹ ਮਸਾਂ ਆਪਣੇ ਜੋਗਾ ਈ ਹੋਇਆ ਸੀ। ਦੂਜੇ ਬਾਲਕ ਨੂੰ ਸੰਭਾਲਣਾ ਅਜੇ ਉਹਦੇ ਵੱਸ ਦੀ ਗੱਲ ਨਹੀਂ ਸੀ। ਇਹ ਸੀਨ ਆਵਣ ਵਾਲੇ ਵਕਤਾਂ `ਚ ਬਾਲਕ ਨੂੰ ਹਮੇਸ਼ਾ ਚੇਤੇ ਰਿਹਾ।
ਫੇਰ ਉਹ ਵੇਲੇ ਦੇ ਨਾਲ-ਨਾਲ ਵੱਡੀ ਹੁੰਦੀ ਗਈ। ਉਹ ਕੁੜੀ ਸਾਡੇ ਬਾਬੇ ਦੀ ਠੀਕਰੀ ਦੀ ਮੰਗ ਸੀ। ਬੜਾ ਸੋਹਣਾ ਜੋੜਾ ਸੀ। ਵੇਲਾ ਲੰਘਦਾ ਗਿਆ ਤੇ ਜਦੋਂ ਮੁੰਡਾ ਵੀਹਾਂ ਵਰਿ੍ਹਆਂ ਦਾ ਹੋਇਆ ਉਦੋਂ ਕੁੜੀ ਦੀ ਉਮਰ ਵੀ ਸੋਲ੍ਹਾਂ ਸਾਲਾਂ ਦੀ ਹੋ ਗਈ ਸੀ ਤੇ ਜਿਵੇਂ ਹੁੰਦਾ ਆਇਆ ਏ, ਕੁੜੀ ਦੇ ਸੋਲ੍ਹਾਂ ਵਰ੍ਹੇ ਮੁੰਡੇ ਦੇ ਵੀਹਾਂ ਵਰਿ੍ਹਆਂ `ਤੇ ਈ ਭਾਰੇ ਨਹੀਂ ਸਗੋਂ ਕੁੜੀ `ਤੇ ਵੀ ਭਾਰੇ ਸਨ। ਹੁਣ ਉਨ੍ਹਾਂ ਦੇ ਮਾਪੇ ਵਿਆਹ ਦੀਆਂ ਤਿਆਰੀਆਂ `ਚ ਰੁਝੇ ਹੋਏ ਸਨ। ਪਰ ਇਹ ਕੰਮ ਕਦੀ ਵੀ ਸੌਖਾ ਨਹੀਂ ਹੁੰਦਾ। ਧਰਤੀ ਦੀਆਂ ਕੁਝ ਵੇਖੀਆਂ ਤੇ ਕੁਝ ਅਣਸੁਣੀਆਂ ਤਾਕਤਾਂ ਇੰਜ ਦੇ ਕੰਮ ਕਦੀ ਵੀ ਸੌਖਿਆਂ ਕਰਕੇ ਨਹੀਂ ਹੋਣ ਦੇਂਦੀਆਂ। ਏਥੇ ਵੀ ਇੰਜ ਈ ਹੋਇਆ। ਉਨ੍ਹਾਂ ਦੇ ਵਿਆਹ `ਚ ਮਸਾਂ ਇਕ ਮਹੀਨਾ ਬਾਕੀ ਸੀ ਜਦੋਂ ਅਨਹੋਣੀ ਵਰਤ ਗਈ।
ਹੋਇਆ ਇੰਜ ਪਈ ਕੁੜੀ ਦੀ ਮਾਂ ਦੇ ਦੂਰ ਦੇ ਰਿਸ਼ਤੇਦਾਰ ਜਿਹੜੇ ਸੱਤ ਸਮੁੰਦਰ ਪਾਰ ਗੋਰਿਆਂ ਦੇ ਦੇਸ਼ ਦੇ ਵਾਸੀ ਸਨ, ਆਪਣੇ ਸੱਜਣ ਪਿਆਰਿਆਂ ਨੂੰ ਮਿਲਣ ਲਈ ਆਪਣੀ ਜੰਮਣ ਭੋਇੰ ਵੱਲ ਆਏ। ਉਨ੍ਹਾਂ ਨਾਲ ਇਕ ਜਵਾਨ ਮੁੰਡਾ ਵੀ ਸੀ ਜਿਹਦੀ ਸ਼ਕਲ ਵਜ੍ਹਾ ਕੁਝ ਹੋਰ ਤਰ੍ਹਾਂ ਦੀ ਸੀ ਜਿਵੇਂ ਕਿਸੇ ਚੰਗੀ ਭਲੀ ਸ਼ੈਅ ਨੂੰ ਆਪ ਆਪਣੀ ਮਰਜ਼ੀ ਤੇ ਆਪਣੇ ਕੰਮਾਂ ਨਾਲ ਵਿਗਾੜ ਦਿੱਤਾ ਹੋਵੇ। ਫੇਰ ਪਤਾ ਨਹੀਂ ਕੀ ਹੋਇਆ? ਇਕ ਸ਼ਾਮ ਨੂੰ ਕੁੜੀ ਦੇ ਪਿਓ ਨੇ ਆਪਣੀ ਇਹ ਵੱਡੀ ਧੀ ਉਸ ਵਲੈਤੀ ਮੁੰਡੇ ਨਾਲ ਨਿਕਾਹ ਦਿੱਤੀ। ਮੁੰਡੇ ਦੀ ਮਾਂ ਨੂੰ ਇਹ ਕਹਿ ਕੇ ਤਸੱਲੀ ਦਿੱਤੀ, 'ਤੁਸੀਂ ਕੁੜੀ ਈ ਲੈਣੀ ਏ, ਹੋਰ ਦੋ ਸਾਲਾਂ ਨੂੰ ਨਿੱਕੀ ਜਵਾਨ ਹੋ ਜਾਵੇਗੀ। ਤੁਹਾਡਾ ਪੁੱਤਰ ਉਹਦੇ ਨਾਲ ਵਿਆਹ ਕਰ ਸਕਦਾ ਏ। ਸਾਡੇ ਵੱਲੋਂ ਗੱਲ ਪੱਕੀ ਸਮਝੋ।`
ਅਜੇ ਤੀਕਰ ਮੁੰਡੇ ਨੂੰ ਉਸ ਅੱਗ ਦੇ ਤਾਅ ਦਾ ਅੰਦਾਜ਼ਾ ਨਹੀਂ ਸੀ। ਹੁਣ ਉਹਨੂੰ ਪਤਾ ਲੱਗਾ ਪਈ ਉਹ ਕੁੜੀ ਉਹਦੇ ਵਜੂਦ ਦਾ ਕਿੰਨਾ ਜ਼ਰੂਰੀ ਹਿੱਸਾ ਏ। ਫੇਰ ਉਹ ਦਿਨ ਵੀ ਆ ਗਿਆ ਜਦੋਂ ਕੁੜੀ ਨੇ ਸੱਤ ਸਮੁੰਦਰ ਪਾਰ ਟੁਰ ਜਾਣਾ ਸੀ। ਉਸ ਦਿਨ ਫ਼ਜਰੇ ਫ਼ਜਰ²ੇ ਉਹ ਲੁਕ ਕੇ ਮੁੰਡੇ ਦੇ ਘਰ ਆਈ। ਮੁੰਡਾ ਉਹਨੂੰ ਵੇਖ ਕੇ ਤ੍ਰਭਕ ਗਿਆ। ਉਹ ਕੁੜੀ, ਇੰਜ ਲੱਗਦਾ ਸੀ ਜਿਵੇਂ ਸੁੰਗੜ ਹੋ ਗਈ ਹੋਵੇ। ਉਹ ਹੈ ਤੇ ਉਹੋ ਸੀ ਪਰ ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਉਹਨੂੰ ਸ਼ਿਕੰਜੇ `ਚ ਕੱਸ ਕੇ ਛੋਟਾ ਕਰ ਦਿੱਤਾ ਹੋਵੇ। ਉਹਦੀਆਂ ਅੱਖਾਂ ਪੂਰੀ ਤਰ੍ਹਾਂ ਜੀਂਵਦੀਆਂ ਪਈਆਂ ਸਨ ਜਿਵੇਂ ਉਹਨਾਂ `ਚ ਅੱਗ ਬਦਲੀ ਹੋਵੇ। ਉਹਨੇ ਮੂੰਹੋਂ ਕੁਝ ਵੀ ਨਹੀਂ ਸੀ ਆਖਿਆ। ਬਸ ਆਪਣੀ ਨਾਜ਼ੁਕ ਤੇ ਸੋਹਣੀ ਨੱਕ `ਚੋਂ ਆਪਣੀ ਨਥਲੀ ਲਾਹੀ। ਨਥਲੀ `ਚ ਇਕ ਨਿੱਕਾ ਜਿਹਾ ਹਰਾ ਕਚੂਰ ਮੋਤੀ ਪਰੁੱਚਿਆ ਹੋਇਆ ਸੀ। ਉਹਨੇ ਮੂੰਹ ਦੂਜੇ ਪਾਸੇ ਫੇਰ ਇਹ ਨਥਲੀ ਜਿਹੜੀ ਮਸਾਂ ਚਾਂਦੀ ਦੀ ਇਕ ਪਤਲੀ ਜਿਹੀ ਤਾਰ ਨੂੰ ਗੋਲ ਕਰਕੇ ਬਣਾਈ ਗਈ ਸੀ, ਹੱਥ ਲੰਮਾ ਕਰਕੇ ਮੁੰਡੇ ਨੂੰ ਫੜਾ ਦਿੱਤੀ ਤੇ ਫੇਰ ਆਪਣੇ ਦੋਵੇਂ ਹੱਥ ਆਪਣੇ ਮੂੰਹ `ਤੇ ਰੱਖ ਕੇ ਵਾਪਸ ਨੱਠ ਗਈ ਤੇ ਫੇਰ ਉਹ ਕਦੀ ਵੀ ਪਰਤ ਕੇ ਨਾ ਆਈ।
ਪੰਜ ਸੱਤ ਸਾਲ ਮਗਰੋਂ ਮੁੰਡੇ ਦਾ ਵੀ ਵਿਆਹ ਹੋ ਗਿਆ। ਹੁਣ ਉਹਦੇ ਕੋਲ ਅੱਲ੍ਹਾ ਦਾ ਦਿੱਤਾ ਸਭ ਕੁਝ ਸੀ। ਪਰ ਉਹ ਇਕ ਵਾਰੀ, ਸਿਰਫ ਇਕ ਵਾਰੀ ਉਸ ਕੁੜੀ ਨੂੰ ਵੇਖਣਾ ਚਾਹੁੰਦਾ ਸੀ। ਪਰ ਉਹਦੀ ਇਹ ਹਸਰਤ ਕਦੀ ਵੀ ਪੂਰੀ ਨਾ ਹੋ ਸਕੀ। ਬਸ ਕੁੜੀ ਦੀ ਨਿਸ਼ਾਨੀ ਤੇ ਯਾਦ ਇਕ ਨਥਲੀ ਸੀ ਜਿਹੜੀ ਅੱਜ ਤੀਕਰ ਉਹਨੇ ਸਾਂਭ ਕੇ ਰੱਖੀ ਹੋਈ ਸੀ। ਫੇਰ ਉਹਦੀ ਆਲ ਔਲਾਦ ਵੀ ਸੱਤ ਸਮੁੰਦਰ ਪਾਰ ਈ ਸੈੱਟ ਹੋ ਗਈ, ਪਰ ਉਹ ਵਾਪਸ ਪਰਤ ਆਇਆ। ਅੱਜ ਵੀ ਉਹਨੂੰ ਕੁੜੀ ਦੀ ਉਡੀਕ ਸੀ ਜਿਹਦੇ ਕਰਕੇ ਉਹ ਕਿਧਰੇ ਹੋਰ ਵੱਸਣ ਨੂੰ ਤਿਆਰ ਨਹੀਂ ਸੀ।
