November 13, 2011 admin

ਪੁਲੀਸ ਵੱਲੋਂ ਵਿਸ਼ਵ ਕਬੱਡੀ ਕੇ ਮੈਚਾਂ ਸਬੰਧੀ ਪਾਰਕਿੰਗ ਲਈ ਥਾਵਾਂ ਨਿਸ਼ਚਿਤ ਕੀਤੀਆਂ

ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਲੋਕ ਪੁਲੀਸ ਨੂੰ ਸਹਿਯੋਗ-ਐਸ.ਐਸ.ਪੀ. ਸ. ਸੁਰਜੀਤ ਸਿੰਘ
ਫ਼ਿਰੋਜ਼ਪੁਰ – 12 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋ ਰਹੇ ਇੰਟਰਨੈਸ਼ਨਲ ਕਬੱਡੀ ਮੈਚਾਂ ਦੌਰਾਨ ਛਾਉਣੀ ਅਤੇ ਸ਼ਹਿਰ ਵਿਚਲੇ ਕੁਝ ਰੂਟ ਅਤੇ ਪਾਰਕਿੰਗ ਪ੍ਰਬੰਧ ਨਿਸ਼ਚਿਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸ. ਸੁਰਜੀਤ ਸਿੰਘ ਨੇ ਦੱਸਿਆ ਕਿ ਜਨਰਲ ਪਾਰਕਿੰਗ ਥਾਣਾ ਸਦਰ ਫਿਰੋਜ਼ਪੁਰ ਦੇ ਪਿਛਲੇ ਪਾਸੇ ਆਰਮੀ ਲੈਂਡ ਵਿਚ ਹੋਵੇਗੀ। ਜਿਹੜੀ ਟ੍ਰੈਫਿਕ ਫਿਰੋਜਪੁਰ ਕੈਂਟ ਏਰੀਏ ਵੱਲੋਂ ਆਵੇਗੀ, ਉਹ ਚੌਂਕ ਬਾਬਾ ਸ਼ੇਰਸ਼ਾਹ ਵਲੀ ਤੋਂ ਹੁੰਦੀ ਹੋਈ ਸ. ਸੁਖਪਾਲ ਸਿੰਘ ਨੰਨੂੰ ਐਮ.ਐਲ.ਏ. ਫ਼ਿਰੋਜ਼ਪੁਰ ਦੀ ਕੋਠੀ ਦੇ ਨਾਲ-ਨਾਲ ਹੁੰਦੇ ਹੋਏ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੇਲਵੇ ਲਾਈਨ ਦੇ ਨਾਲ-ਨਾਲ ਜਾਂਦੇ ਹੋਏ ਬੀ.ਐਸ.ਐਮ. ਸ.ਸ.ਸਕੂਲ, ਰੇਲਵੇ ਕਰਾਸਿੰਗ ਹਾਊਸਿੰਗ ਬੋਰਡ ਕਾਲੋਨੀ ਤੋਂ ਹੁੰਦੇ ਹੋਏ ਆਰਮੀ ਲੈਂਡ ਵਿਚ ਪਹੁੰਚੇਗੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰ ਵਾਲੇ ਪਾਸਿਓਂ ਆਉਣ ਵਾਲੇ ਖੇਡ ਪ੍ਰੇਮੀਆਂ ਦੀ ਪਾਰਕਿੰਗ ਵੀ ਇਸੇ ਹੀ ਆਰਮੀ ਲੈਂਡ ਵਿਚ ਕੀਤੀ ਗਈ ਹੈ, ਜਿਸ ਦਾ ਰੂਟ ਚੌਂਕ ਊਧਮ ਸਿੰਘ ਤੋਂ ਹੁੰਦੇ ਹੋਏ ਅਗਰਸੈਨ ਚੌਂਕ ਤੋਂ ਹੁੰਦੇ ਹੋਏ, ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਾਲੀ ਰੋਡ ਤੋਂ ਹੁੰਦੇ ਹੋਏ ਵਾਇਆ ਹਾਊਸਿੰਗ ਬੋਰਡ ਕਾਲੋਨੀ ਤੋਂ ਹੁੰਦੇ ਹੋਏ ਆਰਮੀ ਲੈਂਡ ਵਿਚ ਪਾਰਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਟਰੋਮਾ ਵਾਰਡ ਦੇ ਨਾਲ ਲੱਗਦੀ ਦੁਸਹਿਰਾ ਗਰਾਊਂਡ ਵਿਚ ਵੀ ਗੱਡੀਆਂ ਪਾਰਕ ਕਰਨ ਦੀ ਵੀ ਵਿਵਸਥਾ ਹੈ।
ਵੀ.ਆਈ.ਪੀ. ਲਈ ਪਾਰਕਿੰਗ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਸਾਹਮਣੇ ਤਹਿਸੀਲ ਕੰਪਲੈਕਸ ਵਿਚ ਅਤੇ ਸਰਕਾਰੀ ਸੀ:ਸੈਕੰਡਰੀ ਸਕੂਲ ਲੜਕਿਆਂ ਦੇ ਖੇਡ ਮੈਦਾਨਾਂ ਵਿਚ ਹੋਵੇਗੀ ਜਦਕਿ ਵੀ.ਆਈ.ਪੀ. ਪਾਰਕਿੰਗ ਸਟੇਡੀਅਮ ਦੇ ਪਿਛਲੇ ਪਾਸੇ ਐਸ.ਡੀ.ਐਮ. ਦੇ ਦਫਤਰ ਦੇ ਨਾਲ ਲੱਗਦੀ ਗਰਾਊਂਡ ਵਿਚ ਹੋਵੇਗੀ। ਪਬਲਿਕ ਦੀ ਐਂਟਰੀ ਸਟੇਡੀਅਮ ਦੇ ਗੇਟ ਨੰਬਰ 4 ਅਤੇ 5 ਵਿਚੋਂ ਹੀ ਹੋਵੇਗੀ। ਜ਼ਿਲ੍ਹਾ ਪੁਲੀਸ ਮੁਖੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਸ਼ਚਿਤ ਥਾਵਾਂ ‘ਤੇ ਹੀ ਗੱਡੀਆਂ ਪਾਰਕ ਕਰਨ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।

Translate »