ਚੰਡੀਗੜ•, 7 ਦਸੰਬਰ : ਅੱਜ ਇਥੇ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ, ਕੈਪਟਨ ਬਲਬੀਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਬ੍ਰਿਗੇਡੀਅਰ ਮਨਜੀਤ ਸਿੰਘ ਵਲੋ ਕੈਪਟਨ ਬਲਬੀਰ ਸਿੰਘ ਬਾਠ, ਰੱਖਿਆ ਸੇਵਾਵਾਂ ਭਲਾਈ ਮੰਤਰੀ ਪੰਜਾਬ ਨੂੰ ਟੋਕਨ ਫਲੈਗ ਲਗਾਇਆ ।
ਇਸ ਮੌਕੇ ਬੋਲਦਿਆਂ ਕੈਪਟਨ ਬਾਠ ਨੇ ਦੇਸ਼ ਦੀਆਂ ਸਰਹੱਦਾਂ ਉਤੇ ਜਾਨਾਂ ਨਿਸ਼ਾਵਾਰ ਕਰਨ ਵਾਲੇ ਬੇ-ਨਾਮ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂਸੱਤਾ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਫੌਂਜੀਆਂ ਨੂੰ ਸਲੂਟ ਵੀ ਪੇਸ਼ ਕੀਤਾ।
ਉਨਾਂ ਰਾਜ ਦੇ ਸਭ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਬੰਦ ਫੌਜਾਂ ਦੇ ਝੰਡਾ ਦਿਵਸ ਮੌਕੇ ਖੁੱਲਦਿਲੀ ਨਾਲ ਫੰਡ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਕੈਪਟਨ ਬਾਠ ਵੰਲੋਂ ਇੱਕ ਵਿਸ਼ੇਸ਼ ਨਿਊਜ਼ ਬੁਲੇਟਨ ਪੁਸਤਕ ਰਲੀਜ ਕੀਤੀ ਗਈ ਜਿਸ ਵਿੱਚ ਸੈਨਿਕਾਂ ਸਬੰਧੀ ਭਰਪੂਰ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਇਸ ਪੁਸਤਕ ਸੈਨਿਕ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਇਸ ਮੌਕੇ ਬ੍ਰਿਗੇਡੀਅਰ ਮਨਜੀਤ ਸਿੰਘ ਨੇ ਦੱਸਿਆ ਕਿ ਵਿੱਤੀ ਯੋਗਦਾਨ ਝੰਡੇ ਦੇ ਸਨਮਾਨ ਵਜੋ ਵਿਭਾਗਾਂ/ਜਿਲ•ਾ ਪ੍ਰਸਾਸ਼ਨ ਤੋ ਇਕੱਠਾ ਕੀਤਾ ਜਾਵੇਗਾ। ਇਹ ਫੰਡ ਕੇਦਰੀ ਅਤੇ ਰਾਜ ਸੈਨਿਕ ਬੋਰਡਾਂ ਦੁਆਰਾ ਭਲਾਈ ਪ੍ਰੋਗਰਾਮਾਂ ਲਈ ਰਖਿਆ ਜਾਵੇਗਾ। ਵਿਧਵਾਵਾਂ, ਅਪੰਗ ਫੌਜੀਆਂ, ਸਾਬਕਾ ਫੌਜੀਆਂ ਅਤੇ ਨੋਕਰੀ ਕਰ ਰਹੇ ਫੌਜੀਆਂ ਦੀ ਭਲਾਈ ਦੇ ਸਬੰਧ ਵਿੱਚ ਇਸ ਫੰਡ ਦੀ ਵਰਤੋ ਕੀਤੀ ਜਾਵੇਗੀ। ਇਸ ਫੰਡ ਨਾਲ ਰਾਜ ਦੇ ਬਹੁਤ ਸਾਰੇ ਸਾਬਕਾ ਸੈਨਿਕਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ। ਹਥਿਆਰਬੰਦ ਫੌਜਾਂ ਦੇ ਝੰਡਾ ਦਿਵਸ ਮੌਕੇ ਦਿੱਤੇ ਜਾਣ ਵਾਲਾ ਫੰਡ ਭਾਰਤ ਸਰਕਾਰ ਦੇ ਵਿੱਤ (ਮਾਲ ਡਿਵੀਜਨ) ਮੰਤਰਾਲੇ, ਨਵੀਂ ਦਿੱਲੀ ਦੇ ਆਮਦਨ ਕਰ ਅਨੁਸਾਰ ਟੈਕਸ ਤੋਂਂ ਛੋਟ ਹੋਵੇਗੀ।
ਇਸ ਮੌਕੇ ਲੈਫ. ਜਨਰਲ ਆਰ.ਐਸ. ਸੁਜਲਾਣਾ, ਮੇਜਰ ਜਨਰਲ ਬੀ.ਐਸ. ਗਰੇਵਾਲ, ਮੇਜਰ ਜਨਰਲ ਤਰਲੋਚਨ ਸਿੰਘ, ਬ੍ਰਿਗੇਡੀਅਰ ਐਮ.ਐਸ. ਸੰਧੂ, ਮਹਾਂਵੀਰ ਚੱਕਰ, ਬ੍ਰਿਗੇਡੀਅਰ ਕੇ.ਐਸ. ਚਾਂਦਪੁਰੀ, ਮਹਾਂਵੀਰ ਚੱਕਰ, ਬ੍ਰਿਗੇਡੀਅਰ ਐਨ.ਜੇ.ਐਸ. ਔਲਖ, ਕਰਨਲ ਹਰਵਿੰਦਰ ਪਾਲ ਸਿੰਘ, ਸਾਬਕਾ ਡਾਇਰੈਕਟਰ ਸੈਨਿਕ ਭਲਾਈ, ਪੰਜਾਬ, ਕਰਨਲ ਪੀ.ਐਸ. ਬਾਜਵਾ ਡਿਪਟੀ ਡਾਇਰੈਕਟਰ ਸੈਨਿਕ ਭਲਾਈ, ਪੰਜਾਬ ਅਤੇ ਫੌਜ਼ ਤੇ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।