December 9, 2011 admin

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਪੰਜਾਬ ਦਾ ਵਿਕਾਸ ਬਾਦਲ

ਲੰਬੀ, (ਸ੍ਰੀ ਮੁਕਤਸਰ ਸਾਹਿਬ), 9 ਦਸੰਬਰ; ਗਰੀਬਾਂ ਅਤੇ ਕਿਸਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਿਨ•ਾਂ ਹੋਰ ਕੋਈ ਸਰਕਾਰ ਸਾਰ ਨਹੀਂ ਲੈਂਦੀ ਹੈ ਅਤੇ ਪੰਜਾਬ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ। ਕਾਂਗਰਸ ਗਰੀਬਾਂ ਦੇ ਨਾਂਅ ‘ਤੇ ਵੋਟਾਂ ਤਾਂ ਵਟੋਰਦੀ ਹੈ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਗਰੀਬਾਂ ਨੂੰ ਭੁੱਲ ਜਾਂਦੀ ਹੈ ਅਤੇ ਕਿਸਾਨਾਂ ਦਾ ਜ਼ਿਨ•ਾਂ ਮਾੜਾ ਕਾਂਗਰਸ ਨੇ ਕੀਤਾ ਹੈ ਹੋਰ ਕਿਸੇ ਨੇ ਨਹੀਂ ਕੀਤਾ। ਇਹ ਗੱਲ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਹਲਕਾ ਲੰਬੀ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਵਿਚ ਲੋਕਾਂ ਦੇ ਭਾਰੀ ਇੱਕਠਾਂ ਨੂੰ ਸੰਬੋਧਨ ਕਰਦਿਆਂ ਆਖੀ।
ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਗਰੀਬ ਅਤੇ ਕਿਸਾਨ ਵਿਰੋਧੀ ਰਹੀਆਂ ਹਨ ਅਤੇ ਗਰੀਬਾਂ ਅਤੇ ਕਿਸਾਨਾਂ ਲਈ ਜੋ ਵੀ ਭਲਾਈ ਦੀ ਸਕੀਮ ਬਣੀ ਅਤੇ ਲਾਗੂ ਹੋਈ ਉਹ ਅਕਾਲੀ ਦਲ ਦੇ ਰਾਜ ਸਮੇਂ ਹੀ ਸੰਭਵ ਹੋ ਸਕੀ ਹੈ। ਉਨ•ਾਂ ਕਿਹਾ ਕਿ ਗਰੀਬਾਂ ਲਈ ਆਟਾ ਦਾਲ ਯੋਜਨਾ, ਸਗਨ ਸਕੀਮ, ਪੈਂਸ਼ਨ ਸਕੀਮ, ਰਿਹਾਇਸ ਲਈ ਪਲਾਟ ਅਤੇ ਮਕਾਨ ਬਣਾਉÎਣ ਦੀ ਯੋਜਨਾ, ਪਖਾਨੇ ਬਣਾ ਕੇ ਦੇਣ ਦੀ ਯੋਜਨਾ ਅਤੇ ਕਿਸਾਨਾਂ ਲਈ ਮੁਫ਼ਤ ਬਿਜਲੀ ਪਾਣੀ, ਜਮੀਨ ਦੇ ਰਿਕਾਰਡ ਨੂੰ ਕੰਪਿਊਟਰਕ੍ਰਿਤ ਕਰਕੇ ਫਰਦ ਕੇਂਦਰ ਸਥਾਪਤ ਕਰਨ ਵਰਗੇ ਕ੍ਰਾਂਤੀਕਾਰੀ ਕਦਮ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੇ ਹੀ ਚੁੱਕੇ ਹਨ। ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਆਗੂ ਇਕ ਵਾਰ ਫਿਰ ਵਿਕਾਸ ਦੀ ਗੱਲ ਕਰਨ ਦੀ ਬਜਾਏ ਖੁੰਡਿਆਂ ਸਹਾਰੇ ਲੋਕਾਂ ‘ਤੇ ਰਾਜ ਕਾਰਨ ਦੀਆਂ ਕੋਝੀਆਂ ਵਿਉਂਤਾਂ ਘੜ ਰਹੇ ਹਨ। ਸ: ਬਾਦਲ ਨੇ ਕਿਹਾ ਕਿ ਲੋਕ ਪਿਆਰ, ਸਤਿਕਾਰ ਅਤੇ ਸੇਵਾ ਕਰਨ ਨਾਲ  ਵੋਟਾਂ ਪਾਉਂਦੇ ਹਨ ਨਾ ਕਿ ਖੁੰਡੇ ਦੇ ਡਰ ਤੋਂ।
ਸ: ਬਾਦਲ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਰਾਜ ਨੂੰ ਸਿੱਖਿਆਂ ਦੇ ਖੇਤਰ ਵਿਚ ਮੋਹਰੀ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਰਾਜ ਵਿਚ 5 ਨਵੀਆਂ ਯੂਨੀਵਰਸਿਟੀਆਂ, 136 ਕਰੋੜ ਰੁਪਏ ਦੀ ਲਾਗਤ ਨਾਲ 17 ਨਵੇਂ ਡਿਗਰੀ ਕਾਲਜ, ਰੂਪਨਗਰ ਵਿਚ ਆਈ.ਆਈ.ਟੀ. ਸਥਾਪਤ ਕੀਤੀ ਹੈ। ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਰਾਜ ਵਿਚ 1844 ਕਰੋੜ ਰੁਪਏ ਖਰਚੇ ਗਏ ਹਨ। 7 ਪੋਲੀਟੈਕਨਿਕ ਕਾਲਜ ਬਣਾਏ ਗਏ ਹਨ। ਅਬੁਲ ਖੁਰਾਣਾ ਅਤੇ ਮਾਹੂਆਣਾ ਵਿਚ ਵਿਚ ਸਿਖਲਾਈ ਕੇਂਦਰ ਸਥਾਪਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਤਾਲੀਮ ਨਾਲ ਹੀ ਤਰੱਕੀ ਸੰਭਵ ਹੋਣੀ ਹੈ ਇਸੇ ਲਈ ਰਾਜ ਸਰਕਾਰ ਸਿੱਖਿਆਂ ਸੁਧਾਰਾਂ ‘ਤੇ ਜ਼ੋਰ ਦੇ  ਰਹੀ ਹੈ।
ਸ: ਬਾਦਲ ਨੇ ਪਿੰਡ ਪੰਜਾਵਾ ਵਿਚ ਐਲਾਣ ਕੀਤਾ ਕਿ ਇੱਥੇ 1400 ਕਰੋੜ ਰੁਪਏ ਦੀ ਲਾਗਤ ਨਾਲ ਇਕ ਕਪਾਹ ਅਧਾਰਿਕ ਮੈਗਾ ਪ੍ਰੋਜੈਕਟ ਲਗਾਉਣ ਨੂੰ ਪੰਜਾਬ ਸਰਕਾਰ ਨੇ ਮੰਜੂਰੀ ਦੇ ਦਿੱਤੀ ਹੈ। ਇੱਥੇ ਨਰਮੇ ਦੀ ਬਿਲਾਈ, ਧਾਗਾ ਬਣਾਉਣ ਅਤੇ ਫਿਰ ਧਾਗੇ ਤੋਂ ਕਪੜਾ ਬਣਾਉਣ ਆਦਿ ਦਾ ਵੱਡਾ ਉਦਯੋਗ ਲੱਗੇਗਾ। ਇਸ ਨਾਲ ਇਲਾਕੇ ਵਿਚ ਰੁਜਗਾਰ ਦੇ ਹਜਾਰਾਂ ਨਵੇਂ ਮੌਕੇ ਪੈਦਾ ਹੋਣਗੇ ਉੱਥੇ ਖੇਤਰ ਦੀ ਆਰਥਿਕਤਾ ਨੂੰ ਹੁਲਾਰਾ ਮਿਲਣ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਨਰਮੇ ਦਾ ਚੰਗਾ ਭਾਅ ਮਿਲੇਗਾ। ਪਰ ਦੂਜੇ ਪਾਸੇ ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਪਿਛਲੇ ਸਾਲ 7500 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲਾ ਨਰਮਾ ਇਸ ਵਾਰ ਪਿੱਛਲੇ ਸਾਲ ਨਾਲੋਂ ਅੱਧੇ ਭਾਅ ਵਿਕ ਰਿਹਾ ਹੈ।
ਸ: ਬਾਦਲ ਨੇ ਪਿੰਡ ਵੰੜਿਗ ਖੇੜਾ ਵਿਚ ਲੋਕਾਂ ਦੀਆਂ ਮੁਸਕਿਲਾਂ ਸੁਣਦਿਆਂ ਕਿਹਾ ਕਿ ਪਿੰਡ ਵੜਿੰਗ ਖੇੜਾ, ਘੁਮਿਆਰਾ ਅਤੇ ਕਿਲਿਆਂ ਵਾਲੀ ਲਈ ਨਹਿਰੀ ਪਾਣੀ ਲਈ ਪਾਈਪਾਂ ਪਾਉਣ ਦਾ 6 ਕਰੋੜ ਰੁਪਏ ਦਾ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਇਸਦਾ ਕੰਮ 15 ਜਨਵਰੀ ਤੱਕ ਮੁਕੰਮਲ ਹੋ ਜਾਵੇਗਾ।
ਸ: ਬਾਦਲ ਨੇ ਪਿੰਡ ਕਿਲਿਆਂ ਵਾਲੀ ਵਿਚ ਮਾਈ ਭਾਗੋ ਵਿਦਿਆ ਸਕੀਮ ਤਹਿਤ 41 ਸਕੂਲੀ ਵਿਦਿਆਰਥਣਾਂ ਨੂੰ ਸਾਈਕਲਾਂ ਵੀ ਤਕਸੀਮ ਕੀਤੀਆਂ। ਉਨ•ਾਂ ਅੱਜ ਅਬੁਲ ਖੁਰਾਣਾ, ਪੰਜਾਵਾ, ਵੜਿੰਗ ਖੇੜਾ ਅਤੇ ਪਿੰਡ ਕਿਲਿਆਂ ਵਿਚ ਸੰਗਤ ਦਰਸ਼ਨ ਸਮਾਗਮਾਂ ਵਿਚ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਪਿੰਡਾਂ ਦੇ ਵਿਕਾਸ ਲਈ 1 ਕਰੋੜ ਰੁਪਏ ਦੀਆਂ ਗ੍ਰਾਂਟਾਂ ਤਕਸੀਮ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਕੇ.ਜੇ.ਐਸ. ਚੀਮਾ ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਚੇਅਰਮੈਨ ਤਜਿੰਦਰ ਸਿੰਘ ਮਿੱਡੂ ਖੇੜਾ, ਚੇਅਰਮੈਨ ਸ: ਹਰਮੀਤ ਸਿੰਘ ਭੀਟੀਵਾਲਾ, ਸ: ਸਤਿੰਦਰਜੀਤ ਸਿੰਘ ਮੰਟਾ, ਗੁਰਬਖ਼ਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਡਿਪਟੀ ਕਮਿਸ਼ਨਰ ਸ: ਅਰਸ਼ਦੀਪ ਸਿੰਘ ਥਿੰਦ, ਐਸ.ਐਸ.ਪੀ. ਸ: ਇੰਦਰਮੋਹਨ ਸਿੰਘ, ਏ.ਡੀ.ਸੀ. ਸ੍ਰੀ ਅਮਿਤ ਢਾਕਾ, ਐਸ.ਡੀ.ਐਮ. ਸ੍ਰੀ ਰਿਸ਼ੀਪਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Translate »