ਹੁਸ਼ਿਆਰਪੁਰ – ਸਵਾਮੀ ਸਰਵਾਨੰਦ ਗਿਰੀ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਹੁਸ਼ਿਆਰਪੁਰ ਵਿਖੇ ਸਾਲਾਨਾ ਸਪੋਰਟਸ ਮੀਟ 2011-12 ਦਾ ਉਦਘਾਟਨ ਅੱਜ ਸ਼੍ਰੀਮਤੀ ਰਾਕੇਸ਼ ਸੂਦ ਧਰਮ ਪਤਨੀ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ‘ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ: ਵਰਿੰਦਰ ਨੇਗੀ ਇੰਚਾਰਜ ਸਟੂਡੈਂਟ ਵੈਲਫੇਅਰ ਕਮੇਟੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆ ਆਖਿਆ। ਉਨ੍ਹਾਂ ਸਪੋਰਟਸ ਮੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ‘ਚ ਵੱਖ-ਵੱਖ ਪ੍ਰਕਾਰ ਦੀਆਂ ਸਾਰੀਆਂ ਖੇਡਾਂ ਨੂੰ ਸਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਜ਼ਨਲ ਸੈਂਟਰ ਕਾਲਜ ਦੇ ਵਿਦਿਆਰਥੀ ਇਨ੍ਹਾਂ ਖੇਡਾਂ ‘ਚ ਵੱਡੀ ਗਿਣਤੀ ‘ਚ ਹਿੱਸਾ ਲੈ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਐਡਵੋਕੇਟ ਮਨੋਜ ਕੁਮਾਰ, ਸ਼ੀ੍ਰ ਰਾਮੇਸ਼ ਜਾਲਮ ਅਤੇ ਸ਼੍ਰੀ ਅੰਕੂਰ ਸੂਦ ਪ੍ਰਧਾਨ ਆਈ.ਟੀ.ਸੈÎÎੱਲ ਭਾਜਪਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸ਼੍ਰੀ ਵਿਜੈ ਪਠਾਨੀਆ, ਪ੍ਰੋ: ਮਨੂੰ ਡੋਗਰਾ, ਪ੍ਰੋ: ਜਸਪਾਲ ਸਿੰਘ, ਪ੍ਰੋ: ਸੁਨੀਲ ਕੁਮਾਰ, ਪ੍ਰੋ: ਰਜਿੰਦਰ ਕੁਮਾਰ, ਪ੍ਰੋ: ਸੁੰਦੀਪ ਸੈਣੀ, ਪ੍ਰੋ: ਮੋਨਿਕਾ, ਪ੍ਰੋ: ਪੂਜਾ ਸੂਦ, ਪ੍ਰੋ:ਨਵੀਨ ਡੋਗਰਾ, ਪ੍ਰੋ: ਮਿਨੂੰ ਭਗਤ, ਪ੍ਰੋ: ਰਾਹੁਲ ਜਸਲ, ਪ੍ਰੋ: ਸੁਰੇਸ਼ ਕੁਮਾਰ, ਪ੍ਰੋ: ਸੁਖਵਿੰਦਰ, ਪ੍ਰੋ: ਸੁਰਿੰਦਰ, ਪ੍ਰੋ: ਸੰਦੀਪ ਸੁਮਨ, ਡਾ: ਬਾਵਾ ਸਿੰਘ, ਡਾ: ਕਮਿਕਸ਼ਾ ਆਦਿ ਸਮੇਤ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।