ਪਤਾ ਨਹੀਂ ਕਿੰਨਾ ਕੁ ਚਿਰ ਬਾਬਾ ਇਨ੍ਹਾਂ ਸੂਲਾਂ ਵਰਗੀਆਂ ਤਿੱਖੀਆਂ ਯਾਦਾਂ ਨਾਲ ਆਪਣੀ ਰੂਹ ਨੂੰ ਫੱਟੜ ਕਰਦਾ ਰਿਹਾ। ਉਹਦੀਆਂ ਅੱਖੀਆਂ `ਚੋਂ ਵਗਦੇ ਅੱਥਰੂਆਂ ਨਾਲ ਜੰਮੂ ਦੇ ਤਣੇ ਉੱਤੇ ਲਕੀਰਾਂ ਜਿਹੀਆਂ ਪੈ ਗਈਆਂ ਸਨ। ਪਿਛਲੇ ਪੰਜਾਹ ਸਾਲਾਂ ਦੇ ਰੁਕੇ ਹੋਏ ਅੱਥਰੂ ਅੱਜ ਉਹਦੇ ਵੱਸੋਂ ਬਾਹਰ ਹੋ ਗਏ ਸਨ।
ਫੇਰ ਅੱਧੀ ਰਾਤ ਨੂੰ ਬਾਬੇ ਨੇ ਆਪਣੀ ਠੋਡੀ ਜੰਮੂ ਦੀ ਦੁਸਾਂਘੀ ਤੋਂ ਹਟਾਈ ਤੇ ਕਮਰੇ `ਚ ਜਾ ਕੇ ਜਿਵੇਂ ਮੰਜੀ ਉੱਤੇ ਢਹਿ ਪਿਆ।
ਹੁਣ ਬਾਬਾ ਜੰਮੂ ਦੇ ਰੁੱਖ ਤੋਂ ਪਰ੍ਹੇ ਪਰ੍ਹੇ ਰਹਿੰਦਾ ਸੀ। ਜਿਵੇਂ ਉੱਧਰ ਜਾਂਦਿਆਂ ਉਹਨੂੰ ਡਰ ਆਂਵਦਾ ਹੋਵੇ। ਉਹ ਜੰਮੂ ਵੱਲੋਂ ਨਾ ਉਮੀਦ ਹੋ ਗਿਆ ਸੀ। ਨਾ ਤੇ ਉਹਨੇ ਜੰਮੂ ਦੀ ਗੋਡੀ ਕੀਤੀ ਤੇ ਨਾ ਈ ਪਾਣੀ ਦਿੱਤਾ। ਫੇਰ ਮਈ ਦਾ ਮਹੀਨਾ ਆ ਗਿਆ। ਇਕ ਦਿਨ ਉਹਨੇ ਵਾਹਵਾ ਦੂਰੋਂ ਜੰਮੂ ਵੱਲ ਨਜ਼ਰ ਮਾਰੀ। ਜੰਮੂ ਦਵਾਲੇ ਬੇਸ਼ੁਮਾਰ ਡੇਹਮੂ ਉੱਡਦੇ ਪਏ ਸਨ। ਬਾਬੇ ਨੂੰ ਬੜਾ ਅਫਸੋਸ ਹੋਇਆ। ਉਹਨੇ ਸੋਚਿਆ ਪਈ ਉ


No Comment posted
Name*
Email(Will not be published)*
Website
Can't read the image? click here to refresh

Enter the above Text*