December 16, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਯੂ.ਜੀ.ਸੀ.^ਨੈਟ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ

ਅੰਮ੍ਰਿਤਸਰ, 16 ਦਸੰਬਰ – ਯੂਨੀਵਰਸਿਟੀ ਗਰਾਂਟਸ ਕਮਿਸ.ਨ^ਰਾਸ.ਟਰੀ ਪਾਤਰਤਾ ਟੈਸਟ, (ਯੂ.ਜੀ.ਸੀ.^ਨੈਟ) ਜੋ ਕਿ 24 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਹਨ|
 ਯੂ.ਜੀ.ਸੀ.^ਨੈਟ ਟੈਸਟ ਦੇ ਕੋਆਰਡੀਟੇਟਰ, ਡਾ. ਐਨ.ਐਸ. ਤੁੰਗ ਨੇ ਦੱਸਿਆ ਕਿ ਇਸ ਟੈਸਟ ਲਈ ਯੂ.ਜੀ.ਸੀ. ਵਲੋਂ 10 ਟੈਸਟ ਸੈਂਟਰ ਯੂਨੀਵਰਸਿਟੀ ਕੈਂਪਸ ਵਿਖੇ ਅਤੇ 15 ਸੈਂਟਰ ਸਬੰਧਤ ਕਾਲਜਾਂ ਵਿਚ ਬਣਾਏ ਗਏ ਹਨ|
ਉਨਾਂ ਕਿਹਾ ਕਿ ਸਾਰੇ ਯੋਗ ਉਮੀਦਵਾਰਾਂ ਨੂੰ ਦਾਖਲਾ ਕਾਰਡ (ਰੋਲ ਨੰਬਰ) ਭੇਜੇ ਜਾ ਚੁੱਕੇ ਹਨ| ਜਿਨ੍ਹਾਂ ਉਮੀਦਵਾਰਾਂ ਨੂੰ 20 ਦਸੰਬਰ ਤਕ ਦਾਖਲਾ ਕਾਰਡ (ਰੋਲ ਨੰਬਰ) ਨਹੀਂ ਮਿਲਦੇ, ਉਹ ਦਾਖਲਾ ਕਾਰਡ ਦੇ ਪ੍ਰਿੰਟ^ਆਉੂਟ ਅਤੇ ਦੋ ਤਾਜ.ਾ ਤਸਦੀਕ^ਸੁ.ਦਾ ਫੋਟੋਆਂ ਨਾਲ ਲੈ ਕੇ 21 ਤੋਂ 23 ਦਸੰਬਰ ਤਕ ਇਸ ਟੈਸਟ ਦੇ ਕੋਆਰਡੀਨੇਟਰ ਦੇ ਦਫਤਰ (ਬਾਬਾ ਬੁੱਢਾ ਕਾਲਜ ਭਵਨ), ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਨਿੱਜੀ ਤੌਰ ਤੇ ਆਪਣਾ ਦਾਖਲਾ ਕਾਰਡ (ਰੋਲ ਨੰਬਰ) ਪ੍ਰਾਪਤ ਕਰ ਸਕਦੇ ਹਨ|
ਉਨ੍ਹਾਂ ਕਿਹਾ ਕਿ ਟੈਸਟ ਵਾਲੇ ਦਿਨ (24 ਦਸੰਬਰ) ਕਿਸੇ ਵੀ ਸੂਰਤ ਵਿਚ ਦਾਖਲਾ ਕਾਰਡ (ਰੋਲ ਨੰਬਰ) ਜਾਰੀ ਨਹੀਂ ਕੀਤਾ ਜਾਵੇਗਾ|

Translate »