ਫਿਰੋਜ਼ਪੁਰ 6 ਦਸੰਬਰ 2011 – ਜ਼ਿਲ•ਾ ਪੱਧਰੀ ਬੈਂਕ ਪ੍ਰਗਤੀ ਰਵਿਉ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ.ਐਸ.ਕਰੁਨਾ ਰਾਜੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ•ਾ ਸਲਾਨਾ ਕਰਜਾ ਯੋਜਨਾ 2011-12 ਦੀ ਦੂਜੀ ਤਿਮਾਹੀ ਦੀ ਪ੍ਰਗਤੀ ਦਾ ਵਿਸ਼ਲੇਸ਼ਨ ਕੀਤਾ ਗਿਆ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ,ਜ਼ਿਲ•ਾ ਲੀਡ ਬੈਂਕ ਮਨੇਜਰ ਸ੍ਰ ਅਮਰਜੀਤ ਸਿੰਘ,ਸ੍ਰ ਨਰਿੰਦਰ ਸਿੰਘ ਏ.ਜੀ.ਐਮ ਆਰ.ਬੀ.ਆਈ, ਸ੍ਰ ਅਮਰੀਕ ਸਿੰਘ ਡੀ.ਐਮ ਨਬਾਰਡ, ਐਸ.ਬੀ.ਆਈ ਦੇ ਜ਼ਿਲ•ਾ ਤਾਲਮੇਲ ਅਫਸਰ ਸ੍ਰੀ ਅਸ਼ੋਕ ਸ਼ਰਮਾ, ਪੀ.ਐਨ.ਬੀ. ਦੇ ਸ੍ਰ ਬਲਵਿੰਦਰ ਸਿੰਘ ਭਾਟੀਆ, ਪੰਜਾਬ ਗ੍ਰਾਮੀਣ ਬੈਂਕ ਦੇ ਸ੍ਰੀ ਦਿਨੇਸ਼ ਸ਼ਰਮਾ, ਸ੍ਰ ਮਲਕੀਤ ਸਿੰਘ, ਸ੍ਰ ਪਰਮਜੀਤ ਸਿੰਘ ਬਰਾੜ, ਡਾ.ਮੁਖਿਤਾਰ ਸਿੰਘ ਏ.ਡੀ.ਓ ਸਮੇਤ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਨੇ ਦੱਸਿਆ ਕਿ ਜ਼ਿਲ•ੇ ਦੇ ਵੱਖ-ਵੱਖ ਬੈਂਕਾਂ ਵੱਲੋਂ ਇਸ ਤਿਮਾਹੀ ਦੌਰਾਨ ਵੱਖ-ਵੱਖ ਸੈਕਟਰਾਂ ਲਈ 1052 ਕਰੋੜ ਰੁਪਏ ਕਰਜੇ ਦਿੱਤੇ ਗਏ ਜਦਕਿ ਟੀਚਾ 939 ਕਰੋੜ ਰੁਪਏ ਦਾ ਸੀ। ਉਨ•ਾਂ ਦੱਸਿਆ ਕਿ ਉਦਯੋਗਿਕ ਖੇਤਰ ਵਿਚ 75 ਕਰੋੜ ਰੁਪਏ ਦੇ ਟੀਚੇ ਤੇ 200 ਕਰੋੜ ਰੁਪਏ ਦਾ ਕਰਜਾ, ਅਤੇ ਹੋਰ ਖੇਤਰਾਂ ਵਿਚ 92 ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ 127 ਕਰੋੜ ਰੁਪਏ ਦਾ ਕਰਜਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਬੈਕਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਡੀ.ਆਰ.ਆਈ ਸਕੀਮ ਤਹਿਤ ਛੋਟਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਕਰਜੇ ਦਿੱਤੇ ਜਾਣ ਜਿਨਾਂ ‘ਤੇ ਸਲਾਨਾ ਵਿਆਜ 4 ਪ੍ਰਤੀਸ਼ਤ ਪੈਂਦਾ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਬੈਂਕਾਂ ਤੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਸਕੀਮਾਂ ਜਿਵੇਂ ਡੇਅਰੀ ਵਿਕਾਸ, ਪ੍ਰਧਾਨ ਮੰਤਰੀ ਸਵੈਂ-ਰੋਜ਼ਗਾਰ ਯੋਜਨਾ, ਸਵਰਨ ਜੈਯੰਤੀ ਗ੍ਰਾਮੀਣ ਸਵੈਂ-ਰੋਜ਼ਗਾਰ ਯੋਜਨਾ ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਾਰਪੋਰੇਸ਼ਨ ਆਦਿ ਨੂੰ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਵੱਧ ਤੋਂ ਵੱਧ ਕਰਜੇ ਮੁਹੱਈਆ ਕਰਵਾਏ ਜਾਣ। ਉਨ•ਾਂ ਕਿਹਾ ਕਿ ਕਿਸਾਨ ਕਲੱਬਾਂ, ਸਵੈ ਸਹਾਇਤਾ ਸਮੂਹਾ ਨੂੰ ਵੀ ਲੋੜ ਅਨੁਸਾਰ ਕਰਜੇ ਦਿੱਤੇ ਜਾਣ ਅਤੇ ਵੱਧ ਤੋਂ ਵੱਧ ਕਿਸਾਨ ਕਰੈਡਿਟ ਕਾਰਡ ਬਣਾਏ ਜਾਣ। ਉਨ•ਾਂ ਬੈਂਕਾਂ ਦੀਆਂ ਜ਼ਿਲ•ੇ ਅੰਦਰ ਪੈਂਦੀਆਂ ਬਰਾਂਚਾਂ ਦੀ ਸੁਰੱਖਿਆ ਵਧਾਉਣ ਅਤੇ ਇਸ ਲਈ ਪੁਲੀਸ ਨਾਲ ਤਾਲਮੇਲ ਰੱਖਣ ਦੇ ਵੀ ਆਦੇਸ਼ ਵੀ ਦਿੱਤੇ।