December 20, 2011 admin

ਗੁਰੂਆਂ ਦੇ ਸੰਦੇਸ਼ ਨੂੰ ਮਨ ‘ਚ ਵਸਾ ਕੇ ਸਮਾਜਕ ਬੁਰਾਈਆਂ ਤੋਂ ਛੁਟਕਾਰਾ ਪੈ ਸਕਦਾ ਹੈ-ਡਾ: ਦਵਿੰਦਰ ਸਿੰਘ ਚੀਮਾ

ਲੁਧਿਆਣਾ 20 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਵਿਦਿਆਰਥੀ ਵਰਗ ਨੂੰ ਸਮਾਜਕ ਬੁਰਾਈਆਂ ਦੇ ਖਿਲਾਫ ਅਵਾਜ਼ ਬੁਲੰਦ ਕਰਨ  ਲਈ ਪ੍ਰੇਰਦਿਆਂ ਕਿਹਾ ਕਿ ਸਾਨੂੰ ਗੁਰੂਆਂ, ਪੀਰਾਂ ਫਕੀਰਾਂ ਵੱਲੋਂ ਦਿੱਤੇ ਸੰਦੇਸ਼ ਨੂੰ ਹਮੇਸ਼ਾਂ ਮਨ ਵਿੱਚ ਵਸਾਉਣਾ ਚਾਹੀਦਾ ਹੈ। ਅੱਜ ਯੂਨੀਵਰਸਿਟੀ ਦੇ ਰਾਸ਼ਟਰੀ ਸੇਵਾ ਸਕੀਮ (ਐਨ ਐਸ ਐਸ) ਦੇ ਵਿਦਿਆਰਥੀਆਂ ਵੱਲੋਂ ਸਮਾਜਕ ਬੁਰਾਈਆਂ ਖਿਲਾਫ਼ ਆਯੋਜਤ ਕੀਤੀ ਗਈ ਇਕ ਵਿਸ਼ਾਲ ਰੈਲੀ ਨੂੰ ਝੰਡਾ ਲਹਿਰਾ ਕੇ ਰਵਾਨਾ ਕਰਦਿਆਂ ਡਾ:  ਚੀਮਾ ਨੇ ਕਿਹਾ ਕਿ ਅੱਜ ਮਨੁੱਖ ਨੇ ਦੁਨਿਆਵੀ ਦੌੜ ਵਿੱਚ ਕੁਦਰਤ ਨੂੰ ਪਛਾੜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਬਹੁਤ ਸਾਰੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ: ਚੀਮਾ ਨੇ ਕਿਹਾ ਕਿ ਵਿਦਿਆਰਥੀ ਵਰਗ ਨੂੰ ਸੁਚੇਤ ਪੱਧਰ ਤੇ ਵਾਤਵਰਣ ਦੀ ਸ਼ੁੱਧਤਾ, ਭਰੂਣ ਹੱਤਿਆ ਦੇ ਖਿਲਾਫ, ਨਸ਼ਿਆਂ ਦੇ ਖਿਲਾਫ ਅਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਯਤਨ ਕਰਨੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਨੌਜਵਾਨਾਂ ਵਿੰਚ ਸਮਾਜਕ ਤਬਦੀਲੀਆਂ ਲਈ ਅਥਾਹ ਸ਼ਕਤੀ ਹੁੰਦੀ ਹੈ ਜਿਸ ਨੂੰ ਸਹੀ ਨਿਰਦੇਸ਼ਾਂ ਵਿੱਚ ਇਸਤੇਮਾਲ ਕਰਕੇ ਅਸੀਂ ਸਮਾਜ ਕਲਿਆਣ ਕਰ ਸਕਦੇ ਹਾਂ। ਡਾ: ਚੀਮਾ ਨੇ ਯੂਨੀਵਰਸਿਟੀ ਦੀ ਐਨ ਐਸ ਐਸ ਇਕਾਈ ਦੀ ਇਸ ਅਰਥ ਭਰਪੂਰ ਕਾਰਜ ਲਈ ਸ਼ਲਾਘਾ ਕੀਤੀ।
ਯੂਨੀਵਰਸਿਟੀ ਦੇ ਐਨ ਐਨ ਐਸ ਦੇ ਇੰਚਾਰਜ ਡਾ: ਦਮਨਜੀਤ ਕੌਰ ਨੇ ਦੱਸਿਆ ਕਿ ਅੱਜ ਦੀ ਸਮਾਜਕ ਬੁਰਾਈਆਂ ਖਿਲਾਫ ਵਿਸ਼ਾਲ ਰੈਲੀ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਲਗਪਗ ਤਿੰਨ ਸੌ ਵਿਦਿਆਰਥੀਆਂ ਨੇ ਭਾਗ ਲਿਆ। ਡਾ: ਦਮਨਜੀਤ ਕੌਰ ਨੇ ਦੱਸਿਆ ਕਿ ਇਨ•ਾਂ ਵਿਦਿਆਰਥੀਆਂ ਨੇ ਸਮਾਜਕ ਬੁਰਾਈਆਂ ਖਿਲਾਫ਼ ਖੁਦ ਪੋਸਟਰ, ਫਲੈਸ਼ ਕਾਰਡ ਅਤੇ ਫੱਟੀਆਂ ਤਿਆਰ ਕੀਤੀਆਂ ਹਨ। ਇਸ ਮੌਕੇ ਕੋਆਰਡੀਨੇਟਰ ਕਲਚਰਲ ਗਤੀਵਿਧੀਆਂ ਡਾ: ਨਿਰਮਲ ਜੌੜਾ,  ਖੇਤੀਬਾੜੀ ਕਾਲਜ ਦੇ ਅਧਿਆਪਕ ਇੰਚਾਰਜ ਡਾ: ਹਰਮੀਤ ਸਿੰਘ, ਡਾ: ਨੀਨਾ ਚਾਵਲਾ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡਾ: ਵੀ ਪੀ ਸੇਠੀ ਅਤੇ ਹੋਮ ਸਾਇੰਸ ਕਾਲਜ ਦੇ ਡਾ: ਸੀਮਾ ਸ਼ਰਮਾ ਵੀ ਹਾਜ਼ਰ ਸਨ। ਹੱਥਾਂ ਵਿੱਚ ਸਮਾਜ ਸੁਧਾਰ ਦਾ ਹੋਕਾ ਦਿੰਦੇ ਸਲੋਗਨ ਲੈ ਕੇ ਇਨ•ਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਨੇੜੇ ਦੇ ਖੇਤਰ ਵਿੱਚ ਪੈਦਲ ਮਾਰਚ ਕੀਤਾ।

Translate »