ਅੰਮ੍ਰਿਤਸਰ, 25 ਨਵੰਬਰ: ਸ੍ਰੀ ਆਰ:ਪੀ:ਮਿੱਤਲ, ਆਈ.ਪੀ.ਐਸ, ਪੁਲਿਸ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ, ਅੰਮ੍ਰਿਤਸਰ ਜਾਬਤਾ ਫ਼ੌਜਦਾਰੀ 1973 (1974 ਦਾ ਐਕਟ ਨੰ:02) ਦੀ ਧਾਰਾ 144 ਤਹਿਤ ਇਕ ਹੁਕਮ ਜਾਰੀ ਕੀਤਾ ਹੈ ਕਿ ਜਿਲ•ਾ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਸਮੂਹ ਸਰਕਾਰੀ/ ਸਹਿਕਾਰੀ/ ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕ ਅਤੇ ਪੈਟਰੋਲ ਪੰਪਾਂ, ਮਾਲਜ਼, ਹੋਟਲ ਅਤੇ ਮਲਟੀਪਲੈਕਸ ਦੇ ਮਾਲਕ ਆਪਣੇ-ਆਪਣੇ ਬੈਂਕ/ ਪੈਟਰੋਲ ਪੰਪ, ਮਾਲਜ਼, ਹੋਟਲ ਅਤੇ ਮਲਟੀ-ਕੰਪਲੈਕਸਜ਼ ਦੇ ਪ੍ਰਵੇਸ਼ ਸਥਾਨ ਅਤੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਉਣਗੇ।
ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇਹਨਾਂ ਵਾਰਦਾਤਾਂ ਨੂੰ ਕਰਨ ਵਾਲੇ ਵਿਅਕਤੀਆਂ ਨੂੰ ਫੜ•ਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ, ਜਿਸ ਦੇ ਮੱਦੇ ਨਜ਼ਰ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਹ ਹੁਕਮ 23 ਜਨਵਰੀ, 2012 ਤੱਕ ਲਾਗੂ ਰਹੇਗਾ।