December 13, 2011 admin

ਜਿਲ੍ਹੇ ਭਰ ਦੇ ਸਾਰੇ ਕਾਲਜ ਇੱਕ ਵਾਰ ਫੇਰ 72 ਘੰਟੇ ਲਈ ਬੰਦ

ਹਾਲ ਗੇਟ ਤੋਂ ਜਲ੍ਹਿਆ ਵਾਲੇ ਬਾਗ ਤੱਕ ਰੋਸਨੀ ਕਰਕੇ ਸਰਕਾਰ ਨੂੰ ਜਗਾਉਣ ਦੀ ਕੀਤੀ ਕੋਸਿਸ
ਡੀ.ਏ.ਵੀ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਕਾਲਜ ਵਿੱਚ ਧਰਨਾ
               ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ 72 ਘੰਟੇ ਲਈ ਸਿੱਖਿਆ ਬੰਦ ਕਰਕੇ ਧਰਨੇ ਅਤੇ ਰੈਲੀਆਂ ਪ੍ਰੋਗਰਾਮ ਅਧੀਨ ਅੱਜ ਇੱਕ ਭਾਰੀ ਰੈਲੀ ਕੀਤੀ ਗਈ| ਜਿਸ ਵਿੱਚ ਕਾਲਜ ਦੇ ਸਾਰੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਨੇ ਹਿੱਸਾ ਲਿਆ| ਕੱਲ੍ਹ ਜਲੰਧਰ ਵਿਖੇ ਅਧਿਆਪਕਾਂ ਦੁਆਰਾ ਭੁੱਖ ਹੜਤਾਲ ਦਾ ਸਿਲਸਲਾ ਸੁਰੂ ਕੀਤਾ ਗਿਆ ਅਤੇ ਰੈਲੀ ਕੀਤੀ ਗਈ| ਜਿਸ ਵਿੱਚ ਜੁਆਇੰਟ ਐਕਸਨ ਕਮੇਟੀ ਦੁਆਰਾ ਪੰਜਾਬ ਵਿੱਚ 72 ਘੰਟੇ ਦੇ ਸਿੱਖਿਆ ਬੰਦ ਦਾ ਐਲਾਨ ਕੀਤਾ ਗਿਆ ਅਤੇ ਜਿਲ੍ਹਾ ੱਿਧਰਾਂ ਉਪੱਰ ਪਹਿਲੇ ਦਿਨ ਕੈਂਡਲ ਮਾਰਚ , ਦੂਸਰੇ ਦਿਨ ਐਮ.ਐਲ.ਏ ਅਤੇ ਮੰਤਰੀਆਂ ਰਿਹਾਇਸਾਂ ਅੱਗੇ ਧਰਨੇ ਅਤੇ  ਤੀਸਰੇ ਦਿਨ ਟਰੈਫਿਕ ਬੰਦ ਕਰਕੇ ਰੈਲੀਆ ਕਰਨ ਦਾ ਐਲਾਨ ਕੀਤਾ ਗਿਆ|
 ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਸਥਾਨਕ ਡੀ.ਏ.ਵੀ ਕਾਲਜ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਜਲੰਧਰ ਅਤੇ ਚੰਡੀਗੜ੍ਹ ਵਿੱਚ ਸਾਰੇ ਕਾਲਜ ਬੰਦ ਰਹੇ ਅਤੇ ਅੱਜ ਤੋਂ ਪੰਜਾਬ ਦੇ ਸਾਰੇ ਕਾਲਜ 72 ਘੰਟੇ ਲਈ ਬੰਦ ਕਰ ਦਿੱਤੇ ਗਏ ਹਨ| ਰੈਲੀ ਵਿੱਚ ਸਰਕਾਰ ਦੁਆਰਾ ਕਾਲਜਾਂ ਦੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਦੀਆ ਮੰਗਾਂ ਪ੍ਰਤੀ ਕੋਈ ਵੀ ਹੁੰਗਾਰਾ ਨਾ ਭਰਨ ਤੇ  ਸਰਕਾਰ ਵਿਰੋਧੀ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਸਰਕਾਰ ਦੀ ਇਸ ਨੀਤੀ ਨੂੰ ਨਿੰਦਿਆ ਗਿਆ| ਪ੍ਰੋ.ਸੇਖੋਂ ਨੇ ਕਿਹਾ ਕਿ ਇਹਨਾਂ ਤਿੰਨ ਦਿਨਾਂ ਦੇ ਬੰਦ ਲਈ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨ ਕੇ ਇਹ ਰਾਹ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਲ੍ਹ ਹੋਣ ਜਾ ਰਹੀ ਕੈਬਨਿਟ ਦੀ ਮੀਟਿੰਗ ਵਿੱਚ ਉਹਨਾਂ ਦੀਆ ਮੰਗਾਂ ਨੂੰ ਨਾ ਵਿਚਾਰਿਆ ਤਾਂ 15 ਦਸੰਬਰ ਨੂੰ ਮਜਬੂਰਨ ਵੱਸ  ਟਰੈਫਿਕ ਬੰਦ ਕਰਨ ਵਰਗਾ ਫੈਸਲਾ ਲੈਣਾ ਪਿਆ ਜਦੋਂਕਿ ਅਧਿਆਪਕ ਜਥੇਬੰਦੀ ਕਦੇ ਵੀ ਆਮ ਜਨਤਾ ਨੂੰ ਪ੍ਰੇਸਾਨ ਕਰਨ ਵਿੱਚ ਵਿਸਵਾਸ ਨਹੀ ਰੱਖਦੀ| ਇਸ ਲਈ ਅਗਰ ਇਸ ਕਾਰਵਾਈ ਰਾਹੀ ਕੋਈ ਵੀ ਪ੍ਰੇਸਾਨੀ ਿਦਾ ਹੁੰਦੀ ਹੈ ਤਾਂ ਉਸ ਲਈ ਸਰਕਾਰ ਜੁੰਮੇਵਾਰ ਹੋਵੇਗੀ| ਉਹਨਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰ ਲੋਕ ਭਲਾਈ ਦੇ ਕੰਮਾਂ ਅਤੇ ਮੁਲਾਜਮਾਂ ਦੀਆ ਪ੍ਰੇਸਾਨੀਆਂ ਨੂੰ ਦੂਰ ਕਰਨ ਦੀ ਬਜਾਏ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਮਸਰੂਫ ਹੈ, ਜੋ ਕਿ ਸੂਬੇ ਦੇ ਲੋਕਾਂ  ਲਈ ਭਾਰੀਆਂ ਪ੍ਰੇਸਾਨੀਆਂ ਪੈਦਾ ਕਰ ਰਹੀ ਹੈ| ਇਸ ਲਈ ਸਰਕਾਰ ਨੂੰ ਰਾਜਨੀਤਿਕ ਗਤੀਵਿਧਪਆਂ ਦੀ ਬਜਾਏ ਲੋਕਾਂ ਦੀਆਂ ਮੁਸਕਲਾਂ ਵੱਲ ਪਹਿਲ ਦੇ ਅਧਾਰ ਤੇ ਧਿਆਨ ਦੇਣਾ ਚਾਹੀਦਾ ਹੈ| ਪ੍ਰੋ.ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੰਦੇ ਨਜਰ ਰੱਖਦੇ ਹੋਏ ਅਧਿਆਪਕਾਂ ਵੱਲੋਂ ਪਹਿਲਾਂ ਹੀ ਯੂਨੀਵਰਸਿਟੀ ਪੇਪਰਾਂ ਦਾ ਬਾਈਕਾਟ ਨਹੀਂ ਕੀਤਾ ਗਿਆ, ਪ੍ਰੰਤੂ ਜੇਕਰ ਸਰਕਾਰ ਦਾ ਰਵੱਈਆ ਏਸੇ ਤਰ੍ਹਾਂ ਰਿਹਾ ਤਾਂ ਜਥੇਬੰਦੀ  ਸਘੰਰਸ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ| ਇਸ ਦੌਰਾਨ ਰਾਜ ਵਿੱਚ ਵਿਗੜਦੇ ਮਾਹੌਲ ਪੰਜਾਬ ਸਰਕਾਰ ਜੁੰਮੇਵਾਰ ਹੋਵੇਗੀ| ਉਹਨਾਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪੰਜਾਬ ਦੇ ਗੈਰ-ਸਰਕਾਰੀ ਕਾਲਜਾਂ ਦੀਆਂ ਵਾਜਬ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰੇ ਤਾਂ ਜੋ ਸੂਬੇ ਵਿੱਚ ਇੱਕ ਸਾਰਥਿਕ ਮਾਹੌਲ ਵਿਕਸਿਤ ਹੋ ਸਕੇ|
                         ਜਿਲ੍ਹਾ ਪ੍ਰਧਾਨ  ਪ੍ਰੋ. ਗੁਰਦਾਸ ਸਿੰਘ ਸੇਖੋਂ ਦੀ ਅਗਵਾਈ ਹੇਠ ਸਾਮੀ 5-30 ਵਜੇ ਜਿਲ੍ਹੇ ਦੇ ਸਾਰੇ ਕਾਲਜਾਂ ਦੇ ਤਕਰੀਬਨ 1000 ਅਧਿਆਪਕਾਂ ਅਤੇ ਗੈਰ-ਅਧਿਆਪਕ ਅਮਲੇ ਨੇ ਹਾਲ ਗੇਟ ਤੋਂ ਜਲ੍ਹਿਆ ਵਾਲੇ ਬਾਗ ਤੱਕ ਮੋਮਬੱਤੀਆਂ ਜਗ੍ਹਾਂ ਕੇ ਰੋਸ ਮਾਰਚ ਕੀਤਾ| ਜਲ੍ਹਿਆ ਵਾਲੇ ਬਾਗ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰੋ.ਸੇਖੌਂ ਨੇ ਸਹੀਦਾਂ ਦੀ ਧਰਤੀ ਤੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੀਆ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ ਤਾਂ ਕਿ ਉਹਨਾਂ ਨੂੰ ਅਜਿਹੀਆਂ ਕਾਰਵਾਈਆਂ ਦਾ ਸਹਾਰਾ ਨਾਂ ਲੈਣਾ ਪਵੇ ਜਿਹੜੀਆਂ ਅਧਿਆਪਕ ਵਰਗ ਨੂੰ ਸੋਭਾ ਨਹੀ ਦਿੰਦੀਆ|  ਪ੍ਰੋ.ਸੇਖੋਂ ਜਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਕੱਲ੍ਹ 14 ਦਸੰਬਰ 2011 ਨੂੰ ਸ੍ਰੋਮਣੀਂ ਅਕਾਲੀ ਦਲ ਦੇ ਐਮ.ਐਲ.ਏ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੀ ਰਿਹਾਇਸ ਨੇੜੇ ਹਾਥੀ ਗੇਟ ਵਿਖੇ ਜਿਲ੍ਹੇ ਦੇ ਸਾਰੇ ਅਧਿਆਪਕ ਅਤੇ ਗੈਰ-ਅਧਿਆਪਕ ਮੈਬਰਾਂ ਵੱਲੋਂ ਧਰਨਾ ਸਵੇਰੇ 10.30 ਵਜੇ ਦਿੱਤਾ ਜਾਵੇਗਾ| ਇਸਤੋਂ ਉਪਰੰਤ ਸ੍ਰ.ਇੰਦਰਬੀਰ ਸਿੰਘ ਬੁਲਾਰੀਆ ਨੂੰ ਮੰਗਾਂ ਦਾ ਮੈਮੋਰੰਡਨ ਦਿੱਤਾ ਜਾਵੇਗਾ ਤਾਂ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦਾ ਧਿਆਨ ਦਿਵਾਂ ਸਕਣ|
 ਪ੍ਰੋ.ਸੇਖੋਂ ਨੇ ਕਿਹਾ ਕਿ ਅੱਜ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਪੂਰਨ ਤੌਰ ਤੇ ਬੰਦ ਰਹੇ ਅਤੇ ਕਾਲਜਾਂ ਵਿੱਚ ਰੋਸ ਰੈਲੀਆ ਅਤੇ ਧਰਨੇ ਦਿੱਤੇ ਗਏ| ਜਿਲ੍ਹੇ ਦੇ ਬਾਕੀ ਕਾਲਜ ਜਿੰਨ੍ਹਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਡੀ.ਏ.ਵੀ ਕਾਲਜ ਆਫ ਐਜੂਕੇਸਨ, ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਫਾਰ ਵੂਮੈਨ, ਸਹਿਯਾਦਾ ਨੰਦ ਕਾਲਜ ਅਤੇ ਹਿੰਦੂ ਸਭਾ ਕਾਲਜ ਪੂਰਨ ਬੰਦ ਰਹੇ ਅਤੇ ਅਧਿਆਪਕ ਤੇ ਗੈਰ – ਅਧਿਆਪਕ ਅਮਲੇ ਨੇ ਕਾਲਜਾਂ ਵਿੱਚ ਧਰਨੇ ਦਿੱਤੇ , ਉਹਨਾਂ ਕਿਹਾ ਕਿ ਅਗਲੇ ਦੋ ਦਿਨ ਵੀ ਸਾਰੇ ਕਾਲਜ ਬੰਦ ਰਹਿਣਗੇ ਅਤੇ ਜੁਆਇੰਟ ਐਕਸਨ ਕਮੇਟੀ ਦੇ ਫੈਸਲੇ ਮੁਤਾਬਿਕ ਸਾਰੇ ਦਿਨਾਂ ਦੀ ਵਿਧੀ ਪੂਰਵਕ ਤਿਆਰੀ ਕਰ ਲਈ ਗਈ ਹੈ| ਡੀ.ਏ.ਕਾਲਜ ਅੰਮ੍ਰਿਤਸਰ ਵਿੱਚ ਪ੍ਰੋ.ਸੇਖੋਂ ਤੋ ਇਲਾਵਾ ਰੈਲੀ ਨੂੰ ਪ੍ਰੋ.ਵਾਲੀਆ, ਨਾਨ-ਟੀਚਿੰਗ ਦੇ ਮੈਂਬਰ ਸ੍ਰੀ ਰਾਜੀਵ ਸਰਮਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ|

Translate »