ਚੰਡੀਗੜ•, 12 ਦਸੰਬਰ: ਪੰਜਾਬ ਸਰਕਾਰ ਨੇ ਸ਼੍ਰੀ ਗਿਰਧਾਰੀ ਲਾਲ ਨੂੰ ਮਾਰਕੀਟ ਕਮੇਟੀ, ਬਰੇਟਾ (ਜ਼ਿਲ•ਾ ਮਾਨਸਾ) ਦੇ ਉਪ-ਚੇਅਰਮੈਨ ਵਜੋਂ ਨਾਮਜ਼ਦ ਕੀਤਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਫਾਈਲ ਉਤੇ ਬੀਤੀ ਸ਼ਾਮ ਸਹੀ ਪਾ ਦਿੱਤੀ। ਸ਼੍ਰੀ ਗਿਰਧਾਰੀ ਲਾਲ ਨੂੰ ਪੰਜਾਬ ਐਗਰੀਕਲਚਰਲ ਪ੍ਰੋਡਿਊਜ਼ ਮਾਰਕੀਟ ਐਕਟ, 1961 ਦੀ ਸੈਕਸ਼ਨ 16 ਦੀ ਸਬ ਸੈਕਸ਼ਨ (1) ਅਧੀਨ ਨਾਮਜ਼ਦ ਕੀਤਾ ਗਿਆ ਹੈ।