Bharat Sandesh Online::
Translate to your language
News categories
Usefull links
Google

     

ਸੰਸਕਾਰ
12 Nov 2011

ਕਿਰਨ ਚੌਪੜਾ-ਰੋਟੀ ਖਾਂਦਾ-ਖਾਂਦਾ ਗੋਲੂ ਕੁਝ ਪਰੇਸ਼ਾਨ  ਜਿਹਾ ਨਜ਼ਰ ਆਂ ਰਿਹਾ ਸੀ ਉਸਦੀ ਮਾਂ ਨੇ ਉਸਦੀ ਪਰਸ਼ਾਨੀ ਜਾਚ ਲਈ ਸੀ ,ਪਰ ਇਸਦੀ ਵਜਾ ਉਹ ਨਾ ਜਾਣ ਸਕੀ।

                                   ਗੋਲੂ ਅਠੱਵੀ ਜਮਾਤ ਵਿੱਚ ਹੋ ਗਿਆਂ ਹੈ ਵਿਗਿਆਨ ਵਿਸ਼ੇ ਵਿਚ ਕਮਜੋਰ ਹੋਣ ਕਾਰਣ ਉਸਦੇ ਪਾਪਾ,ਗੁਪਤਾ ਜੀ ਨੇੇੇ ਉਹਦੇ ਲਈ ਟਿਊਸ਼ਨ ਦਾ ਪ੍ਰਬੰਧ ਕਰ ਦਿੱਤਾ ਹੈ ਉਸਦੇ ਸਕੂਲ ਦੀ ਮੈਡਮ ਕੋਲ ,ਜੋ ਥੋੜੀ ਦੂਰ ਹੀ ਰਹਿੰਦੀ ਹੈ।ਅਨੁਪਮਾ ਮੈਡਮ ਕੋਲ ,ਜੋ ਉਸਦੀ ਦੀਦੀ ਈਨਾ ਦੀ ਸਹੇਲੀ ਹੈ ।ਜਦ ਤੱਕ ਈਨਾ ਇੱਥੇ ਸੀ,ਗੋਲੂ ਉਸ ਪਾਸੋ ਵਿਗਿਆਨ ਦਾ ਵਿਸ਼ਾ ਪੜ੍ਰ ਲੈਦਾਂ ਸੀ।ਪਰ ਪਿਛਲੇ ਸਾਲ ਊਸਨੂੰ ਵਕਾਲਤ ਵਿਚ ਦਾਖਲਾ ਮਿਲ ਜਾਣ ਕਾਰਣ ਗੋਲੂ ਨੂੰ ਉਸਦੀ ਸਹੇਲੀ ਕੋਲੋ ਟਿਊਸ਼ਨ ਰੱਖਣੀ ਪਰੀ।ਸਕੂਲੋ ਆ ਕੇ ਸ਼ਾਮ ਪੰਜ ਵਜੇ ਉਹ ਟਿਊਸ਼ਨ ਲਈ ਰਵਾਨਾ ਹੋ ਜਾਂਦਾ।

ਅੱਜ ਗੋਲੂ ਦਾ ਟਿਊਸ਼ਨ ਤੇ ਚੋਥਾ ਦਿਨ ਹੈੈ ਊਸਦੀ ਘਬਰਾਹਟ ਦੇਖਕੇੇ ਉਸਦੀ ਮੰਮੀ ਨੇ ਪੁਛਿਆਂ,

                                         ਗੋਲੂ ,ਕੀ ਗੱਲ ਹੈ ਬੇਟਾ?ਅੱਜ ਤੰੂ ਰੋਟੀ ਠੀਕ ਤਰਾ ਨਹੀ ਖਾ ਰਿਹਾ? ਕੀ ਸੋਚ ਰਿਹਾ ਏ?ਕੀ ਮੈਡਮ ਨੇ ਕੁਝ ਕਿਹਾ ਹੈ?”ਬੜੀ ਹਮਦਰਦੀ ਅਤੇ ਹਕੀਮੀ ਨਾਲ ਮਾਂ ਨੇ ਪੱੁਛਿਆਂ।

