November 11, 2011 admin

ਪੰਜਾਬ ਅੰਦਰ ਵੱਧ ਰਿਹਾ ਪਾਖੰਡਵਾਦ ਆਉਣ ਵਾਲੇ ਪੰਜਾਬ ਦੇ ਸੁਨਿਹਰੀ ਯੁੱਗ ਲਈ ਬਹੁਤ ਵੱਡਾ ਖਤਰਾ

ਪੰਜਾਬ ਦੀ ਧਰਤੀ ਗੁਰੂਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਧਰਤੀ ਉੱਤੇ ਅਨੇਕਾਂ ਹੀ ਰਿਸ਼ੀਆਂ ਅਤੇ ਮੁਨੀਆਂ ਨੇ ਅਵਤਾਰ ਧਾਰ ਕੇ ਇਸ ਧਰਤੀ ਦੇ ਕੋਨੇ ਕੋਨੇ ਨੂੰ ਪਾਕ ਅਤੇ ਪਵਿੱਤਰ ਕੀਤਾ ਹੈ। ਪੰਜਾਬ ਦੇ ਲੋਕ ਪ੍ਰਮਾਤਮਾਂ ਵਿੱਚ ਅਥਾਹ ਵਿਸ਼ਵਾਸ ਅਤੇ ਸ਼ਰਧਾ ਭਾਵਨਾ ਰੱਖਦੇ ਹਨ। ਪੰਜਾਬੀਆਂ ਦੀ ਇਸੇ ਗੱਲ ਜਾਂ ਕਮਜੋਰੀ ਦਾ ਫਾਇਦਾ ਲੈ ਕੇ ਕੁੱਝ ਲੋਕ ਪੰਜਾਬੀਆਂ ਦੀ ਆਸਥਾ ਨਾਲ ਅੰਨਾ ਖਿਲਵਾੜ ਕਰ ਰਹੇ ਹਨ। ਪੰਜਾਬ ਅੰਦਰ ਇਸ ਵਕਤ ਵੱਡੀ ਪੱਧਰ ਤੇ ਪਾਖੰਡਵਾਦ ਦਾ ਬੋਲਬਾਲਾ ਹੈ।ਪੰਜਾਬ ਅੰਦਰ ਵੱਡੀ ਪੱਧਰ ਤੇ ਪੰਜਾਬੀਆਂ ਨਾਲ ਰੱਬ ਦੇ ਨਾਂ ਤੇ ਠੱਗੀ ਮਾਰਣ ਵਾਲੀਆਂ ਸੰਸਥਾਵਾ ਸਰਗਰਮ ਹਨ,ਜੋ ਕਿ ਪੰਜਾਬੀਆਂ ਦੀ ਜੇਬਾਂ ਤੇ ਦਿਨ ਦਿਹਾੜੇ ਡਾਕੇ ਮਾਰ ਰਹੀਆਂ ਹਨ। ਇਹ ਸੰਸਥਾਵਾ ਦੇ ਆਗੂ ਲੋਕਾਂ ਨੂੰ ਧਰਮ ਦੇ ਨਾਂ ਗੁਮਰਾਹ ਕਰਕੇ ਉਹਨਾਂ ਦੀ ਅੰਨੀ ਲੁੱਟ ਕਰ ਰਹੇ ਹਨ ਅਤੇ ਭੋਲੇ ਭਾਲੇ ਪੰਜਾਬੀ ਬੜੀ ਹੀ ਅਸਾਨੀ ਨਾਲ ਉਹਨਾਂ ਦੇ ਮਗਰ ਲੱਗ ਕੇ ਚਿੱਟੇ ਦਿਨੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਭਾਵੇ ਕਿ ਅੱਜ ਪੰਜਾਬ ਤਰੱਕੀ ਦੀਆਂ ਮੰਜਿਲਾਂ ਨੂੰ ਸਰ ਕਰ ਰਿਹਾ ਹੈ,ਪਰ ਇਸ ਆਸਥਾ ਪੱਖੋਂ ਵੀ ਇੱਥੇ ਪੰਜਾਬੀਆਂ ਦੀ ਅੰਨੀ ਲੁੱਟ ਹੋਣ ਦਾ ਗਰਾਫ ਦਿਨ ਬਦਿਨ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਦੀ ਇਸ ਪਾਕ ਅਤੇ ਪਵਿੱਤਰ ਅਤੇ ਪਾਕ ਧਰਤੀ ਦੇ ਘਰ ਘਰ ਵਿੱਚ ਧੂਣੀਆਂ ਧੁਖਾਈ ਬੈਠੇ ਬਾਬੇ ਲੋਕਾਂ ਨੂੰ ਧਰਮ ਦੇ ਅਸਲ ਮਾਰਗ ਤੋਂ ਪਰਾਂ ਖਿੱਚ ਕੇ ਉਹਨਾਂ ਨੂੰ ਅਗਿਆਨਤਾ ਦੇ ਹਨੇਰਿਆਂ ਵੱਲ ਧੱਕੀ ਜਾ ਰਹੇ ਹਨ। ਇਹ ਪਾਖੰਡੀ ਸਾਧ ਰੱਬ ਦਾ ਰੂਪ ਧਾਰ ਕੇ ਲੋਕਾਂ ਦੀ ਹਰ ਮੁਸ਼ਕਲਾਂ ਨੂੰ ਹੱਲ ਕਰਨ ਦੇ ਦਾਅਵੇ ਕਰਦੇ ਹਨ। ਪੰਜਾਬ ਦੀ ਧਰਤੀ ਤੇ ਇਸ ਤਰਾਂ ਨਾਲ ਲੋਕਾਂ ਦੀ ਧਾਰਮਿੱਕ ਆਸਥਾ ਨਾਲ ਖਿਲਵਾੜ ਹੋਣਾਂ ਕੋਈ ਨਵੀ ਗੱਲ ਨਹੀ ਹੈ,ਇਹ ਤਾਂ ਸੱਭ ਮਸੰਦਾਂ ਦੇ ਵੇਲੇ ਤੋਂ ਹੀ ਚੱਲਦਾ ਆ ਰਿਹਾ ਹੈ। ਇਹ ਲੋਕ ਆਂਪਣੇ ਆਪ ਨੂੰ ਰੱਬ ਦੱਸਦੇ ਹਨ ਅਤੇ ਲੋਕਾਂ ਦੀ ਹਰ ਮੁਸ਼ਕਲ ਨੂੰ ਖਤਮ ਕਰ ਦੇਣ ਦਾ ਦਾਅਵਾ ਕਰਦੇ ਹੋਏ ਉਹਨਾਂ ਨੂੰ ਆਂਪਣੇ ਮਗਰ ਜੋੜ ਲੈਂਦੇ ਹਨ। ਇੱਕ ਪਿੰਡ ਅੰਦਰ ਅਜਿਹੇ 10-10 ਬਾਬੇ ਹਨ,ਜੋ ਕਿ ਇਸ ਜਗਤ ਨੂੰ ਆਪਣੇ ਪਾਖੰਡਵਾਦ ਨਾਲ ਤਾਰਣ ਦਾ ਠੇਕਾ ਧੁਰ ਤੋਂ ਹੀ ਲੈ ਕੇ ਆਏ ਹਨ। ਹਰ ਕੋਈ ਸਾਧ ਆਪਣੇ ਅਲੱਗ ਕਮਰੇ ਵਿੱਚ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਦੀਆਂ ਤਸਵੀਰਾਂ ਲਾ ਕੇ ਆਪਣੇ ਆਪ ਨੂੰ ਉਹਨਾਂ ਦੀਆਂ ਸ਼ਕਤੀਆਂ ਦਾ ਗਿਆਨੀ ਦੱਸਦਾ ਹੋਇਆ ਅਨਪੜ ਅਤੇ ਪੜੇ ਲਿਖੇ ਲੋਕਾਂ ਦੀ ਦਿਲ ਖੋਲ ਕੇ ਲੁੱਟ ਕਰਦਾ ਹੈ। ਕਈ ਤਾਂ ਐਸੇ ਪਾਖੰਡੀ ਵੀ ਇਸ ਧਤੀ ਤੇ ਹਨ ਜੋ ਕਿ ਰੱਬ ਨੂੰ ਟੱਬ ਦੱਸਦੇ ਹਨ ਅਤੇ ਆਂਮ ਲੋਕਾਂ ਸਾਹਮਣੇ ਦਾਅਵੇ ਕਰਦੇ ਹਨ ਕਿ ਰੱਬ ਅਤੇ ਕੁਦਰਤੀ ਸ਼ਕਤੀਆਂ ਵੀ ਉਹਨਾਂ ਦੀਆਂ ਗੁਲਾਮ ਹਨ ਅਤੇ ਇਹਨਾਂ ਸ਼ਕਤੀਆਂ ਨੂੰ ਹਰ ਕੀਮਤ ਤੇ ਉਹਨਾਂ ਦੀ ਮੰਨਣੀ ਹੀ ਪੈਂਦੀ ਹੈ। ਇਹ ਲੋਕ ਸਿਰ ਨੂੰ ਘੁਮਾ ਘੁਮਾਂ ਕੇ ਅਤੇ ਵਾਲ ਖੋਲ ਕੇ ਲੋਕਾਂ ਨੂੰ ਖੇਡਾਂ ਦੇਂਦੇ ਹਨ। ਇਹਨਾਂ ਸਾਧਾ ਦੇ ਦਰਬਾਰਾਂ ਤੇ ਜਾਈਏ ਤਾਂ ਸੱਭ ਤੋਂ ਵੱਧ ਗਿਣਤੀ ਅੋਰਤਾਂ ਦੀ ਹੀ ਹੁਮਦਿ ਹੇ। ਇਹਨਾਂ ਡੇਰਿਆਂ ਤੇ ਜਨਾਨੀਆਂ ਨੂੰ ਆਪਣੀਆਂ ਲੰਮੀਆਂ ਅਤੇ ਰੇਸ਼ਮੀ ਜੁਲਫਾਂ ਨੂੰ ਖਿਲਾਰ ਕੇ ਖੇਡਦਿਆਂ ਆਮ ਹੀ ਬੜੀ ਅਸਾਨੀ ਨਾਲ ਵੇਖਿਆ ਜਾ ਸੱਕਦਾ ਹੈ। ਇਹ ਸਮਝ ਨਹੀ ਆਉਦੀ ਕਿ ਉਹ ਕਿਹੜੀ ਸ਼ਕਤੀ ਜਿਹੜੀ ਇਹਨਾਂ ਅੋਰਤਾਂ ਅੰਦਰ ਵਾਲ ਖੋਲ ਕੇ ਅਤੇ ਸਿਰ ਨੂੰ ਗੋਲ ਗੋਲ ਭੰਬੀਰੀ ਵਾਘੂੰ ਘੁਮਾ ਕੇ ਪਰਗਟ ਹੁੰਦੀ ਹੈ। ਪੰਜਾਬ ਦੀ ਪਵਿੱਤਰ ਧਰਤੀ ਤੇ ਇਹ ਨਹੀ ਕਿ ਇਹ ਸੱਭ ਕੁੱਝ ਡੇਰਿਆਂ ਤੇ ਹੀ ਹੋ ਰਿਹਾ ਹੈ,ਅਜਿਹੇ ਪਾਖੰਡੀ ਸਾਧਾਂ ਨੇ ਆਪਣੀਆਂ ਦੁਕਾਨਾਂ ਵੱਖ ਵੱਖ ਮੁਹੱਲਿਆ ਅੰਦਰ ਵੱਖ ਵੱਖ ਘਰਾਂ ਵਿੱਚ ਵੀ ਖੋਲੀਆਂ ਹੋਈਆਂ ਹਨ ਜਿੰਨਾਂ ਤੋਂ ਇਹਨਾਂ ਪਾਖੰਡੀ ਸਾਧਾ ਦੇ ਘਰ ਚੱਲ ਰਹੇ ਹਨ। ਇਹ ਪਾਖੰਡੀ ਬਾਬੇ ਕਹਿੰਦੇ ਹਨ ਕਿ ਅਸੀ ਦੇਵੀ ਦੇ ਉਪਾਸਕ ਹਾਂ ਅਤੇ ਸਾਡੇ ਲਈ ਪਿਆਜ ਖਾਣਾਂ ਵੀ ਹਰਾਮ ਹੈ,ਪਰ ਇਹਨਾਂ ਨੂਮ ਕੋਈ ਪੁੱਛਣ ਵਾਲ ਹੋਵੇ ਭਈ ਜਿਹੜਾ ਸਵੇਰੇ ਸਵੇਰੇ ਉੱਠ ਕੇ ਕਾਲਗੇਟ ਦੇ ਨਾਲ ਬੁਰਸ਼ ਕਰਦੇ ਹੋ ਕਿ ਉਹ ਕਾਲਗੇਟ ਸੁੱਧ ਸ਼ਾਕਾਹਾਰੀ ਅਤੇ ਪੂਰੀ ਤਰਾਂ ਨਾਲ ਪਵਿੱਤਰ ਹੈ? ਕਿ ਜਿਹੜੀ ਛਾਹ ਦਆਿਂ ਚੁੱਸਕੀਆਂ ਹਰ ਇੱਕ ਘੰਟੇ ਬਾਅਦ ਲੈਂਦੇ ਹੋ ਕਿ ਉਹ ਚਾਹ ਸੁੱਧ ਸ਼ਕਾਹਾਰੀ ਹੈ? ਦੇ ਜੁਆਬ ਵਿੱਚ ਇਹ ਕਹਿੰਦੇ ਹਨ ਕਿ ਦੁਨੀਆਂ ਦਾਰੀ ਹੈ ਐਨਾਂ ਤਾਂ ਕਰਨਾਂ ਹੀ ਪੈਂਦਾ ਹੈ। ਅਜਿਹੇ ਮੁੱਠੀ ਭਰ ਲੋਕਾਂ ਨੇ ਧਰਮ ਆਸਥਾ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ।ਇਹ ਪਾਖੰਡੀ ਲੋਕਾਂ ਦੀ ਭੀੜ ਵਿੱਚ ਅਸਲ ਪ੍ਰਮਾਤਮਾਂ ਦੇ ਭਗਤ ਵੀ ਇਹਨਾਂ ਦਾ ਹਿੱਸਾ ਹੀ ਜਾਪਦੇ ਹਨ।