ਚੰਡੀਗੜ• 16 ਦਸੰਬਰ: ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆ ਨੂੰ ਵਿਆਪਕ ਸਿੱਖਿਆ ਪ੍ਰਦਾਨ ਕਰਨ ਲਈ ਮੁੱਖ ਧਾਰਾ ਸਿੱÎਖਿਆ ਸਕੂਲਾ ਵਿੱਚ ਲਿਆਉਣ ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਨੇ ਹੁਣ ਤਕ 99853 ਅਜਿਹੇ ਬੱਚਿਆ ਨੂੰ ਸਕੂਲਾਂ ਅੰਦਰ ਲਿਆ ਕੇ ਇਸ ਦਿਸ਼ਾ ਵਿਚ ਵੱਡੀ ਪੁਲਾਂਘ ਪੁੱਟੀ ਹੈ।
ਅੱਜ ਇਥੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆ ਨੂੰ ਪੜਾਉਣ ਬਾਰੇ ਸਰਵ ਸਿੱÎਖਿਆ ਅਭਿਆਨ ਵਲੋ ਅਧਿਆਪਕਾ ਦੀ ਸਿਖਲਾਈ ਲਈ ਕਰਵਾਈ ਜਾ ਰਹੀ ਦੋ ਰੋਜਾ ਖੇਤਰੀ ਵਰਕਸ਼ਾਪ ਦਾ ਉਦਘਾਟਨ ਕਰਨ ਉਪਰੰਤ ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਸ੍ਰੀ ਹੁਸਨ ਲਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਿਸ਼ੇਸ਼ ਜਰੂਰਤਾਂ ਵਾਲੇ ਬੱÎਚਿਆ ਨੂੰ ਆਮ ਸਕੂਲ ਵਿਵਸਥਾ ਤਹਿਤ ਹੀ ਵਿਆਪਕ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਜਿਹੜੇ ਅਜਿਹੇ ਬੱਚੇ ਆਪਣੀ ਸਰੀਰਕ ਅਸਮਰੱਥਾ ਕਾਰਨ ਸਕੂਲ ਨਹੀ ਆ ਸਕਦੇ ਨੂੰ ਸਿੱਖਿਆ ਗਰੰਟੀ ਯੋਜਨਾ/ਬਦਲਮੀ ਨਵੇਕਲੀ ਸਿੱਖਿਆ, ਸਰੋਤ ਕਮਰਿਆ ਅਤੇ ਘਰ ਵਿਖੇ ਹੀ ਸਿੱਖਿਆ ਪ੍ਰਦਾਨ ਕਰਨ ਦੇ ਸਰਵ ਸਿੱÎਖਿਆ ਅਭਿਆਨ ਦੇ ਵਖ ਵਖ ਮਾਡਲਾ ਤਹਿਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਰਾਜ ਅੰਦਰ 125828 ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆ ਦੀ ਸ਼ਿਨਾਖਤ ਕੀਤੀ ਗਈ ਹੈ ਅਤੇ 99853 ਬੱਚਿਆ ਨੂੰ ਮੁੱਖ ਧਾਰਾ ਸਕੂਲਾਂ ਅੰਦਰ ਭਰਤੀ ਕੀਤਾ ਗਿਆ ਹੈ, ਜਿਥੇ ਉਨ•ਾਂ ਨੂੰ ਲੋੜੀਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ 10716 ਬੱਚਿਆ ਨੂੰ ਆਮ ਸਕੂਲਾਂ ਵਿਚ ਸਥਾਪਤ ਸਰੋਤ ਕਮਰਿਆ ਵਿਖੇ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ 8676 ਬੱਚੇ ਜੋ ਸ਼ਰੀਰਕ ਤੌਰ ਤੇ ਬੇਹਦ ਲਾਚਾਰ ਹਨ ਨੂੰ ਉਨ•ਾਂ ਦੇ ਘਰਾਂ ਵਿਖੇ ਹੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਰ•ਾਂ ਕੁਲ 119245 ਵਿਸ਼ੇਸ਼ ਜਰੂਰਤਾਂ ਵਾਲੇ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ।
ਇਸ ਮੌਕੇ ਬੋਲਦਿਆ ਸ੍ਰੀ ਬੀ ਪੁਰੂਸ਼ਾਰਥਾ , ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱÎਚਿਆ ਪ੍ਰਤੀ ਨਜਰੀਆ ਬਦਲੇ ਜਾਣ ਦੀ ਲੋੜ ਤੇ ਜੋਰ ਦਿੰਦੇ ਕਿਹਾ ਕਿ ਇਹ ਸਾਡਾ ਸਾਰਿਆ ਦਾ ਇਖਲਾਕੀ ਫਰਜ ਬਣਦਾ ਹੈ ਕਿ ਅਜਿਹੇ ਬੱਚੇ ਕਦੇ ਵੀ ਖੁਦ ਨੂੰ ਨਜਰ ਅੰਦਾਜ ਕੀਤੇ ਹੋਏ ਨਾ ਮਹਿਸੂਸ ਕਰਨ ਅਤੇ ਉਨ•ਾਂ ਨੂੰ ਜਿੰਦਗੀ ਦੀਆਂ ਚੂਣੌਤੀਆਂ ਦਾ ਹੋਰ ਵਧੇਰੇ ਦਲੇਰੀ ਨਾਲ ਸਾਹਮਣਾ ਕਰਨ ਲਈ ਤਿਆਰ ਕੀਤਾ ਜਾ ਸਕੇ। ਉਨ•ਾਂ ਕਿਹਾ ਇਸ ਮਕਸਦ ਲਈ ਖੇਡ, ਸਭਿਆਚਾਰ ਅਤੇ ਅਧਿਆਪਕਾ ਦੀ ਸਿਖਲਾਈ ਜਿਹੇ ਸਾਧਨਾ ਦੀ ਵਰਤੋ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸਹੁਲਤ ਅਨੁਸਾਰ ਢਾਲਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਸਿੱÎਖਿਆ ਦੇ ਅਧਿਕਾਰ ਕਾਨੂੰਨ 2009 ਮੁਤਾਬਕ 6 ਤੋ 14 ਸਾਲ ਦੀ ਉਮਰ ਤਕ ਦੇ ਬੱਚਿਆ ਨੂੰ ਉਨ•ਾਂ ਦੇ ਨੇੜਲੇ ਸਕੂਲ ਵਿਖੇ ਮੁਫਤ ਅਤੇ ਲਾਜਮੀ ਮੁਢਲੀ ਸਿਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਿਆਪਕ ਸਿੱਖਿਆ ਬਾਰੇ ਕੌਮੀ ਸਿੱਖਿਆ ਅਭਿਆਨ ਦੀ ਮੁਖ ਸਲਾਹਕਾਰ ਡਾ ਅਨੁਪ੍ਰਿਆ ਚੱਡਾ ਅਤੇ ਸ਼ੁਸ਼ਮਾ ਸ਼ਰਮਾ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਇਸ ਖੇਤਰੀ ਵਰਕਸ਼ਾਪ ਦੇ ਮੰਤਵ ਬਾਰੇ ਚਾਨਣਾ ਪਾਇਆ ਅਤੇ ਸਲੋਨੀ ਕੌਰ ਡਿਪਟੀ ਮੈਨੇਜਰ ਵਿਆਪਕ ਸਿੱਖਿਆ ਨੇ ਦੱਸਿਆ ਹੈ ਕਿ ਇਸ ਵਰਕਸ਼ਾਪ ਵਿਚ ਉਤਰ ਪ੍ਰਦੇਸ਼ ,ਪੰਜਾਬ, ਹਰਿਆਣਾ ਅਤੇ ਚੰਡੀਗੜ• ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।