December 6, 2011 admin

ਥੱਪੜ ਕਾਂਢ-ਸੁਖਬੀਰ ਨੇ ਚੰਡੀਗੜ• ਬੁਲਾ ਕੇ ‘ਟਾਲਾ’ ਵੱਟਿਆ

ਪਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਬਣੇਗਾ ਈ.ਜੀ.ਐਸ. ਅਧਿਆਪਕਾਂ ਦਾ ਮਰਨ ਦਿਨ
ਈ.ਜੀ.ਐਸ. ਅਧਿਆਪਕਾਂ Îਇਨਸਾਫ ਤੇ ਰੋਜ਼ਗਾਰ ਲਈ 8 ਨੂੰ ਕਰਨਗੇ ਸਮੂਹਿਕ ਆਤਮ ਹੱਤਿਆ
11 ਮਰਜੀਵੜਿਆਂ ਦਾ ਜਥਾ ਤਿਆਰ
ਈ.ਜੀ.ਐਸ. ਅਧਿਆਪਕਾਂ ਨੇ ਦੌਲਾ ਪਿੰਡ ਅੱਗੇ ਕੌਮੀ ਸ਼ਾਹ ਰਾਹ (ਐਨ.ਐਚ-15) ਕੀਤਾ ਜਾਮ
Îਮੇਰਾ ਕਤਲ ਹੋ ਸਕਦਾ ਹੈ-ਬਰਿੰਦਰ ਪਾਲ ਕੌਰ (ਥੱਪੜ ਦਾ ਸ਼ਿਕਾਰ ਹੋਈ ਅਧਿਆਪਕਾ)
ਚੰਡੀਗੜ/ਗਿੱਦੜਬਾਹਾ, 6 ਦਸੰਬਰ: ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਠੋਸ ਭਰੋਸਾ ਨਾ ਮਿਲਣ ਪਿੱਛੋਂ ਪੱਕੇ ਰੋਜ਼ਗਾਰ ਤੇ ਥੱਪੜ ਕਾਂਢ ਲਈ ਨਿਆਂ ਦੀ ਮੰਗ ਕਰ ਰਹੇ ਈ.ਜੀ.ਐਸ. ਅਧਿਆਪਕਾਂ ਨੇ 8 ਦਸੰਬਰ ਨੂੰ ਉਪ ਮੁੱਖ ਮੰਤਰੀ ਦੀ ਚੰਡੀਗੜ• ਸਥਿਤ ਰਿਹਾਇਸ਼ ਅੱਗੇ ਸਮੂਹਿਕ ਆਤਮ ਹੱਤਿਆ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਪਹਿਲੇ ਦਿਨ ਆਤਮ ਹੱਤਿਆ ਕਰਨ ਲਈ 11 ਮੈਂਬਰੀ ਇਕ ਜਥਾ ਤਿਆਰ ਕੀਤਾ ਗਿਆ ਹੈ। ਇਸ ਜਥੇ ‘ਚ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ ਵੀ ਸ਼ਾਮਿਲ ਹਨ। ਇਹ ਜਥਾ ਅਰਦਾਸ ਕਰਨ ਤੋਂ ਬਾਅਦ ਨਿਆਂ ਤੇ ਰੋਜ਼ਗਾਰ ਲਈ ਆਪਣੀ ਜ਼ਿੰਦ ਵਾਰਨ ਲਈ ਗਿੱਦੜਬਾਹਾ ਤੋਂ ਭਲਕੇ ਚੰਡੀਗੜ• ਲਈ ਰਵਾਨਾ ਹੋ ਜਾਵੇਗਾ। ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਦਾ ਜਦੋਂ 8 ਦਸੰਬਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੋਵੇਗਾ, ਉਸ ਵੇਲੇ ਇਹ 11 ਅਧਿਆਪਕ ਆਪਣੇ ਆਪ ਨੂੰ ਮੌਤ ਹਵਾਲੇ ਕਰ ਰਹੇ ਹੋਣਗੇ।
                                  ਈ.ਜੀ.ਐਸ. ਅਧਿਆਪਕਾਂ ਦਾ 11 ਮੈਂਬਰੀ ਇਕ ਵਫਦ ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਅਗਵਾਈ ‘ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਉਨ•ਾਂ ਦੀ ਰਿਹਾਇਸ਼ ‘ਤੇ ਚੰਡੀਗੜ• ਵਿਖੇ ਮਿਲਣ ਲਈ ਆਏ ਸਨ ਪਰ ਸਮੇਂ ਦੀ ਘਾਟ ਦਾ ਬਹਾਨਾ ਲਾ ਕੇ ਸੁਖਬੀਰ ਜੀ ਚੱਲਦੇ ਬਣੇ ਤੇ ਗੱਡੀ ‘ਚ ਬੈਠਿਆਂ ਹੀ ਉਨ•ਾਂ ਨੇ ਸਿਰਫ ਇੰਨਾ ਹੀ ਕਿਹਾ, ‘ਕੋਈ ਗੱਲ ਨਹੀਂ, ਤੁਹਾਡਾ ਮਸਲਾ ਹੱਲ ਕਰ ਦਿੱਤਾ ਜਾਵੇਗਾ, ਤੇ ਅਖਬਾਰ ‘ਚ ਇਸਤਿਹਾਰ ਕੱਢ ਦਿੱਤਾ ਜਾਵੇਗਾ।’ ਕਦੋਂ ਤੇ ਕਿਵੇਂ ਦੇ ਦਾ ਜਵਾਬ ਦੇਣਾ ਉਨ•ਾਂ ਵਾਜਬ ਨਹੀਂ ਸਮਝਿਆ। ਇਸੇ ਤਰ•ਾਂ ਥੱਪੜ ਦੇ ਮਾਮਲੇ ‘ਚ ਉਨ•ਾਂ ਕਿਹਾ, ‘ਸਰਪੰਚ ‘ਤੇ ਪਰਚਾ ਤਾਂ ਦਰਜ ਹੋ ਗਿਆ, ਹੋਰ ਤੁਹਾਨੂੰ ਕੀ ਚਾਹੀਦਾ ਹੈ।’
                         ਸੁਖਬੀਰ ਦੇ ਜਾਣ ਤੋਂ ਬਾਅਦ ਈ.ਜੀ.ਐਸ. ਅਧਿਆਪਕਾਂ ਨੇ ਉਪ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜੰਮ ਕੇ ਨਾਅਰੇਬਾਜੀ ਕੀਤੀ ਤੇ ਪੰਜਾਬ ਸਰਕਾਰ ਸਮੇਤ ਸਰਪੰਚ ਦਾ ਪਿੱਟ ਸਿਆਪਾ ਕੀਤਾ।
              ਦੂਜੇ ਪਾਸੇ ਥੱਪੜ ਦਾ ਸ਼ਿਕਾਰ ਹੋਈ ਅਧਿਆਪਕਾ ਬਰਿੰਦਰ ਪਾਲ ਕੌਰ ਸੁਖਨਾ ਅਬਲੂ ਨੇ ਖਦਸ਼ਾ ਪ੍ਰਗਟਾਇਆ ਕਿ ਉਸਦਾ ਕਤਲ ਹੋ ਸਕਦਾ ਹੈ। ਉਸਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਉਸਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਤੇ ਉਸਦੇ ਪਰਿਵਾਰ ਨੂੰ ਵੀ ਧਮਕਾਇਆ ਜਾ ਰਿਹਾ ਹੈ।
