October 6, 2011 admin

ਅੰਮ੍ਰਿਤਸਰ ਵਿੱਚ ਵਿੱਦਿਅਕ ਸ਼ੈਸਨ 2012-13 ਲਈ ਛੇਂਵੀ ਜਮਾਤ ਲਈ ਦਾਖਲਾ ਫਾਰਮ ਭਰੇ ਜਾ ਰਹੇ ਹਨ

ਅੰਮ੍ਰਿਤਸਰ ਵਿੱਚ ਵਿੱਦਿਅਕ ਸ਼ੈਸਨ 2012-13 ਲਈ ਛੇਂਵੀ ਜਮਾਤ ਲਈ ਦਾਖਲਾ ਫਾਰਮ ਭਰੇ ਜਾ ਰਹੇ ਹਨ

ਅੰਮ੍ਰਿਤਸਰ – ਜਵਾਹਰ ਨਵੋਦਿਆ ਵਿਦਿਆਲਿਆ, ਅੰਮ੍ਰਿਤਸਰ ਵਿੱਚ ਵਿੱਦਿਅਕ ਸ਼ੈਸਨ 2012-13 ਲਈ ਛੇਂਵੀ ਜਮਾਤ ਲਈ ਦਾਖਲਾ ਫਾਰਮ ਭਰੇ ਜਾ ਰਹੇ ਹਨ, ਇਹ ਜਾਣਕਾਰੀ ਦਿੰਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ (ਰਮਦਾਸ), ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਸਾਲ 2011-12 ਵਿੱਚ ਜ਼ਿਲਾਂ੍ਹ ਅੰਮ੍ਰਿਤਸਰ ਦੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਹੋਣ ਅਤੇ ਜਿਨ੍ਹਾਂ ਦੀ ਜਨਮ ਮਿਤੀ 01-05-1999 ਤੋਂ 30-04-2003 ਦੇ ਵਿਚਕਾਰ ਹੋਵੇ, ਉਹ ਦਾਖਲਾ ਫਾਰਮ ਭਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਖਾਣ-ਪੀਣ, ਰਹਿਣ-ਸਹਿਣ, ਕਿਤਾਬਾਂ-ਕਾਪੀਆਂ ਅਤੇ ਵਰਦੀਆਂ ਆਦਿ ਦੀ ਸਹੂਲਤ ਮੁਫ਼ਤ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ (ਰਮਦਾਸ), ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਡੀ. ਈ. ਓ ਦਫ਼ਤਰ ਅਤੇ ਹਰੇਕ ਬਲਾਕ ਸਿੱਖਿਆ ਅਫ਼ਸਰ ਕੋਲੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਦਾਖਲਾ ਫਾਰਮ ਪੂਰੀ ਤਰ੍ਹਾਂ ਸਾਫ਼ ਅੱਖਰਾਂ ਵਿੱਚ ਭਰ ਕੇ ਅਜਨਾਲਾ, ਮਜੀਠਾ, ਰਈਆ ਅਤੇ ਤਰਸਿੱਕਾ ਦੇ ਬਲਾਕ ਸਿੱਖਿਆ ਦਫ਼ਤਰ ਵਿੱਚ 31 ਅਕਤੂਬਰ ਤੱਕ ਜਮਾਂ੍ਹ ਕਰਵਾਏ ਜਾਣ। ਉਨ੍ਹਾਂ ਦਸਿਆ ਕਿ ਇਸ ਦਾਖਲੇ ਸਬੰਧੀ ਰਾਖਵਾਂਕਰਨ ਨਵੋਦਿਆ ਵਿਦਿਆਲਿਆ ਸਮਿਤੀ ਦੇ ਨਿਯਮਾਂ ਅਨੁਸਾਰ ਹੋਵੇਗਾ ਅਤੇ ਦਾਖਲਾ ਫਾਰਮ www.navodaya.nic.in ਵੈੱਬਸਾਈਟ ਤੋਂ ਵੀ ਡਾਊਂਨਲੋਡ ਕੀਤੇ ਜਾ ਸਕਦੇ ਹਨ।

Translate »