October 13, 2011 admin

ਸੜਕਾਂ ਦੀ ਹਾਲਤ ਨਾ ਸੁਧਰੀ ਤਾਂ ਧਰਨਾ ਦਿਆਗੇ : ਜੰਗੀ

ਲੁਧਿਆਣਾ-  ਸ਼ਹਿਰ ਦੀਆਂ ਪਾਸ਼ ਕਲੋਨੀਆ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਸਥਾਨਕ ਲੋਕ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਕਾਰਨ ਅੱਜ ਸਥਾਨਕ ਫਲਾਵਰ ਇਨਕਿਲੇਵ ਵਿਚ ਅਹਿਮ ਮੀਟਿੰਗ ਹਰਵਿੰਦਰ ਸਿੰਘ ਕਾਲੜਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਪੁੱਡਾ ਦੀ ਮਾੜੀ ਕਾਰਗੁਜਾਰੀ ਦੇ ਕਾਰਨ ਫਲਾਵਰ ਇਨਕਿਲੇਵ, ਬਸੰਤ ਐਵੀਨਿਊ, ਜਨਤਾ ਐਵੀਨਿਊ ਅਤੇ ਦੁੱਗਰੀ ਫੇਸ-1,2,3 ਦੀਆਂ ਸੜਕਾਂ ਤੇ ਸਫਾਈ ਵਿਵਸਥਾ ਤੇ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਜੋਗਿੰਦਰ ਸਿੰਘ ਜੰਗੀ ਨੇ ਕਿਹਾ ਕਿ ਉਹ ਕਈ ਵਾਰ ਇਲਾਕਾ ਨਿਵਾਸੀਆ ਦੇ ਨਾਲ ਇਸ ਪਾਸੇ ਧਿਆਨ ਦੇਣ ਲਈ ਉਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀ ਤੇ ਪੁੱਡਾ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੱਤੇ ਪਏ ਹਨ। ਜਿਸ ਕਾਰਨ ਇਲਾਕੇ ‘ਚ ਡੇਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੇ ਆਪਣੀ ਪਕੜ ਬਣਾਈ ਹੋÂਂੀ ਹੈ ਅੱਜ ਕੋਈ ਘਰ ਅਜਿਹਾ ਨਹੀਂ ਜਿਥੇ ਇਨ•ਾਂ ਬਿਮਾਰੀਆਂ ਦੇ ਨਾਲ ਮਰੀਜ਼ ਨਾ ਹੋਵੇ। ਅੰਤ ਵਿਚ ਇਲਾਕਾ ਨਿਵਾਸੀਆਂ ਨੇ ਪੁੱਡਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਂਏ ਸ. ਜੰਗੀ ਨੇ ਕਿਹਾ ਕਿ ਅਗਰ ਪੁੱਡਾ ਦੇ ਅਧਿਕਾਰੀਆਂ ਨੇ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ ਤਾਂ ਉਹ ਪੁੱਡਾ ਦਫ਼ਤਰ ਦੇ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋ ਜਾਣਗੇ। ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਜੰਗੀ, ਗੁਰਪ੍ਰੀਤ ਸਿੰਘ ਸੰਨੀ ਕਾਲੜਾ, ਜਤਿੰਦਰ ਪਾਲ ੰਿਘ ਕਾਕਾ, ਮੰਗਤ ਸਿੰਘ ਕਾਲੜਾ, ਰਾਜਪਾਲ ਸਿੰਘ ਰਾਜੂ, ਗਗਨਦੀਪ ਸਿੰਘ ਬੱਠਲਾ, ਬਲਵਿੰਦਰ ਸਿੰਘ ਪਨੇਸਰ, ਜਗਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਬੀਨਾ, ਦਵਿੰਦਰ ਸਿੰਘ ਟੀਨਾ, ਤਰਨਜੀਤ ਸਿੰਘ ਟਿੰਕੂ, ਜਸਕਰਨ ਸਿੰਘ ਦੀ ਸ਼ਾਮਲ ਹੋਏ।  
ਫੋਟੋ ਕੈਪਸ਼ਨ- ਮੀਟਿੰਗ ਤੋਂ ਜਾਣਕਾਰੀ ਦਿੰਦੇ ਜੋਗਿੰਦਰ ਸਿੰਘ ਜੰਗੀ ਨਾਲ ਸਨੀ ਕਾਲੜਾ ਤੇ ਹੋਰ।              
ਮਨਪ੍ਰੀਤ ਬਾਦਲ ਦੀ ਲੁਧਿਆਣਾ ਫੇਰੀ ਦੀਆਂ ਤਿਆਰੀਆ ਮੁਕੰਮਲ : ਮਠਾੜੂ