   ਇਸ ਦੌਰਾਨ ਥੱਪੜ ਮਾਰਨ ਵਾਲੇ ਪਿੰਡ ਦੌਲਾ ਦੇ ਅਕਾਲੀ ਸਰਪੰਚ ਬਲਵਿੰਦਰ ਸਿੰਘ ਤੋਤੀ ਨੇ ਐਸ.ਐਸ.ਪੀ. ਮੁਕਤਸਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਪੀੜਤਾ ਨੇ ਇਕ ਦਲਿਤ ਮੈਂਬਰ ਪੰਚਾਇਤ (ਪੰਚ) ਨੂੰ ਜਾਤੀ ਸੂਚਕ ਅਪਸ਼ਬਦ ਬੋਲ ਕੇ ਉਸਦੀ ਬੇਇੱਜ਼ਤੀ ਕੀਤੀ ਹੈ। ਪੁਲੀਸ ਵੱਲੋਂ ਐਸ.ਸੀ./ਐਸ.ਟੀ. ਐਕਟ ਤਹਿਤ ਕਰਾਸ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਰਸਿਮਰਤ ਨੂੰ ਮਿਲਣ ਗਈਆਂ 40 ਅਧਿਆਪਕਾਵਾਂ ‘ਚੋਂ 36 ਅਧਿਆਪਕਾਵਾਂ ਦਲਿਤ ਹਨ।
                             ਉਧਰ ਸੈਂਕੜਿਆਂ ਦੀ ਗਿਣਤੀ ‘ਚ ਈ.ਜੀ.ਐਸ. ਅਧਿਆਪਕਾਂ ਨੇ ਗਿੱਦੜਬਾਹਾ ਤਹਿਸੀਲ (ਸਬਡਵੀਜ਼ਨ) ਦੇ ਪਿੰਡ ਦੌਲਾ ਅੱਗੇ, ਜਿਥੇ ਕਿ ਮੈਂਬਰ ਲੋਕ ਸਭਾ ਹਰਸਿਮਰਤ ਬਾਦਲ ਦੇ ਸੰਗਤ ਦਰਸ਼ਨ ਦੌਰਾਨ ਇਹ ਘਟਨਾ ਵਾਪਰੀ ਸੀ, ਨੇੜੇ ਕੌਮੀ ਸ਼ਾਹ ਰਾਹ ਚੰਡੀਗੜ•-ਮਲੋਟ (ਐਨ.ਐਚ.15) ‘ਤੇ ਜਾਮ ਲਗਾ ਦਿੱਤਾ। ਦੁਪਹਿਰ 3 ਵਜੇ ਤੋਂ ਲੈ ਕੇ ਇਹ ਜਾਮ ਸਾਢੇ ਪੰਜ ਵਜੇ ਤੱਕ ਚੱਲਦਾ ਰਿਹਾ। ਧਰਨੇ ਦੌਰਾਨ ਪਿੰਡ ਵਾਸੀਆਂ ਨਾਲ ਟਕਰਾਅ ਵਾਲੀ ਸਥਿਤੀ ਬਣੀ ਹੋਈ ਸੀ, ਜੋ ਕਿ ਹਥਿਆਰਾਂ ਨਾਲ ਲੈਸ ਪਿੰਡ ਦੇ ਚੌਕ ‘ਚ ਜਮ•ਾਂ ਹੋਏ ਬੈਠੇ ਸਨ।
    ਦੂਜੇ ਪਾਸੇ ਸਰਪੰਚ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਸਰਪੰਚ ਬਲਵਿੰਦਰ ਸਿੰਘ ਤੋਤੀ ਤੇ ਐਸ.ਐਚ.ਓ. ਗਿੱਦੜਬਾਹਾ ਅਵਤਾਰ ਸਿੰਘ ਵੀ ਉਸ ਵੇਲੇ ਸੁਖਬੀਰ ਦੀ ਰਿਹਾਇਸ਼ ‘ਤੇ ਹਾਜ਼ਰ ਸਨ, ਜਿਸ ਵੇਲੇ ਈ.ਜੀ.ਐਸ. ਅਧਿਆਪਕ ਬਾਹਰ ਖੜ•ੇ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।
