ਬਠਿੰਡਾ, 24 ਦਸੰਬਰ : ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਜ਼ਿਲ•ਾ ਬਠਿੰਡਾ ਤੋਂ ਸਟੇਟ ਕਮੇਟੀ ਮੈਂਬਰ ਸੁਖਪਾਲ ਸਿੰਘ ਸਿਬੀਆ, ਜਲ ਕੌਰ ਲਹਿਰਾਮੁਹੱਬਤ, ਸੰਦੀਪ ਸਿੰਘ ਫੂਲ, ਸਿੰਦਰ ਕੌਰ ਸਿਬੀਆ ਨੇ ਇਥੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਲਗਾਤਾਰ ਪਿਛਲੇ ਛੇ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਮਿਡ ਡੇ ਮੀਲ ਕੁੱਕ ਬੀਬੀਆਂ ਵੱਲੋਂ 20 ਨਵੰਬਰ ਤੋਂ ਡੀ.ਜੀ.ਐਸ.ਈ. ਪੰਜਾਬ ਦੇ ਚੰਡੀਗੜ• ਸਥਿਤ ਦਫ਼ਤਰ ਅੱਗੇ ਭੁੱਖ ਹੜਤਾਲ ‘ਤੇ ਹਨ। ਠੰਡ ਨੇ ਘਰਾਂ ਅੰਦਰ ਵੀ ਲੋਕਾਂ ਨੂੰ ਗਰਮ ਕੱਪੜਿਆਂ ਵਿੱਚ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ ਪ੍ਰੰਤੂ ਕੁੱਕ ਬੀਬੀਆਂ ਖੁੱਲੇ ਆਸਮਾਨ ਹੇਠ ਆਪਣੇ ਹੱਕਾਂ ਲਈ ਡੱਟੀਆਂ ਹੋਈਆਂ ਹਨ। ਸਰਕਾਰ ਵੱਲੋਂ ਪਿਛਲੇ 6 ਮਹੀਨੇ ਤੋਂ ਅਪਣਾਈ ਬੇਰੁਖੀ ਤੋਂ ਤੰਗ ਆਈਆਂ ਕੁੱਕ, ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਵੀ ਬਣਾ ਰਹੀਆਂ ਹਨ ਕਿਉਂਕਿ ਪੰਜਾਹ ਹਜ਼ਾਰ ਦੇ ਕਰੀਬ ਮਿਡ ਡੇ ਮੀਲ ਕੁੱਕ ਨਾਲ ਘੱਟੋ-ਘੱਟ ਢਾਈ ਤਿੰਨ ਲੱਖ ਵੋਟ ਜੁੜੀ ਹੋਈ ਹੈ। ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਕੁੱਕ ਬੀਬੀਆਂ ਵੱਲੋਂ 28 ਦਸੰਬਰ ਨੂੰ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਆਦਿ ਜ਼ਿਲਿ•ਆਂ ਦੇ 20 ਵਿਧਾਨ ਸਭਾ ਹਲਕਿਆਂ ‘ਚ ਸਰਕਾਰ ਦੇ ਖਿਲਾਫ਼ ਰੋਡ ਸ਼ੋਅ ਕੀਤਾ ਜਾਵੇਗਾ ਅਤੇ ਹੱਥ ਪਰਚੇ ਵੰਡੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਠੰਡ ਵੱਧਣ ਨਾਲ ਭੁੱਖ ਹੜਤਾਲ ‘ਤੇ ਬੈਠੀਆਂ ਬੀਬੀਆਂ ਲਗਾਤਾਰ ਬੀਮਾਰ ਹੋ ਰਹੀਆਂ ਹਨ ਪਰ ਫਿਰ ਵੀ ਉਹ ਆਪਣੇ ਹੱਕਾਂ ਲਈ ਲੜਾਈ ਲੜ•ਨ ਲਈ ਦ੍ਰਿੜ ਹਨ। ਨਿਤ ਦਿਨ ‘ਰਾਜ ਨਹੀਂ ਸੇਵਾ’ ਦੀ ਬਿਆਨਬਾਜ਼ੀ ਤੇ ਇਸ਼ਤਿਹਾਰਬਾਜੀ ਕਰਕੇ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਹਕੀਕਤ ਇਸ ਤੋਂ ਉਲਟ ਹੈ। ਬਾਦਲ ਸਰਕਾਰ ਦੇ ਰਾਜ ਵਿੱਚ ਆਮ ਗਰੀਬ ਲੋਕਾਂ ਦੀ ਕੋਈ ਸੱਦ-ਪੁੱਛ ਨਹੀਂ ਹੈ। ਇਹ ਲੋਕ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ‘ਤੇ ਰੁਲਣ ਲਈ ਮਜ਼ਬੂਰ ਹਨ। ਆਗੂਆਂ ਨੇ ਅੱਗੇ ਦੱਸਿਆ ਕਿ ਉਹ ਸਰਕਾਰ ਤੋਂ ਸਕੇਲਾਂ ਦੀ ਮੰਗ ਨਹੀਂ ਕਰ ਰਹੇ ਸਗੋਂ ਸਰਕਾਰ ਦੇ ਆਪਣੇ ਬਣਾਏ ਨਿਯਮਾਂ ਅਨੁਸਾਰ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜ਼ਰਤ ਕਾਨੂੰਨ ਅਧੀਨ ਲਿਆਉਣ ਦੀ ਮੰਗ ਕਰ ਰਹੀਆਂ ਹਨ ਅਤੇ ਛੁੱਟੀਆਂ ਵਿੱਚ ਕੁੱਕ ਦੀਆਂ ਤਨਖਾਹਾਂ ਵਿੱਚ ਕੀਤੀ ਜਾਂਦੀ ਕਟੌਤੀ ਨੂੰ ਬੰਦ ਕਰਨ ਦੀ ਮੰਗ ਕਰਦੀਆਂ ਹਨ। ਆਗੂਆਂ ਨੇ ਕਿਹਾ ਕਿ 28 ਦਸੰਬਰ ਨੂੰ ਹੋਣ ਵਾਲੇ ਰੋਡ ਸ਼ੋਅ ਵਿੱਚ ਬਠਿੰਡਾ ਜ਼ਿਲ•ੇ ਵਿੱਚੋਂ ਮਿਡ ਡੇ ਮੀਲ ਕੁੱਕ ਬੀਬੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ। ਇਸ ਸਬੰਧੀ ਜ਼ਿਲ•ੇ ਵਿੱਚ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।