December 24, 2011 admin

ਬਾਦਲ ਨੇ ਕਾਂਗਰਸ ਤੇ ਲਗਾਇਆ ਰਾਜ ਦੇ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼

ਸ੍ਰੋਮਣੀ ਅਕਾਲੀ ਦਲ ਭਾਜਪਾ ਮੁੜ ਸੱਤਾ ਸੰਭਾਲਣ ਲਈ ਤਿਆਰ
ਲੋਕ ਯੂ.ਪੀ.ਏ.ਸਰਕਾਰ ਦੇ ਕੁ ਪ੍ਰਸਾਸ਼ਣ ਤੋਂ ਆਏ ਤੰਗ
ਜਲੰਧਰ 24 ਦਸੰਬਰ : ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਪੰਜਾਬ ਸ੍ਰ.ਪਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਲੀਡਰ ਸ਼ਿਪ ਤੇ ਅਪਣੇ ਸੋੜੇ ਹਿੱਤਾਂ ਲਈ ਰਾਜ ਦੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ।
  ਅੱਜ ਇਥੇ ਭਾਰਤੀ ਜਨਤਾ ਪਾਰਟੀ ਵਲੋਂ ਆਯੋਜਿਤ ਜਨ ਵਿਸਵਾਸ ਰੈਲੀ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ.ਬਾਦਲ ਨੇ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੀ ਹੈ ਕਿ ਅਜ਼ਾਦੀ ਦੇ ਬਾਅਦ ਤੋਂ ਲੈ ਕੇ ਕਾਂਗਰਸ ਰਾਜ ਨਾਲ ਸੁਤੇਲੀ ਮਾਂ ਵਾਲਾ ਵਰਤਾਓ ਕਰਦੀ ਆ ਰਹੀ ਹੈ। ਉਨ•ਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਜ਼ਾਦੀ ਸੰਗਰਾਮ ਵਿਚ ਵੱਡਮੁੱਲਾ ਯੋਗਦਾਨ ਪਾਉਣ ਅਤੇ ਇਸ ਤੋਂ ਬਾਅਦ ਦੇਸ਼ ਦੀ ਸੁਰੱਖਿਆ ਅਤੇ ਅੰਨ ਲੋੜਾਂ ਪੂਰੀਆਂ ਕਰਨ ਦੇ ਬਾਵਜੂਦ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਰਾਜ ਨੂੰ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਫਿਰ ਵੀ ਸ੍ਰ.ਬਾਦਲ ਨੇ ਕਿਹਾ ਕਿ ਛੇ ਦਹਾਕਿਆਂ ਤੋਂ ਲੰਮੇ ਆਪਣੇ ਰਾਜਨੀਤਿਕ ਕੈਰੀਅਰ ਦੌਰਾਨ ਉਹ ਹਮੇਸ਼ਾਂ ਹੀ ਕਾਂਗਰਸ ਸਰਕਾਰਾਂ ਦੀ ਬੇਇਨਸਾਫੀ ਵਿਰੁੱਧ ਲੜਦੇ ਆ ਰਹੇ ਹਨ ਤਾਂ ਜੋ ਰਾਜ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾ ਸਕੇ। ਰਾਜ ਦੇ ਕਾਂਗਰਸ ਲੀਡਰਾਂ ਨੂੰ ਨਿਸ਼ਾਨਾ ਬਣਾਉਂਦਿਆ ਉਨ•ਾਂ ਕਿਹਾ ਕਿ ਰਾਜ ਦੀ ਮੌਜੂਦਾ ਕਾਂਗਰਸ ਲੀਡਰਸ਼ਿਪ ਸੁਰੂ ਤੋਂ ਹੀ ਦੋਹਰੀ ਖੇਡ ਖੇਡਦੀ ਆ ਰਹੀ ਹੈ ਅਤੇ ਉਹ ਅਪਣੇ ਹਿੱਤਾਂ ਲਈ ਕਦੇ ਇਕ ਪਾਰਟੀ ਅਤੇ ਕਦੇ ਦੂਜੀ ਪਾਰਟੀ ਵਿਚ ਜਾਂਦੇ ਰਹੇ ਹਨ।ਉਨ•ਾਂ ਪੁੱਛਿਆ ਕਿ ਇਹ ਲੋਕ ਭਲਾਂ ਤੁਹਾਡੇ ਕਿਦਾਂ ਵਫਾਦਾਰ ਹੋ ਸਕਦੇ ਹਨ ਜੋ ਆਪਣੀ ਪਾਰਟੀ ਪ੍ਰਤੀ ਵਫਾਦਾਰ ਨਹੀਂ ਰਹਿ ਸਕੇ।
  ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ.ਸਰਕਾਰ ਤੇ ਵਰਦਿਆਂ ਉਨ•ਾਂ ਕਿਹਾ ਕਿ ਇਸ ਸਰਕਾਰ ਦੀ ਮੌਜੂਦਾ ਸ਼ਾਸ਼ਨ ਕਾਲ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਵਿਚ ਕਈ ਗੁਣਾ ਵਾਧਾ ਹੋ ਗਿਆ ਹੈ। ਸ੍ਰ.ਬਾਦਲ ਨੇ ਕਿਹਾ ਕਿ ਯੂ.ਪੀ.ਏ.ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕ ਇਸ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੌਰਾਨ ਇਸ ਨੂੰ ਕਰਾਰਾ ਸਬਕ ਸਿਖਾਉਣ ਦੀ ਧਾਰੀ ਬੈਠੇ ਹਨ। ਆਮ ਆਦਮੀ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਕੇਂਦਰੀ ਸਰਕਾਰ ਦੀ ਅਸਫਲਤਾ ਦਾ ਜ਼ਿਕਰ ਕਰਦਿਆਂ ਉਨ•ਾਂ ਕਿਹਾ ਕਿ ਦੇਸ਼ ਵਿਚ ਇਸ ਵੇਲੇ ਪੂਰੀ ਬੇਚੈਨੀ ਵਾਲੀ ਸਥਿਤੀ ਹੈ ਕਿਉਂਕਿ ਯੂ.ਪੀ.ਏ.ਸਰਕਾਰ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਬੂਰੀ ਤਰ•ਾਂ ਅਸਫਲ ਰਹੀ ਹੈ। ਯੂ.ਪੀ.ਏ.ਸਰਕਾਰ ਤੇ ਹੱਲਾ ਬੋਲਦਿਆਂ ਸ੍ਰ.ਬਾਦਲ ਨੇ ਕਿਹਾ ਕਿ ਸਰਹੱਦ ਉਤੇ ਸੁਰੱਖਿਆ ਪ੍ਰਬੰਧਾਂ ਵਿਚ ਪਾਈਆਂ ਜਾਣ ਵਾਲੀਆਂ ਤਰੁੱਟੀਆਂ ਕਾਰਨ ਬੰਬ ਧਮਾਕਿਆਂ ਵਿਚ ਸੈਂਕੜੇ ਲੋਕ ਆਪਣੀਆਂ ਜਾਨਾ ਗੁਆ ਚੁੱਕੇ ਹਨ ਜਦਕਿ ਦੂਜੇ ਪਾਸੇ ਚੀਨ ਵਲੋਂ ਦੇਸ਼ ਦੀ ਅਖੰਡਤਾ ਤੇ ਕਈ ਸਵਾਲ ਖੜ•ੇ ਕੀਤੇ ਜਾ ਰਹੇ ਹਨ ਅਤੇ ਦੇਸ਼ ਦੀ ਅਖੰਡਤਾ ਲਈ ਚੁਣੌਤੀ ਪੈਦਾ ਕੀਤੀ ਜਾ ਰਹੀ ਹੈ। ਸ੍ਰ.ਬਾਦਲ ਨੇ ਕਿਹਾ ਕਿ ਕੇਂਦਰੀ ਸਰਕਾਰ ਹਰ ਮੁਹਾਜ ਤੇ ਬੂਰੀ ਤਰ•ਾਂ ਅਸਫਲ ਰਹੀ ਹੈ ਅਤੇ ਲੋਕ ਇਸ ਤੋਂ ਛੁਟਕਾਰਾ ਪਾਉਣ ਦੀ ਰੌਂ ਵਿਚ ਹਨ।
  ਰਾਜ ਸਰਕਾਰ ਦੀਆਂ ਬਿਜਲੀ ਉਤਪਾਦਨ,ਬੁਨਿਆਦੀ ਢਾਂਚਾ,ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਗਿਣਾਊਂਦਿਆਂ ਸ੍ਰ.ਬਾਦਲ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਰਾਜ ਵਿਚ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਅਧੂਰੇ ਰਹਿ ਗਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈ ਪ੍ਰਗਤੀ ਬੇਮਿਸਾਲ ਹੈ । ਉਨ•ਾਂ ਕਿਹਾ ਕਿ ਰੈਲੀ ਵਿਚਲੋਕਾਂ ਦਾ ਏਨਾਂ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਹਨ।
