December 2, 2011 admin

ਗੂੰਗੇ ਅਤੇ ਬਹਿਰੇ ਬੱਚਿਆਂ ਦੇ ਵਿਸੇਸ਼ ਸਕੂਲ ਵਾਟਿਕਾ ਹਾਈ ਸਕੂਲ ਦਾ ਸਲਾਨਾ ਮੇਲਾ 10 ਦਸੰਬਰ ਤੋਂ

ਚੰਡੀਗੜ੍ਹ, 2 ਦਸੰਬਰ: ਸਥਾਨਕ  ਸੈਕਟਰ 19 ਸਥਿਤ ਗੂੰਗੇ ਅਤੇ ਬਹਿਰੇ ਬੱਚਿਆਂ ਦੇ ਵਿਸੇਸ਼ ਸਕੂਲ ਵਾਟਿਕਾ ਹਾਈ ਸਕੂਲ ਦਾ ਦੋ ਦਿਨਾਂ ਸਲਾਨਾ ਮੇਲਾ 10 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ।
       ਅੱਜ ਇਥੇ ਇਹ ਜਾਣਕਾਰੀ ਦਿੰਦਿਆਂ  ਸ਼੍ਰੀਮਤੀ ਰੇਨੂ ਅਗਰਵਾਲ, ਪ੍ਰਧਾਨ ਪੰਜਾਬ ਆਈ.ਏ.ਐਸ ਆਫੀਸਰਜ਼  ਵਾਈਵਜ਼  ਐਸੋਸੀਏਸ਼ਨ ਨੇ ਦੱਸਿਆ ਕਿ ਸਕੂਲ ਦੇ ਪ੍ਰਬੰਧਕਾਂ ਵਲੋਂ ਗੂੰਗੇ ਬਹਿਰੇ ਬੱਚਿਆਂ ਲਈ ਵੱਖ ਵੱਖ ਸਹੂਲਤਾਂ ਜਟਾਉਣ ਅਤੇ ਉਨ੍ਹਾਂ ਲਈ ਸੁਣਨ ਵਿੱਚ ਮਦਦ ਕਰਨ ਵਾਲੇ ਆਧੁਨਿਕ ਯੰਤਰਾਂ ਦੀ ਖਰੀਦ ਆਦਿ ਲਈ ਇਹ ਮੇਲਾ ਹਰ ਸਾਲ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਤੋਂ ਇਕੱਠੇ ਹੋਣ ਵਾਲੇ ਫੰਡਾਂ ਨੂੰ ਇਨ੍ਹਾਂ ਲੋੜਵੰਦ ਬੱਚਿਆਂ ਲਈ ਵੱਖ-ਵੱਖ ਵਰਕਸ਼ਾਪਾਂ ਅਤੇ ਡਾਕਟਰ ਸਹਾਇਤਾ ਕੈਂਪਾਂ ਦੀ ਵਿਵਸਥਾ ਲਈ ਵੀ ਵਰਤਿਆਂ ਜਾਂਦਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਉਕਤ ਐਸੋਸੀਏਸ਼ਨ ਵਲੋਂ ਵਾਟਿਕਾ ਹਾਈ ਸਕੂਲ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਜਿਥੇ ਗੂੰਗੇ ਅਤੇ ਬਹਿਰੇ ਬੱਚਿਆਂ ਲਈ ਮਿਆਰੀ ਸਿੱਖਿਆ ਲਈ ਵਿਵਸਥਾ ਕੀਤੀ ਗਈ ਹੈ। ਇਸ ਵੇਲੇ ਇਸ ਸਕੂਲ ਵਿੱਚ ਨਰਸਰੀ ਤੋਂ ਦਸਵੀਂ ਤੱਕ 117 ਬੱਚੇ ਸਿੱਖਿਆ ਹਾਸਲ ਕਰਦੇ ਹਨ।

Translate »