ਇਹਨਾਂ ਬੁੱਕ ਭਰ ਲੋਕਾਂ ਨੇ ਗਿਣਤੀ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਬਦਨਾਂਮ ਕੀਤਾ ਹੋਇਆ ਹੈ।ਇਹਨਾਂ ਪਾਖੰਡੀਆਂ ਦੇ ਵਿਰੁੱਧ ਸਾਡੀਆਂ ਧਾਰਮਿੱਕ ਸੰਸਥਾਵਾਂ ਵੀ ਕੋਈ ਵਿਸ਼ੇਸ ਕਦਮ ਨਹੀ ਚੁੱਕ ਰਹੀਆਂ ਹਨ। ਇਹ ਧਾਰਮਿੱਕ ਨੁਮਾਇੰਦੇ ਕੁਰਸੀਆਂ ਦੀ ਪ੍ਰਧਾਨਗੀ  ਲਈ ਤਾਂ ਲੰਮੀ ਲੜਾਈ ਲੜ ਸੱਕਦੇ ਹਨ,ਪਰ ਇਹਨਾਂ ਧਰਮ ਦੇ ਠੇਕੇਦਾਰਾਂ ਨਾਲ ਲੜਣ ਲਈ ਇਹਨਾਂ ਕੋਲ ਕੋਈ ਸਮਾਂ ਨਹੀ ਹੈ। ਇਹੀ ਕਾਂਰਣ ਹੈ ਕਿ ਇਹਨਾਂ ਮੁੱਠੀ ਭਰ ਧਰਮ ਅਤੇ ਰੱਬ ਦੇ ਠੇਕੇਦਾਰਾਂ ਦੇ ਹੋਂਸਲੇ ਐਨੇ ਜਿਆਦਾ ਵੱਧ ਗਏ ਹਨ ਕਿ ਇਹ ਆਂਪਣੇ ਆਪ ਨੂੰ ਪ੍ਰਮਾਤਮਾਂ ਦੇ ਬਰਾਬਰ ਦਾ ਦੱਸਣ ਲੱਗ ਪਏ ਹਨ।ਇਹ ਪਾਖੰਡੀ ਆਂਪਣੇ ਆਪ ਅੰਦਰ ਵੱਖ ਵੱਖ ਦੇਵੀ ਦੇਵਤਿਆਂ ਦੀ ਹਾਜਰੀਆਂ ਦੱਸਦੇ ਹਨ ਅਤੇ ਲੋਕਾਂ ਦੇ ਹਰ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਦਾਅਵੇ ਕਰਦੇ ਹਨ। ਇਹਨਾਂ ਵੱਲੋਂ ਲੋਕਾਂ ਦੀ ਅੰਨੀ ਲੁੱਟ ਹੋ ਰਹੀ ਹੈ।ਇਹ ਸਾਡੇ ਸਮਾਜ ਲਈ ਕੋਈ ਚੰਗਾ ਸੰਕੇਤ ਨਹੀ ਹੈ।ਇਹਨਾਂ ਮੁੱਠੀ ਭਰ ਲੋਕਾਂ ਦੀ ਕਰਨੀ ਵੇਖੋ ਕਿ ਲੋਕ ਰੱਬ ਦੇ ਅਸਲ ਬੰਦਿਆਂ ਨੂੰ ਵੀ ਸ਼ਕ ਦੀ ਨਜਰ ਨਾਲ ਵੇਖਦੇ ਹਨ। ਅੱਜ ਪ੍ਰਮਾਤਮਾਂ ਦੇ ਨਾਂ ਦੀਆਂ ਹੱਟਾਂ ਨੂੰ ਘਰ ਘਰ ਖੋਲੀ ਬੈਠੇ ਇਹਨਾਂ ਲੋਕਾਂ ਦੀ ਨਕੇਲ ਕੱਸਣੀ ਬੇਹੱਦ ਲਾਜਮੀ ਹੈ ਤਾਂ ਜੋ ਸਮਾਜ ਦਾ ਮਾਹੋਲ ਵਿਗੜਨ ਤੋਂ ਬਚਾਇਆ ਜਾ ਸਕੇ। ਇਸ ਕਾਰਜ ਦੀ ਪੂਰਤੀ ਲਈ ਪੰਜਾਬ ਦੀਆਂ ਧਾਰਮਿੱਕ ਸੰਗਠਨਾਂ ਨੂੰ ਸਾਹਮਣੇ ਆਉਣ ਦੀ ਲੋੜ ਹੈ।
Sarwan Singh Randhawa
+91 7837849425
printmediaonline@gmail.com


 

Translate »