November 5, 2011 admin

ਗਰੀਬ ਪ੍ਰੀਵਾਰਾਂ ਨੂੰ ਪਖਾਨੈ ਬਣਾ ਕੇ ਦੇਣ ਲਈ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ

ਹੁਸ਼ਿਆਰਪੁਰ, 5 ਨਵੰਬਰ – ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਰਹਿੰਦੇ 2000 ਗਰੀਬ ਪ੍ਰੀਵਾਰਾਂ ਨੂੰ ਪਖਾਨੈ ਬਣਾ ਕੇ ਦੇਣ ਲਈ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਮੰਨਣ ਵਿਖੇ ਵਿਕਾਸ ਕਾਰਜਾਂ ਲਈ ਚੈਕ ਵੰਡ ਸਮਾਗਮ ਦੌਰਾਨ ਦਿੱਤੀ।  ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੰਢੀ ਖੇਤਰ ਦੇ ਲੋਕਾਂ ਦੇ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੀ ਫਿਰਨੀ ਦੀ ਰਿਪੇਅਰ ਤੇ ਲਗਭਗ 4.50 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਪਿੰਡ ਦੇ 39 ਗਰੀਬ ਪ੍ਰੀਵਾਰਾਂ ਦੇ ਘਰਾਂ ਵਿੱਚ ਪਖਾਨੈ ਬਣਾਉਣ ਤੇ 5. 85 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।

ਸ੍ਰੀ ਸੂਦ ਨੇ ਹੋਰ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਸਿਹਤ ਸੰਭਾਲ ਰੱਖਣ ਲਈ ਜਿੰਮਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਪਣੇ ਪਿੰਡ ਵਿੱਚ ਰਹਿ ਕੇ ਆਪਣੀ ਸਿਹਤ ਸੰਭਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਨੌਜਵਾਨਾਂ ਲਈ ਵੀ ਅੱਜ ਇੱਕ ਜਿੰਮ ਦਾ ਸਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਮੁਰੰਮਤ ਲਈ 1 ਲੱਖ ਰੁਪਏ ਦਾ ਚੈਕ ਵੀ ਦਿੱਤਾ।

  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਬਾਬਾ ਰਾਮ ਮੂਰਤੀ, ਪਿੰਡ ਦੇ ਸਰਪੰਚ ਮਹਿੰਦਰ ਪਾਲ, ਪੰਡਤ ਚੰਦਰ ਸ਼ੇਖਰ ਤਿਵਾੜੀ, ਨੰਬਰਦਾਰ ਜੀਤ ਸਿੰਘ, ਸਰਕਲ ਜਥੇਦਾਰ ਜਗਤਾਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਐਸ ਐਚ ਓ ਥਾਣਾ ਸਦਰ ਲਖਬੀਰ ਸਿੰਘ, ਪਿੰਡ ਦੇ ਪੰਚ ਦਰਸ਼ਨ ਸਿੰਘ, ਹਰਬੰਸ ਸਿੰਘ, ਜਸਬੀਰ ਕੌਰ, ਮੋਚਪੁਰ ਦੇ ਸਰਪੰਚ ਸ੍ਰੀਮਤੀ ਸਿਮਰੋ ਰਾਣੀ, ਪ੍ਰਧਾਨ ਰਵਿਦਾਸ ਕਮੇਟੀ ਰਾਮਜੀਤ ਬੱਧਣ, ਯਸ਼ਪਾਲ ਸ਼ਰਮਾ, ਬਲਦੇਵ ਰਾਜ ਸ਼ਰਮਾ, ਅਵਤਾਰ ਕੌਰ, ਬਲਵੰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Translate »