              ਈ.ਜੀ.ਐਸ. ਅਧਿਆਪਕ ਯੂਨੀਅਨ ਦੇ ਕਾਜਕਾਰੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਮਾਨਸਾ, ਜੋ ਖੁਦ ਵੀ ਮਰਨ ਵਰਤ ‘ਤੇ ਬੈਠੇ ਹੋਏ ਹਨ, ਨੇ ਮਰਜੀਵਿੜਿਆਂ ਦੇ ਜਥੇ ਦੇ ‘ਚ ਸ਼ਾਮਿਲ ਅਧਿਆਪਕਾਂ ਦੇ ਨਾਮ ਐਲਾਨੇ ਹਨ, ਜੋ ਇਸ ਪ੍ਰਕਾਰ ਹਨ, ਸੂਬਾ ਪ੍ਰਧਾਨ ਪ੍ਰਿਤਪਾਲ ਸਿੰਘ ਫਾਜ਼ਿਲਕਾ, ਸਰਬਜੀਤ ਕੌਰ ਫਰੀਦਕੋਟ, ਕਮਲਜੀਤ ਕੌਰ ਜਲੰਧਰ, ਮਹਿੰਦਰ ਸਿੰਘ ਅੰਮ੍ਰਿਤਸਰ, ਜਸਵੀਰ ਸਿੰਘ, ਸਰਬਜੀਤ ਕੌਰ ਮਾਨਸਾ, ਪ੍ਰਕਾਸ਼ ਕੌਰ ਜਲੰਧਰ, ਦਰਸ਼ਨ ਕੌਰ ਰੋਪੜ, ਦਵਿੰਦਰ ਸਿੰਘ ਮੁਕਤਸਰ, ਡਾ ਮੱਖਣ ਸਿੰਘ ਛਾਜ਼ਿਲਕਾ, ਰਾਏ ਰੋਪੜ।
                  ਇੰਟਰਨੈੱਟ ‘ਤੇ ਥੱਪੜ ਕਾਂਢ ਨਾਲ ਸਬੰਧਤ ਵੱਖ-ਵੱਖ ਚੈਨਲਾਂ ‘ਤੇ ਚੱਲੀ ਵੀਡੀਓ, ਅਖਬਾਰਾਂ ‘ਚ ਛਪੀਆਂ ਖਬਰਾਂ, ਟਵਿਟਰ, ਫੇਸ ਬੁੱਕ, ਔਰਕੁੱਟ ਤੇ ਯੂ-ਟਿਊਬ ਆਦਿ ਸੋਸ਼ਲ ਨੈਂਟਵਰਕਿੰਗ ਵੈੱਬਸਾਈਟਾਂ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਟਵਿੱਟਰ ‘ਤੇ ਸ਼ਾਹਰੁਖ ਖਾਨ ਨੇ ਇਸਨੂੰ ਜਿਥੇ ‘ਡਿਸਗੱਸਟਿੰਗ’ ਦੱਸਿਆ ਹੈ, ਉਥੇ ਅੰਨਾ ਹਜ਼ਾਰੇ ਤੇ ਹੋਰ ਆਗੂਆਂ ਨੇ ਵੀ ਇਸਦੀ ਨਿੰਦਾ ਕੀਤੀ ਹੈ।
            ਸ਼ਾਮ 4.30 ਵਜੇ ਦੋ ਟਰੱਕ ਕਮਾਂਡੋ ਫੋਰਸ ਦੇ ਭਰ ਕੇ ਭਾਰੀ ਗਿਣਤੀ ‘ਚ ਕਮਾਂਡੋ ਫੋਰਸ ਗਿੱਦੜਬਾਹਾ ਦੇ ਹੁਸਨਰ ਚੌਕ ‘ਚ ਪਹੁੰਚ ਗਏ, ਜਿਥੇ ਕਿ ਈ.ਜੀ.ਐਸ. ਅਧਿਆਪਕਾਂ ਨੇ ਪੱਕਾ ਧਰਨਾ ਲਾਇਆ ਹੋਇਆ ਹੈ, ਅਤੇ ਧਰਨੇ ਵਾਲੀ ਥਾਂ ਨੂੰ ਘੇਰ ਲਿਆ। ਧਰਨੇ ਵਾਲੀ ਥਾਂ ਕੁਝ ਹੀ ਅਧਿਆਪਕ ਹਾਜ਼ਰ ਸਨ, ਜਦਕਿ ਬਾਕੀ ਅਧਿਆਪਕ ਚੰਡੀਗੜ•-ਮਲੋਟ ਰੋਡ ‘ਤੇ ਪਿੰਡ ਦੌਲਾ ਕੋਲ ਧਰਨਾ ਲਗਾ ਕੇ ਬੈਠੇ ਹੋਏ ਸਨ।

Translate »