ਅੰਮ੍ਰਿਤਸਰ, 23 ਦਸੰਬਰ: ਪ੍ਰਸਿੱਧ ਗਾਇਕ ਸ੍ਰੀ ਮੁਹੰਮਦ ਰਫੀ ਦੇ ਜਨਮ ਦਿਨ ਸਬੰਧੀ ਉਨ੍ਹਾਂ ਦੇ ਜੱਦੀ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਅੱਜ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਰੁਝੇ ਮੈਂਬਰ ਸ੍ਰ੍ਰੋਮਣੀ ਕਮੇਟੀ ਸ੍ਰ ਜੋਧ ਸਿੰਘ ਸਮਰਾ ਨੇ ਦੱਸਿਆ ਕਿ ਠੀਕ 1:00 ਵਜੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਬਿਕਰਮ ਸਿੰਘ ਮਜੀਠੀਆ ਪਿੰਡ ਵਿੱਚ ਮੁਹੰਮਦ ਰਫੀ ਦੇ ਲਗਾਏ ਗਏ ਬੁੱਤ ਤੋਂ ਪਰਦਾ ਹਟਾਉਣਗੇ। ਉਨ੍ਹਾਂ ਦੱਸਿਆ ਕਿ ਬੁੱਤ ਲਈ ਖਰਚਾ ਵੀ ਸ੍ਰ ਮਜੀਠੀਆ ਵੱਲੋਂ ਕੀਤਾ ਗਿਆ ਹੈ। ਸ੍ਰ ਸਮਰਾ ਨੇ ਦੱਸਿਆ ਕਿ ਇਸ ਤੋਂ ਬਾਅਦ 4:00 ਵਜੇ ਤੱਕ ਸਭਿਆਚਾਰਕ ਸਮਾਗਮ ਹੋਵੇਗਾ, ਜਿਸ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।