November 17, 2011 admin

ਸੋਸ਼ਲ ਵੈੱਬਸਾਈਟਾਂ ‘ਤੇ ਕਬੱਡੀ ਦੀਆਂ ਧੂੰਮਾਂ

– ਫੇਸਬੁੱਕ ਅਤੇ ਯੂ-ਟਿਊਬ ਤੋਂ ਇਲਾਵਾ ਕਈ ਵੈੱਬਸਾਈਟਾਂ ‘ਤੇ ਹੋ ਰਹੀ ਐ ‘ਕੌਡੀ-ਕੌਡੀ’

ਲੁਧਿਆਣਾ, 17 ਨਵੰਬਰ –  ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਜੇ ਵਿਸ਼ਵ ਕਬੱਡੀ ਕੱਪ ਦੀ ਇੰਟਰਨੈਂਟ ‘ਤੇ ਵੀ ਪੂਰੀ ਚਰਚਾ ਚੱਲ ਰਹੀ ਹੈ। ਕਈ ਵੈੱਬਸਾਈਟਾਂ ਉੱਤੇ ਖਾਸ ਤੌਰ ‘ਤੇ ਸਿਰਫ ਕਬੱਡੀ ਦੀਆਂ ਖਬਰਾਂ ਹੀ ਪ੍ਰਕਾਸ਼ਿਤ/ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਜਿਉਂ-ਜਿਉਂ ਕਬੱਡੀ ਦਾ ਇਹ ਮਹਾਂਕੁੰਭ ਆਪਣੇ ਅੰਜ਼ਾਮ ਵੱਲ ਵੱਧ ਰਿਹਾ ਹੈ ਤਿਉਂ-ਤਿਉਂ ਯੂ-ਟਿਊਬ ‘ਤੇ ਕਬੱਡੀ ਮੈਚਾਂ ਅਤੇ ਇਸ ਨਾਲ ਜੁੜੀਆਂ ਵਿਡੀਓਜ਼ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਉਦਘਾਟਨੀ ਸਮਾਗਮ ਸਬੰਧੀ ਯੂ-ਟਿਊਬ ‘ਤੇ ਅੱਪਲੋਡ ਕੀਤੀਆਂ ਬੁਹਤ ਸਾਰੀਆਂ ਵਿਡੀਓਜ਼ ‘ਚੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਦੇਖਣ/ਸੁਣਨ ਵਾਲਿਆਂ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ।

                  ਕਈ ਵੈੱਬਸਾਈਟਾਂ ‘ਤੇ ਸਿਰਫ ਕਬੱਡੀ ਦੀਆਂ ਖਬਰਾਂ ਹੀ ਨਸ਼ਰ ਕੀਤੀਆਂ ਜਾ ਰਹੀਆਂ ਹਨ। 5ÀਬਪੋਰਟÀਲ.ਚੋਮ (5 ਆਬੀ ਪੋਰਟਲ ਡਾਟ ਕਾਮ) ‘ਤੇ ਇਕ ਲਿੰਕ ‘ਲਾਈਵ ਕਬੱਡੀ’ ਸਿਰਫ ਕਬੱਡੀ ਮੈਚਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਲਵਿÂਕÀਬÀਦਦ.ਿਚੋਮ (ਲਾਈਵ ਕਬੱਡੀ ਡਾਟ ਕਾਮ) ਨਾਮੀਂ ਵੈੱਬਸਾਈਟ ‘ਤੇ ਪਹਿਲੇ ਦਿਨ ਤੋਂ ਲੈ ਹੁਣ ਤੱਕ ਦੇ ਸਾਰੇ ਮੈਚਾਂ ਦਾ ਵਿਸਥਾਰ ‘ਚ ਵੇਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕÀਬÀਦਦਨਿÂਾਸ. ਛੋਮ (ਕਬੱਡੀ ਨਿਊਜ਼ ਡਾਟ ਕਾਮ) ਵੈੱਬਸਾਈਟ ਦੇ ਹੋਮਪੇਜ਼ ‘ਤੇ ਵੀ ਦੂਜਾ ਵਿਸ਼ਵ ਕਬੱਡੀ ਕੱਪ ਛਾਇਆ ਹੋਇਆ ਹੈ।

