October 22, 2011 admin

ਸਰਦਾਰ ਬਾਦਲ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ ਦੀ ਇਮਾਰਤ ਦਾ ਉਦਘਾਟਨ

ਅੰੰਮ੍ਰਿਤਸਰ – ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਵੇਂ ਸਥਾਪਿਤ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ ਦੀ ਇਮਾਰਤ ਦਾ ਉਦਘਾਟਨ ਕੀਤਾ। ਇਹ ਕਾਲਜ ਯੂ.ਜੀ.ਸੀ. ਦੀ ਸਕੀਮ ਅਧੀਨ ਸਾਰੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ 374 ਜਿਲ੍ਹਿਆਂ ਵਿਚ ਖੋਲ੍ਹੇ ਜਾਣ ਵਾਲੇ ਕਾਲਜਾਂ ਵਿਚੋਂ ਇਕ ਹੈ।
       ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਸਵਾਗਤੀ ਸ਼ਬਦ ਕਹੇ।  ਯੂਨੀਵਰਸਿਟੀ ਦੇ ਰਜਿਸਟਰਾਰ , ਡਾ. ਇੰਦਰਜੀਤ ਸਿੰਘ ਨੇ ਸਟੇਜ਼ ਦਾ ਸੰਚਾਲਨ ਕੀਤਾ। ਕਾਲਜ ਦੀ ਪ੍ਰਿੰਸੀਪਲ, ਡਾ. ਮਿਸਜ਼ ਮੋਹਨਜੀਤ ਸੇਠੀ ਨੇ ਮੁੱਖ ਮਹਿਮਾਨ, ਹਲਕੇ ਦੇ ਐਮ.ਐਲ.ਏ., ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਕਾਲਜ ਵਿਕਾਸ ਕੌਂਸਲ ਦੇ ਡੀਨ, ਡਾ. ਐਮ.ਐਸ. ਹੁੰਦਲ, ਰਜਿਸਟਰਾਰ, ਡਾ. ਇੰਦਰਜੀਤ ਸਿੰਘ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ, ਪ੍ਰੋ. ਹਰੀਸ਼ ਸ਼ਰਮਾ ਤੋਂ ਇਲਾਵਾ ਮੌਕੇ ਤੇ ਹਾਜ਼ਰ ਪਿੰਡਾਂ ਦੇ ਸਰਪੰਚਾਂ ਤੇ ਹੋਰ ਪਤਵੰਤਿਆਂ ਨੂੰ ਜੀ-ਆਇਆਂ ਆਖਿਆ। ਹਲਕੇ ਦੇ ਐਮ.ਐਲ.ਏ., ਸ੍ਰੀ ਵਿਰਸਾ ਸਿੰੰਘ ਵਲਟੋਹਾ ਨੇ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਭੰਗੜਾ ਅਤੇ ਸ਼ਹੀਦ ਭਗਤ ਸਿੰਘ ਬਾਰੇ ਇਕ ਸਕਿਟ ਵੀ ਪੇਸ਼ ਕੀਤੀ।
       ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲ ਦੇ ਸਮੇਂ ਦੌਰਾਨ ਇਸ ਤਰ੍ਹਾਂ 17 ਕਾਲਜ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਦੋਂ ਤੋਂ ਤਾਲੀਮ ਸ਼ੁਰੂ ਹੋਈ ਹੈ, ਕੇਵਲ 50 ਕਾਲਜ ਹੀ ਸਨ, ਏਨੇ ਚਿਰ ਵਿਚ ਏਨੇ ਕਾਲਜ ਖੁਲ੍ਹ ਜਾਣੇ ਬੜੀ ਵਡੀ ਗਲ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਇਲਾਵਾ ਹੋਰ 6 ਯੂਨੀਵਰਸਿਟੀਆਂ ਵੀ ਖੁਲ੍ਹ ਗਈਆਂ ਹਨ ਅਤੇ ਤਿੰਨ ਹੋਰ ਯੂਨੀਵਰਸਿਟੀਆਂ ਨੂੰ ਖੋਲ੍ਹਣ ਲਈ ਪੱਤਰ ਜਾਰੀ ਕੀਤੇ ਗਏ ਹਨ।
       ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਬੱਚੀਆਂ ਨੂੰ ਮਿਆਰੀ ਸਿਖਿਆ ਨਹੀਂ ਮਿਲਦੀ ਸੀ, ਦਲਿਤ ਅਤੇ ਗਰੀਬਾਂ ਦਾ ਬੱਚਾ ਨਹੀਂ ਪੜ੍ਹ ਸਕਦਾ ਸੀ, ਅਸੀਂ ਉਨ੍ਹਾਂ ਲਈ ਅਦਰਸ਼ ਸਕੂਲ ਖੋਲ੍ਹੇ ਹਨ। ਤਾਲੀਮ ਪੱਖੋਂ ਅਸੀਂ ਪਿਛੇ ਹਾਂ, ਸਿਖਿਆ ਤੋਂ ਬਿਨ੍ਹਾਂ ਤੱਰਕੀ ਨਹੀਂ ਹੋ ਸਕਦੀ। ਅਸੀਂ ਸਭ ਤੋਂ ਜ਼ਿਆਦਾ ਧਿਆਨ ਵਿਕਾਸ ਦੇ ਨਾਲ ਸਿਖਿਆ ਵਲ ਦਿਤਾ ਹੈ। ਅਣਗੌਲੇ ਰਹਿਣ ਕਾਰਣ ਸਿਖਿਆ ਦੇ ਖੇਤਰ ਵਿਚ ਪੰਜਾਬ ਪਹਿਲਾਂ ਚੌਦਵੇਂ ਨੰਬਰ ‘ਤੇ ਸੀ, ਹੁਣ ਉਹ ਤੀਜੇ ਨੰਬਰ ‘ਤੇ ਆ ਗਿਆ ਹੈ।
       ਇਸ ਮੌਕੇ ਸਰਦਾਰ ਬਾਦਲ ਨੇ ਜਿਥੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਯੂਨੀਵਰਸਿਟੀ ਵਲੋਂ ਕਾਲਜ ਖੋਲ੍ਹਣ ਵਿਚ ਦਿਖਾਈ ਦਿਲਚਸਪੀ ਦੀ ਪ੍ਰਸੰਕੀਤੀ ਅਤੇ ਉਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਲਜ ਦਾ ਸਟਾਫ ਵੀ ਵਧੀਆ ਰੱਖਿਆ ਹੈ। ਉਨ੍ਹਾਂ ਯਕੀਨ ਦਵਾਇਆ ਕਿ ਕਾਲਜ ਦੀਆਂ ਹੋਰ ਇਮਾਰਤਾਂ, ਖੇਡ ਮੈਦਾਨ ਅਤੇ ਹੋਸਟਲ ਬਣਾਉਣ ਵਰਗੀਆਂ ਕਮੀਆਂ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ।
       ਮੁੱਖ ਮੰਤਰੀ ਨੇ ਕਿਹਾ ਕਿ ਸਾਧਾਰਣ ਪੜ੍ਹਾਈ ਦਾ ਓਨਾ ਫਾਇਦਾ ਨਹੀਂ। ਪੜ੍ਹਾਈ ਉਹ ਦੇਣੀ ਚਾਹੀਦੀ ਹੈ ਜਿਸ ਨਾਲ ਜਿੰਵਿਚ ਅਸੀਂ ਸਫਲ ਹੋ ਸਕੀਏ ਅਤੇ ਸਾਨੂੰ ਰੋਜ਼ਗਾਰ ਮਿਲਣ ਦਾ ਫਿਕਰ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਆਈ.ਆਈ.ਟੀ. ਵਿਚ ਪੜ੍ਹਾਉਦੇ ਰਹੇ ਹਨ ਅਤੇ ਉਨ੍ਹਾਂ ਨੂੰ ਪੇਂਡੂ ਪਿਛੋਕੜ ਹੋਣ ਕਾਰਨ ਪੇਂਡੂ ਜਿੰਦਾ ਸਭ ਪਤਾ ਹੈ। ਉਹ ਇਸ ਦਿਹਾਤੀ ਖੇਤਰ ਦੀ ਮਿਆਰੀ ਪੜ੍ਹਾਈ ਵਲ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਸਰੱਹਦੀ ਇਲਾਕੇ ਵਿਚ ਦੋ ਸਕੂਲ ਅਤੇ ਇਕ ਕਾਲਜ ਖੋਲ੍ਹਿਆ ਗਿਆ ਹੈ ਅਤੇ ਮੈਡੀਕਲ ਸੇਵਾਵਾਂ ਦੀ ਪੜ੍ਹਾਈ ਲਈ ਚੋਹਲਾ ਸਾਹਿਬ ਵਿਖੇ ਪੈਰਾ-ਮੈਡੀਕਲ ਦੀ ਪੜ੍ਹਾਈ ਲਈ ਸੰਸਥਾ ਬਣਾਈ ਜਾਏਗੀ।
