December 13, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਡਾ. ਚੰਦਨ ਦੇ ਅਕਾਲ ਚਲਾਣੇ *ਤੇ ਗਹਿਰੇ ਦੁਖ ਦਾ ਪ੍ਰਗਟਾਵਾ

ਅੰਮ੍ਰਿਤਸਰ, 13 ਦਸੰਬਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਮੂਹ ਅਧਿਆਪਕਾਂ, ਖੋਜ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਪੰਜਾਬੀ ਨਾਵਲਕਾਰ, ਉਘੇ ਪੰਜਾਬੀ ਪ੍ਰਵਾਸੀ ਗਲਪਕਾਰ ਅਤੇ ਆਲੋਚਕ, ਡਾ. ਸਵਰਨ ਚੰਦਨ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ| ਵਰਨਣਯੋਗ ਹੈ ਕਿ ਡਾ. ਚੰਦਨ ਨੇ ਯੂਨੀਵਰਸਿਟੀ ਦੇ ਪੰਜਾਬ ਅਧਿਐਨ ਸਕੂਲ ਤੋਂ ਬਰਤਾਨਵੀ ਪੰਜਾਬੀ ਕਹਾਣੀ *ਤੇ ਪੀ.ਐਚ.ਡੀ. ਦੀ ਉਪਾਧੀ ਹਾਸਲ ਕੀਤੀ ਸੀ| ਯੂਨੀਵਰਸਿਟੀ ਵਲੋਂ ਵੱਖ^ਵੱਖ ਸਮੇਂ *ਤੇ ਕਰਵਾਏ ਗਏ ਕਈ ਸਮਾਗਮਾਂ ਵਿਚ ਉਨ੍ਹਾਂ ਨੇ ਵਿਦਵਤਾ ਭਰਪੂਰ ਵਿਚਾਰ ਅਤੇ ਪ੍ਰਵਾਸੀ ਜੀਵਨ ਦੇ ਅਨੁਭਵ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ| ਵੱਖ^ਵੱਖ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਯੂਨੀਵਰਸਿਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ|
ਸਕੂਲ ਦੇ ਪ੍ਰੋਫੈਸਰ ਅਤੇ ਮੁਖੀ, ਡਾ. ਪਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਗਲਪ ਦੇ ਵਿਸ.ਲੇਸ.ਣ ਤੇ ਮੁਲਾਂਕਣ ਲਈ ਡਾ. ਚੰਦਨ ਨੇ ਪਹਿਲੀ ਵਾਰ ਨਿੱਠ ਕੇ ਕੰਮ ਕੀਤਾ ਅਤੇ ਉਸ ਸਿੱਧਾਂਤਕ ਚੌਖਟੇ ਨੂੰ ਉਸਾਰਿਆ, ਜਿਸ ਦੀ ਸਹਾਇਤਾ ਨਾਲ ਇਸ ਸਾਹਿਤ ਦਾ ਠੀਕ ਪ੍ਰਸੰਗ ਵਿਚ ਵਿਸ.ਲੇਸ.ਣ ਅਤੇ ਮੁੱਲਾਂਕਣ ਕੀਤਾ ਜਾ ਸਕੇ| ਉਨ੍ਹਾਂ ਨੇ ਕਿਹਾ ਕਿ ਪੰਜਾਬੀ ਅਧਿਐਨ ਸਕੂਲ ਵਿਛੋੜੇ ਦੀ ਇਸ ਘੜੀ ਪ੍ਰਵਾਸੀ ਪੰਜਾਬੀ ਗਲਪਕਾਰ *ਤੇ ਵਿਦਵਾਨ, ਡਾ. ਸਵਰਨ ਚੰਦਨ ਦੇ ਪਰਿਵਾਰ ਦੇ ਦੁਖ ਵਿਚ ਸ.ਾਮਿਲ ਹਨ|

Translate »