                  ਹੋਰ ਤਾਂ ਹੋਰ ਵਿਸ਼ਵ ਪੱਧਰੀ ਪ੍ਰਸਿੱਧ ਇਨਸਾਇਕਲੋਪੀਡੀਆ ਵੈੱਬਸਾਈਟ ਾਕਿਪਿÂਦÀਿ.ੋਰਗ (ਵਿਕੀਪੀਡੀਆ ਡਾਟ ਓਆਰਜ਼ੀ) ‘ਤੇ ਇਕ ਖਾਸ ਪੇਜ਼ ‘2011 ਕਬੱਡੀ ਵਰਲਡ ਕੱਪ’ ਸਿਰਲੇਖ ਅਧੀਨ ਤਿਆਰ ਕੀਤਾ ਗਿਆ ਹੈ। ਸੋਸ਼ਲ ਵੈੱਬਸਾਈਟ ਫੇਸਬੁੱਕ ‘ਤੇ ਵੀ ਦੂਜੇ ਵਿਸ਼ਵ ਕਬੱਡੀ ਕੱਪ ਦੀਆਂ ਧੂੰਮਾਂ ਹਨ। ਕਈ ਪੇਜ਼ ਕਬੱਡੀ ਕੱਪ 2011 ਨਾਲ ਸਬੰਧਤ ਬਣਾਏ ਗਏ ਹਨ। ‘ਕਬੱਡੀ ਵਰਲਡ ਕੱਪ ਇਜ਼ ਬੈਟਰ ਦੈਨ ਆਈ ਪੀ ਐਲ’ ਪੇਜ਼ ਸਮੇਤ ਬਹੁਤ ਸਾਰੇ ਵਰਤੋਂਕਾਰਾਂ ਨੇ ਆਪਣੀ ਪ੍ਰੋਫਾਈਲ ਫੋਟੋ ਕਬੱਡੀ ਵਾਲੀ ਲਗਾਈ ਹੋਈ ਹੈ। ਇਸ ਤੋਂ ਇਲਾਵਾ ਕਈ ਨਾਮੀਂ ਸਖਸ਼ੀਅਤਾਂ ਵੀ ਆਪਣੀ ਫੇਸਬੁੱਕ ਵਾਲ ‘ਤੇ ਕਬੱਡੀ ਦੀਆਂ ਤਾਰੀਫਾਂ ‘ਚ ਕੰਮੈਂਟ ਕਰ ਰਹੇ ਹਨ।

                  ਉੱਧਰ ਦੂਜੇ ਪਾਸੇ ਲੁਧਿਆਣਾ ‘ਚ 20 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੈਚਾਂ ਅਤੇ ਸਮਾਪਤੀ ਸਮਾਗਮ ਸਬੰਧੀ ਗੁਰੂ ਨਾਨਕ ਸਟੇਡੀਅਮ ‘ਚ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ਾਮੀਂ ਸਾਢੇ ਚਾਰ ਵਜੇ ਤੋਂ ਦੇਰ ਰਾਤ ਤੱਕ ਚੱਲਣ ਵਾਲੇ ਇਸ ਸਮਾਗਮ ਲਈ ਜ਼ਿਲ੍ਹਾ ਪ੍ਰਸਾਸ਼ਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਸੁਨਿਸ਼ਚਿਤ ਕਰ ਲਿਆ ਗਿਆ ਹੈ ਕਿ ਮੈਦਾਨ ‘ਚ ਆਉਣ ਵਾਲੀ ਹਰ ਆਮ ਤੇ ਖਾਸ ਸਖਸ਼ੀਅਤ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਸਪੋਰਟਸ ਅਫਸਰ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਸਟੇਡੀਅਮ ਹਰ ਪੱਖੋਂ ਤਿਆਰ-ਬਰ ਤਿਆਰ ਹੈ ਅਤੇ 20 ਨਵੰਬਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਦਿਨ ਹੋਣ ਵਾਲੇ ਮੈਚਾਂ ਅਤੇ ਸਮਾਪਤੀ ਸਮਾਗਮਾਂ ਨੂੰ ਕਬੱਡੀ ਪ੍ਰੇਮੀ ਵਰ੍ਹਿਆਂ ਤੱਕ ਯਾਦ ਰੱਖਣਗੇ।

                  ਕਾਬਿਲੇਗੌਰ ਹੈ ਕਿ ਸਮਾਪਤੀ ਸਮਾਗਮ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੂਕੋਣ ਸਮੇਤ ਹੋਰ ਨਾਮੀਂ ਕਲਾਕਾਰ ਆ ਰਹੇ ਹਨ। ਸਟੇਡੀਅਮ ‘ਚ 25 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਪੀਣ ਵਾਲੇ ਪਾਣੀ ਲਈ ਪੂਰੇ ਸਟੇਡੀਅਮ ‘ਚ 10 ਟੈਂਕਰ ਲਗਾਏ ਜਾਣਗੇ। ਦਰਸ਼ਕਾਂ ਲਈ 40 ਅਸਥਾਈ ਟਾਇਲਟਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ‘ਤੇ 12 ਵੱਡੀਆਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਰਾਹਗੀਰ ਵੀ ਕਬੱਡੀ ਮੈਚਾਂ ਅਤੇ ਰੰਗਾਰੰਗ ਸਮਾਗਮ ਦਾ ਆਨੰਦ ਮਾਣ ਸਕਣ।

Translate »