       ਇਸ ਤੋਂ ਪਹਿਲਾਂ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਯੂ.ਜੀ.ਸੀ. ਦੀ ਇਸ ਸਕੀਮ ਅਧੀਨ ਕੋਈ ਵੀ ਕਾਲਜ ਚਾਲੂ ਨਹੀਂ ਹੋ ਸਕਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵਲੋਂ 4 ਕਾਲਜ ਮਿਲੇ ਸਨ, ਜੋ ਚੂੰਘ ਪਿੰਡ ਸਮੇਤ ਨਰੋਟ ਜੈਮਲ ਸਿੰਘ, ਮਿਠੱੜਾ ਅਤੇ ਵੇਰਕਾ ਵਿਖੇ ਚਲ ਰਹੇ ਹਨ। ਇਨ੍ਹਾਂ ਸਾਰੇ ਕਾਲਜਾਂ ਵਿਚ ਬੀ.ਏ. ਕੋਰਸਾਂ ਤੋਂ ਇਲਾਵਾ ਵੋਕੇਸ਼ਨਲ ਟਰੇਨਿੰਗ ਵੀ ਦੇਣ ਦੀ ਯੋਜਨਾ ਹੈ ਤਾਂ ਜੋ ਵਿਦਿਆਰਥੀ ਪੜ੍ਹ ਕੇ ਨੌਕਰੀ ਹਾਸਲ ਕਰ ਸਕਣ।
       ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਵਲੋਂ ਪਿੰਡਾਂ ਦੇ ਲੋਕਾਂ ਦੇ ਜੀਵਨ ਮਿਆਰ ਨੂੰ ਚੁਕਣ ਲਈ ਬਿਹਤਰ ਸਿਖਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਲਜ ਵਿਚ ਪੋਸਟ-ਗਰੈਜੂਏਟ ਕੋਰਸ ਸ਼ੁਰੂ ਕਰਕੇ ਇਸ ਨੂੰ ਸਿਖਿਆ ਦਾ ਨਿਊਕਲਿਸ ਕੇਂਦਰ ਬਣਾਇਆ ਜਾਵੇਗਾ ਤਾਂ ਜ਼ੋ ਇਸ ਖੇਤਰ ਦੇ ਪਿੰਡਾਂ ਦੀ ਪੜ੍ਹਾਈ ਦਾ ਸਤਰ ਉਚਾ ਹੋਵੇ।
       ਉਨ੍ਹਾਂ ਮੁੱਖ ਮੰਤਰੀ ਤੋਂ ਕਾਲਜ ਨੂੰ 24 ਘੰਟੇ ਬਿਜਲੀ ਸਪਲਾਈ (ਹੌਟ ਲਾਈਨ) ਯਕੀਨੀ ਬਨਾਉਣ ਅਤੇ ਕਾਲਜ ਦੀਆਂ ਹੋਰ ਅਧੂਰੀਆਂ ਪਈਆਂ ਇਮਾਰਤਾਂ ਨੂੰ ਮੁਕੰਮਲ ਕਰਨ ਦੀ ਮੰਗ ਵੀ ਕੀਤੀ।
       ਕਾਲਜ ਦੀ ਪ੍ਰਿੰਸੀਪਲ, ਡਾ. ਮੋਹਨਜੀਤ ਕੌਰ ਸੇਠੀ ਨੇ  ਇਸ ਮੌਕੇ  ਮੁਖ ਮਹਿਮਾਨ ਅਤੇ  ਹੋਰ ਪਤਵੰਤਿਆਂ ਨੂੰ ਜੀ-ਆਇਆਂ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਝਾਤ ਪਵਾਈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਸ ਕਾਲਜ  576 ਵਿਦਿਆਰਥੀ ਅੱਠ ਡਿਗਰੀ ਕੋਰਸਾਂ ਦੇ ਪਹਿਲੇ ਭਾਗ ਵਿਚ ਪੜ੍ਹ ਰਹੇ ਹਨ। ਇਨ੍ਹਾਂ ਵਿਖੋਂ 393 ਲੜਕੇ ਅਤੇ 183 ਲੜਕੀਆਂ ਹਨ। ਕਾਲਜ ਵਿਚ ਪ੍ਰਿੰਸੀਪਲ ਤੋਂ ਇਲਾਵਾ 17 ਅਧਿਆਪਕ ਸੇਵਾ ਨਿਭਾ ਰਹੇ ਹਨ, ਜਿਨ੍ਹਾਂ ਵਿਚੋਂ ਪੰਜ ਪੋਸਟ-ਗਰੈਜੂਏਸ਼ਨ ਪੱਧਰ ‘ਤੇ ਗੋਲਡ ਮੈਡੀਲਿਸਟ ਹਨ।
