October 20, 2011 admin

ਪੰਜਾਬ ਵਿਚ 48 ਲੱਖ ਟਨ ਝੋਨੇ ਦੀ ਖਰੀਦ,ਖਰੀਦ ਸਬੰਧੀ ਫਿਰੋਜ਼ਪੁਰ ਜ਼ਿਲ•ਾ ਪਹਿਲੇ ਸਥਾਨ ਤੇ :ਗੁਰੂ

ਮੰਡੀਆਂ ਵਿਚੋਂ ਖਰੀਦੇ ਗਏ ਝੋਨੇ ਦੀ 88 ਪ੍ਰਤੀਸ਼ਤ ਲਿਫਟਿੰਗ ਹੋਈ।
ਫਿਰੋਜ਼ਪੁਰ- ਰਾਜ ਦੇ ਵੱਖ-ਵੱਖ ਖਰੀਦ ਕੇਂਦਰ ਵਿਚ ਕੱਲ ਸ਼ਾਮ ਤੱਕ 49.5 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 48 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ । ਇਹ ਜਾਣਕਾਰੀ ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਸ੍ਰ ਦਰਬਾਰਾ ਸਿੰਘ ਗੁਰੂ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜ਼ਿਲ•ੇ ਦੇ ਤਲਵੰਡੀ ਭਾਈ, ਜ਼ੀਰਾ, ਕੁਲਗੜੀ, ਸਾਂਦੇ ਹਾਸ਼ਮ, ਫਿਰੋਜ਼ਪੁਰ ਸ਼ਹਿਰ ਤੇ ਅਨਾਜ ਮੰਡੀ ਫਿਰੋਜ਼ਪੁਰ ਛਾਉਣੀ ਦਾ ਦੌਰਾ ਕਰਨ ਮੌਕੇ ਦਿੱਤੀ। ਇਸ ਮੌਕੇ ਉਨ•ਾਂ ਦੇ ਨਾਲ ਕਮਿਸ਼ਨਰ ਫਿਰੋਜ਼ਪੁਰ ਤੇ ਫਰੀਦਕੋਟ ਡਵੀਜਨ ਸ੍ਰੀ ਆਰ.ਵੈਂਕਟਰਤਨਮ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ.ਖਰਬੰਦਾ, ਜ਼ਿਲ•ਾ ਪੁਲੀਸ ਮੁੱਖੀ ਸ੍ਰ ਸੁਰਜੀਤ ਸਿੰਘ, ਸ੍ਰੀ ਸੁਭਾਸ਼ ਚੰਦਰ ਐਸ.ਡੀ.ਐਮ, ਸ੍ਰ ਮਨਜੀਤ ਸਿੰਘ ਤਹਿਸੀਲਦਾਰ, ਸ੍ਰ ਬਲਜਿੰਦਰ ਸਿੰਘ ਢਿੱਲੋਂ ਡੀ.ਐਫ.ਐਸ.ਸੀ, ਸ੍ਰ ਮਨਜੀਤ ਸਿੰਘ ਜ਼ਿਲ•ਾ ਮੰਡੀ ਅਫਸਰ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜਰ ਸਨ।
ਪ੍ਰਮੁੱਖ ਸਕੱਤਰ ਸ੍ਰ ਦਰਬਾਰਾ ਸਿੰਘ ਗੁਰੂ ਨੇ ਦੱÎਸਿਆ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ  ਦੇ ਆਦੇਸ਼ਾ ਅਨੁਸਾਰ ਖਰੀਦ ਪ੍ਰਬੰਧਾਂ ਸਬੰਧੀ ਪੂਰੇ ਰਾਜ ਨੂੰ 6 ਸੈਕਟਰਾ ਵਿਚ ਵੰਡੀਆ ਗਿਆ ਹੈ ਅਤੇ ਹਰੇਕ ਸੈਕਟਰ ਦਾ ਇੰਚਰਾਜ ਸੈਕਟਰੀ ਪੱਧਰ ਦੇ ਅਧਿਕਾਰੀ ਨੂੰ ਲਗਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਪੂਰੇ ਰਾਜ ਵਿਚ ਖਰੀਦ, ਲਿਫਟਿੰਗ ਅਤੇ ਕਿਸਾਨਾਂ ਨੂੰ ਅਦਾਇਗੀ ਸਬੰਧੀ ਕਿਸੇ ਤਰਾਂ ਦੀ ਦਿੱਕਤ ਨਹੀ ਆ ਰਹੀ। ਉਨ•ਾਂ ਦੱਸਿਆ ਕਿ ਹੁਣ ਤੱਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ 45 ਲੱਖ ਟਨ ਝੋਨਾਂ ਖਰੀਦਿਆ ਗਿਆ ਹੈ ਜਦਕਿ ਬਾਕੀ ਪ੍ਰਾਈਵੇਟ ਵਪਾਰੀਆਂ ਵੱਲੋਂ । ਸਰਕਾਰੀ ਖਰੀਦ ਵਿਚੋਂ 30 ਲੱਖ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਤੇ ਬਾਕੀ ਰਹਿੰਦੀ ਵੀ 2-3 ਦਿਨਾਂ ਵਿਚ ਹੋ ਜਾਵੇਗੀ। ਉਨ•ਾਂ ਦੱਸਿਆ ਕਿ ਸਾਰੀਆਂ ਡਵੀਜਨਾਂ ਦੇ ਕਮਿਸ਼ਨਰ ਅਤੇ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਰੱਖ ਰਹੇ ਹਨ ਅਤੇ ਮੁੱਖ ਮੰਤਰੀ ਵੱਲੋਂ ਰੋਜਾਨਾਂ ਉਨ•ਾਂ ਤੋ ਖਰੀਦ ਸਬੰਧੀ ਜਾਣਕਾਰੀ ਲਈ ਜਾਦੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿਚ ਬਾਰਦਾਨਾ ਮੋਜੂਦ ਹੈ। ਉਨ•ਾਂ ਦੱÎਸਿਆ ਕਿ ਫਿਰੋਜ਼ਪੁਰ ਜ਼ਿਲ•ਾ ਖਰੀਦ ਸਬੰਧੀ ਰਾਜ ਵਿਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਅਤੇ ਇਸ ਜ਼ਿਲ•ੇ ਵਿਚ ਪੰਜ ਲੱਖ ਮੀਟਰਕ ਟਨ ਤੋਂ ਜਿਆਦਾ ਝੋਨਾ ਖਰੀਦਿਆ ਗਿਆ ਹੈ।

Translate »