  ਸ੍ਰੀ ਨੀਤਿਨ ਗਡਕਰੀ ਰਾਸ਼ਟਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕੇਂਦਰ ਵਿਚ ਕਾਂਗਰਸ ਦੀ ਅਗਵਾਹੀ ਵਾਲੀ ਸਰਕਾਰ ਤੇ ਲੋਕਾਂ ਕੋਲੋਂ ਟੈਕਸ ਦੇ ਰੂਪ ਵਿਚ ਇਕੱਠੇ ਕੀਤੇ ਗਏ ਪੈਸੇ ਦੀ ਦੁਰਵਰਤੋਂ ਦਾ ਦੋਸ਼ ਲਗਾਇਆ। ਉਨ•ਾਂ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਕੇਂਦਰੀ ਸਰਕਾਰ ਉਨ•ਾਂ ਲੋਕਾਂ ਦੇ ਨਾਮ ਜਾਹਿਰ ਨਹੀਂ ਕਰ ਰਹੀ ਜਿੰਨਾਂ ਨੇ ਵਿਦੇਸ਼ੀ ਬੈਕਾਂ ਵਿਚ ਭਾਰੀ ਧੰਨ ਜਮ•ਾਂ ਕਰਵਾਇਆ ਹੋਇਆ ਹੈ। ਉਨ•ਾਂ ਕਿਹਾ ਕਿ ਇਹ ਇਸ ਲਈ ਨਹੀਂ ਕਰ ਰਹੀ ਕਿਉਂਕਿ ਉਨ•ਾਂ ਵਿਚ ਬਹੁ ਗਿਣਤੀ ਕਾਂਗਰਸੀ ਲੀਡਰਾਂ ਦੀ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਯੂ.ਪੀ.ਏ.ਸਰਕਾਰ ਅਜਿਹਾ ਕਰਕੇ ਅਸਲ ਵਿਚ ਕਾਂਗਸ ਦੇ ਪਾਪਾਂ ਤੇ ਪਰਦਾ ਪਾ ਰਹੀ ਹੈ। ਕਾਂਗਰਸ ਦੀ ਅਗਵਾਹੀ ਵਾਲੀ ਯੂ.ਪੀ.ਏ.ਸਰਕਾਰ ਨੂੰ ਕਾਂਗਰਸ ਵਿਰੋਧੀ ਦੱਸਦਿਆਂ ਉਨ•ਾਂ ਕਿਹਾ ਕਿ ਦੇਸ਼ ਵਿਚ ਅਨਾਜ ਨੂੰ ਸੰਭਾਲਣ ਲਈ ਸਟੋਰਾਂ ਦੀ ਘਾਟ ਕਾਰਨ ਕਿਸਾਨਾਂ ਦੀ ਉਪਜ ਖੁੱਲੇ ਵਿਚ ਰੁਲ ਰਹੀ ਹੈ।ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਉਣ ਲਈ ਰਾਜ ਸਰਕਾਰ ਦੀ ਸਲਾਘਾ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਗਠਜੋੜ ਸਰਕਾਰ ਵਲੋਂ ਪ੍ਰਦਾਨ ਕਰਵਾਏ ਜਾ ਰਹੇ ਪਾਰਦਰਸ਼ੀ ਪ੍ਰਸਾਸ਼ਨ ਅਤੇ ਇਸ ਦੀਆਂ ਲੋਕ ਹਿਤੈਸੀ ਪਾਲਿਸੀਆਂ ਕਾਰਨ ਇਹ ਗੱਠਜੋੜ ਰਾਜ ਵਿਚ ਦੁਬਾਰਾ ਸੱਤਾ ਵਿਚ ਆਵੇਗਾ।
  ਰਾਜ ਸਭਾ ਵਿ ਵਿਰੋਧੀ ਧਿਰ ਦੇ ਲੀਡਰ ਅਤੇ ਸੀਨੀਅਰ ਬੀ.ਜੇ.ਪੀ. ਲੀਡਰ ਸ੍ਰੀ ਅਰੂਣ ਜੇਤਲੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਉਤੇ ਦੇਸ਼ ਨੂੰ ਤਬਾਅ ਕਰਨ ਦਾ ਦੋਸ਼ ਲਗਾਇਆ। ਉਨ•ਾਂ ਕਿਹਾ ਕਿ ਯੂ.ਪੀ.ਏ.ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਅਰਥਚਾਰਾ ਤਾਰ ਤਾਰ ਹੋ ਚੁੱਕਾ ਹੈ। ਉਨ•ਾਂ ਕੇਂਦਰ ਸਰਕਾਰ ਉਤੇ ਫੈਸਲਾ ਲੈਣ ਦੀ ਸ਼ਕਤੀ ਦੀ ਘਾਟ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਕਾਰਨ ਦੇਸ਼ ਬੂਰੀ ਤਰ•ਾਂ ਪ੍ਰਭਾਵਿਤ ਹੋ ਰਿਹਾ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਅਵਾਜ਼ ਨੂੰ ਅਣਗੋਲਿਆਂ ਕਰ ਰਹੀ ਹੈ।
