4 ਦਸੰਬਰ ਨੂੰ ਚੰਡੀਗੜ ਵਿਖੇ ਕੁੱਕ ਬੀਬੀਆਂ ਕਰਨਗੀਆਂ ਰੋਸ਼ ਪ੍ਰਦਰਸ਼ਨ
ਅਮਿੰ੍ਰਤਸਰ, 2 ਦਸੰਬਰ : ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਦੀ ਪੰਜਾਬ ਦੀ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਦੇ ਅਧੀਨ ਲਿਆਂਦਾ ਜਾਵੇ, ਅੱਗ ਅਤੇ ਗੈਸ ਨਾਲ ਜੋਖ਼ਮ ਭਰਿਆ ਕੰਮ ਕਰਨ ਦੇ ਕਾਰਨ ਹਰ ਇੱਕ ਮਿਡ ਡੇ ਮੀਲ ਕੁੱਕ ਦਾ ਘੱਟੋ ਘੱਟ 2 ਲੱਖ ਦਾ ਬੀਮਾ ਕੀਤਾ ਜਾਵੇ, ਕੁੱਕ ਦੇ ਮਿਹਨਤਾਨੇ ਵਿੱਚ ਛੁੱਟੀਆਂ ਦੇ ਦਿਨਾਂ ਵਿੱਚ ਕਾਟੌਤੀ ਕਰਨੀ ਬੰਦ ਕੀਤੀ ਜਾਵੇ, ਕੁੱਕ ਦੇ ਪਹਿਚਾਣ ਪੱਤਰ ਬਣਾਏ ਜਾਣ ਅਤੇ ਕੁੱਕ ਦੀਆਂ ਤਨਖਾਹਾਂ ਸਿੱਧੀਆਂ ਬੈਂਕ ਖਾਤਿਆਂ ਵਿੱਚ ਪਾਉਣ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੁੱਕ ਦੀਆਂ ਜਾਇਜ਼ ਮੰਗਾਂ ਨੂੰ ਬੇਧਿਆਨ ਕਰ ਰਹੀ ਹੈ। ਸਰਕਾਰ ਜਮਹੂਰੀ ਤਰੀਕੇ ਨਾਲ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਜਾਣ ਬੁੱਝ ਕੇ ਬੇਧਿਆਨ ਕਰਕੇ ਲੋਕਾਂ ਨੂੰ ਸੰਘਰਸ਼ਾਂ ਦੇ ਗੈਰ ਜਮਹੂਰੀ ਰਸਤੇ ਚੁਣਨ ਲਈ ਮਜ਼ਬੂਰ ਕਰ ਰਹੀ ਹੈ। ਸਰਕਾਰਾਂ ਗਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰਨ ਤੋਂ ਸਿਵਾਏ ਗਰੀਬ ਲੋਕਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੀਆਂ। ਪੰਜਾਬ ਸਰਕਾਰ ਦਾ ਗਰੀਬ ਲੋਕਾਂ ਅੱਗੇ ਵਿਰੋਧੀ ਚਹਿਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੰਗਾ ਕੀਤਾ ਜਾਵੇਗਾ। ਉਨ•ਾਂ ਅੱਗੇ ਕਿਹਾ ਕਿ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੀਆਂ ਕੁੱਕ ਆਰਾਮ ਨਾਲ ਨਹੀਂ ਬੈਠਣਗੀਆਂ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਕੁੱਕ ਦੀਆਂ ਹੱਕੀ ਮੰਗਾਂ ਨੂੰ ਬੇਧਿਆਨਾ ਕਰ ਰਹੀ ਹੈ, ਪਰ ਨਾਲ ਹੀ ਕੇਂਦਰ ਦੀ ਕਾਂਗਰਸ ਸਰਕਾਰ ਵੀ ਮਿਡ ਡੇ ਮੀਲ ਕੁੱਕ ਨਾਲ ਸਰਾਸਰ ਬੇਇਨਸਾਫੀ ਕਰਨ ‘ਤੇ ਤੁਲੀ ਹੋਈ ਹੈ। ਕਾਂਗਰਸ ਤੇ ਅਕਾਲੀ ਦਲ ਦੋਵੇਂ ਸਰਕਾਰਾਂ ਗਰੀਬ ਵਿਰੋਧੀ ਹਨ। ਦੋਵੇਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਸਹੂਲਤਾਂ ਦੇ ਕੇ ਮਾਲਾ-ਮਾਲ ਕਰ ਰਹੀਆਂ ਹਨ। ਇਨ•ਾਂ ਘਰਾਣਿਆਂ ਦੇ ਵੱਡੇ-ਵੱਡੇ ਕਰਜ਼ੇ ਮਾਫ ਕਰਕੇ ਦੇਸ ਦਾ ਭੱਠਾ ਬਿਠਾਇਆ ਜਾ ਰਿਹਾ ਹੈ। ਉਨ•ਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਤਹਿਤ ਭਰਤੀ ਕੀਤੇ ਸਭ ਤਰ•ਾਂ ਦੇ ਮੁਲਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕੀਤਾ ਹੈ ਅਤੇ ਕਈਆਂ ਨੂੰ ਤਾਂ ਪੱਕੇ ਵੀ ਕਰ ਦਿੱਤਾ ਹੈ। ਪ੍ਰੰਤੂ ਬਿਲਕੁਲ ਗਰੀਬ ਪਰਿਵਾਰਾਂ ਨਾਲ ਸਬੰਧਤ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਵਾਧੇ ਸਮੇਂ ਆਨਾ-ਕਾਨੀ ਕੀਤੀ ਜਾ ਰਹੀ ਹੈ। ਬੀਬੀ ਲੋਪੇ ਨੇ ਅੱਗੇ ਕਿਹਾ ਕਿ ਲੰਗਰ ਪ੍ਰਥਾ ਦੀ ਤਰ•ਾਂ ਸਭ ਬੱਚਿਆਂ ਨੂੰ ਬਰਾਬਰ ਖਾਣਾ ਦੇਣ ਵਾਲੀ ਮਿਡ ਡੇ ਮੀਲ ਸਕੀਮ ਗਰੀਬਾਂ ਦੇ ਬੱਚਿਆਂ ਲਈ ਚੰਗੀ ਸਾਬਤ ਹੋ ਰਹੀ ਹੈ ਪੰਤੂ ਪੰਜਾਬ ਸਰਕਾਰ ਇਸ ਸਕੀਮ ਨੂੰ ਬੇਧਿਆਨਾ ਕਰਕੇ ਲੱਖਾਂ ਬੱਚਿਆਂ ਨਾਲ ਬੇਇਨਸਾਫੀ ਕਰ ਰਹੀ ਹੈ। ਉਨ•ਾਂ ਕਿਹਾ ਕਿ ਸਕੂਲਾਂ ਵਿੱਚ 7-8 ਘੰਟੇ ਸਖ਼ਤ ਕੰਮ ਕਰਨ ਵਾਲੀਆਂ ਮਿਡ ਡੇ ਮੀਲ ਕੁੱਕ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਲਈ ਤਿਆਰ ਨਹੀਂ। ਇਸ ਬੇਇਨਸਾਫੀ ਦੇ ਖਿਲਾਫ ਮਿਡ ਡੇ ਮੀਲ ਕੁੱਕ 20 ਨਵੰਬਰ ਤੋਂ ਡੀ.ਜੀ.ਐਸ.ਈ. ਪੰਜਾਬ ਦੇ ਚੰਡੀਗੜ• ਸਥਿਤ ਦਫ਼ਤਰ ਅੱਗੇ ਲਗਾਤਾਰ ਭੁੱਖ ਹੜਤਾਲ ‘ਤੇ ਬੈਠੀਆਂ ਹਨ। ਪ੍ਰੰਤੂ ਪੰਜਾਬ ਵਿੱਚ ਔਰਤਾਂ ਨੂੰ ਸਨਮਾਨ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਮਿਡ ਡੇ ਮੀਲ ਕੁੱਕ ਬੀਬੀਆਂ ਦੇ ਸੰਘਰਸ਼ ਨੂੰ ਬੇÎਧਿਆਨ ਕਰ ਰਹੀ ਹੈ। ਸਰਕਾਰ ਨੂੰ ਇਸ ਦਾ ਕਰਾਰਾ ਜਵਾਬ ਦੇਣ ਲਈ ਕੁੱਕ ਬੀਬੀਆਂ 4 ਦਸੰਬਰ ਨੂੰ ਚੰਡੀਗੜ ਵਿਖੇ ਫਰੰਟ ਵੱਲੋਂ ਰੱਖੇ ਗਏ ਰੋਸ਼ ਪ੍ਰਦਰਸ਼ਨ ਵਿੱਚ ਦੇਣਗੀਆਂ। 4 ਦਸੰਬਰ ਨੂੰ ਸਵੇਰੇ 11 ਵਜੇ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਇਕੱਠੀਆਂ ਹੋਣਗੀਆਂ ਤੇ ਉਸ ਤੋਂ ਬਾਅਦ ਚੰਡੀਗੜ ਵੱਲ ਪ੍ਰਦਰਸ਼ਨ ਕਰਨਗੀਆਂ। ਉਨ•ਾਂ ਸਮੂਹ ਕੁੱਕ ਬੀਬੀਆਂ ਨੂੰ ਪਰਿਵਾਰਾਂ ਸਮੇਤ ਇਸ ਪ੍ਰਦਰਸ਼ਨ ਵਿੱਚ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ।