ਚੰਡੀਗੜ•, ੧੬ ਦਸੰਬਰ: ਸ਼ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਵਲੋਂ ੧੮ ਦਸੰਬਰ ਨੂੰ ਮੋਗਾ ਵਿਚ ਕੀਤੀ ਜਾ ਰਹੀ ”ਵਿਕਾਸ ਰੈਲੀ” ਨਾਲ ਕਾਂਗਰਸ ਪਾਰਟੀ ਦੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਇਸ ਤੋਂ ਬਾਅਦ ਉਹ ਸੂਬੇ ਵਿਚ ਅਗਲੀ ਸਰਕਾਰ ਬਨਾਉਣ ਦੇ ਸੁਪਨੇ ਲੈਣੇ ਛੱਡ ਦੇਵੇਗੀ।
ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਇਸ ਰੈਲੀ ਵਿਚ ਪੰਜ ਲੱਖ ਤੋਂ ਵੀ ਵੱਧ ਗਿਣਤੀ ਵਿਚ ਪਹੁੰਚਣ ਵਾਲੇ ਹਰ ਵਰਗ ਦੇ ਪੰਜਾਬੀ ਇਸ ਗੱਲ ਦੇ ਸੂਚਕ ਹੋਣਗੇ ਕਿ ਸੂਬੇ ਦੇ ਲੋਕ ਪੰਜਾਬ ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਬਣਾ ਕੇ ਚੱਲ ਰਹੀ ਵਿਕਾਸ ਲ਼ਹਿਰ ਨੂੰ ਹੋਰ ਤੇਜ਼ ਕਰਨਾ ਚਾਹੁੰਦੇ ਹਨ।ਉਹਨਾਂ ਕਿਹਾ ਕਿ ਪੂਰੇ ਪੰਜਾਬ ਦੇ ਲੋਕਾਂ ਵਿਚ ਇਸ ਰੈਲੀ ਲਈ ਬਹੁਤ ਭਾਰੀ ਉਤਸ਼ਾਹ ਹੈ ਅਤੇ ਲੋਕ ਆਪਣੇ ਤੌਰ ਉੱਤੇ ਹੀ ਰੈਲੀ ਵਿਚ ਪਹੁੰਚਣ ਦੇ ਪ੍ਰਬੰਧ ਕਰ ਰਹੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਆਪਣੀ ਸਰਕਾਰ ਵਲੋਂ ਪਿਛਲੇ ਪੰਜ ਸਾਲਾਂ ਵਿਚ ਕੀਤੇ ਗਏ ਲਾਮਿਸਾਲ ਵਿਕਾਸ ਦੇ ਬਲਬੂਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਦੋ ਤਿਹਾਈ ਤੋਂ ਵੀ ਵੱਧ ਸੀਟਾਂ ਉੱਤੇ ਆਪਣੀ ਜਿੱਤ ਦਾ ਪਰਚਮ ਲਹਿਰਾ ਕੇ ਸੂਬੇ ਵਿਚ ਮੁੜ ਆਪਣੀ ਸਰਕਾਰ ਬਣਾਵੇਗਾ।ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਏਜੰਡਾ ਸੂਬੇ ਦਾ ਸਰਬਪੱਖੀ ਵਿਕਾਸ ਕਰਕੇ ਇਸ ਨੂੰ ਹਰ ਪੱਖੋਂ ਮੁਲਕ ਦਾ ਬੇਹਤਰੀਨ ਸੂਬਾ ਬਨਾÀਣਾ ਹੈ, ਇਸ ਲਈ ਅਕਾਲੀ ਦਲ ਦਾ ਇਸੇ ਏਜੰਡੇ ਉਤੇ ਹੀ ਚੋਣ ਲੜੇਗਾ।
ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਮੁਲਕ ਦੇ ਵਿਕਾਸ ਦੇ ਸਹਾਰੇ ਰਾਜ ਸੱਤਾ ਹਾਸਲ ਕਰਨ ਦੀ ਥਾਂ ਇਹ ਪਾਰਟੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਧੀਨ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਆਪਸ ਵਿਚ ਲੜਾ ਭਿੜਾ ਕੇ ਹੀ ਰਾਜ ਕਰਦੀ ਰਹੀ ਹੈ।ਉਹਨਾਂ ਕਿਹਾ ਕਿ ਅੱਜ ਤੱਕ ਕਾਂਗਰਸ ਨੇ ਕਦੇ ‘ਬਹੁ-ਗਿਣਤੀ ਅਤੇ ਘੱਟ ਗਿਣਤੀ’ ਕਦੇ ‘ਪੇਂਡੂ ਅਤੇ ਸ਼ਹਿਰੀ’ ਅਤੇ ਕਦੇ ‘ਅਮੀਰ ਅਤੇ ਗਰੀਬ’ ਦਾ ਪਾੜਾ ਪਾ ਕੇ ਹੀ ਵੋਟਾਂ ਬਟੋਰੀਆਂ ਹਨ।ਉਹਨਾਂ ਕਿਹਾ ਇਸ ਦੇ ਉਲਟ ਸ਼ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਵਿਚ ਪੂਰੀ ਤਰਾਂ ਭਾਈਚਾਰਕ ਸਾਂਝ ਬਣਾ ਕੇ ਰੱਖੀ ਹੈ ਅਤੇ ਸਮਾਜ ਦੇ ਹਰ ਵਰਗ ਦੀ ਤਰੱਕੀ ਲਈ ਅਸਰਦਾਰ ਪ੍ਰੋਗਰਾਮ ਚਲਾਏ ਹਨ।ਇਸੇ ਲਈ ਹੀ ਪੂਰੇ ਪੰਜਾਬ ਵਿਚ ਇਸ ਵੇਲੇ ਚੱਲ ਰਹੀ ਜ਼ਬਰਦਸਤ ”ਬਾਦਲ ਲਹਿਰ” ਨੇ ਸੂਬੇ ਵਿਚੋਂ ਕਾਂਗਰਸ ਪਾਰਟੀ ਦੇ ਪੈਰ ਪੂਰੀ ਤਰਾਂ ਉਖਾੜ ਕੇ ਰੱਖ ਦੇਣੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਇਹ ਪੱਕਾ ਵਿਸ਼ਵਾਸ਼ ਹੈ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਇੱਕ ਵਾਰ ਮੁੜ ਸ਼ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਬਣਾ ਕੇ ਹੀ ਸੂਬੇ ਵਿਚ ਹੋਈ ਸਰਬਪੱਖੀ ਤਰੱਕੀ ਅਤੇ ਵਿਕਾਸ ਨੂੰ ਪੱਕੇ ਪੈਰੀਂ ਕੀਤਾ ਜਾ ਸਕਦਾ ਹੈ।ਇਸੇ ਲਈ ਹੀ ਸੂਬੇ ਦੇ ਲੋਕਾਂ ਨੇ ਪੰਜਾਬ ਤੇ ਪੰਥ ਵਿਰੋਧੀ ਜਮਾਤ ਕਾਂਗਰਸ ਨੂੰ ਰਾਜ ਭਾਗ ਦੇ ਨੇੜੇ ਦੀ ਵੀ ਨਹੀਂ ਲੰਘਣ ਦੇਣਾ।