  ਬੀ.ਜੇ.ਪੀ.ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਸ਼ਾਂਤਾ ਕੁਮਾਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂ.ਪੀ.ਏ. ਸਰਕਾਰ ਦੇ ਸ਼ਾਸ਼ਨ ਕਾਲ ਦੌਰਾਨ ਵੱਡੇ ਪੱਧਰ ਤੇ ਫੈਲੇ ਭ੍ਰਿਸਟਾਚਾਰ ਨੇ ਦੇਸ਼ ਨੂੰ ਕੰਮਜੋਰ ਕੀਤਾ ਹੈ। ਉਨ•ਾਂ ਕਿਹਾ ਕਿ ਯੂ.ਪੀ.ਏ.ਸਰਕਾਰ ਦੇ ਮੌਜੂਦਾ ਕਾਰਜਕਾਲ ਦੇਸ਼  ਦੇ ਤੋਂ ਭ੍ਰਿਸ਼ਟ ਕਾਰਜਕਾਲ ਵਜੋਂ ਜਾਣਿਆ ਜਾਵੇਗਾ। ਜੋ ਇਸ ਗੱਲ ਤੋਂ ਪ੍ਰਤੱਖ ਹੈ ਕਿ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਰਿਸ਼ਵਤ ਖੋਰੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ। ਉਨ•ਾਂ ਕਿਹਾ ਕਿ ਇਹ ਸਰਕਾਰ ਸਮਾਜਿਕ ਤੇ ਆਰਥਿਕ ਖੇਤਰ ਵਿਚ ਵੀ ਬੂਰੀ ਤਰ•ਾਂ ਅਸਫਲ ਰਹੀ ਹੈ ਕਿਊਂਕਿ ਇਹ ਬੇਰੁਜਗਾਰੀ,ਗਰੀਬੀ ,ਪੈਸੇ ਦੇ ਪਸਾਰ ,ਅਣਪੜਤਾ ਅਤੇ ਭ੍ਰਿਸਟਾਚਾਰ ਨੂੰ ਰੋਕਣ ਵਿਚ ਬੂਰੀ ਤਰ•ਾਂ ਅਸਫਲ ਰਹੀ ਹੈ। ਉਨ•ਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਇਸ ਪਾਰਟੀ ਦੇ ਸ਼ਾਸ਼ਨ ਕਾਲ ਦੌਰਾਨ ਜੋ ਕਿ ਆਮ ਆਦਮੀ ਦੇ ਨਾਂਮ ਤੇ ਸੱਤਾ ਵਿਚ ਆਈ ਸੀ 77 ਕਰੋੜ ਲੋਕ ਬਹੁਤ ਹੀ ਦੁੱਖ ਭਰਿਆ ਜੀਵਨ ਬਤੀਤ ਕਰ ਰਹੇ ਹਨ ਕਿਉਂਕਿ ਇਨ•ਾਂ ਦੀ ਰੋਜਾਨਾ ਆਮਦਨ 20 ਰੁਪਏ ਪ੍ਰਤੀ ਦਿਨ ਤੋਂ ਵੀ ਘੱਟ ਹੈ ਜਦਕਿ 26 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਲਈ ਮਜਬੂਰ ਹਨ। ਉਨ•ਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਦੇ ਕਾਰਜ ਕਾਲ ਦੌਰਾਨ ਰਾਜ ਵਿਚ ਹੋਏ ਬੇਮਿਸਾਲ ਵਿਕਾਸ ਅਤੇ ਗਰੀਬ ਲੋਕਾਂ ਦੀ ਭਲਾਈ ਅਤੇ ਪਾਰਦਰਸ਼ੀ ਭਰਤੀ ਨੀਤੀਆਂ, ਕਾਰਨ ਰਾਜ ਸਰਕਾਰ ਸ੍ਰ.ਪਰਕਾਰ ਸਿੰਘ ਬਾਦਲ ਦੀ ਅਗਵਾਹੀ ਵਿਚ ਮੁੜ ਸੱਤਾ ਵਿਚ ਆਵੇਗੀ।
  ਇਸ ਅਵਸਰ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਬੀਰ ਸਿੰਘ ਬਾਦਲ ਵੀ ਹਾਜਰ ਸਨ।

Translate »