December 12, 2011 admin

ਪੀਪੀਪੀ ਦੇਸ਼ ਦੀ ਆਰਥਿਕ ਆਜ਼ਾਦੀ ਦੀ ਲੜਾਈ ‘ਚ ਸ੍ਰੀ ਅੰਨਾ ਦਾ ਸਾਥ ਦੇਵੇਗੀ – ਮਨਪ੍ਰੀਤ

* ਮਨਪ੍ਰੀਤ ਬਾਦਲ ਸਾਥੀਆਂ ਸਮੇਤ ਗ੍ਰਿਫਤਾਰ ਤੇ ਰਿਹਾਅ
ਚੰਡੀਗੜ੍ਹ : ਜਿਨ੍ਹੀ ਦੇਰ ਦੇਸ਼ ‘ਚੌਂ ਰਿਸ਼ਵਤਖੌਰੀ ਦਾ ਖ਼ਾਤਮਾ ਨਹੀਂ ਹੁੰਦਾ ਉਦੋਂ ਤੱਕ ਬਹੁਤ ਸਾਰੇ ਲੋਕਾਂ ਨੂੰ ਜੇਲ੍ਹ ਜਾਣਾ ਪਵੇਗਾ। ਉਨ੍ਹਾਂ ਨੂੰ ਸਰਕਾਰ ਦੀਆਂ ਡਾਂਗਾ ਵੀ ਖਾਣੀਆਂ ਪੈਣਗੀਆਂ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣੀ ਪਵੇਗੀ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ੍ਰੀ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਸਮਰਥਨ ਦੇਣ ਤੋਂ ਪਹਿਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਦੀ ਇਹ ਆਜ਼ਾਦੀ ਦੀ ਦੂਸਰੀ ਲੜ੍ਹਾਈ ਹੈ ਅਤੇ ਪੀਪੀਪੀ ਉਨ੍ਹਾਂ ਦੀ ਇਸ ਭਾਵਨਾ ਅਤੇ ਕੁਰਬਾਨੀ ਜ਼ਜਬੇ ਨੂੰ ਸਲਾਮ ਕਰਦੀ ਹੋਈ ਉਨ੍ਹਾਂ ਦੀ ਹਮਾਇਤ ਕਰਦੀ ਹੈ।
        ਸ. ਬਾਦਲ ਨੇ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਕੋਈ ਨਿੱਜੀ ਲੜਾਈ ਲਈ ਦੇਸ਼ ਵਾਸੀਆਂ ਨੂੰ ਇੱਕਤਰ ਨਹੀਂ ਕਰ ਰਹੇ ਬਲਕਿ ਇਹ ਹਰ ਭਾਰਤੀ ਦੀ ਲੜ੍ਹਾਈ ਹੈ ਅਤੇ ਇਹ ਦੇਸ਼ ਨੂੰ ਆਰਥਿਕ ਰੂਪ ‘ਚ ਆਜ਼ਾਦ ਕਰਵਾਉਣ ਲਈ ਵਿੱਢਿਆ ਸੰਘਰਸ਼ ਹੈ। ਜਿਸ ਲਈ ਸਮੁੱਚੇ ਦੇਸ਼ਵਾਸੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਪਾਲ ਬਿੱਲ ਵਿੱਚ ਵਾਰ-ਵਾਰ ਬਦਲਾਓ ਕਰਕੇ ਇਸ ਨੂੰ ਕਮਜ਼ੋਰ ਬਨਾਉਣਾ ਚਾਹੁੰਦੀ ਹੈ, ਕਿ ਸ਼ਾਇਦ ਲੋਕ ਭੁੱਲ ਜਾਣ ਪ੍ਰੰਤੂ ਸਰਕਾਰ ਦਾ ਇਹ ਅੰਦਾਜ਼ਾ ਗਲਤ ਹੈ ਕਿਉਂਕਿ ਦੇਸ਼ ਦੇ ਲੋਕ ਹੁਣ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਇਰਾਦਾ ਲੈ ਕੇ ਸੜਕਾਂ ‘ਤੇ ਨਿਕਲ ਪਏ ਹਨ। ਇੱਥੇ ਜ਼ਿਕਰਯੋਗ ਹੈ ਕਿ ਸ. ਮਨਪ੍ਰੀਤ ਅੱਜ ਸਥਾਨਕ ਪਾਰਟੀ ਦਫ਼ਤਰ ਤੋਂ ਆਪਣੇ ਹਜ਼ਾਰਾਂ ਪਾਰਟੀ ਦੇ ਅਹੁਦੇਦਾਰ ਤੇ ਵਰਕਰਾਂ ਨਾਲ ਅੰਨਾ ਹਜ਼ਾਰੇ ਦੇ ਸਮਰਥਨ ਲਈ ਸੈਕਟਰ 17 ਪਲਾਜ਼ਾ ਵੱਲ ਚੱਲੇ, ਪ੍ਰੰਤੂ ਉਨ੍ਹਾਂ ਨੂੰ ਸੈਕਟਰ 17 ਦੀ ਹੱਦ ਤੋਂ ਹੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ।  ਕਰੀਬ ਤਿੰਨ ਘੰਟੇ ਪੁਲਿਸ ਹਿਰਾਸਤ ਦੇ ‘ਚ ਰੱਖਣ ਉਪਰੰਤ ਛੱਡ ਦਿੱਤਾ ਗਿਆ।