       ਉਨ੍ਹਾਂ ਦੱਸਿਆ ਕਿ ਇਸ ਢਾਈ ਮਹੀਨਿਆਂ ਦੇ ਅਰਸੇ ਦੌਰਾਨ ਅਕਾਦਮਿਕ ਪੱਖ ਨਾਲ ਭਰਪੂਰ ਤੱਵਜੋਦੇਣ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਆਰਥਿਕ ਪੱਖੋਂ ਸਵੈ-ਨਿਰਭਰਤਾ ਪ੍ਰਫੁੱਲਿਤ ਕਰਨ ਲਈ ਸ਼ਖਸ਼ੀਅਤ ਦੇ ਵਿਕਾਸ ਅਤੇ ਇਲਾਕੇ ਦੇ ਵਿਦਿਆਰਥੀਆਂ ਵਿਚ ਅਗਰੇਜ਼ੀ ਭਾਸ਼ਾ ਦੀ ਕਮਜ਼ੋਰ ਪਕੜ ਕੇ ਮੱਦੇ-ਨਜ਼ਰ ਅਗਰੇਜ਼ੀ ਭਾਸ਼ਾ ਦੀਆਂ ਰੈਮੀਡੀਅਲ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ। ਕਾਲਜ ਵਿਚ ਮਾਨਸਿਕ ਸਵੱਛਤਾ ਸੇਵਾਵਾਂ ਦਾ ਵੀ ਆਰੰਭ ਕੀਤਾ ਗਿਆ ਹੈ। ਇਸ ਵੇਲੇ ਆਰਟਸ ਅਤੇ ਕਰਾਫਟ ਦੀ 7-ਰੋਜ਼ਾ ਵਰਕਸ਼ਾਪ ਜਾਰੀ ਹੈ।
       ਪ੍ਰਿੰਸੀਪਲ ਸੇਠੀ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਕਰਵਾਏ ਗਏ "ਬੀ" ਜ਼ੋਨ ਦੇ ਮੁਕਾਬਲਿਆਂ ਵਿਚ ਇਸ ਕਾਲਜ ਨੇ ਅੋਵਲ ਆਲ ਦੂਜਾ ਸਥਾਨ ਜਿਤ ਕੇ ਟਰਾਫੀ ਹਾਸਲ ਕੀਤੀ। ਇਸ ਤੋਂ ਇਲਾਵਾ, ਕਾਲਜ ਦੇ ਵਿਦਿਆਰਥੀਆਂ ਨੇ ਕੁਇਜ਼ ਅਤੇ ਕਵਿਤਾ-ਗਾਇਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਅਰਸੇ ਦੌਰਾਨ, ਵਿਦਿਆਰਥੀਆਂ ਨੇ ਅਧਿਆਪਕ ਦਿਵਸ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਵੀ ਜ਼ੋਸ਼ ਨਾਲ ਮਨਾਇਆ।
       ਹਲਕੇ ਦੇ ਐਮ.ਐਲ.ਏ., ਸ੍ਰੀ ਵਿਰਸਾ ਸਿੰੰਘ ਵਲਟੋਹਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ ਸੱਮੁਚੇ ਸਰਹਦੀ ਖੇਤਰ ਵਿਚ ਵਿਕਾਸ ਦੇ ਕੰਮਾਂ ਦੇ ਨਾਲ-ਨਾਲ ਇਸ ਪਿੰਡ ਵਿਚ ਕਾਲਜ ਖੋਲ੍ਹ ਕੇ ਇਲਾਕੇ ਦੇ ਲੋਕਾਂ ‘ਤੇ ਅਹਿਸਾਨ ਕੀਤਾ ਹੈ। ਉਨ੍ਹਾਂ ਨੇ ਢਾਈ ਮਹੀਨਿਆਂ ਦੇ ਸਮੇਂ ਵਿਚ ਕਾਲਜ ਦੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਫੈਸਟੀਵਲ ਵਿਚ ਪੁਜੀਸ਼ਨਾਂ ਹਾਸਲ ਕਰਣ ‘ਤੇ ਉਨ੍ਹਾਂ ਨੂੰ ਵਧਾਈ ਵੀ ਦਿਤੀ।

Translate »