ਅੰਮ੍ਰਿਤਸਰ – ਕੈਲੇਫੋਰਨੀਆਂ ਤੇ ਵਾਸ਼ਿੰਗਟਨ ਡੀ.ਸੀ., ਯੂ.ਐਸ. ਕਾਂਗਰਸ ਮੈਂਬਰ ਪਾਰਲੀਮੈਂਟ Mr. “hornberry ਤੇ Mr. 4evin Nunes Longwash ਨੇ ਆਪਣੇ ਆਫ਼ੀਸ਼ੀਅਲਜ਼ Mr. 7eorge Pappas, Madam Linda 3oden qy Mr. James Plasman ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਪਾਸੋਂ ਯੂ.ਐਸ.ਏ. ਪਾਰਲੀਮੈਂਟ ਮੈਂਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰਕਰਮਾਂ ‘ਚ ਦੁਖਭੰਜਨੀ ਬੇਰੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ। ਉਪਰੰਤ ਇਹ ਡੈਲੀਗੇਸ਼ਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੂੰ ਉਹਨਾਂ ਦੇ ਦਫ਼ਤਰ ‘ਚ ਉਚੇਚੇ ਤੌਰ ਤੇ ਮਿਲਣ ਪੁੱਜਾ। ਸ. ਦਲਮੇਘ ਸਿੰਘ ਖੱਟੜਾ ਵੱਲੋਂ ਉਹਨਾਂ ਨੂੰ ‘ਜੀ ਆਇਆਂ’ ਕਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਸ. ਖੱਟੜਾ ਵੱਲੋਂ ਸਿੱਖਾਂ ਨੂੰ ਵਿਦੇਸ਼ਾਂ ‘ਚ ਆ ਰਹੀ ਦਸਤਾਰ ਦੀ ਮੁਸ਼ਕਿਲ ਤੋਂ ਉਹਨਾਂ ਨੂੰ ਉਚੇਚੇ ਤੌਰ ‘ਤੇ ਜਾਣੂੰ ਕਰਵਾਇਆ ਤੇ ਦੱਸਿਆ ਕਿ ਦਸਤਾਰ ਸਿੱਖ ਦੀ ਵਿਲੱਖਣ ਪਹਿਚਾਣ ਹੈ ਤੇ ਸਾਡੀ ਪਹਿਚਾਣ ਨੂੰ ਕਿਸੇ ਹੋਰ ਧਰਮ/ਮਜ਼ਹਬ ਨਾਲ ਮਿਲਾ ਕੇ ਨਹੀਂ ਵੇਖਿਆ ਜਾ ਸਕਦਾ। ਇਸ ‘ਤੇ ਮੈਂਬਰ ਪਾਰਲੀਮੈਂਟ Mr. Mac “hornberry ਨੇ ਸ. ਦਲਮੇਘ ਸਿੰਘ ਖੱਟੜਾ ਦੇ ਇਨ੍ਹਾਂ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਕਿਹਾ ਕਿ ਇਹ ਮਸਲਾ ਜ਼ਰੂਰ ਉਠਾਇਆ ਜਾਵੇਗਾ। ਗੁਰੂ-ਘਰ ‘ਚ ਮਿਲੇ ਅਥਾਹ ਆਦਰ-ਸਤਿਕਾਰ ਪ੍ਰਤੀ ਸਕੱਤਰ ਸ. ਦਲਮੇਘ ਸਿੰਘ ਖੱਟੜਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਮਾਨਵਤਾ ਦਾ ਸਭ ਤੋਂ ਉੱਪਰ ਦਾ ਘਰ ਹੈ ਤੇ ਇੱਥੇ ਆ ਕੇ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ ਤੇ ਸੱਚਮੁੱਚ ਹੀ ਇੱਥੇ ਪਰਮਾਤਮਾ ਵਸਦਾ ਹੈ। ਇਸ ਮੌਕੇ ਐਡੀ. ਸਕੱਤਰ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਤੇ ਸ. ਦਲਬੀਰ ਸਿੰਘ, ਸ. ਸੁਖਬੀਰ ਸਿੰਘ ਤੇ ਸ. ਸੁੱਖਾ ਸਿੰਘ ਆਦਿ ਮੌਜੂਦ ਸਨ।