ਲੁਧਿਆਣਾ,12 ਅਕਤੂਬਰ () ਹੱਕ ਸੱਚ ਦਾ ਦਿਲੋਂ ਸਾਥ ਦਿਉ ਤਾਂ ਜੋ ਪੰਜਾਬ ‘ਚ ਮੁੜ ਤੋਂ ਖੁਸ਼ਹਾਲੀ ਪਰਤੇ, ਕਿਉਂਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਉਣ ਨਾਲ ਪੰਜਾਬ ਵਿਚੋਂ ਲੁੱਟਾਂ-ਖੋਹਾਂ ਤੇ ਭ੍ਰਿਸਟਾਚਾਰ ਦਾ ਸਮਾਂ ਖਤਮ  ਹੋਣ ਵਾਲਾ ਹੈ। ਮੌਜੂਦਾ ਸਰਕਾਰ ਦੀ ਮਾੜੀ ਕਾਰਗੁਜਾਰੀ ਦੇ ਸਦਕਾ ਅੱਜ ਪੰਜਾਬ ਦਾ ਹਰ ਵਰਗ ਦੁੱਖੀ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੰਦਾ ਜਾ ਰਿਹਾ ਹੈ। ਇਸ ਨਾਜੁਕ ਸਮੇਂ ‘ਚ ਸਾਨੂੰ ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁੱਖੀ ਇਕ ਮੇਹਨਤੀ ਤੇ ਤਿਆਗੀ ਪੁਰਸ਼ ਸ. ਮਨਪੀ੍ਰਤ ਸਿੰਘ ਬਾਦਲ ਦਾ ਹਰ ਮੋੜ ਤੇ ਸਾਥ ਦੇਣਾ ਚਾਹੀਦਾ ਹੈ। ਇਹ ਵਿਚਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਲੁਧਿਆਣਾ ਤੋਂ ਸਰਗਮ ਵਰਕਰ ਸ. ਪ੍ਰਕਾਸ਼ ਸਿੰਘ ਮਠਾੜੂ ਤੇ ਸ. ਹਰਚਰਨ ਸਿੰਘ ਮਠਾੜੂ ਨੇ ਸ. ਮਨਪ੍ਰੀਤ ਸਿੰਘ ਬਾਦਲ ਦੀ 14 ਅਕਤੂਬਰ ਦੀ ਲੁਧਿਆਣਾ ਦੇ ਜੀ.ਟੀ ਰੋਡ ਨਜਦੀਕ ਫਾਇਰ ਬ੍ਰਿਗੇਡ ਸਥਿਤ ਸੋਨਾ ਪੈਲੇਸ ਵਿਖੇ ਆਉਣ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਸਮਾਰੋਹ ਦੀਆ ਚੱਲ ਰਹੀਆਂ ਤਿਆਰੀਆ ਦੇ ਮੌਕੇ ਹੋਈ ਗੱਲਬਾਤ ਦੌਰਾਨ ਕਹੇ। ਸ. ਮਠਾੜੂ ਤੇ ਬਿੱਟੂ ਨੇ ਕਿਹਾ ਕਿ 14 ਅਕਤੂਬਰ ਨੂੰ ਸ. ਮਨਪ੍ਰੀਤ ਸਿੰਘ ਬਾਦਲ ਲੁਧਿਆਣਾ ਵਿਚ ਵੱਖ-ਵੱਖ ਥਾਵਾਂ ਤੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸ. ਬਾਦਲ ਕਈ ਸਨਅਤਕਾਰਾਂ ਨੂੰ ਵੀ ਮਿਲਣਗੇ। ਇਸ ਮੌਕੇ ਕਲਦੀਪ ਸਿੰਘ, ਅਵਤਾਰ ਸਿੰਘ ਟਿੰਕਾ, ਅਵਤਾਰ ਸਿੰਘ ਤਾਰੀ, ਹਰਚਰਨ ਸਿੰਘ, ਸਤਿੰਦਰਪਾਲ ਸਿੰਘ,ਅਜੀਤ ਸਿੰਘ, ਜਤਿੰਦਰ ਸਿੰਘ ਛਾਬੜਾ, ਦਵਿੰਦਰ ਖੰਨਾ, ਸੁਰਿੰਦਰ ਗਰਗ, ਪਰਮਜੀਤ ਸਿੰਘ ਅਲੰਗ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਵਿਰਦੀ, ਹਰਜੀਤ ਸਿੰਘ ਲਾਲੀ, ਅਸ਼ੋਕ ਕੁਮਾਰ, ਮਨਮੋਹਣ ਸਿੰਘ ਰਾਜੂ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਹੁੰਦਲ, ਪਰਮਜੀਤ ਸਿੰਘ ਸ਼ਿਮਲਾਪੁਰੀ, ਗੁਰਮੁੱਖ ਸਿੰਘ ਟੋਨੀ, ਰਾਜ ਕੁਮਾਰ ਗੁਪਤਾ, ਜਗਜੀਤ ਸਿੰਘ, ਬਲਜੀਤ ਸਿੰਘ, ਭਾਗ ਸਿੰਘ, ਪ੍ਰਵੀਨ ਕੁਮਾਰ, ਜਗਜੀਤ ਸਿੰਘ, ਦੀਪਕ ਕੁਮਾਰ, ਡਾ. ਬਾਜਵਾ, ਜੋਤੀ ਕੁਮਾਰ, ਸੁਰਿੰਦਰ ਮਣਕੂ, ਲਖਵਿੰਦਰ ਸਿੰਘ ਲੱਭਾ, ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ- ਗੱਲਬਾਤ ਕਰਦੇ ਹੋਏ ਪ੍ਰਕਾਸ਼ ਸਿੰਘ ਮਠਾੜੂ, ਹਰਚਰਨ ਸਿੰਘ, ਅਵਤਾਰ ਸਿੰਘ ਤਾਰੀ ਤੇ ਹੋਰ।      

 

Translate »