November 3, 2011 admin

ਪੰਜਾਬੀ ਯੂਨੀਵਰਸਿਟੀ ਦੇ ਬਾਬਾ ਫਰੀਦ ਸੈਂਟਰ ਫਾਰ ਸੂਫੀ ਸੱਟਡੀਜ਼ ਵਲੋਂ ਸੂਫੀ ਫਾਉਂਡੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ‘ਸੂਫੀਜ਼ਮ ਅਤੇ ਇਸਦਾ ਮੌਜੂਦਾ ਸਮਾਜ ਤੇ ਉਪਯੋਗਤਾ’ ਵਿਸ਼ੇ ਤੇ ਦੋ-ਰੋਜ਼ਾ ਕਾਂਨਫਰਸ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੀ ਗੋਲਡਨ ਜੂਬਲੀ ਦੀ ਸਮਾਰੋਹ ਦੀ ਲੜੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਬਾਬਾ ਫਰੀਦ ਸੈਂਟਰ ਫਾਰ ਸੂਫੀ ਸੱਟਡੀਜ਼ ਵਲੋਂ ਸੂਫੀ ਫਾਉਂਡੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ‘ਸੂਫੀਜ਼ਮ ਅਤੇ ਇਸਦਾ ਮੌਜੂਦਾ ਸਮਾਜ ਤੇ ਉਪਯੋਗਤਾ’ ਵਿਸ਼ੇ ਤੇ ਦੋ-ਰੋਜ਼ਾ (੨-੩ ਨਵੰਬਰ) ਅੰਤਰ-ਰਾਸ਼ਟਰੀ ਕਾਂਨਫਰਸ ਦਾ ਉਦਘਾਟਨ ਪ੍ਰੋ. ਸਇਅਦ ਸ਼ਾਹੀਦ ਮਹਿਦੀ ਉਪ ਪ੍ਰਧਾਨ, ੀਛਛ੍ਰ ਨਵੀਂ ਦਿੱਲੀ ਵਲੋਂ ਕੀਤਾ ਗਿਆ। ਆਪਣੇ ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੂਫੀ ਮਤ ਹਮੇਸ਼ਾ ਤੋਂ ਹੀ ਰਾਜ ਦੇ ਉਲਟ ਰਿਹਾ ਹੈ ਅਤੇ ਇਹ ਇਨਸਾਨਿਅਤ ਦੇ ਪ੍ਰਤੀ ਪਿਆਰ ਅਤੇ ਗਰੀਬਾ ਅਤੇ ਲੋੜਵੰਦਾ ਦੀ ਮਦਦ ਦਾ ਦੂਸਰਾ ਨਾਂ ਹੈ। ਉਨ੍ਹਾ ਨੇ ਅੱਗੇ ਕਿਹਾ ਕਿ ਸੂਫੀ ਮਤ ਭਾਈਚਾਰੇ, ਆਪਸੀ ਪਿਆਰ ਅਤੇ ਇਕ ਦੂਸਰ ਦੇ ਕੰਮ ਆਉਣ ਦੀ ਭਾਵਨਾ ਨੂੰ ਵਾਧਾ ਦਿੰਦਾ ਹੈ।
ਇਸ ਮੌਕੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਬਾਬਾ ਫਰੀਦ ਸੂਫੀ ਸੈਂਟਰ ਦੀ ਸਥਾਪਨਾ ਇਕ ਅਜਿਹਾ ਸੁਪਨਾ ਸਚ ਹੋਣ ਵਾਲੀ ਗੱਲ ਹੈ ਜੋ ਕਿ ਆਉਣ ਵਾਲਿਆ ਪੀੜੀਆ ਲਈ ਰੋਸ਼ਣਮੁਨਾਰਿਆ ਦਾ ਕੰਮ ਕਰੇਗਾ। ਉਨ੍ਹਾਂ ਪੰਜਾਬ ਦੀ ਧਰਤੀ ਤੇ ਹੋਏ ਸੂਫੀ ਇਤਫਾਕਾ ਦਾ ਜ਼ਿਕਰ ਕਰਦਿਆ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਇਲਾਹੀ ਬਾਨੀ ਅਤੇ ਸ਼੍ਰੀ ਹਰਮਿੰਦਰ ਸਾਹਿਬ ਦੀ ਸਥਾਪਨਾ ਦਾ ਹਵਾਲਾ ਦਿੱਤਾ, ਉਨ੍ਹਾਂ ਕਿਹਾ ਕਿ ਦੋਹੇ ਥਾਂਈ ਸੂਫੀ ਸੰਤਾ ਨੇ ਮਾਨਵਤਾ ਦੀ ਸੇਵਾ ਲਈ ਪ੍ਰਮੱਖ ਭੂਮਿਕਾ ਨਿਭਾਈ ਹੈ, ਵਾਇਸ ਚਾਂਸਲਰ ਨੇ ਅਗੇ ਕਿਹਾ ਕਿ ਸੂਫੀ ਮਤ ਦਾ ਮੁੱਖ ਉਦੇਸ਼ ਆਪਸੀ ਪਿਆਰ ਅਤੇ ਹਮਦਰਦੀ ਦੀ ਭਾਵਨਾ ਰੱਖਨਾ ਹੈ ਅਤੇ ਸਾਰੀ ਕਾਇਨਾਤ ਪ੍ਰਤੀ ਪ੍ਰੇਮ ਭਾਵਨਾ ਫੈਲਾਨਾ ਹੈ।
ਇਸ ਮੌਕੇ ਤੇ ਡਾ. ਸਇਅਦ ਸ਼ਾਹ ਖੁਸਰੋ ਹੂਸੈਨੀ ਮੁਖੀ ਦਰਗਾਹ ਹਜਰਤ ਖਵਾਜ਼ਾ ਬੰਦਾ ਨਵਾਜ਼, ਗੁਲਬਰਗਾ ਨੇ ਆਪਣੇ ਕੂੰਜੀਵਤ ਭਾਸ਼ਨ ਵਿਚ ਸੂਫੀਜ਼ਮ ਨੂੰ ਮਹੋਬਤ ਦੀ ਅਜਿਹੀ ਰਾਹ ਦੱਸਿਆ ਜਿਸਦੀ ਮੰਜਲ ਇੰਨਸਾਨੀ ਕਦਰਾ ਕੀਮਤਾਂ ਪ੍ਰਤੀ ਗਹਿਰੀ ਸੋਚ ਵੱਲ ਜਾਂਦੀ ਹੈ। ਇਸ ਮੌਕੇ ਤੇ ਭਾਰਤ ਵਿਚ ਪਾਕਿਸਤਾਨ ਦੇ ਉਪ ਸਫੀਰ ਸਇਅਦ ਜ਼ੁਲਫਕਾਰ ਹੈਦਰ ਗੁਰਦੇਜ਼ੀ ਨੇ ਕਿਹਾ ਕਿ ਸੁਫੀਜ਼ਮ ਸਾਨੂੰ ਭੋਤਿਕਵਾਦ ਤੋਂ ਹਟ ਕੇ ਇੰਨਸਾਨੀ ਕਦਰਾ ਕੀਮਤਾ ਪ੍ਰਤੀ ਦਿਲ ਤੋਂ ਸੋਚਣ ਦੀ ਵਕਾਲਤ ਕਰਦਾ ਹੈ। ਇਰਾਨੀ ਸਫਾਰਤਖਾਨੇ ਦੇ ਸਿਖਿਆ ਕੌਂਸਲਰ ਡਾ. ਮੁਹਮੰਦ ਹੁਸੈਨ ਕਰੀਨ ਨੇ ਸੂਫੀਜ਼ਮ ਨੂੰ ਇਮਾਨਦਾਰੀ ਰਾਹੀ ਆਪਣੀ ਜੀਵਨ ਸ਼ੈਲੀ ਵਿਚ ਸਚ ਨੂੰ ਅਮਲ ਵਿਚ ਲਿਆਉਣ ਦੀ ਗੱਲ ਕੀਤੀ ਅਤੇ ਭਾਰਤ ਤੇ ਇਰਾਨ ਦੇ ਪੁਰਾਨੇ ਸਮਿਆ ਤੋਂ ਚਲੇ ਆ ਰਹੇ ਸਮਾਜਕ, ਸਭਿਆਚਰਕ ਤੇ ਵਪਾਰਕ ਭਾਈਚਾਰੇ ਦੇ ਸਬੰਧੇ ਤੇ ਰੋਸ਼ਨੀ ਪਾਈ, ਇਸ ਮੌਕੇ ਤੇ ਤਿੰਨ ਪੁਸਤਕਾ ਰਿਲੀਜ਼ ਕੀਤੀਆ ਗਈਆ।
ਕਾਂਨਫਰਸ ਦੇ ਸ਼ੁਰੂ ਵਿਚ ਡਾ. ਨਾਸ਼ਿਰ ਨਕਵੀ ਨੇ ਵਿਭਾਗ ਦੀਆਂ ਸਰਗਰਮੀਆਂ ਬਾਰੇ ਜਾਣਕਾਰੀਆਂ ਦਿੱਤੀਆ।
ਡਾ. ਏ.ਐਸ. ਚਾਵਲਾ ਰਜਿਸਟਰਾਰ ਨੇ ਆਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਸ਼ੀ ਐਮ ਫਾਰੂਖੀ, ਡੀ.ਆਈ.ਜੀ. ਲੁਧਿਆਣਾ, ਜੋ ਸੂਫੀ ਫਾਉਂਡੇਸ਼ਨ ਦੇ ਸਕੱਤਰ ਹਨ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।

Translate »