December 19, 2011 admin

ਸਿੱਖਿਆ ਵਿਭਾਗ ਵਲੋਂ ਇਕ ਦਿਨ ਵਿੱਚ 4342 ਰਿਕਾਰਡ ਪਦ ਉਨਤੀਆਂ -ਸੇਖਵਾਂ

• ਮਾਸਟਰ ਕੇਡਰ ਵਿਚੋਂ 3822 ਲੈਕਚਰਾਰ ਵਜੋਂ, 208 ਲੈਕਚਰਾਰ ਪ੍ਰਿੰਸੀਪਲਾਂ ਅਤੇ 312 ਮਾਸਟਰ ਕੇਡਰ ਵਿਚੋਂ ਮੁੱਖ ਅਧਿਆਪਕਾਂ ਵਜੋਂ ਪਦਉਨਤ
• 463 ਮੁੱਖ ਅਧਿਆਪਕਾਂ ਨੂੰ  ਪ੍ਰਿੰਸੀਪਲਾਂ ਵਜੋਂ ਪਦਉਨਤ ਕਰਨ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਛੇਤੀ ਹੀ
• ਨਵੇਂ ਪਦ ਉਨਤ ਲੈਕਚਰਾਰਾਂ, ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀਆਂ ਤਾਇਨਾਤੀਆਂ ਅਗਲੇ ਕੁਝ ਦਿਨਾਂ ‘ਚ
ਚੰਡੀਗੜ•, 19 ਦਸੰਬਰ:  ਪੰਜਾਬ ਦੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੇ ਸਿੱਖਿਆ ਵਿਭਾਗ ਦੇ ਕੰਮਕਾਜ ਵਿੱਚ ਹੋਰ ਪ੍ਰਵੀਨਤਾ ਲਿਆਉਣ ਦੀ ਵਚਨਬੱਧਤਾ ਜਾਰੀ ਰੱਖਦਿਆਂ ਅੱਜ ਵੱਖ ਵੱਖ ਵਿਭਾਗੀ ਕਮੇਟੀਆਂ ਵਲੋਂ  ਮਾਸਟਰ ਕੇਡਰ ਤੋਂ ਲੈਕਚਰਾਰ, ਲੈਕਚਰਾਰਾਂ ਤੋਂ ਪਿੰ੍ਰਸੀਪਲਾਂ ਅਤੇ ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਵਜੋਂ ਕੀਤੀਆਂ ਗਈਆਂ 4342 ਰਿਕਾਰਡ ਤਰੱਕੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਅੱਜ ਇਥੇ ਪ੍ਰਗਟਾਵਾ ਕਰਦਿਆਂ ਸ. ਸੇਖਵਾਂ ਨੇ ਦੱਸਿਆ ਕਿ ਅਧਿਆਪਨ ਅਮਲੇ ਦੀਆਂ ਤਰੱਕੀਆਂ ਵਿੱਚ ਖੜੋ•ਤ ਨੂੰ ਖਤਮ ਕਰਨ ਲਈ 3822 ਮਾਸਟਰ ਕੇਡਰ ਨੂੰ ਲੈਕਚਰਾਰ ਵਜੋਂ ਪਦਉਨਤ ਕੀਤਾ ਗਿਆ ਹੈ   ਜਿਨ•ਾਂ ਵਿੱਚ ਵਿਗਿਆਨ, ਹਿਸਾਬ, ਸਮਾਜਿਕ ਸਿੱਖਿਆ ਦੇ ਅਧਿਆਪਕ ਸ਼ਾਮਲ  ਹਨ। ਇਸੇ ਤਰ•ਾਂ 208 ਲੈਕਚਰਾਰਾਂ ਅਤੇ 312 ਮਾਸਟਰ ਕੇਡਰ ਨੂੰ ਤਰੱਕੀਆਂ ਦੇ ਕੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਬਣਾਇਆ ਗਿਆ ਹੈ।  ਉਨ•ਾਂ ਦੱਸਿਆ ਕਿ ਇਕ ਦੋ ਦਿਨਾਂ ਵਿੱਚ ਅਗਲੀ ਡੀ.ਪੀ.ਸੀ ਮੀਟਿੰਗ ਕਰਕੇ  463 ਮੁੱਖ ਅਧਿਆਪਕਾਂ ਨੂੰ ਪ੍ਰਿੰਸੀਪਲ ਵਜੋਂ ਤਰੱਕੀ ਦੇਣ ਦੇ ਮਾਮਲਿਆਂ ਨੂੰ ਨਿਪਟਾਇਆ ਜਾਵੇਗਾ।  ਮੰਤਰੀ ਨੇ ਅੱਗੇ ਦੱਸਿਆ ਕਿ ਨਵੇਂ ਪਦ ਉਨਤ ਕੀਤੇ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਕੁਝ ਦਿਨਾਂ ਤੱਕ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ।
ਸ. ਸੇਖਵਾਂ ਨੇ ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਪਹਿਲਾਂ ਹੀ 842 ਮਾਸਟਰ ਕੇਡਰ ਨੂੰ ਪਦ ਉਨਤ ਕਰਕੇ ਮੁੱਖ ਅਧਿਆਪਕ ਅਤੇ 252 ਲੈਕਚਰਾਰਾਂ ਨੂੰ ਪਦ ਉਨਤ ਕਰਕੇ ਪ੍ਰਿੰਸੀਪਲ ਬਣਾਇਆ ਹੈ।  ਉਨ•ਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ 5901 ਤਰੱਕੀਆਂ ਕਰਕੇ ਉਨ•ਾਂ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ।  ਪੰਜਾਬ ਨੂੰ ਸਿੱਖਿਆ ਪੱਖੋਂ ਦੇਸ਼ ਵਿੱਚ ਨੰਬਰ ਇਕ ਸੂਬਾ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ•ਾਂ ਕਿਹਾ ਕਿ ਮੌਜੂਦਾ ਅਕਾਲੀ- ਭਾਜਪਾ ਸਰਕਾਰ ਨੇ 71000 ਅਧਿਆਪਕਾਂ ਦੀ ਪਾਰਦਰਸ਼ਤਾ ਅਤੇ ਮੈਰਿਟ ਅਨੁਸਾਰ ਭਰਤੀ ਕੀਤੀ ਹੈ। ਉਨ•ਾਂ ਪਦਉਨਤ ਹੋਏ ਪ੍ਰਿੰਸੀਪਲਾਂ, ਲੈਕਚਰਾਰਾਂ ਅਤੇ ਮੁੱਖ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਅਤੇ ਦ੍ਰਿੜਤਾ ਨਾਲ  ਨਵੀਂ ਪੀੜ•ੀ ਨੂੰ ਸਿੱਖਿਆ ਪ੍ਰਦਾਨ ਕਰਨ।

Translate »