December 1, 2011 admin

ਵਿਸ਼ਵ ਏਡਜ਼ ਦਿਵਸ’ ਦੇ ਮੌਕੇ ਤੇ ਮਾਸਟਰ ਤਾਰਾ ਸਿੰਘ ਕਾਲਜ਼ ਫਾਰ ਵਿਮੈਨ ਵਿਖੇ -ਕਰਵਾਏ ਪੇਟਿੰਗ ਮੁਕਾਬਲੇ

ਲੁਧਿਆਣਾ,1 ਦਸੰਬਰ: ਸ੍ਰੀ ਐਸ.ਪੀ. ਬਾਂਗੜ ਜਿਲਾ ਤੇ ਸੈਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੱਜ ‘ਵਿਸ਼ਵ ਏਡਜ਼ ਦਿਵਸ’ ਦੇ ਮੌਕੇ ਤੇ ਮਾਸਟਰ ਤਾਰਾ ਸਿੰਘ ਕਾਲਜ਼ ਫਾਰ ਵਿਮੈਨ ਵਿਖੇ ਕਰਵਾਏ ਗਏ ਏਡਜ਼ ਤੇ ਅਧਾਰਤ ਪੇਟਿੰਗ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ।
               ਸ੍ਰੀ ਐਸ.ਪੀ. ਬਾਂਗੜ ਜਿਲਾ ਤੇ ਸੈਜੱਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਏਡਜ਼ ਦੀ ਬਿਮਾਰੀ ਫੈਲਣ ਦੇ ਕਾਰਨਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਖਤਰਨਾਕ ਬਿਮਾਰੀ ਤੋ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਏਡਜ਼ ਦੀ ਬਿਮਾਰੀ ਤੋ ਪੀੜਤ ਵਿਅਕਤੀ ਨਾਲ ਨਫਰਤ ਨਹੀ ਕਰਨੀ ਚਾਹੀਦੀ ਸਗੋ ਉਸ ਨਾਲ ਵੀ ਪਿਆਰ ਵਾਲਾ ਵਤੀਰਾ ਕਰਨਾ ਚਾਹੀਦਾ ਹੈ, ਕਿਉਕਿ ਉਸ ਨੂੰ ਵੀ ਜਿਉਣ ਦਾ ਪੂਰਾ ਹੱਕ ਹੁੰਦਾ ਹੈ।
               ਜਿਲਾ ਤੇ ਸੈਜੱਜ ਵੱਲੋ ਵਿਦਿਆਰਥੀਆਂ ਨੂੰ ਵੱਖ-ਵੱਖ ਕਾਨੂੰਨਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਾਨੂੰਨਾ ਦਾ ਸਹੀ ਤਰੀਕੇ ਨਾਲ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਤੇ ਜੱਜ ਸਾਹਿਬ ਵੱਲੋ ਪੇਟਿੰਗ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਕੀਤੀ।
               ਸ੍ਰੀਮਤੀ ਪ੍ਰਵੀਨ ਚਾਵਲਾ ਕਾਲਜ਼ ਦੀ ਪ੍ਰਿੰਸੀਪਲ ਵੱਲੋ ਵੀ ਵਿਦਿਅਰਥੀਆਂ ਨੂੰ ਏਡਜ਼ ਦੀ ਬਿਮਾਰੀ ਤੋ ਬਚਾਓ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਾਲਜ਼ ਦੇ ਵਿਦਿਆਰਥੀਆਂ ਅਤੇ ਯੂਥ ਕਲੱਬ ਐਨ.ਸੀ.ਸੀ. ਯੂਨਿਟ ਦੇ ਮੈਬਰਾਂ ਵੱਲੋ ਆਮ ਲੋਕਾਂ ਨੂੰ ਏਡਜ਼ ਦੀ ਬਿਮਾਰੀ ਤੋ ਬਚਾਓ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ।
               ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ੍ਰੀਮਤੀ ਰੀਤੂ ਜੈਨ ਸਹਾਇਕ ਜਿਲਾ ਅਟਾਰਨੀ(ਕਾਨੂੰਨੀ ਸੇਵਾਵਾਂ) ਲੁਧਿਆਣਾ, ਮਿਸ ਵਿਜੈ ਸ਼ਰਮਾ ਐਡਵੋਕੇਟ, ਕਾਲਜ਼ ਦੇ ਵਿਦਿਆਰਥੀ ਤੇ ਅਧਿਆਪਕ ਅਤੇ ਲੀਗਲ ਲਿਟਰੇਸੀ ਕਲੱਬ ਦੇ 40 ਮੈਬਰ ਵਿਦਿਆਰਥਣਾਂ ਵੀ ਹਾਸਨ।  

Translate »