ਜਲੰਧਰ 17 ਨਵੰਬਰ 2011 – ਪੰਜਾਬ ਸਰਕਾਰ ਦੇ ਰੋਜਗਾਰ ਜਨਰੇਸ਼ਨ ਅਤੇ ਟ੍ਰੈਨਿੰਗ ਵਿਭਾਗ ਵਲੋ ਜ਼ਿਲ੍ਹੇ ਵਿਚ ਸੁਰੂ ਕੀਤੇ ਗਏ ਮਹੀਨਾਵਾਰ ਕਿੱਤਾ ਅਗਵਾਈ ਪ੍ਰੋਗਰਾਮਾਂ ਦੀ ਲੜੀ ਵਜੋਂ ਅੱਜ ਚੋਥਾ ਕਿੱਤਾ ਅਗਵਾਈ ਪ੍ਰੋਗਰਾਮ ਜ਼ਿਲ੍ਹਾ ਬਿਊਰੋ ਆਫ ਰੋਜਗਾਰ ਜਨਰੇਸ਼ਨ ਅਤੇ ਟਰੈਨਿੰਗ ਜਲੰਧਰ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਜਲੰਧਰ ਦੇ ਸਹਿਯੋਗ ਨਾਲ ਸਰਕਾਰੀ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਰੁੜਕਾ ਕਲਾਂ ਤਹਿਸੀਲ ਫਿਲੌਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ 300 ਦੇ ਲਗਭਗ ਵਿਦਿਆਰਥੀਆਂ ਅਤੇ 30 ਕੈਰੀਅਰ ਅਧਿਆਪਕਾਂ ਅਤੇ ਹੋਰ ਅਧਿਆਪਕਾਂ ਵਲੋਂ ਭਾਗ ਲਿਆ ਗਿਆ।
ਇਸ ਮੌਕੇ ਕਿੱਤਾ ਅਗਵਾਈ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੰਜੀਦਾ ਬੇਰੀ ਜ਼ਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਜਲੰਧਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਵਲੋਂ ਆਯੋਜਿਤ ਕੀਤੇ ਜਾ ਰਹੇ ਇਨ੍ਹਾਂ ਵੱਖ ਵੱਖ ਕਿੱਤਾ ਅਗਵਾਈ ਪ੍ਰੋਗਰਾਮਾਂ ਵਿਚ ਵੱਖ ਵੱਖ ਸਕੂਲਾਂ ਦੇ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਸਿਖਲਾਈ ਕੋਰਸਾਂ,ਨੌਕਰੀਆਂ ਦੇ ਮੌਕਿਆਂ ਅਤੇ ਸਵੈ ਰੋਜਗਾਰ ਧੰਦਿਆਂ ਨੂੰ ਸੁਰੂ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਕਿੱਤਾ ਅਗਵਾਈ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕਿ ਉਹ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਦਾ ਭਰਪੂਰ ਲਾਭ ਉਠਾ ਸਕਣ ਅਤੇ ਅਪਣੇ ਭਵਿੱਖ ਨੂੰ ਉਜਵੱਲ ਬਣਾ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਕਿੱਤਾ ਅਗਵਾਈ ਪ੍ਰੋਗਰਾਮ ਨੂੰ ਸ੍ਰੀ ਹਰਮੇਸ਼ ਕੁਮਾਰ ਰੋਜਗਾਰ ਅਧਿਕਾਰੀ ਫਿਲੌਰ, ਸ੍ਰੀ ਸੁਰਜੀਤ ਲਾਲ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਲੰਧਰ, ਸ੍ਰੀ ਜਗਦੀਸ਼ ਲਾਲ ਸੁਪਰਡੰਟ ਆਈ.ਟੀ.ਆਈ. ਨਕੋਦਰ, ਸ੍ਰੀ ਰਾਮ ਲਾਲ ਬਹੁ ਤਕਨੀਕੀ ਸੰਸਥਾ ਲੜਕੀਆਂ ਜਲੰਧਰ,ਸ੍ਰੀਮਤੀ ਰਾਜ ਰਾਣੀ ਆਈ.ਟੀ.ਆਈ.ਫਿਲੌਰ, ਸ੍ਰੀ ਰਵਿੰਦਰ ਸਿੰਘ ਗਿੱਲ ਬਾਗਬਾਨੀ ਵਿਭਾਗ ਜ, ਸ੍ਰੀ ਵੀ.ਐਮ.ਨਈਅਰ ਡਾਇਰੈਕਟਰ ਰੂਡਸੈਟ ਸੰਸਥਾ ਜਲੰਧਰ ਵਲੋਂ ਆਪਣੇ ਅਪਣੇ ਵਿਭਾਗਾਂ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਤਾ ਅਗਵਾਈ ਪ੍ਰੋਗਰਾਮਾਂ ਦੀ ਲੜੀ ਨੂੰ ਬਰਕਰਾਰ ਰੱਖਦਿਆਂ 17 ਨਵੰਬਰ 2011 ਨੂੰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਅਤੇ 18 ਨਵੰਬਰ 2011 ਨੂੰ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਵਿਖੇ ਕਿੱਤਾ ਅਗਵਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਕਿੱਤਾ ਅਗਵਾਈ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋ ਕੇ ਇਨ੍ਹਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।