ਅੰਮ੍ਰਿਤਸਰ, 2 ਦਸੰਬਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਓਥੈਰੇਪੀ ਵਿਭਾਗ ਦੇ ਪ੍ਰੋਫੈਸਰ, ਡਾ. ਜਸਪਾਲ ਸਿੰਘ ਸੰਧੂ ਨੇ ਬੀਤੇ ਦਿਨੀਂ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਪ੍ਰੋਫੈਸਰ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹਨ•ਾਂ ਦੀ ਇਹ ਨਿਯੁਕਤੀ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਸਦਕਾ ਕੀਤੀ ਗਈ ਹੈ।
ਪ੍ਰੋਫੈਸਰ ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਫਿਜ਼ਿਓਥੈਰੇਪੀ ਵਿਭਾਗ ਵਿਚ 15 ਸਾਲ ਤੋਂ ਵੱਧ ਸਮਾਂ ਮੁਖੀ ਵਜੋਂ ਸੇਵਾ ਨਿਭਾਈ ਹੈ। ਉਹ 11 ਵਰ•ੇ ਫੈਕਲਿਟੀ ਦੇ ਡੀਨ ਵੀ ਰਹੇ। ਡਾ. ਜਸਪਾਲ ਹੁਣ ਤਕ 200 ਦੇ ਕਰੀਬ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖੋਜ ਪਰਚੇ ਪ੍ਰਕਾਸ਼ਿਕ ਕਰਵਾ ਚੁੱਕੇ ਹਨ। ਉਨ•ਾਂ ਨਾਲ 11 ਦੇ ਕਰੀਬ ਪੀ.ਐਚ.ਡੀ. ਦੇ ਵਿਦਿਆਰਥੀਆਂ ਵੱਖ-ਵੱਖ ਵਿਸ਼ਿਆਂ ਤੋਂ ਖੋਜ ਕਰ ਰਹੇ ਹਨ। ਇਹ ਤੋਂ ਇਲਾਵਾ ਉਹ ਹੁਣ 47 ਦੇ ਕਰੀਬ ਥੀਸਿਸ ਗਾਈਡ ਕਰ ਚੁੱਕੇ ਹਨ ਅਤੇ ਅੰਤਰ-ਰਾਸ਼ਟਰੀ ਪੱਧਰ ਦੇ 5 ਦੇ ਕਰੀਬ ਮੈਮੋਰੈਂਡਮ ਆਫ ਅੰਡਰਸਟੈਡਿੰਗ (ਐਮ.ਓ.ਯੂ.) ਅਤੇ 11 ਕੋਰਸਿਜ਼ ਤਿਆਰ ਕਰ ਚੁਕੇ ਹਨ।
ਪ੍ਰੋਫੈਸਰ ਜਸਪਾਲ ਸਿੰਘ ਵਲੋਂ ਸੈਂਟਰ ਵਿਚ ਪੋਟੈਂਸ਼ਿਅਲ ਫਾਰ ਐਕਸੀਲੈਂਸ ਇਨ ਸਪੋਰਟਸ ਸਾਇੰਸ ਸੰਬੰਧੀ ਤਿਆਰ ਕੀਤੇ 30 ਕਰੋੜ ਦੇ ਪ੍ਰੋਜੈਕਟ ਵਿਚੋਂ ਯੂਨੀਵਰਸਿਟੀ ਨੂੰ 6 ਕਰੋੜ ਦੀ ਗ੍ਰਾਂਟ ਮਿਲ ਚੁੱਕੀ ਹੈ ਅਤੇ ਬਾਕੀ ਵੀ ਜਲਦ ਹੀ ਮਿਲਣ ਦੀ ਉਮੀਦ ਹੈ। ਏਨਾ ਹੀ ਨਹੀਂ, ਪ੍ਰੋ. ਜਸਪਾਲ ਸਿੰਘ ਵਲੋਂ ਯੂਨੀਵਰਸਿਟੀ ਵਿਚ ਸਪੋਰਟਸ ਮੈਡੀਸਨ ਅਤੇ ਫਿਜ਼ਿਓਥੈਰੇਪੀ ਵਿਭਾਗ ਨਾ ਸਿਰਫ ਸ਼ੁਰੂ ਕਰਵਾਇਆ ਗਿਆ ਸਗੋਂ ਇਸ ਦੀ ਅੰਤਰ-ਰਾਸ਼ਟਰੀ ਪੱਧਰ ‘ਤੇ ਪਹਿਚਾਣ ਬਣਾਉਣ ਵਿਚ ਵੀ ਯੋਗਦਾਨ ਪਾਇਆ। ਜਿਸ ਦੀ ਮਿਸਾਲ 2007 ਦੀ ਨੈਸ਼ਨਲ ਅਸੈਸਮੈਂਟ ਅਤੇ ਐਕਰੀਡਿਏਸ਼ਨ ਕੌਂਸਿਲ ਦੀ ਰਿਪੋਰਟ ਵਿਚ ਵਿਸ਼ੇਸ਼ ਜ਼ਿਕਰ ਤੋਂ ਮਿਲਦੀ ਹੈ ਪ੍ਰੋ. ਜਸਪਾਲ ਸਿੰਘ ਵਲੋਂ 2 ਅੰਤਰ-ਰਾਸ਼ਟਰੀ ਅਤੇ 11 ਭਾਰਤੀ ਯੂਨੀਵਰਸਿਟੀਆਂ ਦੇ ਪ੍ਰੀਖੀਅਕ ਵੀ ਰਹਿ ਚੁੱਕੇ ਹਨ।
ਪ੍ਰੋ. ਜਸਪਾਲ ਸਿੰਘ ਦੇ ਸਮੁੱਚੇ ਤੌਰ ‘ਤੇ ਖੋਜ ਕਾਰਜਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਉਨ•ਾਂ ਦੇ ਹੁਣ ਤਕ 197 ਦੇ ਕਰੀਬ ਖੋਜ ਪਰਚੇ ਵੱਖ-ਵੱਖ ਪ੍ਰਕਾਸ਼ਨਾਂ ਵਿਚ ਛੱਪ ਚੁੱਕੇ ਹਨ। ਇਸ ਤੋਂ ਇਲਾਵਾ, ਡਾ. ਜਸਪਾਲ ਸਿੰਘ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਵਿਚ ਅਧਿਕਾਰੀ ਦੇ ਤੌਰ ਤੇ 9 ਵਰਿ•ਆਂ ਤਕ ਸੇਵਾਵਾਂ ਨਿਭਾਉਣ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਵਿਚ ਹਿੱਸਾ ਲੈ ਚੁੱਕੇ ਹਨ।