                      “ਨਹੀ ਮੰਮੀ, ਕੁਝ ਨਹੀ।ਵੈਸੇ ਈ”।ਗੋਲੂ ਨੇ ਟਾਲਿਆਂ।

  “ਕੁਝ ਤਾਂ ਹੈ ਬੇਟਾ।ਤੰੂ ਪਰੇਸ਼ਾਨ ਕਿੳ ਏ?ਕੁਝ ਚਾਹਿੰਦਾ ਹੈ ਤਾਂ ਦੱਸ।“ਮਾਂ ਨੇ ਫਿਰ ਪੁਛਿਆਂ, ਪਰ ਗੋਲੂ ਚੁਪ ਸੀ।ਜਿਵੇ ਕੁਝ ਸਵਾਲ ਉਸਦੇ ਜ਼ਹਿਨ ਵਿਚ ਸੀ,ਜਿਸਦਾਂ ਜਵਾਬ ਉਹ ਲੱਭ ਰਿਹਾ ਸੀ।ਨਾ ਹੀ ਊਸਨੂੰ ਇਹ ਸਵਾਲ ਕਰਨਾ ਆਉਦਾਂ ਸੀ ਤੇ ਨਾ ਆਪਣੀ ਉਲਝਣ ਦੀ ਸਮਝ ਆ ਰਹੀ ਸੀ।

                                        ਪਰ ਉਸਦੀ ਮਾਂ ਉਸ ਦੀ ਉਲਝਣ ਨੂੰ ਸਮਝ ਗਈ।ਉਸਨੇ ਪਿਆਰ ਨਾਲ ਗੋਲੂ ਨੂੰ ਪੁਛਿਆ ਤਾਂ ਗੋਲੂ ਬੋਲਿਆਂ,

                              “ਮੰਮੀ, ਪਤਾ ਨਹੀ ਕਿਉ, ਜਦੋ ਮੈ ਮੈਡਮ ਕੋਲ ਜਾਦਾ ਹਾਂ ਤਾਂ ਮੈਨੂੰ ਉਨਾਂ ਕੋਲੋ ਬੜਾ ਡਰ ਜਿਹਾ ਲੱਗਦਾ ਰਹਿੰਦਾ ਹੈ,ਜਿਸ ਕਾਰਣ ਮੈਂ ਠੀਕ ਤਰਾਂ ਪੜ ਵੀ ਨਹੀ ਸਕਦਾ।ਦੀਦੀ ਕੋਲੋ ਪੜਨ ਦੀ ਆਦਤ ਜੁ ਹੈ ਮੈਨੂੰ।“ਅਸਮੰਜਮ ਉਸ ਦੀਆਂ ਨਜ਼ਰਾ ਤੋ ਸਾਫ ਝਲਕ ਰਿਹਾ ਸੀ।ਮਾਂ ਜਾਣ ਗਈ ਸੀ ਕਿ ਗੋਲੂ ਨੂੰ ਕੀ ਪਰੇਸ਼ਾਨੀ ਹੈ ਅਸਲ ਵਿਚ ਉਹ ਬੜਾ ਭੋਲਾ ਅਤੇ ਸਾਊ ਬੱਚਾ ਹੈ,ਜੋ ਉਸਦੀ ਪਰੇਸ਼ਾਨੀ ਦਾ ਕਾਰਣ ਬਣ ਗਿਆ ਹੈ ਮੈਡਮ ਪ੍ਰਤਿ ਉਸਦਾ ੳਪਰਾਪਨ ਉਸਨੂੰ ਸਤਾ ਰਿਹਾ ਹੈ ਉਸ ਨਾਲ ਬੋਲਣ ਵਿਚ ਸ਼ਰਮ ਅਤੇ ਝਿਜਕ ਮਹਿਸੂਸ ਕਰਦਾ ਹੈ।

             ਮਾਂ ਨੇ ਗੋਲੂ ਨੂੰ ਪਿਆਰ ਨਾਲ ਦੁਲਾਰਦੇ ਹੋਣੇ ਸਮਝਾਇਆ,

           “ਗੋਲੂ ਬੇਟੇ,ਜ਼ਦੋ ਤੰੂ ਮੈਡਮ ਕੋਲ ਬੈਠਦਾ ਏ, ਤੰੂ ਆਪਣੇ ਦਿਮਾਗ ਵਿਚ ਇਹ ਸੋਚਿਆਂ ਕਰਕਿ ਤੰੂ ਆਪਣੀ ਈਨਾ ਦੀਦੀ ਕੋਲ ਹੀ ਬੈਠਾ ਪੜ੍ਰ ਰਿਹਾ ਏ।ਫਿਰ ਤੈਨੂੰ ਇਹ ਡਰ ਨਹੀ ਲੱਗਿਆਂ ਕਰੇੇਗਾ।ਏ ਵੀ ਤਾਂ ਉਹ ਤੇਰੀ ਦੀਦੀ ਹੀ ਏ ਨਾ”।

                      ਮਾਂ ਦੇ ਇਸ ਵਿਵੇਕਪੂਰਨ ਜਵਾਬ ਨੇ ਗੋਲੂ ਦੇ ਪਰੇਸ਼ਾਨ  ਮਨ ਨੂੰ ਹਿੰਮਤ ਦਿੱਤੀ,ਹੌਸਲਾ ਦਿੱਤਾ,ਇਕ ਆਦਰਸ਼ ਰਸਤਾ ਦੱਸਿਆਂ।ਉਸਦਾ ਮੁਰਝਾਇਆਂ ਚਿਹਰਾ ਖਿਲ ਉੱਠਿਆਂ।ਮਨ ਦੀ ਸਾਰੀ ਉਲਝਣ ਦੂਰ ਹੋ ਗਈ ਤੇ ਖੁਸ਼ੀ ਨਾਲ ਭਰ ਕੇ ਉਹ ਮਾਂ ਦੇ ਸੀਨੇ ਨਾਲ ਲੱਗ ਪਿਆਂ।ਜਿਹੜਾ ਦੱੁਧ ਦਾ ਗਿਲਾਸ ਪੀਣਾ ਉਸਨੂੰ ਔਖਾ ਲੱਗ ਰਿਹਾ ਸੀ,ਉਸਨੂੰ ਹੁਣ ਉਹ ਇਕੋ ਸਾਹੇ ਪੀ ਗਿਆਂ।

                             ਥਂੈੈਕ ਯੂ ਮੰਮਾਂ।ਮੈ ਅਨੂ ਦੀਦੀ ਕੋਲ ਜਾ ਰਿਹਾ ਹਾਂ ।“ਕਹਿੰਦਾ ਹੋਇਆਂ ਉਹ ਖੁਸ਼ੀ-ਖੁਸ਼ੀ ਸਾਈਕਲ ਤੇ ਸਵਾਰ ਹੋ ਗਿਆਂ।

                         ਗੋਲੂ ਦੀ ਮਾਂ ਵਾਂਗ ਜੇ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਉਮਰ ਦੇ ਤਕਾਜ਼ੇੇ ਕਾਰਣ ਉਪਜੀਆਂ ਮੁਸ਼ਕਲਾਂ ਨੂੰ ਵਿਵੇਕਪੂਰਵਕ ਹੱਲ ਕਰਨ, ਤਾਂ ਸਾਡੀ ਆੳਣ ਵਾਲੀ ਪੀੜੀ ਚੰਗੇ ਸੰਸਕਾਰਾਂ ਦੀ ਧਨੀ ਬਣ ਜਾਵੇ ਅਤੇ ਬੱਚੇ ਤੇ ਨੋਜਵਾਨ ਆਤਮ-ਵਿਸ਼ਵਾਸ ਨਾਲ ਆਪਣੀ ਜ਼ਿੰਦਗੀ ਬਸਰ ਕਰਨੀ ਸਿੱਖ ਜਾਣ।ਰਿਸ਼ਤਿਆਂ ਵਿਚ ਹੋ ਰਹੀ ਟੁੱਟ-ਭੱਜ ਤੋ ਸਮਾਜ,ਪਰਿਵਾਰ ਅਤੇ ਹਰ ਵਿਅਕਤੀ ਬਚ ਜਾਵੇੇਂ।


No Comment posted
Name*
Email(Will not be published)*
Website
Can't read the image? click here to refresh

Enter the above Text*