November 13, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਵਾਲੀਬਾਲ ਮੁਕਾਬਲੇ ਸੰਪੰਨ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਵਾਲੀਬਾਲ (ਪੁਰਸ਼ਾਂ) ਦੇ ਮੁਕਾਬਲਿਆਂ ਵਿਚ ਸੋਸ਼ਲ ਸਾਇੰਸਜ਼ ਵਿਭਾਗ ਨੇ ਲੀਗ ਦੇ ਸਾਰੇ ਮੈਚ ਜਿੱਤ ਤੇ 6 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕੰਪਿਊਟਰ ਸਾਇੰਸ ਐਂਡ ਇੰਂਜੀਨੀਅਰਿੰਗ ਵਿਭਾਗ 4 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਿਹਾ ਜਦਕਿ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵਿਭਾਗ ਨੂੰ ਹਰਾ ਕੇ 2 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਹ ਮੁਕਾਬਲੇ ਯੂਨੀਵਰਸਿਟੀ ਦੇ ਵਾਲੀਬਾਲ ਸਪੋਰਟਸ ਸਟੇਡੀਅਮ ਵਿਖੇ ਸੰਪਨ ਹੋਏ। ਪ੍ਰੋਫੈਸਰ ਐਮ.ਪੀ.ਸਿੰਘ ਈਸ਼ਰ, ਡੀਨ ਵਿਦਿਆਰਥੀ ਭਲਾਈ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ ।
ਇਸਤ੍ਰੀਆਂ ਦੇ ਵਰਗ ਵਿਚ ਕੈਮਿਸਟਰੀ ਵਿਭਾਗ ਨੇ ਲੀਗ ਦੇ ਸਾਰੇ ਮੈਚ ਜਿੱਤ 6 ਅੰਕ ਹਾਸਲ ਕਰਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ 4 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਿਹਾ ਜਦੋਂਕਿ ਕੰਪਿਊਟਰ ਸਾਇੰਸ ਐਂਡ ਇੰਂਜੀਨੀਅਰਿੰਗ ਵਿਭਾਗ ਨੇ ਅਪਲਾਈਡ ਕੈਮੀਕਲ ਸਾਇੰਸਜ਼ ਵਿਭਾਗ ਨੂੰ ਹਰਾਕੇ 2 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਤਿੰਨ-ਦਿਨਾਂ ਮੁਕਾਬਲਿਆਂ ਵਿਚ ਇਸਤ੍ਰੀਆਂ ਅਤੇ ਪੁਰਸ਼ਾਂ ਦੀਆਂ 16 ਟੀਮਾਂ ਨੇ ਭਾਗ ਲਿਆ ।

Translate »