ਸ. ਮਨਪ੍ਰੀਤ ਨੇ ਕਿਹਾ ਕਿ ਕੇਂਦਰ ਸਰਕਾਰ ਜਨ ਲੋਕਪਾਲ ਬਿੱਲ ਨੂੰ ਸਹੀ ਭਾਵਨਾ ਨਾਲ ਪਾਸ ਨਹੀਂ ਕਰਵਾਏ।  ਕਿਉਂਕਿ ਸ੍ਰੀ ਅੰਨਾ ਹਜ਼ਾਰੇ ਅਨੁਸਾਰ ਜੇ ਬਿੱਲ ਪਾਸ ਨਹੀਂ ਹੁੰਦਾ ਤਾਂ ਉਹ 27 ਦਸੰਬਰ ਤੋਂ ਸਤਿਆਗ੍ਰਹਿ ਸ਼ੁਰੂ ਕਰਨਗੇ ਅਤੇ ਉਨ੍ਹਾਂ ਦੇ ਪਿਛਲੇ ਅੰਦੋਲਨ ਨੇ ਸਰਕਾਰ ਦੀ ਜੜ੍ਹਾ ਹਿਲਾ ਦਿੱਤੀਆਂ ਸਨ ਤੇ ਇਸ ਵਾਰ ਸਰਕਾਰ ਦੀ ਬੇ-ਰੁੱਖੀ ਤੇ ਅਵੇਸਲਾਪਨ ਅਜਿਹੀ ਲੋਕ ਲਹਿਰ ‘ਚ ਤਬਦੀਲ ਹੋਵੇਗਾ ਜਿਸ ਨੂੰ ਸੰਭਾਲਣਾ ਸਰਕਾਰ ਦੇ ਵੱਸੋਂ ਬਾਹਰ ਹੋ ਜਾਵੇਗਾ।
ਅੱਜ ਸ. ਮਨਪ੍ਰੀਤ ਦੇ ਨਾਲ ਪਾਰਟੀ ਦੇ ਸ੍ਰਪਰਸਤ ਡਾ. ਐੱਸ.ਐੱਸ. ਜੌਹਲ, ਪੀਪੀਪੀ ਦੇ ਸੀਨੀਅਰ ਮੀਤ ਪ੍ਰਧਾਨ ਸ. ਕੁਸ਼ਲਦੀਪ ਸਿੰਘ ਢਿੱਲੋਂ, ਸ. ਦਰਸ਼ਨ ਸਿੰਘ ਮੰਧੀਰ, ਮੀਤ ਪ੍ਰਧਾਨ ਸ੍ਰੀ ਅਭੈ ਸੰਧੂ, ਸ. ਸ਼ਮਸ਼ੇਰ ਸਿੰਘ ਲਿੱਟ, ਸ. ਕੁਲਦੀਪ ਸਿੰਘ ਢੋਸ, ਸ੍ਰੀ ਭਗਵੰਤ ਮਾਨ, ਸ. ਜੈ ਜੀਤ ਸਿੰਘ ਜੌਹਲ, ਪ੍ਰੈਸ ਸਕੱਤਰ ਸ. ਅਰੁਣਜੋਤ ਸਿੰਘ ਸੋਢੀ, ਸ. ਜਸਵੀਰ ਸਿੰਘ ਢਿੱਲੋਂ ਨਿੱਜੀ ਸਕੱਤਰ, ਜਨਰਲ ਸਕੱਤਰ ਸ੍ਰੀ ਭਾਰਤ ਭੂਸ਼ਣ ਥਾਪਰ,  ਸ. ਹਰਨੇਕ ਸਿੰਘ ਘੜੂੰਆਂ ਸਾਬਕਾ ਮੰਤਰੀ, ਸ. ਜਗਜੀਤ ਸਿੰਘ ਘੰਗੂਰਾਣਾ, ਐਡਵੋਕੇਟ ਬੀ. ਐੱਸ.ਰਿਆੜ, ਸ. ਜਗਦੀਪ ਸਿੰਘ ਜਗਰਾਓਂ ਤੇ ਸ. ਯਾਦਵਿੰਦਰ ਸਿੰਘ ਬੁੱਟਰ, ਸ੍ਰੀ ਦੀਪਕ ਪੁਰੀ, ਸ੍ਰੀ ਸੁਰਿੰਦਰ ਕੁਮਾਰ ਪੌਂਮਪੀ, ਸ. ਕੁਲਵਿੰਦਰ ਸਿੰਘ ਕਾਲਾ, ਸ. ਗੁਰਮੀਤ ਸਿੰਘ ਬੱਲੋ, ਸ੍ਰੀ ਸਤਪਾਲ ਜੋਸ਼ੀਲਾ, ਪਿੰ੍ਰਸੀਪਲ ਹਰਦੀਪ ਸਿੰਘ, ਸ. ਮਨਿੰਦਰਪਾਲ ਸਿੰਘ ਪਲਾਸੌਰ, ਚੌਧਰੀ ਵਿਜੈਪਾਲ, ਸ. ਅਮਨਪ੍ਰੀਤ ਸਿਘ ਛੀਨਾ, ਸ੍ਰੀ ਰਾਮ ਸ਼ਰਨਪਾਲ ਸ਼ਰਮਾ, ਸ. ਅਵਤਾਰ ਸਿੰਘ ਹਰਪਾਲਪੁਰ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।

Translate »